ਇੰਟਰੋ (Introduction)
ਪੰਜਾਬੀ ਅਖਾਣ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਟੁੱਟ ਹਿੱਸਾ ਹਨ। ਖਾਸ ਕਰਕੇ “ਅਕਲ” ਅਤੇ “ਬੁੱਧੀ” ਨਾਲ ਜੁੜੇ ਅਖਾਣ ਜੀਵਨ ਵਿੱਚ ਸਹੀ ਫੈਸਲੇ ਲੈਣ ਅਤੇ ਸਮਝਦਾਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਇਸ ਪੋਸਟ ਵਿੱਚ ਅਸੀਂ ‘ਅ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਅਜਿਹੇ ਚੁਣਿੰਦਾ ਪੰਜਾਬੀ ਅਖਾਣ ਪੇਸ਼ ਕਰ ਰਹੇ ਹਾਂ, ਜੋ ਸਿੱਖਿਆ ਅਤੇ ਜੀਵਨ ਦੇ ਤਜਰਬੇ ਨਾਲ ਭਰਪੂਰ ਹਨ।
‘ਅ’ ਅੱਖਰ ਵਾਲੇ ਪੰਜਾਬੀ ਅਖਾਣਾਂ ਵੇਖੋ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)
- ਅਸਮਾਨ ਜਿੱਡੇ ਖਲਵਾਰਿਆਂ ਨੂੰ ਲਾਉਣ ਲਈ, ਰੱਬ ਜਿੱਡੀ ਬਾਂਹ ਚਾਹੀਦੀ ਐ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਅਰਥ ਅਨੁਸਾਰ ਵੱਡੇ ਕੰਮ ਕਰਨ ਲਈ ਵੱਡੇ ਜਿਗਰੇ ਅਤੇ ਪਾਵਰ ਦੀ ਲੋੜ ਹੁੰਦੀ ਹੈ। 😮 - ਅਸਮਾਨੀ ਟਾਕੀਆਂ ਲਾਹਵੇ ਵੀ ਅਤੇ ਲਾਵੇ ਵੀ।
ਅਰਥ ਅਤੇ ਵਰਤੋਂ –
ਤੇਜ-ਤਰਾਰ ਅਤੇ ਵਧੇਰੇ ਗੱਲਾਂ ਕਰਨ ਵਾਲੇ ਵਿਆਕਤੀ ਲਈ ਇਹ ਅਖਾਣ ਬੋਲਿਆ ਜਾਂਦਾ ਹੈ। - ਅਸਮਾਨੋਂ ਡਿੱਗੀ, ਭੂੰ ਭੜਿੱਚੀ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵੱਡੇ ਯਤਨ ਕਰਨ ਤੋਂ ਬਾਅਦ ਵੀ ਬਦਹਾਲ ਰਹੇ ਅਤੇ ਉਪਰੋਂ ਹੇਠਾਂ ਆ ਡਿੱਗੇ। 😮 - ਅਸਮਾਨੋਂ ਡਿੱਗੇ, ਖਜੂਰ ’ਤੇ ਅਟਕੇ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਹੀ ਬੋਲਿਆ ਜਾਂਦਾ ਹੈ ਜਦੋਂ ਕੋਈ ਉਪਰੋਂ ਹੇਠਾਂ ਆ ਡਿੱਗੇ।
- ਅਸ਼ਰਫੀਆਂ ਦੀ ਲੁੱਟ, ਤੇ ਕੋਲਿਆਂ ‘ਤੇ ਮੋਹਰਾਂ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਘਟੀਆ ਚੀਜਾਂ ਨੂੰ ਸੰਭਾਲ-ਸੰਭਾਲ ਰੱਖੇ ਅਤੇ ਵਧੀਆ ਦੀ ਪਰਵਾਹ ਨਾ ਕਰੇ। 😮 - ਅਸਾਮੀ ਕੰਜਰ, ਤੇ ਭੋਂਏ ਬੰਜਰ, ਘਾਟਾ ਹੀ ਘਾਟਾ।
ਅਰਥ ਅਤੇ ਵਰਤੋਂ –
ਇਹ ਅਖਾਣ ਦੇ ਅਰਥ ਅਨੁਸਾਰ ਘਟੀਆ ਗਾਹਕ ਅਤੇ ਮਾੜੀ ਜ਼ਮੀਨ ਤੁਹਾਨੂੰ ਡਬੋ ਦਿੰਦੇ ਹਨ। 😊 - ਅਸੀਂ ਪਾੜਿਆ, ਤੁਸੀਂ ਸੀਓਂ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕੋਈ ਜਦੋਂ ਲਗਾਤਾਰ ਨੁਕਸਾਨ ਕਰੇ ਅਤੇ ਕਿਸੇ ਹੋਰ ਨੂੰ ਉਹਦੀ ਭਰਪਾਈ ਕਰਨ ਲਈ ਆਖੇ। 😃 - ਅਹਿ ਕਰ ਕਰੇ, ਸੋ ਅਹਿ ਕਰ ਪਾਏ। -ਇਸ ਅਖਾਣ ਦੇ ਅਰਥ ਅਨੁਸਾਰ ਹਰ ਚੰਗੇ ਅਤੇ ਮਾੜੇ ਕਰਮ ਦਾ ਫਲ ਜਰੂਰ ਮਿਲਦਾ ਹੈ । ਸਭ ਕਰਮਾ ਦਾ ਹਿਸਾਬ ਕਿਤਾਬ ਨਾਲੋ-ਨਾਲ ਇੱਥੇ ਹੀ ਹੋ ਜਾਂਦਾ ਹੈ।
- ਅਹਿਮਕ ਕੱਟੇ, ਖ਼ੁਦ ਦੇ ਪੈਰ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੂਰਖ ਆਪਣੀਆਂ ਗਲਤੀਆਂ ਕਾਰਨ ਆਪਣਾ ਨੁਕਸਾਨ ਖੁਦ ਹੀ ਕਰ ਰਿਹਾ ਹੋਵੇ। - ਅਹਿਮਕ ਭੋਲਾ ਆਖੀਏ, ਹਰ ਗੱਲ ਅਪੁੱਠੀ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੂਰਖ ਹਰ ਵੇਲੇ ਗਲਤੀਆਂ ਕਰੇ ਅਤੇ ਉਸ ਦਾ ਕੰਮ ਹੀ ਪੁੱਠਾ ਹੋਵੇ। - ਅਹਿਰਨ ਲਵਾਂ ਲਕੋ, ਤੇ ਮੈਂ ਸੂਈਆਂ ਦਾ ਦਾਨੀ।
ਅਰਥ ਅਤੇ ਵਰਤੋਂ –
ਜਦੋਂ ਕੋਈ ਬਹੁਤ ਵੱਡੇ ਘਪਲੇ ਕਰੇ ਅਤੇ ਛੋਟੀ ਗੱਲ ’ਤੇ ਇਮਾਨਦਾਰੀ ਵਰਤੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। (ਅਹਿਰਨ – ਜਿਸ ਤੇ ਰੱਖ ਕੇ ਲੋਹਾ ਕੁੱਟਿਆ ਜਾਂਦਾ) 😃 - ਅਹੀ–ਤਹੀ ਤੇ, ਕਰਾਂ ਆਵਦੇ ਜਹੀ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਿੱਤ ਦੀ ਲੜਾਈ ਜਾਂ ਬੁਰੇ ਕੰਮ ਦਾ ਆਦੀ ਹੋਵੇ ਅਤੇ ਦੂਜਿਆਂ ਨੂੰ ਵੀ ਆਪਣੇ ਵਰਗਾ ਬਣਾ ਲਵੇ।ਅਰਥ ਅਤੇ ਵਰਤੋਂ –
ਇਸ ਅਖਾਣ ਦੇ ਅਰਥ ਅਨੁਸਾਰ ਜਿਹੋ-ਜਹੇ ਕਰਮ ਕਰੋਗੇ ਉਹੋ ਜਿਹਾ ਫ਼ਲ ਮਿਲੇਗਾ। ਜੇਕਰ ਕੋਈ ਅੱਕ ਦਾ ਬੂਟਾ ਬੀਜੇਗਾ ਅਤੇ ਆਸ ਰੱਖੇਗਾ ਕਿ ਉਸ ਨੂੰ ਅੰਬ ਲੱਗਣਗੇ ਤਾਂ ਇਹ ਨਹੀਂ ਹੋਵੇਗਾ। - ਅਕਬਰਜ਼ਾਦਾ ਪੇਟ ਪਿਆ, ਫੂਲਾਂਜ਼ਾਦੀ ਲੇਟ ਗਈ।
ਅਰਥ ਅਤੇ ਵਰਤੋਂ –
ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਪਰੇਸ਼ਾਨੀ ਹੋਣ ਤੋਂ ਪਹਿਲਾਂ ਹੀ ਖੇਖਣ ਸ਼ੁਰੂ ਕਰ ਦੇਵੇ।ਅਕਲ ਅਤੇ ਬੁੱਧੀ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ ਹੇਠਾਂ ਦੇਖੋ

- ਅਕਲ ਦਾ ਅੰਨ੍ਹਾ ਪਰ ਗੰਢੋਂ ਪੂਰਾ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੱਤ ਦਾ ਮੋਟਾ ਹੋਵੇ ਪਰ ਆਪਣਾ ਹਿੱਤ ਮੂਹਰੇ ਰੱਖਣਾ ਖੂਬ ਜਾਣਦਾ ਹੋਵੇ। - ਅਕਲ ਦਾ ਦੀਵਾ ਕਿੰਝ ਬਲ਼ੇ , ਜਾਂ ਬਿਰਹੋਂ ਹਨੇਰੀ ਝੁੱਲੀ।
ਅਰਥ ਅਤੇ ਵਰਤੋਂ –
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬਿਰਹੋ ਵਿਚ ਗ੍ਰੱਸਿਆ ਵਿਅਕਤੀ ਮੂਰਖਮਤੀਆਂ ਕਰੇ। - ਅਕਲ ਵਾਲੇ ਪੰਜਾਬੀ ਅਖਾਣਅਕਲ ਵੱਡੀ ਕਿ ਮੱਝ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਨੂੰ ਸਿੱਖਿਆ ਦੇਣੀ ਹੋਵੇ ਕਿ ਅਕਲ ਸਭ ਤੋਂ ਵੱਡੀ ਚੀਜ਼ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਅਕਲ ਹੋਵੇ ਤਾਂ ਸੌ ਰਾਹ।
ਅਰਥ ਅਤੇ ਵਰਤੋਂ –
ਜਦੋਂ ਇਹ ਸਿੱਖਿਆ ਦੇਣੀ ਹੋਵੇ ਅਕਲ ਹਰ ਸਮੱਸਿਆ ਦਾ ਹੱਲ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਅਕਲ ਬਿਨਾ ਸੁਜਾਖਾ ਅੰਨ੍ਹਾ।
ਅਰਥ ਅਤੇ ਵਰਤੋਂ –
ਜਦੋਂ ਦੱਸਣਾ ਹੋਵੇ ਕਿ ਬੰਦੇ ਨੂੰ ਅਕਲ ਨਾ ਹੋਵੇ ਉਹ ਹਮੇਸ਼ਾਂ ਮਾਰ ਖਾਂਦਾ ਭਾਵੇ ਉਸ ਕੋਲ ਹਰ ਕਿੰਨੇ ਵੀ ਸਾਧਨ ਕਿਉਂ ਨਾ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਅਕਲ ਨੂੰ ਤਾਲਾ ਤੇ ਹਰ ਥਾਂ ਦਿਵਾਲ਼ਾ।
ਅਰਥ ਅਤੇ ਵਰਤੋਂ –
ਜਦੋਂ ਦੱਸਣਾ ਹੋਵੇ ਜੇਕਰ ਬੁੱਧੀ ਵਿਗੜ ਜਾਵੇ ਤਾਂ ਹਰ ਪਾਸੇ ਨੁਕਸਾਨ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਅਕਲ ਦੀ ਕਮੀ ਮੁਸੀਬਤ ਦੀ ਜੜ੍ਹ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਘੱਟ ਹਰ ਮੁਸੀਬਤ ਦੀ ਜੜ ਹੈ। - ਅਕਲ ਵਾਲਾ ਥੋੜੇ ਵਿੱਚ ਖੁਸ਼ ।
ਅਰਥ ਅਤੇ ਵਰਤੋਂ –
ਜਦੋਂ ਦੱਸਣਾ ਹੋਵੇ ਕਿ ਸਿਆਣਾ ਬੰਦਾ ਥੋੜੇ ਨਾਲ ਗੁਜਾਰਾ ਕਰ ਲੈਂਦਾ ਹੈ ਅਤੇ ਖੁਸ਼ ਰਹਿੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਅਕਲ ਨਾਲ ਹਾਰ ਵੀ ਜਿੱਤ ਵਿਚ ਬਦਲ ਜਾਂਦੇ ਏ ਤੇ ਬੇਅਕਲੀ ਜਿੱਤ ਨੂੰ ਹਾਰ ਬਣਾ ਦਿੰਦੀ ਹੈ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸੂਝਵਾਨ ਮਨੁੱਖ ਹਾਰੀ ਹੋਈ ਬਾਜੀ ਵੀ ਜਿੱਤ ਲੈਂਦਾ ਹੈ ਅਤੇ ਮੂਰਖ ਜਿੱਤੀ ਹੋਈ ਬਾਜੀ ਵੀ ਹਾਰ ਬੈਠਦਾ ਹੈ। - ਅਕਲ ਦਾ ਦੁਸ਼ਮਣ ਖੁਦ ਦਾ ਦੁਸ਼ਮਣ।
ਅਰਥ ਅਤੇ ਵਰਤੋਂ –
ਜਦੋਂ ਦੱਸਣਾ ਹੋਵੇ ਕਿ ਮੂਰਖ ਵਿਅਕਤੀ ਆਪਣਾ ਦੁਸ਼ਮਣ ਆਪ ਖੁਦ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਅਕਲ ਨਾ ਹੋਵੇ ਤਾਂ ਕੰਧ ਕੋਲੋਂ ਪੁੱਛ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ, ਕਿਸੇ ਗੱਲ ਜੇਕਰ ਖੁਦ ਨੂੰ ਸਮਝ ਨਾ ਹੋਵੇ ਤਾਂ ਆਸੇ-ਪਾਸਿਓ ਸਲਾਹ ਲੈ ਲੈਣਾ ਚਾਹੀਦੀ ਹੈ। - ਅਕਲ ਵਾਲਾ ਹਮੇਸ਼ਾ ਅੱਗੇ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨਸਾਰ ਸਿਆਣਾ ਮਨੁੱਖ ਹਮੇਸ਼ਾ ਕੰਮ ਸਮੇਂ ਸਿਰ ਜਾਂ ਸਭ ਤੋਂ ਪਹਿਲਾਂ ਕਰ ਲੈਂਦਾ ਹੈ। - ਅਕਲ ਨਾਲ ਜਾਵੇ ਤਾਂ ਠੋਕਰਾਂ ਕਿਉਂ ਖਾਵੇ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜੇਕਰ ਮਨੁੱਖ ਸਿਆਣਪ ਨਾਲ ਚਲਦਾ ਹੈ ਤਾਂ ਉਸ ਨੂੰ ਕਦੇ ਧੱਕੇ ਨਹੀਂ ਪੈਂਦੇ। - ਅਕਲ ਵਰਤੇ, ਤਾਂ ਜ਼ੋਰ ਕੀ ਲੋੜ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਿਹੜਾ ਅਕਲ ਨਾਲ ਹੋ ਸਕਦਾ ਹੈ ਉਹ ਜੋਰ ਨਾਲ ਨਹੀਂ ਹੁੰਦਾ। - ਅਕਲ ਹੋਵੇ ਤਾਂ ਇੱਜ਼ਤ ਪਿੱਛੇ-ਪਿੱਛੇ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਿਆਣੇ ਮਨੁੱਖ ਨੂੰ ਹਰ ਥਾਂ ਇੱਜਤ ਮਿਲਦੀ ਹੈ। - ਅਕਲ ਵਾਲੇ ਨੂੰ ਇਸ਼ਾਰਾ ਹੀ ਕਾਫੀ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਣ ਸਿਆਣਾ ਮਨੁੱਖ ਥੋੜੇ ਜਹੇ ਇਸ਼ਾਰਾ ਨਾਲ ਹੀ ਬਹੁਤ ਕੁਝ ਸਮਝ ਜਾਂਦਾ ਹੈ। - ਅਕਲ ਬਿਨਾ ਬੰਦਾ ਜੱਗ ਦਾ ਹਾਸਾ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਬੇਅਕਲ ਮਨੁੱਖ ਹਾਸੇ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ। - ਅਕਲ ਨਾਲ ਮੁਸੀਬਤ ਵੀ ਸਿੱਖਿਆ ਬਣ ਜਾਂਦੀ ਹੈ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਿਆਣਾ ਮਨੁੱਖ ਮਸੀਬਤ ਵਿਚ ਵੀ ਬਹੁਤ ਕੁਝ ਸਿੱਖ ਲੈਂਦਾ ਹੈ। - ਅਕਲ ਵਾਲਾ ਕਦੇ ਖਾਲੀ ਨਹੀਂ ਰਹਿੰਦਾ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਿਆਣਾ ਬਹੁਤ ਕੁਝ ਹਾਸਲ ਕਰ ਲੈਂਦਾ ਹੈ ਅਤੇ ਉਸ ਨੂੰ ਕਿਸੇ ਚੀਜ ਦਾ ਘਾਟਾ ਨਹੀਂ ਰਹਿੰਦਾ। - ਅਕਲੀਂ ਬੀਜੈ, ਅਕਲੀਂ ਵੱਢੇ।
ਅਰਥ ਅਤੇ ਵਕਤੋਂ – ਜਦੋਂ ਕੋਈ ਮਨੁਖ ਹਰ ਕੰਮ ਸਿਆਣਪ ਨਾਲ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਅਕਲਾਂ ਵਾਲੇ ਕਦੇ ਹਾਰਨ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਿਆਣੇ ਬੰਦਿਆਂ ਦੇ ਕਦੇ ਹਾਰ ਨਹੀਂ ਹੁੰਦੀ। - ਅਕਲਾਂ ਵਾਲੇ ਸਮਾਂ ਪਛਾਨਣ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਿਆਣਾ ਵਕਤ ਦੀ ਨਬਜ਼ ਸਮਝ ਲੈਂਦਾ ਹੈ ਅਤੇ ਸਮਝਦਾਰੀ ਨਾਲ ਚਲਦਾ ਹੈ। - ਅਕਲਾਂ ਬਾਂਝੋਂ ਖੂਹ ਖਾਲੀ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਮੂਰਖ ਕੋਲ ਭਾਵੇ ਕਿੰਨੀ ਵੀ ਮਾਤਰਾ ਵਿਚ ਕੀਮਤੀ ਸਮਾਨ ਕਿਉਂ ਨਾ ਹੋਵੇ, ਬੇਅਕਲੀ ਕਾਰਨ ਉਹ ਸਭ ਗਵਾ ਲੈਂਦਾ ਹੈ। - ਅਕਲਾਂ ਦੇ ਨਾਲ ਦੁਨੀਆ ਮੂਹਰੇ।
ਅਰਥ ਅਤੇ ਵਰਤੋਂ –
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਦੁਨੀਆ ਸਿਆਣੇ ਬੰਦਿਆ ਦੇ ਹਿਸਾਬ ਨਾਲ ਚੱਲਦੀ ਹੈ।
‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ) ਲਿੰਕ ਤੇ ਕਲਿਕ ਕਰਕੇ ਦੇਖੋ
‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)
‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)
‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)
ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)
ਲੋਕ ਸਿਆਣਪ ਦੇ ਹੋਰ ਅਖਾਣ ਦੇਖਣ ਲਈ ਵਿਕੀਪੀਡੀਆ ਦੇ ਇਸ ਪੇਜ ’ਤੇ ਜਾਓ


