‘ਐ’ ਅਤੇ ‘ਔ’ ਵਾਲੇ ਪੰਜਾਬੀ ਅਖਾਣ – ਔਂਤਰੇ ਲੋਕਾਂ ਬਾਰੇ ਤਿੱਖੇ ਅਖਾਣ (ਅਰਥ ਸਮੇਤ) ਪੰਜਾਬੀ ਗ੍ਰਾਫਿਕ ਪੋਸਟਰ

Intro/ਇੰਟਰੋ

ਪੰਜਾਬੀ ਭਾਸ਼ਾ ਵਿੱਚ ਅਖਾਣ ਸਾਡੀ ਲੋਕ-ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹਨ। ਖਾਸ ਕਰਕੇ ‘ਐ’ ਅਤੇ ‘ਔ’ ਵਾਲੇ ਪੰਜਾਬੀ ਅਖਾਣ ਆਪਣੀ ਵਿਲੱਖਣ ਭਾਸ਼ਾਈ ਬਣਤਰ ਅਤੇ ਡੂੰਘੇ ਅਰਥਾਂ ਕਰਕੇ ਬਹੁਤ ਮਹੱਤਵ ਰੱਖਦੇ ਹਨ। ਇਸ ਪੋਸਟ ਵਿੱਚ ਅਸੀਂ ਉਹਨਾਂ ਅਖਾਣਾਂ ਦੀ ਚੋਣ ਪੇਸ਼ ਕਰ ਰਹੇ ਹਾਂ ਜੋ ਖਾਸ ਤੌਰ ‘ਤੇ ਔਂਤਰੇ (ਅਣਸਮਝ ਜਾਂ ਨਕਾਰਾਤਮਕ ਵਿਹਾਰ ਵਾਲੇ) ਲੋਕਾਂ ਨਾਲ ਸਬੰਧਿਤ ਹਨ। ਹਰ ਅਖਾਣ ਦੇ ਨਾਲ ਉਸਦਾ ਅਰਥ ਅਤੇ ਵਰਤੋਂ ਵੀ ਦਿੱਤੀ ਗਈ ਹੈ ਤਾਂ ਜੋ ਪਾਠਕ ਇਸਦੀ ਸਹੀ ਸਮਝ ਹਾਸਲ ਕਰ ਸਕਣ।

‘ਐ’ ਦੁਲਾਵਾਂ ਅਤੇ ‘ਔ’ ਕਨੌੜਾ ਵਾਲੇ ਪੰਜਾਬੀ ਅਖਾਣ | ਔਂਤਰੇ ਲੋਕਾਂ ਬਾਰੇ ਖਾਸ ਅਖਾਣ (ਅਰਥਾਂ ਸਮੇਤ)

  1. ਐਸੇ ਨੂੰ ਤੈਸਾ ਮਿਲੇ, ਜਿਉਂ ਬਾਮਣ ਨੂੰ ਨਾਈ
    ਅਰਥ ਅਤੇ ਵਰਤੋਂ-
    ਜਦੋਂ ਇਕ ਸ਼ਾਤਰ ਬੰਦੇ ਨੂੰ ਉਸ ਤੋਂ ਵੱਧ ਕੇ ਟੱਕਰਦਾ ਹੈ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਐਸੋ ਰਾਜ ਨਾ ਕਿਤੇ ਕਾਜ, ਜਿਤ ਨਹ ਤ੍ਰਿਪਤਾਏ
    ਅਰਥ ਅਤੇ ਵਰਤੋਂ-
    ਇਹ ਅਖਾਣ ਕਿਸੇ ਰਾਜੇ ਜਾਂ ਆਗੂ ਦੇ ਘਟੀਆ ਰਾਜ ਕਾਰਗੁਜਾਰੀ ਜਿਸ ਵਿਚ ਉਸ ਪਰਜਾ ਸੁਖੀ ਨਾ ਹੋਵੇ, ਉਸ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ।
  3. ਐਨੇ ਮਿੱਠੇ ਵੀ ਨਾ ਹੋਵੋ ਕਿ ਅਗਲਾ ਖਾ ਹੀ ਜਾਵੇ, ਐਨੇ ਕੌੜੇ ਵੀ ਹੋਵੋ ਕਿ ਅਗਲਾ ਥੁੱਕ ਹੀ ਦੇਵੇ
    ਇਹ ਅਖਾਣ ਇਹ ਸਮਝਾਉਣ ਲਈ ਬੋਲਿਆ ਜਾਂ ਹੈ ਕਿ ਅਸੀਂ ਸਮਾਜ ਵਿਚ ਕਿਵੇਂ ਵਿਚਰੀਏ। ਸਮਾਜ ਵਿਚ ਵਿਚਰਨ ਲਈ ਜਿਆਦਾ ਮਿੱਠਾ ਹੋਣਾ ਵੀ ਠੀਕ ਨਹੀਂ ਅਤੇ ਜਿਆਦਾ ਕੌੜਾ ਹੋਣਾ ਵੀ ਠੀਕ ਨਹੀਂ।
  4. ਐਵੇਂ ਮਣ, ਧਿਗਾਣੇ ਧੜ੍ਹੀ
    ਅਰਥ ਅਤੇ ਵਰਤੋਂ-
    ਜਦੋਂ ਕੋਈ ਕਿਸੇ ਦੀ ਜਿਆਦਾ ਚੀਜ਼ ਨੂੰ ਤਾਂ ਕੁਝ ਨਾ ਸਮਝੇ ਅਤੇ ਆਪਣੀ ਥੋੜ੍ਹੀ ਜਹੀ ਚੀਜ਼ ਨੂੰ ਵਧਾ ਕੇ ਦੱਸੇ ਤਾਂ ਵਿਅੰਗ ਵਜੋ ਇਹ ਅਖਾਣ ਬੋਲਿਆ ਜਾਂਦਾ ਹੈ।
  5. ਐਵੇਂ ਫਿਰ ਕੇ ਸਮਾਂ ਗਵਾਇਆ, ਲੰਘਿਆ ਵੇਲਾ ਹੱਥ ਨਾ ਆਇਆ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਵਿਅਕਤੀ ਕੀਮਤੀ ਵੇਲਾ ਐਵੇ ਵਾਫਰ ਫਿਰ ਲੰਘਾ ਦੇਵੇ ਅਤੇ ਬਾਅਦ ਵਿਚ ਪਛਤਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  6. ਐਥੇ ਦੀ ਗੱਲ ਓਥੇ ਹੋਈ , ਬਾਤ ਬਤੰਗੜ ਬਣ ਗਈ ਸੋਈ।
    ਇਹ ਅਖਾਣ ਇਹ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਏਧਰ ਦੀ ਗੱਲ ਓਧਰ ਨਹੀਂ ਕਰਨੀ ਚਾਹੀਦੀ , ਜੇਕਰ ਏਧਰ ਦੀ ਗੱਲ ਉਧਰ ਹੋ ਗਈ ਤਾਂ ਬਾਤ ਦਾ ਬਤੰਗੜ ਬਣਨ ਲੱਗਿਆ ਦੇਰ ਨਹੀਂ ਲੱਗਦੀ।
  7. ਐਸਾ ਬੀਜੋ ਬੀਜ ਜੀਹਨੂੰ ਫਲ਼ ਮਿੱਠਾ ਲੱਗੇ।
    ਅਰਥ ਅਤੇ ਵਰਤੋਂ-
    ਇਹ ਅਖਾਣ ਮਨੁੱਖ ਨੂੰ ਚੰਗੇ ਕਰਮ, ਉੱਚਾ ਆਚਰਣ ਅਤੇ ਚੰਗੀ ਗੱਲਬਾਤ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
  8. ਐਵੇਂ ਹੱਸਣ ਨਾਲ ਦੁੱਖ ਨਹੀਂ ਮੁੱਕਦੇ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਝੂਠਾ ਹਾਸਾ ਹੱਸ ਕੇ ਜੀਵਨ ਦੀ ਮੂਲ ਸਮੱਸਿਆ ਖਤਮ ਨਹੀਂ ਹੁੰਦੀ ਬਲਕਿ ਉਸ ਨੂੰ ਹੱਲ ਕਰਨਾ ਪੈਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  9. ਐਸਾ ਕਰਮ ਕਮਾਵੇ ਜੋ ਸਦ ਯਾਦ ਰਹੇ।
    ਅਰਥ ਅਤੇ ਵਰਤੋਂ-
    ਇਹ ਅਖਾਣ ਵੀ ਮਨੁੱਖ ਚੰਗੇ ਕਰਮ ਕਰਨ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਅਤੇ ਅਖਾਣ ਵਿਚ ਮਨੁੱਖ ਨੂੰ ਤਕੀਦ ਕੀਤੀ ਗਈ ਹੈ ਕਿ ਕਰਮ ਅਜਿਹੇ ਹੋਣੇ ਚਾਹੀਦੇ ਹੈ ਜਿਹਨਾ ਨੂੰ ਦੁਨੀਆ ਹਮੇਸ਼ਾ ਇਕ ਮਿਸਾਲ ਵਾਂਗ ਯਾਦ ਕਰੇ।
  10. ਐਥੇ ਦੀ ਮਿੱਟੀ ਵੀ ਸਿਖਾਉਂਦੀ ਏ।
    ਅਰਥ ਅਤੇ ਵਰਤੋਂ-
    ਇਹ ਅਖਾਣ ਉੱਚੀ ਸੰਸਥਾਵਾਂ ਅਤੇ ਉੱਚੇ ਲੋਕਾਂ ਦੀ ਸੋਭਤ ਵਿਚ ਬੋਲਿਆ ਜਾਂਦਾ ਹੈ ਕਿ ਉਨ੍ਹਾ ਦੀ ਸੰਗਤ ਵਿਚ ਹੀ ਮਨੁੱਖ ਬਹੁਤ ਕੁਝ ਸਿੱਖ ਜਾਂਦਾ ਹੈ।

ਔਂਤਰੇ ਲੋਕਾਂ ਬਾਰੇ ਕੁਝ ਖਾਸ ਅਖਾਣ, ਇਹ ਅਖਾਣ ਪੜ੍ਹਨ ਤੋਂ ਪਹਿਲਾਂ ਇਹ ਨੋਟ ਜਰੂਰ ਪੜ੍ਹੋ

ਇਸ ਪੰਨੇ ’ਤੇ  ਦਿੱਤੇ ਗਏ ਪੰਜਾਬੀ ਅਖਾਣਾਂ ਦਾ ਮਕਸਦ ਕਿਸੇ ਵੀ ਵਿਅਕਤੀ, ਵਰਗ ਜਾਂ ਸਮੁਦਾਇ ਦੀ ਨਿੰਦਾ, ਤੋਹੀਨ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। “ਔਂਤਰਾ” ਸ਼ਬਦ ਦਾ ਮੂਲ ਅਰਥ ਰਵਾਇਤੀ ਤੌਰ ‘ਤੇ ਬੇਔਲਾਦ ਵਿਅਕਤੀ ਲਈ ਵਰਤਿਆ ਜਾਂਦਾ ਸੀ। ਪਰੰਤੂ ਸਮੇਂ ਦੇ ਨਾਲ ਸਮਾਜਿਕ ਬੋਲੀ ਵਿੱਚ ਇਸਦਾ ਪ੍ਰਯੋਗ ਵੱਖਰੇ ਅਰਥਾਂ ਵਿੱਚ ਵੀ ਹੋਣ ਲੱਗ ਪਿਆ ਹੈ। ਅਜੋਕੀ ਬੋਲਚਾਲ ਵਿੱਚ ਕਈ ਵਾਰ ਇਸ ਸ਼ਬਦ ਨੂੰ ਬੁਰੇ ਕਿਰਦਾਰ, ਬੇਸਮਝ ਜਾਂ ਨਕਾਰਾਤਮਕ ਵਿਹਾਰ ਵਾਲੇ ਵਿਅਕਤੀ ਲਈ ਗਾਲ ਵਜੋਂ ਵੀ ਵਰਤਿਆ ਜਾਂਦਾ ਹੈ।

ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਹਰ ਸ਼ਬਦ ਦਾ ਅਸਰ ਵੱਖ-ਵੱਖ ਲੋਕਾਂ ਲਈ ਵੱਖਰਾ ਹੋ ਸਕਦਾ ਹੈ, ਇਸ ਲਈ ਅਸੀਂ ਸਾਰੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਅਖਾਣਾਂ ਨੂੰ ਸਿਰਫ਼ ਸਿੱਖਿਆਤਮਕ ਅਤੇ ਸੱਭਿਆਚਾਰਕ ਸੰਦਰਭ ਵਿੱਚ ਹੀ ਪੜ੍ਹਿਆ ਅਤੇ ਸਮਝਿਆ ਜਾਵੇ।

  1. ਔਂਤਰਾਨਖੱਤਾ, ਨਾ ਮੂਲੀ ਨਾ ਪੱਤਾ
    ਅਰਥ ਅਤੇ ਵਰਤੋਂ-
    ਜਦੋਂ ਸਾਡੇ ਸਮਾਜ ਵਿਚ ਬੁਰੇ ਵਿਅਕਤੀ ਨੂੰ ਜਿਸਦਾ ਕੋਈ ਅੱਗ ਪਿੱਛਾ ਨਾ ਹੋਵੇ ਉਸ ਨੂੰ ਗਾਲ ਦੇਣ ਵਜੋਂ
    ਇਹ ਅਖਾਣ ਬੋਲਿਆ ਜਾਂਦਾ ਹੈ।
  2. ਔਂਤਰਿਆਂ ਦੀ ਵਹਿੜ, ਕਦੇ ਪਿੰਡ ਕਦੇ ਸ਼ਹਿਰ
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਅਵੈੜਾ ਬੰਦੇ ਦਾ ਕੋਈ ਇਕ ਟਿਕਾਣਾ ਨਾ ਹੋਵੇ
    ਤਾਂ ਉਸ ਉੱਤੇ ਵਿਅੰਗ ਵਜੋ ਇਹ ਅਖਾਣ ਬੋਲਿਆ ਜਾਂਦਾ ਹੈ।
  3. ਔਂਤਰੇ ਖੱਟਣ ਤੇ ਖੁਸਰੇ ਖਾਣ
    ਅਰਥ ਅਤੇ ਵਰਤੋਂ-
    ਇਸ ਅਖਾਣ ਅਨੁਸਾਰ ਬੁਰੇ ਵਿਅਕਤੀ ਦੀ ਕਮਾਈ ਗੈਰਾਂ ਕੋਲ ਜਾਂ ਨਹੱਕ ਹੱਥਾਂ ਵਿਚ ਅਜਾਈਂ ਚਲੀ ਜਾਂਦੀ ਹੈ।
  4. ਔਂਤਰੇ ਦੇ ਹੱਥ ਲਾਠੀ ਮਾੜੀ।
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਅਜਿਹੇ ਬੁਰੇ ਵਿਅਕਤੀ ਹੱਥ ਪਾਵਰ ਆ ਜਾਵੇ ਜਿਸ ਦਾ ਕੋਈ ਅੱਗਾ-ਪਿੱਛਾ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  5. ਔਂਤਰਿਆਂ ਦੀ ਭੋਇੰ ਲੈ ਕੇ ਡੁੱਬੇ।
    ਅਰਥ ਅਤੇ ਵਰਤੋਂ-
    ਸਾਡੇ ਸਮਾਜ ਵਿਚ ਬੇਔਲਾਦ ਬੰਦੇ ਦੀ ਜਾਇਦਾਦ ਅਤੇ ਉਸ ਨੂੰ ਹਾਸਲ ਕਰਨ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਔਤਰਿਆਂ ਦੀ ਜਮੀਨ ਬੰਦੇ ਨੂੰ ਲੈ ਡੁੱਬਦੀ ਹੈ।

‘ਆ’ ਕੰਨਾ ਵਾਲੇ ਪੰਜਾਬੀ ਅਖਾਣ ਅਰਥਾਂ ਸਮੇਤ, ਆਪਣੇ ਆਪੇ ਨਾਲ ਜੁੜੇ ਖਾਸ ਅਖਾਣ 

‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)

‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)

 ‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ)

‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)

ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)

ਹੋਰ ਵੱਖਰੇ ਪੰਜਾਬ ਅਖਾਣ ਦੇਖਣ ਲਈ ਇਸ ਲਿੰਕ ’ਤੇ ਕਲਿਕ ਕਰੋ

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *