PUNJABI AKHAAN,

PUNJABI AKHAAN KOSH Part-5/ਪੰਜਾਬੀ ਅਖਾਣ ਕੋਸ਼ ਭਾਗ-5

PUNJABI AKHAAN KOSH : ਇਸ ਭਾਗ ਵਿਚ ਤੁਸੀਂ ‘ਤ’ ਅੱਖਰ ਤੋਂ ਲੈ ਕੇ ‘ਨ’ ਅੱਖਰ ਤੱਕ ਪੰਜਾਬੀ ਦੇ ਅਨੇਕਾਂ ਅਖਾਣ ਪੜ੍ਹ ਸਕੋਗੇ, ਜੋ ਬੜੇ ਹੀ ਵਿਲੱਖਣ ਹਨ ਅਤੇ ਮੌਜੂਦਾ ਸਮੇਂ ਅਤੇ ਸੰਦਰਭ ਅਨੁਸਾਰ ਬਹੁਤ ਢੁਕਵੇਂ ਹਨ ਅਤੇ ਸੋਧ ਕੇ ਲਿਖੇ ਗਏ ਹਨ।

BEST AND BIGGEST COLLECTIONS OF AKHAAN-BY JASBIR WATTAWALI

‘ਤ’ ਅੱਖਰ ਤੋਂ ਲੈ ਕੇ ‘ਨ’ ਅੱਖਰ ਤੱਕ ਅਖਾਣ

 

  1. ਤਕਦੀਰ ਅੱਗੇ ਕਾਹਦੀਆਂ ਤਦਬੀਰਾਂ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕਿਸਮਤ ਦੇ ਸਾਹਮਣੇ ਮਨੁੱਖ ਦੇ ਯਤਨ ਅਤੇ ਯੋਜਨਾਵਾਂ ਦਾ ਕੋਈ ਜੋਰ ਨਹੀਂ ਚਲਦਾ। ਅਖਾਣ ਵਿੱਚ ਵਰਤੇ ਗਏ ਦੋ ਸ਼ਬਦ ਤਕਦੀਰ ਅਤੇ ਤਦਬੀਰ ਵਰਤੇ ਗਏ ਹਨ। ਤਕਦੀਰ ਤੋਂ ਭਾਵ ਹੈ ਕਿਸਮਤ ਅਤੇ ਤਦਬੀਰ ਤੋਂ ਭਾਵ ਹੈ ਯਤਨ ਜਾਂ ਯੋਜਨਾਵਾਂ।
  2. ਤਕੜਾ ਖਾਵੇ ਲਵੇਰੇ ਨੂੰਤੇ ਮਾੜੇ ਨੂੰ ਲਵੇਰਾ ਖਾਵੇ। ਇਹ ਅਖਾਣ ਅਕਸਰ ਇਹ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਆਰਥਿਕ ਤੌਰ ਤੇ ਕਮਜ਼ੋਰ ਮਨੁੱਖ ਪਸ਼ੂ ਪਾਲਣ ਧੰਦੇ ਵਿੱਚੋਂ ਵੀ ਫਾਇਦਾ ਨਹੀਂ ਕਮਾ ਸਕਦਾ ਅਤੇ ਆਰਥਿਕ ਤੌਰ ਤੇ ਮਜਬੂਤ ਮਨੁੱਖ ਉਸੇ ਧੰਦੇ ਵਿੱਚੋਂ ਫਾਇਦਾ ਕਮਾ ਲੈਂਦਾ ਹੈ। ਜਦੋਂ ਇਹ ਦੱਸਣਾ ਹੋਵੇ ਕਿ ਆਰਥਿਕ ਤੌਰ ਤੇ ਕਮਜ਼ੋਰ ਮਨੁੱਖ ਨੂੰ ਹਰ ਕੰਮ ਵਿੱਚ ਘਾਟਾ ਪੈਂਦਾ ਹੈ ਤਾਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
  3. ਤਕੜੇ ਤੇ ਡਿੱਗਾਂ ਨਾਤੇ ਮਾੜੇ ਤੇ ਘੜੰਮ ਜਦੋਂ ਕੋਈ ਵਿਅਕਤੀ ਕਮਜ਼ੋਰ ਵਿਅਕਤੀ ਉੱਤੇ ਧੌਂਸ ਜਗਾਵੇ ਪਰ ਡਾਢੇ ਸਾਹਮਣੇ ਬਿਲਕੁਲ ਚੁੱਪ ਹੋ ਜਾਵੇ ਤਾਂ ਉਸ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  4. ਤਕੜੇ ਦਾ ਸੱਤੀਂ ਵੀਹੀਂ ਸੌ ਜਦੋਂ ਇਹ ਦੱਸਣਾ ਹੋਵੇ ਕਿ ਡਾਢੇ ਅਤੇ ਤਕੜੇ ਮਨੁੱਖ ਦਾ ਧੱਕਾ ਵੀ ਚਲ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  5. ਤਕੜੇ ਦੀ ਸੂਈ ਨੂੰ ਦੋ ਪਾਸੇ ਮੂੰਹ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਡਾਢਾ ਅਤੇ ਆਰਥਿਕ ਤੌਰ ਤੇ ਮਜਬੂਤ ਵਿਅਕਤੀ ਹਰ ਪਾਸਿਓਂ ਫਾਇਦਾ ਲੈ ਲੈਂਦਾ ਹੈ।
  6. ਤੰਗ ਆਮਦਬਜੰਗ ਆਮਦ। ਜਦੋਂ ਕੋਈ ਵਿਅਕਤੀ ਤੰਗ ਹੋ ਕੇ ਹਥਿਆਰ ਚੁੱਕ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਤਜ਼ਰਬਾ ਕਿਸੇ ਬਲਾ ਦਾ ਨਾਂ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਤਜਰਬਾ ਬਹੁਤ ਵੱਡੀ ਚੀਜ਼ ਹੈ, ਤਜਰਬੇਕਾਰ ਮਨੁੱਖ ਵੱਡੀ ਤੋਂ ਵੱਡੀ ਸਮੱਸਿਆ ਨੂੰ ਸੁਲਝਾ ਲੈਂਦਾ ਹੈ ਅਤੇ ਉਸ ਹਰ ਮੁਸੀਬਕ ਨਾਲ ਹੀ ਮੁਕਾਬਲਾ ਕਰ ਲੈਂਦਾ ਹੈ। ਜਸਬੀਰ ਵਾਟਾਂਵਾਲੀਆ
  8. ਤੱਤਾ ਖਾਧਾਮੂੰਹ ਸੜਿਆ। ਜਦੋਂ ਕੋਈ ਵਿਅਕਤੀ ਕਾਹਲੀ ਕਰਕੇ ਕੰਮ ਖਰਾਬ ਕਰ ਲਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ
  9. ਤੱਤਾ ਲੱਕਣਾ। ਜਦੋਂ ਕੋਈ ਵਿਅਕਤੀ ਖਾਣ ਪੀਣ ਜਾਂ ਕਿਸੇ ਕੰਮ ਵਿੱਚ ਕਾਹਲ ਅਤੇ ਬੇਸਬਰੀ ਦਿਖਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਤੱਤੇ ਦੁੱਧ ਨਾਲ ਮੂੰਹ ਸਾੜੇਫਿਰ ਲੱਸੀ ਨੂੰ ਵੀ ਫੂਕਾ ਮਾਰੇ। ਜਦੋਂ ਕੋਈ ਵਿਅਕਤੀ ਪਹਿਲਾਂ ਤਾਂ ਕਾਹਲ ਵਿਚ ਬੇਪਰਵਾਹ ਹੋ ਕੇ ਨੁਕਸਾਨ ਕਰ ਬੈਠੇ ਪਰ ਬਾਅਦ ਵਿੱਚ ਜਰੂਰਤ ਤੋਂ ਜਿਆਦਾ ਚੌਕਸ ਹੋ ਜਾਵੇ ਅਤੇ ਕੰਮ ਕਰਨ ਤੋਂ ਡਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  11. ਤੱਤੇਨਹਾਈਏਠੰਡੇਖਾਈਏਵੈਦਹਕੀਮੀਂਕਦੇਨਾਜਾਈਏਇਹ ਅਖਾਣ ਤੱਤੇ ਪਾਣੀ ਨਾਲ ਨਹਾਉਣ ਅਤੇ ਖਾਣਾ ਠੰਡ ਕਰਕੇ ਖਾਣ ਦੀ ਤਕੀਦ ਕਰਨ ਵਜੋਂ ਬੋਲਿਆ ਜਾਂਦਾ ਹੈ।
  12. ਤੱਤੇ ਪਾਣੀਆਂ ਨਾਲ ਘਰ ਨਹੀਂ ਸੜਦੇ ਇਹ ਅਖਾਣ ਗਰਮ ਪਾਣੀ ਨਾਲ ਨਹਾਉਣ ਅਤੇ ਖਾਣੇ ਨੂੰ ਠੰਡਾ ਕਰਕੇ ਖਾਣ ਦੀ ਸਿੱਖਿਆ ਦੇਣ ਵਜੋਂ ਬੋਲੇ ਹੋ ਜਾਂਦਾ ਹੈ।
  13. ਤੱਤੇ ਲੋਹੇ ਨੂੰ ਲਾਈ ਸੱਟ ਹੀ ਕੰਮ ਕਰੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਹੀ ਸਮੇਂ ਅਤੇ ਤੱਤੇ-ਘਾਹ ਕੀਤਾ ਗਿਆ ਕੰਮ ਹੀ ਸਫਲ ਹੁੰਦਾ ਹੈ।
  14. ਤੰਦ ਟੁੱਟ ਗਈ, ਹੀਰ ਤਾਂ ਨਹੀਂ ਮੁੱਕ ਗਈ ਇਹ ਅਖਾਣ ਮਮੂਲੀ ਨੁਕਸਾਨ ਹੋਣ ਤੋਂ ਬਾਅਦ ਨਿਰਾਸ਼ ਹੋਣ ਤੋਂ ਰੋਕਣ ਲਈ ਅਤੇ ਆਸਵੰਦ ਹੋ ਕੇ ਅੱਗੋਂ ਹੋਰ ਕੰਮ ਕਰਨ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਜੇਕਰ ਕਿਸੇ ਸਾਜ ਦੀ ਤਾਰ ਭਾਵ ਤੰਦ ਟੁੱਟ ਜਾਵੇ ਤਾਂ ਗਾਉਣਾ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਅਨੇਕਾਂ ਕਹਾਣੀਆਂ ਹੁੰਦੀਆਂ ਹਨ ਜਿਨਾਂ ਨੂੰ ਤੰਦ ਟੁੱਟਣ ਦੇ ਬਾਵਜੂਦ ਵੀ ਗਾਇਆ ਜਾ ਸਕਦਾ ਹੈ।
  15. ਤੰਦ ਨਹੀਂ ਵਿਗੜਿਆਤਾਣੀ ਵਿਗੜੀ। ਜਦੋਂ ਕਿਸੇ ਘਰ ਜਾਂ ਧੜੇ ਵਿੱਚ ਇਕ ਤੋਂ ਵਧੇਰੇ ਵਿਅਕਤੀ ਮਾੜੇ ਹੋਣ ਜਾਂ ਕੰਮ ਖਰਾਬ ਕਰ ਰਹੇ ਹੋ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦਾ ਅਖਰੀ ਅਰਥ ਕੱਪੜੇ ਜਾਂ ਦਰੀਆਂ, ਚਾਦਰਾਂ, ਖੇਸ ਆਦਿ ਬੁਣਨ ਮੌਕੇ ਇਕ ਤੰਦ ਟੁੱਟਣ ਦੀ ਜਗਹਾ ਸਾਰੀ ਤਾਣੀ ਉਲਝ ਜਾਵੇ ਨੂੰ ਦਰਸਾਉਂਦਾ ਹੈ।
  16. ਤੰਦ ਨਾ ਤਾਣੀਤੇ ਜਲਾਹੇ ਨਾਲ ਠੈਂਗੋਠਾਣੀ ਜਦੋਂ ਕੋਈ ਵਿਅਕਤੀ ਉਸ ਗੱਲ ਪਿੱਛੇ ਲੜਾਈ ਕਰੇ ਜਿਸ ਦਾ ਅਜੇ ਕੋਈ ਮੁਢ ਮੂਲ ਹੀ ਨਾ ਬੱਝਿਆ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  17. ਤੰਦਤੰਦ ਕਰਦਿਆਂ ਤਾਣੀ ਬਣੇਤੇ ਤਾਣੀਓਂ ਬਣਦਾ ਪੱਟ ਜਦੋਂ ਕਿਸੇ ਨੂੰ ਸਿੱਖਿਆ ਦੇਣੀ ਹੋਵੇ ਕਿ ਥੋੜਾ ਥੋੜਾ ਜੋੜਨ ਨਾਲ ਹੀ ਬਹੁਤ ਕੁਝ ਬਣ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਦੋਂ ਕਿਸੇ ਨੂੰ ਨਿਤ ਅਤੇ ਨਿਰੰਤਰ ਕਰਮ ਕਰਨ ਦੀ ਸਿੱਖਿਆ ਦੇਣੀ ਹੋਵੇ ਤਾਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
  18. ਤੰਦਰੁਸਤੀ ਹਜ਼ਾਰ ਨਿਆਮਤ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਤੰਦਰੁਸਤੀ ਸਭ ਤੋਂ ਵੱਡੀ ਸੌਗਾਤ ਹੈ। ਇਹ ਅਖਾਣ ਅੰਗਰੇਜ਼ੀ ਦੇ ਅਖਾਣ Health is wealth ਦਾ ਸਮਾਨ ਅਰਥੀ ਹੈ।
  19. ਤਨ ਸੁਖੀ ਮਨ ਸੁਖੀ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਰੀਰਕ ਤੰਦਰੁਸਤੀ ਮਨ ਦੀ ਤੰਦਰੁਸਤੀ ਦਾ ਮੁੱਖ ਆਧਾਰ ਹੈ। ਇਸ ਨਾਲ ਰੁਲਦਾ ਮਿਲਦਾ ਇੱਕ ਹੋਰ ਅਖਾਣ ਨਰੋਏ ਸਰੀਰ ਵਿੱਚ ਹੀ ਨਰੋਆ ਮਨ ਹੁੰਦਾ ਹੈ ਵੀ ਬੋਲਿਆ ਜਾਂਦਾ ਹੈ।
  20. ਤਬੇਲੇ ਦਾ ਘੋੜਾਮਦਰਸੇ ਦਾ ਮੁੰਡਾਬਿਨਾਂ ਛੂਸ਼ਕੋਂ ਸਿੱਧਾ ਨਾ ਹੁੰਦਾ ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਕਿਸੇ ਖਾਸ ਜਗਹਾ ਉੱਤੇ ਰਹਿ ਰਿਹਾ ਹੋਵੇ ਅਤੇ ਉਸ ਨੂੰ ਉਸ ਖਾਸ ਜਗਹਾ ਦਾ ਅਤੇ ਉਥੋਂ ਦੇ ਵਰਤਾਰੇ ਦਾ ਝਾਕਾ ਨਾ ਰਿਹਾ ਹੋਵੇ ਅਤੇ ਉਹ ਸਿਰਫ ਡਰ ਨਾਲ ਹੀ ਚਲਦਾ ਹੋਵੇ।
  21. ਤਬੇਲੇ ਦੀ ਬਲਾ ਬਾਂਦਰ ਦੇ ਸਿਰ ਜਦੋਂ ਕਿਸੇ ਮਨੁੱਖ ਦੇ ਸਿਰ ਅਣਹੋਈ ਗੱਲ ਮੜੀ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਤਰ ਗਏ ਜਣੇਂਦੇਜੋ ਅੱਖਾਂ ਨੂੜ ਕੇ ਲਾਵਾਂ ਦਿੰਦੇ ਜਦੋਂ ਕਿਸੇ ਦੇ ਮਾਲਕ ਮਾਪੇ ਜਾਂ ਸਾਈ ਹੀ ਉਸ ਨੂੰ ਖੂਹ ਵਿੱਚ ਧੱਕਾ ਦੇਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  23. ਤਰ ਬਈ ਸੂਰਮਿਆਂਆਪਣੀ ਬਾਹੀਂ ਜਦੋਂ ਦੱਸਣਾ ਹੋਵੇ ਕਿ ਕੋਈ ਵੀ ਕਰਮ ਮਨੁੱਖ ਨੂੰ ਆਪਣੇ ਦਮ ਤੇ ਹੀ ਕਰਨਾ ਪੈਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  24. ਤਰਸਦੀ ਨੇ ਦਿੱਤਾਵਿਲਕਦੀ ਨੇ ਖਾਧਾ। ਜਦੋਂ ਕੋਈ ਵਿਅਕਤੀ ਮਾੜੀ ਨੀਅਤ ਨਾਲ ਕਿਸੇ ਨੂੰ ਕੋਈ ਚੀਜ਼ ਦੇਵੇ ਅਤੇ ਸਾਹਮਣੇ ਵਾਲੇ ਨੂੰ ਵੀ ਉਹ ਚੀਜ਼ ਨਾ ਸੁਖਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  25. ਤਰਸੇ ਦਾ ਲਵੇਰਾ ਤੇ ਭੁੱਖੇ ਦੀ ਖੇਤੀਕਦੇ ਨਾ ਹੁੰਦੇ ਛੇਤੀਛੇਤੀ ਜਦੋਂ ਦੱਸਣਾ ਹੋਵੇ ਕਿ ਥੋੜੋਂ ਅਤੇ ਵਕਤ ਦੇ ਮਾਰੇ ਹੋਏ ਵਿਅਕਤੀ ਦੇ ਘਰ ਬਰਕਤ ਵੀ ਛੇਤੀ ਛੇਤੀ ਨਹੀਂ ਬੋੜ ਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  26. ਤਰਖਾਣ ਸੱਕ ਵੀ ਲਾਹੂ ਤਾਂ ਆਪਣੇ ਵੱਲ ਸਿੱਟੂ ਇਹ ਅਖਾਣ ਤਰਖਾਣ ਬਰਾਦਰੀ ਉੱਤੇ ਹਾਸਾ ਠੱਠਾ ਅਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ।
  27. ਤਰਖਾਣ ਸਿੱਧਾ ਹੋਵੇਤਾਂ ਲੱਕੜ ਸਿੱਧੀ ਹੁਣੋਂ ਨਹੀਂ ਰਹਿੰਦੀ ਇਹ ਅਖਾਣ ਵੀ ਤਰਖਾਣ ਬਿਰਾਦਰੀ ਉੱਤੇ ਹਾਸਾ ਠੱਠਾ ਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ।
  28. ਤਰਖਾਣ ਮੰਜੀ ਦਾ ਵਾਣ। ਇਹ ਵੀ ਤਰਖਾਣ ਬਰਾਦਰੀ ਉੱਤੇ ਵਿਅੰਗ ਕਸਣ ਵਜੋਂ ਹੀ ਬੋਲਿਆ ਜਾਂਦਾ।
  29. ਤਰਖਾਣ, ਕੱਢੂ ਕਾਣ। ਜਦੋਂ ਦੱਸਣਾ ਹੋਵੇ ਕਿ ਤਰਖਾਣ ਵਿਗੜੀ ਤੋਂ ਵਿਗੜੀ ਚੀਜ ਦੇ ਵੀ ਨੁਕਸ ਕੱਢ ਦਿੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  30. ਤਰਖਾਣ ਨਾ ਛੱਡੇ ਕਾਣ। ਉਹੀ ਅਰਥ।
  31. ਤਰਖਾਣ ਗੁੱਲੀ ਘੜ, ਵੱਢੇ ਆਪਣਿਆਂ ਦੀ ਜੜ੍ਹ। ਜਦੋਂ ਦੱਸਣਾ ਹੋਵੇ ਕਿ ਤਰਖਾਣ ਆਪਣਿਆਂ ਦੀ ਜੜ ਵੱਢਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  32. ਤਰਦੀ ਤਰੇ ਡੁੱਬਦੀ ਡੁੱਬੇਸਾਨੂੰ ਕੀ। ਜਦੋਂ ਕਿਸੇ ਵਿਅਕਤੀ ਨਾਲ ਕੋਈ ਸਾਂਝ ਅਤੇ ਉਸ ਦੇ ਨਫੇ ਨੁਕਸਾਨ ਦਾ ਕੋਈ ਦੁੱਖ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  33. ਤਰੇਲ ਹਮੇਸ਼ਾਂ ਮੁੱਢਾਂ  ਹੀ ਪੈਂਦੀ ਹੈ ਜਦੋਂ ਦੱਸਣਾ ਹੋਵੇ ਕਿ ਮਨੁੱਖ ਆਖਿਰਕਾਰ ਆਪਣੇ ਨੇੜੇ ਦੇ ਰਿਸ਼ਤਿਆਂ ਵੱਲ ਹੀ ਝੁਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  34. ਤਲਵਾਰ ਦਾ ਫੱਟ ਮਿਟ ਜਾਂਦਾ ਪਰ ਜੁਬਾਨ ਦਾ ਨਹੀਂ ਜਦੋਂ ਦੱਸਣਾ ਹੋਵੇ ਕਿ ਕਿਸੇ ਦਾ ਬੋਲਿਆ ਹੋਇਆ ਬੋਲ ਜਾਂ ਮਾਰਿਆ ਹੋਇਆ ਮਿਹਣਾ ਨਹੀਂ ਭੁੱਲਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  35. ਤਵਾ ਹੋਵੇ ਚੰਗਾਰੋਟੀ ਸੜੇ ਕਿਉਂ ਪੁੱਤ ਹੋਵੇ ਸਿਆਣਾਨੂੰਹ ਲੜੇ ਕਿਉਂ? ਜਦੋਂ ਦੱਸਣਾ ਹੋਵੇ ਕਿ ਜੇਕਰ ਪੁੱਤ ਸਿਆਣਾ ਹੋਵੇ ਤਾਂ ਨੌ ਕਦੇ ਵੀ ਲੜਾਈ ਨਹੀਂ ਕਰਦੀ ਤਾਂ ਇਹ ਅਖਾਣ ਨਹੋਰਾ ਮਾਰਨ ਵਜੋਂ ਬੋਲਿਆ ਜਾਂਦਾ ਹੈ
  36. ਤਵਾ ਨਾ ਅੰਗਿਆਰੀ ਤੇ ਕਾਹਦੀ ਭੱਠਿਆਰੀ। ਜਦੋਂ ਕੋਈ ਪੇਸ਼ੇਵਰ ਵਿਅਕਤੀ ਕੋਲ ਆਪਣੇ ਪੇਸ਼ੇ ਦੇ ਮੁਤਾਬਕ ਹਥਿਆਰ ਜਾਂ ਔਜ਼ਾਰ ਨਾ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  37. ਤਵੀਸੁਹਾਗਾਇਕੋ ਵੱਤ। ਜਦੋਂ ਕੋਈ ਵਿਅਕਤੀ ਕਿਸੇ ਚੰਗੇ ਮਾੜੇ ਸਮੇਂ ਦਾ ਲਿਹਾਜ ਨਾ ਕਰੇ ਅਤੇ ਆਪਣਾ ਵਿਹਾਰ ਉਹੀ ਰੱਖੇ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਤਵੇ ਤੇ  ਕੇ ਰੱਬ ਦੀ ਮਾਰ ਜਦੋਂ ਅਖੀਰ ਤੇ ਆ ਕੇ ਕੀਤੀ ਕਤਰੀ ਖੂਹ ਵਿੱਚ ਪੈ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  39. ਤਵੇ ਵਾਲੀ ਤੇਰੀਤੇ ਹੱਥ ਵਾਲੀ ਮੇਰੀ ਜਦੋਂ ਕੋਈ ਵਿਅਕਤੀ ਆਪਣਾ ਢਿੱਡ ਜਾਂ ਆਪਣੇ ਆਪ ਨੂੰ ਮੂਹਰੇ ਰੱਖੇ ਅਤੇ ਦੂਜੇ ਨੂੰ ਪਿੱਛੇ ਕਰੇ ਤਾਂ ਇਹ ਅਖਾਣ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ।
  40. ਤੜਕੇ ਉੱਠੀਂਨਿੱਕਾ ਪੀਹਵੀਂਨਿੱਕਾ ਕੱਤੀਂਪੇਕਿਆਂ ਦੇ ਘਰ ਕਦੇ ਨਾ ਵੱਤੀਂ ਇਹ ਅਖਾਣ ਨਵੀਂ ਵਿਆਹੀ ਵਹੁਟੀ ਜਾਂ ਔਰਤ ਨੂੰ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਉਸਨੇ ਹਮੇਸ਼ਾ ਸਵੇਰੇ ਉੱਠਣਾ ਹੈ ਚੱਕੀ ਦੇ ਨਾਲ ਬਰੀਕ ਆਟਾ ਪੀਣਾ ਹੈ ਅਤੇ ਹਮੇਸ਼ਾ ਬਰੀਕ ਕੱਤਣਾ ਹੈ ਜਿਸ ਦਾ ਭਾਵ ਹੈ ਕਿ ਉਸਨੇ ਹਰ ਕੰਮ ਸੂਝ ਅਤੇ ਸਿਆਣਪ ਨਾਲ ਕਰਨਾ ਹੈ
  41. ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਿ ਗਈ ਕੱਲੀ ਜਦੋਂ ਕੋਈ ਕਿਸੇ ਵੱਲ ਵੇਖ ਕੇ ਰੀਸ ਕਰੇ ਅਤੇ ਉਹੀ ਕੰਮ ਕਰਨ ਦੀ ਜਦ ਕਰੇ ਜੋ ਸਾਹਮਣੇ ਵਾਲੇ ਨੇ ਕੀਤਾ ਹੈ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  42. ਤਾਰ ਬਿਨਾ ਨਾ ਤੂੰਬਾ ਵੱਜੇਨਾਰ ਬਿਨਾ ਨਾ ਘਰ ਕੋਈ ਸਜੇ ਜਦੋਂ ਦੱਸਣਾ ਹੋਵੇ ਕਿ ਘਰ ਸਿਰਫ ਘਰਵਾਲੀ ਨਾਲ ਹੀ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  43. ਤਾਰਾ ਖਾਰੀਚੰਦ ਘੁਮਾਂਸੂਰਜ ਦਾ ਕੋਈ ਓੜਕ ਹੀ ਨਾ ਜਦੋਂ ਇਸ ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਓ਼ੜਕ ਦੀ ਬੇਅੰਤਤਾ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  44. ਤਾਰੂ ਹੀ ਡੁੱਬਦੇ ਨੇ ਜਦੋਂ ਦੱਸਣਾ ਹੋਵੇ ਕਿ ਼ ਆਪਣੇ ਗੁਣਾਂ ਤੇ ਵਧੇਰੇ ਮਾਣ ਕਰਨ ਵਾਲਾ ਵਿਅਕਤੀ ਇਹ ਮਾਰ ਖਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  45. ਤਾਰੂ ਮਰੇ ਪਾਣੀਓਂ ਤੇ ਸਪੇਰਾ ਮਰੇ ਸਪੋਂ। ਉਹੀ ਅਰਥ।
  46. ਤਾਲੋਂ ਘੁੱਥੀ ਡੂੰਮ੍ਹਣੀਬੋਲੇ ਤਾਲ ਬੇਤਾਲ ਜਦੋਂ ਕੋਈ ਵਿਅਕਤੀ ਕੰਮ ਸ਼ੁਰੂ ਕਰਨ ਲੱਗਿਆਂ ਹੀ ਗਲਤ ਦਿਸ਼ਾ ਪਕੜ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥ ਹਨ ਕਿ ਮਰਾਸਣ ਜਦੋਂ ਤਾਲ ਤੋਂ ਖੁੰਝ ਜਾਂਦੀ ਹੈ ਤਾਂ ਉਹ ਬੇਤਾਲ ਹੋ ਕੇ ਗਾਉਣਾ ਸ਼ੁਰੂ ਕਰ ਦਿੰਦੀ ਹੈ।
  47. ਤਿੱਤਰ ਖੰਭੀ ਪਈਕਿਉ ਪਾਂਧੇ ਪੁੱਛਣ ਗਈ ਇਹ ਅਖਾਣ ਮੌਸਮ ਭਾਵ ਮੀਹ ਪੈਣ ਦੀ ਜਾਣਕਾਰੀ ਦੇਣ ਵਜੋਂ ਬੋਲਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਮੀਹ ਪੈਣ ਦਾ ਅੰਦਾਜ਼ ਇਸ ਗੱਲ ਤੋਂ ਲਗਾਇਆ ਜਾਂਦਾ ਸੀ ਕਿ ਜੇਕਰ ਅਸਮਾਨ ਵਿੱਚ ਚਿੱਟੇ ਰੰਗ ਦੇ ਤਿੱਤਰ ਦੇ ਖੰਭਾਂ ਵਰਗੇ ਬੱਦਲ ਹੋ ਗਏ ਹਨ ਤਾਂ ਮੀਹ ਪੈਣਾ ਸੁਭਾਵਿਕ ਹੈ ਕਿਸੇ ਪੰਡਿਤ ਜਾਂ ਪਾਂਧੇ ਨੂੰ ਪੁੱਛਣ ਜਾਣ ਦੀ ਲੋੜ ਨਹੀਂ।
  48. ਤਿੱਤਰ ਖੰਬੀ ਬਦਲੀਮੈਹਰੀ ਸੁਰਮਾ ਪਾਉਹ ਵਸਾਵੇ ਮੇਘਲਾਉਹਨੂੰ ਖਸਮ ਦੀ ਚਾਹ ਇਹ ਅਖਾਣ ਵੀ ਤਿੱਤਰ ਖੰਬੀ ਬਦਲੀ ਤੋਂ ਬਾਅਦ ਲਾਜ਼ਮੀ ਵੀ ਪੈਣ ਦੀ ਗਵਾਹੀ ਭਰਦਾ ਹੈ ਇਸ ਦੇ ਨਾਲ ਨਾਲ ਇਸ ਅਖਾਣ ਵਿੱਚ ਕਿਸੇ ਜਿਆਦਾ ਸ਼ੁਕੀਨ ਅਤੇ ਚਕਵੀਂ ਮਹਿਰੀ ਨਾਲ ਹਾਸਾ ਠੱਠਾ ਕਰਨ ਅਤੇ ਵਿਅੰਗ ਕੱਸਣ ਵਜੋਂ ਵੀ ਬੋਲਿਆ ਜਾਂਦਾ ਹੈ। 
  49. ਤਿੱਤਰ ਖੰਬੀ ਬਦਲੀਰੰਨ ਮਲਾਈ ਖਾਏਉਹ ਵੱਸੇਉਹ ਉੱਜੜੇਕਦੀ ਨਾ ਬਿਰਥਾ ਜਾਏ। ਇਹ ਅਖਾਣ ਉਹਨਾਂ ਔਰਤਾਂ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਖੁੱਲਾ ਖਰਚਾ ਕਰਕੇ ਘਰ ਉਜਾੜ ਦੀਆਂ ਹਨ ਇਸ ਦੇ ਨਾਲ ਨਾਲ ਇਸ ਅਖਾਣ ਵਿੱਚ ਤਿੱਤਰ ਖੰਬੀ ਬਦਲੀ ਨਾਲ ਲਾਜਮੀ ਮੀਂਹ ਪੈਣ ਬਾਰੇ ਵੀ ਫਿਕਰ ਮਿਲਦਾ ਹੈ।
  50. ਤਿੱਤਰ ਦੇ ਮੂੰਹ ਲਛਮੀ। ਜਦੋਂ ਕਦੇ ਕਿਸੇ ਮਮੂਲੀ ਬੰਦੇ ਨੂੰ ਚੋਖਾ ਲਾਭ ਹੋ ਜਾਵੇ ਤਾਂ ਹਾਸੇ ਠੱਠੇ ਅਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  51. ਤਿੱਤਰ, ਮਿੱਤਰ, ਬਟੇਰਾ ਨਾ ਤੇਰਾ ਨਾ ਮੇਰਾ। ਜਦੋਂ ਕੋਈ ਵਿਅਕਤੀ ਕਿਸੇ ਦਾ ਨਾਂ ਬਣੇ ਤਾਂ ਹਾਸੇ ਠੱਠੇ ਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  52. ਤਿੰਨੇਚੀਜ਼ਾਂਮਿੱਠੀਆਂਨਾਰੀਕੁੜਮਕਮੀਨਤਿੰਨੇਚੀਜ਼ਾਂਕੌੜੀਆਂਮਿਰਚਤੰਬਾਕੂ, ‘ਫੀਮਅਰਥ ਸਪੱਸ਼ਟ ਹੈ।
  53. ਤਿੰਨੇ ਟੁੱਟ ਕੇ ਨਾ ਮਿਲਣਪੱਥਰਸ਼ੀਸ਼ਾ ਚਿੱਤ ਇਹ ਅਖਾਣ ਅਕਸਰ ਸਦੀਵੀ ਸੱਚਾਈਆਂ ਨੂੰ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ
  54. ਤਿੰਨੇ ਬੀਬੀ ਦੇ ਕੱਪੜੇਸੁੱਥਣ ਦੇ ਨਾਲ ਹੱਥ ਜਦੋਂ ਕਿਸੇ ਵਿਅਕਤੀ ਕੋਲ ਆਪਣੇ ਲੀੜੇ ਲੱਤੇ ਤੋਂ ਇਲਾਵਾ ਹੋਰ ਕੋਈ ਕੀਮਤੀ ਚੀਜ਼ ਨਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  55. ਤੀਹ ਦਿਨ 33 ਮੇਲੇਬਾਬਾ ਕੰਮ ਕਰੂ ਕਿਹੜੇ ਵੇਲੇ ਜਦੋਂ ਕੋਈ ਵਿਅਕਤੀ ਆਪਣਾ ਕੰਮ ਕਾਰ ਛੱਡ ਕੇ ਮੇਲੇ ਗੇਲਿਆਂ ਵਿੱਚ ਤੁਰਿਆ ਫਿਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  56. ਤੀਹ ਪੁੱਤ 40 ਪੋਤੇਬਾਬਾ ਅਜੇ ਵੀ ਘਾਹ ਖੋਤੇ ਜਦੋਂ ਕੋਈ ਵੱਡੇ ਪਰਿਵਾਰ ਵਾਲਾ ਘਰ ਦਾ ਵਡੇਰਾ ਅਤੇ ਮੋਹਰੀ ਬੁੱਢੀ ਉਮਰੇ ਘਾਲਣਾ ਘਾਲ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  57. ਤੀਜਾ ਰਲ਼ਿਆਕੰਮ ਗਲਿਆ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੋਈ ਕੰਮ ਜਾਂ ਗੱਲ ਜਦੋਂ ਤੱਕ ਦੋ ਬੰਦਿਆਂ ਵਿੱਚ ਰਹੇ ਤਾਂ ਵਧੀਆ ਹੁੰਦੀ ਹੈ ਜੇਕਰ ਤੀਜੇ ਬੰਦੇ ਨੂੰ ਪਤਾ ਲੱਗ ਜਾਵੇ ਜਾ ਤੀਜਾ ਬੰਦਾ ਵਿੱਚ ਆ ਰਲੇ ਤਾਂ ਕੰਮ ਖਰਾਬ ਹੀ ਹੁੰਦਾ ਹੈ ਤਾਂ ਇਹ ਅਖਾ ਬੋਲਿਆ ਜਾਂਦਾ ਹੈ।
  58. ਤੀਰ ਨਹੀਂਤੇ ਤੁੱਕਾ ਹੀ ਸਹੀ ਜਦੋਂ ਕੋਈ ਵਿਅਕਤੀ ਅਟਕਲ ਪੱਚੂ ਦੇ ਨਾਲ ਕੋਈ ਕੰਮ ਕਰੇ ਅਤੇ ਉਸ ਕੰਮ ਦੇ ਹੋਣ ਦਾ ਕੋਈ ਭਰੋਸਾ ਨਾ ਹੋਵੇ ਤਾਂ ਹਾਸੇ ਠੱਠੇ ਅਤੇ ਵਿੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  59. ਤੀਵੀਂ ਦੀ ਮੱਤਗੁੱਤ ਪਿੱਛੇ। ਇਹ ਅਖਾਣ ਔਰਤਾਂ ਦੇ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ ਜਿਸ ਦਾ ਭਾਵ ਅਰਥ ਇਹ ਹੈ ਕਿ ਔਰਤਾਂ ਨੇੜੇ ਦੀ ਸੋਚਦੀਆਂ ਹਨ ਅਤੇ ਦੂਰ ਦ੍ਰਿਸ਼ਟੀ ਦੀਆਂ ਮਾਲਕ ਨਹੀਂ ਹੁੰਦੀਆਂ।
  60. ਤੁਹਾਡਾ ਮਾਲ ਵਧੇਸਾਡੇ ਬੁੱਕ ਵਧਣ ਜਦੋਂ ਇੱਕ ਵਿਅਕਤੀ ਦਾ ਕੰਮਕਾਰ ਜਾਂ ਨਫਾ ਵਧਣ ਨਾਲ ਦੂਜੇ ਭਾਈਵਾਲ ਜਾਂ ਕਰਿੰਦੇ ਨੂੰ ਵੀ ਲਾਭ ਹੋ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  61. ਤੁਹਾਡੀਆਂ ਜੁੱਤੀਆਂਤੁਹਾਡਾ ਸਿਰ। ਜਦੋਂ ਕਿਸੇ ਨੂੰ ਆਪਣੀ ਗੱਲ ਜਾਂ ਆਪਣੇ ਕੰਮ ਦੇ ਬਾਰੇ ਪੱਕਾ ਯਕੀਨ ਦਵਾਉਣਾ ਹੋਵੇ ਅਤੇ ਇਹ ਦੱਸਣਾ ਹੋਵੇ ਕਿ ਜੇਕਰ ਉਸਦੀ ਗੱਲ ਜਾਂ ਕੰਮ ਗਲਤ ਹੋਇਆ ਤਾਂ ਉਹ ਕਿਸੇ ਵੀ ਤਰਹਾਂ ਦੀ ਸਜ ਭੁਗਤਣ ਨੂੰ ਤਿਆਰ ਹੋਵੇਗਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  62. ਤੁਖ਼ਮਤਾਸੀਰਸੋਹਬਤ ਦਾ ਅਸਰ ਅਰਥ ਬਾਕੀ
  63. ਤੁਰਤ ਦਾਨਮਹਾ ਕਲਿਆਣ ਇਹ ਅਖਾਣ ਦਾਨ ਜਾਂ ਚੰਦਾ ਇਕੱਠਾ ਕਰਨ ਵਾਲੀਆਂ ਸੰਸਥਾਵਾਂ ਜਾਂ ਪੰਡਿਤ ਭਾਈ ਮੁਲਾ ਆਦਿ ਅਕਸਰ ਬੋਲਦੇ ਹਨ ਕਿ ਦਾਨ ਦੇਣ ਲੱਗਿਆਂ ਦੇਰੀ ਨਹੀਂ ਕਰਨੀ ਚਾਹੀਦੀ।
  64. ਤੁਰਤ ਬਤੁਰਤੀ, ਕਰ ਫੁਰਤੀ ਜਦੋਂ ਕਿਸੇ ਬਹੁਤ ਤੇਜ਼ੀ ਨਾਲ ਤੁਰੰਤ ਕੰਮ ਕਰਨ ਦੀ ਤਕੀਦ ਕਰਨੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  65. ਤੁਰਦੀ ਤਾਂ ਜੂੰ ਵੀ ਮਾਨ ਨਹੀਂ  ਜਦੋਂ ਕਿਸੇ ਨੂੰ ਸਿਆਣਪ ਦੇਣੀ ਹੋਵੇ ਕਿ ਹਰ ਰੋਜ਼ ਥੋੜਾ ਥੋੜਾ ਕੰਮ ਕੀਤਿਆਂ ਬਹੁਤ ਵੱਡੇ ਕੰਮ ਨੂੰ ਵੀ ਨਿਬੇੜਿਆ ਜਾ ਸਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਇਹ ਅਖਾਣ ਅਕਸਰ ਨਿਤ ਕਰਮ ਅਤੇ ਨਿਰੰਤਰ ਕਰਮ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
  66. ਤੁਰਦੇ ਕਉ ਤੁਰਦਾ ਮਿਲੇਉੜਤੇ ਕੋ ਉੜਤਾ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਜਿਹੋ ਜਿਹਾ ਖੁਦ ਹੁੰਦਾ ਹੈ ਉਸ ਨੂੰ ਉਹੋ ਜਿਹੇ ਸੰਗੀ ਸਾਥੀ ਮਿਲ ਜਾਂਦੇ ਹਨ ਚੰਗਿਆਂ ਨੂੰ ਚੰਗੇ ਮਿਲ ਜਾਂਦੇ ਹਨ ਅਤੇ ਮੰਦਿਆ ਨੂੰ ਮੰਦੇ ਮਿਲ ਜਾਂਦੇ ਹਨ। ਸੁਸਤ ਲੋਕਾਂ ਨੂੰ ਸੁਸਤ ਮਿਲ ਜਾਂਦੇ ਹਨ ਅਤੇ ਚੁਸਤ ਲੋਕਾਂ ਨੂੰ ਚੁਸਤ ਲੋਕ ਮਿਲ ਜਾਂਦੇ ਹਨ।
  67. ਤੁਰਿਆ ਤੁਰਿਆ ਜਾਹਤੇ ਕਰਮਾਂ ਦਾ ਖੱਟਿਆ ਖਾਹ। ਇਹ ਅਖਾਣ ਬੇਪਰਵਾਹ  ਹੋ ਕੇ ਕਰਮ ਕਰਨ, ਜ਼ਿੰਦਗੀ ਜਿਉਣ ਅਤੇ ਕਰਮ ਸ਼ਕਤੀ ਦੇ ਅਟੱਲ ਸਿਧਾਂਤ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ
  68. ਤੁਰੀਏ ਜਾਂਦੀਏ ਬੁਲਾਏਸਾਡੇ ਵੇਹੜੇ  ਜਦੋਂ ਕੋਈ ਵਿਅਕਤੀ ਜਾਣ ਬੁੱਝ ਕੇ ਲੜਾਈ ਲੈ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  69. ਤੂੰ ਅੰਬ ਖਾਣੇ ਨੇ ਕਿ ਪੇੜ ਗਿਣਨੇ ਨੇ ਜਦੋਂ ਕਿਸੇ ਵਿਅਕਤੀ ਨੂੰ ਸਮਝਾਉਣਾ ਹੋਵੇ ਕਿ ਉਹ ਆਪਣੇ ਹਿੱਸੇ ਦਾ ਲਾਭ ਚੁੱਪ ਚਾਪ ਲੈ ਲਵੇ ਦੂਜੇ ਦੇ ਕੰਮਕਾਰ ਅਤੇ ਲਾਭ ਵਿੱਚ ਦਖਲ ਅੰਦਾਜੀ ਨਾ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  70. ਤੂੰ ਆਇਆ ਕੰਮ ਸਵਾਰਮੈਂ ਬੈਠਾ ਦੁੱਖ ਵਿਸਾਰ ਅਰਥ ਬਾਕੀ ਹੈ।
  71. ਤੂੰ ਆਪਣੀ ਨਿਬੇੜਪਰਾਈ ਨਾ ਛੇੜ ਜਦੋਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਉਹ ਆਪਣੇ ਵਿਗੜੇ ਹੋਏ ਦਾਣੇ ਬਾਣੇ ਨੂੰ ਸੁਧਾਰੇ ਦੂਜਿਆਂ ਦੇ ਕੰਮਾਂ ਵਿੱਚ ਲੱਤ ਨਾ ਅੜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  72. ਤੂੰ ਕਾਣਾਮੈਂ ਕੋਝੀ। ਜਦੋਂ ਦੋਵੇਂ ਵਿਅਕਤੀ ਲਾਚਾਰ ਅਤੇ ਨਿਕੰਮੇ ਹੋਣ ਅਤੇ ਉਹਨਾਂ ਦੀ ਜੋੜੀ ਬਣ ਜਾਵੇ ਤਾਂ ਵਿਅੰਗ ਕੱਸਣ ਅਤੇ ਹਾਸੇ ਠੱਠੇ  ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  73. ਤੂੰ ਕਾਲੇ ਚੰਮਾਂ ਨੂੰ ਰੋਨੀਇੱਥੇ ਕਲਗੀਆਂ ਵਾਲੇ ਤਰ ਗਏ ਜਦੋਂ ਕੋਈ ਵਿਅਕਤੀ ਕਿਸੇ ਵੱਡੇ ਨੁਕਸਾਨ ਬਾਰੇ ਤਾਂ ਗੱਲ ਨਾ ਕਰੇ ਪਰ ਛੋਟੇ ਮੋਟੇ ਨੁਕਸਾਨ ਦਾ ਰੋਣਾ ਰੋਈ ਜਾਵੇ ਤਾਂ ਉਸ ਉੱਤੇ ਵਿਅੰਗ ਕ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  74. ਤੂੰ ਕਿਉਂ ਰੋਨੀ ਏਂ ਰੰਗੜ ਦੀ ਮਾਈਆਪੇ ਰੋਣਗੇ ਜਿੰਨਾ ਲੜ ਲਾਈ ਜਦੋਂ ਦੱਸਣਾ ਹੋਵੇ ਕਿ ਚੰਗਾ-ਮਾੜਾ ਕਰਮ ਕਰਨ ਵਾਲਾ ਖੁਦ ਹੀ ਨਤੀਜੇ ਭੁਗਤੇਗਾ ਦੂਜੇ ਨੂੰ ਉਸ ਦਾ ਕੋਈ ਫਿਕਰ ਨਹੀਂ ਕਰਨਾ ਚਾਹੀਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  75. ਤੂੰ ਕੌਣ ਤੇ ਮੈਂ ਕੌਣ ? ਜਦੋਂ ਕੋਈ ਵਿਅਕਤੀ ਕਿਸੇ ਦਾ ਕੀਤਾ ਵੱਡਾ ਅਹਿਸਾਨ ਭੁਲਾ ਦੇਵੇ ਤਾਂ ਉਸ ਉੱਤੇ ਕਟਾਕਸ਼ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ
  76. ਤੂੰ ਕੌਣਮੈਂ ਖਾਮਖਾਹ! ਜਦੋਂ ਕੋਈ ਵਿਅਕਤੀ ਕਿਸੇ ਦੇ ਮਾਮਲੇ ਵਿੱਚ ਬਿਨਾਂ ਵਜਹਾ ਤੰਗ ਅੜਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ
  77. ਤੂੰ ਖੰਘੇਮੈਂ ਖੁਰਕਾਂ, ਜੋੜੀ ਇੱਕੋ ਜਿਹੀ। ਜਦੋਂ ਦੋਵੇਂ ਵਿਅਕਤੀ ਇੱਕ ਤੋਂ ਵੱਧ ਨਿਕੰਮੇ ਜਾਂ ਹੀਣੇ ਹੋਣ ਅਤੇ ਉਹਨਾਂ ਦੀ ਜੋੜੀ ਬਣ ਜਾਵੇ ਤਾਂ ਉਹਨਾਂ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ
  78. ਤੂੰ ਦਰਾਣੀ ਮੈਂ ਜਠਾਣੀਤੇਰੇ ਅੱਗ ਨਾ ਮੇਰੇ ਪਾਣੀ ਜਦੋਂ ਇਹੋ ਜਿਹੀਆਂ ਦੋ ਧਿਰਾਂ ਜਾਂ ਲੋਕ ਇਕੱਠੇ ਹੋ ਜਾਣ ਜੋ ਸਾਧਨਹੀਣ ਹੋਣ ਅਤੇ ਉਹਨਾਂ ਦੇ ਪੱਲੇ ਕੱਖ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  79. ਤੂੰ ਪਾਈ ਤੇ ਮੈਂ ਬੁੱਝੀਕਾਣੀ ਅੱਖ ਨਾ ਰਹਿੰਦੀ ਗੁੱਝੀ ਇਹ ਅਖਾਣ ਅਜਿਹੇ ਵਿਅਕਤੀ ਦੀ ਜੋੜੀ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਹੀਣੇ ਅਤੇ ਮਜਾਕ ਦਾ ਪਾਤਰ ਹੋਣ।
  80. ਤੂੰ ਪੀਤਾ ਦੁੱਧਮੈਂ ਪੀਤਾ ਪਾਣੀਦੋਹਾਂ ਦੀ ਰਾਤ ਇੱਕੋ ਜਿਹੀ ਰਾਣੀ। ਜਦੋਂ ਕੋਈ ਵਿਅਕਤੀ ਕਿਸੇ ਨਾਲ ਬੇਨਿਆਈ ਜਾਂ ਵਖਰੇਵਾਂ ਵੀ ਕਰੇ ਪਰ ਇਹ ਜਿਤਾਉਣ ਦਾ ਯਤਨ ਕਰੇ ਕਿ ਉਹ ਬਰਾਬਰਤਾ ਦਾ ਹਾਮੀ ਹੈ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  81. ਤੂੰ ਭਾਵੇਂ ਜਾਣ ਨਾ ਜਾਣ, ਪਰ ਮੈਂ ਤੇਰਾ ਮਹਿਮਾਨ। ਜਦੋਂ ਕੋਈ ਵਿਅਕਤੀ ਕਿਸੇ ਦੀ ਗੱਲ ਜਾਂ ਕਿਸੇ ਦੇ ਘਰ ਵਿੱਚ ਧੱਕੇ ਨਾਲ ਆਵੇ ਜਾਂ ਮਹਿਮਾਨ ਬਣੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  82. ਤੂੰ ਮੇਰਾ ਮੁੰਡਾ ਖਿਡਾਮੈਂ ਤੇਰੀ ਖੀਰ ਖਾਨੀ ਆਂ ਜਦੋਂ ਕੋਈ ਵਿਅਕਤੀ ਸਾਹਮਣੇ ਵਾਲੇ ਨੂੰ ਉਲਝਾ ਕੇ ਉਸ ਦੀ ਥਾਂ ਖੁਦ ਲਾਭ ਲੈਣ ਦੀ ਕੋਸ਼ਿਸ਼ ਕਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  83. ਤੇਰਾ ਇਹ ਰਾਹਤੇ ਸਾਡਾ ਉਹ ਰਾਹ। ਜਦੋਂ ਕਿਸੇ ਵਿਅਕਤੀ ਨਾਲ ਵਖਰੇਵਾਂ ਹੋ ਜਾਵੇ ਅਤੇ ਰਸਤੇ ਵੱਖਰੇ ਹੋ ਜਾਣ ਤਾਂ ਉਸ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  84. ਤੇਰਾ ਮੋਟਾ-ਸੋਟਾਸਾਡਾ ਨਿੱਕਾ-ਸੁੱਕਾ। ਜਦੋਂ ਕੋਈ ਵਿਅਕਤੀ ਦੂਜੇ ਦੀ ਚੀਜ਼ ਨੂੰ ਮਾੜੀ ਅਤੇ ਖੁਦ ਦੀ ਮਾੜੀ ਚੀਜ਼ ਨੂੰ ਵੀ ਚੰਗੀ ਕਹਿਣ ਦੀ ਚਲਾਕੀ ਕਰ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  85. ਤੇਰੀ ਅੱਖੋਂ ਨੂਰ ਚਬੱਕੇਮੇਰਾ ਨੱਕ ਹੈ ਫੀਨ੍ਹਾਦੋਵੇਂ ਧਿਰਾਂ ਇੱਕੋ ਜਿਹੀਆਂ ਜਦੋਂ ਦੋਵੇਂ ਧਿਰਾਂ ਹੀਣੀਆਂ ਹੋਣ ਅਤੇ ਉਹਨਾਂ ਦੇ ਜੋੜ ਜੁੜੇ ਹੋਏ ਹੋਣ ਤਾਂ ਉਹਨਾਂ ਉੱਤੇ ਹਾਸੇ ਠੱਠੇ ਅਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  86. ਤੇਰੀ ਮੇਰੀ ਇੱਕ ਜਿੰਦੜੀਜਿਵੇਂ ਟਿੱਚ ਬਟਣਾਂ ਦੀ ਜੋੜੀ ਜਦੋਂ ਕਿਸੇ ਵਿਅਕਤੀ ਨਾਲ ਗੂੜੀ ਸਾਂਝ ਜਾਂ ਰੂਹ ਦੇ ਇੱਕ ਹੋਣ ਦੀ ਗੱਲ ਕਰਨੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  87. ਤੇਰੀ ਰੀਸ ਉਹੀ ਕਰੂਜਿਹੜਾ ਟੰਗਾਂ ਚੁੱਕਕੇ ਮੂਤੂ ਜਦੋਂ ਕਿਸੇ ਮਾੜੇ ਵਿਅਕਤੀ ਨੂੰ ਇਹ ਚਿਤਾਰਨਾ ਹੋਵੇ ਕਿ ਉਸ ਦੇ ਹਿਸਾਬ ਨਾਲ ਜਾਂ ਉਸ ਦੇ ਸੁਭਾਅ ਨਾਲ ਉਹ ਨਹੀਂ ਚੱਲ ਸਕਦੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  88. ਤੇਰੀਆਂ ਕੀ ਰੀਸਾਂਜੀਹਦੇ ਕੰਨੀ ਲਟਕਣ ਘੀਸਾਂ ਜਦੋਂ ਕਿਸੇ ਨਾਲ ਹਾਸੇ ਠੱਠੇ  ਦੌਰਾਨ ਉਸ ਦੇ ਔਗੁਣ ਚਿਤਾਰਨੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  89. ਤੇਲ ਹੱਟੀ ਦਾਘਿਓ ਜੱਟੀ ਦਾਤੇ ਸੌਦਾ ਖੱਟੀ ਦਾ ਅਜਿਹੇ ਕੁਝ ਚੀਜ਼ਾਂ ਦੀ ਸਾਰਥਕਤਾ ਸਿੱਧ ਕਰਨ ਲਈ ਅਤੇ ਹਾਸੇ ਠੱਠੇ ਜਾਂ ਮਨ ਪਰਚਾਵੇ ਲਈ ਵੀ ਬੋਲੇ ਜਾਂਦੇ ਹਨ।
  90. ਤੇਲ ਹੋਵੇ ਤਾਂ ਪੂੜੇ ਪਕਾਈਏਗੁੜ ਦਾ ਕੀ ਹੈ ਆਟਾ ਤਾਂ ਉਧਾਰਾ ਹੀ ਲੈ ਆਈਏ! ਜਦੋਂ ਕਿਸੇ ਵਿਅਕਤੀ ਦੇ ਪੱਲੇ ਕੁਝ ਵੀ ਨਾ ਹੋਵੇ ਪਰ ਸਕੀਮਾਂ ਉਹ ਬਹੁਤ ਵੱਡੀਆਂ ਲਾਈ ਬੈਠਾ ਹੋਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  91. ਤੇਲ, ਤਮ੍ਹਾਂ ਜਾ ਕੋ ਮਿਲੇਤੁਰਤ ਨਰਮ ਹੋ ਜਾਏ। ਜਦੋਂ ਇਹ ਦੱਸਣਾ ਹੋਵੇ ਕਿ ਲਾਲਚ ਮੋਹਰੇ ਹਰ ਵਿਅਕਤੀ ਝੁਕ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  92. ਤੇਲ ਤਾਂ ਤਿਲਾਂ ਚੋਂ ਹੀ ਨਿਕਲਦਾ। ਜਦੋਂ ਇਹ ਦੱਸਣਾ ਹੋਵੇ ਕਿ ਜਮੀਨੀ ਉਤਪਾਦਨ ਜਾਂ ਹੇਠਾਂ ਕੰਮ ਕਰ ਰਹੇ ਕਿਰਤੀ ਦੀ ਕਿਰਤ ਕਾਰਨ ਹੀ ਸਾਰੇ ਉੱਪਰ ਵਾਲਿਆਂ ਨੂੰ ਮੁਨਾਫਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  93. ਤੇਲ ਨਾ ਦੇਖ ਤੇਲ ਦੀ ਧਾਰ ਦੇਖ। ਜਦੋਂ ਕੋਈ ਵਿਅਕਤੀ ਸਾਹਮਣੇ ਵਾਲੇ ਦਾ ਧਿਆਨ ਭਟਕਾ ਕੇ ਕੋਈ ਹੇਰਾ ਫੇਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  94. ਤੇਲ ਪਾਇਆਂਕਦੇ ਅੱਗਾਂ ਨਹੀਂ ਬੁੱਝਦੀਆਂ ਇਹ ਅਖਾਣ  ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਲੜਾਈ ਮਿਟਾਉਣ ਵਾਲੀਆਂ ਗੱਲਾਂ ਨਾ ਕਰੇ ਅਤੇ ਉਸਦੇ ਉਲਟ ਲੜਾਈ ਨੂੰ ਉਕਸਾਉਣ ਵਾਲੀਆਂ ਗੱਲਾਂ ਕਰ ਰਿਹਾ ਹੋਵੇ।
  95. ਤੇਲਾਂ ਬਾਝ ਨਾ ਬਲਣ ਮਸ਼ਾਲਾਂਦਰਦਾਂ ਬਾਜ ਨਾ ਆਹੀਂ ਇਹ ਅਖਾਣ ਅਟੱਲ ਸੱਚਾਈਆਂ ਦੀ ਸਾਰਥਕਤਾ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਤੇਲ ਤੋਂ ਬਿਨਾਂ ਮਸ਼ਾਲ ਨਹੀਂ ਬਲ ਸਕਦੀ ਅਤੇ ਦਰਦ ਤੋਂ ਬਿਨਾਂ ਹਉਕੇ ਨਹੀਂ ਨਿਕਲ ਸਕਦੇ।
  96. ਤੇਲੀ ਜੋੜੇ ਪਲੀਪਲੀ ਤੇ ਰਾਮ ਰੁੜ੍ਹਾਏ ਕੁੱਪਾ ਜਦੋਂ ਕਿਸੇ ਵਿਅਕਤੀ ਵੱਲੋਂ ਭੋਰਾ ਭੋਰਾ ਜੋੜ ਕੇ ਕੋਈ ਪੂੰਜੀ ਜਾਂ ਚੀਜ ਜਮਾ ਕੀਤੀ ਹੋਵੇ ਅਤੇ ਉਸ ਪੂੰਜੀ ਅਤੇ ਚੀਜ਼ ਦਾ ਪਲਾਂ ਵਿੱਚ ਹੀ ਸਫਾਇਆ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਤੇਲੀ ਵਿਚਾਰਾ ਪਲੀ ਪਲੀ ਤੇਲ ਦੀ ਜੋੜਦਾ ਹੈ ਪਰ ਜਦੋਂ ਰੱਬ ਦੀ ਮਰਜ਼ੀ ਹੁੰਦੀ ਹੈ ਤਾਂ ਪੂਰੇ ਦਾ ਪੂਰਾ ਕਪਾ ਹੀ ਰੁੜ ਜਾਂਦਾ ਹੈ।
  97. ਤੇਲੀ ਦਾ ਤੇਲ ਬਲ਼ੇਤੇ ਮਸ਼ਾਲਚੀ ਦਾ ਦਿਲ ਦੁੱਖੇ। ਜਦੋਂ ਖਰਚਾ ਕੋਈ ਹੋਰ ਵਿਅਕਤੀ ਕਰ ਰਿਹਾ ਹੋਵੇ ਪਰੰਤ ਤਕਲੀਫ ਕਿਸੇ ਹੋਰ ਨੂੰ ਹੋ ਰਹੀ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  98.  ਤੇਲੀ ਵੀ ਕੀਤਾਤੇ ਰੁੱਖਾਂ ਵੀ ਖਾਧਾ ਜਦੋਂ ਵੱਡੀਆਂ ਆਸਾਂ ਰੱਖ ਕੇ ਕਿਸੇ ਨਾਲ ਸਾਂਝ ਪਾਈ ਜਾਵੇ ਪਰ ਅੱਗਿਓਂ ਕੋਈ ਵੀ ਆਸ ਪੂਰੀ ਹੁੰਦੀ ਨਾ ਦਿਸੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਕਿਸੇ ਔਰਤ ਨੇ ਤੇਲੀ ਨਾਲ ਵਿਆਹ ਵੀ ਕੀਤਾ ਪ੍ਰੰਤੂ ਰੋਟੀ ਫਿਰ ਰੁਖੀ ਖਾਣੀ ਪਈ।
  99. ਤੇੜ ਨਾ ਉੱਤੇਤੇ ਭੌਂਕਣ ਕੁੱਤੇ। ਜਦੋਂ ਕਿਸੇ ਵਿਅਕਤੀ ਦੇ ਪੱਲੇ ਕੁਝ ਨਾ ਹੋਵੇ ਪਰ ਉਹ ਸਾਹਮਣੇ ਵਾਲੇ ਵੱਧ ਘੱਟ ਬੋਲ ਰਿਹਾ ਹੋਵੇ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  100. ਤੈਨੂੰ ਕਾਹਦਾ ਗੌਂਅ, ਨੀ ਕਵਾਰੀਐ ਮੰਜਾ ਡਾਹ ਕੇ ਸੌਂ। ਇਹ ਅਖਾਣ ਕਵਾਰੀ ਉਮਰ ਦੀਆਂ ਮੌਜਾਂ ਅਤੇ ਬੇਫਿਕਰੀ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ।
  101. ਤੈਨੂੰ ਸਮਝਾਉਣਾ ਔਖਾਬੋਤਾ ਰੇਲ ਤੇ ਚੜ੍ਹਾਉਣਾ ਸੌਖਾ ਜਦੋਂ ਕੋਈ ਵਿਅਕਤੀ ਵਾਰ ਵਾਰ ਸਮਝਾਉਣ ਦੇ ਬਾਅਦ ਵੀ ਨਾ ਸਮਝੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  102. ਤੈਨੂੰ ਕੀ ਪਤਾ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ ਜਦੋਂ ਕਿਸੇ ਵਿਅਕਤੀ ਨੂੰ ਇਹ ਦੱਸਣਾ ਹੋਵੇ ਕਿ ਉਹ ਅਜੇ ਪੂਰੀ ਤਰਹਾਂ ਅਣਜਾਣ ਹੈ ਅਤੇ ਉਸ ਨੂੰ ਕੁਝ ਨਹੀਂ ਪਤਾ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  103. ਤੈਨੂੰ ਤਾਪ ਚੜੇ ਮੈਂ ਹੂੰਗਾਂਤੇਰੀ ਮੇਰੀ ਇੱਕ ਜਿੰਦੜੀ ਇਹ ਅਖਾਣ ਰੂਹਾਂ ਦੀ ਇੱਕ ਮਿਕਤਾ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ। ਇਸ ਦੇ ਉਲਟ ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  104. ਤੈਨੂੰ ਮਿਲੇ ਨਾ ਮਿਲੇਮੈਨੂੰ ਦੋ ਥਣ ਚੋਅ ਦੇ ਜਦੋਂ ਮੁੱਖ ਵਿਅਕਤੀ ਦੀ ਲੋੜ ਤਾਂ ਪੂਰੀ ਨਾ ਹੋਈ ਹੋਵੇ ਪ੍ਰੰਤੂ ਕੋਈ ਗੈਰ ਵਿਅਕਤੀ ਆ ਕੇ ਪਹਿਲਾਂ ਆਪਣੀ ਮੰਗ ਪੂਰੀ ਕਰਨ ਲਈ ਜਿਦ ਕਰੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  105. ਤੋਣ ਦਾ ਹੀ ਚੋਣ ਇਹ ਅਖਾਣ ਪਸ਼ੂ ਪਾਲਣ ਕਿੱਤੇ ਵਿੱਚੋਂ ਨਿਕਲਿਆ ਹੈ ਜਿਸ ਦਾ ਭਾਵ ਅਰਥ ਇਹ ਹੈ ਕਿ ਪਸ਼ੂ ਨੂੰ ਜਿੰਨੀ ਖੁਰਾਕ ਪਾਵਾਂਗੇ ਉਨਾ ਹੀ ਦੁੱਧ ਚੋਵਾਂਗੇ।
  106. ਤੋਤਿਆਂ ਨੂੰ ਬਾਗ਼ ਬਥੇਰੇ ਜਦੋਂ ਦੱਸਣਾ ਹੋਵੇ ਕਿ ਮਾਹਰ ਅਤੇ ਗੁਣਵਾਨ ਵਿਅਕਤੀ ਨੂੰ ਕਿਤੇ ਵੀ ਥਾਂ ਅਤੇ ਸਹਾਰਾ ਮਿਲ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  107. ਤੋਤਿਆਂ ਨੂੰ ਬਾਗ਼ ਤੇ ਗਵੱਈਆਂ ਨੂੰ ਰਾਗ। ਜਦੋਂ ਦੱਸਣਾ ਹੋਵੇ ਕਿ ਹੁਨਰ ਮੰਦ ਲੋਕ ਆਪਣੇ ਹੁਨਰ ਵਿੱਚ ਰੁੱਝੇ ਹੋਏ ਹੀ ਖੁਸ਼ ਹੁੰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਖਰੀ ਅਰਥਾਂ ਅਨੁਸਾਰ ਤੋਤੇ ਬਾਗ ਵਿੱਚ ਖੁਸ਼ ਹੁੰਦੇ ਹਨ ਤੇ ਗਵਈਏ ਰਾਗ ਮ ਗਾ ਕੇ ਖੁਸ਼ ਹੁੰਦੇ ਹਨ।
  108. ਤੋੜਨਾ ਸੌਖਾ ਪਰ ਜੋੜਨਾ ਔਖਾ। ਇਹ ਅਖਾਣ ਰਿਸ਼ਤਿਆਂ ਨੂੰ ਨਾ ਤੋੜਨ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
  109. ਤੋੜਾ ਤੂਤ ਦਾਜੋ ਧਵੇ ਨਾਸਾਂਝ ਜੱਟ ਦੀ ਜੋ ਭਵੇਂ ਨਾ। ਇਹ ਅਖਾਣ ਜੱਟ ਦੀ ਪਕੇਰੀ ਸਾਂਝ ਅਤੇ ਤੂਤ ਦੀ ਪੱਕੀ ਕੀ ਲੱਕੜ ਦੀ ਸ਼ਾਦੀ ਦੇਣ ਵਜੋਂ ਬੋਲਿਆ ਜਾਂਦਾ ਹੈ।
  110. ਤੌੜੀ ਵਿੱਚੋਂ ਸਿਰਫ ਇੱਕ ਦਾਣਾ ਹੀ ਟੋਹੀਦਾਸਾਰੀ ਦਾਲ਼ ਤਾਂ ਨਹੀਂ ਖਾਈਦੀ ਜਦੋਂ ਦੱਸਣਾ ਹੋਵੇ ਕਿ ਕਿਸੇ ਬੰਦੇ ਦਾ ਸੁਭਾਅ ਅਤੇ ਆਦਤਾਂ ਜਾਂ ਕਿਸੇ ਦੇ ਘਰ ਦੇ ਹਾਲਾਤ ਥੋੜੀ ਜਿਹੀ ਗੱਲਬਾਤ ਕਰਕੇ ਹੀ ਪਤਾ ਲੱਗ ਜਾਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  111. ਤ੍ਰੀਆ ਚਲਿੱਤਰ ਜਾਣੇ ਨਾ ਕੋਈਖਸਮ ਮਾਰ ਕੇ ਸਤੀ ਹੋਈ ਇਹ ਅਖਾਣ ਭੈੜੀਆਂ ਔਰਤਾਂ ਦੇ ਚਲਿੱਤਰਾਂ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ।
  112. ਤ੍ਰੀਮਤ ਦਾ ਜਾਮਾ ਆਟੇ ਦੀ ਤੌਣਅੰਦਰ ਵੜੀ ਨੂੰ ਚੂਹੇ ਤੇ ਬਾਹਰ ਨਿਕਲੀ ਨੂੰ ਕਾਂ। ਇਸ ਅਖਾਣ ਦਾ ਭਾਵ ਇਹ ਹੈ ਕਿ ਔਰਤ ਨਾ ਘਰ ਵਿਚ ਸੁਰੱਖਿਅਤ ਹੈ ਨਾ ਬਾਹਰ।
  113. ਤ੍ਰੀਮਤਾਂ ਦੀ ਜਾਤਡਾਢੀ। ਅਰਥ ਸਪਸ਼ਟ ਹਨ।
  114. ਤ੍ਰੇਹ ਲੱਗੀ ਤੋਂ ਖੂਹ ਪੁੱਟਣਾ। ਜਦੋਂ ਕੋਈ ਵਿਅਕਤੀ ਐਨ ਮੌਕੇ ਤੇ ਕੰਮ ਕਰਨਾ ਆਰੰਭ ਕਰੇ ਜਾਂ ਉਸ ਮੌਕੇ ਹੱਲ ਲੱਭੇ ਜਦੋਂ ਮੁਸੀਬਤ ਸਿਰ ਤੇ ਆ ਚੜੀ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  115. ਤ੍ਰੇਲ ਚੱਟਿਆਂ, ਤਰੇਹ ਨੀ ਮਿਟਦੀ ਜਦੋਂ ਕਿਸੇ ਵਿਅਕਤੀ ਦਾ ਹੱਕ ਜਾਂ ਉਸ ਦੀ ਲੋੜ ਤਾਂ ਬਹੁਤ ਵੱਡੀ ਹੋਵੇ ਪਰ ਉਸ ਨੂੰ ਨਾਮ ਮੂਲੀ ਜਹੀ ਚੀਜ ਮਿਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

‘ਥ’ ਅੱਖਰ ਵਾਲੇ ਅਖਾਣ

  1. ਥੱਥੇ ਸ਼ਾਹ ਦੀਆਂ ਖੂਹਣੀਆਂ ਖੇਪਾਂਪੰਜੀਂ ਲਵਾਂ ਪੰਜਾਹੀਂ ਵੇਚਾਂ ਇਹ ਅਖਾਣ ਚਲਾਕ, ਲਾਲਚੀ ਅਤੇ ਉਸ ਬੇਈਮਾਨ ਬੰਦੇ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ, ਜੋ ਵਪਾਰ ਅਤੇ ਲੈਣ ਦੇਣ ਮੌਕੇ ਚਲਾਕੀ ਅਤੇ ਬੇਈਮਾਨੀ ਕਰੇ। 
  2. ਥਲਾਂ  ਪਲ਼ੇਤੇ ਪਾਣੀ  ਗਲ਼ੇ ਜਦੋਂ ਕੋਈ ਚੀਜ਼ ਪਾਣੀ ਵਿੱਚ ਝੱਟ ਪੱਟ ਖਰਾਬ ਹੋ ਜਾਵੇ ਪਰ ਮਾਰੂਥਲ ਵਿੱਚ ਹੋਰ ਵੀ ਮਜਬੂਤ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਉਸ ਵਿਅਕਤੀ ਉੱਤੇ ਹਾਸਾ ਠੱਠਾ ਅਤੇ ਵਿਅੰਗ ਕਰਨ ਵਜੋਂ ਵੀ ਬੋਲਿਆ ਜਾਂਦਾ ਹੈ ਜੋ ਪਾਣੀ ਵਿੱਚ ਵੜਨ ਤੋਂ ਡਰਦਾ ਹੋਵੇ।
  3. ਥੱਲੇ ਕੱਟੀਆਂਉੱਤੇ ਪੱਟੀਆਂ ਜਦੋਂ ਕਿਸੇ ਦੇ ਸਿਰ ਵਿੱਚ ਤਾਂ ਜੂਆਂ ਹੋਣ ਪਰ ਉਪਰੋਂ ਸ਼ਿੰਗਾਰ ਕੀਤਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਉਦੋਂ ਵੀ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੇ ਅੰਦਰੂਨੀ ਹਾਲਾਤ ਚੰਗੇ ਨਾ ਹੋਣ ਪਰ ਬਾਹਰੋਂ ਉਹ ਵਿਅਕਤੀ ਬਹੁਤ ਪਹਿਨ ਪਚਰ ਕੇ ਰਹੇ।
  4. ਥਿੰਦੇ ਘੜੇ ਤੇ ਪਾਣੀ। ਜਦੋਂ ਕੋਈ ਵਿਅਕਤੀ ਸਾਹਮਣੇ ਵਾਲੇ ਦੀ ਗੱਲ ਸਮਝਣੀ ਬਿਲਕੁਲ ਬੰਦ ਕਰ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਥੰਦਆਈ ਵਾਲੇ ਘੜੇ ‘ਤੇ ਪਾਣੀ ਪਾਉਣ ਦਾ ਕੋਈ ਅਰਥ ਨਹੀਂ ਹੁੰਦਾ।
  5.  ਥੁੱਕੀਂ ਵੜੇ ਨਹੀਂ ਪੱਕਦੇ ਜਦੋਂ ਦੱਸਣਾ ਹੋਵੇ ਕਿ ਮੁਫਤ ਵਿੱਚ ਕੋਈ ਕੰਮ ਨਹੀਂ ਹੁੰਦਾ ਅਤੇ ਹਰ ਕੰਮ ਲਈ ਕੁਝ ਨਾ ਕੁਝ ਖਰਚਾ ਕਰਨਾ ਪੈਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥਾਂ ਅਨੁਸਾਰ ਥੁਕ ਨਾਲ ਪਕੌੜੇ ਨਹੀਂ ਪਕਾਏ ਜਾ ਸਕਦੇ ਭਗੌੜੇ ਪਕਾਉਣ ਲਈ ਤੇਲ ਹਰ ਹਾਲ ਚਾਹੀਦਾ ਹੁੰਦਾ ਹੈ।
  6. ਥੋਥਾ ਚਣਾਬਾਜੇ ਘਣਾ ਜਦੋਂ ਕੋਈ ਗੁਣਹੀਣ ਜਾਂ ਗੁਨਾਹਗਾਰ ਵਿਅਕਤੀ ਵੱਧ ਰੌਲਾ ਪਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਥੋਮ ਨਾ ਬਾਸ ਕਥੂਰੀ ਆਵੇ। ਅਰਥ ਬਾਕੀ ਹੈ, ਜੇਕਰ ਆਪ ਜੀ ਨੂੰ ਇਸ ਅਖਾਣ ਦਾ ਅਰਥ ਪਤਾ ਹੋਵੇ ਤਾਂ ਕੁਮੈਂਟ ਕਰਕੇ ਜਾਣਕਾਰੀ ਵਿਚ ਜਰੂਰ ਵਾਧਾ ਕਰੋ।
  8. ਥੋੜ ਬੁਰੀ ਕਿ ਛੁਰੀ ਜਦੋਂ ਦੱਸਣਾ ਹੋਵੇ ਕਿ ਥੋੜੋ ਸਭ ਤੋਂ ਵੱਧ ਮਾੜੀ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  9. ਥੋੜਾ ਜੁੱਸਾਝੱਟ  ਹੁੱਸਾ ਜਦੋਂ ਇਹ ਦੱਸਣਾ ਹੋਵੇ ਕਿ ਥੋੜੇ ਜੁੱਸੇ ਵਾਲਾ ਵਿਅਕਤੀ ਜਲਦੀ ਗੁੱਸੇ ਵਿੱਚ ਆ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਥੋੜਾ-ਥੋੜਾ ਖਾਈਏਦੁਵੇਲੇ ਚੁੱਲ੍ਹਾ ਤਾਈਏ। ਇਹ ਅਖਾਣ ਥੋੜਾ ਖਾਣ ਅਤੇ ਦੋਵੇਂ ਵੇਲੇ ਤਾਜ਼ਾ ਖਾਣ ਦੀ ਸਿਆਣਪ ਦੇਣ ਵਜੋਂ ਬੋਲਿਆ ਜਾਂਦਾ ਹੈ।
  11. ਥੋੜ੍ਹੀ ਖਾਏ ਆਪ ਨੂੰਬਹੁਤੀ ਖਾਏ ਗਾਹਕ ਨੂੰ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਛੋਟੀ ਭਾਵ ਘੱਟ ਚੱਲਣ ਵਾਲੀ ਦੁਕਾਨ ਵਿਚ ਫਾਇਦਾ ਨਹੀਂ ਹੁੰਦਾ ਅਤੇ ਉਹ ਦੁਕਾਨਦਾਰ ਨੂੰ ਖਾ ਜਾਂਦੀ ਹੈ ਅਤੇ ਵੱਡੀ ਗਾਹਕ ਨੂੰ ਖਾ ਜਾਂਦੀ ਹੈ।
  12. ਥੋੜ੍ਹੀ ਪੂੰਜੀਖਸਮਾਂ ਦਾ ਖੌਅ ਜਦੋਂ ਦੱਸਣਾ ਹੋਵੇ ਕਿ ਥੋੜੇ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  13. ਥੋੜ੍ਹੀ ਲੱਦਸਵੇਰੇ ਫੇਰ ਇਹ ਅਖਾਣ ਸਾਧਨ ਨੂੰ ਥੋੜਾ ਲੱਦਣ ਦੀ ਸਿਆਣਪ ਦੇਣ ਵਜੋਂ ਬੋਲਿਆ ਜਾਂਦਾ ਹੈ।

‘ਦ’ ਅੱਖਰ ਵਾਲੇ ਅਖਾਣ

  1. ਦਇਆਧਰਮ ਦੀ ਮਾਂ। ਜਦੋਂ ਦੱਸਣਾ ਹੋਵੇ ਕਿ ਦਇਆ ਸਭ ਤੋਂ ਵੱਡਾ ਧਰਮ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਦਹੀਂ ਦੇ ਭੁਲੇਖੇ ਕਪਾਹ ਦੀਆਂ ਫੁੱਟੀਆਂ ਨਹੀਂ ਖਾਧੀਆਂ ਜਾਂਦੀਆਂ ਜਦੋਂ ਦੱਸਣਾ ਹੋਵੇ ਕਿ ਇੱਕ ਵਿਅਕਤੀ ਜਾਂ ਚੀਜ਼ ਦੂਜੇ ਦੀ ਥਾਂ ਨਹੀਂ ਲੈ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  3. ਦੰਦਾਂ ਦਾ ਬੁੱਕ ਢੇਰੀ ਕੀਤਾਤੇ ਗੱਲ ਫੇਰ ਨਾ ਬਣੀ ਜਦੋਂ ਕੋਈ ਵਿਅਕਤੀ ਬੜੀ ਆਸ ਲੈ ਕੇ ਕਿਸੇ ਨੂੰ ਸਵਾਲ ਪਾਵੇ ਜਾਵੇ ਪਰ ਸਾਹਮਣਿਓਂ ਕੋਈ ਵੀ ਖੈਰ ਨਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  4. ਦੱਬਿਆ ਬਾਣੀਆਪੂਰਾ ਤੋਲੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਡਰ ਹੇਠਾਂ ਹਰ ਕੋਈ ਸਿੱਧੇ ਕੰਮ ਕਰਨ ਲੱਗ ਜਾਂਦਾ ਹੈ।
  5. ਦਮ ਦਾ ਦਮ ਨਾ ਧੋਖਾ ਨਾ ਗਮ ਇਹ ਅਖਾਣ ਸਾਹਾਂ ਦੀ ਅਹਿਮੀਅਤ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ।
  6. ਦੰਮ ਲੱਗੇ ਸ਼ਾਹ ਦੇਤੇ ਅਸੀਂ ਮੁਖੀ ਸਰਾਂ ਦੇ ਜਦੋਂ ਕੋਈ ਵਿਅਕਤੀ ਕਿਸੇ ਥਾਂ ਤੇ ਜਾ ਕੇ ਐਵੇਂ ਹੀ ਮੁਖੀ ਜਾਂ ਚੌਧਰੀ ਬਣਿਆ ਫਿਰੇ ਪ੍ਰੰਤੂ ਉਸ ਥਾਂ ਉੱਤੇ ਖਰਚ ਕਿਸੇ ਹੋਰ ਵੱਲੋਂ ਕੀਤਾ ਜਾ ਰਿਹਾ ਹੋਵੇ ਜਾਂ ਉਸ ਦਾ ਮਾਲਕ ਕੋਈ ਹੋਰ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਦੰਮਾਂ ਨਾਲਦਮਾਮੇ ਵੱਜਣ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਪੈਸੇ ਨਾਲ ਹੀ ਮਨੁੱਖ ਦੀ ਬੱਲੇ ਬੱਲੇ ਹੁੰਦੀ ਹੈ, ਹਰ ਕਾਰੋਬਾਰ ਅਤੇ ਕਿਰਿਆ ਚਲਦੀ ਹੈ
  8. ਦੰਮਾਂ ਬਦਲੇ ਦਮ ਗਵਾਏਦੰਮ ਜੁੜੇ ਦਮ ਹੱਥ ਨਾ ਆਏ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਉਮਰ ਭਰ ਪੈਸਾ ਇਕੱਠਾ ਕਰਨ ਲਈ ਭੱਜ ਨੱਠ ਕਰਦਾ ਹੈ, ਜਦੋਂ ਤੱਕ ਉਹ ਪੈਸਾ ਇਕੱਠਾ ਕਰਦਾ ਹੈ ਉਦੋਂ ਤੱਕ ਉਸ ਦੀ ਜ਼ਿੰਦਗੀ ਦਾ ਅੰਤਿਮ ਵੇਲਾ ਆ ਜਾਂਦਾ ਹੈ ਅਤੇ ਜਿੰਦਗੀ ਜਿਉਣ ਦਾ ਉਸ ਨੂੰ ਮੌਕਾ ਨਹੀਂ ਮਿਲਦਾ। ਜਸਬੀਰ ਵਾਟਾਂਵਾਲੀਆ
  9. ਦਰਜ਼ੀਆਂ ਦੇ ਕੱਪੜੇ ਉਧੜੇ ਹੀ ਰਹਿਣ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਸ ਕਿੱਤੇ ਦਾ ਮਨੁੱਖ ਮਾਹਰ ਹੁੰਦਾ ਹੈ ਉਹ ਉਸ ਕਿੱਤੇ ਦੀ ਮੁਹਾਰਤ ਆਪਣੀ ਨਿੱਜੀ ਹਾਲਤ ਸੁਧਾਰਨ ਲਈ ਨਹੀਂ ਕਰਦਾ ਬਲਕਿ ਪੈਸਾ ਕਮਾਉਣ ਖਾਤਰ ਲੋਕਾਂ ਦੇ ਕੰਮਕਾਰ ਕਰਦਾ ਰਹਿੰਦਾ ਹੈ।
  10. ਦਰਿਆ ਬੱਝੇ ਹੀ ਚੰਗੇ ਇਹ ਅਖਾਣ ਦਰਿਆਵਾਂ ਦੇ ਬੱਜੇ ਰਹਿਣ ਦੇ ਸਬੰਧ ਵਿੱਚ ਵੀ ਬੋਲਿਆ ਜਾਂਦਾ ਹੈ ਅਤੇ ਮਨੁੱਖ ਦੀਆਂ ਅਸੀਂ ਇੱਛਾਵਾਂ ਨੂੰ ਕਾਬੂ ਰੱਖਣ ਦੇ ਸਬੰਧ ਵਿੱਚ ਵੀ ਬੋਲਿਆ ਜਾਂਦਾ ਹੈ।
  11. ਦਰਿਆਵਾਂ ਦਾ ਹਮਸਾਇਆਨਾ ਭੁੱਖਾ ਨਾ ਧਿਹਾਇਆ ਇਹ ਅਖਾਣ ਦਰਿਆ ਜਾਂ ਦਰਿਆ ਵਰਗੇ ਲੋਕਾਂ ਦੀ ਮਹਿਮਾ ਵਿਚ ਬੋਲਿਆ ਜਾਂਦਾ ਹੈ। 
  12. ਦਲੀਏ ਦਾ ਖਾਣ ਤੇਫਲ਼ੇ ਤਾਈਂ ਜਾਣ ਇਹ ਅਖਾਣ ਦਲੀਏ ਦੇ ਛੇਤੀ ਪਚਣ ਬਾਰੇ ਬੋਲਿਆ ਜਾਂਦਾ ਹੈ। ਅਖਾਣ ਦੇ ਅਖਰੀ ਅਰਥਾਂ ਮੁਤਾਬਕ ਦਲੀਆ ਐਨੀ ਛੇਤੀ ਪਚ ਜਾਂਦਾ ਹੈ ਕਿ ਉਹ ਫਲੇ. ( ਕਣਕ ਗਹੁਣ ਦਾ ਪੁਰਾਣਾ ਸਾਧਨ) ਤੱਕ ਜਾਂਦਿਆ ਹੀ ਹਜਮ ਹੋ ਜਾਂਦਾ ਹੈ
  13. ਦਵਾ ਨਾਲੋਂ ਉਪਾਅ ਭਲਾ।  ਦਵਾਈ ਨਾਲੋਂ ਉਪਾਅ ਵਧੇਰੇ ਅਸਰਦਾਰ ਹੁੰਦਾ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  14. ਦੜ ਵੱਟਜਮਾਨਾ ਕੱਟ ਬੀਬੀਭਲੇ ਦਿਨ ਆਉਣਗੇ ਜਦੋਂ ਕਿਸੇ ਨੂੰ ਬੁਰੇ ਬੰਦੇ ਨਾਲ ਕੱਟਣ ਲਈ ਸਿੱਖਿਆ ਅਤੇ ਧਰਵਾਸ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  15. ਦਾਓਦਾਈ ਖੇਡਦੇਇੱਕ ਗੁਰੂ ਇੱਕ ਚੇਲਾ ਜਦੋਂ ਉਸਤਾਦ ਅਤੇ ਚੇਲਾ ਸਾਹਮਣੇ ਵਾਲੇ ਨਾਲ ਪਰਪੰਚ ਖੇਡ ਰਹੇ ਹੋਣ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  16. ਦਾਅ ਦਾਤਾ ਤੇ ਵੰਝ ਵਰਿਆਮ। ਜਦੋਂ ਦੱਸਣਾ ਹੋਵੇ ਕਿ ਜੁਗਤ ਨਾਲ ਅਤੇ ਡਰ ਦਿੱਤਿਆਂ ਵੱਡੇ ਤੋਂ ਵੱਡਾ ਕੰਮ ਵੀ ਹੋ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  17. ਦਾਅ, ਪੁੱਤ ਤੇ ਮੀਹ ਰੋਜ਼ ਨਾਹੀਂ। ਜਦੋਂ ਦੱਸਣਾ ਹੋਵੇ ਕਿ ਇਕ ਦਾਅ ਵਾਰ ਕੰਮ ਨਹੀਂ ਆਉਂਦਾਂ ਅਤੇ ਪੁੱਤ ਵੀ ਰੋਜ਼ ਰੋਜ਼ ਨਹੀਂ ਜੰਮਦੇ ਅਤੇ ਮੀਂਹ ਵੀ ਹਰ ਰੋਜ ਨਹੀਂ ਪੈਂਦੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  18. ਦਾਈਆਂ ਕੋਲੋਂ ਢਿੱਡ ਨਹੀਂ ਲੁਕਦੇ ਜਦੋਂ ਦੱਸਣਾ ਹੋਵੇ ਕਿ ਕਿਸੇ ਕੰਮ ਦੇ ਮਾਹਰ ਜਾਂ ਭੇਤੀ ਬੰਦੇ ਕੋਲੋਂ ਕੁਝ ਨਹੀਂ ਲੁਕਾਇਆ ਜਾ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  19. ਦਾਗ ਦਿਲਾਂ ਤੇ ਸੱਜਣਾ ਵਾਲੇਧੋਤਿਆਂ ਮੂਲ ਨਾ ਲੈਂਦੇ। ਜਦੋਂ ਦੱਸਣਾ ਹੋਵੇ ਕਿ ਆਪਣਿਆਂ ਵੱਲੋਂ ਕੀਤੇ ਧੋਖੇ ਅਤੇ ਫਰੇਬ ਨੂੰ ਭੁਲਣਾ ਔਖਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  20. ਦਾਣਿਆਂ ਵਾਲਾ ਪਿੜਤੇ ਜੂੰਆਂ ਵਾਲਾ ਸਿਰ ਔਖਾ  ਸਵਾਰ ਹੁੰਦਾ ਅਰਥ ਸਪਸ਼ਟ ਹੈ।
  21. ਦਾਣੇ ਦਾਣੇ ਤੇ ਮੋਹਰ ਜਦੋਂ ਕਾਦਰ ਦੇ ਅਟੱਲ ਅਤੇ ਨਿਸਚਤ ਵਿਧਾਨ ਬਾਰੇ ਅਤੇ ਇਹ ਦੱਸਣਾ ਹੋਵੇ ਕਿ ਹਰ ਕੋਈ ਆਪਣੇ ਲਿਖੇ ਅਨੁਸਾਰ ਖਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਦਾਤ ਪਿਆਰੀ ਹੋ ਗਈਵਿੱਸਰਿਆ ਦਾਤਾਰ ਇਹ ਅਖਾਣ ਮਨੁੱਖ ਦੀ ਮਤਲਬਮੁਖੀ ਬਿਰਤੀ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ ਕਿ ਉਹ ਅਕਸਰ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ ਅਤੇ ਦਿੱਤੀ ਹੋਈ ਚੀਜ ਦੇ ਮੋਹ ਵਿਚ ਗਵਾਚ ਜਾਂਦਾ ਹੈ।
  23. ਦਾਤਾ ਦਾਨ ਕਰੇਤੇ ਭੰਡਾਰੀ ਦਾ ਪੇਟ ਪਾਟੇ ਅਰਥ ਬਾਕੀ ਹੈ।
  24. ਦਾਤੀ ਨੂੰ ਇੱਕ ਬੰਨੇ ਦੰਦੇਦੁਨੀਆਂ ਨੂੰ ਦੋਹੀਂ ਬੰਨੀਂ ਜਦੋਂ ਦੱਸਣਾ ਹੋਵੇ ਕਿ ਦੁਨੀਆ ਕਿਸੇ ਪਾਸੇ ਵੀ ਨਹੀਂ ਛੱਡਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  25. ਦਾਤੇ ਦਾ ਦਾਨ ਤੇ ਗਰੀਬਾਂ ਦਾ ਇਸ਼ਨਾਨ। ਅਖਾਣ ਦੇ ਭਾਵ ਅਰਥ ਅਨੁਸਾਰ ਦਿਆਨਤਦਾਰ ਮਨੁੱਖ ਵੱਲੋਂ ਗਰੀਬ ਨੂੰ ਦਿੱਤੀ ਗਈ ਦਾਤ ਉਸ ਨੂੰ ਤਾਰ ਦਿੰਦੀ ਹੈ।
  26. ਦਾਦ ਪਰਾਈ ਹਾਲੀ ਹੋਰਜਿਵੇਂ ਭਾਵੇਂ ਤਿਵੇਂ ਟੋਰ।  ਅਰਥ ਬਾਕੀ ਹੈ, ਜੇਕਰ ਆਪ ਜੀ ਨੂੰ ਇਸ ਅਖਾਣ ਦਾ ਅਰਥ ਪਤਾ ਹੋਵੇ ਤਾਂ ਕੁਮੈਂਟ ਕਰਕੇ ਜਾਣਕਾਰੀ ਵਿਚ ਜਰੂਰ ਵਾਧਾ ਕਰੋ।
  27. ਦਾਦੂ ਦੁਨੀਆ ਬਾਵਰੀਮੜੀਆਂ ਪੂਜਣ ਊਤ। ਇਹ ਅਖਾਣ ਮੜੀ-ਮਸਾਣਾ ਨੂੰ ਪੂਜਣ ਤੋਂ ਰੋਕਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
  28. ਦਾਨਵਿਤ ਸਮਾਨ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਦਾਨ ਹੈਸੀਅਤ ਅਨੁਸਾਰ ਹੀ ਕੀਤਾ ਜਾ ਸਕਦਾ ਹੈ।
  29. ਦਾਨਾ ਦੁਸ਼ਮਣਚੰਗਾ ਸੱਜਣ ਮੂਰਖੋਂ ਇਸ ਅਖਾਣ ਦੇ ਭਾਵ ਅਰਥ ਅਨੁੁਸਾਰ ਮੂਰਖ ਵਿਅਕਤੀ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ 
  30. ਦਾਮ ਵਿਆਜੀ ਤੇ ਖੇਤ ਪਿਆਜੀ। ਅਰਥ ਬਾਕੀ ਹੈ, ਜੇਕਰ ਆਪ ਜੀ ਨੂੰ ਇਸ ਅਖਾਣ ਦਾ ਅਰਥ ਪਤਾ ਹੋਵੇ ਤਾਂ ਕੁਮੈਂਟ ਕਰਕੇ ਜਾਣਕਾਰੀ ਵਿਚ ਜਰੂਰ ਵਾਧਾ ਕਰੋ।
  31. ਦਾਰੂ ਪੀਤੀਮੂਤ ਕੇ ਲੱਥੀਨੋਟ ਗਵਾਏ ਖੋਲ੍ਹ ਕੇ ਦੱਥੀ ਇਹ ਅਖਾਣ ਸ਼ਰਾਬ ਦਾ ਨਸ਼ਾ ਨਾ ਕਰਨ ਦੀ ਨਸੀਹਤ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਸ਼ਰਾਬ ਦਾ ਨਸ਼ਾ ਥੋੜ ਚਿਰਾ ਹੁੰਦਾ ਹੈ ਅਤੇ ਪੀਣ ਵਾਲਾ ਵਿਅਕਤੀ ਜਿਸ ਵੇਲੇ ਤੱਕ ਰਾਤ ਨੂੰ ਉੱਠ ਕੇ ਪਿਸ਼ਾਬ ਕਰਦਾ ਹੈ ਤਾਂ ਇਹ ਨਸ਼ਾ ਲੱਥ ਜਾਂਦਾ ਹੈ। ਜਸਬੀਰ ਵਾਟਾਂਵਾਲੀਆ 
  32. ਦਾਲ਼ ਅਲੂਣੀ ਤੇ ਕੱਪੜੇ ਸਬੂਣੀ ਜਦੋਂ ਕਿਸੇ ਵਿਅਕਤੀ ਦੇ ਘਰ ਵਿਚ ਚੰਗੀ ਰੋਟੀ ਵੀ ਨਾ ਪੱਕਦੀ ਹੋਵੇ ਪਰ ਉਹ ਕਪੜੇ ਪੂਰੇ ਚਿੱਟੇ ਪਾ ਕੇ ਰੱਖਦਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  33. ਦਾਲ-ਚੌਲ ਰਿਨ੍ਹਾਏ ਤੇ ਝਖ਼ ਮਾਰ ਕੇ ਖਿਚੜੀ ਖਾਏ। ਜਦੋਂ ਕੋਈ ਵਿਅਕਤੀ ਕਿਸੇ ਦੀ ਪਰਵਾਹ ਨਾ ਕਰਦਾ ਹੋਵੇ ਅਤੇ ਬਦਹਾਲ ਵਿਚ ਵਿਚਰ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  34. ਦਾਲ਼ਰੋਟੀ ਖਾਹ ਤੇ ਨੱਕ ਦੀ ਸੇਧੇ ਜਾਹ ਜਦੋਂ ਕਿਸੇ ਵਿਅਕਤੀ ਨੂੰ ਬੇਫਿਕਰ ਹੋ ਕੇ ਕਰਮ ਕਰਨ ਦੀ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  35. ਦਾੜ੍ਹੀ ਨਾਲ ਉਹ ਮੁੱਛਾਂ ਵੱਡੀਆਂ। ਜਦੋਂ ਆਮਦਨ ਨਾਲੋਂ ਖਰਚਾ ਵੱਧ ਹੋ ਰਿਹਾ ਜਾਂ ਮੁੱਖ ਚੀਜ਼ ਨਾਲੋਂ ਨਕਾਰੀ ਚੀਜ਼ ਦੀ ਕੀਮਤ ਵੱਧ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  36. ਦਿਸਣ ਨੂੰ ਸੋਹਣੀ ਤੇ ਅਮਲੋਂ ਖੂੰਹਣੀ। ਜਦੋਂ ਕੋਈ ਵਿਅਕਤੀ ਸ਼ਕਲ ਤੋਂ ਤਾਂ ਸੁਨੱਖਾ ਹੋਵੇ ਪਰ ਕੰਮ ਚੰਗੇ ਨਾ ਕਰਦਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  37. ਦਿੱਖ ਦਖੇਂਦੀਏ ਤੇ ਸਿੱਖ ਸਖੇਂਦੀਏ ਜਦੋਂ ਇਹ ਦੱਸਣਾ ਹੋਵੇ ਕਿ ਜੇਹੋ ਜਿਹਾ ਕੁਝ ਬੰਦਾ ਦੇਖਦਾ ਹੈ ਉਹੋ ਜਿਹਾ ਕੁਝ ਉਹ ਸਿੱਖ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਦਿੱਤੇ ਬਾਝ ਨਾ ਉੱਤਰਦਾ ਉਧਾਰ ਪਰਾਇਆ ਅਰਥ ਸਪੱਸ਼ਟ ਹੈ।
  39. ਦਿਨ ਗਵਾਇਆ ਤੌਂ ਕੇਤੇ ਰਾਤ ਗਵਾਈ ਸੌਂ ਕੇ ਜਦੋਂ ਕੋਈ ਦਿਨ ਦਾ ਵੇਲਾ ਅਜਾਈਂ ਲੰਘਾ ਦੇਵੇ ਤਾਂ ਕਟਾਕਸ਼ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  40. ਦਿਨ ਗਿਆ ਗਲ੍ਹਾਂਦੀ ਨੂੰ ਰਾਤ ਗਈ ਸੁਲਾਂਦੀ ਨੂੰਕੱਤਾਂ ਕਿਹੜੇ ਵੇਲੇ ਉਹੀ ਅਰਥ, ਜਦੋਂ ਕੋਈ ਦਿਨ ਦਾ ਵੇਲਾ ਅਜਾਈਂ ਲੰਘਾ ਦੇਵੇ ਤਾਂ ਕਟਾਕਸ਼ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  41. ਦਿਨ ਦੀ ਧੁੱਪ,  ਰਾਤ ਦੀ ਭੁੱਖਜੰਝ ਦਾ ਗਹਿਣਾ। ਅਰਥ ਬਾਕੀ ਹੈ, ਜੇਕਰ ਆਪ ਜੀ ਨੂੰ ਇਸ ਅਖਾਣ ਦਾ ਅਰਥ ਪਤਾ ਹੋਵੇ ਤਾਂ ਕੁਮੈਂਟ ਕਰਕੇ ਜਾਣਕਾਰੀ ਵਿਚ ਜਰੂਰ ਵਾਧਾ ਕਰੋ।
  42. ਦਿਨ ਲੱਥਾ ਤੇ ਕਮਲੀ ਦਾ ਚਰਖਾ ਡੱਠਾ ਜਦੋਂ ਦਿਨ ਦਾ ਵੇਲਾ ਲੰਘਾ ਕੇ ਸ਼ਾਮ ਨੂੰ ਕੰਮਕਾਰ ਕਰਨ ਲਈ ਉਤਾਵਲਾ ਹੋਵੇ ਤਾਂ ਕਟਾਕਸ਼ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  43. ਦਿਨੇ ਬੀਬੀ ਫੇਰੇ ਤੋਰੇਰਾਤ ਨੂੰ ਬੀਬੀ ਚੱਕੀ ਝੋਵੇ ਜਦੋਂ ਕੋਈ ਦਿਨੇ ਵਿਹਲਾ ਤੁਰਿਆ ਫਿਰੇ ਅਤੇ ਰਾਤ ਨੂੰ ਕੰਮ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  44. ਦਿਲ ਹੋਵੇ ਚੰਗਾਕਟੋਰੇ ਵਿੱਚ ਗੰਗਾ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਚੰਗੇ ਮਨੁੱਖ ਨੂੰ ਤੀਰਥਾਂ ’ਤੇ ਜਾਣ ਦੀ ਵੀ ਲੋੜ ਨਹੀਂ ਹੁੰਦੀ। 
  45. ਦਿਲ ਦਰਿਆ ਸਮੁੰਦਰੋਂ ਡੂੰਘੇਕੌਣ ਦਿਲਾਂ ਦੀਆਂ ਜਾਣੇਵਿਚੇ ਬੇੜੀਵਿਚੇ ਚੱਪੂਵਿਚੇ  ਹੀ ਵੰਝ ਮੁਹਾਣੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਕਿਸੇ ਦਿਲ ਦੀ ਗਹਿਰਾਈ ਨੂੰ ਕੋਈ ਦੂਜਾ ਵਿਅਕਤੀ ਨਹੀਂ ਸਮਝ ਨਹੀ ਸਕਦਾ ਬਲਕਿ ਆਪਣੇ ਦਿਲ ਦੀ ਸੱਚਾਈ ਵਿਅਕਤੀ ਖੁਦ ਹੀ ਜਾਣਦਾ ਹੈ।
  46. ਦਿਲ ਦਾ ਮਹਿਰਮ ਕੋਈ ਨਾ ਮਿਲਿਆਜੋ ਮਿਲਿਆ ਸੋ ਗਰਜ਼ੀ ਜਦੋਂ ਕਿਸੇ ਸਮਝਣ ਵਾਲਾ ਕੋਈ ਨਾ ਮਿਲੇ ਅਤੇ ਮਨੁੱਖ ਨੂੰ ਮਤਲਬਖੋਰੇ ਲੋਕ ਹੀ ਟੱਕਰਨ ਅਤੇ ਚਾਰੇ ਪਾਸਿਓਂ ਧੋਖਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  47. ਦਿਲ ਨੂੰ ਹੋਵੇ ਕਰਾਰਤਾਹੀਂ ਸੁੱਜਣ ਦਿਨ-ਦਿਹਾਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਮਨੁੱਖ ਦਾ ਮਨ ਖੁਸ਼ ਹੋਵੇ ਤਾਂ ਹੀ  ਉਸ ਨੂੰ ਦਿਨ-ਦਿਹਾਰ ਚੰਗੇ ਲੱਗਦੇ ਹਨ।
  48. ਦਿਲ ਰੰਨਾਂ ਦਾ,  ਛੱਲੜਾ ਕੱਚ ਦਾ ਏ। ਇਹ ਅਖਾਣ ਔਰਤਾਂ ਦੇ ਨਾਜੁਕ ਦਿਲ ਅਤੇ ਪਲ-ਪਲ ਬਦਲਣ ਵਾਲੇ ਵਿਹਾਰ ਸਬੰਧੀ ਬੋਲਿਆ ਜਾਂਦਾ ਹੈ।
  49. ਦਿਲਦਿਲਾਂ ਦੇ ਜਾਮਨ ਇਹ ਇਕ ਭਾਵਨਾਤਮਕ ਅਖਾਣ ਹੈ ਜਿਸ ਦਾ ਭਾਵਅਰਥ ਇਹ ਹੈ ਕਿ ਦਿਲ ਹੀ ਦਿਲਾਂ ਦੇ ਗਵਾਹ ਹੁੰਦੇ ਹਨ।
  50. ਦਿੱਲੀ ਦੇ ਬਾਂਕੇ ਤੇ ਬਗਲ ਵਿੱਚ ਇੱਟਾਂ। ਜਦੋਂ ਕੋਈ ਵਿਅਕਤੀ ਉਂਝ ਤਾਂ ਚੰਗੇ ਹੋਣ ਦਾ ਵਿਖਾਵਾ ਕਰ ਰਿਹਾ ਪਰ ਅਸਲੀਅਤ ਵਿਚ ਉਹ ਬੁਰਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  51. ਦੀਵਾ ਬਲਿਆਹਨੇਰਾ ਟਲਿ਼ਆ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਗਿਆਨ ਅਤੇ ਪ੍ਰਕਾਸ਼ ਹੀ ਹਨੇਰਾ ਦੂਰ ਕਰਦਾ ਹੈ।
  52. ਦੀਵੇ ਥੱਲੇ ਹਨੇਰਾ ਹੁੰਦਾ ਹੈ ਜਦੋਂ ਕਿਸੇ ਗਿਆਨਵਾਨ ਮਨੁੱਖ ਦੇ ਹਾਲਾਤ ਬਦਤਰ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  53. ਦੀਵੇ ਨਾਲ ਦੀਵਾ ਬਲ਼ੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਇਕ ਗਿਆਨਵਾਨ ਮਨੁੱਖ ਦੂਜੇ ਨੂੰ ਗਿਆਨਵਾਨ ਬਣਾ ਸਕਦਾ ਹੈ।
  54. ਦੁਸ਼ਮਣ ਬਾਤ ਕਰੇ ਅਣਹੋਣੀ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਦੁਸ਼ਮਣ ਵਿਅਕਤੀ ਹਮੇਸ਼ਾ ਸਾਹਮਣੇ ਵਾਲੇ ਨੂੰ ਅਣਹੋਈਆਂ ਗੱਲਾਂ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ।
  55. ਦੁੱਖ ਉਤਰਿਆਰਾਮ ਵਿਸਰਿਆ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੁੱਖ ਵਿਚ ਹੀ ਰੱਬ ਨੂੰ ਯਾਦ ਕਰਦਾ ਹੈ ਦੁੱਖ ਦੂਰ ਹੋਣ ਤੋਂ ਬਾਅਦ ਰੱਬ ਨੂੰ ਭੁੱਲ ਜਾਂਦਾ ਹੈ।
  56. ਦੁੱਖ ਆਵੈ ਘੋੜੇ ਤੇਜਾਵੇ ਜੂੰਅ ਦੀ ਤੋਰੇ। ਜਦੋਂ ਦੱਸਣਾ ਹੋਵੇ ਕਿ ਦੁੱਖ ਆ ਤਾਂ ਝੱਟ ਜਾਂਦਾ ਹੈ ਪਰ ਛੇਤੀ ਖਤਮ ਨਹੀਂ  ਹੁੰਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  57. ਦੁੱਖ ਜਲੰਧਰਤੇ ਮੰਜਾ ਅੰਦਰ ਜਦੋਂ ਕੋਈ ਵਿਅਕਤੀ ਮਾਮੂਲੀ ਦੁੱਖ ਆਉਣ ’ਤੇ ਹੀ ਮੰਜਾ ਫੜ ਲਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  58. ਦੁਖਦੀ ਥਾਂ ਹੋਰ ਦੁਖੇ। ਜਦੋਂ ਕਿਸੇ ਵਿਅਕਤੀ ਦੇ ਪਹਿਲੇ ਪੁਰਾਣੇ ਜਖਮਾਂ ਉੱਤੇ ਹੋਰ ਸੱਟ ਵਜੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  59. ਦੁੱਖਾਂ ਦੀਆਂ ਘੜੀਆਂ ਲੰਮੀਆਂ ਜਦੋਂ ਦੱਸਣਾ ਹੋਵੇ ਕਿ ਦੁੱਖ ਵਿਚ ਸਮਾਂ ਛੇਤੀ ਨਹੀਂ ਲੰਘਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  60. ਦੁੱਖਾਂ ਦੀਆਂ ਘੜੀਆਂਲੰਮੀਆਂ ਨੇ ਬੜੀਆਂ। ਉਹੀ ਅਰਥ।
  61. ਦੁਖਦਾ ਸਿਰਬੰਨਿਆ ਗੋਡਾਦੁੱਖ ਓਡਾਕੋਡਾ ਜਦੋਂ ਕੋਈ ਵਿਅਕਤੀ ਅਸਲ ਗੱਲ ਜਾਂ ਬਿਮਾਰੀ ਦਾ ਹੱਲ ਨਾ ਕਰੇ ਅਤੇ ਉਲਟ ਗੱਲਾਂ ਦੇ ਹੱਲ ਲੱਭਦਾ ਫਿਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  62. ਦੁਖੀਏ ਦੇ ਭਾਣੇ ਸਭ ਦੁਖੀਏਰੋਗੀ ਦੇ ਭਾਣੇ ਸਭ ਰੋਗੀ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਦੁੱਖ ਬੰਦੇ ਨੂੰ ਸਾਰੀ ਦੁਨੀਆ ਦੁਖੀ ਜਾਪਦੀ ਹੈ ਅਤੇ ਰੋਗੀ ਨੂੰ ਸਾਰੇ ਰੋਗੀ ਲੱਗਦੇ ਹਨ।
  63. ਦੁੱਖੋਂ ਰੋਣਵਲਾਓਂ ਹਾਸਾ ਜਦੋਂ ਦੱਸਣਾ ਹੋਵੇ ਦੁੱਖ ਵੇਲੇ ਦੁਖੀ ਹੋਣਾ ਸੁਭਾਵਿਕ ਹੈ ਅਤੇ ਖੁਸ਼ੀ ਵੇਲੇ ਹਾਸਾ ਸੁਭਾਵਿਕ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 
  64. ਦੁੱਧ ਸਾਂਭੇ ਗੁਜਰੇਟੀਧੰਨ ਸਾਂਭੇ ਖਤਰੇਟੀ ਇਸ ਅਖਾਣ ਦੇ ਭਾਵ ਅਰਥ ਅਨੁਸਾਰ ਹਰ ਕਿਸੇ ਨੂੰ ਆਪਣੇ ਕਿੱਤੇ ਵਿਚ ਹੀ ਮੁਹਾਰਤ ਹਾਸਲ ਹੁੰਦੀ ਹੈ ਜਿਵੇ ਗੁੱਜਰੀ ਦੁੱਧ ਸਾਂਭਣ ਵਿਚ ਮਾਹਰ ਹੁੰਦੀ ਹੈ ਅਤੇ ਖਤਰਾਣੀ ਪੈਸਾ ਸਾਂਭਣ ਵਿਚ ਮਾਹਰ ਹੁੰਦੀ ਹੈ।
  65. ਦੁੱਧ ਤੇ ਪੁੱਤ ਸਦਾ ਹੀ ਮਿੱਠੇ ਇਹ ਅਖਾਣ ਦੁੱਧ ਅਤੇ ਪੁੱਤ ਦੇ ਸੁੱਖ ਅਤੇ ਸਵਾਦ ਦੱਸਣ ਵਜੋਂ ਬੋਲਿਆ ਜਾਂਦਾ ਹੈ।
  66. ਦੁੱਧ ਦਾ ਸੜਿਆਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ। ਜਦੋਂ ਕੋਈ ਵਿਅਕਤੀ ਵੱਡਾ ਨੁਕਸਾਨ ਹੋਣ ਤੋਂ ਬਾਅਦ ਮਮੂਲੀ ਗੱਲਾਂ ਤੋਂ ਵੀ ਡਰਨ ਲੱਗ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  67. ਦੁੱਧ ਦਾ ਦੁੱਧਤੇ ਪਾਣੀ ਦਾ ਪਾਣੀ। ਜਦੋਂ ਅਸਲ ਅਤੇ ਨਕਲ ਦੀ ਪਰਖ ਕਰਨ ਦੀ ਨਸੀਹਤ ਦੇਣੀ ਹੋਵੇ ਜਾਂ ਅਸਲ ਅਤੇ ਨਕਲ ਦੀ ਪਰਖ ਸਾਹਮਣੇ ਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  68. ਦੁੱਧ ਫੁੱਟਦਿਆਂ ਤੇ ਬੁੱਧ ਫਿਰਦਿਆਂ ਕਿਹੜਾ ਸਮਾਂ ਲੱਗਦਾ। ਜਦੋਂ ਦੱਸਣਾ ਹੋਵੇ ਕਿ ਦੁੱਧ ਖਰਾਬ ਹੋਣ ਵਾਂਗ ਮਨੁੱਖ ਦੀ ਬੁੱਧੀ ਵੀ ਜਲਦੀ ਹੀ ਖਰਾਬ ਹੋ ਜਾਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  69. ਦੁੱਧਾਂ ਨੂੰ ਜਾਗ ਦੀ ਘਾਟ ਨਹੀਂ ਹੁੰਦੀ। ਜਦੋਂ ਦੱਸਣਾ ਹੋਵੇ ਕਿ ਗੁਣਵਾਨ ਬੰਦਿਆਂ ਜਾਂ ਚੀਜ਼ਾਂ ਨੂੰ ਕਦਰਦਾਨਾਂ ਦੀ ਘਾਟ ਨਹੀਂ ਹੁੰਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  70. ਦੁੱਧੀਂ ਨਹਾਵੇਂ ਪੁੱਤੀਂ ਫਲ਼ੇਂ। ਇਹ ਅਖਾਣ ਬਜ਼ੁਰਗਾਂ ਵੱਲੋਂ ਦੁੱਧ ਅਤੇ ਪੁੱਤ ਦੀ ਅਸੀਸ ਦੇਣ ਵਜੋਂ ਬੋਲਿਆ ਜਾਂਦਾ ਹੈ।
  71. ਦੁਨੀਆਂ ਮਤਲਬ ਦੀਇੱਥੇ ਕੋਈ ਨਹੀਂ ਕਿਸੇ ਦਾ ਬੇਲੀ। ਇਹ ਅਖਾਣ ਦੁਨੀਆਂ ਦੇ ਮਤਲਬ ਖੋਰੇ ਸੁਭਾਅ ਨੂੰ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ।
  72. ਦੁਨੀਆਂ ਮੰਨਦੀ ਜ਼ੋਰਾਂ ਨੂੰਇੱਥੇ ਥਾਂ ਨਹੀਂ ਕਮਜ਼ੋਰਾਂ ਨੂੰ। ਇਹ ਅਖਾਣ ਅਕਸਰ ਮਨੁੱਖ ਨੂੰ ਮਜਬੂਤ ਬਣਨ ਦੀ ਪ੍ਰੇਰਨਾ ਦੇਣ ਵਜੋਂ ਬੋਲਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਦੁਨੀਆ ਸਿਰਫ ਜੋਰਾਵਰ ਲੋਕਾਂ ਨੂੰ ਸਲਾਮ ਕਰਦੀ ਹੈ ਕਮਜ਼ੋਰ ਬੰਦੇ ਦੀ ਕੋਈ ਵਕਤ ਨਹੀਂ ਹੁੰਦੀ।
  73. ਦੁਨੀਆਂ ਮੰਨਦੀ ਜੋਰਾਂ ਨੂੰਇੱਥੇ ਲੱਖ ਲਾਹਣਤ ਕਮਜ਼ੋਰਾਂ ਨੂੰ।
  74. ਦੁਵਿਧਾ ਵਿੱਚ ਦੋਵੇਂ ਗਏ ਮਾਇਆ ਮਿਲੀ ਨਾ ਰਾਮ। ਇਹ ਅਖਾਣ ਮਨੁੱਖ ਨੂੰ ਦੁਵਿਧਾ ਤੋਂ ਬਚਣ ਦੀ ਪ੍ਰੇਰਨਾ ਦੇਣ ਵਜੋਂ ਬੋਲਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਦੁਵਿਧਾ ਵਿੱਚ ਮਨੁੱਖ ਕਿਸੇ ਤਣ-ਪੱਤਣ ਨਹੀਂ ਲੱਗ ਸਕਦਾ।
  75. ਦੂਜੇ ਦੀ ਅੱਖ ਦਾ ਤੀਲਾਆਪਣੇ ਸ਼ਤੀਰ। ਜਦੋਂ ਕੋਈ ਮਨੁੱਖ ਆਪਣੇ ਦੁੱਖ ਨੂੰ ਤਾਂ ਬਹੁਤ ਵਧਾ ਕੇ ਦੱਸੇ ਅਤੇ ਦੂਜੇ ਦੇ ਵੱਡੇ ਦੁੱਖ ਨੂੰ ਵੀ ਮਮੂਲੀ ਸਮਝੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  76. ਦੂਜੇ ਦੀ ਥਾਲੀ  ਲੱਡੂ ਹਮੇਸ਼ਾ ਵੱਡਾ। ਜਦੋਂ ਕੋਈ ਮਨੁੱਖ ਬਰਾਬਰ ਵੰਡ ਵਿੱਚ ਆਈ ਹੋਈ ਚੀਜ਼ ਲੈ ਕੇ ਖੁਸ਼ ਨਾ ਹੋਵੇ ਅਤੇ ਦੂਜੇ ਦੀ ਚੀਜ਼ ਉੱਤੇ ਨਿਗਾ ਰੱਖੇ ਅਤੇ ਇਹ ਸਮਝੇ ਕਿ ਉਸ ਨੂੰ ਜਿਆਦਾ ਮਿਲੀ ਹੈ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  77. ਦੂਜੇ ਦੇ ਮੋਢਿਆਂ ਉੱਤੇ ਰੱਖ ਕੇ ਚਲਾਉਣੀ ਸੌਖੀ। ਜਦੋਂ ਕੋਈ ਮਨੁੱਖ ਦੂਜੇ ਨੂੰ ਮੂਹਰੇ ਕਰਕੇ ਲੜਾਈ ਕਰਵਾ ਰਿਹਾ ਹੋਵੇ ਅਤੇ ਖੁਦ ਪਿੱਛੇ ਰਹਿ ਕੇ ਚਾਲਾਂ ਚੱਲ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  78. ਦੂਰ ਸੁਣੀਂਦੇਨੇੜੇ ਆਏ। ਜਦੋਂ ਕੋਈ ਸੱਜਣ ਬਹੁਤ ਦੂਰ ਹੋਣ ਦੇ ਬਾਵਜੂਦ ਨੇੜੇ ਆ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  79. ਦੂਰ ਗਏ ਦੇ ਹਾਵੇ ਮਰਾਂਘਰ ਆਏ ਦੇ ਸਾੜੇ ਸੜਾਂ। ਜਦੋਂ ਕੋਈ ਵਿਅਕਤੀ ਪਰਿਵਾਰਕ ਮੈਂਬਰਾਂ ਜਾਂ ਸੱਜਣ ਬੇਲੀਆਂ ਦੇ ਕੋਲ ਹੋਣ ਉੱਤੇ ਉਹਨਾਂ ਨਾਲ ਲੜਾਈ ਝਗੜਾ ਕਰਦਾ ਰਹੇ ਪਰ ਉਹਨਾਂ ਦੇ ਦੂਰ ਜਾਣ ਤੇ ਉਹ ਉਹਨਾਂ ਲਈ ਪਿਆਰ ਦਿਖਾਵੇ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ 
  80. ਦੂਰ ਦੇ ਢੋਲ ਸੁਹਾਵਣੇ। ਜਦੋਂ ਦੱਸਣਾ ਹੋਵੇ ਕਿ ਦੂਰੋਂ ਦੂਰੋਂ ਹਰ ਵਿਅਕਤੀ, ਵਿਚਾਰਧਾਰਾ ਅਤੇ ਵਸਤੂ ਚੰਗੀ ਭਾਸਦੀ ਹੈ ਪਰੰਤੂ ਨੇੜੇ ਆਉਣ ਨਾਲ ਉਸਦੇ ਦੋਸ਼ ਔਗੁਣ ਦਿਸਣ ਲੱਗ ਜਾਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  81. ਦੇ ਵੱਢੀ ਤੇ ਕੰਮ। ਜਦੋਂ ਦੱਸਣਾ ਹੋਵੇ ਕਿ ਰਿਸ਼ਵਤ ਅਤੇ ਵੱਢੀ ਦੇਖ ਕੇ ਕੰਮ ਝਟਪਟ ਹੋ ਜਾਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  82. ਦੇਸ਼ ਚੋਰੀ ਪਰਦੇਸ ਭਿੱਖਿਆ। ਅਰਥ ਬਾਕੀ ਹੈ।
  83. ਦੇਸੀ ਟੱਟੂ ਖੁਰਾਸਾਨੀ ਦੂਲੱਤੇ। ਜਦੋਂ ਕੋਈ ਆਮ ਅਤੇ ਦੇਸੀ ਬੰਦਾ ਖਾਸ ਅਤੇ ਵਿਦੇਸ਼ੀ ਹੋਣ ਦਾ ਦਿਖਾਵਾ ਕਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  84. ਦੇਖ ਮਾਈ ਪਰਮੇਸ਼ਰ ਕੀ ਮਾਇਆਕਿਧਰੇ ਧੁੱਪ ਤੇ ਕਿਧਰੇ ਛਾਇਆ। ਇਹ ਅਖਾਣ ਕੁਦਰਤ ਦੀ ਬੇਅੰਤਤਾ ਅਤੇ ਰੰਗ-ਬਿਰੰਗਤਾ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ।
  85. ਦੇਖਾਦੇਖੀ ਕੀਤਾ ਜੋਗਛਿੱਜੀ ਕਾਇਆਵਧੇ ਰੋਗ। ਜਦੋਂ ਕੋਈ ਵਿਅਕਤੀ ਦੇਖਾ ਦੇਖੀ ਕੋਈ ਕੰਮ ਸ਼ੁਰੂ ਕਰ ਦੇਵੇ ਜਾਂ ਕੋਈ ਯੋਗ ਸਾਧਨਾ ਅਪਣਾ ਲਵੇ ਪਰੰਤੂ ਅਧੂਰੇ ਗਿਆਨ ਕਾਰਨ ਉਹ ਆਪਣਾ ਹੀ ਨੁਕਸਾਨ ਕਰ ਬੈਠੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  86. ਦੇਣਾ ਦਲੇਰੀ ਤੇ ਲੈਣਾ ਹਿਕਮਤ। ਇਹ ਅਖਾਣ ਇਹ ਦੱਸਣ ਵਜੋਂ ਬੋਲਿਆ ਜਾਂਦਾ ਹੈ ਕਿ ਨਿਮਰਤਾ ਅਤੇ ਸੇਵਾ ਭਾਵ ਤੋਂ ਬਿਨਾਂ ਕਿਸੇ ਕਿਸੇ ਕੋਲੋਂ ਕੋਈ ਚੀਜ਼ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਵੱਡੇ ਦਿਲ ਤੋਂ ਬਿਨਾਂ ਕਿਸੇ ਨੂੰ ਕੁਝ ਦਿੱਤਾ ਨਹੀਂ ਜਾ ਸਕਦਾ।
  87. ਦੇਣਾ ਭਲਾ ਨਾ ਬਾਪ ਦਾਬੇਟੀ ਭਲੀ ਨਾ ਇੱਕ। ਇਹ ਅਖਾਣ ਕਰਜ ਨੂੰ ਬੁਰਾ ਦੱਸਣ ਵਜੋਂ ਬੋਲਿਆ ਜਾਂਦਾ ਹੈ। ਇਸ ਦੇ ਨਾਲ ਨਾਲ ਇਸ ਅਖਾਣ ਵਿੱਚ ਪੁਰਾਣੀ ਮਾਨਤਾ ਜਿਸ ਵਿੱਚ ਧੀ ਨੂੰ ਇਕ ਬੋਝ ਜਾਂ ਸਮੱਸਿਆ ਵਜੋਂ ਦੇਖਿਆ ਜਾਂਦਾ ਸੀ ਦਾ ਵੀ ਪ੍ਰਗਟਾਵਾ ਮਿਲਦਾ ਹੈ।
  88. ਦੇਰ ਆਏ ਦਰੁਸਤ ਆਏ। ਜਦੋਂ ਕੋਈ ਵਿਅਕਤੀ ਦੂਜਿਆਂ ਦੇ ਮੁਕਾਬਲੇ ਦੇਰੀ ਨਾਲ ਪਹੁੰਚੇ ਪ੍ਰੰਤੂ ਉਸ ਮੌਕੇ ਤੇ ਜਰੂਰ ਪਹੁੰਚ ਜਾਵੇ ਜਦੋਂ ਉਸਦੀ ਜਰੂਰਤ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  89. ਦੇਵਰ ਦੇ ਭਰਵਾਸੇ ਤੇ ਖਸਮ ਗਵਾਇਆ ਹਾਸੇ। ਇਹ ਅਖਾਣ ਔਰਤਾਂ ਵੱਲੋਂ ਹਾਸੇ ਠੱਠੇ ਦੌਰਾਨ ਬੋਲਿਆ ਜਾਂਦਾ ਹੈ ਜਿਸ ਦਾ ਭਾਵ ਅਰਥ ਇਹ ਹੈ ਕਿ ਦੂਜੇ ਵਿਅਕਤੀ ਦੇ ਭਰੋਸੇ ਵਿੱਚ ਮੁੱਖ ਵਿਅਕਤੀ ਨੂੰ ਨਹੀਂ ਗਵਾਈਦਾ।
  90. ਦੋ ਘਰਾਂ ਦਾ ਪ੍ਰਾਹੁਣਾ ਭੁੱਖਾ। ਜਦੋਂ ਕੋਈ ਵਿਅਕਤੀ ਸਾਂਝੀ ਰਿਸ਼ਤੇਦਾਰੀ ਵਿੱਚ ਜਾਵੇ ਅਤੇ ਭੁਲੇਖੇ ਵਿੱਚ ਦੋਵੇਂ ਘਰਾਂ ਵੱਲੋਂ ਉਸ ਨੂੰ ਰੋਟੀ ਪਾਣੀ ਨਾ ਪੁੱਛੀ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  91. ਦੋ ਪਈਆਂ ਵਿੱਸਰ ਗਈਆਂਸਦਕੇ ਢੂਹੀ ਦੇ। ਜਦੋਂ ਕੋਈ ਵਿਅਕਤੀ ਢੀਠ ਹੋਵੇ ਅਤੇ ਮਾਰ ਖਾਣ ਤੋਂ ਬਾਅਦ ਵੀ ਨਾ ਸੁਧਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  92. ਦੋ ਪੈਗ ਦਾਰੂਨਿਰੀ ਦਵਾਈਬਹੁਤੀ ਪੀਣੀ ਦੁੱਖਾਂ ਦੀ ਖਾਈ… ਇਹ ਅਖਾਣ ਸ਼ਰਾਬ ਨੂੰ ਸੁਚੱਜੇ ਢੰਗ ਨਾਲ ਪੀਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
  93. ਦੋ ਭਲਵਾਨ ਘੁਲ਼ਦੇ ਹੋਣਇੱਕ ਨੇ ਤਾਂ ਢਹਿਣਾ ਹੀ ਹੋਇਆ। ਇਹ ਅਖਾਣ ਉਸ ਵਿਅਕਤੀ ਨੂੰ ਹੌਸਲਾ ਦੇਣ ਵਜੋਂ ਬੋਲਿਆ ਜਾਂਦਾ ਹੈ ਜੋ ਮੁਕਾਬਲੇ ਵਿੱਚ ਹਾਰ ਗਿਆ ਹੋਵੇ। ਉਸ ਨੂੰ ਹੌਸਲਾ ਦਿੰਦੇ ਹੋਏ ਦੱਸਿਆ ਜਾਂਦਾ ਹੈ ਕਿ ਦੋ ਧਿਰਾਂ ਵਿੱਚ ਮੁਕਾਬਲਾ ਹੋਵੇ ਤਾਂ ਹਮੇਸ਼ਾ ਇਕ ਧਿਰ ਜਿੱਤਦੀ ਹੈ ਅਤੇ ਇਹ ਕਿਤੇ ਧਿਰ ਦੀ ਹਾਰ ਹੋਣਾ ਲਾਜ਼ਮੀ ਹੈ।
  94. ਦੋ ਮੁੱਲਾਂ ਵਿੱਚ ਮੁਰਗੀ ਹਲਾਲ। ਜਦੋਂ ਦੋ ਚਲਾਕ ਲੋਕਾਂ ਦੇ ਵਿਚਕਾਰ ਫਸ ਕੇ ਕੋਈ ਭੋਲਾ ਭਾਲਾ ਵਿਅਕਤੀ ਠੱਗਿਆ ਜਾਂ ਮਾਰਿਆ ਜਾ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  95. ਦੋ ਵਲ ਪੱਗ ਦੇਤੇ ਤ੍ਰੈ ਹੱਥ ਤੁਰ੍ਹਲਾ। ਜਦੋਂ ਕੋਈ ਵਿਅਕਤੀ ਆਪਣੀ ਔਕਾਤ ਤੋਂ ਵੱਧ ਦਿਖਾਵਾ ਕਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  96. ਦੋਹਤ੍ਰਵਾਨਬੇਈਮਾਨਖਾਵੇ-ਪੀਵੇਹੋਵੇ ਮੋਟਾਫੇਰ ਸਦਾਵੇ ਦਾਦੇ ਦਾ ਪੋਤਾ। ਇਹ ਅਖਾਣ ਅਕਸਰ ਨਾਨਕੇ ਘਰ ਆਏ ਦੋਹਤਿਆਂ ਦੇ ਉੱਤੇ ਵਿਅੰਗ ਕਂੱਸਣ ਵਜੋਂ ਬੋਲਿਆ ਜਾਂਦਾ ਹੈ ਕਿ ਉਹ ਨਾਨਕਿਆਂ ਦੇ ਘਰੋਂ ਕਿੰਨਾ ਵੀ ਖਾ ਪੀ ਲੈਣ ਪ੍ਰੰਤੂ ਉਹਨਾਂ ਉੱਤੇ ਹੱਕ ਹਮੇਸ਼ਾ ਦਾਦਕੇ ਪਰਿਵਾਰ ਦਾ ਹੀ ਹੁੰਦਾ ਹੈ।
  97. ਦੋਹੀਂ ਹੱਥੀਂ ਤਾੜੀ। ਜਦੋਂ ਦੱਸਣਾ ਹੋਵੇ ਕਿ ਦੋ ਧਿਰਾਂ ਵਿੱਚ ਲੜਾਈ ਇੱਕ ਦੀ ਗਲਤੀ ਕਰਕੇ ਨਹੀਂ ਹੁੰਦੀ ਬਲਕਿ ਦੋਵੇਂ ਧਿਰਾਂ ਹੀ ਥੋੜੀ ਬਹੁਤੀ ਗਲਤੀ ਕਰਦੀਆਂ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

‘ਧ’ ਅੱਖਰ ਵਾਲੇ ਅਖਾਣ

  1. ਧਉਲਾ ਝਾਟਾ ਤੇਆਟਾ ਖਰਾਬ। ਜਦੋਂ ਕੋਈ ਵਿਅਕਤੀ ਬੁੱਢਾ ਹੋ ਕੇ ਅਜਿਹੀ ਗਲਤੀ ਕਰੇ ਜਿਸ ਨਾਲ ਉਸਦੀ ਇੱਜਤ ਖਰਾਬ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਧਨ ਆਵਣ ਜਾਣ ਹੈ। ਜਦੋਂ ਦੱਸਣਾ ਹੋਵੇ ਕਿ ਮਾਇਆ ਆਉਂਦੀ ਜਾਂਦੀ ਰਹਿੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  3. ਧੰਨ ਜੇਰਾ ਨਾਈਆਂ ਦਾਜਿਨ੍ਹਾਂ ਨੈਣ ਜੱਟਾਂ ਨਾਲ ਤੋਰੀ। ਇਹ ਅਖਾਣ ਹਾਸੇ ਠੱਠੇ ਵਜੋਂ ਬੋਲਿਆ ਜਾਂਦਾ ਹੈ ਅਤੇ ਇਸ ਵਿੱਚ ਜਾਤ ਪਾਤ ਦਾ ਪ੍ਰਗਟਾਵਾ ਮਿਲਦਾ ਹੈ।
  4. ਧਨ ਜੋਬਨ ਹੈ ਅੱਕ ਪਰਛਾਵਾਂ। ਇਹ ਅਖਾਣ ਇਹ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਧਨ ਅਤੇ ਜੋਬਨ ਦਾ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਧਨ ਅਤੇ ਜੋਬਨ ਦੇ ਜਾਂਦਿਆਂ ਦੇਰ ਨਹੀਂ ਲੱਗਦੀ
  5. ਧੰਨ ਦਈਏਜੀਅ ਰੱਖੀਏ। ਇਹ ਅਖਾਣ, ਇਹ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਪਰਿਵਾਰ ਅਤੇ ਜੀਆਂ ਦੀ ਖਾਤਰ ਧਨ ਵਾਰ ਦੇਣਾ ਚਾਹੀਦਾ ਹੈ।
  6. ਧੰਨ ਦਾਤਾਜਿਹੜਾ ਦੇ ਕੇ ਨਾ ਚਿਤਾਰੇ। ਇਹ ਅਖਾਣ ਦਾਤਾਰ ਪਰਮਾਤਮਾ ਦੀ ਵਡਿਆਈ ਵਜੋਂ ਬੋਲਿਆ ਜਾਂਦਾ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਜੀਵਨ ਅਤੇ ਦਾਤਾਂ ਪ੍ਰਦਾਨ ਕਰ ਰਿਹਾ ਹੈ।
  7. ਧੰਨ ਧੰਨ ਗੁਰੂ ਦਾ ਜਾਇਆ ਜਿਹਨੇ ਸਾਰਾ ਜਗ ਵਸਾਇਆ। ਇਹ ਅਖਾਣ ਉਸ ਧਾਰਮਿਕ ਪੁਰਖ ਦੀ ਵਡਿਆਈ ਵਜੋਂ ਬੋਲਿਆ ਜਾਂਦਾ ਹੈ ਜੋ ਲੋਕ ਭਲਾਈ ਲਈ ਵੱਡੇ ਕਾਰਜ ਕਰਦਾ ਹੈ।
  8. ਧੰਨ ਪੁਰਬਾਣੀ ਪਰਬ ਦੀਦੁੱਧ ਰੱਖ ਸਰ੍ਹਾਣੇ ਸੌਵੇਂ। ਇਹ ਅਖਾਣ ਮਨੁੱਖ ਨੂੰ ਸਬਰ ਸਿਖਾਉਣ ਅਤੇ ਇਹ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਚੀਜ਼ਾਂ ਸਮੇਂ ਨਾਲ ਹੁੰਦੀਆਂ ਹਨ ਜਿਵੇਂ ਦੁੱਧ ਨੂੰ ਜੇਕਰ ਜਾਗ ਲਾਇਆ ਹੋਵੇ ਤਾਂ ਦਹੀਂ ਜੰਮਣ ਵਿੱਚ ਸਮਾਂ ਲੱਗਦਾ ਹੈ। ਇਸ ਅਖਾਣ ਪਿੱਛੇ  ਇੱਕ ਵਿਅੰਗ ਆਤਮਕ ਕਹਾਣੀ ਹੈ ਕਿ ਮਰਾਸਣ ਨੇ ਰਾਤ ਨੂੰ ਦੁੱਧ ਨੂੰ ਜਾਗ ਲਾਇਆ ਸੀ ਅਤੇ ਉਹ ਸਾਰੀ ਰਾਤ ਉਠ ਉਠ ਕੇ ਦੇਖਦੀ ਰਹੀ ਕਿ ਦੁੱਧ ਜੰਮਿਆ ਕਿ ਨਹੀਂ ਅਤੇ ਲਗਾਤਾਰ ਛੇੜ ਛਾੜ ਕਾਰਨ ਦੁੱਧ ਨਾ ਜੰਮ ਸਕਿਆ।
  9. ਧੰਨ ਭਾਗ ਗੋਬਿੰਦੀ ਦੇਕਟਾਸੋ ਸੁੱਕੀ ਆਈ। ਅਰਥ ਬਾਕੀ ਹੈ
  10. ਧਨ ਲਿਖਾਰੀ ਨਾਨਕਾਜਿਨ ਨਾਮ ਲਿਖਾਇਆ ਸਚੁ। ਇਹ ਅਖਾਣ ਗੁਰਬਾਣੀ ਦੀ ਇੱਕ ਪੰਗਤੀ ਹੈ ਜਿਸ ਵਿੱਚ ਸੱਚ ਲਿਖਣ ਵਾਲੇ ਦੀ ਵਡਿਆਈ ਕੀਤੀ ਗਈ ਹੈ
  11. ਧਰਮ ਦਾ ਕਰਮ ਤੇ ਕਰਮ ਦਾ ਧਰਮ। ਇਹ ਅਖਾਣ ਮਨੁੱਖ ਨੂੰ ਚੰਗੇ ਕਰਮ ਕਰਨ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਨੂੰ ਧਰਮ ਦੇ ਕਰਮ ਕਰਨੇ ਚਾਹੀਦੇ ਹਨ ਅਤੇ ਚੰਗੇ ਕਰਮਾਂ ਨਾਲ ਹੀ ਉਸ ਦਾ ਅਸਲ ਧਰਮੀ ਹੋਣਾ ਪ੍ਰਵਾਨ ਹੁੰਦਾ ਹੈ।
  12. ਧਰਮ ਪਿਆਰਾ ਕਿ ਧੜਾ। ਇਹ ਅਖਾਣ ਧਰਮ ਦੇ ਵਿੱਚ ਪਰਪੱਕ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਨੂੰ ਧਰਮ ਦੀ ਖਾਤਰ ਆਪਣਾ ਧੜਾ ਵੀ ਛੱਡ ਦੇਣਾ ਚਾਹੀਦਾ ਹੈ।
  13. ਧਰਿਆ ਆਲ਼ੇਤੇ ਖਾ ਗਏ ਸਾਲ਼ੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿੰਦਰੇ ਤੋਂ ਬਗੈਰ ਖੁੱਲੀ ਪਈ ਚੀਜ਼ ਦੀ ਕੋਈ ਗਰੰਟੀ ਨਹੀਂ ਹੁੰਦੀ ਉਸ ਨੂੰ ਕੋਈ ਵੀ ਖਾ ਜਾਂ ਚੁਰਾ ਸਕਦਾ ਹੈ। ਪੁਰਾਣੇ ਸਮੇਂ ਕੰਧਾਂ ਵਿੱਚ ਆਲ਼ੇ ਬਣੇ ਹੁੰਦੇ ਸਨ ਜਿਨਾਂ ਨੂੰ ਕੋਈ ਜਿੰਦਰਾ ਨਹੀਂ ਸੀ ਲੱਗਦਾ। ਉਹਨਾਂ ਵਿੱਚ ਪਈ ਹੋਈ ਚੀਜ਼ ਕੋਈ ਕੋਈ ਵੀ ਚੁੱਕ ਸਕਦਾ ਸੀ ਜਾਂ ਖਾ ਸਕਦਾ ਸੀ। ਇਹ ਅਖਾਣ ਸਾਲਿਆਂ ਨਾਲ ਹਾਸੇ ਠੱਠੇ ਵਜੋਂ ਵੀ ਬੋਲਿਆ ਜਾਂਦਾ ਹੈ।
  14. ਧਰਿਆ ਭੁੱਲੇਲਿਖਿਆ ਨਾ ਭੁੱਲੇ। ਇਹ ਅਖਾਣ ਮਨੁੱਖ ਨੂੰ ਲਿਖਤ ਦੇ ਵਿੱਚ ਪੱਕੇ ਰਹਿਣ ਦੀ ਤਕੀਦ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਮਨੁੱਖ ਦੀ ਯਾਦ ਸ਼ਕਤੀ ਧੋਖਾ ਦੇ ਸਕਦੀ ਹੈ ਪਰ ਲਿਖਤ ਨਹੀਂ। ਜੇਕਰ ਉਸਨੇ ਕੋਈ ਜਰੂਰੀ ਹਿਸਾਬ ਕਿਤਾਬ ਜਾਂ ਕੋਈ ਹੋਰ ਜਰੂਰੀ ਲਿਖਤ ਲਿਖ ਕੇ ਰੱਖੀ ਹੋਈ ਹੈ ਤਾਂ ਉਹ ਕਦੇ ਵੀ ਨਹੀਂ ਭੁੱਲ ਸਕਦੀ।
  15. ਧੜ ਤੂਤ ਤੇ ਲੱਤਾਂ ਧਰੇਕ। ਜਦੋਂ ਕਿਸੇ ਵਿਅਕਤੀ ਦੇ ਸਰੀਰ ਦਾ ਉਪਰਲਾ ਹਿੱਸਾ ਮਜਬੂਤ ਹੋਵੇ ਅਤੇ ਉਸ ਦੀਆਂ ਲੱਤਾਂ ਕਮਜ਼ੋਰ ਹੋਣ ਤਾਂ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  16. ਧੜ ਦਾ ਤਾਂ ਕੁਝ ਰਹਿ ਜਾਊਧੜੋਟੀ ਦਾ ਕੀ ਰਹੂ? ਇਹ ਅਖਾਣ ਖੇਤੀ ਕਿੱਤੇ ਵਿੱਚੋਂ ਨਿਕਲਿਆ ਹੈ। ਪੁਰਾਣੇ ਸਮੇਂ ਵਿੱਚ ਜਦੋਂ ਕਣਕ ਦੀ ਗਹਾਈ ਕੀਤੀ ਜਾਂਦੀ ਸੀ ਤਾਂ ਇੱਕ ਪਾਸੇ ਦਾਣਿਆਂ ਦਾ ਬੋਹਲ ਹੁੰਦਾ ਸੀ ਅਤੇ ਦੂਜੇ ਪਾਸੇ ਤੂੜੀ ਦੀ ਧੜ ਹੁੰਦੀ ਸੀ। ਇਸ ਦੌਰਾਨ ਜੇਕਰ ਕਦੇ ਹਨੇਰੀ ਆਉਂਦੀ ਸੀ ਤਾਂ ਤੂੜੀ ਦੀ ਛੋਟੀ ਧੜ ਜਿਸ ਨੂੰ ਅਖਾਣ ਵਿੱਚ ਧੜੋਟੀ ਕਿਹਾ ਗਿਆ ਹੈ, ਉਹ ਝੱਟ-ਪਟ ਹੀ ਉਡ ਜਾਂਦੀ ਸੀ। ਇਸਦੇ ਉਲਟ ਵੱਡੀ ਧੜ ਵਿੱਚੋਂ ਜੇਕਰ ਕੁਝ ਹਿੱਸਾ ਉਡ ਵੀ ਜਾਂਦਾ ਸੀ ਤਾਂ ਬਹੁਤਾ ਫਰਕ ਨਹੀਂ ਸੀ ਪੈਂਦਾ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਥੋੜੀ ਚੀਜ਼ ਜਾਂ ਕਮਜ਼ੋਰ ਵਿਅਕਤੀ ਧੱਕਾ ਨਹੀਂ ਸਹਿ ਸਕਦੇ ਅਤੇ ਮਮੂਲੀ ਜਿਹੇ ਹੁਲਾਰੇ ਨਾਲ ਹੀ ਉਸ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਸ ਦੇ ਉਲਟ ਤਕੜਾ ਮਨੁੱਖ ਜਾਂ ਜਿਆਦਾ ਚੀਜ਼ ਦੇ ਵਿੱਚੋਂ ਜੇਕਰ ਥੋੜਾ ਬਹੁਤਾ ਨਿਕਲ ਵੀ ਜਾਵੇ ਤਾਂ ਉਸ ਨੂੰ ਫਰਕ ਨਹੀਂ ਪੈਂਦਾ
  17. ਧਾਉਲ ਧਰਮ, ਦਇਆ ਕਾ ਪੂਤ। ਇਹ ਅਖਾਣ ਮਨੁੱਖ ਨੂੰ ਦਇਆਵਾਨ ਰਹਿਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਫਲਸਫਾਨਾ ਅਰਥ ਇਹ ਹੈ ਕਿ ਧਰਮ ਦਇਆ ਦਾ ਪੁੱਤਰ ਹੈ ਜੇਕਰ ਮਨੁੱਖ ਵਿੱਚ ਦਇਆ ਨਹੀਂ ਹੈ ਤਾਂ ਉਹ ਧਰਮੀ ਨਹੀਂ ਹੋ ਸਕਦਾ।
  18. ਧਾਗਾ ਲੰਮਾਕਾਹਦਾ ਗੰਮਾ। ਇਸ ਅਖਾਣ ਦੇ ਭਾਵ ਅਰਥ ਇਹ ਹਨ ਕਿ ਜੇਕਰ ਮਨੁੱਖ ਕੋਲ ਬਹੁਤ ਜਿਆਦਾ ਮਾਤਰਾ ਵਿੱਚ ਧਨ ਪਦਾਰਥ ਹੋਣ ਤਾਂ ਉਸ ਨੂੰ ਥੋੜੇ ਬਹੁਤ ਨੁਕਸਾਨ ਦਾ ਕੋਈ ਫਿਕਰ ਨਹੀਂ ਹੁੰਦਾ। ਇਸ ਦੇ ਅੱਖਰੀ ਅਰਥਾਂ ਨੂੰ ਦੇਖੀਏ ਤਾਂ ਜਦੋਂ ਕੋਈ ਵਿਅਕਤੀ ਸੂਈ ਧਾਗੇ ਨਾਲ ਟੰਕਾ ਤੋਪਾ ਲਾ ਰਿਹਾ ਹੁੰਦਾ ਹੈ ਅਤੇ ਉਸ ਕੋਲ ਧਾਗਾ ਵੱਡਾ ਹੋਵੇ ਤਾਂ ਇਹ ਫਿਕਰ ਨਹੀਂ ਹੁੰਦਾ ਕਿ ਟੰਕਾ ਪੂਰਾ ਹੋਣ ਤੋਂ ਪਹਿਲਾਂ ਧਾਗਾ ਮੁੱਕ ਜਾਵੇਗਾ।
  19. ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ।  ਇਹ ਅਖਾਣ ਹਾਸੇ ਠੱਠੇ ਅਤੇ ਵਿਅੰਗ ਵਜੋਂ ਖਾਸ ਨਾਂ ਦੇ ਵਿਅਕਤੀ ਲਈ ਉਦੋਂ ਬੋਲਿਆ ਜਾਂਦਾ ਹੈ ਜਦੋਂ ਉਸ ਆਰਥਿਕ ਸਥਿਤੀ ਉਸ ਦੇ ਨਾਂ ਦੇ ਉਲਟ ਹੋਵੇ। ਅਖਾਣ ਦੇ ਅੱਖਰੀ ਅਰਥਾਂ ਨੂੰ ਦੇਖੀਏ ਤਾਂ ਵਿਅਕਤੀ ਦਾ ਨਾਂ ਲਹਿਣਾ ਸਿੰਘ (ਲੈਣਾ ਸਿੰਘ) ਹੈ ਪਰ ਉਸ ਨੇ ਲੈਣਾ ਕਿਸੇ ਕੋਲੋਂ ਵੀ ਨਹੀਂ ਬਲਕਿ ਦੇਣਾ ਕਈਆਂ ਦਾ ਹੈ।
  20. ਧੀ ਉੱਸਰੀ ਤੇ ਖਾਣਪੀਣ ਵਿਸਰਿਆ। ਇਹ ਅਖਾਣ ਧੀਆਂ ਦੇ ਜਵਾਨ ਹੋਣ ਤੋਂ ਬਾਅਦ ਮਾਪਿਆਂ ਦੀ ਫਿਕਰਮੰਦੀ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਧੀ ਜਵਾਨ ਹੋ ਜਾਂਦੀ ਹੈ ਤਾਂ ਮਾਪਿਆਂ ਨੂੰ ਇਹ ਫਿਕਰ ਪੈ ਜਾਂਦਾ ਹੈ ਕਿ ਉਸ ਨੂੰ ਛੇਤੀ ਛੇਤੀ ਵਿਆਹ ਕੇ ਆਪਣੇ ਘਰ ਤੋਰ ਦਿੱਤਾ ਜਾਵੇ। ਇਸ ਫਿਕਰਮੰਦੀ ਵਿੱਚ ਉਹ ਖਾਣ ਪੀਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਭੁੱਲ ਜਾਂਦੇ ਹਨ।
  21. ਧੀ ਹੱਸਦੀ ਨਾ ਮਰੇਧੀ ਵੱਸਦੀ ਨਾ ਮਰੇ ਧੀ ਜੰਮਦੀ ਮਰ ਜਾਏਜੀਹਦਾ ਦੁੱਖ ਵੀ ਨਾ ਆਏ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਜਵਾਨ ਧੀ ਜਾਂ ਸਹੁਰੇ ਘਰ ਵਸਦੀ ਰਸਦੀ ਧੀ ਮਰ ਜਾਵੇ। ਅਖਾਣ ਬੋਲਣ ਵਾਲਾ ਵਿਅਕਤੀ ਦੁੱਖ ਪ੍ਰਗਟਾਉਂਦਾ ਹੈ ਅਤੇ ਕਹਿੰਦਾ ਹੈ ਕਿ ਇਸ ਤੋਂ ਚੰਗਾ ਸੀ ਕਿ ਉਹ ਜੰਮਦੀ ਹੀ ਮਰ ਜਾਂਦੀ ਕਿਉਂਕਿ ਵੱਡੇ ਬੱਚੇ ਦੇ ਮਰਨ ਦਾ ਦੁੱਖ ਵੀ ਵੱਡਾ ਹੁੰਦਾ ਹੈ।
  22. ਧੀ ਗਈ ਅਟਕੋਂ ਪਾਰਨਾ ਕੋਈ ਖ਼ਬਰਤੇ ਨਾ ਕੋਈ ਸਾਰ। ਜਦੋਂ ਕਿਸੇ ਦੀ ਧੀ ਦਾ ਵਿਆਹ ਦੂਰ ਦਰੇਡੇ ਹੋ ਜਾਵੇ ਅਤੇ ਉਸ ਕੀ ਛੇਤੀ ਛੇਤੀ ਕੋਈ ਖਬਰ ਨਾ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ
  23. ਧੀ ਜੰਮੀਭੈਣ ਵਿੱਸਰੀਭੂਆ ਕੀਹਦੇ ਯਾਦ? ਇਹ ਅਖਾਣ ਨਵੇਂ ਰਿਸ਼ਤਿਆਂ ਦੇ ਪ੍ਰਤੀ ਖਿੱਚ ਅਤੇ ਪੁਰਾਣੇ ਰਿਸ਼ਤਿਆਂ ਦੇ ਪ੍ਰਤੀ ਬੇਰੁਖੀ ਨੂੰ ਦਰਸਾਉਂਦਾ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਜਦੋਂ ਕਿਸੇ ਦੇ ਧੀ ਜੰਮ ਪੈਂਦੀ ਹੈ ਤਾਂ ਉਸ ਨੂੰ ਭੈਣ ਅਤੇ ਭੂਆ ਦਾ ਮੋਹ ਘਟ ਜਾਂਦਾ ਹੈ।
  24. ਧੀ ਧਾੜਾਪੁੱਤਰ ਪੇੜਾਰੰਨ ਦੁੱਖਾਂ ਦਾ ਘਰ। ਇਹ ਅਖਾਣ ਧੀ, ਪੁੱਤ ਅਤੇ ਪਤਨੀ ਦੀ ਤੁਲਨਾ ਕਰਨ ਵਜੋਂ ਬੋਲਿਆ ਜਾਂਦਾ ਹੈ। ਅਖਾਣ ਵਿੱਚ ਪੁਰਾਣੇ ਸਮਿਆਂ ਦੀ ਮਾਨਸਿਕਤਾ ਝਲਕਦੀ ਹੈ ਜਿਸ ਅਨੁਸਾਰ ਧੀ ਨੂੰ ਬੋਝ ਮੰਨਿਆ ਜਾਂਦਾ ਸੀ ਕਿਉਂਕਿ ਧਾੜਵੀਆਂ ਦੀ ਅੱਖ ਹਮੇਸ਼ਾ ਧੀਆਂ ‘ਤੇ ਹੁੰਦੀ ਸੀ। ਇਸੇ ਤਰ੍ਹਾਂ ਪਤਨੀ ਨੂੰ ਵੀ ਦੁੱਖ ਅਤੇ ਕਲੇਸ਼ ਦਾ ਰੂਪ ਮੰਨਿਆ ਜਾਂਦਾ ਸੀ। ਇਸ ਦੇ ਉਲਟ ਅਖਾਣ ਵਿੱਚ ਪੁੱਤ ਨੂੰ ਮੱਖਣ ਦਾ ਪੇੜਾ ਕਿਹਾ ਗਿਆ ਹੈ ਜਿਸ ਅਨੁਸਾਰ ਪੁੱਤ ਹੀ ਸੁਖ ਦਾ ਅਸਲੀ ਸਾਧਨ ਮੰਨੇ ਜਾਂਦੇ ਸਨ।
  25. ਧੀ ਨਹੀਂ ਤਾਂ ਖਾ ਲੈਨੂੰਹ ਨਹੀਂ ਤਾਂ ਲਾ ਲੈ। ਇਹ ਅਖਾਣ ਧੀਆਂ ਅਤੇ ਨੂਹਾਂ ਵਾਲਿਆਂ ਨੂੰ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਇਸ ਅਖਾਣ ਵਿੱਚੋਂ ਪੰਜਾਬੀ ਮਾਨਸਿਕਤਾ ਪ੍ਰਗਟਾਵਾ ਬਖੂਬੀ ਮਿਲਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਜਿਹੜੇ ਮਾਪਿਆਂ ਦੇ ਧੀਆਂ ਹੁੰਦੀਆਂ ਹਨ ਉਹ ਉਹਨਾਂ ਦੇ ਵਿਆਹ ਕਾਰਜਾਂ ਲਈ ਧਨ ਜੋੜਨ ਖਾਤਰ ਆਪਣੀ ਜ਼ਿੰਦਗੀ ਦੀਆਂ ਜਰੂਰਤਾਂ ਨਾਲ ਵੀ ਸਮਝੌਤਾ ਕਰ ਲੈਂਦੇ ਹਨ ਅਤੇ ਖੁੱਲ੍ਹਾ ਖਾਣਾ-ਪੀਣਾ ਵੀ ਭੁੱਲ ਜਾਂਦੇ ਹਨ। ਪਹਿਲੀ ਲਾਈਨ ਵਿੱਚ ਅਖਾਣ ਇਹ ਸਿੱਖਿਆ ਦਿੰਦਾ ਹੈ ਕਿ ਜੇਕਰ ਧੀ ਨਹੀਂ ਹੈ ਤਾਂ ਤੁਸੀਂ ਖੁੱਲਾ ਖਾ ਪੀ ਲਵੋ। ਇਸੇ ਤਰ੍ਹਾਂ ਦੂਜੀ ਲਾਈਨ ਵਿੱਚ ਦੂਸਰੀ ਸਿੱਖਿਆ ਹੈ ਕਿ ਜੇਕਰ ਤੁਹਾਡੇ ਘਰ ਨੂੰ ਨਹੀਂ ਆਈ ਤਾਂ ਤੁਸੀਂ ਮਨ ਮਰਜ਼ੀ ਦਾ ਹਾਰ ਸ਼ਿੰਗਾਰ ਕਲਫ ਆਦਿ ਲਗਾ ਕੇ ਜਵਾਨ ਦਿਸ ਸਕਦੇ ਹੋ ਪ੍ਰੰਤੂ ਜੇਕਰ ਤੁਹਾਡੇ ਘਰ ਵਿੱਚ ਨੂੰ ਆ ਗਈ ਹੈ ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਉੱਪਰਹੇਜ ਕਰੋ।
  26. ਧੀ ਮਰੀ ਸਾਣ ਟੱਬਰੇਕੁੱਲ ਦੀ ਰੱਖ ਗਈ ਲਾਜ। ਪੁਰਾਣੇ ਸਮੇਂ ਵਿੱਚ ਜਦੋਂ ਧਾੜਵੀ ਹਮਲਾ ਕਰਦੇ ਸਨ ਤਾਂ ਉਹ ਧੀਆਂ ਧਿਆਣੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਧੜਵੀਆਂ ਦੇ ਹੱਥ ਆਉਣ ਨਾਲੋਂ ਸਾਡਾ ਸਮਾਜ ਧੀਆਂ ਧਿਆਣੀਆਂ ਦਾ ਮਰ ਜਾਣਾ ਚੰਗਾ ਸਮਝਦਾ ਸੀ। ਇਹ ਅਖਾਣ ਉਹਨਾਂ ਹਾਲਾਤਾਂ ਅਤੇ ਮਾਨਸਿਕਤਾ ਵਿੱਚੋਂ ਨਿਕਲਿਆ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਧਾੜਵੀਆਂ ਦੇ ਹੱਥ ਆਉਣ ਨਾਲੋਂ ਧੀ ਜੇਕਰ ਟੱਬਰ ਸਮੇਤ ਦੀ ਮਰ ਜਾਵੇ ਤਾਂ ਕੁਲ ਦੀ ਇੱਜਤ ਬਚ ਜਾਂਦੀ ਹੈ ਜੋ ਕਿ ਚੰਗੀ ਗੱਲ ਹੈ।
  27. ਧੀ ਮਰੀਤੇ ਜਵਾਈ ਚੋਰ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਹੁਰੇ ਘਰ ਵਿੱਚ ਜਵਾਈ ਦੀ ਵੁਕਤ ਅਤੇ ਇੱਜਤ ਧੀ ਦੇ ਨਾਲ ਹੀ ਹੁੰਦੀ ਹੈ ਧੀਆਂ ਦੇ ਮਰਨ ਤੋਂ ਬਾਅਦ ਜਵਾਈ ਨੂੰ ਕੋਈ ਨਹੀਂ ਪੁੱਛਦਾ ਅਤੇ ਉਸਨੂੰ ਗਲਤ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
  28. ਧੀਆਂ ਦੀ ਮਾਂ ਰਾਣੀ ਤੇ ਬੁਢਾਪੇ ਭਰੇ ਪਾਣੀ। ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਧੀਆਂ ਦੇ ਸਿਰ ਉੱਤੇ ਮਾਂ ਨੇ ਪਹਿਲੀ ਉਮਰੇ ਰਾਜ ਕੀਤਾ ਹੋਵੇ ਪਰੰਤੂ ਨੂੰਹਾਂ ਆਉਣ ਤੋਂ ਬਾਅਦ ਪਿਛਲੀ ਉਮਰੇ ਉਸਨੂੰ ਕੰਮਕਾਰ ਅਤੇ ਮੁਸ਼ੱਕਤ ਕਰਨੀ ਪਵੇ।
  29. ਧੀਆਂ ਦੇ ਤਾਂ ਸਿਵੇ ਵੀ ਉਡੀਕਦੇ ਨੇ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮਾਪਿਆਂ ਨਾਲ ਧੀਆਂ ਦਾ ਮੋਹ ਸਾਰੀ ਉਮਰ ਰਹਿੰਦਾ ਹੈ ਅਤੇ ਉਹ ਮੌਤ ਤੱਕ ਵੀ ਨਹੀਂ ਘਟਦਾ। ਮੌਤ ਤੱਕ ਪਹੁੰਚਦੇ ਪਹੁੰਚਦੇ ਵੀ ਉਹ ਮਾਪਿਆਂ ਨੂੰ ਜਾ ਪਿਆ ਦੇ ਗੁਣ ਬੇ ਨੂੰ ਉਡੀਕਦੀਆਂ ਰਹਿੰਦੀਆਂ ਹਨ।
  30. ਧੀਆਂ ਧੰਨ ਬੇਗਾਨੜਾਧੀਆਂ ਬੇਗਾਨਾ ਮਾਲਲੱਖ ਲਡਾਲੈ ਲਾਡ ਤੂੰਲੱਖ ਮੱਖਣਾਂ ਨਾਲ ਪਾਲ਼। ਪੰਜਾਬੀ ਸਮਾਜ ਵਿੱਚ ਧੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ। ਇਸ ਅਖਾਣ ਵਿੱਚ ਸਿੱਖਿਆ ਦਿੱਤੀ ਗਈ ਹੈ ਕਿ ਧੀਆਂ ਨੂੰ ਜਿੰਨਾ ਮਰਜੀ ਲਾਡ ਪਿਆਰ ਨਾਲ ਪਾੜ ਲਵੋ ਇਸ ਦਾ ਕੋਈ ਫਾਇਦਾ ਨਹੀਂ ਆਖਿਰਕਾਰ ਇੱਕ ਦਿਨ ਉਹਨਾਂ ਨੇ ਬੇਗਾਨਾ ਹੀ ਘਰ ਚਲੇ ਜਾਣਾ ਹੁੰਦਾ ਹੈ।
  31. ਧੀਆਂ ਧੰਨਜਿਨਾਂ ਖਾਨ ਨਿਵਾਏ। ਇਸ ਅਖਾਣ ਵਿੱਚ ਧੀਆਂ ਨੂੰ ਵੱਡੀ ਸੌਗਾਤ ਵਜੋਂ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਧੀਆਂ ਦੀ ਖਾਤਰ ਵੱਡੇ ਵੱਡੇ ਖੱਬੀਖਾਨਾ ਨੂੰ ਵੀ ਝੁਕਣਾ ਪੈਂ ਜਾਂਦਾ ਹੈ। ਇਸ ਤੋਂ ਇਲਾਵਾ ਇਸ ਅਖਾਣ ਵਿੱਚੋਂ ਧਾੜਵੀਆਂ ਦੇ ਹਮਲੇ ਅਤੇ ਉਹਨਾਂ ਨੂੰ ਧੀਆਂ ਦੇ ਕੇ ਰੋਕਣ ਲਈ ਕੀਤੇ ਜਾਂਦੇ ਸਮਝੌਤੇ ਵੀ ਦਿਖਾਈ ਦਿੰਦੇ ਹਨ।
  32. ਧੀਆਂ ਧਾੜ ਤੇ ਪੁੱਤਰ ਠਾਹਰਰੰਨ ਦੁੱਖਾਂ ਦਾ ਖੂਹਇਸ ਘਾਣੀ ਚੋਂ ਸੁਥਰਿਆ ਹਰਿ ਜਨ ਕਢਿਆ ਧੂਹ। ਇਹ ਅਖਾਣ ਸੁਥਰੇ ਸ਼ਾਹ ਦੇ ਨਾਂ ਹੇਠ ਪ੍ਰਚਲਤ ਹੈ। ਇਸ ਅਖਾਣ ਵਿੱਚ ਧੀਆਂ ਨੂੰ ਧਾੜ ਦੱਸਿਆ ਹੈ ਜੋ ਕਿ ਧਾੜਵੀਆਂ ਵਾਂਗ ਮਾਪਿਆਂ ਦਾ ਧਨ ਮਾਲ ਲੈ ਕੇ ਸਹੁਰੇ ਘਰ ਚਲੀਆਂ ਜਾਂਦੀਆਂ ਹਨ, ਅਤੇ ਪੁੱਤਰ ਨੂੰ ਘਰ ਦਾ ਰਖਵਾਲਾ ਦੱਸਿਆ ਗਿਆ ਹੈ ਅਤੇ ਪਤਨੀ ਨੂੰ ਦੁੱਖਾਂ ਦਾ ਖੂਹ ਕਿਹਾ ਗਿਆ ਹੈ। ਇਹ ਅਖਾਣ ਗ੍ਰਹਿਸਥ ਮਾਰਗ ਨੂੰ ਜੰਜਾਲ ਦੱਸਦਾ ਹੈ ਅਤੇ ਗ੍ਰਹਿਸਥ ਨ ਤਿਆਗ ਕੇ ਭਗਤੀ ਮਾਰਗ ਤੇ ਤੁਰਨ ਵਾਲੇ ਲੋਕਾਂ ਨੂੰ ਉੱਚਾ ਦੱਸਿਆ ਹੈ ਅਤੇ ਸਿੱਖਿਆ ਦਿੱਤੀ ਗਈ ਹੈ ਕਿ ਇਸ ਜੰਜਾਲ ਵਿੱਚੋਂ ਖਲਕਤ ਨੂੰ ਸਿਰਫ ਰੱਬ ਦੇ ਭਗਤ ਹੀ ਬਚਾ ਸਕਦੇ ਹਨ।
  33. ਧੀਆਂ ਨੂੰ ਨਾਹੁੰਦਿਆ ਤੇ ਪੁੱਤਰਾ ਨੂੰ ਖਾਂਦਿਆ ਨਹੀਂ ਦੇਖੀਦਾ। ਇਹ ਅਖਾਣ ਮਨੁੱਖ ਨੂੰ ਆਚਰਣ ਸਬੰਧੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਧੀਆਂ ਦੇ ਪ੍ਰਤੀ ਉਸਦਾ ਕਿਹੋ ਜਿਹਾ ਆਚਰਣ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸ ਅਖਾਣ ਵਿੱਚ ਦੂਜੀ ਸਿੱਖਿਆ ਇਹ ਹੈ ਕਿ ਪੁੱਤਰਾਂ ਨੂੰ ਖੁੱਲਾ ਖਾਣ ਪੀਣ ਦੇਣਾ ਚਾਹੀਦਾ ਹੈ ਉਹਨਾਂ ਦੀ ਖੁਰਾਕ ਦਾ ਕਦੇ ਵੀ ਹਿਸਾਬ ਕਿਤਾਬ ਨਹੀਂ ਰੱਖਣਾ ਚਾਹੀਦਾ।
  34. ਧੀਆਂ-ਪੁੱਤਰ, ਰੱਬ ਦੀਆਂ ਦਾਤਾਂ। ਜਦੋਂ ਦੱਸਣਾ ਹੋਵੇ ਕਿ ਧੀਆਂ ਪੁੱਤਰ ਕੁਦਰਤ ਦੀ ਬੇਸ਼ਕੀਮਤੀ ਅਤੇ ਅਮੁਲ ਦਾਤ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ 
  35. ਧੀਏ ਕੰਨ ਕਰਨੂੰਹੇ ਗੱਲ ਸੁਣ। ਜਦੋਂ ਕੋਈ ਵਿਅਕਤੀ ਕਿਸੇ ਨਾਲ ਅਸਾਵਾਂ ਵਰਤਾ ਰੱਖੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਸਿੱਧੇ ਅਤੇ ਅਖਰੀ ਅਰਥ ਇਹ ਹਨ, ਜਿਸ ਵਿੱਚ ਇੱਕ ਸੱਸ ਜਦੋਂ ਆਪਣੀ ਧੀ ਨੂੰ ਕੋਈ ਗੱਲ ਸਮਝਾਉਂਦੀ ਹੈ ਤਾਂ ਬੜੇ ਪੜਦੇ ਨਾਲ ਉਹਦੇ ਕੰਨ ਵਿੱਚ ਸਮਝਾਉਂਦੀ ਹੈ ਪ੍ਰੰਤੂ ਜਦੋਂ ਉਹੀ ਗੱਲ ਉਹ ਆਪਣੀ ਨੂੰਹ ਨੂੰ ਸਮਝਾਉਂਦੀ ਹੈ ਤਾਂ ਬੜੇ ਰੋਹਬ ਨਾਲ ਅਤੇ ਉੱਚੀ ਅੰਦਾਜ਼ ਵਿੱਚ ਸਮਝਾਉਂਦੀ ਹੈ।
  36. ਧੀਰਾਸੋ ਗੰਭੀਰਾ। ਇਹ ਅਖਾਣ ਮਨੁੱਖ ਨੂੰ ਸਹਿਜ ਅਤੇ ਧੀਰਜ ਰੱਖਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅੱਖਰੀ ਅਰਥ ਇਹ ਹਨ ਕਿ ਜਿਸ ਬੰਦੇ ਵਿੱਚ ਧੀਰਜ ਹੈ ਉਹ ਅੰਦਰੋਂ ਗੰਭੀਰ ਵੀ ਹੁੰਦਾ ਹੈ
  37. ਧੁਰ ਦਰਗਾਹੋਂ ਲੇਖਿਆਰੋਟੀ ਉੱਤੇ ਥੋਮ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਭ ਕੁਝ ਪਹਿਲਾਂ ਤੋਂ ਨਿਸ਼ਚਿਤ ਅਤੇ ਪਰਮਾਤਮਾ ਦੀ ਰਜ਼ ਅਨੁਸਾਰ ਹੋ ਰਿਹਾ ਹੈ। ਅਖਾਣ ਦੇ ਅਖਰੀ ਅਰਥ ਇਹ ਹਨ ਕਿ ਜੇਕਰ ਮਨੁੱਖ ਦੀ ਰੋਟੀ ਉੱਤੇ ਲੱਸਣ ਦੀ ਗੰਡੀ ਵੀ ਆਉਂਦੀ ਹੈ ਤਾਂ ਉਹ ਵੀ ਧੁਰ ਦਰਗਾਹੋ ਲਿਖੀ ਹੋਈ ਹੈ। ਖੇਤਰ ਵਿੱਚ ਲਸਣ ਨੂੰ ਥੋਮ ਕਿਹਾ ਜਾਂਦਾ ਹੈ।
  38. ਧੁਰ ਦੀ ਲਿਖੀ ਨੂੰ ਮੇਟੇ ਕੌਣ? ਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ, ਕਿਸੇ ਅਣਹੋਣੀ ਤੋਂ ਬਾਅਦ ਧਰਵਾਸ ਦੇਣੀ ਹੋਵੇ ਅਤੇ ਦੱਸਣਾ ਹੋਵੇ ਕਿ ਪਹਿਲਾਂ ਤੋਂ ਨਿਸ਼ਚਿਤ ਵਿਧੀ ਵਿਧਾਨ ਨੂੰ ਨਹੀਂ ਬਦਲਿਆ ਜਾ ਸਕਦਾ।
  39. ਧੇਲਾ ਨਾ ਦੇਵੇ ਤੇ ਧੇਲੀ ਦੇਵੇ। ਇਹ ਅਖਾਣ ਉਸ ਮੂਰਖ ਬੰਦੇ ਲਈ ਵਰਤਿਆ ਜਾਂਦਾ ਹੈ ਜੋ ਉਦੋਂ ਥੋੜਾ ਜਿਹਾ ਪੈਸਾ ਵੀ ਨਾ ਖਰਚੇ ਜਦੋਂ ਅਜੇ ਨੁਕਸਾਨ ਹੋਣਾ ਸ਼ੁਰੂ ਹੋਇਆ ਹੋਵੇ ਪਰ ਜਦੋਂ ਨੁਕਸਾਨ ਬਹੁਤ ਜਿਆਦਾ ਮਾਤਰਾ ਵਿੱਚ ਹੋ ਜਾਵੇ ਉਦੋਂ ਵੱਧ ਪੈਸਾ ਖਰਚ ਕੇ ਨੁਕਸਾਨ ਨੂੰ ਰੋਕਣ ਦਾ ਯਤਨ ਕਰੇ।
  40. ਧੇਲੇ ਦੀ ਕੁੜੀ ਟਕਾ ਸਿਰ ਮਨਾਈ। ਜਦੋਂ ਕਿਸੇ ਚੀਜ਼ ਦੀ ਆਪਣੀ ਕੀਮਤ ਤੋਂ ਵੱਧ ਖਰਚਾ ਉਸਦੀ ਰਿਪੇਅਰ ਜਾਂ ਮੋਡੀਫਿਕੇਸ਼ਨ ਉੱਤੇ ਲੱਗ ਜਾਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  41. ਧੋਬੀ ਦਾ ਕੁੱਤਾਨਾ ਘਰ ਦਾਨਾ ਘਾਟ ਦਾ। ਜਦੋਂ ਕੋਈ ਵਿਅਕਤੀ ਕਿਸੇ ਗਲਤ ਬੰਦੇ ਨਾਲ ਸਾਂਝ ਪਾ ਕੇ ਕਿਸੇ ਪਾਸੇ ਜੋਗਾ ਨਾ ਰਹੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  42. ਧੋਬੀਆਂ ਦੇ ਘਰ ਢੁੱਕੇ ਚੋਰਉਹ ਨਾ ਲੁੱਟੇ ਲੁੱਟੇ ਹੋਰ। ਇਹ ਅਖਾਣ ਹਾਸੇ ਖੱਟੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਦਿਸ ਇਹ ਰਿਹਾ ਹੋਵੇ ਕਿ ਸਾਹਮਣੇ ਵਾਲੇ ਦਾ ਨੁਕਸਾਨ ਹੋ ਗਿਆ ਹੈ ਪ੍ਰੰਤੂ ਅਸਲ ਵਿੱਚ ਨੁਕਸਾਨ ਉਸ ਦਾ ਨਾਂ ਹੋਇਆ ਹੋਵੇ ਕਿਸੇ ਹੋਰ ਦਾ ਹੋਇਆ ਹੋਵੇ। ਅਖਾਣ ਦੇ ਸਿੱਧੇ ਸਿੱਧੇ ਅਰਥ ਇਹ ਹਨ ਕਿ ਧੋਬੀ ਦੇ ਘਰ ਜੇਕਰ ਚੋਰ ਚੋਰੀ ਕਰ ਵੀ ਲਵੇਗਾ ਤਾਂ ਉਥੋਂ ਕੱਪੜੇ ਹੀ ਮਿਲਣਗੇ ਅਤੇ ਜਿਹੜੇ ਕੱਪੜੇ ਮਿਲਣਗੇ ਉਹ ਵੀ ਦੇ ਖੁਦ ਦੇ ਨਹੀਂ ਹੋਣਗੇ ਦੂਜੇ ਲੋਕਾਂ ਦੇ ਹੋਣਗੇ।
  43. ਧ੍ਰਿਗ ਉਨਾਂ ਦਾ ਜੀਵਣਾਜਿੰਨਾ ਬੇਗਾਨੀ ਆਸ। ਇਹ ਅਖਾਣ ਮਨੁੱਖ ਨੂੰ ਬੇਗਾਨੀ ਆਸ ਉੱਤੇ ਜ਼ਿੰਦਗੀ ਜਿਉਣ ਤੋਂ ਰੋਕਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਉਹਨਾਂ ਲੋਕਾਂ ਦੀ ਜ਼ਿੰਦਗੀ ਲਾਹਣਤ ਵਾਂਗ ਹੁੰਦੀ ਹੈ ਜੋ ਬੇਗਾਨੀ ਆਸ ਤੇ ਜਿਉਂਦੇ ਹਨ।

 

‘ਨ’ ਅੱਖਰ ਵਾਲੇ ਅਖਾਣ

  1. ਨਈਆਂ ਦੀ ਵੱਛੀ ਪਿੱਛੇਸਾਰਾ ਵੱਗ ਥੋੜ੍ਹਾ ਭੁੱਖਾ ਮਾਰਨਾ। ਜਦੋਂ ਕੋਈ ਨਕਾਰਾ ਜਾ ਮਾਮੂਲੀ ਬੰਦਾ ਅਜਿਹੀ ਮੰਗ ਰੱਖੇ ਜਿਸ ਨਾਲ ਦੂਜਿਆਂ ਨੂੰ ਵੀ ਭੁੱਖ ਜਾਂ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਤਾਂ ਉਸ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਘਰ ਵਿੱਚ ਇਹ ਅਖਾਣ ਉਨ੍ਹਾਂ ਬੱਚਿਆਂ ਤੇ ਵੀ ਬੋਲਿਆ ਜਾਂਦਾ ਹੈ ਜੋ ਖਾਣਾ ਬਣਾਉਣ ਦੇ ਮਾਮਲੇ ਵਿੱਚ ਅਜਿਹੀ ਮੰਗ ਰੱਖ ਰਹੇ ਹੋਣ ਕਿ ਘਰ ਵਿੱਚ ਉਹਨਾਂ ਦੀ ਮਰਜ਼ੀ ਦੀ ਚੀਜ਼ ਬਣੇਗੀ ਨਹੀਂ ਤਾਂ ਉਹ ਚੀਜ਼ ਘਰ ਵਿੱਚ ਬਣਾਈ ਹੀ ਨਹੀਂ ਜਾਵੇਗੀ।
  2. ਨਹਾਉਣਾ ਤਾਂ ਗੰਗਾਨਹੀਂ ਤਾਂ ਮੂੰਹ ਵੀ ਨਹੀਂ ਧੋਣਾ। ਜਦੋਂ ਕੋਈ ਵਿਅਕਤੀ ਸੁਪਨੇ ਵੱਡੇ ਦੇਖੇ ਅਤੇ ਗੱਲਾਂ ਵੀ ਬਹੁਤ ਵੱਡੀਆਂ ਕਰ ਰਿਹਾ ਹੋਵੇ ਪਰੰਤੂ ਅਸਲੀਅਤ ਵਿੱਚ ਮਮੂਲੀ ਕਾਰਜ ਵੀ ਨਾ ਕਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  3. ਨਹੀਂਓ ਅੰਤ ਝਨਾ ਦਾ ਜਿੱਥੇ ਬੇੜੇ ਲੱਖ ਡੁਬੰਨ। ਇਹ ਅਖਾਣ ਝਨਾ ਦਰਿਆ ਦੀ ਵਿਸ਼ਾਲਤਾ ਅਤੇ ਮਾਰੂ ਰੂਪ ਨੂੰ ਦਰਸਾਉਣ ਵਜੋਂ ਬੋਲਿਆ ਜਾਂਦਾ ਹੈ।
  4. ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ। ਇਹ ਅਖਾਣ ਗੁਰਬਾਣੀ ਦੀ ਇਕ ਪੰਕਤੀ ਹੈ ਜਿਸ ਅਨੁਸਾਰ ਮਨੁੱਖ ਦਾਹਰ ਕਰਮ ਅਤੇ ਲਬਤ ਪਹਿਲਾਂ ਤੋਂ ਨਿਰਧਾਰਤ ਹੈ। ਕਿਸੇ ਅਲੌਕਿਕ ਸ਼ਕਤੀ ਨੇ ਮਨੁੱਖ ਦੇ ਨੱਕ ਵਿੱਚ ਨਕੇਲ ਪਾਈ ਹੋਈ ਹੈ ਅਤੇ ਕਿਰਤ ਦੀ ਖਾਤਰ ਮਨੁੱਖ ਇਧਰ ਉਧਰ ਭਟਕਦਾ ਹੈ ਅਤੇ ਜਿੱਥੇ ਜਿੱਥੇ ਉਸ ਦਾ ਲਿਖਿਆ ਹੈ ਉਹ ਜਾਂਦਾ ਹੈ ਅਤੇ ਜਿਹੜਾ ਦਾਣਾ ਪਾਣੀ ਉਹਦੇ ਕਰਮਾਂ ਵਿੱਚ ਲਿਖਿਆ ਹੈ ਉਹੀ ਉਹ ਖਾਂਦਾ ਹੈ।
  5. ਨੱਕ ਨੱਪਿਆਂਮੂੰਹ ਖੁੱਲ੍ਹੇ। ਜਦੋਂ ਕੋਈ ਵਿਅਕਤੀ ਇੱਕ ਪਾਸਿਓਂ ਚੁੱਪ ਕਰਵਾਇਆ ਜਾਵੇ ਅਤੇ ਉਹ ਦੂਜੇ ਪਾਸੇ ਕੋਈ ਹੋਰ ਮਸਲਾ ਬਣਾ ਕੇ ਬੋਲਣ ਲੱਗ ਜਾਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  6. ਨੱਕ ਨਾਲ ਲਾਹਿਆਗੱਲ੍ਹ ਨਾਲ ਲਾਇਆ। ਜਦੋਂ ਕਿਸੇ ਵਿਅਕਤੀ ਨੂੰ ਕੋਈ ਚੀਜ਼ ਦੂਰ ਲਿਜਾ ਕੇ ਰੱਖਣ ਦੀ ਗੱਲ ਕੀਤੀ ਜਾਵੇ ਪਰ ਉਹ ਵਿਅਕਤੀ ਉਸ ਚੀਜ਼ ਨੂੰ ਮਾੜੀ ਮੋਟੀ ਹਿਲ ਜੁਲ ਕਰਕੇ ਛੱਡ ਦੇਵੇ ਜਾ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਕੰਮ ਦੇ ਵਿੱਚ ਵੱਡਾ ਫੇਰਬਦਲ ਕਰਨ ਨੂੰ ਕਿਹਾ ਜਾਵੇ ਪਰ ਉਹ ਵਿਅਕਤੀ ਮਮੂਲੀ ਜਿਹਾ ਕੰਮ ਕਰਕੇ ਸਾਰ ਦੇਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
  7. ਨੱਕ ਵੱਢਾਇਆ ਜੇਬ ਚ ਪਾਇਆਨਾ ਰੱਖਿਆ ਸ਼ਰਮਿੰਦੀ। ਜਦੋਂ ਕੋਈ ਵਿਅਕਤੀ ਪੱਕੇ ਤੌਰ ਤੇ ਬੇਸ਼ਰਮੀ ਧਾਰਨ ਕਰ ਲਵੇ ਅਤੇ ਸਮਾਜ ਦੀ ਬਿਲਕੁਲ ਵੀ ਪਰਵਾਹ ਨਾ ਕਰੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  8. ਨੱਕ ਵਾਲੇ ਨੂੰ ਸੁਗੰਧੀ ਦੀ ਸਾਰ। ਇਹ ਅਖਾਣ ਸਮਝਦਾਰ ਅਤੇ ਗਹਿਰੇ ਬੰਦਿਆਂ ਦੀ ਵਡਿਆਈ ਵਿੱਚ ਬੋਲਿਆ ਜਾਂਦਾ ਹੈ ਕਿ ਉਹ ਚੰਗੇ ਮਾੜੇ ਨੂੰ ਦੇਖ ਕੇ ਝੱਟ ਸਮਝ ਜਾਂਦੇ ਹਨ।
  9. ਨੰਗ ਦਾ ਪੁੱਤਚੋਰਾਂ ਨਾਲ ਘੁਲੇ। ਜਦੋਂ ਕੋਈ ਪਹਿਲਾਂ ਹੀ ਵਿਹਾਰਿਕ ਤੌਰ ਤੇ ਸਮਾਜ ਵਿੱਚ ਬਦਨਾਮ ਹੋਵੇ ਅਤੇ ਉੱਪਰੋਂ ਉਸਦੀ ਔਲਾਦ ਹੋਰ ਵੀ ਪੁੱਠੇ ਸਿੱਧੇ ਕੰਮ ਕਰਨ ਲੱਗ ਜਾਵੇ ਤਾਂ ਉਹਨਾਂ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਨਗਾਰਖਾਨੇ ਵਿੱਚ ਤੂਤੀ ਕੋਈ ਨਹੀਂ ਸੁਣਦਾ। ਜਦੋਂ ਦੱਸਣਾ ਹੋਵੇ ਕਿ ਬਹੁਤੇ ਜ਼ੋਰਾਵਰ ਲੋਕਾਂ ਵਿੱਚ ਮਾੜੇ ਅਤੇ ਕਮਜ਼ੋਰ ਬੰਦੇ ਦੀ ਕੋਈ ਵਾਹ ਪੇਸ਼ ਨਹੀਂ ਜਾਂਦੀ ਜਾਂ ਦੱਸਣਾ ਹੋਵੇ ਕਿ ਬਹੁਤੇ ਜਿਆਦੇ ਸ਼ੋਰ ਵਿੱਚ ਮਮੂਲੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  11. ਨੰਗੀ ਨੇ ਨਹਾਉਣਾ ਕੀ ਅਤੇ ਨਿਚੋੜਨਾ ਕੀ ? ਜਦੋਂ ਕੋਈ ਵਿਅਕਤੀ ਆਰਥਿਕ ਕੰਗਾਲੀ ਜਾਂ ਮੰਦਹਾਲੀ ਦਾ ਸ਼ਿਕਾਰ ਹੋਵੇ ਪ੍ਰੰਤੂ ਦਿਖਾਵਾ ਕੁਝ ਹੋਰ ਕਰ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਂੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  12. ਨੰਗੀ ਭਲੀ ਕਿ ਬੋਦਲੀ। ਇਹ ਅਖਾਣ ਸੱਚੀ ਸਾਫ ਅਤੇ ਨੰਗੀ ਚਿੱਟੀ ਗੱਲ ਕਰਨ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਜਿਸ ਦੇ ਸਿੱਧੇ ਅਤੇ ਅੱਖਰੀ ਅਰਥ ਇਹ ਹਨ ਕਿ ਪਾਟੇ ਅਤੇ ਅੱਧ ਨੰਗੇਜ ਦਿਖਾਉਣ ਵਾਲੇ ਕੱਪੜਿਆਂ ਨਾਲੋਂ ਮਨੁੱਖ ਨੰਗਾ ਹੀ ਚੰਗਾ ਹੈ।
  13. ਨੱਚ ਆਪ ਤੋਂ ਨਹੀਂ ਹੁੰਦਾਫਿੱਟੇ ਮੂੰਹ ਗੋਡਿਆਂ ਦਾ। ਜਦੋਂ ਕੋਈ ਵਿਅਕਤੀ ਆਪਣੀ ਕਮੀ ਜਾਂ ਨਕਾਰੇਪਣ ਦਾ ਜਿੰਮੇਵਾਰ ਕਿਸੇ ਹੋਰ ਨੂੰ ਠਹਿਰਾਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  14. ਨਣਾਨੇ ਨੀ ਨਣਾਨੇਤੇਰੇ ਭੇਡ ਜਿੱਡੇ ਆਨੇਨੀ ਬਗਿਆੜ ਜਿੱਡਾ ਮੂੰਹਨੀ ਤੂੰ ਕਿਸ ਚੰਦਰੇ ਦੀ ਨੂੰਹ। ਇਹ ਅਖਾਣ ਨਨਾਣ ਭਰਜਾਈ ਦੇ ਤਾਹਨੇ-ਮੇਣਿਆ ਦੇ ਵਿੱਚੋਂ ਨਿਕਲਿਆ ਹੈ ਇਸ ਅਖਾਣ ਨੂੰ ਹਾਸੇ ਠੱਠੇ ਵਜੋਂ ਵੀ ਬੋਲਿਆ ਜਾਂਦਾ ਹੈ।
  15. ਨਦੀ ਕਿਨਾਰੇ ਰੁੱਖੜਾਅੱਜ ਢਹੇ ਕੇ ਕੱਲ੍ਹ। ਇਹ ਅਖਾਣ ਅਕਸਰ ਉਸ ਬਿਰਧ ਵਿਅਕਤੀ ਦੇ ਲਈ ਬੋਲਿਆ ਜਾਂਦਾ ਹੈ ਜੋ ਆਪਣੀ ਉਮਰ ਹੰਢਾ ਚੁੱਕਾ ਹੋਵੇ ਅਤੇ ਜੀਵਨ ਦੇ ਅੰਤਲੇ ਪੜਾਅ ਉੱਤੇ ਹੋਵੇ।
  16. ਨਦੀ ਨਾਵਸੰਜੋਗੀ ਮੇਲੇ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਵਿਛੜੇ ਹੋਏ ਸੱਜਣ ਚਿਰਾਂ ਪਿੱਛੋਂ ਆਪਸ ਵਿੱਚ ਮਿਲਣ। ਅਖਾਣ ਦੇ ਅੱਖਰੀ ਅਰਥ ਇਹ ਹਨ ਕਿ ਬੇੜੀ ਪਾਣੀ ਵਿੱਚ ਹੀ ਚਲਦੀ ਹੈ ਅਤੇ ਮਨੁੱਖ ਸਬੱਬ ਅਤੇ ਸੰਯੋਗ ਨਾਲ ਹੀ ਮਿਲਦੇ ਹਨ।
  17. ਨਮਾਜ਼ਾਂ ਬਖਸ਼ਾਉਣ ਗਏਰੋਜ਼ੇ ਗਲ਼ ਪਵਾ ਕੇ ਆਏ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਮਾਮਲੇ ਵਿੱਚ ਰਿਆਇਤ ਲੈਣ ਲਈ ਕਿਸੇ ਕੋਲ ਜਾਵੇ ਪ੍ਰੰਤੂ ਅੱਗੋਂ ਉਸ ਨੂੰ ਹੋਰ ਵੀ ਦਬਾਅ ਜਾਂ ਜੁਰਮਾਨਾ ਝੱਲਣਾ ਪੈ ਜਾਵੇ।
  18. ਨਰਦਾਂ ਦੀ ਥਾਂ ਕੋਲ਼ੇ। ਜਦੋਂ ਚੰਗੇ ਅਤੇ ਹੁਨਰਮੰਦ ਵਿਅਕਤੀਆਂ ਦੀ ਥਾਂ ਬੇਕਾਰ ਲੋਕ ਲੈ ਲੈਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  19. ਨਰੋਈ ਗੰਢੇ ਅੱਕ ਨਹੀਂ ਚੋਈਦਾ। ਜਦੋਂ ਕਿਸੇ ਨੂੰ ਸਿੱਖਿਆ ਦੇਣੀ ਹੋਵੇ ਕਿ ਕੱਚੀ ਫਸਲ ਨਹੀਂ ਵੱਢੀ ਦੀ ਜਾਂ ਕੱਚੀ ਉਮਰੇ ਕਿਸੇ ਨਾਲ ਧੱਕਾ ਨਹੀਂ ਕਰੀਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  20. ਨਵਾਂ ਨੌ ਦਿਨ ਤੇ ਪੁਰਾਣਾ 100 ਦਿਨ। ਇਸ ਅਖਾਣ ਦੇ ਭਾਵ ਅਰਥ ਅਨੁਸਾਰ ਨਵੀਂ ਚੀਜ਼ ਦਾ ਨਵਾਂਪਣ ਸਿਰਫ ਕੁਝ ਦਿਨ ਲਈ ਹੁੰਦਾ ਹੈ। ਉਸ ਦਾ ਨਵਾਂਪਣ ਖਤਮ ਹੋਣ ਤੋਂ ਬਾਅਦ ਵੀ ਉਹ ਸੈਂਕੜੇ ਸਾਲਾਂ ਤੱਕ ਹੰਢਦੀ ਹੈ।
  21. ਨਵੀਆਂ ਗੁੱਡੀਆਂ ਨਵੇਂ ਪਟੋਲੇ। ਜਦੋਂ ਪਲ ਪਲ ਬਦਲਦੇ ਅਤੇ ਅਡਵਾਂਸ ਹੁੰਦੇ ਯੁਗ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  22. ਨਵੇਂ ਨਵੇਂ ਮਿੱਤਪੁਰਾਣੇ ਕਿਹਦੇ ਚਿੱਤ। ਜਦੋਂ ਕੋਈ ਪੁਰਾਣੇ ਸਕੇ ਸਬੰਧੀਆਂ ਜਾਂ ਯਾਰ ਮਿੱਤਰਾਂ ਨੂੰ ਭੁੱਲ ਕੇ ਨਵੇਂ ਸਕੇ ਸਬੰਧੀਆਂ ਅਤੇ ਯਾਰ ਮਿੱਤਰਾਂ ਦਾ ਲੋਹ-ਲਿਹਾਜ ਵਿੱਚ ਮਸਤ ਹੋ ਜਾਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  23. ਨੜਿੰਨਵੇਂ ਦਾ ਗੇੜ, ਮਾੜਾ। ਕਈ ਵਾਰੀ ਜਦੋਂ ਕੋਈ ਮਨੁੱਖ ਅਖੀਰਲੇ ਡੰਡੇ ਤੋਂ ਹੇਠਾਂ ਡਿੱਗ ਪਵੇ ਤਾਂ ਉਹਨਾਂ ਸਥਿਤੀਆਂ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਵਿੱਚੋਂ ਲੋਕ ਮਾਨਸਿਕਤਾ ਦਾ ਵੀ ਪ੍ਰਗਟਾਵਾ ਹੁੰਦਾ ਹੈ ਜਿਸ ਵਿੱਚ ਕੁਝ ਅੰਕੜਿਆਂ ਦੇ ਚੰਗੇ ਅਤੇ ਕੁਝ ਮਾੜੇ ਹੋਣ ਦੇ ਪੱਕੇ ਵਿਸ਼ਵਾਸ ਅਤੇ ਵਹਿਮ ਭਰਮ ਬਣ ਜਾਂਦੇ ਹਨ। ਅੰਗਰੇਜ਼ੀ ਵਿੱਚ ਵੀ ਨਰਵਸ 90 ਦਾ ਕਾਫੀ ਬੋਲ ਬਾਲਾ ਹੈ।
  24. ਨਾ ਅਗਲੀ ਤੋਂਨਾ ਪਿਛਲੀ ਤੋਂਮੈਂ ਸਦਕੇ ਜਾਵਾਂ ਵਿਚਲੀ ਤੋਂ। ਜਦੋਂ ਕਿਸੇ ਮਸਲੇ ਦੇ ਹੱਲ ਲਈ ਦੋ ਰਾਹਾਂ ਤੋਂ ਇਲਾਵਾ ਵਿੱਚ ਵਿਚਾਲੇ ਕੋਈ ਹੋਰ ਤੀਜਾ ਰਾਹ ਨਿਕਲ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  25. ਨਾ ਅੱਗਾ ਸੁੱਜੇ ਨਾ ਪਿੱਛਾ। ਜਦੋਂ ਕਿਸੇ ਵਿਅਕਤੀ ਨੂੰ ਬਚ ਕੇ ਚੱਲਣ ਦੀ ਸਲਾਹ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  26. ਨਾ ਆਏ ਦੀ ਖੁਸ਼ੀਨਾ ਗਏ ਦਾ ਗ਼ਮ। ਜਦੋਂ ਕੋਈ ਵਿਅਕਤੀ ਭੈਣਾਂ ਭਰਾਵਾਂ ਰਿਸ਼ਤੇ ਨਾਤਿਆਂ ਅਤੇ ਯਾਰਾਂ ਦੋਸਤਾਂ ਤੋਂ ਬਿਲਕੁਲ ਬੇਮੁਖ ਹੋ ਜਾਵੇ ਤਾਂ ਉਸ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਦੁਨੀਆਂਦਾਰੀ ਤੋਂ ਨਿਰਲੇਪ ਹੋਣ ਦੇ ਬਾਰੇ ਵੀ ਬੋਲਿਆ ਜਾਂਦਾ ਹੈ।
  27. ਨਾ ਆਲ਼ੀ ਨਾ ਮੁਆਲ਼ੀ। ਜਦੋਂ ਕਿਸੇ ਵਿਅਕਤੀ ਦਾ ਕੋਈ ਖਾਨਦਾਨ ਜਾਂ ਕੋਈ ਹੋਰ ਆਸਰਾ ਵੀ ਨਾ ਬਚੇ ਤਾਂ ਉਸ ਦੀਆਂ ਤਰਸਯੋਗ ਪਰਿਸਥਿਤੀਆਂ ਨੂੰ ਦਰਸਾਉਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਆਲੀ ਸ਼ਬਦ ਤੋਂ ਭਾਵ ਖਾਨਦਾਨ ਹੁੰਦਾ ਹੈ ਅਤੇ ਮੁਆਲੀ ਸ਼ਬਦ ਤੋਂ ਭਾਵ ਰੱਬ ਦਾ ਆਸਰਾ ਹੁੰਦਾ ਹੈ। ਇਹ ਅਰਬੀ ਭਾਸ਼ਾ ਦੇ ਸ਼ਬਦ ਹਨ।
  28. ਨਾ ਇਧਰ ਜੋਗੀਨਾ ਉਧਰ ਜੋਗੀ। ਜਦੋਂ ਕੋਈ ਵਿਅਕਤੀ ਦੋਨਾਂ ਪਾਸਿਆਂ ਤੋਂ ਟੁੱਟ ਕੇ ਕਿਸੇ ਪਾਸੇ ਜੋਗਾ ਨਾ ਰਹੇ। 
  29. ਨਾ ਈਸਾਈ ਨਾ ਮੂਸਾਈ ਤੇ ਅਮਲਾਂ ਬਾਝ ਛਾਈ। ਜਦੋਂ ਕਿਸੇ ਨੂੰ ਚੰਗੇ ਕਰਮ ਕਰਨ ਦੀ ਸਿੱਖਿਆ ਦੇਣੀ ਹੋਵੇ ਅਤੇ ਦੱਸਣਾ ਹੋਵੇ ਕਿ ਕਿਸੇ ਧਰਮ ਜਾਂ ਫਿਰਕੇ ਨੂੰ ਧਾਰਨ ਕੀਤਿਆਂ ਮਨੁੱਖ ਦਾ ਭਾਰ ਉਤਾਰਾ ਨਹੀਂ ਹੁੰਦਾ ਬਲਕਿ ਉਸ ਦਾ ਪਾਰ ਉਤਾਰਾ ਚੰਗੇ ਕਰਮਾਂ ਨਾਲ ਹੋ ਸਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਸਿੱਧੇ ਅੱਖਰੀ ਅਰਥ ਇਹ ਹਨ ਕਿ ਨਾ ਤਾਂ ਈਸਾ ਦੇ ਫੋਲੋਅਰ ਹੋ ਕੇ ਪਾਰ ਉਤਾਰਾ ਹੈ ਅਤੇ ਨਾ ਹੀ ਮੂਸਾ ਦੇ ਪਾਰ ਉਤਾਰਾ ਸਿਰਫ ਚੰਗੇ ਕਰਮਾਂ ਨਾਲ ਹੁੰਦਾ ਹੈ।
  30. ਨਾ ਸਾਹੁਰਾ ਨਾ ਪੇਕਾ। ਜਦੋਂ ਕੋਈ ਔਰਤ ਪੇਕੇ ਅਤੇ ਸਹੁਰੇ ਦੋਹਾਂ ਪਰਿਵਾਰਾਂ ਨਾਲੋਂ ਟੁੱਟ ਕੇ ਬਹਿ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਉਦੋਂ ਵੀ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਦੋ ਮੁੱਖ ਧੜਿਆਂ ਜਾਂ ਪਰਿਵਾਰਾਂ ਜਾਂ ਲੋਕਾਂ ਨਾਲੋਂ ਟੁੱਟ ਕੇ ਬਹਿ ਜਾਵੇ।
  31. ਨਾ ਸੁੱਤੀ ਨਾ ਕੱਤਿਆਨਾ ਪੇਕਾ ਸਹੁਰਾ ਰੱਖਿਆ। ਜਦੋਂ ਕੋਈ ਵਿਅਕਤੀ ਐਵੇਂ ਇਧਰ ਉਧਰ ਫਿਰ ਕੇ ਵਕਤ ਲੰਘਾ ਦੇਵੇ ਅਤੇ ਕੋਈ ਵੀ ਕੰਮ ਨਾ ਕਰੇ ਤਾਂ ਅਜਿਹੀ ਸਥਿਤੀ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਸਿੱਧੇ ਅਤੇ ਅੱਖਰੀ ਅਰਥਾਂ ਅਨੁਸਾਰ ਔਰਤ ਨਾ ਤਾਂ ਸੌ ਸਕੀ ਅਤੇ ਨਾ ਹੀ ਚਰਖਾ ਕੱਤ ਸਕੀ ਅਤੇ ਨਾ ਹੀ ਉਸਨੇ ਕੋਈ ਪੇਕਿਆਂ ਦਾ ਕੰਮ ਕੀਤਾ ਅਤੇ ਨਾ ਹੀ ਕੋਈ ਸਹੁਰਿਆਂ ਦਾ।
  32. ਨਾ ਹੱਸਦੇ ਚੰਗੇਨਾ ਰੋਂਦੇ। ਪੰਜਾਬੀ ਲੋਕ ਮਾਨਸਿਕਤਾ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਬਹੁਤਾ ਹੱਸਣਾ ਵੀ ਚੰਗਾ ਨਹੀਂ ਹੁੰਦਾ ਅਤੇ ਬਹੁਤਾ ਰੋਣਾ ਵੀ ਚੰਗਾ ਨਹੀਂ ਹੁੰਦਾ। ਮਨੁੱਖ ਨੂੰ ਹਮੇਸ਼ਾ ਸੰਤੁਲਿਤ ਰਹਿਣਾ ਚਾਹੀਦਾ ਹੈ। ਅਜਿਹੀਆਂ ਪ੍ਰਿਸਥਿਤੀਆਂ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  33.  ਨਾ ਹੇਠ ਵਗੇ ਨਾ ਉੱਤੇ। ਜਦੋਂ ਕੋਈ ਵਿਅਕਤੀ ਨਾ ਤਾਂ ਮੋਹਰੇ ਲੱਗ ਕੇ ਕੰਮ ਕਰੇ ਅਤੇ ਨਾ ਹੀ ਪਿੱਛੇ ਲੱਗ ਕੇ ਨਾਲ ਚੱਲੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  34. ਨਾ ਕੰਮ ਨਾ ਕਾਰ ਤੇ ਭੜੂਆ ਲੜਨ ਨੂੰ ਤਿਆਰ। ਜਦੋਂ ਕੋਈ ਵਿਅਕਤੀ ਕਦੇ ਕੋਈ ਕੰਮ ਕਾਰ ਵੀ ਨਾ ਕਰੇ ਪ੍ਰੰਤੂ ਲੜਾਈ ਨੂੰ ਹਮੇਸ਼ਾ ਤਿਆਰ ਰਹੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  35. ਨਾ ਕਰ ਲੇਖਾ ਸ਼ਾਹਾਂ ਨਾਲ ਕੁਝ ਦੇਣਾ ਆਊ। ਇਹ ਅਖਾਣ ਆਮ ਪੇਂਡੂ ਲੋਕਾਂ, ਜੱਟ ਜਾਂ ਕਿਸਾਨਾਂ ਦੇ ਵੱਲੋਂ ਅਕਸਰ ਬੋਲਿਆ ਜਾਂਦਾ ਹੈ ਕਿ ਉਹ ਲੇਖੇ ਜੋਖੇ ਵਿੱਚ ਸ਼ਾਹਾਂ ਦੇ ਨਾਲ ਪੂਰੇ ਨਹੀਂ ਉੱਤਰ ਸਕਦੇ ਬਲਕਿ ਜਦੋਂ ਵੀ ਉਹ ਹਿਸਾਬ ਕਿਤਾਬ ਕਰਨਗੇ ਤਾਂ ਉਲਟਾ ਉਹੀ ਦੇਣਦਾਰ ਨਿਕਲਣਗੇ। ਇਸ ਅਖਾਣ ਵਿੱਚੋਂ ਪੰਜਾਬ ਦੇ ਦੋ ਵਰਗਾਂ ਦਾ ਪ੍ਰਗਟਾਵਾ ਮਿਲਦਾ ਹੈ। ਇਕ ਉਹ ਵਰਗ ਹੈ ਜੋ ਪੜਿਆ ਲਿਖਿਆ ਨਹੀਂ ਹੈ ਅਤੇ ਹਿਸਾਬ ਕਿਤਾਬ ਨਹੀਂ ਜਾਣਦਾ। ਉਸ ਨੂੰ ਸ਼ਾਹ ਲੋਕਾਂ ਉੱਤੇ ਅਤੇ ਉਹਨਾਂ ਦੇ ਹਿਸਾਬ ਕਿਤਾਬ ਉੱਤੇ ਵੀ ਕੋਈ ਯਕੀਨ ਨਹੀਂ ਹੈ। ਦੂਜਾ ਉਹ ਵਪਾਰੀ ਵਰਗ ਹੈ ਜੋ ਹਿਸਾਬ ਕਿਤਾਬ ਵੀ ਜਾਣਦਾ ਹੈ ਅਤੇ ਹਿਸਾਬ ਕਿਤਾਬ ਵਿੱਚ ਹੇਰ ਫੇਰ ਵੀ ਕਰਨਾ ਜਾਣਦਾ ਹੈ।
  36. ਨਾ ਕੁਆਰੀ ਨਾ ਰੰਡਤੇ ਗਲ਼ੀ-ਗਲ਼ੀ ਪਾਵੇ ਡੰਡ। ਇਹ ਅਖਾਣ ਉਸ ਵਿਆਹੀ ਹੋਈ ਔਰਤ ਨੂੰ ਮੇਹਣਾ ਮਾਰਨ ਵਜੋਂ ਬੋਲਿਆ ਜਾਂਦਾ ਹੈ ਜੋ ਇਥੇ ਦੀਆਂ ਗੱਲਾਂ ਉਥੇ ਅਤੇ ਉਥੇ ਦੀਆਂ ਗੱਲਾਂ ਇਥੇ ਜਾਂ ਆਲੇ ਦੁਆਲੇ ਨਾਲ ਲੜਾਈ ਝਗੜਾ ਰੱਖਦੀ ਹੋਵੇ।
  37. ਨਾ ਕੁੱਕੜੂਨਾ ਤਿੱਤਰੂ। ਜਿਹੜਾ ਵਿਅਕਤੀ ਕਿਸੇ ਪਾਸੇ ਨਾ ਖੜੇ ਉਸ ਉੱਤੇ ਵਿਅੰਗ ਕਂੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ
  38. ਨਾ ਕੁੱਤਾ ਵੇਖੇ ਨਾ ਭੌਂਕੇ। ਜਦੋਂ ਕੋਈ ਵਿਅਕਤੀ ਰਖਵਾਲੀ ਦੀ ਡਿਊਟੀ ਦੌਰਾਨ ਕੁਤਾਹੀ ਕਰੇ ਅਤੇ ਨੁਕਸਾਨ ਹੁੰਦਾ ਵੇਖ ਮੂੰਹ ਘੁਮਾ ਲਵੇ ਤਾਂ ਉਸ ਉੱਤੇ ਵਿਅੰਗ ਕਂੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  39. ਨਾ ਕੋਈ ਕੰਮਨਾ ਕੰਮੋਂ ਵਿਹਲਾ। ਜਦੋਂ ਕੋਈ ਵਿਅਕਤੀ ਬਿਨਾਂ ਕਿਸੇ ਕੰਮ ਅਤੇ ਮਕਸਦ ਦੇ ਸਮਾਂ ਬਰਬਾਦ ਕਰ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ
  40. ਨਾ ਖੱਟਣ ਨਾ ਖਾਣਤੇ ਭੈੜਾ ਜਜਮਾਨ। ਜਦੋਂ ਕੋਈ ਵਿਅਕਤੀ ਖੁਦ ਨਾ ਕੋਈ ਕਮਾਈ ਕਰਦਾ ਹੋਵੇ ਅਤੇ ਨਾ ਹੀ ਖਰਚਦਾ ਹੋਵੇ ਪਰੰਤੂ ਇਸ ਦਾ ਜਿੰਮੇਵਾਰ ਦੂਜੇ ਵਿਅਕਤੀ ਨੂੰ ਠਹਿਰਾਉਂਦਾ ਹੋਵੇ ਤਾਂ ਉਸ ਉੱਤੇ ਵਿਅੰਗ ਕਂੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  41. ਨਾ ਖਾਣਾਨਾ ਖਾਣ ਦੇਣਾ। ਜਦੋਂ ਕੋਈ ਵਿਅਕਤੀ ਨਾ ਖੁਦ ਖਾਵੇ ਅਤੇ ਨਾ ਦੂਜੇ ਨੂੰ ਖਾਣ ਦੇਵੇ ਤਾਂ ਉਸ ਉੱਤੇ ਵਿਅੰਗ ਕਂੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।ਅਖਾਣ ਵਿੱਚ ਖਾਣ ਤੋਂ ਭਾਵ ਗਲਤ ਢੰਗ ਨਾਲ ਪੈਸਾ ਕਮਾਉਣ ਤੋਂ ਵੀ ਹੋ ਸਕਦਾ ਹੈ।
  42. ਨਾ ਖਾਵੇ ਕੁਲਤੇ ਨਾ ਜਾਵੇ ਡੁੱਲ੍ਹ। ਜਦੋਂ ਕੋਈ ਵਿਅਕਤੀ ਬਹੁਤ ਜਿਆਦਾ ਕੰਜੂਸ ਹੋਵੇ ਅਤੇ ਨਾ ਤਾਂ ਉਹ ਕਿਸੇ ਨੂੰ ਕੁਝ ਵਰਤਣ ਖਾਣ ਨੂੰ ਦੇਵੇ ਅਤੇ ਨਾ ਹੀ ਉਸ ਕੋਲ ਮੌਜੂਦ ਪਦਾਰਥਾਂ ਦੇ ਨੇੜੇ ਆਉਣ ਦੇਵੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਦੇ ਅਖਾਣ ਬੋਲਿਆ ਜਾਂਦਾ ਹੈ।
  43. ਨਾ ਗੜਵੀ ਨਾ ਡੱਲਾ ਤੇ ਇਸ਼ਨਾਨ ਕਰਨ ਚੱਲਾ। ਜਦੋਂ ਕੋਈ ਵਿਅਕਤੀ ਦਿਖਾਵਾ ਇਹ ਕਰੇ ਕਿ ਉਹ ਕੋਈ ਵੱਡਾ ਕੰਮ ਕਰਨ ਜਾ ਰਿਹਾ ਹੈ ਪਰ ਇਸ ਨੂੰ ਲੈ ਕੇ ਉਸ ਦੀ ਨਾ ਤਾਂ ਕੋਈ ਤਿਆਰੀ ਹੋਵੇ ਅਤੇ ਨਾ ਹੀ ਉਸ ਕੋਲ ਉਸ ਕੰਮ ਨੂੰ ਕਰਨ ਲਈ ਕੋਈ ਜਰੂਰੀ ਸੰਦ ਸਮਾਨ ਹੋਵੇ ਤਾਂ ਉਸ ਵਿਅਕਤੀ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  44. ਨਾ ਚੱਲ੍ਹੇ ਅੱਗ ਨਾ ਘੜੇ ਪਾਣੀ। ਜਦੋਂ ਕਿਸੇ ਦੇ ਘਰ ਵਿੱਚ ਖਾਣ ਨੂੰ ਕੋਈ ਚੀਜ਼ ਨਾ ਹੋਵੇ ਜਾਂ ਰੋਟੀ ਪਾਣੀ ਦਾ ਕੋਈ ਪ੍ਰਬੰਧ ਨਾ ਹੋਵੇ ਜਾਂ ਉਸ ਦੇ ਹਾਲਾਤ ਬਦ ਤੋਂ ਬਦਤਰ ਹੋਣ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  45. ਨਾ ਚੜ੍ਹੀ ਦੀ ਨਾ ਲੱਥੀ ਦੀ। ਜਦੋਂ ਕੋਈ ਵਿਅਕਤੀ ਦੁਨੀਆ ਸਮਾਜ ਜਾ ਆਰ ਪਰਿਵਾਰ ਤੋਂ ਬੇਪਰਵਾਹ ਹੋ ਕੇ ਬੇਸ਼ਰਮੀ ਧਾਰਨ ਕਰ ਲਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਜੇ ਅਖਾਣ ਬੋਲਿਆ ਜਾਂਦਾ ਹੈ।
  46. ਨਾ ਚੋਰ ਲੱਗੇਨਾ ਕੁੱਤਾ ਭੌਂਕੇ। ਜਦੋਂ ਕਿਸੇ ਚੀਜ਼ ਨੂੰ ਖਰਾਬ ਹੋਣ ਤੋਂ ਜਾਂ ਚੋਰੀ ਹੋਣ ਤੋਂ ਰੋਕਣ ਲਈ ਕੋਈ ਪੱਕਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਕਿ ਨਾ ਹੀ ਚੀਜ਼ ਚੋਰੀ ਹੋਵੇ ਨਾ ਖਰਾਬ ਹੋਵੇ ਅਤੇ ਨਾ ਹੀ ਉਸ ਚੀਜ਼ ਸਬੰਧੀ ਕੋਈ ਰੌਲਾ ਰੱਪਾ ਪਵੇ ਅਜਿਹੀਆਂ ਸਥਿਤੀਆਂ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  47. ਨਾ ਛੇੜ ਬੇਗਾਨੀ ਗਾਂਮਾਰੂ ਲੱਤ ਤੇ ਭੰਨੂ ਬਾਂਹ। ਇਹ ਅਖਾਣ ਬਗਾਨੀ ਮਲਕੀਅਤ ਨੂੰ ਨਾ ਛੇੜਨ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਜਿਆਦਾਤਰ ਇਹ ਅਖਾਣ ਦੂਜੇ ਦੀ ਔਰਤ ਨੂੰ ਨਾ ਛੇੜਨ ਬਾਰੇ ਬੋਲਿਆ ਜਾਂਦਾ ਹੈ।
  48. ਨਾ ਜਿਉਂਦਿਆਂ ਚ ਨਾ ਮਰਿਆਂ ਚ। ਜਦੋਂ ਕਿਸੇ ਇਨਸਾਨ ਦਾ ਵੱਡਾ ਪਰਿਵਾਰਕ ਨੁਕਸਾਨ ਹੋ ਜਾਵੇ ਅਤੇ ਉਹ ਪੂਰੀ ਤਰ੍ਹਾਂ ਅੰਦਰੋਂ ਟੁੱਟ ਜਾਵੇ ਤਾਂ ਉਸ ਦੀ ਹਾਲਤ ਨੂੰ ਬਿਆਨ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  49. ਨਾ ਜੀਭ ਸੜੀਨਾ ਸਵਾਦ ਆਇਆ। ਜਦੋਂ ਉਮੀਦ ਮੁਤਾਬਕ ਬਰਾਬਰ ਦੀ ਟੱਕਰ ਨਾ ਮਿਲੇ। ਜਾਂ ਕਿਸੇ ਚੀਜ਼ ਨੂੰ ਖਾਣ ਵਿੱਚ ਉਹ ਸਵਾਦ ਨਾ ਆਵੇ ਜਿਹੜਾ ਕੰਨਾਂ ਵਿੱਚੋਂ ਸੇਕ ਕੱਢ ਦੇਵੇ ਤਾਂ ਅਜਿਹੀਆਂ ਸਥਿਤੀਆਂ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 
  50. ਨਾ ਤਿੰਨਾਂ ਵਿੱਚਨਾ 13 ਵਿੱਚਨਾ ਕੁੱਝੀ ਵਾਲੇ ਬੇਰਾਂ ਵਿੱਚ। ਜਦੋਂ ਕਿਸੇ ਵਿਅਕਤੀ ਦਾ ਕਿਸੇ ਕੰਮ ਨਾਲ ਸੰ ਜਾਂ ਸੰਸਥਾ ਨਾਲ ਕੋਈ ਖਾਸ ਸਬੰਧ ਨਾ ਹੋਵੇ ਪ੍ਰੰਤੂ ਫਿਰ ਵੀ ਉਹ ਚੌਧਰੀ ਬਣਿਆ ਫਿਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਨਾਲ ਇੱਕ ਖਾਸ ਕਹਾਣੀ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਕਿਸੇ ਤਵਾਇਫ ਦੇ ਅਨੇਕਾਂ ਵੱਡੇ ਬੰਦਿਆਂ ਨਾਲ ਸੰਬੰਧ ਸਨ ਅਤੇ ਉਸਨੂੰ ਇਹ ਯਾਦ ਵੀ ਨਹੀਂ ਸੀ ਰਹਿੰਦਾ ਕਿ ਆਉਣ ਵਾਲਾ ਵੱਡਾ ਬੰਦਾ ਕਿੰਨਾ ਕੁ ਖਾਸ ਹੈ। ਇਸ ਨੂੰ ਯਾਦ ਰੱਖਣ ਦੇ ਲਈ ਉਸਨੇ ਤਿੰਨ ਸੋਹਣੇ ਸੋਹਣੇ ਬੇਰ, ਤਿੰਨ ਅਲੱਗ ਅਲੱਗ ਬੰਦਿਆਂ ਦੇ ਨਾਂ ਦੇ ਇੱਕ ਪਾਸੇ ਰੱਖ ਦਿੱਤੇ ਅਤੇ ਉਹਨਾਂ ਤੋਂ ਬਾਅਦ ਜਿਹੜੇ ਕੁਝ ਹੋਰ ਖਾਸ ਬੰਦੇ ਸਨ 13 ਵੇਰ ਉਹਨਾਂ ਦੇ ਨਾਂ ਦੇ ਇੱਕ ਪਾਸੇ ਰੱਖ ਦਿੱਤੇ ਤੇ ਫਿਰ ਉਹਨਾਂ ਤੋਂ ਵੀ ਬਾਅਦ ਜਿਹੜੇ ਕੁਝ ਹੋਰ ਥੋੜੇ ਬਹੁਤੇ ਖਾਸ ਸਨ ਉਹਨਾਂ ਦੇ ਨਾਵਾਂ ਦੇ ਬੇਰਾਂ ਦੀ ਦੀ ਇੱਕ ਕੁੱਜੀ ਭਰ ਲਈ। ਪ੍ਰੰਤੂ ਇੱਕ ਵਾਰੀ ਇਕ ਹੋਰ ਵਿਅਕਤੀ ਆ ਕੇ ਦਾਵਾ ਕਰਨ ਲੱਗਾ ਕਿ ਉਹ ਉਸਦਾ ਖਾਸ ਬੰਦਾ ਹੈ। ਉਸ ਤਵਾਫ ਨੇ ਆਪਣੇ ਸਾਰੇ ਰੱਖੇ ਹੋਏ ਬੇਰਾਂ ਅਤੇ ਉਹਨਾਂ ਦੇ ਨਾਵਾਂ ਨੂੰ ਧਿਆਨ ਨਾਲ ਦੇਖਿਆ ਪ੍ਰੰਤੂ ਉਸ ਬੰਦੇ ਦਾ ਨਾਂ ਕਿਤੇ ਵੀ ਨਾ ਮਿਲਿਆ। ਹਾਸੇ ਠੱਠੇ ਦੌਰਾਨ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਇਹ ਕਹਾਵਤ ਪ੍ਰਚਲਤ ਹੋ ਗਈ।
  51. ਨਾ ਤਿਲ਼ ਚੱਬੇਨਾ ਦੰਦੀ ਲੱਗੇ। ਜਦੋਂ ਕਿਸੇ ਚੀਜ਼ ਦਾ ਨੁਕਸਾਨ ਰੋਕਣ ਤੋਂ ਕੋਈ ਪੱਕਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ
  52. ਨਾ ਤੂੰ ਪਾਈ ਛੱਪਰੀਨਾ ਮੈਂ ਪਾਣੀ ਚੁੱਲਜਿਧਰ ਮਰਜ਼ੀ ਉਧਰ ਝੁੱਲ੍ਹ। ਜਦੋਂ ਕੋਈ ਵਿਅਕਤੀ ਕਿਸੇ ਖਾਸ ਕੰਮ ਦੇ ਪ੍ਰਤੀ ਆਪਣਾ ਫਰਜ਼ ਨਾ ਨਿਭਾਵੇ ਅਤੇ ਦੂਜਾ ਵਿਅਕਤੀ ਵੀ ਅੜੇਚਪੁਣੇ ਵਿੱਚ ਆਪਣਾ ਕੰਮ ਅਤੇ ਫਰਜ ਛੱਡ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  53. ਨਾ ਤੌੜੀ ਦਾਨਾ ਤੌਣ ਦਾ। ਜਦੋਂ ਕੋਈ ਵਿਅਕਤੀ ਕਿਸੇ ਪਾਸੇ ਵੀ ਖਰਾ ਨਾ ਉਤਰੇ ਜਾਂ ਕਿਸੇ ਪਾਸੇ ਵੀ ਜਿੰਮੇਵਾਰ ਨਾ ਬਣੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ ਅਖਾਣ ਦੇ ਸਿੱਧੇ ਅਤੇ ਅੱਖਰੀ ਅਰਥ ਇਹ ਹਨ ਕਿ ਨਾ ਵਿਅਕਤੀ ਆਟੇ ਦੀ ਤਾਣ ਨਾਲ ਰਲਿਆ ਅਤੇ ਨਾ ਹੀ ਦਾਲ ਵਾਲੀ ਤੌੜੀ ਨਾਲ।
  54. ਨਾ ਦੀਵਾ ਨਾ ਵੱਟੀ। ਇਸ ਅਖਾਣ ਦੇ ਅਰਥ ਵੀ ਉੱਪਰ ਵਾਲੇ ਅਖਾਣ ਨਾਲ ਮਿਲਦੇ-ਜੁਲਦੇ ਹਨ, ਜਦੋਂ ਕੋਈ ਵਿਅਕਤੀ ਕੋਈ ਇਕ ਪਾਸਾ ਨਾ ਕਰੇ ਤਾਂ ਉਸ ਉੱਤੇ ਵਿਅੰਗ ਦੱਸਣ ਵਜੋਂ ਇਹ ਅਖਾਣ ਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਦੇ ਵੀ ਸਿੱਧੇ ਅਖਰੀ ਅਰਥ ਇਹ ਹਨ ਕਿ ਨਾ ਵਿਅਕਤੀ ਦੀਵੇ ਨਾਲ ਰਲਿਆ ਅਤੇ ਨਾ ਹੀ ਦੀਵੇ ਦੀ ਬੱਤੀ ਨਾਲ।
  55. ਨਾ ਦੁਖਦੇ ਹਾਂਨਾ ਦੁਖਾਉਂਦੇ ਹਾਂ। ਜਦੋਂ ਕੋਈ ਵਿਅਕਤੀ ਇਹ ਕਹਿਣ ਦਾ ਯਤਨ ਕਰੇ ਕਿ ਨਾ ਤਾਂ ਉਸ ਨੂੰ ਕਿਸੇ ਦੀਆਂ ਗੱਲਾਂ ਬਾਤਾਂ ਦੁਖੀ ਕਰ ਸਕਦੀਆਂ ਹਨ ਅਤੇ ਨਾ ਹੀ ਉਹ ਖੁਦ ਕਿਸੇ ਨੂੰ ਦੁਖੀ ਕਰਦਾ ਹੈ ਤਾਂ ਇਹ ਅਖਾਣ ਖਾਣ ਬੋਲਿਆ ਜਾਂਦਾ ਹੈ।
  56. ਨਾ ਦੇਈਂ ਬਾਬਲਾ ਢੱਲੇਸਿਰ ਪੀੜ ਕਲੇਜਾ ਹੱਲੇ। ਬਾਹਾਂ ਰਹੀਆਂ ਚੱਕੀਜੰਘਾਂ ਰਹੀਆਂ ਢੱਕੀਨੈਣ ਵੰਝਾਏ ਰੋ-ਰੋਸਿਰ ਘੁੱਥਾ ਪਾਣੀ ਢੋਹ-ਢੋਹ। ਜਦੋਂ ਵਿਆਹੀ ਔਰਤ ਨੂੰ ਸਹੁਰੇ ਘਰ ਵਿੱਚ ਜਾ ਕੇ ਭਾਰੀ ਮੁਸ਼ੱਕਤ ਕਰਨੀ ਪਵੇ ਅਤੇ ਉਹ ਪਰਿਵਾਰਿਕ ਜਿੰਮੇਵਾਰੀਆਂ ਦੇ ਹੇਠਾਂ ਦੱਬ ਕੇ ਰਹਿ ਜਾਵੇ ਤਾਂ ਉਸ ਦੀ ਹਾਲਤ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  57. ਨਾ ਦੇਸ਼ ਢੋਈਨਾ ਪਰਦੇਸ ਢੋਈ। ਜਦੋਂ ਕਿਸੇ ਵਿਅਕਤੀ ਨੂੰ ਦੇਸ ਅਤੇ ਪਰਦੇਸ ਦੋਹਾਂ ਪਾਸਿਆਂ ਤੇ ਹੀ ਖੱਜਲ ਖੁਆਰੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ
  58. ਨਾ ਦੇਵੇ ਨਾ ਖਵਾਏਤੇ ਅਜਾਈਂ ਸ਼ਾਹ ਕਹਾਏ। ਜਦੋਂ ਕੋਈ ਵਿਅਕਤੀ ਪੱਲਿਓਂ ਧੇਲਾ ਵੀ ਨਾ ਖਰਚ ਰਿਹਾ ਹੋਵੇ ਅਤੇ ਆਪਣੀ ਝੂਠੀ ਬੱਲੇ ਬੱਲੇ ਵੀ ਕਰਵਾ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  59. ਨਾ ਧੀ ਤੋਰਨੀ ਨਾ ਨੂੰਹ ਲਿਆਉਣੀ। ਇਹ ਅਖਾਣ ਉਸ ਬੇਔਲਾਦ ਵਿਅਕਤੀ ਉੱਤੇ ਵਿਅੰਗ ਕਸਣ ਵਜੋਂ ਬੋਲਿਆ ਜਾਂਦਾ ਹੈ ਜਿਸ ਦਾ ਆਪਣੇ ਆਲੇ ਦੁਆਲੇ ਨਾਲ ਤਾਲਮੇਲ ਨਾ ਹੋਵੇ।
  60. ਨਾ ਨੱਕ ਰਹੂਨਾ ਮੱਖੀ ਬਹੂ। ਜਦੋਂ ਕਿਸੇ ਚੀਜ਼ ਦਾ ਮੂਲ ਮੁੱਢ ਹੀ ਖਤਮ ਕਰ ਦਿੱਤਾ ਜਾਵੇ ਜਿਸ ਕਾਰਨ ਸਮੱਸਿਆ ਹੋ ਰਹੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ
  61. ਨਾ ਨੌਂ ਮਣ ਤੇਲ ਹੋਵੇ ਅਤੇ ਨਾ ਰਾਧਾ ਨੱਚੇ। ਜਦੋਂ ਕੋਈ ਵਿਅਕਤੀ ਕਿਸੇ ਕੰਮ ਨੂੰ ਨਾ ਕਰਨਾ ਚਾਹੁੰਦਾ ਹੋਵੇ ਅਤੇ ਉਸ ਕੰਮ ਨੂੰ ਕਰਨ ਲਈ ਉਹ ਅਜਿਹੀ ਸ਼ਰਤ ਦੇਵੇ, ਜੋ ਪੂਰੀ ਕੀਤੀ ਜਾਣੀ ਅਸੰਭਵ ਹੋਵੇ ਤਾਂ ਉਸ ਵਿਅਕਤੀ ਦੇ ਇਸ ਵਿਹਾਰ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
  62. ਨਾ ਪੰਜਾਂ ਵਿੱਚ ਨਾਪੰਜਾਹਾਂ ਵਿੱਚ। ਜਦੋਂ ਕਿਸੇ ਗ਼ੈਰ ਵਿਅਕਤੀ ਦਾ ਦੂਜੇ ਬੰਦੇ ਨਾਲ ਨਾ ਕੋਈ ਨੇੜਲਾ ਸਬੰਧ ਹੋਵੇ ਪ੍ਰੰਤੂ ਫਿਰ ਵੀ ਉਹ ਮੂਹਰੇ ਮੂਹਰੇ ਤੁਰਿਆ ਫਿਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  63. ਨਾ ਪਰਨਾਇਆ ਨਾ ਜੰਝੇਂ ਗਿਆ। ਜਦੋਂ ਕੋਈ ਵਿਅਕਤੀ ਬਿਨਾਂ ਕਿਸੇ ਅਨੁਭਵ ਅਤੇ ਤਜਰਬੇ ਤੋਂ ਫੜਾ ਮਾਰ ਰਿਹਾ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਸਿੱਧੇ ਅਤੇ ਅੱਖਰੀ ਅਰਥ ਇਹ ਹਨ ਕਿ ਨਾ ਤਾਂ ਵਿਅਕਤੀ ਦਾ ਮੰਗਣਾ ਹੋਇਆ ਅਤੇ ਨਾ ਹੀ ਉਸ ਦੀ ਜਨ ਚੜੀ ਫਿਰ ਉਹ ਵਿਆਹ ਦੇ ਤਜਰਬੇ ਬਾਰੇ ਕਿਵੇਂ ਗੱਲਾਂ ਕਰ ਸਕਦਾ ਹੈ।
  64. ਨਾ ਫਿਕਰ ਨਾ ਫਾਕਾ। ਜਦੋਂ ਕੋਈ ਵਿਅਕਤੀ ਬੇਪਰਵਾਹਾ ਅਤੇ ਬੇਫਿਕਰਾ ਹੋ ਕੇ ਦੁਨੀਆ ਵਿੱਚ ਵਿਚਰੇ ਤਾਂ ਉਸ ਉੱਤੇ ਵਿਅੰਗ ਕਂੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  65. ਨਾ ਬਾਸੀ ਰਹੇਨਾ ਕੁੱਤਾ ਖਾਏ। ਜਦੋਂ ਸਮੱਸਿਆ ਪੈਦਾ ਕਰਨ ਵਾਲੀ ਚੀਜ਼ ਦਾ ਟੰਟਾ ਹੀ ਮੁਕਾ ਦਿੱਤਾ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  66. ਨਾ ਭੂਰੇ ਨੂੰ ਹੱਥ ਪਾਈਏਨਾ ਦੁਸ਼ਾਲਾ ਪੜਵਾਈਏ। ਜਦੋਂ ਕਿਸੇ ਮੂਰਖ ਅਤੇ ਅੜਬ ਬੰਦੇ ਨਾਲ ਪੰਗਾ ਨਾ ਲੈਣ ਦੀ ਸਿੱਖਿਆ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  67. ਨਾ ਮਹਿਕ ਆਵੇਨਾ ਕੁੱਤਾ ਖਾਵੇ। ਜਦੋਂ ਸਮੱਸਿਆ ਪੈਦਾ ਕਰਨ ਵਾਲੇ ਕਾਰਨ ਨੂੰ ਹੀ ਖਤਮ ਕਰ ਦਿੱਤਾ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  68. ਨਾ ਮਰੇਨਾ ਮੰਜਾ ਛੱਡੇ। ਜਦੋਂ ਕੋਈ ਵਿਅਕਤੀ ਸਾਰਾ ਦਿਨ ਮੰਜੇ ਤੇ ਪਿਆ ਰਹੇ ਅਤੇ ਕੋਈ ਕੰਮ ਨਾ ਕਰੇ ਤਾਂ ਉਸ ਨੂੰ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  69. ਨਾ ਮੀਂਹ ਪਵੇ ਜੇ ਲੋਹੜੀ ਤਾਂ ਹਾੜੀ ਹੋਵੇ ਥੋੜ੍ਹੀ। ਇਹ ਅਖਾਣ ਲੋੜੀ ਮੌਕੇ ਮੀਹ ਨਾ ਪੈਣ ਦੇ ਨੁਕਸਾਨ ਦੱਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਸਿੱਧੇ ਅਤੇ ਅਖਰੀ ਅਰਥਾਂ ਅਨੁਸਾਰ ਜੇਕਰ ਲੋੜੀ ਮੌਕੇ ਮੀਹ ਨਾ ਪਵੇ ਤਾਂ ਕਣਕ ਦੀ ਫਸਲ ਘੱਟ ਹੁੰਦੀ ਹੈ।
  70. ਨਾ ਮੂੰਹ ਨਾ ਮੱਥਾ ਤੇ ਜਿੰਨ ਪਹਾੜੋਂ ਲੱਥਾ। ਜਦੋਂ ਕਿਸੇ ਵਿਅਕਤੀ ਦੇ ਨੈਣ ਨਕਸ਼ ਅਤੇ ਚਿਹਰਾ ਮੋਹਰਾ ਬਦ ਸ਼ਕਲ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਅਖਾਣ ਇੱਕ ਦੂਜੇ ਨਾਲ ਹਾਸਾ ਠੱਠਾ ਕਰਨ ਅਤੇ ਟੌਂਟ ਮਾਰਨ ਵੇਲੇ ਵੀ ਬੋਲਿਆ ਜਾਂਦਾ ਹੈ।
  71. ਨਾ ਮੇਰਾ ਗੁਰਦਿੱਤਾਮੈਂ ਮੰਜੀ ਥੱਲੇ ਸੁੱਤਾ ਗਿਆ ਮੈਂ ਵੀ ਨਹੀਂ। ਜਦੋਂ ਕੋਈ ਵਿਅਕਤੀ ਕੰਮ ਤੋਂ ਬਚਣ ਲਈ ਅਜਿਹਾ ਬਣਨਾ ਬਣਾਵੇ ਅਤੇ ਕੰਮ ਨਾ ਕਰੇ। ਉਸ ਦੀ ਇਹ ਹਰਕਤ ਦੇਖ ਕੇ ਸਾਰੇ ਹੈਰਾਨ ਹੋ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  72. ਨਾ ਮੇਰਾ ਚਵਾਤੀ ਕੋਈ ਘਰ ਸੜਵਾ ਲਓ। ਜਦੋਂ ਕੋਈ ਔਰਤ ਜਾਂ ਮਰਦ ਲਾਵਾਂ-ਲੂਤੀਆਂ ਲਾਉਣ ਵਿੱਚ ਮਸ਼ਹੂਰ ਹੋਵੇ ਤਾਂ ਉਸ ਉੱਤੇ ਵਿਅੰਗ ਕਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  73. ਨਾ ਮੈਂ ਹੁਣ ਖਜੂਰ ਤੇ ਚੜਾਂਤੇ ਨਾ ਨਿਆਜ ਦੇਵਾਂ। ਜਦੋਂ ਕੋਈ ਵਿਅਕਤੀ ਭਾਰੀ ਮੁਸੀਬਤ ਵਿੱਚ ਫਸਿਆ ਹੋਵੇ ਅਤੇ ਮੁਸੀਬਤ ਵਿੱਚੋਂ ਨਿਕਲਣ ਲਈ ਵੱਡੀ ਸ਼ਰਤ ਮੰਨ ਲਵੇ ਪ੍ਰੰਤੂ ਮੁਸੀਬਤ ਤੋਂ ਛੁਟਕਾਰਾ ਹੁੰਦੇ ਸਾਰ ਹੀ ਉਹ ਸ਼ਰਤ ਮੰਨਣ ਤੋ ਮੁੱਕਰ ਜਾਵੇ ਤਾਂ ਉਸ ਉੱਤੇ ਤਨਜ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਪਿੱਛੇ ਇਕ ਲੋਕ ਕਹਾਣੀ ਜੁੜੀ ਹੋਈ ਹੈ ਕਿ ਇੱਕ ਵਾਰ ਕੋਈ ਵਿਅਕਤੀ ਖਜੂਰ ਉੱਤੇ ਚੜ ਗਿਆ ਪ੍ਰੰਤੂ ਉਸ ਕੋਲੋਂ ਹੇਠਾਂ ਉਤਰਿਆ ਨਾ ਜਾਵੇ ਅਤੇ ਇਸ ਮੁਸੀਬਤ ਤੋਂ ਛੁੱਟਣ ਲਈ ਉਹ ਅੱਲਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਜੇ ਮੈਂ ਸੁਖੀ ਸਾਂਦੀ ਖਜੂਰ ਤੋਂ ਉਤਰ ਜਾਵਾਂ ਤਾਂ ਮੈਂ ਲੋਕਾਂ ਨੂੰ ਨਿਆਜ ਭਾਵ ਮਿੱਠੇ ਚੌਲਾਂ ਦਾ ਲੰਗਰ ਲੰਗਰ ਖਵਾਵਾਂਗਾ। ਅਰਦਾਸ ਤੋਂ ਬਾਅਦ ਜਦੋਂ ਉਹ ਖਜੂਰ ਤੋਂ ਸੁੱਖੀ ਸਾਂਦੀ ਹੇਠਾਂ ਉਤਰ ਜਾਂਦਾ ਹੈ ਤਾਂ ਉੱਤਰਦਿਆਂ ਹੀ ਉਹ ਮੁੱਕਰ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਨਾਮ ਹੈ ਕਦੇ ਖਜੂਰ ਤੇ ਚੜਾਂ ਅਤੇ ਨਾਮ ਹੈ ਨਿਆਜ਼ ਦੇਵਾਂ।
  74. ਨਾ ਮੈਂ ਨਾ ਮੇਰਿਆਂ ਮਿੱਤਰਾਂ।
  75. ਨਾ ਰੱਬ ਤੀਰਥ ਨਾ ਰੱਬ ਮੱਕੇ।
  76. ਨਾ ਰੂਹਨਾ ਰਹਿਮਤ
  77. ਨਾ ਰੋਣਾ ਨਾ ਹੱਸਣਾਤੇ ਘੋਗੀ ਬਣ ਕੇ ਵੱਸਣਾ।
  78. ਨਾ ਲਾਹਾ ਨਾ ਤੋਟਾ।
  79. ਨਾ ਲੈਣਾ ਨਾ ਦੇਣਾਅਖੇ ਦੇਹ ਮੇਰੀ ਧੇਲੀ
  80. ਨਾ ਲੈਣਾ ਨਾ ਦੇਣਾਨਾ ਕਾਰੇ ਨਾ ਵਿਹਾਰੇ।
  81. ਨਾ ਵੱਡੇ ਦਰਸ਼ਨ ਛੋਟੇ।
  82. ਨਾਈਆਂ ਸੁਣਿਆਗਰਾਈਆਂ ਸੁਣਿਆ
  83. ਨਾਈਆਂ ਦੀ ਜੰਨ ਵਿੱਚ ਸਾਰੇ ਰਾਜੇ
  84.  ਨਾਈਆਂ ਦੀ ਵਾਰੀਪਾੜਛਾ ਖੂਹ 
  85. ਨਾਈਆ ਵਾਲ ਕਿੰਨੇ ਨੇਕਹਿੰਦਾ ਠਹਿਰ ਜਾ ਝੋਲੀ ਵਿੱਚ ਹੀ  ਜਾਣੇ ਨੇ
  86. ਨਾਗ ਛੇੜ ਲਿਆ ਕਾਲ਼ਾਮੰਤਰ ਯਾਦ ਨਹੀਂ
  87. ਨਾਗਣੀਆਂ ਨਾਲ ਇਸ਼ਕ ਲੜਾਵੇਅੱਜ ਮੋਇਆ ਕੇ ਕੱਲ੍ਹ।
  88. ਨਾਤਾ ਕਰਾੜਭੁੱਖਾ ਬਗਿਆੜ
  89. ਨਾਧੀਧੋਤੀ ਰਹਿ ਗਈਨੱਕ ਤੇ ਮੱਖੀ ਬਹਿ ਗਈ
  90. ਨਾਨਕ ਚਿੰਤਾ ਮਤਿ ਕਰਹੁਚਿੰਤਾ ਤਿਸ ਹੀ ਹੇ ਇ।
  91. ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
  92. ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ।
  93. ਨਾਨਕੂ ਆਇਆ ਨਾਨਕੇਸਿਰ ਘੱਟਾ ਪਾਉ ਛਾਣ ਕੇ
  94. ਨਾਨੀ ਕੁਆਰੀ ਮਰ ਗਈਤੇ ਦੋਹਤੀ ਦੇ ਨੌਂਨੌਂ ਵਿਆਹ
  95. ਨਾਨੀ ਨੇ ਖਸਮ ਕੀਤਾ ਸੱਚਤੇ ਖੂਹ ਲਾਇਆ ਝੂਠ।
  96. ਨਾਨੀ ਨੇ ਖਸਮ ਕੀਤਾਦੋਹਤਿਆਂ ਨੂੰ ਚੱਟੀ ਪਈ
  97. ਨਾਮ ਭਲਾਕਿ ਦੋਂਮ
  98. ਨਾਮੀ ਸ਼ਾਹ ਖੱਟੀ ਖਾਇਨਾਮੀ ਚੋਰ ਬੱਧਾ ਜਾਇ
  99. ਨਾਲੀ ਦੀ ਇੱਟ ਚੁਬਾਰੇ ਨੂੰ
  100. ਨਾਲੇ 100 ਗੰਢਾ ਖਾਧਾਨਾਲੇ ਸੌ ਛਿੱਤਰ ਖਾਧੇ
  101. ਨਾਲੇ ਅੰਨ੍ਹੇ ਨੂੰ ਢੂਆ ਮਰਾਓਨਾਲੇ ਘਰੇ ਛੱਡ ਕੇ ਆਓ
  102. ਨਾਲ਼ੇ ਹੱਜ ਨਾਲ਼ੇ ਵਣਜ।
  103. ਨਾਲੇ ਖਾਓ ਖੁਰਮਾਨੀਆਂਨਾਲੇ ਭੁੰਨੋ ਬਦਾਮ
  104. ਨਾਲੇ ਗੰਗਾ ਦਾ ਇਸ਼ਨਾਨਨਾਲੇ ਵੰਞਾਂ ਦਾ ਵਪਾਰ
  105. ਨਾਲੇ ਗੱਦੋਂ ਖੇਤ ਖਾਵੇਨਾਲੇ ਮਾਰੇ ਟੀਟਣੇ
  106. ਨਾਲੇ ਚੋਪੜੀਆਂਨਾਲੇ ਦੋ ਦੋ
  107. ਨਾਲੇ ਚੋਰ ਨਾਲੇ ਚਤਰ।
  108. ਨਾਲੇ ਚੋਰੀ ਨਾਲੇ ਸੀਨਾ ਜ਼ੋਰੀ।
  109. ਨਾਲੇ ਜਰ ਗਈਨਾਲੇ ਯਾਰੀ ਗਈ
  110. ਨਾਲ਼ੇ ਦੇਵੀ ਦੇ ਦਰਸ਼ਨ ਨਾਲ਼ੇ ਮੁੰਜ ਬਗੜ ਦਾ ਸੌਦਾ।
  111. ਨਾਲੇ ਮੰਗਣਾਨਾਲੇ ਟਿੰਡ ਛਪਾਉਣੀ।
  112. ਨਾਲੇ ਮਾਸੀ ਨਾਲੇ ਚੁੰਡੀਆਂ
  113. ਨਾਲੇ ਰਾਹ ਵਿੱਚ ਹੱਗੇਨਾਲੇ ਆਨੇ ਪਿਆ ਟੱਡੇ
  114. ਨਾਲੇ ਲੱਸੀ ਨੂੰ ਜਾਣਾ, ਨਾਲੇ ਡੋਲੂ ਲਕੋਣਾ।
  115. ਨਿਉਂਦਾ ਥਾਲੀ ਦਾਤੇ ਮਕਾਣ ਸੱਥਰ ਦੀ
  116. ਨਿਆਸਰੀ ਨਾਰੀਆਟੇ ਦੀ ਤੌਣ
  117. ਨਿਆਣੇਂ ਦਾ ਪੱਜ ਤੇ ਮਾਂ ਦਾ ਰੱਜ
  118. ਨਿੱਕੜੇ ਬਾਲ ਦੀ ਨਾ ਮਰੇ ਮਾਂਤੇ ਬੁੱਢੇ ਦੀ ਨਾ ਜੋਰੂ
  119. ਨਿੱਕਾ ਕੱਤੀਏ ਤਾਂ ਵਧੇ ਚੋਲੀਨਿੱਕਾ ਪੀਸੀਏ ਤਾਂ ਵਧੇ ਪੋਲ਼ੀ
  120. ਨਿੱਕਾ ਨਿੱਕਾ ਕੰਮਤੇ ਟੁੱਟ ਮੋਈ ਰੰਨ।
  121. ਨਿੱਤ ਕੁਟੇਂਦੀ ਪਾਰੋਵੇ ਛੁਡਾਉ ਚੌਂਕੀਦਾਰੋ।
  122. ਨਿੱਤ ਦਾ ਘਾਸਾ ਪੱਥਰ ਵੀ ਘਸਾ ਦਿੰਦਾ।
  123. ਨਿੰਦਾ ਭਲੀ ਕਿਸੀ ਕੀ ਨਾਹੀ।
  124. ਨਿਵਾਣਾਂ ਦਾ ਪਾਣੀਨਿਵਾਣੀਂ ਵਹਿਣਾ।
  125. ਨੀ ਜੇ ਮੈਂ ਹੀ ਜਾਣਾ ਧੁਰ ਤਾਂ ਤੇਰੀ ਕੀ ਫੁਰ।
  126. ਨੀਚਹੁ ਊਚ ਕਰੈ ਮੇਰਾ ਗੋਬਿੰਦ।
  127. ਨੀਂਮ ਹਕੀਮ ਖ਼ਤਰਾਜਾਨਨੀਮ ਮੁੱਲਾਂ ਖਤਰਾਈਮਾਨ
  128. ਨੀਮ ਹਕੀਮਖਤਰਾਜਾਨ
  129. ਨੀਵਾਂ ਖੇਤਰਉੱਚਾ ਸਾਕਜਦ ਲੱਗੇ ਤਦ ਤਾਰੇ
  130. ਨੂੰਹ ਸੱਸ ਲੜੀਆਂਇੱਕੋ ਚੌਂਕੇ ਚੜੀਆਂ
  131. ਨੂੰਹ ਘੁੰਡ ਚੱਕੇ ਤੇ ਸਹੁਰਾ ਮੂੰਹ ਕੱਜੇ।
  132. ਨੂੰਹ ਦਾ ਕੀ ਰੋਣਾਤੇ ਪੌਣੇ ਦਾ ਕੀ ਧੋਣਾ
  133. ਨੂੰਹ ਮੰਜੇਸੱਸ ਧੰਦੇਜੇ ਕੋਈ ਦਿਹਾੜਾ ਸੁਖ ਦਾ ਲੰਘੇ
  134. ਨੇਹੁੰ ਨਾ ਪੁਛੈ ਜਾਤ
  135. ਨੇਹੁੰ ਨਾ ਲਗਦਾ ਜੋਰੀਂ।
  136. ਨੇਕੀ ਨੇਕਾਂ ਤੇ ਬਦੀ ਬਖੀਲਾਂ।
  137. ਨੇੜੇ ਦਾ ਸਾਕਸਰ੍ਹਾਣੇ ਦੀ ਸੋਟੀ
  138. ਨੈਅ ਲੰਘੀਤੇ ਖਵਾਜਾ ਵਿਸਰਿਆ
  139. ਨੈਣ ਦੂਜੇ ਦੇ ਹੀ ਪੈਰ ਧੋਣਾ ਜਾਣਦੀ ਹੈ
  140. ਨੈਣਾਂ ਉੱਤੇ ਫੂੜੀਆਂਤੇ ਡੁੱਬ ਮੋਈਆਂ ਚੂਹੜੀਆਂ।
  141. ਨੋਟ ਤੁੜਵਾਇਆ ਤਾਂ ਗਿਆਮੁੰਡਾ ਵਿਆਹਿਆ ਤਾਂ ਗਿਆ
  142. ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ
  143. ਨੌ ਨਿਧਾਂ ਤੇ 12 ਸਿਧਾਂ।
  144. ਨੌਕਰ ਕੀਤੇ ਨਖਰਾ ਕੀ?
  145. ਨੌਕਰ ਦੀ ਜੜ੍ਹਜਮੀਨੋਂ ਬਾਹਰ
  146. ਨੌਕਰਾਂ ਅੱਗੇ ਚਾਕਰਤੇ ਚਾਕਰਾਂ ਅੱਗੇ ਚੂਕਰ
  147. ਨੌਕਰੀ ਨਹੀਂ ਤਾਂ ਟੋਕਰੀ ਸਹੀ। 

 

BEST AND BIGGEST COLLECTIONS OF AKHAAN-BY JASBIR WATTAWALIA

ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

 

ਕ ਤੋਂ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਨੋਟ – ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕ ਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ  ਲਈ ਕੀਤਾ ਗਿਆ ਹੈ।  ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ।

ਜਸਬੀਰ ਵਾਟਾਂਵਾਲੀਆ
 
ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ, ਜੋ ਤੁਸੀਂ https://jasbirwattanwalia.blogspot.com ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।

ਜਸਬੀਰ ਵਾਟਾਂਵਾਲੀਆ

“Dear Readers,
I am pleased to present this comprehensive collection of Punjabi Akhan and proverbs, carefully curated and available on (https://jasbirwattanwalia.blogspot.com). This repository is the culmination of 15 years of diligent research and intellectual endeavor.
Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Additionally, I have drawn from reputable Akhankosh universities to further enrich this collection.
I am committed to continually expanding and refining this collection. Please forgive any errors or omissions that may have occurred during its compilation.
Thank you for exploring this treasure trove of Punjabi wisdom.
Sincerely,

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *