ਇੰਟਰੋ/Intro

ਪੰਜਾਬੀ ਅਖਾਣ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਟੁੱਟ ਅਤੇ ਮਹੱਤਵਪੂਰਨ ਹਿੱਸਾ ਹਨ। ਇਸ ਪੰਨੇ ’ਤੇ ਅੰ ਵਾਲੇ 65+ ਪੰਜਾਬੀ ਅਖਾਣ ਮਸ਼ਹੂਰ ਪੰਜਾਬੀ ਅਖਾਣ ਅਰਥਾਂ ਸਮੇਤ ਦਿੱਤੇ ਗਏ ਹਨ। ਇਹ ਅਖਾਣ ਸਦੀਆਂ ਤੋਂ ਲੋਕਾਂ ਦੀ ਜ਼ਿੰਦਗੀ ਦੇ ਤਜਰਬਿਆਂ, ਸਿਆਣਪ ਅਤੇ ਸਿੱਖਿਆ ਨੂੰ ਸੰਖੇਪ ਰੂਪ ਵਿੱਚ ਦਰਸਾਉਂਦੇ ਆ ਰਹੇ ਹਨ।

ਇਸ ਦੇ ਨਾਲ-ਨਾਲ “ਅੰਨ੍ਹੇ” ਲੋਕਾਂ ਨਾਲ ਜੁੜੇ ਅਖਾਣਾਂ ਦੀ ਵੀ ਇੱਕ ਵਿਸ਼ੇਸ਼ ਕੁਲੈਕਸ਼ਨ ਸ਼ਾਮਲ ਕੀਤੀ ਗਈ ਹੈ, ਜੋ ਮਨੁੱਖੀ ਸੁਭਾਅ ਅਤੇ ਸੋਚ ਨੂੰ ਬਹੁਤ ਹੀ ਸਹੀ ਢੰਗ ਨਾਲ ਦਰਸਾਉਂਦੀ ਹੈ। “ਅੰਨ੍ਹੇ” ਲੋਕਾਂ ਨਾਲ ਜੁੜੇ ਅਖਾਣ ਅਕਸਰ ਮਨੁੱਖ ਦਾ ਅਣਜਾਣਪੁਣਾਂ, ਅਕਲ ਦੀ ਘਾਟ ਅਤੇ ਗਲਤ ਫੈਸਲਿਆਂ ਸਬੰਧੀ ਸਮਝਾਉਣ ਲਈ ਬੋਲੇ ਜਾਂਦੇ ਹਨ। ਇਹ ਸਾਨੂੰ ਸਿੱਖਾਉਂਦੇ ਹਨ ਕਿ ਬਿਨਾਂ ਸਮਝ ਦੇ ਕੀਤੇ ਫੈਸਲੇ ਜੀਵਨ ਵਿੱਚ ਨੁਕਸਾਨਦਾਇਕ ਹੋ ਸਕਦੇ ਹਨ।

ਗੁਰਬਾਣੀ ਵੀ ਇਸ ਗੱਲ ਨੂੰ ਗਹਿਰਾਈ ਨਾਲ ਸਮਝਾਉਂਦੀ ਹੈ ਕਿ ਅਸਲ ਅੰਨ੍ਹਾ ਉਹ ਨਹੀਂ ਜਿਸ ਦੀਆਂ ਅੱਖਾਂ ਨਹੀਂ ਹੁੰਦੀਆਂ, ਬਲਕਿ ਅਸਲ ਅੰਨ੍ਹਾ ਉਹ ਹੈ ਜੋ ਸੱਚ ਅਤੇ ਚੰਗਿਆਈ ਨੂੰ ਜਾਣਦਿਆਂ ਵੀ ਬੁਰੇ ਕੰਮ ਕਰਦਾ ਹੈ।


ਅੰ ਵਾਲੇ 65+ ਪੰਜਾਬੀ ਅਖਾਣ ਅਰਥ ਅਤੇ ਵਰਤੋਂ ਸਮੇਤ

  1. ਅੰਦਰ ਪੈਣ ਕੜੱਲਾਂ, ਬਾਹਰ ਬੰਸੀ ਵਾਲੇ ਨਾਲ ਗੱਲਾਂ
    ਅਰਥ ਅਤੇ ਵਰਤੋਂ-
    ਫੋਕਾ ਦਿਖਾਵਾ ਕਰਨ ਵਾਲੇ ਲਈ ਇਹ ਅਖਾਣ  ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  2. ਅੰਦਰ ਵੜੀ ਨੂੰ ਚੂਹੇ, ਤੇ ਬਾਹਰ ਨਿਕਲੀ ਨੂੰ ਕਾਂ
    ਅਰਥ ਅਤੇ ਵਰਤੋਂ-
    ਭਾਵ ਔਰਤ ਨਾ ਘਰ ਸੁਰੱਖਿਅਤ ਹੈ ਨਾ ਬਾਹਰ।
  3. ਅੱਧ ਗੱਭਰੇ, ਤੇ ਅੱਧ ਟੱਬਰੇ
    ਅਰਥ ਅਤੇ ਵਰਤੋਂ- ਭਰਾਵਾਂ ਵਿਚ ਹੋ ਰਹੀ ਅਸਾਵੀਂ ਵੰਡ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  4. ਅੰਧ ਨਗਰੀ, ਬੇਦਾਦ ਰਾਜਾ
    ਅਰਥ ਅਤੇ ਵਰਤੋਂ-ਬੇਨਿਯਮੀ ਅਤੇ ਬੇਨਿਆਈਂ ਨੂੰ ਦਰਸਾਉਣ ਲਈ 
    ਇਹ ਅਖਾਣ ਬੋਲਿਆ ਜਾਂਦਾ ਹੈ। 😮
  5. ਅੱਧ ਪਾਈਆ ਆਟਾ, ਚਬਾਰੇ ਰਸੋਈ
    ਅਰਥ ਅਤੇ ਵਰਤੋਂ-
    ਫੋਕਾ ਦਿਖਾਵਾ ਕਰਨ ਵਾਲੇ ਲਈ ਵਿਅੰਗ।
  6. ਅੰਬ ਵੱਢ, ਮੈਂ ਅੱਕਾਂ ਨੂੰ ਵਾੜ ਕਰਾਂ
    ਅਰਥ ਅਤੇ ਵਰਤੋਂ-
    ਜਦੋਂ ਅਣਹੋਈਆਂ ਗੱਲਾਂ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।😃 
  7. ਅੰਬਰੋਂ ਡਿੱਗਿਆ, ਧਰਤੀ ਨੇ ਪਛਾਣਿਆ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵੱਡੇ ਯਤਨ ਕਰਨ ਤੋਂ ਬਾਅਦ ਵੀ ਬਦਹਾਲ ਰਹੇ ਅਤੇ ਉਪਰੋਂ ਹੇਠਾਂ ਆ ਡਿੱਗੇ। 😮
  8. ਅੰਬਰੋਂ ਡਿੱਗੀ, ਧਰਤ ਪੜੁੱਛੀ
    ਅਰਥ ਅਤੇ ਵਰਤੋਂ-
    ਉਹੀ ਅਰਥ ਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵੱਡੇ ਯਤਨ ਕਰਨ ਤੋਂ ਬਾਅਦ ਵੀ ਬਦਹਾਲ ਰਹੇ ਅਤੇ ਉਪਰੋਂ ਹੇਠਾਂ ਆ ਡਿੱਗੇ। 😮
  9. ਅੰਬਾਂ ਦੀ ਭੁੱਖ, ਅੰਬਾਕੜੀਆਂ ਨਾਲ ਨਹੀਂ ਲੱਥਦੀ
    ਅਰਥ ਅਤੇ ਵਰਤੋਂ-
    ਜਦੋਂ ਇਹ ਦੱਸਣਾ ਹੋਵੇ ਕਿ ਨੇੜਲੇ ਸਾਕਾਂ ਦਾ ਥਾਂ ਦੂਰ ਵਾਲੇ ਸਾਕ ਨਹੀਂ ਲੈ ਸਕਦੇ ਤਾਂ
     ਇਹ ਅਖਾਣ ਬੋਲਿਆ ਜਾਂਦਾ ਹੈ।😃 
  10. ਅੰਮਾਂ ਦੀਆਂ ਬੇਲਣਾ, ਜੁਲਾਹੀਆਂ ਅਤੇ ਤੇਲਣਾਂ
    ਅਰਥ ਅਤੇ ਵਰਤੋਂ-
    ਜਦੋਂ ਇਹ ਦੱਸਣਾਂ ਹੋਵੇ ਕਿ ਜਿਹੋ ਜਿਹਾ ਮਨੁੱਖ ਆਪ ਹੁੰਦਾ ਹੈ ਉਹੋ ਜਹੇ ਉਹਦੇ ਯਾਰ-ਬੇਲੀ ਹੁੰਦੇ ਹਨ 
    ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।😃
  11. ਅੰਮਾਂ ਨੀ ਅੰਮਾਂ, ਮੈਂ ਕਿਹੜੇ ਵੇਲੇ ਨਿਕੰਮਾ
    ਅਰਥ ਅਤੇ ਵਰਤੋਂ-
    ਇਹ ਅਖਾਣ ਆਪਣੀ ਅਹਿਮੀਅਤ ਦਰਸਾਉਣ ਲਈ ਬੋਲਿਆ ਜਾਂਦਾ ਹੈ ਜਾਂ ਫਿਰ ਦੂਜੇ ਨੂੰ ਨਿਗੂਣਾ ਦਰਸਾਉਣ ਲਈ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।

 

ਅੰਨ੍ਹੇ ਲੋਕਾਂ ਬਾਰੇ 55 ਮਸ਼ਹੂਰ ਕਹਾਵਤਾਂ (ਅਰਥ ਅਤੇ ਵਰਤੋਂ ਸਮੇਤ) ਹੇਠਾਂ ਦੇਖੋ


ਅੰਨ੍ਹੇ ਲੋਕਾਂ ਬਾਰੇ 50+ ਅਖਾਣ ( ਅਰਥ ਅਤੇ ਵਰਤੋਂ ਸਮੇਤ

  1. ਅੰਧਾ ਸੋਈ, ਜੋ ਅੰਧ ਕਮਾਵੈ
    ਅਰਥ ਅਤੇ ਵਰਤੋਂ-
    ਇਹ ਅਖਾਣ ਗੁਰਬਾਣੀ ਦਾ ਕਥਨ ਹੈ ਜਿਸ ਅਨੁਸਾਰ ਜਿਹੜਾ ਵਿਅਕਤੀ ਬੁਰੇ ਕੰਮ ਕਰਦਾ ਹੈ ਅਸਲ ਅੰਨ੍ਹਾ ਉਹ ਹੁੰਦਾ ਹੈ।
  2. ਅੰਨ੍ਹਾ ਕੀ ਜਾਣੇ ਬਸੰਤ ਬਹਾਰ
    ਅਰਥ ਅਤੇ ਵਰਤੋਂ-
    ਬੇਸਮਝ ਦੀ ਬੇਸਮਝੀ ਨੂੰ ਦਰਸਾਉਣ ਮੌਕੇ 
    ਇਹ ਅਖਾਣ ਬੋਲਿਆ ਜਾਂਦਾ ਹੈ।
  3. ਅੰਨਾ ਵਿਆਜ ਸ਼ਾਹ ਨੂੰ ਮਾਰੇਰੰਨ ਨੂੰ ਮਾਰੇ ਹਾਂਸੀਆਲਸ-ਨੀਂਦ ਕਿਸਾਨ ਨੂੰ ਮਾਰੇਚੋਰ ਨੂੰ ਮਾਰੇ ਖਾਂਸੀ
    ਅਰਥ ਅਤੇ ਵਰਤੋਂ-
    ਇਸ ਅਖਾਣ ਅਰਥ ਸਪਸ਼ਟ ਹਨ ਅਤੇ ਇਸ ਵਿਚ ਅੰਨ੍ਹਾ ਵਿਆਜ ਦਾ ਭਾਵ ਜਿਆਦਾ ਵਿਆਜ ਹੈ।
  4. ਅੰਨ੍ਹੀ ਪੁੱਛੇ ਕਾਣੀ ਤੋਂ , ਨੀ ਸੂਤ ਵਟਾ ਲੈ ਤਾਣੀ ਤੋਂ
    ਅਰਥ ਅਤੇ ਵਰਤੋਂ-
    ਜਦੋਂ ਕੋਈ ਥੋਥਾ ਬੰਦਾ ਚੰਗੇ ਬੰਦਿਆਂ ਦੀ ਅਗਵਾਈ ਕਰਨ ਦੀ ਗੱਲ ਕਰੇ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  5. ਅੰਨ੍ਹੇ ਅੱਗੇ ਰੋ, ਤੇ ਆਪਣੇ ਦੀਦੇ ਖੋਹ
    ਅਰਥ ਅਤੇ ਵਰਤੋਂ-
    ਬੇਸਮਝ ਨੂੰ ਸਮਝਾਉਣ ਜਾਂ ਦੁੱਖ ਦੱਸਣ ਦਾ ਕੋਈ ਫਾਇਦਾ ਨਹੀਂ।
    😮
  6. ਅੰਨ੍ਹਾ ਅਤੇ ਬਾਲਕਾ, ਬਾਂਦਰ, ਕਦੇ ਨਾ ਟਿਕ ਕੇ ਬਹਿੰਦੇ, ਚੀਜ਼ਾਂ ਹੀ ਟੋਂਹਦੇ ਰਹਿੰਦੇ
    ਇਸ ਅਖਾਣ ਦੇ ਭਾਵ ਅਰਥ ਅਨੁਸਾਰ ਅੰਨ੍ਹਾ, ਛੋਟਾ ਬੱਚਾ ਅਤੇ ਬਾਂਦਰ ਕਦੇ ਵੀ ਟਿਕ ਕੇ ਨਹੀਂ ਬੈਠ ਸਕਦੇ ਅਤੇ ਕੁਝ ਨਾ ਕੁਝ ਛੇੜ-ਛਾੜ ਕਰਦੇ ਹੀ ਰਹਿੰਦੇ ਹਨ।
  7. ਅੰਨ੍ਹਾ ਸ਼ੌਕੀਨ ਗਾਰੇ ਲੱਤਾਂ
    ਅਰਥ ਅਤੇ ਵਰਤੋਂ-
    ਜਦੋਂ ਕੋਈ ਮੂੜ ਵਿਅਕਤੀ ਬੇਢੰਗਾ ਫੈਸ਼ਨ ਕਰੇ
    ਇਹ ਅਖਾਣ ਬੋਲਿਆ ਜਾਂਦਾ ਹੈ।
  8. ਅੰਨ੍ਹਾ ਹਾਥੀ, ਲਸ਼ਕਰ ਦਾ ਉਜਾੜਾ
    ਅਰਥ ਅਤੇ ਵਰਤੋਂ-
    ਜਦੋਂ ਕੋਈ ਮੋਹਰੀ ਜਾਂ ਹੰਕਾਰੀ ਬੰਦਾ ਆਪਣਿਆਂ ਦਾ ਹੀ ਨੁਕਸਾਨ ਕਰੇ 
    ਇਹ ਅਖਾਣ ਬੋਲਿਆ ਜਾਂਦਾ ਹੈ।
  9. ਅੰਨ੍ਹਾਂ ਕੀ ਭਾਲੇ ? ਦੋ ਅੱਖਾਂ
    ਅਰਥ ਅਤੇ ਵਰਤੋਂ-
    ਜਦੋਂ ਥੁੜੇ ਹੋਏ ਬੰਦੇ ਨੂੰ ਉਹਦੀ ਮਰਜੀ ਦੀ ਚੀਜ਼ ਮਿਲੇ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  10. ਅੰਨ੍ਹਾਂ ਕੁੱਕੜ ਖੁੱਡੇ ਦਾ ਮੋਹਰੀ
    ਅਰਥ ਅਤੇ ਵਰਤੋਂ-
    ਜਦੋਂ ਮਾੜਾ ਆਗੂ ਧੜੇ ਜਾਂ ਪਰਿਵਾਰ ਦੀ ਕਮਾਂਡ ਸੰਭਾਲ ਰਿਹਾ ਹੋਵੇ 
    ਇਹ ਅਖਾਣ ਬੋਲਿਆ ਜਾਂਦਾ ਹੈ। 😃
  11. ਅੰਨ੍ਹਾਂ ਜੁਲਾਹਾ, ਮਾਂ ਨੂੰ ਮਸ਼ਕਰੀਆਂ
    ਅਰਥ ਅਤੇ ਵਰਤੋਂ-
    ਜਦੋਂ  ਕੋਈ ਆਪਣੇ ਤੋਂ ਵੱਡੀਆਂ ਹਸਤੀਆਂ ਦਾ ਮਜ਼ਾਕ ਉਡਾ ਰਿਹਾ ਹੋਵੇ
    ਇਹ ਅਖਾਣ ਬੋਲਿਆ ਜਾਂਦਾ ਹੈ। 😮
  12. ਅੰਨ੍ਹਾ ਨਾਈ, ਕਾਠ ਦਾ ਉਸਤਰਾ
    ਅਰਥ ਅਤੇ ਵਰਤੋਂ-
    ਜਦੋਂ ਕੋਈ ਅਣਜਾਣ ਬੇਢੰਗੇ ਔਜਾਰਾਂ ਜਾਂ ਗ਼ਲਤ ਤਰੀਕਿਆਂ ਨਾਲ਼ ਕੰਮ ਕਰ ਰਿਹਾ ਹੋਵੇ 
    ਇਹ ਅਖਾਣ ਬੋਲਿਆ ਜਾਂਦਾ ਹੈ।
  13. ਅੰਨ੍ਹਾ ਵੱਟੇ ਰੱਸੀ, ਪਿੱਛੋਂ ਵੱਛਾ ਖਾਵੇ
    ਅਰਥ ਅਤੇ ਵਰਤੋਂ-
    ਜਦੋਂ ਕੋਈ ਅਣਜਾਣ ਬੰਦਾ ਕੀਤਾ ਕੱਤਰਿਆ ਕੰਮ ਖ਼ਰਾਬ ਕਰ ਲਵੇ 
    ਇਹ ਅਖਾਣ ਬੋਲਿਆ ਜਾਂਦਾ ਹੈ।
  14. ਅੰਨ੍ਹਾਂ ਵੰਡੇ ਸੀਰਨੀ, ਮੁੜਮੁੜ ਘਰਦਿਆਂ ਨੂੰ
    ਅਰਥ ਅਤੇ ਵਰਤੋਂ-
    ਜਦੋਂ ਕਈ ਆਪਣੇ ਧੜੇ ਜਾਂ ਸਿਰਫ ਪਰਿਵਾਰ ਦਾ ਹੀ ਸੋਚੇ 
    ਇਹ ਅਖਾਣ ਬੋਲਿਆ ਜਾਂਦਾ ਹੈ।
  15. ਅੰਨ੍ਹਿਆਂ, ਕਾਣਾ ਰਾਜਾ
    ਅਰਥ ਅਤੇ ਵਰਤੋਂ-
    ਜਦੋਂ ਪ੍ਰਮੁੱਖ ਅਤੇ ਸਿਆਣੇ ਲੋਕਾਂ ਦੀ ਗੈਰ ਮੌਜੂਦਗੀ ਵਿਚ ਕੋਈ ਨਿਕੰਮਾ ਬੰਦਾ ਚੌਧਰੀ ਬਣ ਜਾਵੇ ਉਦੋਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  16. ਅੰਨ੍ਹੀ ਕੁਕੜੀ, ਤੇ ਖਸ ਖਸ ਦਾ ਚੋਗਾ
    ਅਰਥ ਅਤੇ ਵਰਤੋਂ-
    ਜਦੋਂ ਕੋਈ ਵਿਤ ਤੋਂ ਵਧੇਰੇ ਪੰਗਾ ਲਵੇ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  17. ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਘਟੀਆ ਬੰਦੇ ਨੂੰ ਖਾਸ ਜਿੰਮੇਵਾਰੀ ਮਿਲ ਜਾਵੇ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
  18. ਅੰਨ੍ਹੀ ਕੁੱਤੀ, ਛੋਹਲ਼ੇ ਕਤੂਰੇ
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਨਿਕੰਮੇ ਬੰਦੇ ਦੀ ਔਲਾਦ ਉਸ ਤੋਂ ਵੀ ਚਾਰ ਰੱਤੀਆਂ ਵੱਧ ਨਿਕਲੇ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
  19. ਅੰਨ੍ਹੀ ਜਵਾਨੀ, ਤੇ ਲਿੱਦ ਦੇ ਫੱਕੇ
    ਅਰਥ ਅਤੇ ਵਰਤੋਂ-
    ਜਵਾਨੀ ਦੀਆਂ ਬੇਪਵਾਹੀਆਂ ਨੂੰ ਦਰਸਾਉਣ ਲਈ ਅਕਸਰ 
    ਇਹ ਅਖਾਣ ਬੋਲਿਆ ਜਾਂਦਾ ਹੈ।
  20. ਅੰਨ੍ਹੀ ਦੇਵੀ ਨੱਕ ਵੱਡੇ ਪੁਜਾਰੀ
    ਅਰਥ ਅਤੇ ਵਰਤੋਂ-
    ਜਦੋਂ ਨਿਕੰਮੇ ਆਗੂਆਂ ਦੇ ਪਿਛਲੱਗ ਉਨ੍ਹਾਂ ਤੋਂ ਵੀ ਨਿਕੰਮੇ ਹੋਣ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।  😃
  21. ਅੰਨ੍ਹੀ ਨਾਲ ਅੰਨ੍ਹਾ ਰਲ਼ਿਆ, ਦੋਹਾਂ ਦਾ ਝੁੱਗਾ ਗਲ਼ਿਆ
    ਜਦੋਂ ਦੋਵੇਂ ਜਾਣੇ ਜਾਂ ਦੋਵੇਂ ਧਿਰਾਂ ਇਕ ਤੋਂ ਵੱਧ ਨਕਾਰਾ ਜਾਂ ਨਿਕੰਮੇ ਹੋਣ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਅੰਨ੍ਹੀ ਨੂੰ ਬੋਲ਼ਾ ਧੁੱਸੇ
    ਅਰਥ ਅਤੇ ਵਰਤੋਂ-
    ਜਦੋਂ ਇਕ ਮੂਰਖ ਦੂਜੇ ਮੂਰਖ ਨਾਲ ਉਲ਼ਝ ਰਿਹਾ ਹੋਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
  23. ਅੰਨ੍ਹੀ ਨੈਣ ਦਾ ਵੰਜ ਨਹੇਰਨਾ
    ਅਰਥ ਅਤੇ ਵਰਤੋਂ-
    ਜਦੋਂ ਕੋਈ ਅਣਜਾਣ ਬੰਦਾ ਗਲਤ ਢੰਗ ਤਰੀਕਿਆਂ ਨਾਲ ਕੰਮ ਕਰ ਰਿਹਾ ਹੋਵੇ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😮
  24. ਅੰਨ੍ਹੀ ਪੀਹਵੇ, ਤੇ ਕੁੱਤੀ ਚੱਟੇ
    ਅਰਥ ਅਤੇ ਵਰਤੋਂ-
    ਜਦੋਂ ਮੂਰਖ ਆਗੂ ਕਾਰਨ ਹਰ ਕਿਸੇ ਦਾ ਦਾਅ ਲੱਗ ਰਿਹਾ ਹੋਵੇ।
  25. ਅੰਨ੍ਹੀ ਮਾਂ ਪੁੱਤਾਂ ਦਾ ਮੂੰਹ ਨਾ ਵੇਖੇ
    ਅਰਥ ਅਤੇ ਵਰਤੋਂ-
    ਜਦੋਂ ਮੋਹ ਵਿਚ ਡੁੱਬ ਕੇ ਕੋਈ ਕਿਸੇ ਦੇ ਅਗੁਣ ਦੇਖਣੇ ਛੱਡ ਦੇਵੇ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
  26. ਅੰਨ੍ਹੀ ਰੂਹ ਤੇ ਭੈੜੇ ਫਰਿਸ਼ਤੇ
    ਅਰਥ ਅਤੇ ਵਰਤੋਂ-
    ਜਦੋਂ ਬੁਰੇ ਨੂੰ ਬੁਰਾ ਟੱਕਰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  27. ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌਅ
    ਅਰਥ ਅਤੇ ਵਰਤੋਂ-
    ਜਦੋਂ ਬੇਪਰਵਾਹ ਅਤੇ ਬੇਦਰਦ ਬੰਦਾ ਦੁੱਖ ਨਾ ਸਮਝੇ 
    ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
  28. ਅੰਨ੍ਹੇ ਕੁੱਤੇ ਹਿਰਨਾਂ ਦੀ ਸ਼ਿਕਾਰੀ
    ਅਰਥ ਅਤੇ ਵਰਤੋਂ-
    ਜਦੋਂ ਕੋਈ ਮੂਰਖ ਬੰਦਾ ਆਗੂ ਅਤੇ ਚੌਧਰੀ ਬਣ ਕੇ ਮੂਹਰੇ ਲੱਗਾ ਹੋਇਆ ਹੋਵੇ 
    ਇਹ ਅਖਾਣ ਬੋਲਿਆ ਜਾਂਦਾ ਹੈ। 😃
  29. ਅੰਨ੍ਹੇ ਦਾ ਜੱਫਾ ਬੁਰਾ, ਰੋਹੀਏ ਖੜੱਪਾ ਬੁਰਾ
    ਅਰਥ ਅਤੇ ਵਰਤੋਂ-
    ਜਦੋਂ ਅੰਨ੍ਹੇ ਬੰਦੇ ਦੀ ਸਰੀਰਕ ਤਾਕਤ ਅਤੇ ਰੋਹੀ ਦੇ ਸੱਪ ਦੀ ਜ਼ਹਿਰ ਬਾਰੇ ਦੱਸਣਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ।
  30. ਅੰਨ੍ਹੇ ਦੀ ਜ਼ੋਰੂ ਦਾ, ਰੱਬ ਰਾਖਾ
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਮੂਰਖ ਬੰਦੇ ਦੇ ਹੱਥੋਂ ਵਿਗੜ ਰਹੇ ਕੰਮਾਂ ਬਾਰੇ ਦੱਸਣਾ ਹੋਵੇ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  31. ਅੰਨ੍ਹੇ ਦੀ ਰੀਝ ਗੁਲੇਲਤੇ
    ਅਰਥ ਅਤੇ ਵਰਤੋਂ-
    ਜਦੋਂ ਕੋਈ ਵਿਅਕਤੀ ਆਪਣੀ ਔਕਾਤ ਤੋਂ ਅਲਾਹਿਦਾ ਕੋਈ ਚੀਜ ਦੀ ਚਾਹਤ ਰੱਖੇ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ। 😃
  32. ਅੰਨ੍ਹੇ ਨੂੰ ਮਾਂ ਮਸੀਤੀ ਸੁੱਟੇ। ਅਰਥ ਅਤੇ ਵਰਤੋਂ-
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਕਮਜੋਰ ਵਿਅਕਤੀ ਜਾਂ ਨਿਗੂਣੀ ਚੀਜ਼ ਦੀ ਕੋਈ ਸਾਰ ਨਾ ਲਵੇ ਤਾਂ 
    ਇਹ ਅਖਾਣ ਬੋਲਿਆ ਜਾਂਦਾ ਹੈ।
  33. ਅੰਨ੍ਹੀ ਪੁੱਛੇ ਕਾਣੀ ਤੋਂ, ਨੀ ਸੂਤ ਵਟਾ ਲੈ ਤਾਣੀ ਤੋਂ।
    ਅਰਥ ਅਤੇ ਵਰਤੋਂ-
    ਜਦੋਂ ਅਣਜਾਣ ਬੰਦਾ ਹੋਰ ਅਣਜਾਣ ਤੋਂ ਸਲਾਹ ਲਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  34. ਅੰਨ੍ਹਾ ਵੰਡੇ ਰੇਵੜੀਆਂ, ਆਪਣੇਆਂ ਨੂੰ ਹੀ ਦੇਵੇ।
    ਅਰਥ ਅਤੇ ਵਰਤੋਂ-
    ਇਹ ਅਖਾਣ ਪੱਖਪਾਤ ਕਰਨ ਵਾਲੇ ਬੰਦੇ ਲਈ ਉਦੋਂ ਵਰਤਿਆ ਜਾਂਦਾ ਹੈ ਜਦੋਂ ਉਹ ਆਪਣੇ ਧੜੇ ਜਾਂ ਪਰਿਵਾਰ ਮੈਂਬਰਾਂ ਦਾ ਬੇਹਿਸਾਬਾ ਪੱਖ ਪੂਰੇ।
  35. ਅੰਨ੍ਹੇ ਨੂੰ ਅੰਨ੍ਹਾ ਰਾਹ ਦਿਖਾਵੇ, ਮੰਜਿਲ ਉੱਤੇ ਕੋਈ ਨਾ ਜਾਵੇ।
    ਅਰਥ ਅਤੇ ਵਰਤੋਂ-
    ਜਦੋਂ ਅਣਜਾਣ ਬੰਦਾ ਦੂਜੇ ਅਣਜਾਣ ਨੂੰ ਸਿਖਾਉਣ ਲੱਗ ਪਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  36. ਅੰਨ੍ਹੇ ਦੇ ਹੱਥ ਬਟੇਰ।
    ਅਰਥ ਅਤੇ ਵਰਤੋਂ-
    ਜਦੋਂ ਮੂਰਖ ਵਿਅਕਤੀ ਨੂੰ ਅਚਾਨਕ ਵੱਡੀ ਚੀਜ ਮਿਲ ਜਾਵੇ ਜਿਸ ਦਾ ਉਹ ਹੱਕਦਾਰ ਨਾ ਹੋਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  37. ਅੰਨ੍ਹੇ ਅੱਗੇ ਰੋਣਾ, ਆਪਣੀਆਂ ਅੱਖਾਂ ਖੋਣਾ।
    ਅਰਥ ਅਤੇ ਵਰਤੋਂ-
    ਜਿੱਥੇ ਕੋਈ ਸਮਝਣ-ਸੁਣਨ ਵਾਲਾ ਨਾ ਹੋਵੇ, ਉੱਥੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਅਜਿਹੀਆ ਸਥਿਤੀਆਂ ਨੂੰ ਦੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਅੰਨ੍ਹੇ ਨੂੰ ਕੀ ਜਾਣੇ ਬਸੰਤ ਦੀ ਬਹਾਰ।
    ਅਰਥ ਅਤੇ ਵਰਤੋਂ-
    ਮੂਰਖ ਜਾਂ ਅਣਜਾਣ ਜਿਸਨੂੰ ਸਮਝ ਨਾ ਹੋਵੇ, ਉਹ ਚੰਗੀ ਚੀਜ਼ ਦੀ ਕਦਰ ਨਹੀਂ ਕਰ ਸਕਦਾ ਅਜਿਹੀਆ ਸਥਿਤੀਆਂ ਨੂੰ ਦੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  39. ਅੰਨ੍ਹੇ ਨੂੰ ਰਾਤ-ਦਿਨ ਇਕੋ ਜਿਹੇ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਵਿਅਕਤੀ ਨੂੰ ਬਦਲਦੇ ਹਾਲਾਤਾਂ ਦਾ ਭੋਰਾ ਫਰਕ ਹੀ ਨਾ ਪਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  40. ਅੰਨ੍ਹੇ ਨੂੰ ਚਾਨਣ ਦੀ ਕੀ ਲੋੜ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਵਿਅਕਤੀ ਲਈ ਕੋਈ ਚੀਜ ਬੇਅਰਥੀ ਹੋਵੇ ਤਾਂ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  41. ਅੰਨ੍ਹੇ ਨੂੰ ਆਇਨੇ ਦੇ ਕੀ ਮਾਇਨੇ।
    ਅਰਥ ਅਤੇ ਵਰਤੋਂ-
    ਉਹੀ ਅਰਥ- ਜਾਂ ਅੰਨ੍ਹੇ ਨੂੰ ਕੀ ਲੋੜ ਸ਼ੀਸ਼ੇ ਦੀ ਲੋੜ ਵੀ ਕਿਹਾ ਜਾਂਦਾ ਹੈ।
  42. ਅੰਨ੍ਹੇ ਦੇ ਅੱਗੇ ਦੀਵਾ ਬਾਲਣਾ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਨੂੰ ਵਿਅਰਥ ਦੀ ਮਿਹਨਤ ਕਰਨ ਤੋਂ ਰੋਕਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  43. ਅੰਨ੍ਹੇ ਪਰਖੇ ਰੰਗਾਂ ਨੂੰ ਅਖੇ ਕਾਲੇ਼ ਹੀ ਕਾਲ਼ੇ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਅਣਜਾਣ ਜਾਂ ਮੂਰਖ ਵਿਅਕਤੀ ਪਾਰਖੂ ਬਣ ਬੈਠੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  44. ਅੰਨ੍ਹੇ ਦੇ ਹੱਥ ਚਿਰਾਗ ਲੱਗਿਆ, ਕਦੇ ਬੁਝਿਆ ਤੇ ਨਾ ਕਦੇ ਜਗਿਆ।
    ਅਰਥ ਅਤੇ ਵਰਤੋਂ-
    ਜਦੋਂ ਮੂਰਖ ਵਿਅਕਤੀ ਨੂੰ ਕੋਈ ਕੀਮਤੀ ਚੀਜ਼ ਮਿਲ ਜਾਵੇ ਪਰ ਉਸ ਨੂੰ ਉਸ ਦੀ ਕਦਰ ਨਾ ਹੋਵੇ ਅਤੇ ਉਹ ਚੀਜ਼ ਪਈ ਪਈ ਬੇਕਾਰ ਹੋ ਜਾਵੇ।
  45. ਅੰਨ੍ਹੇ ਦਾ ਸਾਥੀ ਕਾਣਾ।
    ਅਰਥ ਅਤੇ ਵਰਤੋਂ-
    ਜਦੋਂ ਇਕ ਹੀਣੇ ਜਾਂ ਮੂਰਖ ਵਿਅਕਤੀ ਇਕ ਹੋਰ ਉਹੋ ਜਿਹਾ ਆ ਰਲੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  46. ਅੰਨ੍ਹੇ ਨੂੰ ਪੁੱਛਿਆ ਰਾਹ ਜਾਹ ਭਾਈ ਜਾਹ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਗਲਤ ਜਾਂ ਅਣਜਾਣ ਬੰਦੇ ਤੋਂ ਸਲਾਹ ਪੁੱਛੀ ਜਾਵੇ ਅਤੇ ਉਹ ਪੁੱਠੇ ਰਾਹ ਪਾ ਦੇਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  47. ਅੰਨ੍ਹੇ ਦੇ ਘਰ ਰੋਟੀ ਵੀ ਅੰਨ੍ਹੀ।
    ਅਰਥ ਅਤੇ ਵਰਤੋਂ-
    ਜਿੱਥੇ ਸਮਝ ਨਹੀਂ, ਉੱਥੇ ਹਰ ਕੰਮ ਗਲਤ ਹੁੰਦਾ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  48. ਅੰਨ੍ਹੇ ਦੀ ਯਾਰੀ ਅੰਨ੍ਹਿਆਂ ਨਾਲ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਇਕੋ ਜਿਹੀ ਮਤ ਅਤੇ ਸਮਰੱਥਾ ਦੇ ਲੋਕ ਹੀ ਇਕੱਠੇ ਹੁੰਦੇ ਹਨ ਤਾਂ ਇਹ ਬੋਲਿਆ ਜਾਂਦਾ ਹੈ।
  49. ਅੰਨ੍ਹੇ ਨੂੰ ਠੋਕਰਾਂ ਹੀ ਸਿੱਖਾਉਂਦੀਆਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਅਣਜਾਣ ਬੰਦਾ ਤਜਰਬੇ ਨਾਲ ਹੀ ਸਿੱਖਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  50. ਅੰਨ੍ਹੇ ਨੂੰ ਚੰਦ ਵੀ ਨਾ-ਪਸੰਦ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਨੂੰ ਸਮਝ ਨਾ ਹੋਵੇ, ਉਸ ਲਈ ਸੁਹੱਪਣ ਦਾ ਕੋਈ ਅਰਥ ਨਹੀਂ ਹੁੰਦਾ ਅਜਿਹੀਆ ਸਥਿਤੀਆਂ ਨੂੰ ਦੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  51. ਅੰਨ੍ਹੇ ਅੱਗੇ ਸੋਨੇ ਵੀ ਪਿੱਤਲ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਨੂੰ ਕੀਮਤੀ ਚੀਜ਼ ਦੀ ਕਦਰ ਨਾ ਹੋਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  52. ਅੰਨ੍ਹਾ ਮਾਰੇ ਅੰਨ੍ਹੀ ਨੂੰ ਤੇ ਘਸੁੰਨ ਵਜੇ ਥੰਮ੍ਹੀ ਨੂੰ।
    ਅਰਥ ਅਤੇ ਵਰਤੋਂ-
    ਜਦੋ ਮੂਰਖ ਵਿਅਕਤੀ ਕਿਸੇ ਆਪਣੇ ਵਰਗੇ ਨਾਲ ਲੜ ਕੇ ਖੁਦ ਦਾ ਹੀ ਨੁਕਸਾਨ ਕਰ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

ਅੰਨ੍ਹੇ ਬੰਦਿਆਂ ਨਾਲ ਸਬੰਧਿਤ ਕੁਝ ‘ਅ’ ਅੱਧਕ ਵਾਲੇ ਅਖਾਣ

  1. ਅੱਖੋਂ ਅੰਨ੍ਹੀ , ਮਮੀਰੇ ਦਾ ਸੁਰਮਾ
    ਅਰਥ ਅਤੇ ਵਰਤੋਂ-
    ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਔਕਾਤ ਤੋਂ ਵੱਧ ਟਸ਼ਨ ਜਾਂ ਫੈਸ਼ਨ ਕਰੇ। (ਜੋਗੀਆਂ ਮੁਤਾਬਕ ਮਮੀਰਾ ਇੱਲ੍ਹ ਦੇ ਆਲ੍ਹਣੇ ਵਿਚ ਪਾਇਆ ਜਾਂਦਾ ਹੈ ਅਤੇ ਤੇਜ਼ ਨਿਗ੍ਹਾ ਲਈ ਬਹੁਤ ਵੱਡੀ ਦਵਾਈ ਹੈ) । 😊
  2. ਅੱਖੋਂ ਅੰਨ੍ਹੀ, ਤੇ ਨਾਂ ਨੂਰ ਕੌਰ
    ਅਰਥ ਅਤੇ ਵਰਤੋਂ-
    ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਕਿਰਦਾਰ ਕੁਝ ਹੋਰ ਹੋਵੇ ਅਤੇ ਦਿਖਾਵਾ ਕੁਝ ਹੋਰ ਕਰੇ।
  3. ਅੱਖੋਂ ਦਿਸੇ ਨਾ, ਤੇ ਨਾ ਚਿਰਾਗੋ
    ਉਹੀ ਅਰਥ।-
  4. ਅੱਖੋਂ ਦਿਸੇ ਨਾ, ਤੇ ਨਾਂ ਨੂਰ ਭਰੀ
    ਉਹੀ ਅਰਥ।

ਨਤੀਜਾ (Conclusion)

ਇਹ ਸਾਰੇ ਅਖਾਣ ਸਾਨੂੰ ਸਿੱਖਾਉਂਦੇ ਹਨ ਕਿ ਅਣਜਾਣਪਣ ਅਤੇ ਅਕਲ ਦੀ ਘਾਟ ਮਨੁੱਖ ਨੂੰ ਗਲਤ ਰਸਤੇ ‘ਤੇ ਲੈ ਜਾਂਦੀ ਹੈ। ਅਸੀਂ ਹਮੇਸ਼ਾ ਸਹੀ ਗਿਆਨ, ਤਜਰਬੇ ਅਤੇ ਸੋਚ-ਵਿਚਾਰ ਨਾਲ ਫੈਸਲੇ ਕਰਨੇ ਚਾਹੀਦੇ ਹਨ, ਤਾਂ ਜੋ ਜੀਵਨ ਵਿੱਚ ਸਫਲਤਾ ਅਤੇ ਸਮਝਦਾਰੀ ਨਾਲ ਅੱਗੇ ਵੱਧ ਸਕੀਏ।

Disclaimer (ਅਸਵੀਕਰਨ)

ਇਸ ਪੋਸਟ ਵਿੱਚ ਦਿੱਤੇ ਗਏ ਸਾਰੇ ਅਖਾਣ ਸਿਰਫ਼ ਸਿੱਖਿਆਤਮਕ ਅਤੇ ਸੱਭਿਆਚਾਰਕ ਮਕਸਦ ਲਈ ਹਨ। “ਅੰਨ੍ਹੇ” ਸ਼ਬਦ ਦਾ ਵਰਤੋਂ ਇੱਥੇ ਰੂਪਕ (metaphorical sense) ਵਿੱਚ ਕੀਤੀ ਗਈ ਹੈ, ਜਿਸਦਾ ਅਰਥ ਅਣਜਾਣਪਣ ਜਾਂ ਸਮਝ ਦੀ ਘਾਟ ਦਰਸਾਉਣਾ ਹੈ, ਨਾ ਕਿ ਕਿਸੇ ਵੀ ਵਿਅਕਤੀ ਜਾਂ ਵਰਗ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ।

ਅਸੀਂ ਸਭ ਲੋਕਾਂ ਦੀ ਇਜ਼ਤ ਕਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਅਪਮਾਨਜਨਕ ਜਾਂ ਭੇਦਭਾਵ ਵਾਲੀ ਭਾਵਨਾ ਨੂੰ ਪ੍ਰੋਤਸਾਹਿਤ ਨਹੀਂ ਕਰਦੇ।

‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)

‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)

 ‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ)

‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)

ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)

‘ਆ’ ਵਾਲੇ ਪੰਜਾਬੀ ਅਖਾਣ | Self ਨਾਲ ਜੁੜੇ 125+ ਅਖਾਣਾਂ ਦੀ ਖਾਸ ਕੁਲੈਕਸ਼ਨ | With Deep Meaning

 

ਪੰਜਾਬੀ ਅਖਾਣਾ ਬਾਰੇ ਹੋਰ ਵਿਸਥਾਰ ਜਾਣਕਾਰੀ ਵਿਕੀਪੀਡੀਆ ਦੇ ਇਸ ਲਿੰਕ ’ਤੇ ਜਾਣੋ

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *