ਉ ਔਂਕੜ ਵਾਲੇ ਪੰਜਾਬੀ ਅਖਾਣਾਂ ਸਬੰਧੀ ਸੰਖੇਪ introduction
“ਇਸ ਪੋਸਟ ਵਿੱਚ ‘ਉ’ ਔਂਕੜ ਨਾਲ ਸ਼ੁਰੂ ਹੋਣ ਵਾਲੇ ਪੰਜਾਬੀ ਅਖਾਣਾਂ ਦੀ ਵਿਸਤ੍ਰਿਤ ਕਲੇਕਸ਼ਨ ਦਿੱਤੀ ਗਈ ਹੈ। ਹਰ ਅਖਾਣ ਦੇ ਨਾਲ ਉਸਦਾ ਅਰਥ ਅਤੇ ਵਰਤੋਂ ਵੀ ਸਪੱਸ਼ਟ ਕੀਤੀ ਗਈ ਹੈ ਤਾਂ ਜੋ ਪਾਠਕ ਇਸਨੂੰ ਆਸਾਨੀ ਨਾਲ ਸਮਝ ਸਕਣ ਅਤੇ ਆਪਣੀ ਰੋਜ਼ਮਰਾ ਜ਼ਿੰਦਗੀ ਵਿੱਚ ਵਰਤ ਸਕਣ। ਇਸ ਕੁਲੈਕਸ਼ਨ ਵਿਚ ਕੁਝ ਅਖਾਣ ਉਧਾਰ ਦੇਣ ਦੇ ਵਪਾਰਕ ਨੁਕਸਾਨ ਨਾਲ ਸਬੰਧਿਤ ਵੀ ਹਨ। ਇਹ ਸੰਗ੍ਰਹਿ ਵਿਦਿਆਰਥੀਆਂ, ਲੇਖਕਾਂ ਅਤੇ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਲਈ ਬਹੁਤ ਲਾਭਦਾਇਕ ਹੈ ਕਿਉਂਕਿ ਪੰਜਾਬੀ ਭਾਸ਼ਾ ਦੇ ਅਖਾਣ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਪੁਰਾਤਨ ਮਾਨਸਿਕਤਾ ਦਾ ਮਹੱਤਵਪੂਰਨ ਹਿੱਸਾ ਹਨ।”
ਉ ਔਂਕੜ ਵਾਲੇ 60+ ਅਖਾਣਾਂ ਦੀ ਵਿਸਥਾਰ ਸੂਚੀ (ਵਰਤੋਂ ਅਤੇ ਅਰਥਾਂ ਸਮੇਤ)
- ਉਈ ਦੀ, ਤੂਈ ਬਣਾਉਣੀ।
ਅਰਥ ਅਤੇ ਵਰਤੋਂ-
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਗੱਲ ਨੂੰ ਵਧਾ ਚੜ੍ਹਾ ਕੇ ਦੱਸਦਾ ਜਾਂ ਰਾਈ ਦਾ ਪਹਾੜ ਬਣਾਉਂਦਾ ਹੋਵੇ। - ਉਸਤਾਦ ਉਚੱਕਾ, ਚੇਲੇ ਚੌੜ ਚੁਪੱਟ।
ਅਰਥ ਅਤੇ ਵਰਤੋਂ-
ਜਦੋਂ ਮੁੱਖ ਬੰਦੇ ਨਾਲੋਂ ਵੀ ਵੱਧ ਮਾੜੇ ਕੰਮ ਉਸ ਦੇ ਸਾਥੀ ਅਤੇ ਚੇਲੇ-ਚਾਪਟੇ ਵੀ ਕਰਨ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉਸਤਾਦਾਂ ਦਾ ਚੰਡਿਆ, ਤੇ ਰੱਬੋਂ ਗੰਢਿਆ, ਸਦਾ ਸਿਆਣਾ।
ਅਰਥ ਅਤੇ ਵਰਤੋਂ-
ਇਸ ਅਖਾਣ ਦੇ ਅਰਥ ਅਨੁਸਾਰ ਉਸਤਾਦਾਂ ਕੋਲੋਂ ਖਾਧੀ ਮਾਰ ਅਤੇ ਰੱਬ ਦੀ ਮਿਹਰ ਦਾ ਕੋਈ ਮੁਕਾਬਲਾ ਨਹੀਂ। ਜਸਬੀਰ ਵਾਟਾਂਵਾਲੀਆ - ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ।
ਅਰਥ ਅਤੇ ਵਰਤੋਂ-
ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਹਰ ਥਾਂ ਮੂਹਰੇ ਰਹੇ। - ਉਹ ਕੀ ਦੇਵੇ ਸਾਧੋ ? ਜੀਹਨੇ ਪਿੰਨ ਗਲੋਲੇ ਖਾਧੋ।
ਅਰਥ ਅਤੇ ਵਰਤੋਂ-
ਅੱਤ ਦੇ ਕੰਜੂਸ ਲਈ, ਭਾਵ ਕਿ ਜਿਹੜਾ ਆਪ ਖੋਤੇ ਦੀ ਲਿੱਧ ਦੇ ਲੱਡੂ ਖਾਂਦਾ ਉਹ ਦੂਜੇ ਨੂੰ ਕੀ ਦੇ ਸਕਦਾ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉਹ ਜਨਾਨੀ ਕੀ ਜੀਹਨੇ ਖੱਟਾ ਨਾ ਖਾਧਾ, ਉਹ ਬੰਦਾ ਕੀ ਜੀਹਨੇ ਕੁਸੈਲਾ ਨਾ ਖਾਧਾ।
ਅਰਥ ਅਤੇ ਵਰਤੋਂ-
ਇਹ ਅਖਾਣ ਔਰਤ ਅਤੇ ਮਰਦਾਂ ਦੀਆਂ ਖਾਣ-ਪੀਣ ਦੀਆਂ ਰੁਚੀਆਂ ਸਬੰਧੀ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ - ਉਹ ਨਾ ਭੁੱਲਿਆ ਜਾਣੀਏਂ, ਜੋ ਸ਼ਾਮੀਂ ਆਵੇ ਘਰ।
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਗਲਤੀ ਕਰਨ ਤੋਂ ਬਾਅਦ ਪਛਤਾਵਾ ਕਰੇ ਅਤੇ ਸੁਧਰ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਉਹ ਨਾਲ਼ ਨਾ ਖੜ੍ਹੇ, ਉਹ ਘੋੜੀ ’ਤੇ ਚੜ੍ਹੇ।
ਅਰਥ ਅਤੇ ਵਰਤੋਂ-
ਇਕ ਜਾਣਾ ਭੋਰਾ ਵੀ ਪਸੰਦ ਨਾ ਕਰੇ ਦੂਜਾ ਉੱਤੇ ਚੜ੍ਹ-ਚੜ੍ਹ ਬੈਠੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉਹ ਫਿਰੇ ਨੱਥ ਕਢਾਉਣ ਨੂੰ, ਤੇ ਉਹ ਫਿਰੇ ਨੱਕ ਵਢਾਉਣ ਨੂੰ।
ਅਰਥ ਅਤੇ ਵਰਤੋਂ-
ਜਦੋਂ ਦੂਜਾ ਇਕ ਦੇ ਉਲਟ ਹੋਵੇ ਪਰ ਉਹ ਉਸ ਉਮੀਦਾਂ ਅਤੇ ਸੁਪਨੇ ਰੱਖੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹ ਮੱਖੀਆਂ ਹੋਰ ਹੀ ਹੁੰਦੀਆਂ, ਜਿਨਾਂ ਦਾ ਹੱਗਿਆ ਲੋਕ ਖਾਂਦੇ ਨੇ।
ਅਰਥ ਅਤੇ ਵਰਤੋਂ-
ਕਿਸੇ ਨੂੰ ਫਿਟਕਾਰਨ ਜਾਂ ਦੁਰਕਾਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ । - ਉਹ ਮਾਂ ਮਰ ਗਈ, ਜਿਹੜੀ ਘਿਓ ਨਾਲ ਟੁੱਕ ਦਿੰਦੀ ਸੀ।
ਅਰਥ ਅਤੇ ਵਰਤੋਂ-
ਕਿਸੇ ਨੂੰ ਨਾਲ ਰਿਸ਼ਤਾ ਟੁੱਟ ਜਾਵੇ ਅਤੇ ਗੁੱਸੇ ਹੋਣ ਤੋਂ ਬਾਅਦ ਉਸ ਨੂੰ ਚੇਤਾਵਨੀ ਦੇਣ ਹੋਵੇ ਕਿ ਹੁਣ ਉਸ ਵਿਅਕਤੀ ਨਾਲ ਕੋਈ ਲਿਹਾਜ ਨਹੀਂ ਰੱਖਿਆ ਜਾਵੇਗਾ ਅਤੇ ਪਹਿਲਾਂ ਵਾਂਗ ਉਸ ਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹ ਵੇਲਾ ਨਾ ਭਾਲ਼ , ਟੁੱਕਰ ਖਾਂਦੇ ਖਾਂਦੀ ਕੱਸੇ ਨਾਲ।
ਅਰਥ ਅਤੇ ਵਰਤੋਂ-
ਪਹਿਲਾਂ ਵਾਲੀਆਂ ਮੌਜਾਂ ਨਹੀਂ ਲੱਭਣੀਆਂ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹਦੇ ਨਾਲ ਸ਼ਰੀਕਾ ਕਾਹਦਾ, ਰੱਬ ਜੀਹਦੀਆਂ ਮੰਨੈ।
ਅਰਥ ਅਤੇ ਵਰਤੋਂ-
ਭਲੇਮਾਣਸ ਅਤੇ ਫਕੀਰ ਲੋਕਾਂ ਨਾਲ ਵੈਰ-ਵਿਰੋਧ ਅਤੇ ਸ਼ਰੀਕਾ ਨਾ ਕਰਨ ਬਾਰੇ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹੀ ਤੱਤੜੀ, ਉਹੀ ਰਾਗ।
ਅਰਥ ਅਤੇ ਵਰਤੋਂ-
ਜਦੋਂ ਕਈ ਮੁੜ-ਮੁੜ ਉਹੀ ਗੱਲਾਂ ਕਰੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। - ਉਹੀਤੁਣਤੁਣੀ, ਉਹੀਓਰਾਗ।
ਅਰਥ ਅਤੇ ਵਰਤੋਂ-
ਮੁੜ-ਮੁੜ ਉਹੀ ਗੱਲਾਂ ਕਰਨ ਵਾਲੇ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😊 - ਉਹੀ ਨਾਰ ਸੁਲੱਖਣੀ, ਜੀਹਨੇ ਪਹਿਲਾਂ ਜਾਈ ਲਛਮੀ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਜੋੜੇ ਦੇ ਪਹਿਲਾ ਬੱਚਾ ਧੀ ਜੰਮ ਪਵੇ ਤਾਂ ਉਸ ਮਾਂ ਨੂੰ ਚੰਗੇ ਕਰਮਾਂ ਵਾਲੀ ਦੱਸਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਵਿਚ ਪੁਰਾਣੀ ਪੌਜਟਿਵ ਮਾਨਸਿਕਤਾ ਦਾ ਪ੍ਰਗਟਾਵਾ ਬਾਖੂਬੀ ਮਿਲਦਾ ਹੈ। - ਉਹੀ ਫੱਬੇ, ਜਿਹੜਾ ਕਲਾਉਂਦਾ ਚੱਬੇ।
ਅਰਥ ਅਤੇ ਵਰਤੋਂ-
ਕੰਮਕਾਰ ਕਰਦਿਆਂ ਹੱਸ-ਖੇਡ ਅਤੇ ਖਾ-ਪੀ ਲੈਣਾ ਹੀ ਚੰਗਾ ਹੁੰਦਾ ਕਿਉਂਕਿ ਜਿੰਦਗੀ ਦਾ ਕੋਈ ਭਰੋਸਾ ਨਹੀਂ ਇਹ ਗੂੜਾ ਗਿਆਨ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹੀ ਬੁੱਢੀ ਖੋਤੀ, ਉਹੀ ਰਾਮ ਦਿਆਲ।
ਅਰਥ ਅਤੇ ਵਰਤੋਂ-
ਕਿਸੇ ਸਾਰੀ ਉਮਰ ਹਾਲਤ ਨਾ ਸੁਧਰਨ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹੀ ਭੋਂ ਰਾਣੀ, ਜਿਹਦੇ ਸਿਰ ‘ਤੇ ਪਾਣੀ।
ਅਰਥ ਅਤੇ ਵਰਤੋਂ-
ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਸਦੀ ਮਹਿਮਾ ਦੱਸਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹੀ ਰਾਣੀ, ਜੋ ਖਸਮਾਂ ਭਾਣੀ।
ਅਰਥ ਅਤੇ ਵਰਤੋਂ-
ਮਾਲਕ ਨੂੰ ਚੰਗਾ ਲੱਗਣ ਵਾਲਾ ਮਨੁੱਖ ਹੀ ਮੌਜ ਕਰਦਾ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਹੀਓ ਮਿੱਠਾ, ਜੋ ਬੁੱਲ੍ਹਾਂ ਨਾ ਡਿੱਠਾ।
ਅਰਥ ਅਤੇ ਵਰਤੋਂ-
ਜੋ ਨਹੀਂ ਹਾਸਲ ਨਹੀਂ ਹੋਇਆ ਉਸ ਵਿਚ ਵਧੇਰੇ ਰਸ ਪ੍ਰਤੀਤ ਹੁੰਦਾ ਹੈ ਅਤੇ ਉਹੀ ਚੰਗਾ ਲੱਗਦਾ ਹੈ। 😊 - ਉਹੋ ਵਸੇ ਹੋਰ ਨਾਲ, ਝੁੱਗਾ ਵੜ ਗਿਆ ਗੋਰ ਨਾਲ।
ਅਰਥ ਅਤੇ ਵਰਤੋਂ-
ਬੇਵਫਾਈ ਕਰਕੇ ਘਰ ਉਜਾੜਨ ਵਾਲਿਆਂ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਂਗਲ ਵੱਢੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ।
ਅਰਥ ਅਤੇ ਵਰਤੋਂ-
ਜਦੋਂ ਕਮੀਨਿਆਂ ਨਾਲ ਹੋਰ ਕਮੀਨੇ ਵੀ ਰਲ਼ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉਂਗਲ–ਉਂਗਲ ਵੇਰਵਾ, ਪੋਟਾ–ਪੋਟਾ ਵਿੱਥ।
ਅਰਥ ਅਤੇ ਵਰਤੋਂ-
ਨੇੜੇ ਅਤੇ ਦੂਰ ਦੇ ਸਾਕ-ਸਬੰਧੀਆਂ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਂਗਲੀ ਫੜਾਈ, ਬਾਂਹ ਫੜੀ।
ਅਰਥ ਅਤੇ ਵਰਤੋਂ-
ਨਾਜਾਇਜ਼ ਫਾਇਦਾ ਚੁੱਕਣ ਵਾਲੇ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ - ਉਂਗਲੀ ਫੜ੍ਹ, ਪਹੁੰਚਾ ਫੜਾ।
ਅਰਥ ਅਤੇ ਵਰਤੋਂ-
ਨਾਜਾਇਜ਼ ਫਾਇਦਾ ਚੁੱਕਣ ਵਾਲੇ ਲਈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😊 - ਉੱਘਰੀ ਸੋ ਪਈ, ਪਈ ਸੋ ਸਹੀ।
ਅਰਥ ਅਤੇ ਵਰਤੋਂ-
-ਜਦੋਂ ਇਹ ਦੱਸਣਾ ਹੋਵੇ ਕਿ ਗੁੱਸੇ ਵਿਚ ਕਿਸੇ ਨੇ ਕਿਸੇ ’ਤੇ ਹੱਥ ਉਲਾਰ ਲਿਆ ਤਾਂ ਸਮਝੋ ਕਿ ਚਪੇੜ ਵੱਜ ਗਈ ਅਤੇ ਜੇਕਰ ਵੱਜ ਗਈ ਤਾਂ ਸਾਹਮਣੇ ਵਾਲੇ ਨੇ ਚੁੱਪ-ਚਾਪ ਸਹਿ ਲਈ। - ਉੱਚਰ ਜੀਵੇ, ਜਿੱਚਰ ਮਟਕਾਵੇ।
ਅਰਥ ਅਤੇ ਵਰਤੋਂ-
ਜਦੋਂ ਦੱਸਣਾ ਹੋਵੇ ਕਿ ਮਨੁੱਖ ਆਪਣੀਆਂ ਮੂਲ ਪ੍ਰਵਿਰਤਿਆਂ ਨਾਲ ਹੀ ਖੁਸ਼ ਰਹਿ ਸਕਦਾ ਹੈ ਅਤੇ ਵਧੀਆ ਢੰਗ ਨਾਲ ਜੀਅ ਸਕਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਚਰ ਪੁੱਤਰ ਪਿਓ ਦਾ, ਜਿੱਚਰ ਮੂੰਹ ਨਹੀਂ ਡਿੱਠਾ ਪਰਾਈ ਧੀਓ ਦਾ।
ਅਰਥ ਅਤੇ ਵਰਤੋਂ-
ਵਿਆਹ ਤੋਂ ਬਾਅਦ ਪਿਓ-ਪੁੱਤ ਦੇ ਰਿਸ਼ਤੇ ਵਿਚ ਆਏ ਬਦਲਾਅ ਦੀ ਜਿੰਮੇਵਾਰ ਵਹੁਟੀ ਨੂੰ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😊 - ਉੱਚਾ ਪਿੰਡ ਭਲਾ, ਨੀਵੇਂ ਖੇਤ ਭਲੇ।
ਅਰਥ ਅਤੇ ਵਰਤੋਂ-
ਇਸ ਅਖਾਣ ਦੇ ਭਾਵ ਅਰਥ ਅਨੁਸਾਰ ਪਿੰਡ ਉੱਚੀ ਥਾਂ ਉੱਤੇ ਵਸਿਆ ਚੰਗਾ ਹੁੰਦਾ ਹੈ ਅਤੇ ਖੇਤ ਨੀਵੇਂ ਚੰਗੇ ਹੁੰਦੇ ਹਨ।
- ਉੱਚੀ ਦੁਕਾਨ, ਫਿੱਕਾ ਪਕਵਾਨ।
ਅਰਥ ਅਤੇ ਵਰਤੋਂ-
ਇਸ ਦੇ ਵਰਗਾ ਇਕ ਹੋਰ ਅਖਾਣ ਹੈ ਕਿ -ਨਾਂ ਵੱਡਾ ਦਰਸ਼ਨ ਛੋਟੇ। ਜਦੋਂ ਕਿਸੇ ਦਾ ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਚੀ ਮਾੜੀ ‘ਤੇ ਇੱਟ ਨਾ ਧਰੀਏ, ਧੀ ਨਾ ਦੇਈਏ ਦੂਰ, ਇੱਟ ਡਿਗੂ ਤਾਂ ਸੱਟ ਲੱਗੂਗੀ, ਧੀ ਮਰੂਗੀ ਝੂਰ।
ਅਰਥ ਅਤੇ ਵਰਤੋਂ-
ਜਦੋਂ ਧੀਆਂ ਨੂੰ ਦੂਰ ਵਿਹਾਉਣ ਦੇ ਦੁੱਖ ਅਤੇ ਹੋਰ ਸਿਆਣਪਾਂ ਜਿਵੇਂ ਕਿ ਜੇਕਰ ਉੱਚੇ ਥਾਂ ਉੱਤੋਂ ਇੱਟ ਡਿੱਗ ਜਾਵੇ ਤਾਂ ਜਾਨਲੇਵਾ ਹੋ ਸਕਦੀ ਹੈ, ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਜੜ ਖੇੜਾ, ਤੇ ਨਾਂ ਨਬੇੜਾ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਵਿਅਕਤੀ ਦਾ ਅਸਲ ਘਟੀਆ ਰੂਪ ਸਾਹਮਣੇ ਆਵੇ ਤਾਂ ਨਹੋਰਾ ਮਾਰਨ ਵਜੋਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। - ਉੱਜੜੀਆਂ ਖੱਡਾਂ ਵਿੱਚ ਹੱਥ ਮਾਰਨੇ।
ਅਰਥ ਅਤੇ ਵਰਤੋਂ-
ਜਦੋਂ ਕੋਈ ਵਿਅਕਤੀ ਪੁਰਾਣੇ ਵੇਲੇ ਦੀਆਂ ਭੁਲੀਆਂ-ਵਿਸਰੀਆਂ ਗੱਲਾਂ ਕਰੇ ਜਿਨਾਂ ਦਾ ਹੁਣ ਕੋਈ ਅਰਥ ਨਾ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ।
ਅਰਥ ਅਤੇ ਵਰਤੋਂ-
ਜਦੋਂ ਅਸਲ ਮਾਲਕ ਦਾ ਦਬਦਬਾ ਨਾ ਹੋਵੇ ਪਰ ਕੋਈ ਹੋਰ ਰਾਜ ਕਰਦਾ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਘਰ ਵਿਚ ਜੇਠ ਦੇ ਨਾਲ ਜਿਸਮਾਨੀ ਸਬੰਧ ਰੱਖਣ ਵਾਲੀਆਂ ਔਰਤਾਂ ਲਈ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ। 😃 - ਉੱਜੜੀਆਂ ਮਸੀਤਾਂ ਦਾ ਗਾਲ੍ਹੜ ਇਮਾਮ।
ਅਰਥ ਅਤੇ ਵਰਤੋਂ-
ਗੁਣਵਾਨ ਲੋਕਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਮੂਰਖਾਂ ਦੀ ਚੌਧਰ ਬਾਰੇ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉੱਜੜੇ ਬਾਗਾਂ ਦਾ, ਗਾਲ੍ਹੜ ਪਟਵਾਰੀ।
ਅਰਥ ਅਤੇ ਵਰਤੋਂ-
ਗੁਣਵਾਨ ਲੋਕਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਮੂਰਖਾਂ ਦੀ ਚੌਧਰ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਜੜੇ ਪਿੰਡੀਂ, ਭੜੋਲਾ ਈ ਮਹਿਲ।
ਅਰਥ ਅਤੇ ਵਰਤੋਂ-
ਇਸ ਅਖਾਣ ਦੇ ਅਰਥ ਅਤੇ ਵਰਤੋਂ ਵੀ ਉਪਰ ਦਿੱਤੇ ਅਰਥਾਂ ਨਾਲ ਮਿਲਦੀ ਜੁਲਦੀ ਹੈ। 😊 - ਉੱਠ ਨੀ ਲੋਹੀਏ ਬੱਕਰੀਏ, ਤੇਰਾ ਸਾਥ ਗਿਆ ਏ ਦੂਰ।
ਅਰਥ ਅਤੇ ਵਰਤੋਂ-
ਆਲਸੀ ਬੰਦੇ ਲਈ ਤਾਹਨਾ ਅਤੇ ਹੱਲਾਸ਼ੇਰੀ ਦੇਣ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਠ ਨੂੰਹੇ ਤੂੰ ਥੱਕੀ, ਛੱਡ ਚਰਖਾ ਤੇ ਫੜ੍ਹ ਲੈ ਚੱਕੀ।
ਅਰਥ ਅਤੇ ਵਰਤੋਂ-
ਜਦੋਂ ਨੂੰਹ ਸੱਸ ਦੀ ਨੋਕ-ਝੋਕ ਅਤੇ ਹਾਸੇ-ਠੱਠੇ ਨੂੰ ਦਰਸਾਉਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉੱਠਿਆ ਤਾਂ ਉੱਠ, ਨਹੀਂ ਤਾਂ ਰੇਤੇ ਦੀ ਮੁੱਠ।
ਅਰਥ ਅਤੇ ਵਰਤੋਂ-
ਜਦੋਂ ਦੱਸਣਾ ਹੋਵੇ ਕਿ ਸਰੀਰ ਦੇ ਕੰਮ ਕਰਦਿਆਂ ਸਹੀ ਰਹਿੰਦਾ ਹੈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਠੋ ਮੁਰਦਿਓ, ਖਾਓ ਖੀਰ।
ਅਰਥ ਅਤੇ ਵਰਤੋਂ-
ਜਦੋਂ ਆਲਸੀ ਬੰਦਿਆਂ ਨੂੰ ਤਾਹਨਾ ਮਾਰਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉੱਡ ਗਈ ਦਾਤ, ਰਹੀ ਕਮਜਾਤ।
ਅਰਥ ਅਤੇ ਵਰਤੋਂ-
ਜਦੋਂ ਬਹੁਤ ਕੁਝ ਕੀਮਤੀ ਗਵਾਚ ਜਾਵੇ ਅਤੇ ਨਕਾਰਾ ਜਾਂ ਨਿਕੰਮਾ ਬਾਕੀ ਰਹਿ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਡ ਭੰਬੀਰੀ ,ਸਾਵਣ ਆਇਆ।
ਅਰਥ ਅਤੇ ਵਰਤੋਂ-
ਜਦੋ ਕਿਸੇ ਬੰਦੇ ਨੂੰ ਮਜਾਕ ਕਰਨਾ ਹੋਵੇ ਜਾਂ ਹੱਲਾਸ਼ੇਰੀ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਡਦੀਆਂ ਨਾ ਵੇਖ, ਫਸੀਆਂ ਵੇਖ।
ਅਰਥ ਅਤੇ ਵਰਤੋਂ-
ਅਸਲੀਅਤ ਨੂੰ ਗਹੁ ਨਾਲ ਵੇਖਣ ਦੀ ਤਾਕੀਦ ਕਰਨੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਡੀਕ ਨਾਲ਼ੋਂ, ਕਾਲ਼ ਚੰਗਾ।
ਅਰਥ ਅਤੇ ਵਰਤੋਂ-
ਜਦੋਂ ਕੋਈ ਉਡੀਕਦੇ-ਉਡੀਕਦੇ ਅੱਕ-ਥੱਕ ਜਾਵੇ ਪਰ ਉਡੀਕ ਨਾ ਮੁੱਕੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਨਗਾਰ।
ਅਰਥ ਅਤੇ ਵਰਤੋਂ-
ਖੇਤੀ ਧੰਦਾ ਸਭ ਤੋਂ ਚੰਗਾ, ਵਪਾਰ ਦੂਜੇ ਦਰਜੇ ਤੇ ਨੌਕਰੀ ਬਿਲਕੁਲ ਨੀਵੇਂ ਦਰਜੇ ਤੇ ਅਤੇ ਭੀਖ ਮੰਗਣਾ ਲਾਹਣਤ ਦੇ ਸਮਾਨ ਹੈ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃 - ਉਤਾਵਲਾ,ਸੋ ਬਾਵਲਾ।
ਅਰਥ ਅਤੇ ਵਰਤੋਂ-
ਉਤਾਵਲਾ ਹੋਣ ਤੋਂ ਰੋਕਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਉਤਾਵਲੇਪਣ ਵਿਚ ਮਨੁੱਖ ਆਪਣੀ ਬੁੱਧੀ ਗਵਾ ਬੈਠਦਾ ਹੈ। - ਉੱਤੋਂ ਆਲ਼ੇ–ਭੋਲ਼ੇ ਤੇ ਵਿੱਚੋਂ ਬੰਬ ਦੇ ਗੋਲ਼ੇ।
ਅਰਥ ਅਤੇ ਵਰਤੋਂ-
ਇਹ ਅਖਾਣ ਉਨ੍ਹਾਂ ਛੋਟੇ ਬੱਚਿਆ ਉੱਤੇ ਵਿਅੰਗ ਕੱਸਣ ਵਜੋਂ ਬੋਲਿਆ ਜਾਂਦਾ ਹੈ ਜੋ ਦੇਖਣ ਨੂੰ ਤਾਂ ਮਾਸੂਮ ਚਿਹਰੇ ਹੋਣ ਪਰ ਸ਼ਰਾਰਤਾਂ ਵਜੋਂ ਸੈਤਾਨ ਹੋਣ। ਇਸ ਤੋਂ ਇਲਾਵਾ ਜਦੋਂ ਕਿਸੇ ਦਾ ਦਿਖਾਵਾ ਹੋਰ ਅਤੇ ਅਸਲੀਅਤ ਹੋਰ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਤੋਂ ਬਗਲੇ ਭਗਤ, ਵਿੱਚੋਂ ਕਾਲੇ ਕਾਂ।
ਅਰਥ ਅਤੇ ਵਰਤੋਂ-
ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ ਬਾਰੇ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਉੱਤੋਂ ਬੀਬੀਆਂ ਦਹਾੜੀਆਂ ਪਰ ਵਿੱਚੋਂ ਕਾਲੇ ਕਾਂ।
ਅਰਥ ਅਤੇ ਵਰਤੋਂ-
ਜਦੋਂ ਕਿਸੇ ਦਾ ਦਿਖਾਵਾ ਭਲੇਮਾਣਸਾ ਵਾਲਾ ਹੋਵੇ ਪਰ ਅਸਲੀਅਤ ਕੁਝ ਹੋਰ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 😊 - ਉਥੇ ਜਾਈਂ ਭਲਿਆ, ਜਿੱਥੇ ਪਿਓ-ਦਾਦਾ ਚੱਲਿਆ।
ਅਰਥ ਅਤੇ ਵਰਤੋਂ-
ਪਿਓ ਦਾਦੇ ਵਾਲੀ ਚੰਗੀ ਲੀਹ ਤੇ ਚੱਲਣ ਦੀ ਤਾਕੀਦ ਦੇਣ ਲਈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਦਮ ਅੱਗੇ ਲਛਮੀ, ਤੇ ਪੱਖੇ ਅੱਗੇ ਪੌਣ।
ਅਰਥ ਅਤੇ ਵਰਤੋਂ-
ਹਿੰਮਤੀ ਅਤੇ ਮਿਹਨਤੀ ਬੰਦਾ ਧੰਨ ਕਮਾ ਹੀ ਲੈਂਦਾ ਹੈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉੱਦਲ਼ ਗਈਆਂ ਛੋਹਰੀਆਂ, ਕੋਈ ਨਾ ਦੇਵੇ ਦਾਜ।
ਅਰਥ ਅਤੇ ਵਰਤੋਂ-
ਸਮਾਜਿਕ ਨਿਯਮਾਂ ਦੇ ਉਲਟ ਵਿਚਰਨ ਵਾਲਿਆਂ ਲਈ ਨਸੀਹਤ ਦੇਣੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਉੱਨ ਲਵਾਹੀ, ਤੇ ਭੇਡਾਂ ਮੱਕੇ।
ਅਰਥ ਅਤੇ ਵਰਤੋਂ-
ਨੁਕਸਾਨ ਕਰਵਾ ਕੇ ਦੂਰ ਚਲੇ ਜਾਣ ਵਾਲੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😃ਜਸਬੀਰ ਵਾਟਾਂਵਾਲੀਆ - ਉਰਾਰ ਨਾ ਪਾਰ ਤੇ ਲਟਕੇ ਵਿਚਕਾਰ। –
ਅਰਥ ਅਤੇ ਵਰਤੋਂ-
ਕੋਈ ਇਕ ਸਟੈਂਡ ਨਾ ਲੈਣ ਵਾਲੇ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ।ਲੇ ਬਾਰੇ । - ਉਲ਼ਝੇ ਤੰਦਾਂ ਦੀ ਤਾਣੀ, ਜੀਹਨੇ ਖੋਲ੍ਹੀ ਉਸੇ ਨੇ ਜਾਣੀ।
ਅਰਥ ਅਤੇ ਵਰਤੋਂ-
ਜਦੋਂ ਦਸਣਾ ਹੋਵੇ ਕਿ ਵਿਗੜੇ ਹੋਏ ਰਿਸ਼ਤੇ ਅਤੇ ਗੱਲਬਾਤ ਠੀਕ ਕਰਨੀ ਸੌਖੀ ਨਹੀਂ ਹੁੰਦੀ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਜਸਬੀਰ ਵਾਟਾਂਵਾਲੀਆ - ਉਲਟਾ ਚੋਰ, ਕੋਤਵਾਲ ਕੋ ਡਾਂਟੇ।
ਅਰਥ ਅਤੇ ਵਰਤੋਂ-
ਜਦੋਂ ਗੁਨਾਹਗਾਰ ਹੋਣ ਦੇ ਬਾਵਜੂਦ ਕੋਈ ਸਿਰ ਚੜ੍ਹ-ਚੜ੍ਹ ਕੇ ਬੋਲੇ ਤਾਂ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਲਟੀ ਗੰਗ, ਪਿਹੋਵੇ ਵਗੇ।
ਅਰਥ ਅਤੇ ਵਰਤੋਂ-
ਜਦੋਂ ਕੋਈ ਗੁਨਾਹਗਾਰ ਵੀ ਹੋਵੇ ਅਤੇ ਇਸ ਦੇ ਉਲਟ ਆਪਣੇ ਆਪ ਦੁੱਧ ਧੋਤਾ ਦਿਖਾਵੇ ਤਾਂ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਲਟੀ ਵਾੜ, ਖੇਤ ਨੂੰ ਖਾਏ।
ਅਰਥ ਅਤੇ ਵਰਤੋਂ- ਜਦੋਂ ਰਾਖੇ ਹੀ ਲੁਟੇਰੇ ਬਣ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਉਲਾਰੇ ਬਾਂਹ ਸੁਲੱਖਣੀ, ਤੇ ਵਿੱਚੋਂ ਪਈ ਸੱਖਣੀ।
ਅਰਥ ਅਤੇ ਵਰਤੋਂ-
ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ ਕਰਨ ਵਾਲੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ। - ਉਲਾਰੀ, ਤੇ ਮਾਰੀ, ਇਕ ਬਰਾਬਰ।
ਅਰਥ ਅਤੇ ਵਰਤੋਂ-
ਇਹ ਅਖਾਣ ਕਿਸੇ ’ਤੇ ਹੱਥ ਚੁੱਕਣ ਦੇ ਸਬੰਧ ਵਿਚ ਬੋਲਿਆ ਜਾਂਦਾ ਹੈ। ਇਸ ਤਰਾਂ ਦਾ ਇਕ ਹੋਰ ਅਖਾਣ ਹੈ। ਜੇ ਚੱਕ ਲਈ, ਤਾਂ ਵੱਜ ਗਈ, ਜੇ ਵੱਜ ਗਈ, ਤਾਂ ਸਹਿ ਲਈ।ਉ ਔਂਕੜ ਵਾਲੇ ਪੰਜਾਬੀ ਅਖਾਣ ਦੀ ਇਸ ਕਲੈਕਸ਼ਨ ਵਿਚ ਉਧਾਰ ਦੇਣ ਦੇ ਨੁਕਸਾਨ ਸਬੰਧੀ ਵਿਸ਼ੇਸ਼ ਅਖਾਣ
- ਉਧਾਰ ਦਏ, ਦੋਵੇਂ ਗਏ।
ਅਰਥ ਅਤੇ ਵਰਤੋਂ-
ਉਦਾਰ ਦੇਣ ਨਾਲ ਗਾਹਕ ਵੀ ਜਾਂਦਾ ਹੈ ਅਤੇ ਮੂਲ ਰਕਮ ਵੀ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਧਾਰ ਦਿੱਤਾ, ਤੇ ਗਾਹਕ ਪਸਿੱਤਾ।
ਅਰਥ ਅਤੇ ਵਰਤੋਂ-
ਉਦਾਰ ਦੇਣ ਨਾਲ ਗਾਹਕ ਵੀ ਜਾਂਦਾ ਹੈ ਅਤੇ ਮੂਲ ਰਕਮ ਵੀ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। - ਉਧਾਰ ਦੇਣਾ, ਲੜਾਈ ਮੁੱਲ ਲੈਣੀ।
ਅਰਥ ਅਤੇ ਵਰਤੋਂ-
ਉਦਾਰ ਦੇਣ ਨਾਲ ਝਗੜਾ ਪੈਂਦਾ ਹੈ ਇਹ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।ਉ ਔਂਕੜ ਵਾਲੇ 800+ ਪੰਜਾਬੀ ਅਖਾਣਾਂ ਦੀ ਵਿਸਥਾਰ ਕੁਲੈਕਸ਼ ਦੇਖਣ ਲਈ ਇਸ ਲਿੰਕ ’ਤੇ ਕਲਿਕ ਕਰੋ
ਪੰਜਾਬੀ ਅਖਾਣਾ ਸਬੰਧੀ ਹੋਰ ਵਿਸ਼ੇਸ਼ ਜਾਣਕਾਰੀ ਹਾਸਲ ਕਰਨ ਲਈ ਵਿਕੀਪੀਡੀਆ ਦੇ ਲਿੰਕ ਨੂੰ ਵੇਖੋ


