‘ਓ’ ਹੋੜਾ ਵਾਲੇ ਪੰਜਾਬੀ ਅਖਾਣਾਂ ਸਬੰਧੀ ਸੰਖੇਪ Introduction
ਪੰਜਾਬੀ ਭਾਸ਼ਾ ਵਿੱਚ ਅਖਾਣਾਂ ਦੀ ਬਹੁਮੁਲੀ ਪਹਿਚਾਣ ਹੈ। ‘ਓ’ ਹੋੜਾ ਨਾਲ ਸ਼ੁਰੂ ਹੋਣ ਵਾਲੇ ਅਖਾਣ ਕਿਰਤੀ ਅਤੇ ਘੁਮੰਕੜ ਲੋਕ-ਜੀਵਨ ਦੇ ਤਜਰਬਿਆਂ ਨੂੰ ਦਰਸਾਉਂਦੇ ਹਨ। ਖਾਸ ਕਰਕੇ ਓਡ ਜਾਤੀ ਨਾਲ ਜੁੜੇ ਅਖਾਣ ਉਹਨਾਂ ਦੇ ਜੀਵਨ ਢੰਗ, ਮਿਹਨਤ ਅਤੇ ਸੰਸਕ੍ਰਿਤੀ ਦੀ ਝਲਕ ਦਿੰਦੇ ਹਨ। ਇਸ ਲੇਖ ਵਿੱਚ ਅਸੀਂ ਉਹਨਾਂ ਅਖਾਣਾਂ ਅਤੇ ਉਹਨਾਂ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।
‘ਓ’ ਨਾਲ ਸ਼ੁਰੂ ਹੋਣ ਵਾਲੇ ਅਖਾਣ
- ਓਸ ਪੇਕੇ ਕੀ ਜਾਣਾ, ਜਿੱਥੇ ਸਿਰ ਨਾ ਪਾਣੀ ਪਾਣਾ।
ਅਰਥ ਅਤੇ ਵਰਤੋਂ –
ਇਹ ਅਖਾਣ ਅਕਸਰ ਪੇਕੇ ਪਰਿਵਾਰ ਨਾਲ ਗੁੱਸੇ ਹੋਣ ਤੋਂ ਬਾਅਦ ਔਰਤਾਂ ਵੱਲੋਂ ਬੋਲਿਆ ਜਾਂਦਾ ਹੈ। ਇਹ ਅਖਾਣ ਉਦੋਂ ਵੀ ਬੋਲਿਆ ਜਾਂਦਾ ਹੈ ਜਦੋਂ ਖਾਸ ਸਬੰਧੀਆਂ ਕੋਲੋਂ ਕੋਈ ਆਸ-ਉਮੀਦ ਨਾ ਹੋਵੇ। - ਓਹੀਓ ਕੁੜੀ ਸਚੱਜੀ, ਜੀਹਦੀ ਕੱਛ ਹੇਠ ਸੋਟਾ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਅਰਥ ਅਨੁਸਾਰ ਛਿੱਤਰ ਵਾਲੇ ਕੋਲ਼ੋ ਸਾਰੇ ਹੀ ਜਰਕਦੇ ਹਨ। ਡਰਦੇ ਮਾਰੇ ਲੋਕ ਤੁਹਾਡੀ ਇੱਜਤ ਵੀ ਕਰਦੇ ਹਨ ਅਤੇ ਤੁਹਾਨੂੰ ਸਿਆਣਾ ਵੀ ਕਹਿੰਦੇ। - ਓਨੇ ਦੀ ਕੁੱਤੀ ਨਹੀਂ, ਜਿੰਨੇ ਦਾ ਆਟਾ ਖਾ ਗਈ।
ਅਰਥ ਅਤੇ ਵਰਤੋਂ –
ਜਦੋਂ ਨਕਾਰਾ ਬੰਦਾ ਜਾਂ ਕੋਈ ਸਾਧਨ ਵੱਡਾ ਨੁਕਸਾਨ ਕਰ ਦੇਵੇ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
ਇਸ ਸੈਕਸ਼ਨ ਵਿਚ ਤੁਸੀਂ ਓਡ ਜਾਤੀ ਨਾਲ ਸਬੰਧਿਤ ਅਖਾਣਾ ਦੀ ਸੂਚੀ, ਉਨ੍ਹਾਂ ਦੇ ਅਰਥ ਅਤੇ ਵਰਤੋਂ ਬਾਰੇ ਦੇਖੋਗੇ
- ਓਡਾਂ ਦੀ ਗੱਦੋਂ ਦਾ ਕੀ ਪਤਾ, ਕਿਹੜੇ ਪਿੰਡ ਜਾ ਕੇ ਸੂਣਾ ?
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਅਖਰੀ ਅਰਥ ਇਹ ਹਨ ਕਿ ਗੱਡੀ ਲੁਹਾਰ ਜਾਂ ਘੁੰਮਕੜ ਕਬੀਲਿਆਂ ਦੀ ਖੋਤੀ ਕਿਸੇ ਵੀ ਪਿੰਡ ਜਾ ਕੇ ਸੂਆ ਦੇ ਸਕਦੀ ਹੈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਕੋਈ ਭੇਦ ਨਾ ਹੋਵੇ ਕਿ ਉਸ ਨੇ ਕੀ ਕਰਨਾ ਅਤੇ ਕੀ ਨਹੀਂ ! ਕਦੋਂ ਕਰਨਾ ਹੈ ਅਤੇ ਕਦੋਂ ਨਹੀਂ! - ਓਡਾਂ ਦੇ ਘਰ ਰਾਹਾਂ ਵਿੱਚ।
ਅਰਥ ਅਤੇ ਵਰਤੋਂ –
ਜਦੋਂ ਕਿਸੇ ਵਿਅਕਤੀ ਦਾ ਪੱਕਾ ਟਿਕਾਣਾ ਨਾ ਹੋਵੇ ਤਾਂ ਹਾਸੇ-ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਅਖਰੀ ਅਰਥਾਂ ਅਨੁਸਾਰ ਓਡ ਜਾਤੀ ਦੇ ਲੋਕਾਂ ਦਾ ਕੋਈ ਪੱਕਾ ਘਰ ਨਹੀਂ ਹੁੰਦਾ। - ਓਡਾਂ ਦੇ ਡੇਰੇ, ਅੱਜ ਇੱਥੇ ਕੱਲ੍ਹ ਓੱਥੇ।
ਅਰਥ ਅਤੇ ਵਰਤੋਂ –
ਉਹੀ ਅਰਥ ਹੈ, ਕਿ ਜਦੋਂ ਕਿਸੇ ਵਿਅਕਤੀ ਦਾ ਪੱਕਾ ਟਿਕਾਣਾ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਅਖਰੀ ਅਰਥਾਂ ਅਨੁਸਾਰ ਓਡ ਜਾਤੀ ਦੇ ਲੋਕਾਂ ਦਾ ਕੋਈ ਪੱਕਾ ਘਰ ਨਹੀਂ ਹੁੰਦਾ। - ਓਡਾਂ ਨਾਲ ਯਾਰੀ ਤੇ ਰਾਹਾਂ ਦੀ ਸਵਾਰੀ।
ਅਰਥ ਅਤੇ ਵਰਤੋਂ –
ਜਦੋਂ ਕੋਈ ਵਿਅਕਤੀ ਘੁੰਮਕੜ ਬੰਦੇ ਨਾਲ ਯਾਰੀ ਲਾ ਕੇ ਰਾਹਾਂ ਵਿਚ ਹੀ ਤੁਰਿਆ ਫਿਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਓਡ ਦਾ ਡੇਰਾ ਤੇ ਹਵਾ ਦਾ ਫੇਰਾ।
ਅਰਥ ਅਤੇ ਵਰਤੋਂ –
ਜਦੋਂ ਕਿਸੇ ਵਿਅਕਤੀ ਦੇ ਕੋਈ ਪੱਕਾ ਟਿਕਾਣਾ ਨਾ ਹੋਵੇ ਅਤੇ ਉਹ ਹੋਰ ਨਵੇਂ ਟਿਕਾਣੇ ਤੇ ਜਾ ਬੈਠੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
ਨੋਟ: ਇਹ ਅਖਾਣ ਲੋਕ-ਸਾਹਿਤ ਦਾ ਹਿੱਸਾ ਹਨ। ਇਨ੍ਹਾਂ ਨੂੰ ਕਿਸੇ ਭਾਈਚਾਰੇ ਬਾਰੇ ਨਕਾਰਾਤਮਕ ਧਾਰਣਾ ਬਣਾਉਣ ਜਾਂ ਨਾਕਰਾਤਮਕ ਟਿੱਪਣੀ ਕਰਨ ਲਈ ਨਹੀਂ ਵਰਤਣਾ ਚਾਹੀਦਾ।
‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)
‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)
‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ)
‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)
ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)
ਪੰਜਾਬੀ ਲੋਕਧਾਰਾ ਬਾਰੇ ਹੋਰ ਵਿਸਥਾਰ ਵਿਚ ਜਾਨਣ ਲਈ ਵਿਕੀਪੀਡੀਆ ਦਾ ਇਹ ਲਿੰਕ ਕਲਿਕ ਕਰੋ

