‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣਾਂ ਬਾਰੇ ਸੰਖੇਪ Introduction
ਪੰਜਾਬੀ ਭਾਸ਼ਾ ਦੇ ਅਖਾਣ ਸਾਡੇ ਸੱਭਿਆਚਾਰ ਅਤੇ ਜੀਵਨ ਦੀ ਅਕਲਮੰਦੀ ਨੂੰ ਦਰਸਾਉਂਦੇ ਹਨ। ‘ਊ’ ਦੁਲੈਂਕੜ ਨਾਲ ਸ਼ੁਰੂ ਹੋਣ ਵਾਲੇ ਅਖਾਣ ਖਾਸ ਤੌਰ ‘ਤੇ ਘੱਟ ਮਿਲਦੇ ਹਨ, ਪਰ ਇਹਨਾਂ ਵਿੱਚੋਂ ਬਹੁਤ ਸਾਰੇ ਊਠ ਨਾਲ ਜੁੜੇ ਹੋਏ ਹਨ। ਇਸ ਪੋਸਟ ਵਿੱਚ ਅਸੀਂ ਊਠ ਨਾਲ ਸੰਬੰਧਿਤ ਮਸ਼ਹੂਰ ਪੰਜਾਬੀ ਅਖਾਣ ਅਤੇ ਉਨ੍ਹਾਂ ਦੇ ਸਹਿਜ ਅਰਥ ਸਾਂਝੇ ਕਰ ਰਹੇ ਹਾਂ।
‘ਊ’ ਦੁਲੈਂਕੜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਅਖਾਣ ਅਤੇ (ਊਠ ਨਾਲ ਜੁੜੇ ਅਖਾਣਾਂ ਦੀ ਵਿਲੱਖਣ ਕੁਲੈਕਸ਼ ਅਰਥਾਂ ਸਮੇਤ)
- ਊਠ 40, ਬੋਤਾ 45…
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਚੰਗੀ ਚੀਜ ਦਾ ਮੁੱਲ ਘੱਟ ਅਤੇ ਮਾੜੀ ਚੀਜ਼ ਦਾ ਮੁੱਲ ਵੱਧ ਦੱਸੇ ਜਾਂ ਅਲਹਿਦੀ ਅਤੇ ਅਣਹੋਈ ਗੱਲ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਅੜ੍ਹਾਂਦੇ ਹੀ ਲੱਦੀਦੇ ਨੇ।
ਅਰਥ ਅਤੇ ਵਰਤੋਂ-
ਰੋ-ਚੀਕ ਕੇ ਕੰਮ ਕਰਨ ਵਾਲੇ ਜਾਂ ਕੰਮ ਆਉਣ ਵਾਲਿਆਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਖਾਲੀ ਵੀ ਅੜ੍ਹਾਏ, ਅਤੇ ਲੱਦਿਆ ਵੀ।
ਅਰਥ ਅਤੇ ਵਰਤੋਂ-
ਜਦੋਂ ਕੋਈ ਕੰਮ ਕਰਨ ਲੱਗਾ ਵੀ ਰੋਈ ਜਾ ਜਾਵੇ ਅਤੇ ਵਿਹਲਾ ਬੈਠਾ ਵੀ ਰੋਈ ਜਾਵੇ ਤਾਂ ਉਸ ਉੱਤ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਊਠ ਕਣਕੋਂ ਜੇ ਮੁੜੇ, ਵੱਤ ਜਵਾਰ ਨੂੰ ਖਾਏ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਮੂਰਖ ਵਿਅਕਤੀ ਨੂੰ ਇਕ ਪਾਸਿਓਂ ਨੁਕਸਾਨ ਕਰਨ ਤੋਂ ਰੋਕਿਆ ਜਾਵੇ ਅਤੇ ਉਹ ਦੂਜੇ ਪਾਸੇ ਨੁਕਸਾਨ ਕਰ ਦੇਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਾਂ ਕਿਸੇ ਦੇ ਅੜੀਅਲ ਸੁਭਾਅ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਚੰਗਾ ਮਾਲ, ਖੱਟੇ ਸੋਨਾ, ਤੇ ਖਾਏ ਜਾਲ।
ਅਰਥ ਅਤੇ ਵਰਤੋਂ-
ਊਠ ਰੱਖਣ ਦੇ ਲਾਭ ਦੱਸਣ ਵੇਲੇ ਇਹ ਅਖਾਣ ਅਕਸਰ ਬੋਲਿਆ ਜਾਂਦਾ ਹੈ ਜਿਸ ਦਾ ਮੂਲ ਅਰਥ ਇਹ ਹੈ ਕਿ ਉਠ ਦਾ ਖਰਚਾ ਘੱਟ ਹੈ ਅਤੇ ਉਸ ਦਾ ਫਾਇਦਾ ਵੱਧ ਹੁੰਦਾ ਹੈ। - ਊਠ ਦਾ ਪੱਦ, ਨਾ ਧਰਤੀ ਨਾ ਅਸਮਾਨ।
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰੇ ਜਾਂ ਗੱਪਾਂ ਮਾਰੇ ਤਾਂ ਉਸ ਉਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਕੋਈ ਇਕ ਸਟੈਂਡ ਨਾ ਲੈਣ ਵਾਲੇ ਵਾਸਤੇ ਵੀ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਊਠ ਦਾ ਮੂੰਹ ਕੀ ਜਾਣੀਏ, ਉਹ ਕਿੱਧਰ ਉੱਠੇ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਵਿਅਕਤੀ ਦੇ ਬਾਰੇ ਕੋਈ ਯਕੀਨ ਨਾ ਹੋਵੇ ਕਿ ਉਸ ਨੇ ਕੀ ਕਰਨਾ ਹੈ ਅਤੇ ਕੀ ਨਹੀਂ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਬੇਭਰੋਸਗੀ ਅਤੇ ਅਸਪੱਸ਼ਟ ਸਥਿਤੀਆਂ ਨੂੰ ਪ੍ਰਗਟਾਉਣ ਲਈ ਵੀ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਦੇ ਪੱਦ ਉੱਚੇ ਜਾਣ।
ਅਰਥ ਅਤੇ ਵਰਤੋਂ-
ਵੱਡੀਆਂ-ਵੱਡੀਆਂ ਗੱਪਾਂ ਮਾਰਨ ਵਾਲਿਆਂ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਊਠ ਦੇ ਮੂੰਹ ਜੀਰਾ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਤਕੜੇ ਜੁੱਸੇ ਦੇ ਵਿਅਕਤੀ ਨੂੰ ਖਾਣ ਲਈ ਨਾ ਮਾਤਰ ਚੀਜ਼ ਦਿੱਤੀ ਜਾਵੇ ਤਾਂ ਹਾਸੇ-ਠੱਠੇ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਦੇ ਇਲਾਵਾ ਬਹੁਤੀ ਚੀਜ਼ ਦੇ ਸਾਹਮਣੇ ਨਾ ਮਾਤਰ ਚੀਜ਼ ਨੂੰ ਦੱਸਣ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਨਾ ਕੁੱਦੇ, ਪਰ ਬੋਰੇ ਕੁੱਦਣ।
ਅਰਥ ਅਤੇ ਵਰਤੋਂ-
ਜਦੋਂ ਅਸਲ ਵਿਅਕਤੀ ਚੁੱਪ ਹੋਵੇ ਪਰ ਦੂਜਾ ਵਿਅਕਤੀ ਜਿਸ ਦਾ ਕੋਈ ਰੋਲ ਨਾ ਹੋਵੇ ਪਰ ਫਿਰ ਵੀ ਉਹ ਜਿਆਦਾ ਟੱਪੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃 - ਊਠ ਨਾ ਪੁੱਦਿਆ, ਜੇ ਪੁੱਦਿਆ ਤਾਂ ਫੁੱਸ।
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਫੜ੍ਹ ਮਾਰ ਕੇ ਬਾਅਦ ਵਿਚ ਕੁਝ ਨਾ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਬੁੱਢਾ ਹੋ ਜਾਂਦਾ ਪਰ ਮੂਤਣ ਦਾ ਚੱਜ ਨਹੀਂ ਆਉਂਦਾ।
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਬੁੱਢੀ ਉਮਰੇ ਗਲਤੀਆਂ ਕਰੇ ਜਾਂ ਲਗਤਾਰ ਮੂਰਖਤਾਈਆਂ ਕਰਨ ਵਾਲੇ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਊਠ ਬੋਲੇਗਾ ਤਾਂ ਲਾਣੇ ਦੀ ਬੋਅ ਆਵੇਗੀ।
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਆਪਣੇ ਕੁਣਬੇ ਲਈ ਪੁੱਠਾ-ਸਿੱਧਾ ਸਟੈਂਡ ਲੈ ਰਿਹਾ ਹੋਵੇ ਜਾਂ ਆਪਣੇ ਹਿੱਤ ਨੂੰ ਮੋਹਰੇ ਰੱਖਣ ਵਾਲਿਆਂ ਲਈ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਲੇਡਾ ਕਰਨ ਲੱਗਾ ਸੋਚਦਾ, ਪਰ ਤੂੰ ਗੱਲ ਕਰਨ ਲੱਗਾ ਨਹੀਂ ਸੋਚਦਾ।
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਗੱਲ ਕਰਨ ਲੱਗਿਆ ਬਿਲਕੁਲ ਵੀ ਨਾ ਸੋਚੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।😃 - ਊਠਾਂ ’ਤੇ ਚੜ੍ਹ ਨਾ ਹੋਵੇ, ਤੇ ਬੋਰੀਆਂ ’ਤੇ ਕੁੱਦੇ।
ਤਕੜੇ ਦੀ ਥਾਂ ਮਾੜੇ ਵਿਅਕਤੀ ’ਤੇ ਜ਼ੋਰ ਅਜਮਾਈ ਕਰਨ ਵਾਲੇ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ। - ਊਠਾਂ ਲਈ ਛੱਪਰ ਕੌਣ ਬਣਾਵੇ।
ਅਰਥ ਅਤੇ ਵਰਤੋਂ-
ਜਦੋਂ ਇਹ ਦੱਸਣਾ ਹੋਵੇ ਕਿ ਵੱਡੇ ਬੰਦੇ ਨਾਲ ਨਿਭਣਾ ਔਖਾ ਹੁੰਦਾ ਜਾਂ ਵੱਸੋਂ ਬਾਹਰੀਆਂ ਸਥਿਤੀਆਂ ਨੂੰ ਪ੍ਰਗਟਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😊 - ਊਠਾਂ ਵਾਲਿਆਂ ਨਾਲ ਯਾਰੀਆਂ ਲਾਕੇ , ਦਰਵਾਜ਼ੇ ਛੋਟੇ ਨਹੀਂ ਰੱਖੀਦੇ।ਅਰਥ ਅਤੇ ਵਰਤੋਂ-
ਇਹ ਅਖਾਣ ਹਾਸੇ-ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਸਾਹਮਣੇ ਵਾਲੇ ਨੂੰ ਕਹਿਣਾ ਹੋਵੇ ਵੱਡੇ ਬੰਦਿਆਂ ਨਾਲ ਨਿਭਣ ਲਈ ਦਿਲ ਵੱਡਾ ਰੱਖਣਾ ਚਾਹੀਦਾ ਹੈ। - ਊਠਾਂ ਵਾਲੇ ਸਦਾ ਦਵਾਲੇ, ਮਹੀਆਂ ਵਾਲੇ ਅੱਧੇ, ਭੇਡਾਂ ਵਾਲੇ ਸਦਾ–ਸੁਖਾਲੇ, ਜਿੰਨ੍ਹਾ ਖੂਬ ਰੁਪਈਏ ਲੱਧੇ।
ਅਰਥ ਅਤੇ ਵਰਤੋਂ-
ਇਹ ਅਖਾਣ ਪਸ਼ੂ ਪਾਲਣ ਕਿੱਤੇ ਦੇ ਨਫੇ-ਨੁਕਸਾਨ ਵਿਚੋਂ ਨਿਕਲਿਆ ਹੈ ਜਿਸ ਅਨੁਸਾਰ ਭੇਡਾਂ ਅਤੇ ਮੱਝਾਂ ਰੱਖਣ ਦੇ ਲਾਭ ਅਤੇ ਊਠ ਰੱਖਣ ਦੇ ਘਾਟੇ ਬਾਰੇ ਦੱਸਿਆ ਜਾਂਦਾ ਹੈ। - ਊਠ ’ਤੇ ਚੜ੍ਹ ਕੇ ਬੱਕਰੀ ਲੱਭਣੀ।
ਅਰਥ ਅਤੇ ਵਰਤੋਂ-
ਜਦੋ ਕੋਈ ਵਿਅਕਤੀ ਨਕਾਰੀ ਚੀਜ ਨੂੰ ਹਾਸਲ ਕਰਨ ਖਾਤਰ ਵੱਡਾ ਤਾਮਜਾਮ ਲੈ ਕੇ ਯਤਨ ਕਰੇ ਤਾਂ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਦੇ ਗਲ ਵਿੱਚ ਟੱਲੀ
ਅਰਥ ਅਤੇ ਵਰਤੋਂ-
ਜਦੋ ਕਿਸ ਗੱਲ ਦਾ ਹੱਦੋਂ ਵੱਧ ਰੌਲਾ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਨੂੰ ਸੁਪਨੇ ਵਿਚ ਵੀ ਬਾਲੂ ਹੀ ਦਿਸਦਾ
ਅਰਥ ਅਤੇ ਵਰਤੋਂ-
ਜਦੋਂ ਕਿਸੇ ਵਿਅਕਤੀ ਦੀ ਸੂਈ ਇਕੋ ਥਾਂ ਅਟਕ ਜਾਵੇ ਅਤੇ ਮੁੜ-ਮੁੜ ਉਹੀ ਗੱਲ ਕਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਦੇ ਪੈਰਾਂ ਹੇਠ ਕੀੜੀ
ਅਰਥ ਅਤੇ ਵਰਤੋਂ-
ਜਦੋਂ ਦੱਸਣਾ ਹੋਵੇ ਕਿ ਜੋਰਾਵਰ ਅਤੇ ਤਾਕਤਵਰ ਦੇ ਸਾਹਮਣੇ ਕਮਜ਼ੋਰ ਦੀ ਕੋਈ ਪੇਸ਼ ਨਹੀਂ ਚਲਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਨੂੰ ਲੱਗੇ ਆਪਣੇ ਹੀ ਪੈਰ ਸੋਹਣੇ।
ਅਰਥ ਅਤੇ ਵਰਤੋਂ-
ਜਦੋਂ ਕੋਈ ਘਟੱਵਾ ਵਿਅਕਤੀ ਆਪਣਾ ਗੁਣਗਾਨ ਆਪ ਖੁਦ ਹੀ ਕਰ ਰਿਹਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਹੁਣ ਆਇਆ ਪਹਾੜ ਹੇਠਾਂ
ਅਰਥ ਅਤੇ ਵਰਤੋਂ-
ਜਦੋਂ ਕੋਈ ਜੋਰਾਵਰ ਬੰਦਾ ਕੜਿਕੀ ਵਿਚ ਫਸ ਜਾਵੇ ਤਾਂ ਹਾਲਤ ਨੂੰ ਪ੍ਰਗਟਾਉਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਦੀ ਚਾਲ ਨਾ ਘੋੜੇ ਵਰਗੀ
ਅਰਥ ਅਤੇ ਵਰਤੋਂ-
ਜਦੋਂ ਦੱਸਣਾ ਹੋਵੇ ਕਿ ਹਰ ਕੋਈ ਵੱਖਰੇ ਗੁਣਾ ਦਾ ਮਾਲਕ ਹੁੰਦਾ ਹੈ ਜਾਂ ਹਰ ਕਿਸੇ ਦੀ ਆਪਣੀ ਫ਼ਿਤਰਤ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਦੀ ਪੂਛ ਨਾਲ ਝਾੜੂ
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਅਜਿਹਾ ਪੁੱਠਾ ਕੰਮ ਕਰੇ ਜਿਸ ਦਾ ਕੋਈ ਲਾਭ ਨਾ ਦਿਸਦਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠ ਨੂੰ ਕੀ ਪਤਾ ਜਫ਼ਰਾਨ ਦਾ ਸਵਾਦ
ਅਰਥ ਅਤੇ ਵਰਤੋਂ-
ਜਦੋਂ ਕਿਸੇ ਲੋਹਲੜ ਵਿਅਕਤੀ ਬਾਰੇ ਇਹ ਦੱਸਣਾ ਹੋਵੇ ਕਿ ਉਸ ਨੂੰ ਕੁਝ ਵੀ ਨਹੀਂ ਪਤਾਂ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਠਾਂ ਵਿੱਚੋਂ ਭੇਡਾਂ ਪਛਾਨਣੀਆਂ।
ਜਦੋਂ ਕੋਈ ਵਿਅਕਤੀ ਬਿਲਕੁਲ ਵੱਖੋ-ਵੱਖ ਚੀਜ਼ ਨੂੰ ਪਛਾਨਣ ਵਿਚ ਵੀ ਟਪਲਾ ਖਾ ਜਾਵੇ ਜਾਂ ਅਣਹੋਈਆਂ ਗੱਲਾਂ ਕਰਨ ਵਾਲੇ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਊਠਾ! ਲਹਾਈ ਭਲੀ ਕਿ ਚੜ੍ਹਾਈ, ਅਖੇ ਹਰਦੁ ਲਾਹਣਤ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਵਿਅਕਤੀ ਦੋਹੀਂ ਪਾਸੀਂ ਘਾਟਾ ਪਵੇ ਜਾਂ ਦੋਹੀਂ ਪਾਸੀਂ ਸਮੱਸਿਆਵਾਂ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਊਣਾ ਭਾਂਡਾ ਖੜ–ਖੜ ਬੋਲੇ, ਭਰਿਆ ਕਦੇ ਨਾ ਡੋਲੇ। ਜਦੋ ਕੋਈ ਨਿਕੰਮਾ ਵਿਅਕਤੀ ਵਧੇਰੇ ਚੜ੍ਹੀ ਕਰੇ ਤਾਂ ਉਸ ਉੱਤੇ ਵਿਅੰਗ ਕੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।————————————————————————————————
- ਉ ਤੋਂ ਲੈ ਹ ਅੱਖਰ ਤੱਕ 800 ਅਖਾਣਾਂ ਦੀ ਵੱਡੀ ਅਤੇ ਵਿਲੱਖਣ ਕੁਲੈਕਸ਼ਨ ਦੇਖਣ ਲਈ ਲਿੰਕ ’ਤੇ ਕਰੋ ਕਲਿਕ
———————————————————————————————– - ਪੰਜਾਬੀ ਅਖਾਣਾ ਬਾਰੇ ਹੋਰ ਵਿਸਥਾਰ ਜਾਣਕਾਰੀ ਵਿਕੀਪੀਡੀਆ ਦੇ ਇਸ ਲਿੰਕ ’ਤੇ ਦੇਖੋ

