ਸ ਅੱਖਰ ਵਾਲੇ 300+ ਪੰਜਾਬੀ ਅਖਾਣ ਅਤੇ ਸੱਸ-ਸਹੁਰੇ ਨਾਲ ਜੁੜੇ 50+ ਮਜ਼ੇਦਾਰ ਅਖਾਣ।ਸ ਅੱਖਰ ਵਾਲੇ 300+ ਪੰਜਾਬੀ ਅਖਾਣ ਅਤੇ ਸੱਸ-ਸਹੁਰੇ ਨਾਲ ਜੁੜੇ 50+ ਮਜ਼ੇਦਾਰ ਅਖਾਣ।

Intro

ਸ ਅੱਖਰ ਵਾਲੇ ਅਖਾਣ ਪੰਜਾਬੀ ਲੋਕ-ਬੋਲੀ ਅਤੇ ਸਾਡੇ ਲੋਕ-ਵਿਰਸੇ ਦਾ ਇੱਕ ਅਨਮੋਲ ਹਿੱਸਾ ਹਨ। ਪੰਜਾਬੀ ਲੋਕ-ਬੋਲੀ ਵਿੱਚ ਅਖਾਣ ਸਿਰਫ਼ ਗੱਲ ਕਹਿਣ ਦਾ ਢੰਗ ਨਹੀਂ, ਸਗੋਂ ਸਦੀਆਂ ਦੇ ਲੋਕ-ਤਜਰਬੇ, ਸਮਾਜਿਕ ਜੀਵਨ, ਰਿਸ਼ਤਿਆਂ ਅਤੇ ਜੀਵਨ ਦੀਆਂ ਸੱਚਾਈਆਂ ਦਾ ਖ਼ਜ਼ਾਨਾ ਹਨ।

ਇਸ ਪੋਸਟ ਵਿੱਚ ਤੁਹਾਨੂੰ ‘ਸ’ ਅੱਖਰ ਨਾਲ ਸ਼ੁਰੂ ਹੋਣ ਵਾਲੇ 300+ ਪੰਜਾਬੀ ਅਖਾਣ ਇੱਕ ਥਾਂ ਮਿਲਣਗੇ। ਇਨ੍ਹਾਂ ਵਿੱਚ ਹਾਸੇ-ਮਜ਼ਾਕ, ਪਰਿਵਾਰਕ ਜੀਵਨ, ਸਮਾਜਿਕ ਵਰਤਾਰਾ, ਸਿਆਣਪ, ਰਿਸ਼ਤੇ ਅਤੇ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਕਈ ਰੌਚਿਕ ਅਖਾਣ ਸ਼ਾਮਲ ਹਨ।

ਇਸ ਤੋਂ ਇਲਾਵਾ, ਇਸ ਵਿਸ਼ੇਸ਼ ਸੰਗ੍ਰਹਿ ਵਿੱਚ ਸੱਸ-ਸਹੁਰੇ, ਨੂੰਹ ਅਤੇ ਪਰਿਵਾਰਕ ਰਿਸ਼ਤਿਆਂ ਨਾਲ ਜੁੜੇ 50+ ਮਜ਼ੇਦਾਰ ਪੰਜਾਬੀ ਅਖਾਣ ਵੀ ਸ਼ਾਮਲ ਕੀਤੇ ਗਏ ਹਨ। ਇਹ ਅਖਾਣ ਪੁਰਾਣੇ ਪੰਜਾਬੀ ਪਰਿਵਾਰਕ ਜੀਵਨ, ਲੋਕ-ਸੋਚ ਅਤੇ ਰਿਸ਼ਤਿਆਂ ਬਾਰੇ ਬੜੇ ਹੀ ਦਿਲਚਸਪ ਢੰਗ ਨਾਲ ਜਾਣਕਾਰੀ ਦਿੰਦੇ ਹਨ।

ਹਰ ਅਖਾਣ ਨੂੰ ਉਸ ਦੇ ਅਰਥ ਅਤੇ ਲੋੜ ਅਨੁਸਾਰ ਵਰਤੋਂ ਸਮੇਤ ਸਮਝਾਇਆ ਜਾਵੇ ਤਾਂ ਪਾਠਕ ਨਾ ਸਿਰਫ਼ ਅਖਾਣ ਦਾ ਅਰਥ ਸਮਝ ਸਕਦਾ ਹੈ, ਬਲਕਿ ਇਹ ਵੀ ਜਾਣ ਸਕਦਾ ਹੈ ਕਿ ਉਹ ਅਖਾਣ ਰੋਜ਼ਾਨਾ ਗੱਲਬਾਤ ਵਿੱਚ ਕਦੋਂ ਵਰਤਿਆ ਜਾਂਦਾ ਹੈ।

ਆਓ, ਸ’ ਅੱਖਰ ਵਾਲੇ 300+ ਪੰਜਾਬੀ ਅਖਾਣਾਂ ਅਤੇ ਸੱਸ-ਸਹੁਰੇ ਨਾਲ ਜੁੜੇ ਖ਼ਾਸ ਅਖਾਣਾਂ ਰਾਹੀਂ ਪੰਜਾਬੀ ਲੋਕ-ਵਿਰਸੇ ਦੇ ਇਸ ਰੰਗੀਨ ਖ਼ਜ਼ਾਨੇ ਨੂੰ ਜਾਣੀਏ।

‘ਸ’ ਅੱਖਰ ਵਾਲੇ 300+ ਪੰਜਾਬੀ ਅਖਾਣ

  1. ਸਹਿਕਸਹਿਕ ਕੇ ਚੰਨ ਚੜ੍ਹਿਆ, ਉਹ ਵੀ ਡਿੰਗਾਫੜਿੰਗਾ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕੰਮ ਬੜੀ ਮੁਸ਼ਕਲ ਨਾਲ ਸਿਰੇ ਚੜੇ ਅਤੇ ਚੜੇ ਵੀ ਚੱਜ ਨਾਲ ਨਾ। ਇਸ ਦੇ ਨਾਲ ਨਾਲ ਕਿਸੇ ਹੀਣੇ ਜਾਂ ਬਦਸੂਰਤ ਵਿਅਕਤੀ ਉੱਤੇ ਵਿਅੰਗ ਕੱਸਣ ਲਈ ਵੀ ਇਹ ਅਖਾਣ ਬੋਲਿਆ ਜਾਂਦਾ ਹੈ।
  2. ਸਹਿਕਦੀ ਸੁੱਤੀ ਤੇ ਭੌਂਕਦੀ ਉੱਠੀ
    ਅਰਥ ਅਤੇ ਵਰਤੋਂ
    ਇਹ ਅਖਾਣ ਗੁੱਸੇ ਅਤੇ ਵੇਦਨਾ ਦੇ ਪ੍ਰਗਟਾਵੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਅੱਠੇ ਪਹਿਰ ਖੁਸ਼ ਨਾ ਹੋਵੇ।
  3. ਸਹਿਜ ਪੱਕੇ ਸੋ ਮਿੱਠਾ ਹੋਇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਧੀਰਜ ਅਤੇ ਸਹਿਜ ਦਾ ਉਪਦੇਸ਼ ਦੇਣਾ ਹੋਵੇ ਕਿ ਸਹਿਜ ਨਾਲ ਕੀਤਾ ਹੋਇਆ ਕੰਮ ਹੀ ਵਧੀਆ ਹੁੰਦਾ ਹੈ।
  4. ਸ਼ਹਿਰ ਦੀ ਕਰਾੜੀ, ਮੂੰਹ ਢਕਿਆ ਤੇ ਬੁੰ*** ਅਗਾੜੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਜੱਗੋਂ  ਬਾਹਰਾ ਜਾਂ ਪੁੱਠਾ ਕੰਮ ਕਰ ਰਿਹਾ ਹੋਵੇ।
  5. ਸ਼ਹਿਰਾਂ ਦੇ ਵਿੱਚ ਵੱਸਣ ਦੇਵਤੇ, ਪਿੰਡੀ ਵੱਸਣ ਮਨੁੱਖ, ਵੱਸਣ ਉਜਾੜਾਂ ਵਿਚ ਭੂਤਨੇ ਜਿੱਥੇ ਕੋਈ ਨਾ ਸੁਣਦਾ ਦੁੱਖ
    ਅਰਥ ਅਤੇ ਵਰਤੋਂ
    ਇਹ ਅਖਾਣ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਸਣ ਵਾਲੇ ਲੋਕਾਂ ਦੇ ਸੁਭਾਅ ਵਿੱਚ ਫਰਕ ਦੱਸਣ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸ਼ਹਿਰਾਂ ਵਿੱਚ ਚੰਗੇ ਸੁਭਾਅ ਦੇ ਅਤੇ ਸਿਆਣੇ ਮਨੁੱਖ ਵਸਦੇ ਹਨ ਪਿੰਡਾਂ ਵਿੱਚ ਆਮ ਜਿਹੇ ਮਨੁੱਖ ਹੁੰਦੇ ਹਨ ਅਤੇ ਉਜਾੜਾਂ ਵਿੱਚ ਭੂਤਨੇ ਵਸਦੇ ਹਨ।
  6. ਸਹੁੰ ਦਈਏ ਜੀਅ ਦੀ, ਨਾ ਪੁੱਤ ਦੀ, ਨਾ ਧੀ ਦੀ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਮਨੁੱਖ ਸਿਰਫ ਆਪਣੇ ਆਪ ਦੀ ਹੀ ਗਰੰਟੀ ਦੇ ਸਕਦਾ ਹੈ ਹੋਰ ਕਿਸੇ ਦੀ ਨਹੀਂ ਉਹ ਭਾਵੇਂ ਉਸ ਦਾ ਧੀ ਪੁੱਤਰ ਹੀ ਕਿਉਂ ਨਾ ਹੋਵੇ।
  7. ਸਹੁ ਵੇ ਜੀਆ ਆਪਣਾ ਕੀਆ
    ਅਰਥ ਅਤੇ ਵਰਤੋਂ
    ਇਹ ਅਖਾਣ ਆਪਣੇ ਆਪ ਨਾਲ ਗੱਲਾਂ ਕਰਨ ਵੇਲੇ ਜਾਂ ਕਿਸੇ ਨੂੰ ਉਸ ਦੀਆਂ ਕੀਤੀਆਂ ਗਲਤੀਆਂ ਅਤੇ ਉਹਨਾਂ ਦੀ ਮਿਲ ਰਹੀ ਸਜਾ ਨੂੰ ਚਿਤਾਰਨ ਵੇਲੇ ਬੋਲਿਆ ਜਾਂਦਾ ਹੈ।
    ਸਕਤੇ ਦਾ ਸਤੀ ਵੀਹੀਂ ਸੌ
    ਇਸ ਅਖਾਣ ਦੇ ਅਰਥ ਅਨੁਸਾਰ ਧਨਾਟ ਜਾਂ ਸ਼ਕਤੀਵਾਨ ਮਨੁੱਖ ਕੁਝ ਗਲਤ ਵੀ ਕਰੇ ਤਾਂ ਵੀ ਉਸ ਨੂੰ ਠੀਕ ਹੀ ਮੰਨਿਆ ਜਾਂਦਾ ਹੈ।
  8. ਸਕਤੇ ਦੀ ਸਕਤੀ ਤੇ ਮਾੜੇ ਦੀ ਕੁਵਕਤੀ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਵੀ ਧਨਾਟ ਅਤੇ ਸ਼ਕਤੀਵਾਨ ਮਨੁੱਖ ਆਪਣੇ ਜੋਰ ਨਾਲ ਸਭ ਕੁਝ ਕਰ ਲੈਂਦਾ ਹੈ ਪਰ ਮਾੜਾ ਅਤੇ ਗਰੀਬ ਮਜਬੂਰੀ ਵੱਸ ਲਤਾੜਿਆ ਜਾਂਦਾ ਹੈ।
  9. ਸਬਜ਼ਭਾਜੀ ਤੇ ਸੁੱਕੀ ਮੜ੍, ਵਾਹ ਸ਼ਾਦੀ ਦਾ ਖਾਣਾ
    ਅਰਥ ਅਤੇ ਵਰਤੋਂ
    ਜਦੋਂ ਵਿਆਹ ਵਿੱਚ ਚੰਗਾ ਰੋਟੀ ਪਾਣੀ ਨਾ ਮਿਲੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  10. ਸਬਜ਼ਾ ਪਿਆ ਸਵੇਰ, ਹਾਲੀਆ ਹਲ਼ ਛੇੜ, ਸਬਜ਼ਾ ਪਿਆ ਸੰਝ ਹਾਲੀਆ ਹਲ਼ ਥੰਮ੍ਹ।
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਸਬਜਾ ਸ਼ਬਦ ਦਾ ਮਤਲਬ ਸਤਰੰਗੀ ਪੀਂਘ ਹੈ। ਇਹ ਅਖਾਣ ਕਿਸਾਨੀ ਜੀਵਨ ਅਤੇ ਤਜਰਬੇ ਵਿੱਚੋਂ ਨਿਕਲਿਆ ਹੈ। ਕਿਸਾਨ ਨੂੰ ਇਸ ਵਿੱਚ ਸੰਬੋਧਨ ਕੀਤਾ ਗਿਆ ਹੈ ਕਿ ਜੇਕਰ ਸਵੇਰ ਦੇ ਮੀਂਹ ਤੋਂ ਬਾਅਦ ਸਤਰੰਗੀ ਪੀਂਘ ਪੈ ਜਾਵੇ ਤਾਂ ਦੋਬਾਰਾ ਮੀਹ ਪੈਣ ਦੇ ਚਾਂਸ ਨਹੀਂ ਹੁੰਦੇ ਪਰ ਜੇਕਰ ਸ਼ਾਮ ਨੂੰ ਮੀਂਹ ਪੈਣ ਤੋਂ ਬਾਅਦ ਸਤਰੰਗੀ ਪੀਂਘ ਪਵੇ ਤਾਂ ਦੁਬਾਰਾ ਪੈਣ ਦੇ ਚਾਂਸ ਹੁੰਦੇ ਹਨ। ਇਸ ਅਖਾਣ ਵਿੱਚ ਕਿਸਾਨ ਨੂੰ ਦੱਸਿਆ ਗਿਆ ਹੈ ਕਿ ਜੇਕਰ ਸਵੇਰ ਦੇ ਮੀਹ ਤੋਂ ਬਾਅਦ ਸਤਰੰਗੀ ਪੀਂਘ ਪੈ ਗਈ ਹੈ ਤਾਂ ਉਹ ਹਲ ਵਾਹ ਸਕਦਾ ਹੈ ਪਰ ਜੇਕਰ ਸ਼ਾਮ ਵੇਲੇ ਮੀਂਹ ਪੈਣ ਤੋਂ ਬਾਅਦ ਸਤਰੰਗੀ ਪੀਂਘ ਪਈ ਹੈ ਤਾਂ ਹਲ਼ ਨੂੰ ਰੋਕ ਦੇਣਾ ਚਾਹੀਦਾ ਹੈ।
  11. ਸਬਰ ਨਣਾਨਾਂ ਨੂੰ, ਮੈਂ ਹਾਰ ਕੇ ਚੱਕੀ ਨੂੰ ਹੱਥ ਲਾਇਆ
    ਅਰਥ ਅਤੇ ਵਰਤੋਂ
    ਜਦੋਂ ਕੋਈ ਮੁਖੀ ਬੰਦਾ ਜਿੰਮੇਵਾਰੀ ਨਾ ਨਿਭਾਵੇ ਅਤੇ ਕਿਸੇ ਨਵੇਂ ਨਵੇਲੇ ਨੂੰ ਜਾਂ ਹੋਰ ਵਿਅਕਤੀ ਨੂੰ ਉਹ ਜਿੰਮੇਵਾਰੀ ਨਿਭਾਉਣੀ ਪਵੇ ਤਾਂ ਮਖੌਲ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਵਿੱਚੋਂ ਸਾਡੇ ਪੰਜਾਬੀ ਸੱਭਿਆਚਾਰ ਦੇ ਨਨਾਣ ਭਰਜਾਈ ਦੇ ਰਿਸ਼ਤੇ ਅਤੇ ਉਹਨਾਂ ਵਿਚਲੀ ਕਸ਼ਮਕਸ਼ ਦੀ ਵਿਸ਼ੇਸ਼ ਝਲਕ ਵੀ ਮਿਲਦੀ ਹੈ।
  12. ਸਭ ਚਲਦਿਆਂ ਦੇ ਯਾਰ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਦੁਨੀਆ ਸਿਰਫ ਕਾਮਯਾਬ ਲੋਕਾਂ ਦੀ ਹੀ ਮਿੱਤ ਹੈ। ਡਿੱਗੇ-ਢੱਠੇ ਨੂੰ ਇਥੇ ਕੋਈ ਨਹੀਂ ਪੁੱਛਦਾ।
  13. ਸਭ ਦੁਨੀਆ, ਆਵਣ ਜਾਣੀਆਂਜਾਂ ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣਹਾਰ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਸ ਦੁਨੀਆ ਦੀ ਨਾਸ਼ਮਾਨਤਾ ਦਾ ਸੁਨੇਹਾ ਦੇਣਾ ਹੋਵੇ। ਇਹ ਗੁਰਬਾਣੀ ਦੀ ਪੰਕਤੀ ਹੈ ਜਿਸ ਦੇ ਅਰਥ ਹਨ ਕਿ ਦੁਨੀਆ ਤੇ ਕੁਝ ਵੀ ਥਿਰ ਨਹੀਂ ਹੈ ਅਤੇ ਸਭਨੀ ਇਥੋਂ ਚਲੇ ਜਾਣਾ ਹੈ।
  14. ਸਭ ਭੇਡਾਂ ਮੂੰਹ ਕਾਲ਼ੀਆਂ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਇਥੇ ਸਾਰੇ ਬੰਦੇ ਹੀ ਭੈੜੇ ਅਤੇ ਕੁਲੱਛਣੇ ਹਨ ਤਾਂ ਇਹ ਅਖਾਨ ਬੋਲਿਆ ਜਾਂਦਾ ਹੈ।
  15. ਸਭਨਾਂ ਦਾ ਸਿਰ ਗੁੰਦਿਆ, ਗੰਜੀ ਗੁਰੜਾਵੇ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਭਾਈਚਾਰੇ ਦੇ ਬਾਕੀ ਲੋਕ ਤਾਂ ਬਣ ਠਣ ਕੇ ਘੁੰਮ ਰਹੇ ਹੋਣ ਅਤੇ ਖਾਸ ਪ੍ਰਾਪਤੀ ਕਰ ਚੁੱਕੇ ਹੋਣ ਪਰ ਕੋਈ ਇਕ ਅੱਧਾ ਹਮਾਤੜ ਉਹਨਾਂ ਵਿੱਚ ਕਮਲਾ ਰਮਲਾ ਬਣ ਕੇ ਘੁੰਮ ਰਿਹਾ ਹੋਵੇ।
  16. ਸਭਰਾਈਏ ਨੀ ਸਭਰਾਈਏ, ਵੇਲਾ ਬੀਤ ਗਏ ਤੋਂ ਆਈਏ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਲੋੜ ਵੇਲੇ ਮੌਕੇ ਤੇ ਨਾ ਪਹੁੰਚੇ ਪਰ ਮੌਕੇ ਤੋਂ ਬਾਅਦ ਪਹੁੰਚ ਕੇ ਆਪਣਾ ਆਪ ਵਿਖਾਵੇ।
  17. ਸਭੇ ਖੇਡਾਂ ਖੇਡੀਆਂ, ਘੜਮਿਲ ਵੀ ਖੇਡਣ ਦੇ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ ਠੱਠੇ ਅਤੇ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਅਤੇ ਮਿਲਕੇ ਬਹਿਣ ਦੀ ਤਾਕੀਦ ਕੀਤੀ ਜਾਂਦੀ ਹੈ।
  18. ਸਭੈ ਸਾਂਝੀ ਵਾਲ ਸਦਾਇਨਿ
    ਅਰਥ ਅਤੇ ਵਰਤੋਂ
    ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ ਜਿਸ ਦੇ ਅਰਥ ਹਨ ਕਿ ਸਮੁੱਚੀ ਕਾਇਨਾਤ ਇੱਕ ਪਰਮਾਤਮਾ ਨੇ ਸਾਜੀ ਹੈ ਅਤੇ ਸਭ ਵਿਚ ਉਹੀ ਵਸਦਾ ਹੈ। ਸਾਰੇ ਧਰਮ ਅਤੇ ਜਾਤ ਪਾ ਤ ਸਭ ਇਕੋ ਹੀ ਪਰਮਾਤਮਾ ਦਾ ਵਰਤਾਰਾ ਹੈ।
  19. ਸਮਝ ਲਈ ਗੱਲ, ਸਦਾ ਸੁਖੱਲ
    ਅਰਥ ਅਤੇ ਵਰਤੋਂ
    ਇਸ ਅਖਾਣ ਦਾ ਅਰਥ ਹੈ ਕਿ ਜੇਕਰ ਮਨੁੱਖ ਆਪਣੇ ਆਲੇ ਦੁਆਲੇ ਨਾਲ ਸੂਝ ਬੂਝ ਅਤੇ ਸਮਝ ਕੇ ਚੱਲੇ ਤਾਂ ਸੌਖਾ ਰਹਿੰਦਾ ਹੈ।
  20. ਸ਼ਮਲਾ ਦੇਖ ਮੈਂ ਡੁੱਲ੍ਹੀ, ਨਾ ਕੁੱਲੀ, ਨਾ ਗੁੱਲੀ
    ਅਰਥ ਅਤੇ ਵਰਤੋਂ
    ਜਦੋਂ ਕੋਈ ਕਿਸੇ ਦਾ ਬਾਹਰੀ ਭੇਖ ਅਤੇ ਟੌਹਰ ਟੱਪਾ ਦੇਖ ਕੇ ਉਸ ਉੱਤੇ ਡੁੱਲ੍ਹ ਜਾਵੇ ਪਰ ਉਸ ਦੇ ਪੱਲੇ ਕੁਝ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  21. ਸਮੁੰਦਰ ਪੀ ਕੇ ਵੀ ਬੁੱਲ੍ਹ ਸੁੱਕੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਭ ਕੁਝ ਖਾ ਪੀ ਕੇ ਵੀ ਕਿਸੇ ਮਨੁੱਖ ਦੀ ਨੀਅਤ ਅਤੇ ਤ੍ਰਿਸ਼ਨਾ ਭੁੱਖੀ ਦੀ ਭੁੱਖੀ ਰਹੇ।
  22. ਸਰਕਾਰ ਨਿਰਾ ਅੰਧਕਾਰ, ਸਾਧੂ ਕੂੜਾ, ਚੋਰ ਸਚਿਆਰ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਦੇ ਰਾਜ ਵਿੱਚ ਘੋਰ ਬੇਨਿਜਮੀ ਅਤੇ ਬੇਨਿਆਈ ਹੋ ਰਹੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਹਰ ਪਾਸੇ ਹਨੇਰਾ ਹੈ ਸਾਧੂਆਂ ਨੂੰ ਝੂਠੇ ਕੀਤਾ ਜਾ ਰਿਹਾ ਹੈ ਅਤੇ ਚੋਰਾਂ ਨੂੰ ਸੱਚੇ ਦੱਸਿਆ ਜਾ ਰਿਹਾ ਹੈ।
  23. ਸਰਕਾਰੋਂ ਤੇਲ ਮਿਲਿਆ, ਜੁੱਤੀ ਪਵਾ ਲਓ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਫਰੀ ਦੀ ਚੀਜ਼ ਹਰ ਹੀਲੇ ਲੈ ਲੈਣੀ ਚਾਹੀਦੀ ਹੈ। ਇਸ ਅਖਾਣ ਨੂੰ ਵਿਅੰਗ ਵਜੋ ਵੀ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਮੁਫਤ ਦੀ ਚੀਜ਼ ਲੈਣ ਖਾਤਰ ਆਪਣੀ ਕਿਸੇ ਕੀਮਤੀ ਚੀਜ਼ ਦਾ ਨੁਕਸਾਨ ਕਰ ਬੈਠੇ।
  24. ਸਰਫਾ ਕਰਕੇ ਸੁੱਤੀ, ਤੇ ਆਟਾ ਲੈ ਗਈ ਕੁੱਤੀ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਹਾਸੇ ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਸਰਫਾ ਕਰਕੇ ਜੋੜਦਾ ਰਹੇ ਪਰ  ਉਸ ਦੇ ਜਰਾ ਜਿਨੇ ਅਵੇਸਲੇਪਣ ਕਾਰਨ ਉਸਦਾ ਜੋੜਿਆ ਹੋਇਆ ਮਾਲ ਧਨ ਜਾਂਦਾ ਰਹੇ।
  25. ਸਰਬ ਰੋਗ ਕਾ ਅਉਖਦੁ ਨਾਮੁ
    ਅਰਥ ਅਤੇ ਵਰਤੋਂ
    ਇਹ ਅਖਾਣ ਗੁਰਬਾਣੀ ਦੀ ਪੰਗਤੀ ਹੈ ਜਿਸ ਦੇ ਅਰਥ ਹਨ ਕਿ ਪਰਮਾਤਮਾ ਦਾ ਨਾਮ ਹਰ ਤਰ੍ਹਾਂ ਦੇ ਸਰੀਰਕ ਸਭ ਮਾਨਸਿਕ ਰੋਗ ਮਿਟਾ ਦਿੰਦਾ ਹੈ।
  26. ਸ਼ਰਾਬ, ਖਾਨਾ ਖਰਾਬ।
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸ਼ਰਾਬ ਸ਼ਰਾਬ ਨਾਲ ਘਰ ਬਾਹਰ ਪੱਟਿਆ ਜਾਂਦਾ ਹੈ।
  27. ਸ਼ਰਾਬੀ ਕਰੇ ਖਰਾਬੀ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਸ਼ਰਾਬ ਪੀਣ ਵਾਲੇ ਬੰਦੇ ਅਕਸਰ ਹੀ ਖਰਾਬੀ ਕਰਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  28. ਸ਼ਰੀਕ ਉਜੜਿਆ ਵੇਹੜਾ ਮੋਕਲਾ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕ ਦੇ ਉਜੜਨ ਦਾ ਕਿਸੇ ਨੂੰ ਦੁੱਖ ਨਹੀਂ ਹੁੰਦਾ ਸਗੋਂ ਖੁਸ਼ੀ ਹੁੰਦੀ ਹੈ ਕਿ ਉਹਨਾਂ ਦਾ ਇੱਕ ਕੰਪੀਟੀਟਰ ਜਾਂ ਵਿਰੋਧੀ ਚਲਾ ਗਿਆ ਹੈ ਅਤੇ ਹੁਣ ਥਾਂ ਖਾਲੀ ਹੋ ਗਈ ਹੈ।
  29. ਸ਼ਰੀਕ ਤਾਂ ਮਿੱਟੀ ਦਾ ਨਹੀਂ ਮਾਨ ਹੁੰਦਾ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਸ਼ਰੀਕ ਕਦੇ ਵੀ ਤੁਹਾਡਾ ਫਾਇਦਾ ਨਹੀਂ ਕਰ ਸਕਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  30. ਸ਼ਰੀਕ ਬਸ ਸਿਹਰੇ ਬੰਨ ਕੇ ਨਹੀਂ ਢੁੱਕਦਾ, ਬਾਕੀ ਕਸਰ ਨਹੀਂ ਛੱਡਦਾ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕ ਹਰ ਹੀਲੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਕੋਈ ਕਸਰ ਨਹੀਂ ਛੱਡਦਾ। ਉਸ ਤੋਂ ਸਿਰਫ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਤੁਹਾਡੇ ਘਰੇ ਵਿਆਉਣ ਨਹੀਂ ਆਵੇਗਾ।
  31. ਸ਼ਰੀਕ ਲਾਵੇ ਲੀਕ, ਪੁੱਜੇ ਜਿੱਥੋਂ ਤੀਕ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕ ਤੁਹਾਨੂੰ ਹਰ ਥਾਂ ਤੇ ਹਰ ਹੀਲੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿੱਥੋਂ ਤੱਕ ਉਸਦੀ ਪਹੁੰਚ ਹੈ।
  32. ਸ਼ਰੀਕੇ ਦਾ ਦਾਣਾ, ਸਿਰ ਦੁਖਦੇ ਵੀ ਖਾਣਾ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸ਼ਰੀਕੇ-ਭਾਈਚਾਰੇ ਦੇ ਵਿੱਚ ਦਿਨ-ਸੁਦ ਦੌਰਾਨ ਮੂੰਹ ਮੁਲਾਜਾ ਰੱਖਣ ਲਈ ਜਾਣਾ ਪੈਂਦਾ ਹੈ ਅਤੇ ਉਸਦੇ ਘਰ ਰੋਟੀ-ਪਾਣੀ ਵੀ ਖਾਣਾ ਪੈਂਦਾ ਹੈ।
  33. ਸ਼ਰੀਕਾ ਆਵੇ… ਸ਼ਰੀਕਾ ਜਾਵੇ… ਦੁਖਦੇ-ਸੁਖਦੇ ਸਾਥ ਨਿਭਾਵੇ।
    ਇਸ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸ਼ਰੀਕਾ ਅਤੇ ਭਾਈਚਾਰਾ ਮਨੁੱਖ ਦੇ ਦੁੱਖ-ਸੁੱਖ ਦਾ ਸਾਥੀ ਹੁੰਦਾ ਹੈ।
  34. ਸ਼ਰ੍ਹਾ ਅੱਗੇ ਕਾਹਦੀ ਸ਼ਰਮ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਪੰਚਾਇਤ ਅਤੇ ਕੋਟ ਕਚਹਿਰੀ ਵਿੱਚ ਸ਼ਰਮ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ। ਅਜਿਹੀਆਂ ਥਾਵਾਂ ਤੇ ਆਪਣਾ ਪੱਖ ਮਜਬੂਤੀ ਨਾਲ ਅਤੇ ਬੇਝਿਜਕ ਹੋ ਕੇ ਰੱਖਣਾ ਚਾਹੀਦਾ ਹੈ।
  35. ਸਰ੍ਹਾਣੇ ਸੌਵੀਂਏ ਜਾਂ ਪਵਾਂਦੀ, ਲੱਕ ਤਾਂ ਵਿਚਾਲੇ ਹੀ ਆਉਣਾ
    ਅਰਥ ਅਤੇ ਵਰਤੋਂ
    ਜਦੋਂ ਕਈ ਚਾਰੇ ਕਰਕੇ ਕੋਈ ਮਸਲਾ ਜਾਂ ਗੱਲਬਾਤ ਜਿਉਂ ਦੀ ਤਿਉਂ ਰਹਿੰਦੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  36. ਸਲਾਹ ਤਾਂ ਕੰਧ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸਲਾਹ ਮਸ਼ਵਰੇ ਨਾਲ ਕਈ ਮਸਲੇ ਅਤੇ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਜੇਕਰ ਖ਼ੁਦ ਨੂੰ ਸਮਝ ਨਾ ਆਉਂਦੀ ਹੋਵੇ ਤਾਂ ਸਲਾਹ ਮਮੂਲੀ ਵਿਅਕਤੀ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ।
  37. ਸਲਾਹੀਦਾ ਗੁੜ ਦੰਦੀ ਲੱਗਾ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਚੀਜ਼ ਜਾਂ ਵਿਅਕਤੀ ਦੀ ਸਿਫਤ ਸਲਾਹ ਤੋਂ ਬਾਅਦ ਉਹ ਖਰਾਬ ਨਿਕਲੇ ਜਾਂ ਲੋਕਾਂ ਦੇ ਭਾਗਾਂ ਦੀ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਸਲਾਹੀਦੀ ਖਿਚੜੀ ਦੰਦਾਂ ਨੂੰ ਲੱਗੇ
    ਉਹੀ ਅਰਥ।
  39. ਸਲਾਹੀਦੀਸਲਾਹੀਦੀ, ਖੀਰ ਖੱਟੀ ਼਼
    ਉਹੀ ਅਰਥ।
  40. ਸਵਾਦਾਂ ਦੀ ਪੱਟੀ ਸਰਹੰਦ, ਬੱਸੀਆਂ ਦੇ ਹੋ ਗਏ ਨੇ ਕੋਲ਼ੇ
    ਅਰਥ ਬਾਕੀ ਹਨ। ਜੇਕਰ ਤੁਸੀਂ ਇਸ ਦੇ ਅਰਥ ਜਾਣਦੇ ਹੋ ਤਾਂ ਕੁਮੈਂਟ ਕਰਕੇ ਜਾਣਕਾਰੀ ਵਿਚ ਵਾਧਾ ਕਰੋ ਜੀ।
  41. ਸਵਾਲ ਜਵੀਂ, ਜਵਾਬ ਛੋਲੇ
    ਅਰਥ ਅਤੇ ਵਰਤੋਂ
    ਜਦੋਂ ਕੋਈ ਸਵਾਲ ਕੁਝ ਹੋਰ ਪੁੱਛੇ ਅਤੇ ਉਸਦਾ ਜਵਾਬ ਉਲਟਾ ਕੁਝ ਹੋਰ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  42. ਸਵੇਲੇ ਸਵੇਂ ਹਨੇਰੇ ਜਾਗੇ, ਸੁਖਸੰਪਤ ਔਰ ਸਭ ਕੁਝ ਆਗੇ
    ਅਰਥ ਅਤੇ ਵਰਤੋਂ
    ਇਹ ਅਖਾਣ ਰਾਤ ਨੂੰ ਜਲਦੀ ਸੌਣ ਅਤੇ ਸਵੇਰੇ ਸਵਖਤੇ ਉੱਠਣ ਦੀ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਰਾਤ ਨੂੰ ਜਲਦੀ ਸੌਣ ਵਾਲਾ ਅਤੇ ਸਵੇਰੇ ਸਵਖਤੇ ਉੱਠਣ ਵਾਲਾ ਵਿਅਕਤੀ ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਆਰਥਿਕ ਸੁੱਖ ਮਾਣਦਾ ਹੈ। ਉਸ ਦੀ ਹਰ ਪਾਸੇ ਚੜ੍ਹਦੀ ਕਲਾ ਹੋ ਜਾਂਦੀ ਹੈ। ਇਹ ਅਖਾਣ ਅੰਗਰੇਜ਼ੀ ਦੀ phares ਕਹਾਵਤ Early to bed and early to rise makes man healthy wealthy and wise. ਦਾ ਸਮਾਨ ਅਰਥੀ ਹੈ।
  43. ਸੜੇ ਘਰ ਦੇ ਕੋਲ਼ੇ ਹੀ ਸਹੀ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਦੇਣਦਾਰ ਦਾ ਸਭ ਕੁਝ ਤਬਾਹ ਹੋ ਜਾਵੇ ਅਤੇ ਲੈਣ ਨੂੰ ਉਸ ਦੀ ਕੋਈ ਨਿਕੰਮੀ ਨਕਾਰੀ ਚੀਜ਼ ਹੀ ਮਿਲ ਜਾਵੇ, ਜਿਸ ਨਾਲ ਉਸਦਾ ਘਾਟਾ ਤਾਂ ਪੂਰਾ ਨਾ ਹੋਵੇ ਪਰ ਉਸਦੇ ਮਨ ਨੂੰ ਤਸੱਲੀ ਜਰੂਰ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  44. ਸ਼ਕਲ ਚੁੜੇਲਾਂ, ਖੇਖਣ ਪਰੀਆਂ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਹਾਸੇ ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਸ਼ਕਲ ਤਾਂ ਚੰਗੀ ਨਾ ਹੋਵੇ ਪਰ ਨਖਰੇ ਉਸ ਦੇ ਹੂਰ ਪਰੀਆਂ ਵਰਗੇ ਹੋਣ।
  45. ਸ਼ਕਲ ਮੋਮਨਾ, ਕਰਤੂਤ ਕਾਫ਼ਰਾਂ
    ਅਰਥ ਅਤੇ ਵਰਤੋਂ
    ਇਹ ਅਖਾਣ ਕਿਸੇ ਨੂੰ ਉਸ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਨੂੰ ਚਿਤਾਰਨ ਲਈ ਬੋਲਿਆ ਜਾਂਦਾ ਹੈ ਕਿ ਉਸ ਉਸ ਦਾ ਵੇਸ ਤਾਂ ਦਰਵੇਸ਼ਾਂ ਵਾਲਾ ਹੈ ਪਰ ਕੰਮ ਸ਼ੈਤਾਨਾਂ ਵਾਲੇ ਹਨ।
  46. ਸਖੀ ਸੁਮ ਲੇਖਾ ਬਰਾਬਰ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਵਿਹਾਰ ਵਿੱਚ ਖਰੇ ਰਹਿਣ ਦੀ ਤਕੀਦ ਕਰਨੀ ਹੋਵੇ।
  47. ਸਖ਼ੀ ਦਾ ਬੇੜਾ ਪਾਰ
    ਅਰਥ ਅਤੇ ਵਰਤੋਂ
    ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਮਿੱਤਰਤਾ ਨਾਲ ਅਨੇਕਾਂ ਕੰਮ ਸਵਾਰੇ ਜਾ ਸਕਦੇ ਹਨ।
  48. ਸਖੀ ਨਾਲੋਂ ਸੂਮ ਭਲੀ, ਜਿੜੀ ਤੁਰਤ ਦੇਵੇ ਜਵਾਬ
    ਅਰਥ ਅਤੇ ਵਰਤੋਂ
    ਇਹ ਅਖਾਣ ਉਸ ਕੋਰੇ ਬੰਦੇ ਲਈ ਬੋਲਿਆ ਜਾਂਦਾ ਹੈ ਜੋ ਕਿਸੇ ਨੂੰ ਲਾਰੇ ਲਾ ਕੇ ਖਰਾਬ ਨਹੀਂ ਕਰਦਾ ਬਲਕਿ ਜੇਕਰ ਉਹ ਕੰਮ ਨਾ ਕਰ ਸਕਦਾ ਹੋਵੇ ਤਾਂ ਮੌਕੇ ਤੇ ਜਵਾਬ ਦੇ ਦਿੰਦਾ ਹੈ। ਅਖਾਣ ਦੇ ਅਰਥ ਅਨੁਸਾਰ ਲਾਰੇਬਾਜ ਮਿੱਤਰ ਨਾਲੋਂ ਸੂਮ ਵਿਅਕਤੀ ਸੌ ਗੁਣ ਚੰਗਾ ਹੈ ਕਿਉਂਕਿ ਉਹ ਲਾਰੇ ਲਾ ਕੇ ਕਿਸੇ ਦਾ ਸਮਾਂ ਖਰਾਬ ਨਹੀਂ ਕਰਦਾ।
  49. ਸਤ ਡਿੱਗਿਆ, ਜਹਾਨ ਡਿੱਗਿਆ
    ਅਰਥ ਅਤੇ ਵਰਤੋਂ
    ਇਹ ਅਖਾਣ ਜਤ ਸਤ ਦਾ ਉਪਦੇਸ਼ ਦੇਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਅਰਥ ਅਨੁਸਾਰ ਜੇਕਰ ਮਨੁੱਖ ਦਾ ਜਤ ਭੰਗ ਹੋ ਜਾਵੇ ਤਾਂ ਸਮਝੋ ਉਸਦਾ ਸਭ ਕੁਝ ਭੰਗ ਹੋ ਜਾਂਦਾ ਹੈ।
  50. ਸਤੀ ਦੇ, ਸੰਤੋਖੀ ਖਾਏ
    ਅਰਥ ਅਤੇ ਵਰਤੋਂ
    ਇਹ ਅਖਾਣ ਫਲਸਫਾਨਾ ਗਿਆਨ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸਤ ਦੇ ਵਿੱਚ ਰਹਿ ਕੇ ਜੀਵਿਆ ਜੀਵਨ ਹਰ ਪਾਸੇ ਸੰਤੋਖ ਪੈਦਾ ਕਰਨ ਦਾ ਸਾਧਨ ਬਣਦਾ ਹੈ।
  51. ਸਦਾਂ ਤਾ ਖੂਹ ਵੀ ਲਵੇਰੇ ਨਹੀਂ ਰਹਿੰਦੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਦੱਸਣਾ ਹੋਵੇ ਕਿ ਸਾਰੀ ਉਮਰ ਕੋਈ ਕਿਸੇ ਦੇ ਲਈ ਮਦਦਗਾਰ ਨਹੀਂ ਹੋ ਸਕਦਾ ਅਤੇ ਉਸ ਦੀ ਵੀ ਮਦਦ ਕਰਨ ਦੀ ਇੱਕ ਸੀਮਾ ਸਮਰੱਥਾ ਹੁੰਦੀ ਹੈ। ਇਸ ਅਖਾਣ ਦੇ ਅਰਥ ਅਨੁਸਾਰ ਪੈਦਾਵਾਰ ਦਾ ਹਰ ਇੱਕ ਸਰੋਤ ਇਨਾ ਬੇਅੰਤ ਨਹੀਂ ਹੁੰਦਾ ਕਿ ਉਹ ਕਦੇ ਖਤਮ ਨਾ ਹੋਵੇ। ਕੋਈ ਸਰੋਤ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਇੱਕ ਨਾ ਇੱਕ ਦਿਨ ਤਾਂ ਉਹ ਮੁੱਖ ਹੀ ਜਾਂਦਾ ਹੈ।
  52. ਸਦਾਂ ਨਾ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ
    ਅਰਥ ਅਤੇ ਵਰਤੋਂ
    ਇਹ ਅਖਾਣ ਜੀਵਨ ਦੇ ਰੰਗਲੇ ਦਿਨ ਹਮੇਸ਼ਾ ਨਹੀਂ ਰਹਿੰਦੇ ਦੱਸਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਮਨੁੱਖ ਉੱਤੇ ਨਾ ਤਾਂ ਹਮੇਸ਼ਾ ਜਵਾਨੀ ਰਹਿੰਦੀ ਹੈ ਅਤੇ ਨਾ ਹੀ ਹਮੇਸ਼ਾ ਉਸਦਾ ਹੁਕਮ ਚਲਦਾ ਹੈ ਅਤੇ ਨਾ ਹੀ ਹਮੇਸ਼ਾ ਉਹ ਮੌਜਾਂ ਲੁੱਟ ਸਕਦਾ ਹੈ।
  53. ਸਦਾ ਭਵਾਨੀ, ਚੱਪੇ ਜਿੰਨੀ
    ਅਰਥ ਬਾਕੀ ਹੈ।

ਸੱਸ, ਸਹੁਰੇ ਨਾਲ ਜੁੜੇ ਅਖਾਣਾ ਦੀ ਵੱਡੀ ਅਤੇ ਰੌਚਿਕ ਕੁਲੈਕਸ਼ਨ

ਪੰਜਾਬੀ ਅਖਾਣ ਅਤੇ ਸੱਸ-ਸਹੁਰੇ ਨਾਲ ਜੁੜੇ 50+ ਮਜ਼ੇਦਾਰ ਅਖਾਣ।
ਪੰਜਾਬੀ ਅਖਾਣ ਅਤੇ ਸੱਸ-ਸਹੁਰੇ ਨਾਲ ਜੁੜੇ 50+ ਮਜ਼ੇਦਾਰ ਅਖਾਣਾਂ ਦੀ ਕੁਲੈਕਸ਼ਨ ਇੱਥੇ ਦੋਖੋ
  1. ਸਹੁਰਾ ਨਾ ਸਾਲਾ, ਮੈਂ ਆਪੇ ਘਰ ਵਾਲਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਾਹੱਕ ਵਿਅਕਤੀ ਹੀ ਕਿਸੇ ਜਗ੍ਹਾ ਉੱਤੇ ਚੌਧਰੀ ਬਣ ਬੈਠੇ ਅਤੇ ਉਸ ਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਾ ਹੋਵੇ।
  2. ਸਹੁਰਾ ਨੂੰਹ ਨਾਲ ਗੱਲ ਨਾ ਕਰੇ, ਨੂੰਹ ਰੰਨ ਭੌਂਕਭੌਂਕ ਮਰੇ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਉੱਚੇ ਅਹੁਦੇ ਵਾਲਾ ਵਿਅਕਤੀ ਨੀਵੇਂ ਅਹੁਦੇ ਵਾਲੇ ਵਿਅਕਤੀ ਨਾਲ ਗੱਲ ਵੀ ਨਾ ਕਰੇ ਅਤੇ ਨੀਵੇਂ ਅਹੁਦੇ ਵਾਲਾ ਵਿਅਕਤੀ ਫਿਰ ਵੀ ਉਸਦੀ ਚਾਪਲੂਸੀ ਕਰਦਾ ਫਿਰੇ। ਇਹ ਅਖਾਣ ਨੂੰਹ-ਸਹੁਰੇ ਦੇ ਸੰਬੰਧ ਵਿੱਚ ਵੀ ਬੋਲਿਆ ਜਾਂਦਾ ਹੈ।
  3. ਸਹੁਰਾ ਮੂੰਹ ਨਾ ਧਰੇ, ਤੇ ਨੂੰਹ ਹੱਗਹੱਗ ਭਰੇ
    ਉਹੀ ਅਰਥ 
  4. ਸਹੁਰਾ ਮੇਰਾ ਬੱਧਾ, ਨੂੰਹ ਦਾ ਦਾਅ ਲੱਗਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਘਰ ਜਾਂ ਅਦਾਰੇ ਦਾ ਮੁਖੀ ਕਿਸੇ ਸਮੱਸਿਆ ਵਿੱਚ ਘਿਰਿਆ ਹੋਵੇ ਅਤੇ ਘਰ ਵੱਲ ਧਿਆਨ ਨਾ ਦੇ ਸਕੇ ਅਤੇ ਪਿੱਛੇ ਬੈਠੇ ਘਰ ਜਾਂ ਅਦਾਰੇ ਦੇ ਆਮ ਮੈਂਬਰ ਮਨਮਰਜੀਆਂ ਕਰਦੇ ਫਿਰਨ। ਇਹ ਅਖਾਣ ਬਦਚਲਣੀ ਨੂੰਹ ਜਾਂ ਔਰਤ ਦੇ ਸਬੰਧ ਵਿਚ ਵੀ ਬੋਲਿਆ ਜਾਂਦਾ ਹੈ ਜਿਸ ਨੂੰ ਰੋਕਣ ਵਾਲੇ ਖੁਦ ਕਿਤੇ ਫਸੇ ਹੋਏ ਹੋਣ।
  5. ਸਹੁਰਾ ਵੈਦ, ਕਰੁੱਧੀ ਰੁੱਝੀ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ-ਠੱਠੇ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਨੁੱਖ ਦੀ ਸਮੱਸਿਆ ਕਾਫੀ ਵੱਡੀ ਹੋਵੇ ਪਰ ਸਮੱਸਿਆ ਨੂੰ ਹੱਲ ਕਰਨ ਵਾਲਿਆਂ ਨੂੰ ਉਹ ਕਿਸੇ ਮਜਬੂਰੀ ਵੱਸ ਦੱਸ ਵੀ ਨਾ ਸਕੇ। ਅਖਾਣ ਦੇ ਅਖਰੀ ਅਰਥ ਇਹ ਹਨ ਕਿ ਸਹੁਰਾ ਜੀ ਵੈਦ ਹਨ ਅਤੇ ਨੂੰਹ ਨੂੰ ਅਜਿਹੀ ਬਿਮਾਰੀ ਹੈ ਜੋ ਸਹੁਰੇ ਨੂੰ ਦੱਸੀ ਨਹੀਂ ਜਾ ਸਕਦੀ।
  6. ਸਹੁਰਾ ਵੱਡਾ ਤਾਂ ਘਰ ਵੱਡਾ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਪਰਿਵਾਰ ਦੇ ਵੱਡੇ-ਬਜ਼ੁਰਗਾਂ ਦੀ ਇੱਜ਼ਤ ਨਾਲ ਹੀ ਘਰ ਦੀ ਸ਼ਾਨ ਬਣਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  7. ਸਹੁਰੇ ਦੀ ਛੱਤ, ਬੁੱਢੇ ਦੀ ਲਾਠੀ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਸਹੁਰੇ ਪਰਿਵਾਰ ਦਾ ਸਹਾਰਾ ਬਹੁਤ ਮਹੱਤਵਪੂਰਨ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  8. ਸਹੁਰਾ ਘਰ ਸੁਖੀ, ਨੂੰਹ ਦਾ ਮਨ ਸੁਖੀ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਘਰ ਦਾ ਮਾਹੌਲ ਚੰਗਾ ਹੋਵੇ ਤਾਂ ਨਵੀਂ ਨੂੰਹ ਵੀ ਖੁਸ਼ ਰਹਿੰਦੀ ਹੈ।
  9. ਸਹੁਰੇ ਘਰ ਦੀ ਰੀਤ ਨਿਭਾਵੇ, ਉਹੀ ਨੂੰਹ ਵਡਿਆਈਆਂ ਪਾਵੇ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਸਹੁਰੇ ਪਰਿਵਾਰ ਦੀਆਂ ਰੀਤਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝ ਕੇ ਨਿਭਾਉਣ ਵਾਲੀ ਨੂੰਹ ਹੀ ਕਾਮਯਾਬ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  10. ਸਹੁਰੇ ਦਾ ਘਰ ਰੀਤਾਂ ਵੱਖ ਤੇ ਵੱਖਰੇ ਡਰ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਹਰ ਘਰ ਦੇ ਆਪਣੇ ਨਿਯਮ ਅਤੇ ਰੀਤਾਂ-ਰਿਵਾਜ ਹੁੰਦੇ ਹਨ ਅਤੇ ਨਵੇਂ ਵਿਅਕਤੀ ਲਈ ਉਨ੍ਹਾਂ ਨੂੰ ਨਿਭਾਉਣਾ ਔਖਾ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  11. ਸਹੁਰੇ ਘਰ ਦਾ ਪਾਣੀ ਵੀ ਪੁੱਛ ਕੇ ਪੀਣਾ ਪੈਂਦਾ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਨਵੀ ਨਵੇਲੀ ਨੂੰਹ ਨੂੰ ਸ਼ੁਰੂ ਵਿੱਚ ਬੜੇ ਹੀ ਸਲੀਕੇ ਅਤੇ ਸਾਵਧਾਨੀ ਨਾਲ ਰਹਿਣਾ ਪੈਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  12. ਸਹੁਰਾ ਘਰ ਵੱਡਾ, ਨੂੰਹ ਦਾ ਦਿਲ ਛੋਟਾ।
    ਅਰਥ ਅਤੇ ਵਰਤੋਂ
    ਜਦੋਂ ਸੁਖ-ਸਹੂਲਤਾਂ ਹੋਣ ਦੇ ਬਾਵਜੂਦ ਨੂੰਹ ਦੀ ਘਰ ਵਿਚ ਨਾ ਬਣੇ ਤਾਂ ਇਹ ਅਖਾਣ ਬੋਲਿਆ ਜਾਂਦਾ।
  13. ਸਹੁਰੇ ਘਰ ਦੀ ਰੋਟੀ, ਸੱਸ ਦੀ ਮਰਜ਼ੀ।
    ਅਰਥ ਅਤੇ ਵਰਤੋਂ
    ਜਦੋਂ ਕਿਸੇ ਘਰ ਵਿਚ ਸੱਸ ਦੀ ਬਹੁਤ ਜਿਆਦਾ ਚੌਧਰ ਹੋਵੇ ਅਤੇ ਨੂੰਹ ਪੂਰੀ ਤਰ੍ਹਾਂ ਉਸ ਉੱਤੇ ਨਿਰਭਰ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ।
  14. ਸਹੁਰੇ ਘਰ ਦੀ ਇੱਜ਼ਤ, ਨੂੰਹ ਦੇ ਹੱਥ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਘਰ ਦੀ ਇੱਜ਼ਤ ਕਾਇਮ ਰੱਖਣ ਵਿੱਚ ਨੂੰਹ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  15. ਸਹੁਰਿਆ ਤੇਰਾ ਨਾਂ ਤਾਂ ਆਉਂਦਾ, ਪਰ ਲੈਣਾ ਨਹੀਂ
    ਇਹ ਅਖਾਣ ਵੀ ਹਾਸੇ ਠੱਠੇ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਾਹਮਣੇ ਵਾਲਾ ਆਪਣੇ ਨੀਵੇਂ ਅਹੁਦੇ ਕਾਰਨ ਉੱਚੇ ਅਹੁਦੇ ਵਾਲੇ ਨੂੰ ਕੁਝ ਵੀ ਕਹਿ ਨਾ ਸਕੇ।

ਸੱਸ ਨਾਲ ਜੁੜੇ ਅਖਾਣਾ ਦੀ ਮਜੇਦਾਰ ਅਤੇ ਸਿਖਿਆਦਾਇਕ ਕੁਲੈਕਸ਼ਨ

  1. ਸੱਸ ਅਜੇ ਡਿਉੜੀ ਨਹੀਂ ਲੰਘੀ, ਤੇ ਨੂੰਹ ਨੈਣ ਮਟਕਾਏ
    ਅਰਥ ਅਤੇ ਵਰਤੋਂ
    ਇਸ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਘਰ ਜਾਂ ਅਦਾਰੇ ਦਾ ਮੁਖੀ ਅਜੇ ਘਰ ਦੇ ਦਰਵਾਜੇ ਚੋਂ ਬਾਹਰ ਹੀ ਨਿਕਲਿਆ ਹੋਵੇ ਅਤੇ ਪਿੱਛੇ ਬੈਠੇ ਘਰ ਜਾਂ ਅਦਾਰੇ ਦੇ ਮੈਂਬਰ ਮਨਮਰਜੀਆਂ ਸ਼ੁਰੂ ਕਰ ਦੇਣ।
  2. ਸੱਸ ਤੋਂ ਚੋਰੀ ਆਈ ਹਾਂ ਜਵਾਂ ਤੋਂ ਕਣਕਾਂ ਵਟਾ ਦੇ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਅਜਿਹੀ ਕਹਾਣੀ ਕਹਾਣੀ ਘੜ ਰਿਹਾ ਹੋਵੇ ਜੋ ਸਾਹਮਣੇ ਵਾਲੇ ਨੂੰ ਵਿਸ਼ਵਾਸ ਵਿੱਚ ਲੈ ਲਵੇ।
  3. ਸੱਸ ਨਹੀਂ ਸੰਗ ਨਹੀਂ, ਸਾਹੁਰਾ ਨਹੀਂ ਘੁੰਡ ਨਹੀਂ
    ਅਰਥ ਅਤੇ ਵਰਤੋਂ
    ਇਹ ਅਖਾਣ ਸਿੱਖਿਆ ਦੇਣ ਵਜੋਂ ਜਾਂ ਨਹੋਰਾ ਮਾਰਨ ਵਜੋਂ ਬੋਲਿਆ ਉਦੋਂ ਜਾਂਦਾ ਹੈ ਜਦੋਂ ਕਿਸੇ ਦੇ ਸਿਰ ਤੇ ਸੱਸ ਜਾਂ ਸਹੁਰਾ ਨਾ ਹੋਵੇ ਅਤੇ ਘਰ ਦੀ ਨੂੰ ਬਿਨਾਂ ਕਿਤੇ ਸੰਗ ਅਤੇ ਲੱਜਾ ਦੇ ਵਿਚਰੇ।
  4. ਸੱਸ ਨਾ ਨਣਾਨ, ਤੇ ਅੰਮਾ ਆਪੇ ਪ੍ਰਧਾਨ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਨੂੰਹ ਦੇ ਸਿਰ ਉੱਤੇ ਨਾ ਸੱਸ ਦਾ ਪਹਿਰਾ ਹੋਵੇ ਅਤੇ ਨਾ ਹੀ ਨਨਾਣ ਦਾ ਅਤੇ ਸਮੁੱਚ ਘਰ ਵਿੱਚ ਉਸਦੀ ਹੀ ਚੌਧਰ ਹੋਵੇ।
  5. ਸੱਸ ਪਈਪਈ, ਮੂਲੋ ਹੀ ਗਈ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ ਠੱਠੇ ਵਜੋਂ ਨੂੰਹ ਦੇ ਰਿਸ਼ਤੇਦਾਰਾਂ ਵੱਲੋਂ ਸੱਸ ਨੂੰ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  6. ਸੱਸ ਨੂੰਹ ਦਾ ਝਗੜਾ, ਘਰ ਦਾ ਵਿਗਾੜਾ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਸੱਸ-ਨੂੰਹ ਦਾ ਝਗੜਾ ਘਰ ਦੇ ਉਜਾੜੇ ਦਾ ਕਾਰਨ ਬਣਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਸੱਸ ਦੀ ਰੱਖ, ਨੂੰਹ ਦਾ ਪੱਖ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਨੂੰਹ ਅਤੇ ਸੱਸ ਦੋਹਾਂ ਵਿਚ ਹੀ ਆਪਣਾ-ਆਪਣਾ ਪੱਖ ਦੇਖਣ ਦੀ ਰੁਚੀ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  8. ਸੱਸ ਸਿਆਣੀ, ਨੂੰਹ ਨਿਆਣੀ।
    ਅਰਥ ਅਤੇ ਵਰਤੋਂ
    ਜਦੋਂ ਸੱਸ ਲੋੜ ਵੱਧ ਸਿਆਣੀ ਬਣ ਕੇ ਦਿਖਾਵੇ ਅਤੇ ਆਪਣੇ ਗਲਤ ਫੈਸਲਿਆਂ ਨੂੰ ਸਹੀ ਦੱਸੇ ਅਤੇ ਨੂੰਹ ਨੂੰ ਕੱਖ ਨਾ ਸਮਝੇ ਤਾਂ ਇਹ ਅਖਾਣ ਬੋਲਿਆ ਜਾਂਦਾ।ਸੱਸ ਦਾ ਰਾਜ, ਨੂੰਹ ਦਾ ਸਾਜ।
    ਜਦੋਂ ਦੱਸਣਾ ਹੋਵੇ ਘਰ ਵਿੱਚ ਸੱਸ ਦੀ ਚੌਧਰ ਹੇਠ ਹੀ ਨੂੰਹ ਦੇ ਦਿਨ ਚੰਗੇ ਲੰਘਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ।
  9. ਸੱਸ ਕਰੇ ਨੂੰਹ ਦੀ, ਨੂੰਹ ਕਰੇ ਸੱਸ ਦੀ।
    ਅਰਥ ਅਤੇ ਵਰਤੋਂ
    ਜਦੋਂ ਦੋਵੇਂ ਨੂੰਹ ਸੱਸ ਜਾਂ ਦੋ ਪਾਸਿਆਂ ਤੋਂ ਇੱਕ-ਦੂਜੇ ਤੋਂ ਉਮੀਦਾਂ ਅਤੇ ਸ਼ਿਕਾਇਤਾਂ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ।
  10. ਸੱਸ ਹੱਥ ਤਜਰਬਾ ਤੇ ਨੂੰਹ ਦੇ ਹੱਥ ਘਰ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਵੱਡੀ ਪੀੜ੍ਹੀ ਤਜਰਬੇ ਨਾਲ ਹੀ ਨਵੀਂ ਪੀੜ੍ਹੀ ਕੰਮ ਕਰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ।
  11. ਸੱਸ ਨੂੰਹ ਮਿਲੀਆਂ ਤੇ ਘਰ ਦੀਆਂ ਕੰਧਾਂ ਖਿਲੀਆਂ।
    ਅਰਥ ਅਤੇ ਵਰਤੋਂ
    ਜਦੋਂ ਘਰ ਵਿਚ ਸੱਸ ਅਤੇ ਨੂੰਹ ਘਰ ਵਿਚ ਪਿਆਰ ਨਾਲ ਰਹਿਣ ਲੱਗ ਜਾਣ ਅਤੇ ਘਰ ਸੁਖੀ ਹੋ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ।
  12. ਸੱਸ ਨੂੰਹ ਰਲੀਆਂ ਤੇ ਘਰ ਫੁੱਲ-ਕਲੀਆਂ।
    ਅਰਥ ਅਤੇ ਵਰਤੋਂ
    ਜਦੋਂ ਨੂੰਹ ਸੱਸ ਆਪਸੀ ਪਿਆਰ ਨਾਲ ਰਹਿਣ ਤਾਂ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।
  13. ਸੱਸ ਚੰਗੀ ਤਾਂ ਨੂੰਹ ਸੁਖੀ ਨੂੰਹ ਚੰਗੀ ਤਾਂ ਸੱਸ ਸੁਖੀ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਨੂੰਹ ਸੱਸ ਦਾ ਰਿਸ਼ਤਾ ਦੋਹਾਂ ਪਾਸਿਆਂ ਦੇ ਚੰਗੇ ਵਰਤਾਰੇ ਨਾਲ ਸੁਖੀ ਬਣਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  14. ਸੱਸ ਦੇ ਬੋਲ, ਨੂੰਹ ਦੇ ਢੋਲ।
    ਅਰਥ ਅਤੇ ਵਰਤੋਂ
    ਜਦੋਂ ਨੂੰਹ ਸੱਸ ਦੀਆਂ ਕਹੀਆਂ ਆਮ ਗੱਲਾਂ ਨੂੰ ਵਧਾ ਚੜ੍ਹਾ ਕੇ ਬਾਹਰ ਦੱਸੇ ਤਾਂ ਇਹ ਅਖਾਣ ਬੋਲਿਆ ਜਾਂਦਾ।ਸੱਸ ਦੀ ਸਖ਼ਤੀ, ਨੂੰਹ ਦੀ ਬਗਾਵਤ।
    ਜਦੋਂ ਦੱਸਣਾ ਹੋਵੇ ਕਿ ਬੇਲੋੜੀ ਸਖ਼ਤੀ ਅਕਸਰ ਵਿਰੋਧ ਪੈਦਾ ਕਰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  15. ਸੱਸ ਨੂੰਹ ਦੀਆਂ ਖਾਰਾਂ ਇੱਕ ਮਿਆਨ ਦੋ ਤਲਵਾਰ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਨੂੰਹ-ਸੱਸ ਦਾ ਨਿਭਾਅ ਔਖਾ ਹੁੰਦਾ ਹੈ, ਜਿਵੇਂ ਇਕ ਮਿਆਨ ਵਿਚ ਦੋ ਤਲਵਾਰਾਂ ਰੱਖਣਾ ਔਖੀ ਗੱਲ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।।
  16. ਸੱਸ ਸਿਆਣੀ, ਘਰ ਦੀ ਰਾਣੀ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਸੱਸ ਦੀ ਸਿਆਣਪ ਅਤੇ ਤਜਰਬੇ ਦਾ ਘਰ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  17. ਸੱਸ ਦੇ ਘਰ ਦੀ ਗੱਲ, ਸਹੁਰੇ ਦੇ ਕੰਨ ਤੱਕ।
    ਅਰਥ ਅਤੇ ਵਰਤੋਂ
    ਜਦੋ ਘਰ ਦੀ ਇੱਕ ਗੱਲ ਆਖ਼ਰ ਪਰਿਵਾਰ ਦੇ ਮੁਖੀ ਤੱਕ ਪਹੁੰਚ ਜਾਂਦੀ ਹੈ।
  18. ਸੱਸ ਦੀ ਮੱਤ, ਨੂੰਹ ਦੀ ਮਿਹਨਤ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਸੱਸ ਦੇ ਤਜਰਬੇ ਅਤੇ ਨੂੰਹ ਮਿਹਨਤ ਨਾਲ ਘਰ ਸੁਚੱਜਾ ਚੱਲਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  19. ਸੱਸ ਦੀ ਛਾਂ ਹੇਠਾਂ ਨੂੰਹ ਦੀ ਪਰਖ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਵੱਡਿਆਂ ਦੀ ਨਿਗਰਾਨੀ ਹੇਠ ਨਵੇਂ ਮੈਂਬਰ ਦੀ ਕਾਬਲੀਅਤ ਪਰਖੀ ਜਾਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  20. ਸੱਸ ਸਿਖਾਵੇ, ਨੂੰਹ ਨਿਭਾਵੇ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਵੱਡਿਆਂ ਦੀ ਸਿੱਖਿਆ ਨੂੰ ਅਮਲ ਵਿੱਚ ਲਿਆਉਣਾ ਸਾਡਾ ਫਰਜ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  21. ਸੱਸ ਨੂੰਹ ਦਾ ਪਿਆਰ, ਘਰ ਦਾ ਸ਼ਿੰਗਾਰ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਨੂੰਹ ਸੱਸ ਦਾ ਪਿਆਰ ਨਾਲ ਸਾਰੇ ਘਰ ਦੀ ਖੁਸ਼ੀ ਵਧ ਜਾਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  22. ਸੱਸ ਦਾ ਰੋਸ, ਨੂੰਹ ਦਾ ਦੋਸ਼।
    ਅਰਥ ਅਤੇ ਵਰਤੋਂ
    ਜਦੋਂ ਸੱਸ ਨੂੰ ਕੋਈ ਰੋਸਾ ਹੋਵੇ ਪਰ ਦੋਸ਼ ਉਹ ਨੂੰਹ ਦਾ ਕੱਢ ਰਹੀ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ।
  23. ਸੱਸ ਨੂੰਹ ਦੇ ਮੇਲ ਨਾਲ, ਘਰ ਚੱਲੇ ਖੇਲ ਨਾਲ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਨੂੰਹ-ਸੱਸ ਦੇ ਆਪਸੀ ਸਹਿਯੋਗ ਨਾਲ ਹੀ ਸਾਰੇ ਪਰਿਵਾਰ ਜੀਵਨ ਸੁਚੱਜਾ ਚੱਲਦਾ ਹੈ।
  24. ਸੱਸ ਦੀ ਗੱਲ, ਨੂੰਹ ਦੇ ਕੰਨ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਘਰ ਵਿੱਚ ਵੱਡਿਆਂ ਦੀ ਸਲਾਹ ਨਾਲ ਹੀ ਸਹੀ ਚਲਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
  25. ਸੱਸ ਦੀ ਸੇਵਾ, ਘਰ ਦੀ ਮੇਵਾ।
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ ਵੱਡਿਆਂ ਦੀ ਇੱਜ਼ਤ ਅਤੇ ਸੇਵਾ ਨਾਲ ਘਰ ਵਿੱਚ ਸੁਖ ਬਣਿਆ ਰਹਿੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।

ਨੂੰਹ ਅਤੇ ਸੱਸ ਦੇ ਨਾਲ ਜੁੜੇ ਕੁਝ ਹੋਰ ਸ਼ਾਨਦਾਰ ਅਖਾਣ, ਜੋ ‘ਸ’ ਅੱਖਰ ਵਾਲੀ ਕੁਲੈਕਸ਼ਨ ਤੋਂ ਵੱਖਰੇ ਹਨ

    1. ਨੂੰਹ-ਸੱਸ ਲੜੀਆਂ ਇੱਕੋ ਚੌਂਕੇ ਚੜ੍ਹੀਆਂ।
      ਅਰਥ ਅਤੇ ਵਰਤੋਂ

      ਜਦੋਂ ਦੱਸਣਾ ਹੋਵੇ ਕਿ ਨੂੰਹ ਸੱਸ ਦੀ ਲੜਾਈ ਅਤੇ ਗੁੱਸਾ ਥੋੜ੍ਹੇ ਚਿਰ ਦਾ ਹੁੰਦਾ ਹੈ ਅਤੇ ਲੜਨ ਤੋਂ ਕੁਝ ਸਮਾਂ ਬਾਅਦ ਉਹ ਇਕ ਮਿਕ ਹੋ ਜਾਂਦੀਆ ਹੈ ਅਤੇ ਇਕ ਚੌਂਕੇ ਵਿਚ ਜਾ ਕੇ ਰੋਟੀ-ਪਾਣੀ ਕਰਨ ਲੱਗ ਜਾਂਦੀਆ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ।
    2. ਨੂੰਹ ਪੇਕਿਆਂ ਦੀ ਤੇ ਕੰਮ ਸਹੁਰਿਆਂ ਦਾ।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਨੂੰਹ ਭਾਵੇਂ ਸਹੁਰੇ ਘਰ ਦੀਆਂ ਲੱਖ ਜ਼ਿੰਮੇਵਾਰੀਆਂ ਨਿਭਾਉਣ ਪਰੰਤੂ ਹਰ ਗੱਲ ਤੇ ਮੇਹਣੇ ਉਸ ਦੇ ਪੇਕਿਆਂ ਨੂੰ ਹੀ ਵਜਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ।
    3. ਨੂੰਹ ਸਿਆਣੀ, ਘਰ ਸੁਹਾਣਾ।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਕਿ ਸਮਝਦਾਰ ਨੂੰਹ ਘਰ ਨੂੰ ਸਵਰਗ ਬਣਾ ਦਿੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
    4. ਨੂੰਹ ਨੂੰ ਮਾਣ, ਸੱਸ ਨੂੰ ਸਨਮਾਨ।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਕਿ ਨੂੰਹ ਨੂੰ ਇੱਜਤ ਮਾਣ ਦੇ ਕੇ ਹੀ ਸੱਸ ਨੂੰ ਸਨਮਾਨ ਮਿਲਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
    5. ਨੂੰਹ ਦੀ ਚਾਲ, ਸੱਸ ਦਾ ਖ਼ਿਆਲ।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਕਿ ਨਵੀਂ ਨੂੰਹ ਦੀ ਹਰ ਹਰਕਤ ਅਤੇ ਹਰ ਕੰਮ ਉੱਤੇ ਸੱਸ ਦੀ ਨਜ਼ਰ ਰਹਿੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
    6. ਨੂੰਹ ਆਈ, ਸੱਸ ਦੀ ਛੁੱਟੀ।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਕਿ ਨਵੀਂ ਪੀੜ੍ਹੀ ਦੇ ਆਉਣ ਨਾਲ ਪੁਰਾਣੀ ਦੀ ਚੌਧਰ ਘਟ ਜਾਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
    7. ਨੂੰਹ ਨਵੀਂ ਤੇ ਰਸਮ ਪੁਰਾਣੀ।
      ਅਰਥ ਅਤੇ ਵਰਤੋਂ
      ਜਦੋਂ ਕੋਈ ਨਵਾਂ ਬੰਦਾ ਜਿੰਮੇਵਾਰੀ ਸੰਭਾਲੇ ਪਰੰਤੂ ਗੱਲਾਂ-ਬਾਤਾਂ ਅਤੇ ਰਹੁ-ਰੀਤਾਂ ਪੁਰਾਣੀਆਂ ਕਾਇਮ ਰਹਿਣ ਤਾਂ ਇਹ ਅਖਾਣ ਬੋਲਿਆ ਜਾਂਦਾ।
    8. ਨੂੰਹ ਘਰ ਦੀ ਲਾਜ, ਸੱਸ ਘਰ ਦੀ ਆਵਾਜ਼।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਨੂੰਹ ਅਤੇ ਸੱਸ ਦੋਹਾਂ ਦੀ ਘਰ ਵਿੱਚ ਵੱਖਰੀ ਪਰ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
    9. ਨੂੰਹ ਦੀ ਮਿੱਠੀ ਬੋਲੀ, ਸੱਸ ਨੂੰ ਬਣਾਵੇ ਗੋਲੀ।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਕਿ ਮਿੱਠੇ ਸੁਭਾਅ ਨਾਲ ਨੂੰਹ, ਸੱਸ ਵੀ ਨੂੰ ਗੁਲਾਮ ਬਣਾ ਲੈਂਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
    10. ਨੂੰਹ ਗੁੱਸੇ, ਸੱਸ ਨੂੰ ਰੋਸ ਘਰ ਵਾਲਿਆਂ ਦੇ ਉੱਡਣ ਹੋਸ਼
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਕਿ ਨੂੰਹ ਸੱਸ ਦਾ ਆਪਸੀ ਗੁੱਸਾ ਸਾਰੇ ਪਰਿਵਾਰ ਦਾ ਮਾਹੌਲ ਖ਼ਰਾਬ ਕਰ ਦਿੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ।
    11. ਨੂੰਹ ਜੇ ਨਿਮਾਣੀ ਤਾਂ ਸੱਸ ਵੀ ਸਿਆਣੀ।
      ਅਰਥ ਅਤੇ ਵਰਤੋਂ
      ਜਦੋਂ ਦੱਸਣਾ ਹੋਵੇ ਕਿ ਜੇ ਨੂੰਹ ਦਾ ਵਤੀਰਾ ਨਿਮਰਤਾ ਵਾਲਾ ਹੋਵੇ ਤਾਂ ਸੱਸ ਦਾ ਸੁਭਾਅ ਵੀ ਨਰਮ ਹੋ ਸਕਦਾ ਹੈ।
    12. ਨਵੀ ਨੂੰਹ ਤੇ ਨਵੀਂ ਰੀਤ ਸੱਸੜੀ ਗਾਵੇ ਕਿਹੜੇ ਗੀਤ।
      ਅਰਥ ਅਤੇ ਵਰਤੋਂ
      ਜਦੋਂ ਨਵੀਂ ਨੂੰਹ ਘਰ ਵਿਚ ਆਪਣੇ ਤੌਰ-ਤਰੀਕੇ ਚਲਾਉਣ ਲੱਗ ਪਵੇ ਅਤੇ ਸੱਸ ਦੀ ਕੋਈ ਪੁੱਛ-ਪ੍ਰਤੀਤ ਨਾ ਰਹੇ ਤਾਂ ਇਹ ਅਖਾਣ ਬੋਲਿਆ ਜਾਂਦਾ।

‘ਸਾ’ ਕੰਨਾ ਵਾਲੇ ਅਖਾਣ

  1. ਸਾਉਣ ਸੁੱਤੀ, ਖਰੀ ਵਿਗੁਤੀ
    ਅਰਥ ਅਤੇ ਵਰਤੋਂ
    ਅਖਾਣ ਦੇ ਅਰਥ ਅਨੁਸਾਰ ਸਾਉਣ ਦੇ ਮਹੀਨੇ ਵਿੱਚ ਜ਼ਿਆਦਾ ਸਾਉਣਾ ਚੰਗਾ ਨਹੀਂ। ਇਸ ਨਾਲ ਸਿਹਤ ਅਤੇ ਕੰਮਕਾਰ ਦੋਹਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ।
  2. ਸਾਉਣ ਦਾ ਘਾਹ ਵੱਧਦਿਆਂ ਅਤੇ ਪੁੱਤਾਂ ਦੇ ਜਵਾਨ ਹੁੰਦੇ ਕਿਹੜਾ ਸਮਾਂ ਲੱਗਦਾ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਬੱਚੇ ਝੱਟ ਜਵਾਨ ਹੋ ਜਾਂਦੇ ਹਨ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  3. ਸਾਉਣ ਦੇ ਅੰਨ੍ਹੇ ਨੂੰ ਸਾਰਾ ਕੁਝ ਹਰਾ ਹੀ ਦਿਸਦਾ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਚੰਗੇ ਭਰਮ-ਭੁਲੇਖੇ ਦਾ ਸ਼ਿਕਾਰ ਹੋ ਜਾਵੇ ਅਤੇ ਉਸੇ ਵਿੱਚ ਹੀ ਫਸਿਆ ਰਹੇ। ਉਸ ਤੋਂ ਬਾਅਦ ਭਾਵੇਂ ਹਾਲਾਤ ਕਿੰਨੇ ਵੀ ਬਦਤਰ ਕਿਉਂ ਨਾ ਹੋ ਜਾਣ ਪਰ ਉਹ ਇਹੀ ਸਮਝਦਾ ਰਹੇ ਕਿ ਹਾਲਾਤ ਬਹੁਤ ਵਧੀਆ ਹਨ।
  4. ਸਾਉਣ ਭਾਦੋਂ ਦੇ ਮਰੋੜੇ ਜੱਟ ਵੀ ਸਾਧ ਕਰ ਦਿੰਦੇ ਨੇ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਸਾਉਣ-ਭਾਦੋਂ ਦੇ ਮਹੀਨਿਆਂ ਦੌਰਾਨ ਪੈਣ ਵਾਲੀ ਅੱਤ ਦੀ ਗਰਮੀ ਦਾ ਜ਼ਿਕਰ ਮਿਲਦਾ ਹੈ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਾਉਣ ਭਾਦੋਂ ਦੀ ਗਰਮੀ ਤਾਂ ਜੱਟ ਵੀ ਨਹੀਂ ਸਹਿ ਸਕਦਾ ਉੰਝ ਭਾਵੇਂ ਉਹ ਕਿੰਨਾ ਵੀ ਸਖਤ ਜਾਨ ਕਿਉਂ ਨਾ ਹੋਵੇ ਪਰ ਸਾਉਣ ਭਾਦੋਂ ਦੇ ਅੱਗੇ ਉਹ ਵੀ ਹਾਰ ਜਾਂਦਾ ਹੈ ਅਤੇ ਸਾਧ ਬਣਨ ਦੀ ਸੋਚਣ ਲੱਗ ਜਾਂਦਾ ਹੈ।
  5. ਸਾਉਣ ਮਹੀਨੇ ਪੁਰਾ, ਉਹ ਵੀ ਬੁਰਾ, ਬੁੱਢੀ ਮੱਝ ਤੇ ਖੁੰਡਾ ਛੁਰਾ, ਉਹ ਵੀ ਬੁਰਾ
    ਅਰਥ ਅਤੇ ਵਰਤੋਂ
    ਇਹ ਅਖਾਣ ਲੋਕ ਸਿਆਣਪਾਂ ਦੇ ਵਿੱਚੋਂ ਨਿਕਲਿਆ ਹੋਇਆ ਹੈ। ਇਸ ਅਖਾਣ ਦੇ ਅਰਥ ਮੁਤਾਬਕ ਸਾਉਣ ਮਹੀਨੇ ਵਿੱਚ ਜੇਕਰ ਪੁਰੇ ਦੀ ਹਵਾ ਵਗਦੀ ਹੋਵੇ ਤਾਂ ਉਹ ਚੰਗੀ ਨਹੀਂ ਹੁੰਦੀ। ਇਸੇ ਤਰ੍ਹਾਂ ਬੁੱਢੀ ਮੱਝ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਦੇ ਸਕਦੀ ਅਤੇ ਜੇਕਰ ਤੁਹਾਡੇ ਹੱਥ ਵਿੱਚ ਖੁੰਡਾ ਛੁਰਾ ਹੈ ਤਾਂ ਉਹ ਵੀ ਚੰਗਾ ਹਥਿਆਰ ਨਹੀਂ ਅਤੇ ਉਸਦਾ ਵੀ ਕੋਈ ਫਾਇਦਾ ਨਹੀਂ।
  6. ਸਾਈ ਘੜੀ ਸੁਲਖਣੀ, ਸ਼ਹੁ ਨਾਲ ਵਿਆਹੇ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸਭ ਤੋਂ ਉੱਤਮ ਸਮਾਂ ਉਹ ਹੈ ਜਿਸ ਵਿੱਚ ਜੀਵ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਹੁੰਦਾ ਹੈ।
  7. ਸਾਈਂ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਜੀਵਨ ਦੇ ਸਾਰੇ ਸੁਖ ਇਕੋ ਜਗ੍ਹਾ ਤੇ ਪ੍ਰਾਪਤ ਹੋ ਜਾਣ ਅਤੇ ਮਨੁੱਖ ਜਿੰਦਗੀ ਜਿਉਣ ਵਿੱਚ ਪੂਰੀ ਤਰਾਂ ਰੁਝਿਆ ਹੋਇਆ ਹੋਵੇ।
  8. ਸਾਈਆਂ ਕਿਤੇ, ਤੇ ਵਧਾਈਆਂ ਕਿਤੇ। ਅਰਥ ਅਤੇ ਵਰਤੋਂ
    ਅਰਥ ਅਤੇ ਵਰਤੋਂ
    ਇਹ ਅਖਾਣ ਨਹੋਰਾ ਮਾਰਨ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਵਾਅਦਾ ਕਿਸੇ ਹੋਰ ਨਾਲ ਕਰੇ ਪਰ ਨਿਭਾਵੇ ਕਿਸੇ ਹੋਰ ਨਾਲ।
  9. ਸਾਈਆਂ ਬਾਝੋਂ ਮਾਲ ਦੁਹੇਲਾ, ਬਾਤ ਨਾ ਪੁੱਛਦਾ ਕੋਈ
    ਅਰਥ ਅਤੇ ਵਰਤੋਂ
    ਇਹ ਅਖਾਣ ਪਸ਼ੂ ਪਾਲਕ ਕਿੱਤੇ ਵਿੱਚੋਂ ਨਿਕਲਿਆ ਹੋਇਆ ਹੈ ਜਿਸ ਦੇ ਅਸਲ ਅਰਥ ਇਹ ਹਨ ਕਿ ਮਾਲਕ ਤੋਂ ਬਗੈਰ ਜਾਂ ਪਰਮਾਤਮਾ ਤੋਂ ਬਗੈਰ ਖੁਆਰ ਹੈ ਅਤੇ ਤੁਹਾਡੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ।
  10. ਸਾਈਆਂ ਮਿਲਣਨਾ ਰੁੱਖੀਆਂ, ਤੇ ਕੁੱਤੇ ਖਾਣ ਘਿਓ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਅਸਲ ਮਾਲਕ ਤਾਂ ਆਪਣੇ ਹੱਕ ਤੋਂ ਵਾਂਝਾ ਤੁਰਿਆ ਫਿਰੇ ਪਰ ਕੋਈ ਗੈਰ ਉਸ ਦੇ ਹੱਕ ਉੱਤੇ ਐਸ਼ਾਂ ਕਰਦੇ ਫਿਰਨ।
    ਜਸਬੀਰ ਵਾਟਾਂਵਾਲੀਆ
  11. ਸ਼ਾਹਾਂ ਨਾਲ ਬਰਾਬਰੀ, ਸਿਰ ਸਿਰ ਚੋਟਾਂ ਖਾਏ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਜੇਕਰ ਆਮ ਮਨੁੱਖ ਵੱਡੇ ਲੋਕਾਂ ਦੀ ਬਰਾਬਰੀ ਕਰਨ ਲੱਗ ਪਵੇ ਤਾਂ ਉਹ ਖਵਾਰ ਹੀ ਹੁੰਦਾ ਹੈ।
  12. ਸ਼ਾਹੂਕਾਰਾਂ ਨਾਲ ਦੋਸਤੀ, ਸਿਰ ਲਾਹਣਤ ਦੀ ਪੱਗ, ਜੀ ਕਹਿਣਾ, ਓਏ ਕਹਾਉਣਾ ਧਰਧਰ ਦੇਣੀ ਅੱਗ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਮੁਤਾਬਕ ਸ਼ਾਹੂਕਾਰ ਅਤੇ ਵੱਡੇ ਲੋਕਾਂ ਨਾਲ ਦੋਸਤੀ ਕਿਸੇ ਕੰਮ ਦੀ ਨਹੀਂ ਹੁੰਦੀ। ਜੇਕਰ ਵੱਡੇ ਲੋਕਾਂ ਨਾਲ ਦੋਸਤੀ ਕਰਕੇ ਉਨਾਂ ਦੀ ਟਹਿਲ ਸੇਵਾ ਵਿੱਚ ਵੀ ਜੁੱਟ ਜਾਈਏ ਤਾਂ ਵੀ ਉਹ ਤੁਹਾਨੂੰ ਬਣਦਾ ਮਾਨ ਸਮਾਨ ਅਤੇ ਇੱਜਤ ਨਹੀਂ ਦੇਣਗੇ।
  13. ਸਾਹੇ ਕੀ ਬੱਧੀ, ਬਣ ਗਈ ਲੱਧਾ?
    ਅਰਥ ਬਾਕੀ ਹਨ।
  14. ਸਾਕ ਸੋਨਾ ਤੇ ਪ੍ਰੀਤ ਪਿੱਤਲ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਖੂਨ ਦੇ ਰਿਸ਼ਤੇ ਹੀ ਖਰੇ ਅਤੇ ਕੰਮ ਆਉਣ ਵਾਲੇ ਹੁੰਦੇ ਹਨ ਅਤੇ ਉਹਨਾਂ ਦਾ ਮੁੱਲ ਸੋਨੇ ਦੇ ਵਾਂਗ ਹੁੰਦਾ ਹੈ ਜਿਹੜੇ ਪਿਆਰ ਦੇ ਬਾਹਰੀ ਰਿਸ਼ਤੇ ਹੁੰਦੇ ਹਨ, ਉਹ ਕੋਈ ਬਹੁਤੇ ਕੰਮ ਦੇ ਨਹੀਂ ਹੁੰਦੇ ਅਤੇ ਉਹਨਾਂ ਦਾ ਮੁੱਲ ਪਿੱਤਲ ਦੀ ਨਿਆਈ ਹੁੰਦਾ ਹੈ।
  15. ਸਾਕ ਨਾ ਜਾਣੀਐ ਮਾੜਾ, ਮੀਹ ਨਾ ਜਾਣੀਐ ਗਾੜਾ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਵੀ ਖੂਨ ਦੇ ਰਿਸ਼ਤਿਆਂ ਦੀ ਮਹਿਮਾ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਖੂਨ ਦੇ ਰਿਸ਼ਤੇ ਕਿਸੇ ਵੀ ਕੀਮਤ ਤੇ ਮਾੜੇ ਨਹੀਂ ਹੁੰਦੇ ਅਤੇ ਵਧੇਰੇ ਮੀਂਹ ਪਿਆ ਵੀ ਮਾੜਾ ਨਹੀਂ ਹੁੰਦਾ।
  16. ਸਾਖ ਬਣੀ, ਪ੍ਰਤੀਤ ਜੰਮੀ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਜੇਕਰ ਕਿਸੇ ਵਿਅਕਤੀ ਨਾਲ ਰਿਸ਼ਤਾ ਜੋੜ ਲਈਏ ਤਾਂ ਉਥੇ ਪ੍ਰੀਤ ਪੈਦਾ ਹੋ ਜਾਣਾ ਸੁਭਾਵਿਕ ਹੈ।
  17. ਸਾਚ ਬਿਨਾ, ਸੂਚਾ ਕੋ ਨਾਹੀ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਸੱਚਾਈ ਦੀ ਮਹਿਮਾ ਕੀਤੀ ਗਈ ਹੈ ਅਤੇ ਸੱਚ ਨੂੰ ਹੀ ਸਭ ਤੋਂ ਉੱਤਮ ਅਤੇ ਉੱਚਾ ਸੁੱਚਾ ਦੱਸਿਆ ਗਿਆ ਹੈ।
  18. ਸਾਂਝਾ ਬਾਬਾ, ਪਿੱਟੇ ਕੌਣ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਸਾਂਝੀ ਚੀਜ਼ ਦੇਖਭਾਲ ਤੋਂ ਵਾਂਝੀ ਰਹਿ ਕੇ ਖਰਾਬ ਹੋ ਰਹੀ ਹੋਵੇ। ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਸਾਂਝੀ ਚੀਜ਼ ਨੂੰ ਵਰਤ ਤਾਂ ਸਾਰੇ ਲੈਂਦੇ ਹਨ ਪਰ ਉਸ ਉੱਤੇ ਪੈਸੇ ਲਾਉਣ ਵੇਲੇ ਸਾਰੇ ਪਿੱਛੇ ਹਟ ਜਾਂਦੇ ਹਨ ਇਹ ਅਖਾਣ ਉਸੇ ਮਾਨਸਿਕਤਾ ਨੂੰ ਦਰਸਾਉਂਦਾ ਹੈ।
  19. ਸਾਂਝੀ ਹਾਂਡੀ, ਚੁਰਾਹੇ ਭੱਜੇ
    ਉਹੀ ਅਰਥ।
    ਸਾਂਝੀ ਦੇਗ, ਕੁੱਤਿਆਂ ਦਾ ਖੌ। ਇਸ ਅਖਾਣ ਦੇ ਅਰਥ ਅਨੁਸਾਰ ਸਾਂਝੀ ਦੀ ਚੀਜ਼ ਕੋਈ ਰਾਖੀ ਨਹੀਂ ਕਰਦਾ ਅਤੇ ਉਹ ਲੋਕਾਂ ਦੇ ਭਾਗਾਂ ਦੀ ਹੁੰਦੀ ਹੈ।
  20. ਸਾਂਝੀ ਮੱਝ, ਕਸਾਈਆਂਜੋਗੀ।
    ਉਹੀ ਅਰਥ
  21. ਸਾਡਾ ਬੰਨਾ, ਦਿਨੇ ਸੁਜਾਖਾ ਰਾਤੀਂ ਅੰਨ੍ਹਾ, ਸਾਡੀ ਫਾਤੋ, ਦਿਨੇ ਨਾ ਰਾਤੋ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੇਲ-ਮਿਲਾਪ ਕਰ ਰਹੀਆਂ ਦੋਵੇਂ ਧਿਰਾਂ ਇੱਕ ਦੂਜੇ ਤੋਂ ਵੱਧ ਨਿਕੰਮੀਆਂ ਹੋਣ।  
    ਇਸ ਅਖਾਣ ਪਿੱਛੇ ਇਕ ਲੋਕ ਕਹਾਣੀ ਵੀ ਜੁੜੀ ਹੋਈ ਹੈ ਕਿ ਜਿਸ ਮੁੰਡੇ ਅਤੇ ਕੁੜੀ ਦਾ ਵਿਆਹ ਹੋ ਰਿਹਾ ਸੀ ਉਹ ਦੋਵੇਂ ਹੀ ਅੱਖਾਂ ਤੋਂ ਹੀਣੇ ਸਨ। ਵਿਚੋਲੇ ਨੇ ਵਿਆਹ ਮੌਕੇ ਦੂਜੀ ਧਿਰ ਦੇ ਵਿਚੋਲੇ ਨੂੰ ਰਮਜ਼ ਦੱਸਿਆ ਕਿ ਸਾਡਾ ਬੰਨਾ ਦਿਨੇ ਸੁਜਾਖਾ ਰਾਤੀ ਅੰਨ੍ਹਾ । ਭਾਵ ਕਿ ਮੁੰਡੇ ਨੂੰ ਦਿਨ ਵੇਲੇ ਤਾਂ ਦਿਸਦਾ ਹੈ ਪਰ ਰਾਤ ਨੂੰ ਨਹੀਂ ਦਿਖਦਾ। ਇਸ ਦੇ ਜਵਾਬ ਵਿੱਚ ਦੂਜੀ ਧਿਰ ਦੇ ਵਿਚੋਲੇ ਨੇ ਜਵਾਬ ਦਿੱਤਾ ਕਿ ਸਾਡੀ ਫਾਤੋ ਦਿਨੇ ਨਾ ਰਾਤੋ। ਭਾਵ ਕਿ ਕੁੜੀ ਨੂੰ ਨਾ ਦਿਨੇ ਦਿਖਦਾ ਹੈ ਨਾ ਰਾਤ ਨੂੰ ਸੋ ਇਹ ਅਖਾਣ ਹਾਸੇ ਠੱਠੇ ਵਜੋਂ ਅਕਸਰ ਬੋਲਿਆ ਜਾਂਦਾ ਹੈ ਜਦੋਂ ਦੋਵੇਂ ਧਿਰਾਂ ਹੀਣੀਆਂ ਹੋਣ ਅਤੇ ਨਵਾਂ ਰਿਸ਼ਤਾ ਜੋੜ ਰਹੀਆਂ ਹੋਣ।
  22. ਸਾਡਾ ਮੀਆਂ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਘਰ ਦਾ ਮੇਨ ਮੁਖੀ ਘਰ ਵਿੱਚ ਨਾ ਹੋਵੇ ਅਤੇ ਉਸ ਪਿੱਛੋਂ ਦੂਜੇ ਮੈਂਬਰ ਜਾਂ ਛੋਟੇ ਬੱਚੇ ਮੌਜ ਮਸਤੀਆਂ ਅਤੇ ਖੜ ਮਸਤੀਆਂ ਕਰਨ।
  23. ਸਾਡੀ ਜਾਨ ਤੇ ਬਣੀ ਤੁਹਾਡਾ ਮਖੌਲ
    ਅਰਥ ਸਪਸ਼ਟ ਹਨ।
  24. ਸਾਡੀ ਬਿੱਲੀ ਸਾਨੂੰ ਮਿਆਊਂ
    ਅਰਥ ਅਤੇ ਵਰਤੋਂ
    ਜਦੋਂ ਕੋਈ ਕਿਸੇ ਦਾ ਆਵਦਾ ਸਿਖਾਇਆ ਪੜ੍ਹਾਇਆ ਹੋਇਆ ਵਿਅਕਤੀ ਉਸ ਪਾਲਕ ਨੂੰ ਹੀ ਅੱਖਾਂ ਦਿਖਾਉਣ ਲੱਗ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  25. ਸਾਡੀ ਮੌਤ, ਉਹਨਾਂ ਦਾ ਹਾਸਾ
    ਅਰਥ ਸਪੱਸ਼ਟ ਹੈ।
  26. ਸਾਡੀ ਵਾਰੀ ਆਈ, ਪਤੀਲਾ ਖੜਕੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਗਰੁੱਪ ਦੇ ਬਾਕੀ ਸਾਥੀ ਖਾਸ ਵਸਤੂ ਨੂੰ ਪ੍ਰਾਪਤ ਕਰ ਲੈਣ ਅਤੇ ਇਕ ਵਿਅਕਤੀ ਵਾਂਝਾ ਰਹਿ ਜਾਵੇ।
  27. ਸਾਡੇ ਖੂਹ ਦਾ ਮੀਂਹ, ਸਾਡੇਤੇ ਵੱਸੇ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਇਹ ਸੋਚੇ ਕਿ ਹਰ ਪਾਸਿਉਂ ਸਿਰਫ ਉਸਦਾ ਹੀ ਫਾਇਦਾ ਹੋਵੇ ਅਤੇ ਹੋਰ ਕਿਸੇ ਨੂੰ ਭੋਰਾ ਵੀ ਫਾਇਦਾ ਨਾ ਹੋਵੇ।
  28. ਸਾਢ ਸਤੌੜ, ਤੇ ਹਾਥੀ ਦਾ ਪੌੜ
    ਅਰਥ ਬਾਕੀ ਹੈ।
  29. ਸਾਥੋਂ ਗਈਏ ਗੋਰੀਏ, ਹੋਰ ਪਰੇਰੇ ਜਾ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਦਾ ਕੋਈ ਪਿਆਰਾ ਵਿਅਕਤੀ ਉਸ ਨੂੰ ਛੱਡ ਕੇ ਕਿਸੇ ਗੈਰ ਨਾਲ ਚਲਾ ਜਾਂਦਾ ਹੈ ਤਾਂ ਪਹਿਲਾ ਵਿਅਕਤੀ ਆਪਣੇ ਮਨ ਨੂੰ ਸਮਝਾਉਣ ਅਤੇ ਉਸ ਨੂੰ ਨਹੋਰਾ ਮਾਰਨ ਲਈ ਇਹ ਅਖਾਣ ਬੋਲਦਾ ਹੈ ਕਿ, ਸਾਥੋਂ ਗਈਏ ਗੋਰੀਏ ਹੋਰ ਪਰੇਰੇ ਜਾ। ਭਾਵ ਕਿ ਹੁਣ ਅੱਗੇ ਕਿਸੇ ਹੋਰ ਨਾਲ ਵੀ ਚਲਿਆ ਜਾ ਉਸ ਨੂੰ ਕੋਈ ਫਰਕ ਨਹੀਂ ਪੈਂਦਾ।
  30. ਸਾਧ ਚਲਦੇ ਭਲੇ, ਨਗਰੀ ਵੱਸਦੀ ਭਲੀ‌।
    ਅਰਥ ਅਤੇ ਵਰਤੋਂ
    ਇਹ ਅਖਾਣ ਚੱਕਰਵਰਤੀ ਵਿਅਕਤੀਆਂ ਅਤੇ ਸਾਧੂਆਂ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਕੋਈ ਵਿਅਕਤੀ ਕਿਸੇ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਉੱਤੇ ਜਾਣ ਲਈ ਮਨ ਬਣਾ ਲੈਂਦਾ ਹੈ ਤਾਂ ਉਹ ਵੀ ਇਹ ਅਖਾਣ ਬੋਲ ਦਿੰਦਾ ਹੈ।
  31. ਸਾਧ ਦੀ ਭੂਰੀਤੇ ਹੀ ਇਕੱਠ ਹੁੰਦਾ 
    ਅਰਥ ਅਤੇ ਵਰਤੋਂ
    ਜਦੋਂ ਸਾਰੀ ਸ਼ਕਤੀ ਕਿਸੇ ਇੱਕ ਹੱਥ ਜਾਂ ਥਾਂ ਤੇ ਕੇਂਦਰਿਤ ਹੋਵੇ ਅਤੇ ਦੂਜੇ ਵਿਅਕਤੀ ਸਿਰਫ ਨਾਂ ਦੇ ਹੀ ਵਿਅਕਤੀ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਦੇ ਨਾਲ ਰਲਦਾ ਮਿਲਦਾ ਇੱਕ ਅਖਾਣ ਹਾਥੀ ਦੇ ਪੈਰ ਵਿੱਚ ਸਾਰਿਆਂ ਦਾ ਪੈਰ ਵੀ ਬੋਲਿਆ ਜਾਂਦਾ ਹੈ।
  32. ਸਾਧ ਭਲੇ ਅਣਨਾਧਿਆ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸਾਧੂ ਦਾ ਮਨ ਹਮੇਸ਼ਾ ਸ਼ੁੱਧ ਹੁੰਦਾ ਹੈ ਉਸ ਨੂੰ ਗੰਗਾ ਜਾਂ ਹੋਰ ਪਵਿੱਤਰ ਸਰੋਵਰਾਂ ਦੇ ਨਹਾਉਣ ਦੀ ਲੋੜ ਨਹੀਂ ਹੁੰਦੀ। ਇਸ ਅਖਾਣ ਨੂੰ ਹਾਸੇ ਠੱਠੇ ਅਤੇ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  33. ਸਾਧਾਂ ਦੇ ਤਵੀਤਾਂਤੇ ਮੁੰਡੇ। ਜਦੋਂ ਕੋਈ ਵਿਅਕਤੀ ਕਿਸੇ ਠੱਗ ਵਿਅਕਤੀ ਦੇ ਝਾਂਸੇ ਵਿੱਚ ਆ ਕੇ ਵੱਡੀਆਂ ਉਮੀਦਾਂ ਲਾਈ ਬੈਠਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  34. ਸਾਧੂ ਬੋਲੇ ਸਹਜ ਸੁਭਾਅ, ਸਾਧ ਕਾ ਬੋਲਿਆ ਬਿਰਥਾ ਨਾ ਜਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਾਧੂ ਆਮ ਤੌਰ ਤੇ ਘੱਟ ਹੀ ਬੋਲਦੇ ਹਨ ਅਤੇ ਸਾਧੂ ਦਾ ਬੋਲ ਕਦੇ ਵੀ ਬਿਰਥਾ ਨਹੀਂ ਜਾਂਦਾ।
  35. ਸਾਨ੍ਹਾਂ ਦਾ ਲੜਨਾ ਤੇ ਬੂਟਿਆਂ ਦਾ ਖਾਉ
    ਅਰਥ ਅਤੇ ਵਰਤੋਂ
    ਜਦੋਂ ਵੱਡੇ ਲੋਕਾਂ ਅਤੇ ਵੱਡੀਆਂ ਧਿਰਾਂ ਦੀ ਆਪਸੀ ਲੜਾਈ ਦੇ ਵਿੱਚ ਛੋਟੇ ਮੋਟੇ ਲੋਕਾਂ ਦਾ ਨੁਕਸਾਨ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਅਖਾਣ ਨੂੰ 
    ਸਾਨ੍ਹਾਂ ਦੇ ਭੇੜ ਵਿੱਚ ਬੂਝੇ ਰਗੜੇ ਜਾਂਦੇਵਜੋਂ ਵੀ ਬੋਲਿਆ ਜਾਂਦਾ ਹੈ।
  36. ਸਾਨ੍ਹੀ ਸੇਤੀ ਕੀਜੀਏ, ਨਾਤੇ, ਵੈਰ, ਪ੍ਰੀਤ
    ਅਰਥ ਅਤੇ ਵਰਤੋਂ
    ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਪਿਆਰ, ਸਬੰਧ ਅਤੇ ਵੈਰ ਬਰਾਬਰ ਦੇ ਲੋਕਾਂ ਨਾਲ ਹੀ ਰੱਖਣਾ ਚਾਹੀਦਾ ਹੈ।
  37. ਸ਼ਾਮ ਮੌਖੇ ਦਾ, ਤੇ ਭਾਗ ਮੁੰਡੇ ਤੇ ਬਾਪੂ ਨੂੰ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਔਲਾਦ ਜਾਂ ਵਸਤੂ ਦਾ ਅਸਲੀ ਜਨਮਦਾਤਾ ਕੋਈ ਹੋਰ ਹੋਵੇ ਪਰ ਨਾ ਕਿਸੇ ਹੋਰ ਦਾ ਵੱਜਦਾ ਹੋਵੇ।
  38. ਸਾਰਾਹ ਦੀ ਰੁੱਤ, ਨਾ ਛਾਂ ਭਾਵੇ ਨਾ ਧੁੱਪ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਸਾਹਰਾ ਦੀ ਰੁੱਤ ਵਿੱਚ ਧੁੱਪ ਅਤੇ ਛਾਂ ਦੋਵੇਂ ਹੀ ਸਹਿਣ ਯੋਗ ਨਹੀਂ ਹੁੰਦੀਆਂ ਤਾਂ ਇਹ ਆਖਾਨ ਬੋਲਿਆ ਜਾਂਦਾ ਹੈ। ਸਾਹਰਾ ਦੀ ਰੁੱਤ ਬਸੰਤ ਰੁੱਤ ਤੋਂ ਬਾਅਦ ਅੱਸੂ ਦੇ ਦਿਨਾਂ ਦੀ ਰੁੱਤ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਛਾਂ ਵਿੱਚ ਜਾਇਆ ਠੰਡ ਲੱਗਦੀ ਹੈ ਅਤੇ ਧੁੱਪ ਵਿੱਚ ਜਾਇਆ ਧੁੱਪ ਲੱਗਦੀ ਹੈ।
  39. ਸਾਰੀ ਉਮਰ ਕੁਵਾਰੀ ਰਹੀ, ਮੜ੍ਹੀਆਂ ਜਾਂਦੀ ਉਧਲ਼ ਗਈ
    ਅਰਥ ਅਤੇ ਵਰਤੋਂ
    ਜਦੋਂ ਕੋਈ ਮਰਦ ਜਾਂ ਔਰਤ ਉਮਰ ਦੇ ਆਖਰੀ ਪੜਾ ਉੱਤੇ ਬਦਨਾਮੀ ਖੱਟ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  40. ਸਾਰੀ ਕੀਤੀ ਕੱਤਰੀ, ਮਿਲ ਗਈ ਮਿੱਟੀ ਵਿੱਚ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਦੀ ਸਾਰੀ ਮਿਹਨਤ ਬਰਬਾਦ ਚਲੀ ਜਾਵੇ ਤਾਂ ਇਹ ਅਖੰਡ ਬੋਲਿਆ ਜਾਂਦਾ ਹੈ।
  41. ਸਾਰੀ ਜਾਂਦੀ ਦੇਖ ਕੇ ਅੱਧੀ ਦਈਏ ਲੁਟਾ
    ਅਰਥ ਅਤੇ ਵਰਤੋਂ
    ਇਹ ਅਖਾਣ ਵਪਾਰਕ ਖੇਤਰਾਂ ਦੇ ਵਿੱਚ ਬੋਲਿਆ ਜਾਂਦਾ ਹੈ ਕਿ ਜੇਕਰ ਵਪਾਰ ਵਿੱਚ ਸਾਰੀ ਪੂੰਜੀ ਬਰਬਾਦ ਹੋ ਰਹੀ ਹੋਵੇ ਅਤੇ ਅੱਧੀ ਪੂੰਜੀ ਖਰਚ ਕਰਕੇ ਬਾਕੀ ਅੱਧੀ ਨੂੰ ਬਚਾਇਆ ਜਾ ਸਕੇ ਤਾਂ ਅੱਧੀ ਪੂੰਜੀ ਖਰਚ ਕਰ ਦੇਣੀ ਚਾਹੀਦੀ ਹੈ।
  42. ਸਾਰੀ ਰਾਤ ਭੰਨੀ, ਤੇ ਕੁੜੀ ਜੰਮੀ ਅੰਨ੍ਹੀ
    ਅਰਥ ਅਤੇ ਵਰਤੋਂ
    ਜਦੋਂ ਕੋਈ ਲੱਕ ਤੋੜਵੀਂ ਮਿਹਨਤ ਕਰੇ ਪਰ ਨਤੀਜਾ ਕੋਈ ਨਾ ਨਿਕਲੇ ਤਾਂ ਹਾਸੇ ਠੱਠੇ ਅਤੇ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  43. ਸਾਰੀ ਰਾਤ ਰੋਂਦੀ ਰਹੀ, ਮਰਿਆ ਕੋਈ ਵੀ ਨਾ
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਬੇਵਜਾ ਕੋਈ ਮੁੱਦਾ ਖੜਾ ਕਰਕੇ ਰੌਲਾ ਰੱਪਾ ਪਾਵੇ ਪਾਰ ਹੋਇਆ ਕੁਝ ਵੀ ਨਾ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  44. ਸਾਰੀ ਰਾਮਾਇਣ ਸੁਣਾ ਦਿੱਤੀ, ਸਵੇਰੇ ਉੱਠ ਕੇ ਪੁੱਛਦਾ ,ਸੀਤਾ ਰਾਮ ਦੀ ਕੀ ਲੱਗਦੀ ਸੀ?
    ਅਰਥ ਅਤੇ ਵਰਤੋਂ
    ਜਦੋਂ ਕੋਈ ਸਿਖਾਉਣ ਵਾਲਾ ਜਾਂ ਖਾਸ ਗੱਲ ਸਮਝਾਉਣ ਵਾਲਾ ਵਿਅਕਤੀ ਸਮਝਾ ਸਮਝਾ ਕੇ ਸਾਰਾ ਜੋਰ ਲਾ ਦੇਵੇ ਪਰ ਸਾਹਮਣੇ ਵਾਲੇ ਨੂੰ ਉਸ ਦੀ ਸਮਝਾਈ ਕੋਈ ਗੱਲ ਦਾ ਇੱਕ ਨੁਕਤਾ ਵੀ ਸਮਝ ਨਾ ਆਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  45. ਸਾਰੇ ਇੱਕੋ ਸੱਚੇ ਦੇ ਭਾਂਡੇ
    ਅਰਥ ਅਤੇ ਵਰਤੋਂ
    ਜਦੋਂ ਸਾਰੇ ਜਾਣੇ ਇੱਕੋ ਤਰ੍ਹਾਂ ਦੀ ਬੁੱਧੀ ਅਤੇ ਬਿਰਤੀ ਦੇ ਮਾਲਕ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ। ਇਸ ਲਈ ਇਕ ਅਖਾਣ ਇਕੋ ਚੱਕੀ ਦੇ ਚੱਟੇ ਵੱਟੇ ਵੀ ਬੋਲਿਆ ਜਾਂਦਾ ਹੈ।
  46. ਸਾਲਣਾ,ਘਰ ਗਾਲਣਾ। ਅਰਥ ਅਤੇ ਵਰਤੋਂ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਮੁਤਾਬਕ ਵੰਨ ਸਵੰਨੇ ਖਾਣੇ ਅਤੇ ਜੀਭ ਦੇ ਜਿਆਦਾ ਸਵਾਦ ਘਰਾਂ ਨੂੰ ਪੱਟ ਦਿੰਦੇ ਹਨ।
  47. ਸਾਵਣ ਦਾ ਸੌ, ਭਾਦਰੋਂ ਦਾ ਇਕ, ਜਿਹੜਾ ਲਾਹ ਦੇਵੇ ਸਿੱਕ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਮੁਤਾਬਕ ਸਾਉਣ ਮਹੀਨੇ ਦੇ ਮੁਕਾਬਲੇ ਭਾਦੋਂ ਮਹੀਨੇ ਵਿੱਚ ਪਿਆ ਮੀਂਹ ਕਾਫੀ ਜੋਰਦਾਰ ਹੁੰਦਾ ਹੈ। ਸਾਉਣ ਮਹੀਨੇ ਵਿੱਚ ਜੇਕਰ 100 ਮੀਹ ਪੈ ਜਾਵੇ ਅਤੇ ਭਾਦੋਂ ਮਹੀਨੇ ਦਾ ਸਿਰਫ ਇੱਕ ਮੀਂਹ ਹੀ 100 ਮੀਂਹ ਦੇ ਬਰਾਬਰ ਹੋ ਜਾਂਦਾ ਹੈ।
  48. ਸਾਵਣ ਬਰਸੇ, ਰੋਜ਼ਰੋਜ਼, ਭਾਦਰੋਂ ਦੇ ਦਿਨ ਚਾਰ ਅੱਸੂ ਮੰਗੇ ਮੇਘਲਾ, ਮੂਰਖ ਜੱਟ ਗਵਾਰ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਵੀ ਸਾਉਣ ਮਹੀਨੇ ਵਿੱਚ ਮੀਂਹ ਭਾਵੇਂ ਰੋਜ਼ ਪੈ ਜਾਵੇ ਨੁਕਸਾਨ ਨਹੀਂ ਹੁੰਦਾ। ਇਸੇ ਤਰ੍ਹਾਂ ਭਾਦੋਂ ਦੇ ਮਹੀਨੇ ਵਿੱਚ ਚਾਰ ਦਿਨ ਮੀਂਹ ਪੈਣ ਨਾਲ ਨੁਕਸਾਨ ਨਹੀਂ ਹੁੰਦਾ ਅਤੇ ਜੇਕਰ ਕੋਈ ਕਿਸਾਨ ਭਾਵ ਜੱਟ ਅੱਸੂ ਦੇ ਮਹੀਨੇ ਵਿੱਚ ਨਹੀਂ ਮੰਗੇ ਤਾਂ ਉਹ ਮੂਰਖ ਹੀ ਸਮਝੋ।
  49. ਸਾਵਣ ਮੱਝਾਂ ਉਹਦੀਆਂ, ਜਿਹੜਾ ਹਾੜੀਂ ਕੱਢੇ
    ਅਰਥ ਅਤੇ ਵਰਤੋਂ
    ਇਹ ਅਖਾਣ ਪਸ਼ੂ ਪਾਲਕ ਕਿੱਤੇ ਵਿੱਚੋਂ ਨਿਕਲਿਆ ਹੈ। ਇਸ ਅਖਾਣ ਦੇ ਅਰਥ ਅਨੁਸਾਰ ਜਿਸ ਵੀ ਪਸ਼ੂ ਪਾਲਕ ਵਿਅਕਤੀ ਨੇ ਹਾੜ ਮਹੀਨੇ ਦੀ ਗਰਮੀ ਵਿੱਚ ਪਸ਼ੂਆਂ ਜਾਂ ਮੱਝਾਂ ਨੂੰ ਸੰਭਾਲ ਲਿਆ ਸਾਉਣ ਮਹੀਨੇ ਵਿੱਚ ਮੱਝਾਂ ਉਸੇ ਦੀਆਂ ਤੰਦਰੁਸਤ ਅਤੇ ਦੁਧਾਰੂ ਰਹਿ ਸਕਣਗੀਆਂ।
  50. ਸਾਵਣ ਵਹਾਏ, ਕੱਤਕ ਗੁਡਾਏ, ਔਰ ਪੋਹ ਪਿਲਾਏ, ਘਾਟਾ ਮੂਲ ਖਾਇ
    ਅਰਥ ਅਤੇ ਵਰਤੋਂ
    ਇਹ ਅਖਾਣ ਕਿਸਾਨੀ ਕਿੱਤੇ ਦੇ ਵਿੱਚੋਂ ਨਿਕਲਿਆ ਹੈ ਜਿਸਦੇ ਅਰਥ ਹਨ ਕਿ ਜਿਹੜਾ ਵੀ ਕਿਸਾਨ ਸਾਉਣ ਮਹੀਨੇ ਵਿੱਚ ਸਹੀ ਸਮੇਂ ਫਸਲ ਬੀਜਦਾ ਹੈ ਅਤੇ ਕੱਤਕ ਮਹੀਨੇ ਵਿੱਚ ਉਸ ਨੂੰ ਠੀਕ ਤਰ੍ਹਾਂ ਸੰਭਾਲਦਾ ਹੈ ਅਤੇ ਪੋਹ ਮਹੀਨੇ ਵਿੱਚ ਸਹੀ ਸਮੇਂ ਤੇ ਪਾਣੀ ਦਿੰਦਾ ਹੈ ਉਹ ਕਦੇ ਘਾਟਾ ਨਹੀਂ ਖਾਂਦਾ।
  51. ਸਾਵਣ ਵਣ ਹਰਿਆਵਲੇ, ਸੁੱਕੇ ਜਵਾਹਾਂ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸਾਉਣ ਮਹੀਨੇ ਦੇ ਵਿੱਚ ਹੋਰ ਸਾਰੇ ਰੁੱਖ ਤਾਂ ਹਰੇ ਭਰੇ ਹੋ ਜਾਂਦੇ ਹਨ ਪਰ ਜਵਾਹਾ ਸੁੱਕ ਜਾਂਦਾ ਹੈ ਇਹ ਅਖਾਣ ਵਿਅੰਗ ਕਰਨ ਲਈ ਵੀ ਬੋਲਿਆ ਜਾਂਦਾ ਹੈ।

ਸੱ ਅੱਧਕ ਵਾਲੇ ਅਖਾਣ

  1. ਸ਼ੱਕਰ ਖੋਰੇ ਨੂੰ ਰੱਬ ਸ਼ੱਕਰ ਦੇ ਹੀ ਦਿੰਦਾ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਜਿਹੋ ਜਿਹੀ ਮਨੁੱਖ ਦੀ ਬੁੱਧੀ ਅਤੇ ਰੁਚੀ ਹੁੰਦੀ ਹੈ ਉਸ ਤਰ੍ਹਾਂ ਦਾ ਉਹ ਹੀਲਾ ਵਸੀਲਾ ਕਰ ਹੀ ਲੈਂਦਾ ਹੈ।
  2. ਸੱਚ ਆਖਿਆਂ ਅੱਧੀ ਲੜਾਈ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸੱਚ ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ ਅਤੇ ਅਨੇਕਾਂ ਵਾਰ ਸੱਚ ਬੋਲਿਆ ਲੜਾਈ ਹੋਣ ਦੇ ਚਾਂਸ ਹੁੰਦੇ ਹਨ।
  3. ਸੱਚ ਆਖਿਆ ਭਾਂਬੜ ਮੱਚੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ  ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਸੱਚ ਸੁਣ ਕੇ ਅੱਗ ਬਬੂਲਾ ਹੋ ਜਾਵੇ।
  4. ਸੱਚ ਕਹੇ, ਪਰੇਡੇ ਰਹੇ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਵੀ ਸੱਚ ਬੋਲਣ ਵਾਲਾ ਮਨੁੱਖ ਦੂਜਿਆਂ ਦਾ ਨੇੜ ਹਾਸਲ ਨਹੀਂ ਕਰ ਸਕਦਾ।
  5. ਸੱਚ ਕਮਾਵੇ ਸੋਈ ਕਾਜੀ
    ਅਰਥ ਅਤੇ ਵਰਤੋਂ
    ਇਹ ਅਖਾਣ ਸਿੱਖਿਆ ਅਤੇ ਫਲਸਫਾਨਾ ਗਿਆਨ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਸੱਚ ਹੀ ਅਸਲ ਧਰਮ ਹੈ ਅਤੇ ਸੱਚ ਬੋਲਣ ਵਾਲਾ ਮਨੁੱਖ ਹੀ ਅਸਲ ਧਰਮੀ ਹੁੰਦਾ ਹੈ।
  6. ਸੱਚ ਚੰਦਰਮਾ, ਕੂੜ ਅੰਧਾਰਾ
    ਅਰਥ ਅਤੇ ਵਰਤੋਂ
    ਜਦੋਂ ਸੱਚ ਦੀ ਮਹਿਮਾ ਗਾਉਣੀ ਹੋਵੇ ਅਤੇ ਝੂਠ ਨੂੰ ਸਭ ਤੋਂ ਵੱਡਾ ਪਾਪ ਦੱਸਣਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  7. ਸੱਚ ਦਾਤਾ, ਕੂੜ ਮੰਗਤਾ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਵੀ ਸੱਚ ਦੀ ਮਹਿਮਾ ਦਾ ਗੁਣਗਾਨ ਹੈ ਅਤੇ ਉਸਨੂੰ ਦਾਤਾ ਕਿਹਾ ਗਿਆ ਹੈ ਇਸਦੇ ਉਲਟ ਝੂਠ ਨੂੰ ਮੰਗਤਾ ਦੱਸਿਆ ਗਿਆ ਹੈ।
  8. ਸੱਚ ਦੀ ਸਦਾ ਜੈ, ਝੂਠ ਦੀ ਖੈ ਖੈ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਸੱਚ ਬੋਲਣ ਵਾਲੇ ਮਨੁੱਖ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਝੂਠ ਬੋਲਣ ਵਾਲਾ ਮਨੁੱਖ ਹਮੇਸ਼ਾ ਖੁਆਰ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  9. ਸੱਚ ਨਹੀਂ ਕਹਿਣਾ, ਤੇ ਵਹੀਆਂ ਲੈ ਲੈ ਡਹਿਣਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਮਨੁੱਖ ਸੱਚ ਨਾਮ ਬੋਲੇ ਅਤੇ ਆਪਣੀ ਗੱਲ ਨੂੰ ਸਹੀ ਸਿੱਧ ਕਰਨ ਲਈ ਹੋਰ ਕਈ ਤਰ੍ਹਾਂ ਦੇ ਅਡੰਬਰ ਕਰੇ।
  10. ਸੱਚ ਨੂੰ ਕੀ ਆਂਚ?
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸੱਚ ਨੂੰ ਕੋਈ ਨਹੀਂ ਹਰਾ ਸਕਦਾ।
  11. ਸੱਚ ਮਿਰਚਾਂ, ਝੂਠ ਮਿਸ਼ਰੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੱਚੀ ਗੱਲ ਕਿਸੇ ਨੂੰ ਵੀ ਹਜਮ ਨਹੀਂ ਆਉਂਦਾ ਬਲਕਿ ਝੂਠੀ ਵਾਹਵਾਈ ਹਰ ਕਿਸੇ ਨੂੰ ਚੰਗੀ ਲੱਗਦੀ ਹੈ।
  12. ਸੱਚਾਈ ਸੌ ਪੜਦੇ ਪਾੜਕੇ ਵੀ ਜ਼ਾਹਰ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੱਚ ਲੁਕਿਆ ਨਹੀਂ ਰਹਿੰਦਾ ਅਤੇ ਉਹ ਸੌ ਪੜਦਿਆਂ ਵਿੱਚੋਂ ਵੀ ਬਾਹਰ ਆ ਜਾਂਦਾ ਹੈ।
  13. ਸੱਚੀਆਂ ਸੁਣਾਓ ਤਾਂ ਅੰਮਾਂ ਬੋਦੀਆਂ ਪੱਟੇ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਉੱਚੇ ਅਹੁਦੇ ਵਾਲੇ ਲੋਕ ਸੱਚ ਬਰਦਾਸ਼ਤ ਨਾ ਕਰਨ ਅਤੇ ਸੱਚ ਬੋਲਣ ਵਾਲੇ ਨੂੰ ਹੀ ਢਾਹੁਣ ਦੀ ਕੋਸ਼ਿਸ਼ ਕਰਨ।
  14. ਸੱਚੀਆਂ ਕਹਿ ਤੇ ਖੁਸ਼ ਰਹਿ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸੱਚ ਬੋਲ ਕੇ ਮਨੁੱਖ ਅੰਦਰੂਨੀ ਅਤੇ ਆਤਮਿਕ ਖੁਸ਼ੀ ਹਾਸਲ ਕਰਦਾ ਹੈ।
  15. ਸਚੁ ਨਾਮ, ਸਾਈਂ ਦਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਕਹਿਣਾ ਹੋਵੇ ਕਿ ਸੱਚ ਹੀ ਪਰਮਾਤਮਾ ਦਾ ਸੱਚਾ ਰੂਪ ਹੈ।
  16. ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ
    ਅਰਥ ਅਤੇ ਵਰਤੋਂ
    ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ ਜਿਸ ਦਾ ਅਰਥ ਹੈ ਕਿ, ਜਦੋਂ ਮਨੁੱਖ ਸਹੀ ਮਾਇਨਿਆਂ ਵਿੱਚ ਸੱਚ ਦੇ ਮਾਰਗ ਤੇ ਤੁਰ ਪੈਂਦਾ ਹੈ ਤਾਂ ਸਮੁੱਚਾ ਜਹਾਨ ਉਸਦੀ ਉਸਤਤ ਕਰਨ ਲੱਗ ਜਾਂਦਾ ਹੈ।
  17. ਸੱਜਣ ਆਏ ਅੱਧੀ ਰਾਤ, ਦਿਲ ਸਰ੍ਹਾਂਦੀ ਵਾਟੋਵਾਟ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਸੱਜਣ-ਪਿਆਰਾ ਸਮੇਂ ਸਿਰ ਨਾ ਆਵੇ, ਭਾਵ ਲੇਟ ਆਵੇ ਅਤੇ ਆਉਣ ਦਾ ਮਕਸਦ ਵੀ ਠੀਕ ਤਰ੍ਹਾਂ ਨਾਲ ਪੂਰਾ ਨਾ ਹੋਵੇ।
  18. ਸੱਜਣ ਛੋੜੀਐ ਰੰਗ ਸਿਉਂ ਬਹੁਰ ਵੀ ਆਵੇ ਕੰਮ।
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਕਿਸੇ ਵੀ ਸੱਜਣ-ਮਿੱਤਰ ਨਾਲ ਤੋੜ ਵਿਛੋੜਾ ਗੁੱਸੇ ਵਿੱਚ ਨਹੀਂ ਕਰਨਾ ਚਾਹੀਦਾ ਬਲਕਿ ਹੋਸ਼ੋ ਹਵਾਸ ਵਿਚ ਰਹਿੰਦਿਆਂ ਹੋਇਆਂ ਅਤੇ ਸਹਿਮਤੀ ਨਾਲ ਉਸ ਨੂੰ ਛੱਡਣਾ ਚਾਹੀਦਾ ਹੈ ਤਾਂ ਕੇ ਭਵਿੱਖ ਵਿੱਚ ਉਸ ਨਾਲ ਮਿਲਣ-ਵਰਤਣ ਜੋਗੇ ਰਹਿ ਸਕੀਏ।
  19. ਸੱਜਣ ਤਾਂ ਅੱਖਾਂ ਵਿੱਚ ਵੀ ਸਮਾ ਜਾਂਦੇ ਨੇ ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ
    ਅਰਥ ਅਤੇ ਵਰਤੋਂ
    ਇਹ ਅਖਾਣ ਮਿੱਤਰ ਪਿਆਰਿਆਂ ਨੂੰ ਪਿਆਰ ਜਤਾਉਣ ਲਈ ਅਤੇ ਦੁਸ਼ਮਣਾਂ ਨੂੰ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਬੋਲਿਆ ਜਾਂਦਾ ਹੈ।
  20. ਸੱਜਣ ਭਲੇ, ਸੁਵੇਲੜੇ ਆਏ। ਅਰਥ ਅਤੇ ਵਰਤੋਂ
    ਅਰਥ ਅਤੇ ਵਰਤੋਂ
    ਇਹ ਅਖਾਣ ਵੇ ਮਿੱਤਰ ਪਿਆਰੇ ਦਾ ਧੰਨਵਾਦੀ ਹੋਣ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸੱਜਣ ਉਹੀ ਚੰਗਾ ਲੱਗਦਾ ਹੈ ਜੋ ਸਮੇਂ ਸਿਰ ਆ ਜਾਵੇ।
  21. ਸੰਜਮ ਕਰਕੇ ਖਾਹ, ਨੱਕ ਦੀ ਸੇਧੇ ਜਾ, ਫਿਰ ਕੀਹਦੀ ਪਰਵਾਹ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਸਿੱਖਿਆ ਦੇਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਘੱਟ ਖਾਣ ਦੀ, ਅਤੇ ਸਿੱਧ-ਪੱਧਰਾ ਜੀਵਨ ਜਿਉਣ ਦੀ ਤਾਕੀਦ ਕਰਨੀ ਹੋਵੇ ਅਤੇ ਦੱਸਣਾ ਹੋਵੇ ਕਿ ਘੱਟ ਖਾਣ ਨਾਲ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
  22. ਸੱਜਰੀ ਨਾ ਬੇਹੀ, ਤੇ ਹਮੇਸ਼ ਇੱਕੋ ਜੇਹੀ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਕਿਸੇ ਖੁਸ਼ੀ ਗਮੀ ਜਾਂ ਵੇਲੇ ਕਵੇਲੇ ਆਪਣਾ ਵਿਹਾਰ ਨਾ ਬਦਲੇ ਅਤੇ ਹਮੇਸ਼ਾ ਪਥਰੀਲਾ ਸੁਭਾਅ ਧਾਰਨ ਕਰੀ ਰੱਖੇ।
  23. ਸੱਜਾ ਧੋਵੇ ਖੱਬੇ ਨੂੰ, ਤੇ ਖੱਬਾ ਸੱਜੇ ਨੂੰ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ ਅਤੇ ਅਸੀਂ ਸਾਰੇ ਇੱਕ ਦੂਜੇ ਤੇ ਨਿਰਭਰ ਹੁੰਦੇ ਹਾਂ।
  24. ਸੱਠਾਂ ਛੇਆਂ ਦੀ ਨਹੀਂ ਚੱਲਦੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਬਹੁ ਗਿਣਤੀ ਦੇ ਸਾਹਮਣੇ ਘੱਟ ਗਿਣਤੀ ਦਾ ਜੋਰ ਨਹੀਂ ਚਲਦਾ ਉਹ ਘੱਟ ਗਿਣਤੀ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ।
  25. ਸੱਠੀ ਪੱਕੇ ਸੱਠੀਂ ਦਿਨੀਂ, ਜੇ ਪਾਣੀ ਮਿਲੇ ਅੱਠੀਂ ਦਿਨੀਂ
    ਅਰਥ ਅਤੇ ਵਰਤੋਂ
    ਇਹ ਅਖਾਣ ਸੱਠੀ ਫਸਲ ਲਈ ਬੋਲਿਆ ਜਾਂਦਾ ਹੈ ਕਿ ਸੱਠੀ ਫਸਲ ਨੂੰ ਨਿਯਮਤ ਢੰਗ ਨਾਲ ਪਾਣੀ ਦੀ ਵੀ ਜਰੂਰਤ ਹੁੰਦੀ ਹੈ।
  26. ਸੰਢੇ ਅੱਗੇ ਬੰਸਰੀ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਬੰਦੇ ਉੱਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਾ ਹੁੰਦਾ ਹੋਵੇ ਤਾਂ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  27. ਸੱਤ ਪੱਤਣਾਂ ਦਾ ਤਾਰੂ
    ਅਰਥ ਅਤੇ ਵਰਤੋਂ
    ਇਹ ਅਖਾਣ ਬਹੁਗੁਣੀ, ਤਜ਼ਰਬੇਕਾਰ ਅਤੇ ਹਰਫਨ ਮੌਲਾ ਮਨੁੱਖ ਦੀ ਮਹਿਮਾ ਕਰਨ ਵਜੋਂ ਬੋਲਿਆ ਜਾਂਦਾ ਹੈ।
  28. ਸੱਤ ਪੀੜੀਆਂ, ਦੋਹਤਾ ਵੈਰੀ
    ਅਰਥ ਅਤੇ ਵਰਤੋਂ
    ਸਾਡੇ ਸਮਾਜ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਦੋਹਤਾ ਕਦੇ ਵੀ ਨਾਨਕਿਆਂ ਦਾ ਸਕਾ ਨਹੀਂ ਹੁੰਦਾ। ਇਹ ਅਖਾਣ ਹਾਸੇ ਠੱਠੇ ਵਜੋਂ ਵੀ ਇਸ ਅਖਾਣ ਨੂੰ ਬੋਲਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਦੋਹਤਾ ਤਾਂ ਸੱਤ ਪੀੜੀਆਂ ਦਾ ਵੀ ਸਖਾ ਨਹੀਂ ਹੁੰਦਾ।
  29. ਸੱਤ ਰੋਟੀਆਂ, ਕੁੱਜਾ ਲੱਸੀ ਦਾ, ਅਜੇ ਮੇਰਾ ਪੁੱਤ ਠੀਕ ਨਹੀਂ
    ਅਰਥ ਅਤੇ ਵਰਤੋਂ
    ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਖਾਣ-ਪੀਣ ਦੇ ਮਾਮਲੇ ਵਿੱਚ ਤਾਂ ਢਿਲ ਨਾ ਕਰੇ ਪਰ ਉਝ ਕੇ ਉਸ ਦੀ ਸਿਹਤ ਠੀਕ ਨਹੀਂ ਹੈ।
  30. ਸੱਤਰ ਹੋਵੇ ਚਾਨਣੀ, ਦਿਨ ਵਰਗੀ ਨਹੀਂ ਰੀਸ
    ਅਰਥ ਅਤੇ ਵਰਤੋਂ
    ਇਹ ਅਖਾਣ ਦਿਨ ਅਤੇ ਰਾਤ ਦਾ ਫਰਕ ਦਰਸਾਉਣ ਲਈ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਦਿਨ ਅਤੇ ਰਾਤ ਦਾ ਕੋਈ ਮੁਕਾਬਲਾ ਨਹੀਂ । ਰਾਤ ਭਾਵੇਂ ਕਿੰਨੀ ਵੀ ਚਾਨਣੇ ਕਿਉਂ ਨਾ ਹੋਵੇ ਪਰ ਦਿਨ, ਦਿਨ ਹੀ ਹੈ ਹੁੰਦਾ ਹੈ।

‘ਸੰ’ ਟਿੱਪੀ ਵਾਲੇ ਅਖਾਣ

  1. ਸੰਗ ਤਾਰੇ, ਕੁਸੰਗ ਡੋਬੇ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਚੰਗੀ ਸੰਗਤ ਇਨਸਾਨ ਨੂੰ ਪਾਰ ਲਾਉਂਦੀ ਹੈ ਅਤੇ ਮਾੜੀ ਸੰਗਤ ਡੋਬ ਦਿੰਦੀ ਹੈ।
  2. ਸੰਗਲਾਂ ਦੇ ਜਿੰਨ, ਜੱਫੀਆਂ ਨਾਲ ਕਾਬੂ ਨਹੀਂ ਆਉਂਦੇ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਗੜੇ ਹੋਏ ਵਿਅਕਤੀਆਂ ਦੇ ਸਬੰਧ ਵਿੱਚ ਬੋਲਿਆ ਜਾਂਦਾ ਹੈ ਕਿ ਮੁੱਢ-ਮੂਲ ਤੋਂ ਬੁਰੇ ਅਤੇ ਵਿਗੜੇ ਹੋਏ ਵਿਅਕਤੀ ਸਖਤੀ ਬਿਨਾ ਸੂਤ ਨਹੀਂ ਆਉਂਦੇ। ਇਸ ਦੇ ਲਈ ਇੱਕ ਅਖਾਣ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ ਵੀ ਬੋਲਿਆ ਜਾਂਦਾ ਹੈ।
  3. ਸੰਗਿ ਨਾ ਕੋਈ ਭਈਆ ਬੇਬਾ
    ਅਰਥ ਬਾਕੀ ਹੈ 
  4. ਸੰਘੋਂ ਹੇਠਾਂ ਹੋਆ, ਕਿਆ ਗੁੜ ਕਿਆ ਗੋਹਾ। ਅਰਥ ਅਤੇ ਵਰਤੋਂ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਖਾਣ ਵਾਲੇ ਸਾਰੇ ਚੰਗੇ ਅਤੇ ਬੁਰੇ ਪਦਾਰਥਾਂ ਦਾ ਸਵਾਦ ਸਿਰਫ ਜੀਭ ਤੱਕ ਹੀ ਸੀਮਤ ਹੁੰਦਾ ਹੈ। ਜਦੋਂ ਕੋਈ ਖਾਧੀ ਹੋਈ ਚੀਜ਼ ਜੀਭ ਤੋਂ ਅੱਗੇ ਜਾਂ ਸੰਘ ਤੋਂ ਹੇਠਾਂ ਚਲੇ ਜਾਂਦੀ ਹੈ ਤਾਂ ਸਾਰੇ ਸਵਾਦ ਖਤਮ ਹੋ ਜਾਂਦੇ ਹਨ।
  5. ਸੰਘੋਂ ਲੱਥਾ , ਕੀ ਲੱਡੂ ? ਤੇ ਕੀ ਮੱਠਾ?
    ਉਹੀ ਅਰਥ।
  6. ਸੰਤੋਖ ਦਾ ਸੁੱਖ ਸਭ ਤੋਂ ਵੱਡਾ
    ਅਰਥ ਅਤੇ ਵਰਤੋਂ
    ਇਹ ਅਖਾਣ ਸੰਤੋਖ ਅਤੇ ਸੰਤੁਸ਼ਟੀ  ਦਾ ਗਿਆਨ ਦੇਣ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦੇ ਅਰਥ ਅਨੁਸਾਰ ਸੰਤੋਖ ਹੀ ਸਭ ਤੋਂ ਵੱਡਾ ਸੁਖ ਹੁੰਦਾ ਹੈ।
  7. ਸੰਤੋਖੀ ਸਦਾ ਸੁਖੀ
    ਅਰਥ ਅਤੇ ਵਰਤੋਂ
    ਅਖਾਣ ਦੇ ਅਰਥ ਅਨੁਸਾਰ ਸਬਰ ਅਤੇ ਸੰਤੋਖ ਵਿੱਚ ਰਹਿਣ ਵਾਲਾ ਮਨੁੱਖ ਹਮੇਸ਼ਾ ਸੁਖੀ ਰਹਿੰਦਾ ਹੈ।
  8. ਸੱਦਿਆ ਪੈਂਚ, ਅਣਸੱਧਿਆ ਭੜੂਆ
    ਅਰਥ ਅਤੇ ਵਰਤੋਂ
    ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ।
     ਅਖਾਣ ਦੇ ਅਰਥ ਅਨੁਸਾਰ ਬੁਲਾਵਾ ਭੇਜ ਕੇ ਸੱਦੇ ਹੋਏ ਮਨੁੱਖ ਦੀ ਹੀ ਕਦਰ ਹੁੰਦੀ ਹੈ ਅਤੇ ਜਿਸ ਨੂੰ ਨਹੀਂ ਸੱਦਿਆ ਗਿਆ ਉਸਦੀ ਬੇਕਦਰੀ ਹੀ ਹੁੰਦੀ ਹੈ।
  9. ਸੱਦੀ ਨਾ ਬੁਲਾਈ, ਤੇ ਮੁੰਡੇ ਦੀ ਭੂਆ ਆਈ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬਿਨਾਂ ਸੱਦੇ ਅਤੇ ਬੁਲਾਏ ਕਿਸੇ ਥਾਂ ਉੱਤੇ ਪਹੁੰਚ ਜਾਵੇ ਅਤੇ ਆਪਣਾ ਖਾਸ ਹੋਣ ਦਾ ਵਿਖਾਵਾ ਕਰੇ।
  10. ਸੱਦੀ ਨਾ ਬੁਲਾਈ, ਤੇ ਮੈਂ ਲਾੜੇ ਦੀ ਤਾਈ
    ਉਹੀ ਅਰਥ 
  11. ਸੱਦੇ ਬਿਨਾਂ ਜਾਈਏ ਨਾ, ਤੇ ਪਰੀਠੇ ਬਿਨਾ ਖਾਈਏ ਨਾ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਵੀ ਬਿਨਾਂ ਸੱਦੇ ਅਤੇ ਬੁਲਾਵੇ ਦੇ ਸਾਨੂੰ ਕਿਸੇ ਥਾਂ ਉੱਤੇ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਕਿਸੇ ਦੇ ਘਰ ਜਦ ਤੱਕ ਕੋਈ ਖਾਣਾ ਪਰੋਸ ਕਿ ਨਹੀਂ ਦਿੰਦਾ ਤਾਂ ਸਾਨੂੰ ਧੱਕੇ ਨਾਲ ਖਾਣ ਦੀ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
  12. ਸੱਪ ਕੁੰਜ ਛੱਡੇ ਪਰ ਬਿਖ ਨਾ ਛੱਡੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਦੁਸ਼ਮਣ ਭਾਵੇਂ ਲੱਖ ਆਪਣਾ ਬਣ ਬਣ ਕੇ ਦਿਖਾਵੇ ਪਰ ਉਹ ਅੰਦਰੋਂ ਖਾਰ ਨਹੀ ਛੱਡਦਾ।
  13. ਸੱਪ ਤੇ ਚੋਰ ਦਾ ਭੈਅ ਹੀ ਬੁਰਾ
    ਇਸ ਅਖਾਣ ਦੇ ਅਰਥ ਅਨੁਸਾਰ ਸੱਪ ਅਤੇ ਚੋਰ ਦੋਹਾਂ ਦਾ ਡਰ ਅਤੇ ਭੈਅ ਬਹੁਤ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਅਤੇ ਇਹ ਸੱਚਾਈ ਹੈ। ਜੇਕਰ ਤੱਥਾਂ ਤੇ ਝਾਤੀ ਮਾਰੀਏ ਤਾਂ ਦੁਨੀਆ ਭਰ ਵਿੱਚ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਇਸ ਕਰਕੇ ਨਹੀਂ ਹੁੰਦੀਆਂ ਕਿ ਮਨੁੱਖ ਦੇ ਸਰੀਰ ਵਿੱਚ ਚਲਿਆ ਗਿਆ ਹੈ ਬਲਕਿ ਸੱਚਾਈ ਇਹ ਹੈ ਕਿ ਜਿਆਦਾਤਰ ਸੱਪ ਜਹਰੀਲੇ ਨਹੀਂ ਹੁੰਦੇ। ਵਧੇਰੇ ਮੌਤਾਂ ਇਸ ਕਰਕੇ ਹੁੰਦੀਆਂ ਹਨ ਕਿ ਸੱਪ ਕੋਲੋਂ ਡੰਗਿਆ ਜਾਣ ਵਾਲਾ ਮਨੁੱਖ ਇਨਾ ਜਿਆਦਾ ਭੈਭੀਤ ਹੋ ਜਾਂਦਾ ਹੈ ਕਿ ਜਾਂ ਤਾਂ ਉਸ ਦਾ ਹਾਰਟ ਫੇਲ ਹੋ ਜਾਂਦਾ ਹੈ ਜਾਂ ਬਰੇਨ।
  14. ਸੱਪ ਦਾ ਖਾਧਾ ਬਚੇ, ਨਜ਼ਰਾਂ ਦਾ ਖਾਧਾ ਨਾ ਬਚੇ
    ਅਰਥ ਅਤੇ ਵਰਤੋਂ
    ਸਾਡੇ ਸਮਾਜ ਵਿੱਚ ਮੰਨਿਆ ਜਾਂਦਾ ਹੈ ਕਿ ਬੁਰੀ ਨਜ਼ਰ ਤਾਂ ਪੱਥਰ ਵੀ ਪਾੜ ਦਿੰਦੀ ਹੈ। ਇਸ ਲਈ ਜਦੋਂ ਇਹ ਦੱਸਣਾ ਹੋਵੇ ਕਿ ਕੋਈ ਕੰਮ ਜਾਂ ਨੁਕਸਾਨ ਕਿਸੇ ਦੀ ਬੁਰੀ ਨਜ਼ਰ ਲੱਗਣ ਨਾਲ ਹੋਇਆ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  15. ਸੱਪ ਦੇ ਸਾਹਮਣੇ, ਦੀਵਾ ਨਹੀਂ ਬਲ਼ਦਾ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਸ਼ੈਤਾਨ ਅਤੇ ਬੁਰੇ ਲੋਕਾਂ ਦੇ ਸਾਹਮਣੇ ਟਿਕਣਾ ਸੌਖਾ ਨਹੀਂ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  16. ਸੱਪ ਦੇ ਬੱਚੇ, ਸਪੋਲੀਏ
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਬੁਰਾ ਹੋਵੇ ਅਤੇ ਉਸ ਦੇ ਬੱਚੇ ਵੀ ਉਸ ਵਾਂਗ ਹੀ ਬੁਰੇ ਹੋਣ ਅਤੇ ਉਸ ਦੀਆਂ ਪੈੜਾਂ ਤੇ ਚਲਦੇ ਹੋਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  17. ਸੱਪ ਦੇ ਮੂੰਹ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ
    ਅਰਥ ਅਤੇ ਵਰਤੋਂ
    ਜਦੋਂ ਕੋਈ ਵਿਅਕਤੀ ਗਲਤ ਬੰਦਾ ਅਜਿਹੀ ਬੁਰੀ ਸਥਿਤੀ ਵਿੱਚ ਫਸ ਜਾਵੇ ਜਿੱਥੋਂ ਨਿਕਲਣ ਨੂੰ ਕੋਈ ਰਾਹ ਨਾ ਹੋਵੇ ਅਤੇ ਨੁਕਸਾਨ ਵੀ ਤੈਅ ਹੋਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  18. ਸੱਪ ਨੂੰ ਸੱਪ ਲੜੇ, ਤੇ ਜ਼ਹਿਰ ਕਿਹਨੂੰ ਚੜ੍ਹੇ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਵਿਅੰਗ ਵਜੋਂ ਦੋ ਬਰੇ ਵਿਅਕਤੀਆਂ ਦੇ ਲਈ ਬੋਲਿਆ ਜਾਂਦਾ ਹੈ ਜੋ ਆਪਸ ਵਿੱਚ ਬੁਰੀ ਤਰ੍ਹਾਂ ਲੜ ਰਹੇ ਹੋਣ ਪਰ ਇੱਕ ਦੂਜੇ ਕੋਲੋਂ ਬਚਣ ਦਾ ਤੋੜ ਦੋਹਾਂ ਕੋਲੇ ਹੀ ਹੋਵੇ।
  19. ਸੱਪ ਵੀ ਮਰ ਜਾਏ, ਤੇ ਲਾਠੀ ਵੀ ਨਾ ਟੁੱਟੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਬੁਰੀ ਸ਼ਕਤੀ ਨਾਲ ਲੜ ਕੇ ਉਸ ਨੂੰ ਮਾਰ ਦੇਵੇ ਅਤੇ ਉਸ ਦਾ ਖੁਦ ਦਾ ਵਾਲ ਵੀ ਵਿੰਗਾ ਨਾ ਹੋਵੇ।
  20. ਸੱਪ, ਸ਼ੀਂਹ, ਫਕੀਰ ਦਾ ਦੇਸ਼ ਕੇਹਾ।
    ਅਰਥ ਅਤੇ ਵਰਤੋਂ
    ਅਖਾਣ ਦੇ ਅਰਥ ਅਨੁਸਾਰ ਸੱਪ, ਸ਼ੇਰ ਅਤੇ ਫਕੀਰ ਲੋਕ ਕਿਸੇ ਇਕ ਜਗ੍ਹਾ ਤੇ ਜਾਂ ਕਿਸੇ ਇੱਕ ਦੇਸ਼ ਵਿੱਚ ਨਹੀਂ ਰਹਿੰਦੇ। ਇਹ ਹਮੇਸ਼ਾ ਘੁੰਮਦੇ ਰਹਿੰਦੇ ਹਨ ਅਤੇ ਥਾਂ ਬਦਲਦੇ ਰਹਿੰਦੇ ਹਨ।
  21. ਸੱਪ,ਸੁਨਿਆਰਾ, ਸ਼ਾਹਣੀ ਨਾਲੇ ਸਭਰਵਾਲ, ਭਾਵੇਂ ਕੁਠਾਲੀਓਂ ਕੱਢ ਧਰੋ, ਕਦੇ ਨਾ ਹੋਵਣ ਸਾਲੁ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਕੁਝ ਜਾਤਾਂ ਦੇ ਨਾਲ ਵਿਹਾਰ ਕਰਨ ਵੇਲੇ ਸੁਚੇਤ ਕਰਨ ਦੀ ਗੱਲ ਆਖੀ ਗਈ ਹੈ।
  22. ਸੱਪਾਂ ਦਾ ਡੰਗਿਆ ਸੇਹਲੀਆਂ ਤੋਂ ਵੀ ਡਰੇ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਮਨੁੱਖ ਦਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਾਅਦ ਉਹ ਛੋਟੇ ਮੋਟੇ ਨੁਕਸਾਨ ਤੋਂ ਵੀ ਡਰ ਅਤੇ ਭੈ ਖਾਣ ਲੱਗ ਜਾਵੇ ਹੈ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।
  23. ਸੱਪਾਂ ਦੇ ਪੁੱਤ ਮਿੱਤ ਨਾ ਬਣਦੇ, ਭਾਵੇਂ ਚੁੱਲੀਆਂ ਦੁੱਧ ਪਿਆਈਏ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਮਨੁੱਖ ਨੂੰ ਕਿਸੇ ਚਾਲਬਾਜ ਮਨੁੱਖ ਪ੍ਰਤੀ ਸੁਚੇਤ ਕਰਨਾ ਹੋਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਸ ਚਾਲਬਾਜ਼ ਮਨੁੱਖ ਨਾਲ ਕੀਤੀ ਹੋਈ ਮਿੱਤਰਤਾ ਦਾ ਕੋਈ ਲਾਭ ਨਹੀਂ ਆਖਿਰਕਾਰ ਉਹ ਸੱਪ ਵਾਂਗੂ ਡੰਗ ਹੀ ਮਾਰੇਗਾ।
  24. ਸੱਪਾਂ ਦੇ ਪੁੱਤਰ ਕਦੇ ਨਾ ਹੁੰਦੇ ਮਿੱਤਰ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਵੀ ਬੁਰਾ ਅਤੇ ਵਹਿਸ਼ੀ ਮਨੁੱਖ ਕਿਸੇ ਦਾ ਮਿੱਤਰ ਨਹੀਂ ਬਣਦਾ ਅਤੇ ਉਹ ਸੱਪ ਵਾਂਗ ਡੰਗ ਵੀ ਮਾਰਦਾ ਹੈ।
  25. ਸੱਪੀਂ ਦੁੱਧ ਪਿਆਈਏ, ਕਦੇ ਨਾ ਹੁੰਦੇ ਮਿੱਤ
    ਉਹੀ ਅਰਥ 

‘ਸਿ’ ਸਿਹਾਰੀ ਵਾਲੇ ਅਖਾਣ

  1. ਸਿਆਹੀ ਗਈ, ਸਫੇਦੀ ਆਈ
    ਅਰਥ ਅਤੇ ਵਰਤੋਂ
    ਜਦੋਂ ਕਿਸੇ ਵਿਅਕਤੀ ਦੇ ਕਾਲੇ ਵਾਲ ਚਿੱਟਿਆਂ ਵਿੱਚ ਬਦਲ ਰਹੇ ਹੋਣ ਜਾਂ ਬਦਲ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਸਿਆਣੇ ਦਾ ਕਿਹਾ ਅਤੇ ਆਲੇ ਦਾ ਖਾਧਾ, ਬਾਅਦ ਵਿੱਚ ਪਤਾ ਚੱਲਦਾ।
    ਅਰਥ ਅਤੇ ਵਰਤੋਂ
    ਸਿਆਣੇ ਮਨੁੱਖ ਦੀ ਕਹੀ ਹੋਈ ਗੱਲ ਅਤੇ ਔਲੇ ਨੂੰ ਖਾਣ ਦੇ ਫਾਇਦੇ ਬਾਅਦ ਵਿੱਚ ਹੀ ਪਤਾ ਚੱਲਦੇ ਨੇ।
  3. ਸਿਆਣੇ ਨਾਲ ਭੀਖ ਵੀ ਚੰਗੀ, ਨਿਆਣੇ ਨਾਲ ਰਾਜ ਵੀ ਮਾੜਾ
    ਅਰਥ ਅਤੇ ਵਰਤੋਂ
    ਇਹ ਅਖਾਣ ਲੋਕ ਸਿਆਣਪਾਂ ਦੇ ਵਿੱਚੋਂ ਨਿਕਲਿਆ ਹੋਇਆ ਹੈ । ਇਸ ਅਖਾਣ ਦੇ ਅਰਥ ਅਨੁਸਾਰ ਸਿਆਣੇ ਮਨੁੱਖ ਨਾਲ ਜ਼ਿੰਦਗੀ ਗੁਜ਼ਾਰਨੀ ਸੌਖੀ ਹੈ, ਉਹ ਭਾਵੇਂ ਆਰਥਿਕ ਪੱਖਾਂ ਤੋਂ ਔਖੇ ਹੋ ਕੇ ਗੁਜਾਰਨੀ ਪਵੇ ਅਤੇ ਭਾਵੇਂ ਭੀਖ ਮੰਗ ਕੇ ਗੁਜ਼ਾਰਨੀ ਪਵੇ। ਪਰ ਨਿਆਣੇ ਅਤੇ ਮੂਰਖ ਮੱਤ ਮਨੁੱਖ ਨਾਲ ਰਾਜ ਕਰਨਾ ਵੀ ਔਖਾ ਹੈ।
  4. ਸਿਆਣੇ ਨੂੰ ਇਸ਼ਾਰਾ, ਮੂਰਖ ਨੂੰ ਫਿਟਕਾਰਾਂ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਸਿਆਣੇ ਮਨੁੱਖ ਨੂੰ ਹਮੇਸ਼ਾ ਸਤਿਕਾਰ ਮਿਲਦਾ ਹੈ ਅਤੇ ਉਸ ਨੂੰ ਇਸ਼ਾਰੇ ਨਾਲ ਹੀ ਗੱਲ ਸਮਝ ਆ ਜਾਂਦੀ ਹੈ ਇਸ ਦੇ ਉਲਟ ਮੂਰਖ ਨੂੰ ਝਿੜਕਾਂ ਨਾਲ ਵੀ ਗੱਲ ਸਮਝ ਨਹੀਂ ਆਉਂਦੀ ਅਤੇ ਉਸਨੂੰ ਹਮੇਸ਼ਾਂ ਫਟਕਾਰਾਂ ਮਿਲਦੀਆਂ ਹਨ।
  5. ਸਿਆਣੇ ਨੂੰ ਸੈਨਤ, ਮੂਰਖ ਨੂੰ ਸੋਟਾ
    ਉਹੀ ਅਰਥ।
  6. ਸਿਆਲ ਸਵੇਰੇ, ਹਾੜ ਦੁਪਹਿਰੇ, ਸਾਉਣ ਮੀਂਹ ਵਰਸੰਦੇ, ਤਿੰਨੇ ਹੱਗਣ ਮੰਦੇ
    ਅਰਥ ਅਤੇ ਵਰਤੋਂ
    ਇਹ ਅਖਾਣ ਪੁਰਾਣੇ ਪੰਜਾਬੀ ਜੀਵਨ ਅਤੇ ਉਸਦੀਆਂ ਸਮੱਸਿਆਵਾਂ ਵਿੱਚੋਂ ਨਿਕਲਿਆ ਹੋਇਆ ਹੈ। ਪੁਰਾਣੇ ਸਮੇਂ ਵਿੱਚ ਲੋਕਾਂ ਨੂੰ ਜੰਗਲ-ਪਾਣੀ ਬਾਹਰ ਖੇਤਾਂ ਵਿੱਚ ਜਾਣਾ ਪੈਂਦਾ ਸੀ, ਜਿਸ ਕਰਕੇ ਉਹਨਾਂ ਨੂੰ ਇਹ ਖਾਸ ਧਿਆਨ ਰੱਖਣਾ ਪੈਂਦਾ ਸੀ ਕਿ ਜੰਗਲ ਪਾਣੀ ਸਹੀ ਸਮੇਂ ਤੇ ਜਾਇਆ ਜਾਵੇ ਤਾਂ ਕਿ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਸ਼ਰਮ ਮਹਿਸੂਸ ਨਾ ਹੋਵੇ ਅਤੇ ਜੰਗਲ ਪਾਣੀ ਜਾਣ ਵਾਲਿਆਂ ਨੂੰ ਵੀ ਦਿੱਕਤ ਨਾ ਹੋਵੇ। ਅਖਾਣ ਦੇ ਅਰਥ ਅਨੁਸਾਰ ਸਿਆਲ ਵਿੱਚ ਸਵੇਰੇ ਅਤੇ ਹਾੜ ਦੇ ਮਹੀਨੇ ਵਿੱਚ ਦੁਪਹਿਰੇ ਅਤੇ ਸਾਉਣ ਦੇ ਮਹੀਨੇ ਵਿੱਚ ਮੀਹ ਪੈਂਦੇ ਦੌਰਾਨ ਜੇਕਰ ਕੋਈ ਵਿਅਕਤੀ ਜੰਗਲ ਪਾਣੀ ਜਾਂਦਾ ਹੈ ਤਾਂ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  7. ਸਿਆਲ਼ ਦਾ ਕੋਰਾ, ਰੂੜੀ ਦਾ ਬੋਰਾ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਕਿਸਾਨੀ ਤਜਰਬਿਆਂ ਦੇ ਵਿੱਚੋਂ ਨਿਕਲਿਆ ਹੋਇਆ ਹੈ ਅਖਾਣ ਦੇ ਅਰਥ ਅਨੁਸਾਰ ਸਿਆਲ ਦੇ ਮਹੀਨੇ ਵਿੱਚ ਕਣਕ ਉੱਤੇ ਅਤੇ ਹੋਰ ਕੁਝ ਫਸਲਾਂ ਉੱਤੇ ਪਿਆ ਕੋਰਾ  ਰੂੜੀ ਵਾਂਗ ਲੱਗਦਾ ਹੈ।
  8. ਸਿਆਲ ਦਾ ਨਹਾਉਣਾ, ਤੇ ਗਰਮੀ ਦਾ ਸੌਣਾ, ਦੋਵੇਂ ਹੀ ਔਖੇ
    ਅਰਥ ਸਪਸ਼ਟ ਹੈ। 
    ਜਸਬੀਰ ਵਾਟਾਂਵਾਲੀਆ
  9. ਸਿਕਾਰ ਸਹੇ ਦਾ, ਤਿਆਰੀ ਸ਼ੇਰ ਦੀ
    ਅਰਥ ਅਤੇ ਵਰਤੋਂ
    ਇਹ ਅਖਾਣ ਅਕਸਰ ਉਦੋਂ ਬੋਲਿਆ ਜਾਂਦਾ ਹੈ ਜਦੋਂ ਛੋਟੇ ਕੰਮ ਬਦਲੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹੋਣ।
  10. ਸ਼ਿਕਾਰ ਨਿਕਲਿਆ ਤੇ ਕੁੱਤੀ ਨੂੰ ਝਾੜਾ ਗਿਆ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੰਮ ਕਰਨ ਅਤੇ ਸਮਾਂ ਆਉਣ ਤੇ ਕੋਈ ਮੌਕੇ ਤੋਂ ਖਿਸਕ ਜਾਵੇ।
  11. ਸਿੰਗਾਂ ਨਾਲ ਦੋਸਤੀ, ਪੂਛ ਨਾਲ ਵੈਰ
    ਅਰਥ ਅਤੇ ਵਰਤੋਂ
    ਇਹ ਅਖਾਣ ਨਹੋਰਾ ਮਾਰਨ ਵਜੋਂ ਉਸ ਵਿਅਕਤੀ ਨੂੰ ਬੋਲਿਆ ਜਾਂਦਾ ਹੈ ਜੋ ਤਕੜੇ ਲੋਕਾਂ ਨਾਲ ਤਾਂ ਦੋਸਤੀ ਰੱਖੇ ਪਰ ਮਾੜਿਆਂ ਨਾਲ ਵੈਰ ਕਮਾਵੇ।
  12. ਸਿੰਘ ਦੀ ਸਿੰਘਣੀ, ਪੁੱਤ ਦੀ ਮਾਂ, ਰੁੱਖਾ ਕਾਹਨੂੰ ਖਾਂ, ਤੁਰਦੀ ਕਾਹਨੂੰ ਜਾਂ
    ਅਰਥ ਅਤੇ ਵਰਤੋਂ
    ਇਹ ਅਖਾਣ ਆਪਣੇ ਪਤੀ ਅਤੇ ਪੁੱਤਰ ਦੇ ਉੱਤੇ ਮਾਣ ਹੋਣ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਅਰਥ ਮੁਤਾਬਕ ਆਪਣੇ ਪਤੀ ਦੇ ਆਸਰੇ ਅਤੇ ਪੁੱਤਰ ਦੇ ਆਸਰੇ ਔਰਤ ਕਦੇ ਵੀ ਭੁੱਖੀ ਨਹੀਂ ਰਹਿੰਦੀ ਅਤੇ ਮੁਸ਼ਕਲਾਂ ਨਹੀਂ ਕੱਟਦੀ।
  13. ਸਿਦਕ ਦੇ ਬੇੜੇ ਪਾਰ
    ਅਰਥ ਅਤੇ ਵਰਤੋਂ
    ਇਹ ਅਖਾਣ ਸਿਦਕ ਦੀ ਮਹਾਨਤਾ ਦੱਸਣ ਵਜੋਂ ਬੋਲਿਆ ਜਾਂਦਾ ਹੈ ਕਿ ਸਿਦਕ ਰੱਖਣ ਵਾਲਾ ਵਿਅਕਤੀ ਹਮੇਸ਼ਾ ਮੰਜ਼ਿਲ ਤੇ ਪਹੁੰਚਦਾ ਹੈ।
  14. ਸਿਦਕ ਮਾਹੀ ਦੇ ਪੱਲੇ ਆਪੇ ਆਉਣਗੇ ਚਰਕੇ
    ਅਰਥ ਅਤੇ ਵਰਤੋਂ
    ਜਦੋਂ ਕੋਈ ਕਿਸੇ ਦੇ ਮਿੱਤਰ ਪਿਆਰੇ ਉਸ ਨੂੰ ਛੱਡ ਜਾਣ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ ਅਖਾਣ ਬੋਲਣਾ ਵਾਲਾ ਵਿਅਕਤੀ ਇਹ ਦਰਸਾਉਂਦਾ ਹੈ ਕਿ ਉਸਦੇ ਪੱਲੇ ਸਿਦਕ ਹੈ ਅਤੇ ਉਸਨੂੰ ਸਿਦਕ ਦਾ ਹੀ ਆਸਰਾ ਹੈ ਤੇ ਗਏ ਹੋਏ ਆਪੇ ਵਾਪਸ ਮੁੜ ਕੇ ਆਉਣਗੇ। ਅਖਾਣ ਦੇ ਅੱਖਰੀ ਅਰਥ ਇਹ ਹਨ ਕਿ ਜੇਕਰ ਮੱਝਾਂ ਚਰਦਿਆਂ ਚਰਦਿਆਂ ਦੂਰ ਨਿਕਲ ਵੀ ਜਾਣ ਤਾਂ ਉਹ ਮੁੜ ਵਾਪਸ ਪਾਲੀ ਕੋਲ ਆ ਜਾਂਦੀਆਂ ਹਨ।
  15. ਸਿੱਧੀ ਉਂਗਲ ਨਾਲ,ਘਿਓ ਨਹੀਂ ਨਿਕਲਦਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਭਲਮਾਣਸੀ, ਨਰਮਾਈ ਅਤੇ ਸਿੱਧੇ ਢੰਗ ਨਾਲ ਕੰਮ ਨਾ ਹੋਵੇ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਸਿੱਧੇ ਢੰਗ ਨਾਲ ਕੰਮ ਨਾ ਹੋਵੇ ਤਾਂ ਟੇਢਾ ਢੰਗ ਹੀ ਵਰਤਣਾ ਪੈਂਦਾ ਹੈ।
  16. ਸਿਰ ਸਲਾਮਤ ਜੁੱਤੀਆਂ ਦਾ ਕੀ ਘਾਟਾ
    ਅਰਥ ਅਤੇ ਵਰਤੋਂ
    ਇਹ ਅਖਾਣ ਹੱਸੇ ਠਠੇ ਵਜੋਂ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਬੰਦੇ ਦੀ ਜਾਨ ਅਤੇ ਉਸਦਾ ਅਹੁਦਾ ਸਲਾਮਤ ਹੈ ਤਾਂ ਸਭ ਕੁਝ ਸਹੀ ਹੈ ਫਿਰ ਭਾਵੇਂ ਬਦਨਾਮੀ ਅਤੇ ਮੁਸੀਬਤਾਂ ਹੀ ਕਿਉਂ ਨਾ ਸਿਰ ਤੇ ਪਈਆਂ ਹੋਣ।
  17. ਸਿਰ ਜਾਵੇ ਪਰ ਸਿਦਕ ਨਾ ਜਾਵੇ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥਾਂ ਮੁਤਾਬਕ ਸਿਦਕ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਉਸ ਦੇ ਲਈ ਭਾਵੇਂ ਸਿਰ ਵੀ ਕਿਉਂ ਨਾ ਵਾਰ ਨਾ ਪਵੇ।
  18. ਸਿਰ ਜਾਵੇ ਪਰ ਸਿਰੜ ਨਾ ਜਾਵੇ
    ਅਰਥ ਅਤੇ ਵਰਤੋਂ
    ਇਹ ਅਖਾਣ ਸਿਰੜ ਦੀ ਮਹਾਨਤਾ ਨੂੰ ਦਰਸਾਉਂਦਾ ਹੈ ਕਿ ਸਿਰੜ ਹਮੇਸ਼ਾ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ ਅਤੇ ਮਨੁੱਖ ਨੂੰ ਕਦੇ ਵੀ ਸਿਰੜ ਨਹੀਂ ਛੱਡਣਾ ਚਾਹੀਦਾ। ਉਸਦੇ ਲਈ ਭਾਵੇਂ ਉਸ ਦਾ ਸਿਰ ਹੀ ਕਿਉਂ ਨਾ ਚਲਾ ਜਾਵੇ।
  19. ਸਿਰ ਦੁਖੀਏ, ਮੱਥਾ ਫੋੜੀਏ, ਨੀ ਤੇਰੀ ਚੁੰਝ ਨਰੋਈ, ਤੇਰੀ ਬਾਤ ਨਾ ਪੁੱਛੇ ਕੋਈ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਸ ਮਨੁੱਖ ਦੇ ਲਈ ਬੋਲਿਆ ਜਾਂਦਾ ਹੈ ਜੋ ਉੰਝ ਤਾਂ ਬਿਮਾਰੀ ਦਾ ਬਹਾਨਾ ਕਰੇ ਕਿ ਉਸ ਦਾ ਸਿਰ ਫਟ ਰਿਹਾ ਹੈ ਅਤੇ ਉਹ ਠੀਕ ਨਹੀਂ ਹੈ ਪਰ ਖਾਣ ਪੀਣ ਦੀ ਕੋਈ ਕਸਰ ਨਾ ਛੱਡੇ।
  20. ਸਿਰ ਦਾ ਭਾਰ ਪੈਰਾਂ ’ਤੇ ਹੀ ਆਉਂਦਾ ਹੈ।
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਮੁਖ ਬੰਦਿਆਂ ਅਤੇ ਆਗੂਆਂ ਉੱਤੇ ਹੀ ਸਮੁੱਚੇ ਧੜੇ ਦਾ ਭਾਰ ਅਤੇ ਜਿੰਮੇਵਾਰੀ ਹੁੰਦੀ ਹੈ।
  21. ਸਿਰ ਨਾਧਾ ਕੰਘੀ ਵਾਹੀ, ਪਰ ਲੈਣ ਕੋਈ ਨਾ ਆਈ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਦੀ ਉਡੀਕ ਵਿੱਚ ਤਿਆਰ ਬਰ ਤਿਆਰ ਹੋ ਕੇ ਬੈਠਾ ਰਹੇ ਅਤੇ ਉਸ ਨੂੰ ਲੈਣ ਨਾ ਆਵੇ।
  22. ਸਿਰ ਪਈ ਕੰਮ ਆਵੇ ਜਿਹੜਾ, ਉਹੋ ਮਿੱਤਰ ਨਿਸ਼ੰਗ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥਾਂ ਮੁਤਾਬਕ ਸੱਚਾ ਮਿੱਤਰ ਉਹੀ ਹੈ ਜੋ ਮੁਸੀਬਤ ਪਈ ਤੋਂ ਕੰਮ ਆਉਂਦਾ ਹੈ।
  23. ਸਿਰ ਮਨਾ ਕੇ, ਭੱਦਰਾਂ ਪੁੱਛਣੀਆਂ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨੁਕਸਾਨ ਹੋਣ ਤੋਂ ਬਾਅਦ ਉਸ ਨੁਕਸਾਨ ਦੀ ਪੂਰਤੀ ਲਈ ਪੁੱਛ-ਪੜਤਾਲ ਸ਼ੁਰੂ ਕਰ ਦੇਵੇ।
  24. ਸਿਰ ਮਨਾਉਂਦਿਆਂ ਗੜੇ ਪੈਣੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰੇ ਅਤੇ ਉੱਤੋਂ ਮੁਸੀਬਤਾਂ ਦਾ ਪਹਾੜ ਟੁੱਟ ਪਵੇ।
  25. ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਗਵਾਰਾਂ ਦੇ
    ਅਰਥ ਅਤੇ ਵਰਤੋਂ
    ਸਾਡੇ ਸਮਾਜ ਵਿੱਚ ਵੱਡੇ ਸਿਰ ਵਾਲੇ ਨੂੰ ਸਰਦਾਰ ਸਮਝਿਆ ਜਾਂਦਾ ਹੈ ਅਤੇ ਜਿਸ ਵਿਅਕਤੀ ਦੇ ਵੱਡੇ ਪੈਰ ਹੋਣ ਉਸ ਨੂੰ ਗਵਾਰ ਸਮਝਿਆ ਜਾਂਦਾ ਹੈ ਇਹ ਅਖਾਣ ਅਕਸਰ ਇਹਨਾਂ ਦੋਹਾਂ ਵਿਅਕਤੀਆਂ ਨੂੰ ਹਾਸੇ ਠੱਠੇ ਵਜੋਂ ਬੋਲਿਆ ਜਾਂਦਾ ਹੈ।
  26. ਸਿਰੋਂ ਗੰਜੀ, ਕੰਗੀਆਂ ਦੋ ਜੋੜੇ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜਿਸ ਕੋਲ ਕੋਈ ਸਮਾਨ ਅਤੇ ਜਾਇਦਾਦ ਦਾ ਨਾ ਹੋਵੇ ਪਰ ਅਹਿਤਿਆਤ ਉਹ ਇੰਜ ਵਰਤ ਰਿਹਾ ਹੋਵੇ ਜਿਵੇਂ ਕਿ ਉਸ ਕੋਲ ਕੀਮਤੀ ਸਮਾਨ ਹੋਵੇ।
  27. ਸਿਰੋਂ ਗੰਜੀ, ਤੇ ਭੱਖੜੇਤੇ ਕਲਾ ਬਾਜ਼ੀਆਂ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਸ ਵਿਅਕਤੀ ਲਈ ਬੋਲਿਆ ਜਾਂਦਾ ਹੈ ਜੋ ਸਰੀਰਕ ਜਾਂ ਆਰਥਿਕ ਪੱਖੋਂ ਤਾਂ ਕਮਜ਼ੋਰ ਹੋਵੇ ਪਰ ਪੰਗੇ ਵੱਡੇ ਵੱਡੇ ਲੋਕਾਂ ਨਾਲ ਲੈ ਰਿਹਾ ਹੋਵੇ।
  28. ਸਿਰੋਂ ਪੈਰੋਂ ਨੰਗੇ ਆਂ ਪਰ ਸਾਰਿਆਂ ਤੋਂ ਚੰਗੇ ਆਂ
    ਅਰਥ ਅਤੇ ਵਰਤੋਂ
    ਇਹ ਅਖਾਣ ਮਸਤ ਮੌਲਾ ਲੋਕ ਅਕਸਰ ਬੋਲਦੇ ਹਨ ਕਿ ਉਹਨਾਂ ਕੋਲੇ ਜੀਵਨ ਦੇ ਵਸੀਲੇ ਭਾਵੇਂ ਥੋੜੇ ਹਨ ਪਰ ਉਹ ਜ਼ਿੰਦਗੀ ਮੌਜ ਵਿੱਚ ਜਿਉਂਦੇ ਹਨ ਇਹ ਅਕਾਣ ਵਿਅੰਗ ਵਜੋਂ ਵੀ ਬੋਲਿਆ ਜਾਂਦਾ ਹੈ।
  29. ਸਿਲੇਹਾਰ ਦੀ ਸਿਲੇਹਾਰ ਵੈਰੀ
    ਅਰਥ ਅਤੇ ਵਰਤੋਂ
    ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਦਾ ਆਪਣੇ ਲੋਕਾਂ ਨਾਲ ਜਾਂ ਆਪਣੇ  ਕਿੱਤੇ ਦੇ ਮੁਕਾਬਲੇਬਾਜਾਂ ਨਾਲ ਹੀ ਵੈਰ ਹੁੰਦਾ ਹੈ।
  30. ਸ਼ੀਸ਼ਾ ਡਿੱਗਿਆ ਤੇ ਗਿਆ, ਅਮਲੀ ਭਿੱਜਿਆ ਤੇ ਗਿਆ, ਫੁਲਕਾ ਸੜਿਆ ਤੇ ਗਿਆ, ਆਸ਼ਿਕ ਫੜ੍ਹਿਆ ਤੇ ਗਿਆ
    ਅਖਾਣ ਦਾ ਅਰਥ ਸਪਸ਼ਟ ਹੈ।
  31. ਸੀਖ ਨਾ ਦੀਜੈ ਬਾਂਦਰਾਂ, ਜੋ ਬਿਜੜੇ ਘਰ ਖਾਏ
    ਅਰਥ ਅਤੇ ਵਰਤੋਂ
    ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮੂਰਖ ਅਤੇ ਅਵੈੜੇ ਲੋਕਾਂ ਨੂੰ ਸਿੱਖਿਆ ਦੇਣਾ ਲਾਭਦਾਇਕ ਨਹੀਂ ਹੁੰਦਾ। ਉਹ ਤੁਹਾਡੇ ਕੋਲੋਂ ਸਿੱਖਿਆ ਲੈ ਕੇ ਤੁਹਾਡਾ ਹੀ ਨੁਕਸਾਨ ਕਰਦੇ ਹਨ। ਇਸ ਅਖਾਣ ਦੇ ਨਾਲ ਬਾਂਦਰ ਅਤੇ ਬਿਜੜੇ ਦੀ ਕਹਾਣੀ ਜੁੜੀ ਹੋਈ ਹੈ।
  32. ਸੀਨੇਬਸੀਨੇ ਰੱਖਣ ਤੇ ਸਵਾਦ ਚੱਖਣ
    ਅਰਥ ਬਾਕੀ

‘ਸੁ’ ਔਂਕੜ ਅਤੇ ‘ਸੁੱ’ ਅੱਧਕ ਵਾਲੇ ਅਖਾਣ

  1. ਸੁੱਕਾ ਢੀਂਗਰ ਆਂਡੇ ਦੇਵੇ
    ਅਰਥ ਅਤੇ ਵਰਤੋਂ
    ਇਹ ਅਖਾਣ ਪੰਜਾਬੀ ਬੁਝਾਰਤਾਂ ਵਜੋਂ ਵੀ ਪਾਇਆ ਜਾਂਦਾ ਹੈ। ਬਾਤਾਂ ਦੇ ਵਿੱਚ ਇਸ ਦਾ ਅਰਥ ਹੈ ਚਰਖਾ ਪਰ ਜਦੋਂ ਕਿਸੇ ਬੰਦੇ ਕੋਲੋਂ ਸੀਮਤ ਜਿਹੀ ਉਮੀਦ ਹੋਵੇ ਤਾਂ ਇਹ ਅਖਾਣ ਵਜੋਂ ਵੀ ਬੋਲਿਆ ਜਾਂਦਾ ਹੈ।
  2. ਸੁੱਕੇ ਉੱਤੇ ਮਿਲ ਮਾਹੀਆ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਸ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਅਣਹੋਣੀਆਂ ਗੱਲਾਂ ਕਰੇ।
  3. ਸੁੱਕੇ ਖੂਹਾਂ ਚੋਂ ਟਿੰਡਾਂ ਵੀ ਸੁੱਕੀਆਂ ਹੀ ਮੁੜਦੀਆਂ ਨੇ।
    ਅਰਥ ਅਤੇ ਵਰਤੋਂ
    ਇਹ ਅਖਾਣ ਕੰਮ ਦਿਲੇ ਅਤੇ ਮਾੜੀ ਨੀਅਤ ਵਾਲੇ ਮਨੁੱਖਾਂ ਲਈ ਵਰਤਿਆ ਜਾਂਦਾ ਹੈ ਸਿਖਾਣ ਦਾ ਭਾਵ ਅਰਥ ਇਹ ਹੈ ਕਿ ਜੋ ਮਨੁੱਖ ਖੁਦ ਹੀ ਖਾਲੀ ਭਾਂਡੇ ਹੋਣ ਉਹਨਾਂ ਤੋਂ ਭਰੇ ਜਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
     ਜਸਬੀਰ ਵਾਟਾਂਵਾਲੀਆ
  4. ਸੁੱਖ ਲਈਆਂ ਪੰਜ ਮੱਸਿਆ, ਪਹਿਲੀ ਮੱਸਿਆ ਕੰਨਾਂ ਨੂੰ ਹੱਥ ਲਾਵੇ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਸ ਮਨੁੱਖ ਲਈ ਬੋਲਿਆ ਜਾਂਦਾ ਹੈ ਜੋ ਕੋਈ ਵੱਡਾ ਵਿਢਣਾ ਵਿੱਢ ਲਵੇ ਪਰ ਕੰਮ ਦੇ ਸ਼ੁਰੂਆਤ ਹੀ ਪੜਾਅ ਵਿੱਚ ਉਸ ਦੇ ਹੱਥ ਕੰਨਾਂ ਨੂੰ ਲੱਗ ਜਾਣ।
  5. ਸੁੱਖਾਂ ਦਾ ਪੂਲਾ ਨਹੀਂ, ਤੇ ਦੁੱਖਾਂ ਦੇ ਖਲਵਾੜ੍ਹ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਜਿੰਦਗੀ ਵਿੱਚ ਸੁਖ ਥੋੜ੍ਹੇ ਅਤੇ ਦੁੱਖ ਬਹੁਤੇ ਹੋਣ। ਅਖਾਣ ਦਾ ਭਾਵ ਅਰਥ ਇਹ ਹੈ ਕਿ ਸੁਖ ਤਾਂ ਸਿਰਫ ਇੱਕ ਪੂਲਾ ਹਨ ਪਰ ਦੁੱਖਾਂ ਦੇ ਖਲਵਾੜ੍ਹ ਭਾਵ ਢੇਰ ਲੱਗੇ ਹੋਏ ਹਨ।
  6. ਸੁਖੀ ਸੌਣ ਸ਼ੇਖ਼, ਜਿਨਾਂ ਦੇ ਟੱਟੂ ਦਾ ਮੇਖ
    ਅਰਥ ਅਤੇ ਵਰਤੋਂ
    ਇਹ ਅਖਾਣ ਇਹ ਗੱਲ ਦਰਸਾਉਣ ਲਈ ਬੋਲਿਆ ਜਾਂਦਾ ਹੈ ਫੱਕਰ ਲੋਕ ਹਮੇਸ਼ਾ ਹੀ ਸੁੱਖ ਦੀ ਨੀਂਦ ਸੌਂਦੇ ਹਨ। ਕਿਸੇ ਮਨੁੱਖ ਦਾ ਜਿੰਨਾ ਵੀ ਖਲਾਰਾ ਅਤੇ ਖਲਜਗਣ ਵਧੇਰੇ ਹੋਵੇਗਾ, ਜਿੰਦਗੀ ਵਿੱਚ ਉਹ ਮਨੁੱਖ ਉਨਾ ਹੀ ਦੁਖੀ ਹੁੰਦਾ ਹੈ। ਮਨੁੱਖ ਕੋਲ ਜਿੰਨੇ ਥੋੜੇ ਸਾਧਨ ਹੁੰਦੇ ਹਨ ਉਨਾ ਹੀ ਉਹ ਸੁਖ ਦਾ ਨੀਂਦ ਸੌਂਦਾ ਹੈ।
  7. ਸੁੱਚੇ ਮੋਤੀਆਂ ਨੂੰ ਮੁਲੰਮੇ ਦੀ ਕੀ ਲੋੜ
    ਅਰਥ ਅਤੇ ਵਰਤੋਂ
    ਇਹ ਅਖਾਣ ਇਹ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਸ਼ੁੱਧ ਅਤੇ ਨਰੋਲ ਚੀਜ਼ ਨੂੰ ਵਿਖਾਵੇ ਦੀ ਲੋੜ ਨਹੀਂ ਹੁੰਦੀ।
  8. ਸੁਣ ਨੀਂ ਮਾਸੀ ਕਾਣੀਏ ਹੱਥ ਲੱਗਣ ਤਾਂ ਜਾਣੀਏ
    ਅਰਥ ਅਤੇ ਵਰਤੋਂ
    ਇਹ ਅਖਾਣ ਇਸ ਗੱਲ ਨੂੰ ਦਰਸਾਉਣ ਲਈ ਬੋਲਿਆ ਜਾਂਦਾ ਹੈ ਕਿ ਕਿਸੇ ਭੈੜੇ ਮਨੁੱਖ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਸ ਨਾਲ ਵਾਹ ਪੈਂਦਾ ਹੈ।
  9. ਸੁਣ ਰਾਣੀ, ਅੱਗ ਬੁਝਾਵੇ ਤੱਤਾ ਪਾਣੀ
    ਅਰਥ ਅਤੇ ਵਰਤੋਂ
    ਇਹ ਅਖਾਣ ਸਿੱਖਿਆ ਦੇਣ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਾਹਮਣੇ ਵਾਲੇ  ਦੱਸਣਾ ਹੋਵੇ ਕਿ ਨੇੜਲੇ ਰਿਸ਼ਤੇ ਹਮੇਸ਼ਾ ਕੰਮ ਭਲਾ ਲੋੜਦੇ ਹਨ ਭਾਵੇਂ ਕਿ ਉਹ ਗੁੱਸੇ ਵੀ ਕਿਉਂ ਨਾ ਹੋ ਜਾਣ।
  10. ਸੁੱਤਾ ਮੋਇਆ ਇੱਕ ਬਰਾਬਰ
    ਅਰਥ ਅਤੇ ਵਰਤੋਂ
    ਜਦੋਂ ਇਹ ਦੱਸਣਾ ਹੋਵੇ ਕਿ ਸੁੱਤਾ ਪਿਆ ਮਨੁੱਖ ਆਲੇ ਦੁਆਲੇ ਪ੍ਰਤੀ ਪੂਰੀ ਤਰ੍ਹਾਂ ਬੇਸੁੱਧ ਹੁੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  11. ਸੁੱਤਿਆਂ ਖਾਣ ਨਾ ਖੇਤ ਨੂੰ ਚਿੜੀਆਂ, ਜਾਗਦਿਆਂ ਤੋਂ ਠੁੰਗਣ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਅਖਾਣ ਦੇ ਭਾਵ ਅਰਥ ਇਹ ਹਨ ਕਿ ਨੁਕਸਾਨ ਹੋਣ ਦੀ ਚਿੰਤਾ ਸਿਰਫ ਸੂਝਵਾਨ ਅਤੇ ਜਾਗਰੂਕ ਮਨੁੱਖ ਨੂੰ ਹੀ ਹੁੰਦੀ ਹੈ ਬੇਬੁੱਧ ਅਤੇ ਮੂਰਖ ਮਨੁੱਖ ਨੂੰ ਨੁਕਸਾਨ ਹੋਣ ਦੀ ਕੋਈ ਚਿੰਤਾ ਨਹੀਂ ਹੁੰਦੀ।
  12. ਸੁੱਤਿਆਂ ਦੇ ਕੱਟੇ, ਤੇ ਜਾਗਦਿਆਂ ਦੀਆਂ ਕੱਟੀਆਂ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਭਾਵ ਅਰਥ ਅਨੁਸਾਰ ਜਾਗਰੂਕ ਮਨੁੱਖ ਹੀ ਆਪਣੇ ਜੀਵਨ ਅਤੇ ਮਾਲ ਧਨ ਦੀ ਰੱਖਿਆ ਕਰ ਸਕਦਾ ਹੈ। ਇਹ ਅਖਾਣ ਪਸ਼ੂ ਪਾਲਕ ਕਿੱਤੇ ਅਤੇ ਲੋਕ ਕਹਾਣੀਆਂ ਦੇ ਵਿੱਚੋਂ ਨਿਕਲਿਆ ਹੈ। ਇਸ ਲੋਕ ਕਹਾਣੀ ਅਨੁਸਾਰ ਕੋਈ ਦੋ ਗੁਆਂਡੀ ਵਿਅਕਤੀਆਂ ਦੀਆਂ ਮੱਝਾਂ ਸੂਣ ਵਾਲੀਆਂ ਸਨ। ਜਦੋਂ ਮੱਝ ਸੌਣ ਦਾ ਟਾਈਮ ਆਇਆ ਤਾਂ ਇੱਕ ਵਿਅਕਤੀ ਸੌ ਗਿਆ। ਜਿਹੜਾ ਗੁਆਂਢੀ ਸੌਂ ਗਿਆ ਉਸ ਦੀ ਮੱਝ ਨੇ ਕੱਟੀ ਦਿੱਤੀ। ਜਿਹੜਾ ਜਾਗ ਰਿਹਾ ਸੀ ਉਸਦੀ ਮੱਝ ਨੇ ਕੱਟਾ ਦਿੱਤਾ। ਜਿਸ ਵਿਅਕਤੀ ਦੀ ਮੱਝ ਨੇ ਕੱਟਾ ਦਿੱਤਾ ਉਹ ਕਾਫੀ ਚਾਲਾਕ ਸੀ ਅਤੇ ਉਸਨੇ ਨਾਲ ਦੇ ਗੁਵਾਂਢੀ ਨੂੰ ਸੁੱਤਾ ਪਿਆ ਦੇਖ ਉਸ ਦੀ ਕੱਟੀ ਨਾਲ ਆਪਣਾ ਕੱਟਾ ਬਦਲ ਦਿੱਤਾ।
  13. ਸੁੱਤੀ ਉਠਾਂ ਦੇ, ਬਨੇਰੇ ਬੋਲਣ ਕਾਂ
    ਅਰਥ ਬਾਕੀ ਹੈ।
  14. ਸੁੰਨਾ ਘਰ ਤੇ ਚੋਰਾਂ ਦਾ ਰਾਜ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਜਿਸ ਘਰ ਵਿੱਚ ਕੋਈ ਰਾਖੀ ਵਾਲਾ ਨਹੀਂ ਹੁੰਦਾ ਉਥੇ ਹਮੇਸ਼ਾ ਚੋਰ ਅਤੇ ਗਲਤ ਲੋਕ ਦਾ ਮਾਰ ਜਾਂਦੇ ਹਨ।
  15. ਸੁਨਿਆਰ ਦੀ ਠੱਕ ਠੱਕ, ਤੇ ਲੋਹਾਰ ਦੀ ਇੱਕੋ ਸੱਟ
    ਅਰਥ ਅਤੇ ਵਰਤੋਂ
    ਇਹ ਅਖਾਣ ਸਾਡੇ ਪੰਜਾਬੀ ਜੀਵਨ ਦੇ ਲੋਕ ਕਿੱਤਿਆਂ ਵਿੱਚੋਂ ਨਿਕਲਿਆ ਹੋਇਆ ਹੈ ਅਖਾਣ ਦੇ ਭਾਵ ਅਰਥ ਅਨੁਸਾਰ ਚੰਗੀ ਤਰ੍ਹਾਂ ਅਤੇ ਤਸੱਲੀ ਨਾਲ ਕੀਤਾ ਹੋਇਆ ਕੰਮ ਇੱਕੋ ਵਾਰ ਕਰਨਾ ਪੈਂਦਾ ਹੈ ਪਰ ਜੇਕਰ ਕੰਮ ਤਸੱਲੀ ਨਾਲ ਨਾ ਕੀਤਾ ਜਾਵੇ ਤਾਂ ਉਸਨੂੰ ਵਾਰ ਵਾਰ ਕਰਨਾ ਪੈਂਦਾ ਹੈ।
  16. ਸੁਨਿਆਰਾ ਸਿੱਖ ਨਹੀਂ ਤੇ ਰਿਉੜੀ ਪ੍ਰਸ਼ਾਦ ਨਹੀਂ
    ਅਰਥ ਅਤੇ ਵਰਤੋਂ
    ਇਹ ਅਖਾਣ ਸਾਡੇ ਪੰਜਾਬੀ ਸਮਾਜ ਵਿੱਚ ਜਾਤ ਪਾਤ ਦੇ ਭੇਦ ਵਿੱਚੋਂ ਨਿਕਲਿਆ ਹੋਇਆ ਹੈ ਅਖਾਣ ਦੇ ਅਰਥ ਅਨੁਸਾਰ ਸੁਨਿਆਰਾ ਜਾਤ ਦਾ ਵਿਅਕਤੀ ਚੰਗਾ ਸਿੱਖ ਨਹੀਂ ਹੋ ਸਕਦਾ ਅਤੇ ਰਿਓੜੀਆਂ ਦਾ ਪ੍ਰਸ਼ਾਦ , ਪ੍ਰਸ਼ਾਦ ਨਹੀਂ ਗਿਣਿਆ ਜਾ ਸਕਦਾ।
  17. ਸੁਨਿਆਰਾ ਹੋਵੇ ਪਾਰ ਤਾਂ ਗੰਢ ਸੰਭਾਲੀਏ ਉਤਾਰ।
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਵੀ ਸੁਨਿਆਰਾ ਜਾਤ ਦੇ ਪ੍ਰਤੀ ਭੇਦ-ਭਾਵ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਖਾਣ ਦੇ ਅਰਥ ਅਨੁਸਾਰ ਸੁਨਿਆਰਾ ਜਾਤ ਤੇ ਵਿਅਕਤੀ ਦਾ ਕੋਈ ਭਰੋਸਾ ਨਹੀਂ ਹੁੰਦਾ ਅਤੇ ਉਸ ਨੂੰ ਵੇਖ ਕੇ ਆਪਣੀ ਗੰਢ ਭਾਵ ਧਨ ਮਾਲ ਸੰਭਾਲ ਲੈਣਾ ਚਾਹੀਦਾ ਹੈ।
  18. ਸੁਨਿਆਰਾ ਤਾਂ ਆਪਣੀ ਮਾਂ ਦੇ ਗਹਿਣਿਆਂ ਵਿੱਚੋਂ ਵੀ ਸੋਨਾ ਟੁੱਕ ਲੈਂਦਾ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਦੇ ਸੁਨਿਆਰਾ ਬਰਾਦਰੀ ਦੇ ਕਿੱਤੇ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਖਾਣ ਦੇ ਅਰਥ ਅਨੁਸਾਰ ਸੁਨਿਆਰਾ ਗਹਿਣੇ ਬਣਾਉਣ ਮੌਕੇ ਆਪਣੀ ਮਾਂ ਨਾਲ ਵੀ ਲਿਹਾਜ ਨਹੀਂ ਕਰਦਾ ਅਤੇ ਉਸਦੇ ਗਹਿਣਿਆਂ ਵਿੱਚੋਂ ਵੀ ਸੋਨਾ ਕੱਢ ਲੈਂਦਾ ਹੈ।
  19. ਸੁਨਿਆਰੇ ਦਾ ਕੂੜਾ ਵੀ ਮੁੱਲ ਵਿਕਦਾ ਹੈ।
    ਅਰਥ ਅਤੇ ਵਰਤੋਂ
    ਇਹ ਅਖਾਣ ਸੁਨਿਆਰਾ ਕਿੱਤੇ ਦੇ ਖਾਸ ਪੱਖ ਵਿੱਚੋਂ ਨਿਕਲਿਆ ਹੋਇਆ ਹੈ। ਅਖਾਣ ਦੇ ਅਰਥ ਅਨੁਸਾਰ ਕੰਮ ਕਾਰ ਕਰਦਿਆਂ ਸੁਨਿਆਰੇ ਦੇ ਕੂੜੇ ਵਿੱਚ ਵੀ ਸੋਨਾ ਚਲਾ ਜਾਂਦਾ ਹੈ ਅਤੇ ਉਸਦਾ ਕੂੜਾ ਵੀ ਮੁੱਲ ਵਿਕਦਾ ਹੈ।
  20. ਸੁਨਿਆਰੇ ਦੇ ਲਾਰੇ ਵਿਆਹੇ ਵੀ ਕੁਆਰੇ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਵੀ ਸੁਨਿਆਰਾ ਬਰਾਦਰੀ ਦੇ ਪ੍ਰਤੀ ਬੇਭਰੋਸਗੀ ਅਤੇ ਬੇਅਤਬਾਰੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
  21. ਸੁੰਨੇ ਬਾਗਾਂ ਦਾ ਗਾਲ੍ਹੜ ਪਟਵਾਰੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਿਆਣੇ ਅਤੇ ਹੁਨਰਮੰਦ ਲੋਕਾਂ ਦੀ ਘਾਟ ਕਾਰਨ ਮੂਰਖ ਅਤੇ ਨਕਾਰਾ ਲੋਕ ਚੌਧਰੀ ਬਣ ਬੈਠਣ।
  22. ਸੁੰਨੇ ਬਾਗਾਂ ਵਿੱਚ ਅਰਿੰਡ ਪ੍ਰਧਾਨ
    ਅਰਥ ਅਤੇ ਵਰਤੋਂ
    ਇਹ ਅਖਾਣ ਵੀ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਘਰ ਜਾਂ ਅਦਾਰੇ ਦੇ ਵਿੱਚ ਕਿਸੇ ਸੁਗੜ ਅਤੇ ਸਿਆਣੇ ਮਨੁੱਖ ਦੀ ਅਣਹੋਂਦ ਕਾਰਨ ਕੋਈ ਮੂਰਖ ਮਨੁੱਖ ਘਰ ਦਾ ਮੋਹਰੀ ਬਣ ਬੈਠੇ।
  23. ਸੁੰਨੇ ਮਹਿਲ ਡਰਾਵਣੇ, ਬਰਕਤ ਮਰਦਾਂ ਨਾਲ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਅਰਥ ਅਨੁਸਾਰ ਘਰ ਮਰਦਾਂ ਨਾਲ ਹੀ ਸੰਪੂਰਨ ਹੁੰਦੇ ਹਨ ਭਾਵੇਂ ਕਿ ਉਹ ਘਰ ਮਹਿਲਾਂ ਵਰਗੇ ਹੀ ਕਿਉਂ ਨਾ ਹੋਣ।
  24. ਸੁਪਨੇ ਆਇਆ ਭਾਵੇ ਨਾ, ਤੇ ਕੁੱਛੜ ਚੜ੍ਹੇ ਬਲੱਜ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਇਕ ਵਿਅਕਤੀ ਤਾਂ ਸਾਹਮਣੇ ਵਾਲੇ ਨੂੰ ਇਕਾਹੀ ਪਸੰਦ ਨਾ ਕਰੇ ਪਰ ਦੂਜਾ ਉਸਦੇ ਉੱਪਰ ਚਰਚਾ ਬੈਠੇ।
  25. ਸੁਰਮਾ ਪਾਉਣਾ ਸੌਖਾ, ਪਰ ਮਟਕਾਉਣਾ ਔਖਾ
    ਅਰਥ ਅਤੇ ਵਰਤੋਂ
    ਇਹ ਅਖਾਣ ਕੰਮ ਅਤੇ ਕਲਾ ਦੇ ਖੇਤਰ ਵਿੱਚ ਅਕਸਰ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਕੰਮ ਅਤੇ ਕਲਾ ਦਾ ਗਿਆਨ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਉਸ ਕਲਾ ਨੂੰ ਦੁਨੀਆ ਵਿੱਚ ਹਰਮਨ ਪਿਆਰਾ ਕਰ ਦੇਣ ਦਾ ਹੁਨਰ ਕਿਸੇ ਕਿਸੇ ਕੋਲ ਹੁੰਦਾ ਹੈ। ਇਸ ਤੋਂ ਇਲਾਵਾ ਇਸ ਅਖਾਣ ਦਾ ਅਰਥ ਸ਼ਿੰਗਾਰ ਅਤੇ ਨਖਰੇ ਤੋਂ ਵੀ ਲਿਆ ਜਾਂਦਾ ਹੈ।
  26. ਸੁਰਮਾ ਪਾਇਆ ਜੋਤ, ਨੂੰ ਖਲਕਤ ਮਰ ਗਈ ਸੋਚ ਨੂੰ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਆਪਣੀ ਕਿਸੇ ਖਾਸ ਮਜਬੂਰੀ ਕਰਕੇ ਕੋਈ ਕਾਰਜ ਕਰੇ
     ਪਰ ਸਾਹਮਣੇ ਵਾਲੇ ਪਰ ਸਾਹਮਣੇ ਵਾਲੇ ਉਸ ਦੇ ਕੁਝ ਹੋਰ ਹੀ ਅਰਥ ਕੱਢਣ।

‘ਸੂ’ ਦੁਲੈਂਕੜ ਵਾਲੇ ਅਖਾਣ

  1. ਸੂਈ ਦੇ ਨੱਕੇ ਵਿੱਚੋਂ ਊਠਾਂ ਦੀ ਕਤਾਰ ਲੰਘ ਸਕਦੀ ਹੈ ਪਰ ਅਮੀਰ ਸਵਰਗ ਨਹੀਂ ਵੜ ਸਕਦਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਅਮੀਰ ਵਿਅਕਤੀ ਧਾਰਮਿਕ ਮਾਰਗ ਤੇ ਨਹੀਂ ਤੁਰ ਸਕਦਾ ਅਤੇ ਇੱਛਾਵਾਂ ਤੋਂ ਮੁਕਤ ਨਹੀਂ ਹੋ ਸਕਦਾ।
  2. ਸੂਏ ਖੋਤੀ, ਕਿੱਲ੍ਹੇ ਘੁਮਿਆਰ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਮੈਦਾਨ ਕੋਈ ਹੋਰ ਨਿਤਰਿਆ ਹੋਇਆ ਹੋਵੇ ਜਾਂ ਕਿਸੇ ਸਮੱਸਿਆ ਵਿੱਚ ਕੋਈ ਹੋਰ ਵਿਅਕਤੀ ਫਸਿਆ ਹੋਇਆ ਹੋਵੇ ਪਰ ਬਾਹਰੋਂ ਜ਼ੋਰ ਕਿਸੇ ਹੋਰ ਦਾ ਲੱਗ ਰਿਹਾ ਹੋਵੇ।
  3. ਸੂੰਦੀ ਤਾਂ ਮੱਝ ਪਰ ਤਿੰਗਦਾ ਕੱਟਾ
    ਉਹੀ ਅਰਥ।
  4. ਸੂਮਾਂ ਦੀ ਖੱਟੀ, ਕੁੱਤੇ ਜਾਣ ਮਲੱਕ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੰਜੂਸ ਵਿਅਕਤੀਆਂ ਵੱਲੋਂ ਜੋੜਿਆ ਹੋਇਆ ਧਨ ਅਤੇ ਨਹੱਕ ਲੋਕ ਹੀ ਸੰਭਾਲ ਲੈਂਦੇ ਹਨ।
  5. ਸੂਰਜ ਜੋਤੀ, ਨਾ ਲੁਕੇ ਲਕਾਈ
    ਅਰਥ ਅਤੇ ਵਰਤੋਂ
    ਜਦੋਂ ਦੱਸਣਾ ਹੋਵੇ ਕਿ
    ਸੱਚਾ ਸੁੱਚਾ ਅਤੇ ਗੁਣਵਾਨ ਵਿਅਕਤੀ ਕਦੇ ਵੀ ਛੁਪਾਇਆ ਨਹੀਂ ਛੁਪ ਸਕਦਾ…
  6. ਸੂਰਜ ਦੇ ਸਾਹਮਣੇ ਦੀਵੇ ਦਾ ਕੀ ਮੁੱਲ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਾਮੂਲੀ ਵਿਅਕਤੀ ਦੀ ਤੁਲਨਾ ਕਿਸੇ ਵੱਡੀ ਸ਼ਖਸੀਅਤ ਨਾਲ ਕੀਤੀ ਜਾ ਰਹੀ ਹੋਵੇ।
  7. ਸੂਰਾਂ ਨੂੰ ਪੋਨੇ ਤੇ ਬਾਂਦਰਾਂ ਨੂੰ ਬਣਾਤਾਂ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਨਹੱਕ ਅਤੇ ਨਿਕੰਮੇ ਲੋਕ ਬੇਸ਼ ਕੀਮਤੀ ਚੀਜ਼ਾਂ ਨੂੰ ਸੰਭਾਲ ਕੇ ਬੈਠੇ ਹੋਣ।
  8.  ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਚਲਾਕ ਜਾਂ ਤੇਜ ਤਰਾਰ ਵਿਅਕਤੀ ਦੇ ਬੱਚੇ ਜੰਮਦਿਆਂ ਹੀ ਉਸ ਵਾਂਗ ਹੀ ਚਲਾਕ ਅਤੇ ਤੇਜ਼ ਤਰਾਰ ਹੋਣ।

‘ਸੇ’ ਲਾਵਾਂ ਅਤੇ ‘ਸੈ’ ਦੁਲਾਵਾਂ ਵਾਲੇ ਅਖਾਣ

  1. ਸੇਹਲੀਆਂ ਦੇ ਸੱਪ
    ਅਰਥ ਅਤੇ ਵਰਤੋਂ
    ਜਦੋਂ ਕੋਈ ਮਾੜੀ-ਮੋਟੀ ਗੱਲਬਾਤ ਦਾ ਬਤੰਗੜ ਬਣਾ ਲਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  2. ਸ਼ੇਖ ਚਿਲੀ ਦੀਆਂ ਗੱਲਾਂ, ਤੇ ਕੁੱਤੇ ਬਹਿਣ ਮਹੱਲਾਂ
    ਅਰਥ ਅਤੇ ਵਰਤੋਂ
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਗੱਲਾਂ ਨਾਲ ਹਵਾਈ ਕਿਲੇ ਉਸਾਰ ਰਿਹਾ ਹੋਵੇ।
  3. ਸ਼ੇਖੀ ਦਾ ਮੂੰਹ ਕਾਲ਼ਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੇਖੀ ਮਾਰਨ ਵਾਲੇ ਮਨੁੱਖ ਦੀ ਹਮੇਸ਼ਾ ਹੇਠੀ ਹੁੰਦੀ ਹੈ।
  4. ਸੇਜ ਬਗਾਨੀ ਸੁੱਤਾ, ਖਰਾ ਵੀ ਵਿਗੁਤਾ
    ਅਰਥ ਅਤੇ ਵਰਤੋਂ
    ਇਹ ਅਖਾਣ ਸਿੱਖਿਆ ਦੇਣ ਵਜੋਂ ਬੋਲਿਆ ਜਾਂਦਾ ਹੈ ਕਿ ਬੇਗਾਨੀ ਸੇਜ ਮਨੁੱਖ ਨੂੰ ਕਦੇ ਵੀ ਸੱਚਾ ਸੁਖ ਨਹੀਂ ਦੇ ਸਕਦੀ।
  5. ਸ਼ੇਰ ਦੀ ਮੁੱਛ ਨੂੰ ਹੱਥ ਕੌਣ ਪਾਵੇ?
    ਅਰਥ ਅਤੇ ਵਰਤੋਂ
    ਜਦੋਂ ਕੋਈ ਕਿਸੇ ਵੱਡੇ ਜਾਂ ਜੋਰਾਵਰ ਮਨੁੱਖ ਦੇ ਸਾਹਮਣੇ ਖੜਨ ਜਾਂ ਗੱਲ ਕਰਨ ਤੋਂ ਵੀ ਡਰ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  6. ਸ਼ੇਰ ਪੁੱਤਰ ਇੱਕ ਭਲਾ, 100 ਗਿੱਦੜ ਕਿਸ ਕੰਮ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਬਹਾਦਰ ਅਤੇ ਡਰਪੋਕ ਮਨੁੱਖਾਂ ਦੀ ਤੁਲਨਾ ਕਰਨੀ ਹੋਵੇ। ਅਖਾਣ ਦਾ ਭਾਵ ਅਰਥ ਇਹ ਹੈ ਕਿ ਬਹਾਦਰ ਮਨੁੱਖ ਭਾਵੇਂ ਇਕ ਹੀ ਕਿਉਂ ਨਾ ਹੋਵੇ ਉਹ ੧੦੦ ਡਰਪੋਕ ਮਨੁੱਖਾਂ ਦੇ ਨਾਲੋਂ ਚੰਗਾ ਹੈ।
  7. ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਅਣਹੋਣੀਆਂ ਗੱਲਾਂ ਨਹੀਂ ਹੋ ਸਕਦੀਆਂ।
  8. ਸ਼ੇਰਾਂ ਦੀਆਂ ਬੈਠਕਾਂ, ਤੇ ਗਿੱਦੜ ਕਰਨ ਕਲੋਲ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਕਾਬਲ ਮਨੁੱਖ ਦੀ ਬਣਾਈ ਹੋਈ ਪੈਠ ਅਤੇ ਰਾਜ ਸੱਤਾ ਦਾ ਲਾਹਾ ਕੋਈ ਨਾਹੱਕ ਲੋਕ ਲੈ ਰਹੇ ਹੋਣ।
  9. ਸ਼ੇਰਾਂ ਦੇ ਮੂੰਹ ਸਦਾ ਹੀ ਧੋਤੇ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਨੁੱਖ ਨੂੰ ਉਸ ਦਾ ਮੂੰਹ ਨਾ ਧੋਤੇ ਹੋਣ ਬਾਰੇ ਮਸ਼ਕਰੀ ਕਰਨੀ ਹੋਵੇ।
  10. ਸ਼ੇਰਾਂ ਦੇ ਮੂੰਹੋਂ ਮਾਸ ਦੀ ਆਸ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਜੋਰਾਵਰ ਅਤੇ ਭੁੱਖੇ ਮਨੁੱਖਾਂ ਕੋਲੋਂ ਲਾਹਾ ਲੈਣਾ ਨਾਮੁਮਕਿਨ ਹੈ।
  11. ਸੈਹੇ ਤੋਂ ਨਹੀਂ ਡਰਦੀ, ਪੈਹੇ ਤੋਂ ਡਰਦੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇੱਕ ਵਾਰ ਨੁਕਸਾਨ ਹੋਣ ਤੋਂ ਨਾ ਰੋਕਿਆ ਜਾਵੇ ਅਤੇ ਉਸ ਤੋਂ ਬਾਅਦ ਪੱਕੀ ਲੀਹ ਪੈ ਜਾਵੇ ਅਤੇ ਵਾਰ ਵਾਰ ਨੁਕਸਾਨ ਹੋਣ ਲੱਗ ਜਾਵੇ। ਅਖਾਣ ਦਾ ਭਾਵ ਅਰਥ ਇਹ ਹੈ ਕਿ ਨਵੀਂ ਪੈਣ ਵਾਲੀ ਬੁਰੀ ਰੌੰਸ ਜਾਂ ਆਦਤ ਨੂੰ ਸ਼ੁਰੂ ਵਿਚ ਹੀ ਰੋਕ ਦੇਣਾ ਚਾਹੀਦਾ ਹੈ।

‘ਸੋ’ ਹੋੜਾ ਵਾਲੇ ਅਖਾਣ

  1. ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ
    ਅਰਥ ਅਤੇ ਵਰਤੋਂ
    ਇਹ ਅਖਾਣ ਔਰਤ ਖਿਲਾਫ ਸਮਾਜ ਦੇ ਘਟੀਆ ਬਿਰਤਾਂਤ ਦੇ ਵਿਰੋਧ ਵਜੋਂ ਬੋਲਿਆ ਜਾਂਦਾ ਹੈ। ਇਹ ਅਖਾਣ ਗੁਰਬਾਣੀ ਦੀ ਪੰਕਤੀ ਹੈ। ਜੋ ਪੁਰਾਣੇ ਸਮੇਂ ਵਿੱਚ ਔਰਤ ਦੀ ਹੁੰਦੀ ਦੁਰਦਸ਼ਾ ਨੂੰ ਬਿਆਨ ਕਰਦਾ ਹੈ। ਗੁਰੂ ਸਾਹਿਬ ਨੇ ਔਰਤ ਪ੍ਰਤੀ ਸਮਾਜ ਦੀ ਘਟੀਆ ਮਾਨਸਿਕਤਾ ਨੂੰ ਚੋਟ ਕਰਦਿਆਂ ਕਿਹਾ ਕਿ ਜਿਸ ਨੇ ਰਾਜਿਆਂ-ਮਹਾਰਾਜਿਆਂ ਅਤੇ ਮਹਾਬਲੀਆਂ ਨੂੰ ਜਨਮ ਦਿੱਤਾ ਹੈ ਉਸ ਨੂੰ ਨੀਚ ਨਹੀਂ ਠਹਿਰਾਇਆ ਜਾ ਸਕਦਾ।
  2. ਸੋ ਮੂਆ, ਜੋ ਮੰਗਣ ਜਾ, ਹਰਦੂਲਾਣਤ ਓਸ ਦੇ ਜੋ ਹੋਇਆਂ ਮੁੱਕਰ ਜਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਦਰ ਦਰ ਤੇ ਜਾ ਕੇ ਮੰਗਣਾ ਮਰਨ ਦੇ ਬਰਾਬਰ ਹੈ ਅਤੇ ਜੇਕਰ ਕੋਈ ਵਿਅਕਤੀ ਤੁਹਾਡੇ ਦਰ ਉੱਤੇ ਮੰਗਣ ਆ ਹੀ ਗਿਆ ਤਾਂ ਉਸ ਨੂੰ ਖਾਲੀ ਮੋੜਨ ਵਾਲਾ ਵੱਡਾ ਲਾਹਣਤੀ ਹੈ।
  3. ਸੋਈ ਸਾਊ, ਜੋ ਚੁੱਪ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਚੁੱਪ ਰਹਿਣ ਦੇ ਫਾਇਦੇ ਦੱਸਣੇ ਹੋਣ ਅਤੇ ਇਹ ਦੱਸਣਾ ਹੋਵੇ ਕਿ ਚੁੱਪ ਰਹਿਣ ਵਾਲੇ ਵਿਅਕਤੀ ਨੂੰ ਹੀ ਚੰਗਾ ਸਮਝਿਆ ਜਾਂਦਾ ਹੈ।
  4. ਸੋਈ ਸ਼ਾਹ, ਜਿਨਾਂ ਦਾ ਨਹੀਂ ਹੋਇਆ ਵਿਆਹ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ ਠੱਠੇ ਵਜੋਂ ਬੋਲਿਆ ਜਾਂਦਾ ਹੈ ਅਤੇ ਅਖਾਣ ਦੇ ਅਰਥ ਅਨੁਸਾਰ ਜਿਸ ਵਿਅਕਤੀ ਨੇ ਵਿਆਹ ਨਹੀਂ ਕਰਵਾਇਆ ਉਹ ਹਰ ਪੱਖੋਂ ਸੁਖੀ ਅਤੇ ਅਨੰਦਿਤ ਹੈ।
  5. ਸੋਈ ਗਾਵਣ ਸੋਹਲੜੇ, ਵਿਆਹ ਜਿਨਾਂ ਦੇ ਘਰ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬਿਨਾਂ ਕਿਸੇ ਕਾਰਨ ਤੋਂ ਕੁਝ ਵੀ ਨਹੀਂ ਵਾਪਰਦਾ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜਿਸ ਦੇ ਘਰੇ ਵਿਆਹ ਹੋਵੇਗਾ ਉਹੀ ਸੋਹਲੇ ਗਾਵੇਗਾ। ਇਸੇ ਤਰਾਂ ਦੇ ਭਾਵ ਅਰਥ ਰੱਖਣ ਵਾਲਾ ਇੱਕ ਹੋਰ ਅਖਾਣ ਅੱਗ ਹੋਵੇ ਤਾਂ ਧੂਆਂ ਨਿਕਲਦਾ ਹੈ ਬੋਲਿਆ ਜਾਂਦਾ ਹੈ।
  6. ਸੋਈ ਫੱਬੇ, ਜਿਹੜੀ ਛੜਦੀ ਚੱਬੇ
    ਅਰਥ ਅਤੇ ਵਰਤੋਂ
    ਇਹ ਅਖਾਣ ਜਿੰਦਗੀ ਦੇ ਡੂੰਘੇ ਫਲਸਫੇ ਨੂੰ ਪ੍ਰਗਟਾਉਂਦਾ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਅਖਾਣ ਦਾ ਭਾਵ ਅਰਥ ਇਹ ਹੈ ਕਿ ਹਰ ਦਿਨ ਵਿਚਰਦਿਆਂ ਅਤੇ ਕੰਮ-ਕਾਰ ਕਰਦਿਆਂ ਹੱਸ ਖੇਡ ਅਤੇ ਖਾ ਪੀ ਲੈਣਾ ਚੰਗਾ ਹੁੰਦਾ ਹੈ। 
  7. ਸੋਹਣਾ ਤੱਕ ਕੇ ਭੁੱਲੀ, ਤੇ ਚੌਥਾ ਲੰਘਣ ਚੁੱਲ੍ਹੀ
    ਅਰਥ ਅਤੇ ਵਰਤੋਂ
    ਇਹ ਅਖਾਣ ਨਹੋਰਾ ਮਾਰਨ ਵਜੋਂ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਿਸੇ ਦਾ ਬਾਹਰੀ ਰੂਪ ਦੇਖ ਕੇ ਉਸ ਉੱਤੇ ਡੁੱਲ੍ਹ ਜਾਵੇ ਪਰ ਦੋ-ਚਾਰ ਦਿਨਾਂ ਬਾਅਦ ਹੀ ਉਸ ਦੀ ਅਸਲੀਅਤ ਉਸ ਨੂੰ ਪਰੇਸ਼ਾਨ ਕਰ ਦੇਵੇ।
  8. ਸੋਗ ਦਿਲ ਦਾ ਰੋਗ, ਖੇੜਾ ਖੁਸ਼ੀਆਂ ਵੇਹੜਾ
    ਅਰਥ ਅਤੇ ਵਰਤੋਂ
    ਇਹ ਅਖਾਣ ਜ਼ਿੰਦਗੀ ਜਿਉਣ ਦੇ ਡੂੰਘੇ ਫਲਸਫੇ ਨੂੰ ਪ੍ਰਗਟਾਉਣ ਲਈ ਬੋਲਿਆ ਜਾਂਦਾ ਹੈ। ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਮਨ ਵਿੱਚ ਸੋਗ ਰੱਖ ਕੇ ਜਿੰਦਗੀ ਦੇ ਦਿਹਾੜੇ ਕੱਢੇ ਜਾਣ ਤਾਂ ਸਰੀਰ ਨੂੰ ਸੈਂਕੜੇ ਰੋਗ ਲੱਗ ਜਾਂਦੇ ਹਨ ਅਤੇ ਇਸ ਦੇ ਉਲਟ ਜੇਕਰ ਮਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਨੂੰ ਵਸਾ ਕੇ ਜਿੰਦਗੀ ਜੀਵੀਂ ਜਾਵੇ ਤਾਂ ਹਰ ਪਾਸੇ ਲਹਿਰਾਂ-ਬਹਿਰਾਂ ਹੋ ਜਾਂਦੀਆਂ ਹਨ।
  9. ਸੋਟਾ ਮਾਰਿਆ ਪਾਣੀ ਵੱਖ ਨਹੀਂ ਹੁੰਦਾ।
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਗੂੜੇ ਰਿਸ਼ਤੇ ਅਤੇ ਖੂਨ ਦੇ ਸਾਕ ਕਿਸੇ ਦੇ ਵੱਖ ਕੀਤਿਆਂ ਵੱਖ ਨਹੀਂ ਹੁੰਦੇ।
  10. ਸੋਟਾ ਵੱਡਾ ਇਲਾਜ ਕੁਪੱਤਿਆਂ ਦਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕਪੱਤੇ ਵਿਅਕਤੀਆਂ ਨੂੰ ਸਿਰਫ ਸਖਤੀ ਅਤੇ ਡੰਡੇ ਨਾਲ ਹੀ ਸੁਧਾਰਿਆ ਜਾ ਸਕਦਾ ਹੈ।
  11. ਸੋਨਾ ਕਦੇ ਕਢਾਈ ਤੋਂ ਮਹਿੰਗਾ ਨਹੀਂ ਹੁੰਦਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਗੁਣਵਾਨ ਅਤੇ ਸੂਝਵਾਨ ਵਿਅਕਤੀ ਕਿਸੇ ਵੀ ਕੀਮਤ ਤੇ ਮਹਿੰਗੇ ਨਹੀਂ ਹੁੰਦੇ।
  12. ਸੋਨੇ ‘ਤੇ ਸੁਹਾਗਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਇੱਕ ਚੀਜ ਜਾਂ ਵਿਅਕਤੀ ਦਾ ਦੋਹਰਾ ਫਾਇਦਾ ਹੋਵੇ ਜਾਂ ਕਿਸੇ ਕੰਮ ਨਾਲ ਦੁਗਣਾ ਸੁਹੱਪਣ ਹੋ ਜਾਵੇ।
  13. ਸੋਨੇ ਦੀ ਕਟਾਰੀ, ਜਿੱਥੇ ਲੱਗੀ ਉੱਥੇ ਕਾਰੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਲਾਲਚ ਕੁਝ ਵੀ ਕਰਵਾ ਦਿੰਦਾ ਹੈ।
  14. ਸੋਨੇ ਦੀ ਬਰਛੀ ਦੇਖ ਕੇ, ਢਿੱਡ ਥੋੜਾ ਪੜਵਾ ਲੈਣਾ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਲਾਲਚ ਵਿੱਚ ਆ ਕੇ ਜਾਨ ਨਹੀਂ ਦਿੱਤੀ ਜਾ ਸਕਦੀ।
  15. ਸੋਨੇ ਰੁਪਈਆਂ ਲੱਦੀ, ਪਰ ਮੁੜ ਘੁਮਿਆਰਾ ਸੱਦੀ
    ਅਰਥ ਅਤੇ ਵਰਤੋਂ
    ਇਹ ਅਖਾਣ ਹਾਸੇ-ਠੱਠੇ ਅਤੇ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦਾ ਟੋਹਰ-ਟੱਪਾ ਵੀ ਪੂਰਾ ਹੋਵੇ ਪਰ ਸਮਾਜ ਵਿੱਚ ਉਸਦੀ ਸਮਾਜਿਕ ਸਥਿਤੀ ਵਿੱਚ ਕੋਈ ਬਦਲਾਅ ਨਾ ਆਵੇ ਅਤੇ ਉਸਦੀ ਕੋਈ ਕਦਰ ਨਾ ਹੋਵੇ।
  16. ਸੋਨੇ ਵਿੱਚ ਸੁਗੰਧੀ
    ਅਰਥ ਅਤੇ ਵਰਤੋਂ
    ਇਹ ਇਸ ਅਖਾਣ ਦੇ ਅਰਥ ਅਨੁਸਾਰ ਪੈਸਾ ਅਤੇ ਕੀਮਤੀ ਪਦਾਰਥ ਸਭ ਨੂੰ ਆਪਣੇ ਵੱਲ ਖਿੱਚਦੇ ਹਨ।
  17. ਸੋਭਾ ਸਹਿਜ, ਕਸੋਬਾ ਛੇਤੀ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਭਾਵ ਅਰਥ ਅਨੁਸਾਰ ਸਾਡੇ ਸਮਾਜ ਵਿੱਚ ਬਦਨਾਮੀ ਜਲਦੀ ਫੈਲਦੀ ਹੈ ਅਤੇ ਸ਼ੋਭਾ ਬਹੁਤ ਹੌਲੀ ਹੌਲੀ ਫੈਲਦੀ ਹੈ।

‘ਸੌ’ ਕਨੌੜਾ ਵਾਲੇ ਅਖਾਣ

  1. ਸੌ ਉਸਤਾਦ ਇਕ ਮਾਂ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਾਂ ਤੋਂ ਵੱਡਾ ਕੋਈ ਉਸਤਾਦ ਨਹੀਂ ਹੁੰਦਾ। ਸੈਂਕੜੇ ਉਸਤਾਦ ਮਿਲ ਕੇ ਵੀ ਮਾਂ ਵਰਗੀ ਮੱਤ ਨਹੀਂ ਦੇ ਸਕਦੇ।
  2. ਸੌ ਸਿਆਣੇ, ਇੱਕੋ ਮੱਤ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਹੀ ਗੱਲ ਹਮੇਸ਼ਾ ਸਹੀ ਹੁੰਦੀ ਹੈ ਭਾਵੇਂ ਉਸ ਗੱਲ ਨੂੰ ਸੌ ਸਿਆਣਿਆਂ ਕੋਲੋਂ ਤਸਦੀਕ ਕਰਵਾ ਲਵੋ।
  3. ਸੌ ਸੂਆ, ਇਕ ਤੂਆ
    ਅਰਥ ਅਤੇ ਵਰਤੋਂ
    ਇਹ ਅਖਾਣ ਪਸ਼ੂ ਪਾਲਕ ਕਿੱਤੇ ਵਿੱਚੋਂ ਨਿਕਲਿਆ ਹੋਇਆ ਹੈ। ਅਖਾਣ ਦੇ ਅਰਥ ਅਨੁਸਾਰ ਜੇਕਰ ਪਸ਼ੂ ਦਾ ਇੱਕ ਸੂਆ ਵੀ ਖਰਾਬ ਹੋ ਜਾਵੇ ਤਾਂ ਉਸਦੇ ਸੌ ਵਾਰ ਦਿੱਤੇ ਹੋਏ ਸੂਏ ਬਰਾਬਰ ਹੋ ਜਾਂਦੇ ਹਨ।
  4. ਸੌ ਸੀਆ, ਇੱਕ ਸੁਹਾਗਾ
    ਅਰਥ ਅਤੇ ਵਰਤੋਂ
    ਇਹ ਅਖਾਣ ਖੇਤੀ ਦੇ ਕਿੱਤੇ ਵਿੱਚੋਂ ਨਿਕਲਿਆ ਹੈ। ਅਖਾਣ ਦੇ ਭਾਵ ਅਰਥ ਅਨੁਸਾਰ ਜ਼ਮੀਨ ਦੀ ਵਹਾਈ ਸਮੇਂ ਜੇਕਰ ਸੁਹਾਗਾ ਨਾ ਦਿੱਤਾ ਜਾਵੇ ਤਾਂ ਵਹਾਈ ਦਾ ਕੋਈ ਫਾਇਦਾ ਨਹੀਂ। ਜਮੀਨ ਨੂੰ 100 ਵਾਰੀ ਵਾਹਿਆ ਜਾਵੇ ਪਰ ਜੇਕਰ ਇੱਕ ਵਾਰੀ ਸੁਹਾਗਾ ਦੇ ਦਿੱਤਾ ਜਾਵੇ ਤਾਂ ਜਮੀਨ ਉਨੀ ਬਰੀਕ ਹੋ ਜਾਂਦੀ ਹੈ ਜਿੰਨੀ 100 ਵਾਰੀ ਵਾਹਿਆ ਹੋ ਸਕਦੀ ਹੈ।
  5. ਸੌ ਹੱਥ ਰੱਸਾ, ਸਿਰੇਤੇ ਗੰਢ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਹੀ ਗੱਲ ਹਮੇਸ਼ਾ ਸਹੀ ਹੁੰਦੀ ਹੈ ….
  6. ਸੌ ਦਾਰੂ ਇੱਕ ਘਿਓ, ਸੌ ਚਾਚਾ ਇੱਕ ਪਿਓ।
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬਾਪ ਦੀ ਥਾਂ ਕੋਈ ਚਰਚਾ ਤਾਇਆ ਨਹੀਂ ਲੈ ਸਕਦਾ। ਇਹ ਅਖਾਣ ਸਿਹਤ ਲਈ ਘਿਓ ਦੇ ਫਾਇਦਿਆਂ ਨੂੰ ਬਣਾਉਣ ਲਈ ਵੀ ਬੋਲਿਆ ਜਾਂਦਾ ਹੈ…..
  7. ਸੌ ਦਾਰੂ ਇੱਕ ਪਰਹੇਜ਼
    ਅਰਥ ਅਤੇ ਵਰਤੋਂ
    ਅਖਾਣ ਦਾ ਭਾਵ ਅਰਥ ਇਹ ਹੈ ਕਿ ਇਕ ਪਰਹੇਜ਼ ਸੌ ਤਰ੍ਹਾਂ ਦੀ ਦਵਾਈ ਨਾਲੋਂ ਚੰਗਾ ਹੁੰਦਾ ਹੈ।
  8. ਸੌ ਪੂਲਾ ਵੱਡਿਆਂ ਵੀ ਉਹੋ ਜਿਹਾ, ਸੌ ਪੂਲਾ ਫੂਕਿਆ ਵੀ ਉਹੋ ਜਿਹਾ
    ਅਰਥ ਬਾਕੀ ਹੈ
  9. ਸੌ ਮਾਰਨੇ, ਇੱਕ ਗਿਣਨਾ
    ਅਰਥ ਅਤੇ ਵਰਤੋਂ
    ਇਹ ਅਖਾਣ ਕਿਸੇ ਨੂੰ ਦੰਡ ਦੇਣ ਮੌਕੇ ਜਾਂ ਉਸ ਨੂੰ ਭਾਰੀ ਦੰਡ ਦਾ ਡਰਾਵਾ ਦੇਣ ਲਈ ਬੋਲਿਆ ਜਾਂਦਾ ਹੈ।
  10. ਸੌ ਵਲਾਵਾਂ, ਇੱਕੋ ਗੰਢ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਭਾਵ ਅਰਥ ਅਨੁਸਾਰ ਇਕ ਖਾਸ ਰਿਸ਼ਤਾ ਅਤੇ ਖਾਸ ਨੁਕਤਾ, ਸੈਂਕੜੇ ਰਿਸ਼ਤਿਆਂ ਅਤੇ ਨੁਕਤਿਆਂ ਦੇ ਬਰਾਬਰ ਹੁੰਦਾ ਹੈ।
  11. ਸੌਕਣ ਅਤੇ ਸੁਹਾਗਣ ਕੇਹੀ, ਕਰ ਦੇ ਸਈਆਂ ਇੱਕੋ ਜੇਹੀ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮੁਖੀ ਆਦਮੀ ਦੇ ਸਖਤ ਸੁਭਾਅ ਬਾਰੇ ਗੱਲ ਕਰਨੀ ਹੋਵੇ ਕਿ ਉਸ ਨੇ ਕਿਸੇ ਦਾ ਲਿਹਾਜ ਨਹੀਂ ਕਰਨਾ।
  12. ਸੌਂਕਣ ਸਹੇਲੀ ਨਹੀਂ, ਲੁਬਾਣਾ ਕਿਸੇ ਦਾ ਬੇਲੀ ਨਹੀਂ
    ਅਰਥ ਅਤੇ ਵਰਤੋਂ
    ਇਸ ਅਖਾਣ ਦੇ ਵਿੱਚ ਲੁਬਾਣਾ ਬਰਾਦਰੀ ਦੇ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਲੁਬਾਣਾ ਕਿਸੇ ਦਾ ਵੀ ਮਿੱਤਰ ਨਹੀਂ ਬਣਦਾ। ਅਖਾਣ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੌਕਣ ਕਦੇ ਸਹੇਲੀ ਨਹੀਂ ਬਣ ਸਕਦੀ।
  13. ਸੌਂਕਣ ਤਾਂ ਮੱਖਣ ਦੀ ਮਾੜੀ
    ਅਰਥ ਅਤੇ ਵਰਤੋਂ
    ਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੌਕਣ ਭਾਵੇਂ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਉਹ ਕਿਸੇ ਤਰਹਾਂ ਵੀ ਤੁਹਾਡਾ ਭਲਾ ਨਹੀਂ ਕਰ ਸਕਦੀ।
  14. ਸੌਣਾ ਰੂੜੀਆਂਤੇ, ਸੁਪਨੇ ਸੀਸ ਮਹਿਲਾਂ ਦੇ
    ਅਰਥ ਅਤੇ ਵਰਤੋਂ
    ਇਹ ਅਖਾਣ ਕਿਸੇ ਨੂੰ ਟਿੱਚਰ ਕਰਨ ਵਜੋਂ ਜਾਂ ਨਹੋਰਾ ਮਾਰਨ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਆਪਣੀ ਔਕਾਤ ਤੋਂ ਵੱਡੇ ਸੁਪਨੇ ਦੇਖ ਰਿਹਾ ਹੋਵੇ ਜਾਂ ਵੱਡੀਆਂ-ਵੱਡੀਆਂ ਫੜਾਂ ਮਾਰ ਰਿਹਾ ਹੋਵੇ।
  15. ਸੌਂਦਾ ਕੋਈ ਨਹੀਂ ਭੁੱਖਾ, ਜਾਗਦੇ ਸਾਰੇ ਭੁੱਖੇ
    ਅਰਥ ਅਤੇ ਵਰਤੋਂ
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਰਾਤ ਦਾ ਰਿੱਜਕ ਸਭ ਨੂੰ ਮਿਲ ਜਾਂਦਾ ਹੈ ਅਤੇ ਸਵੇਰੇ ਉੱਠ ਕੇ ਭੁੱਖ ਸਭ ਨੂੰ ਲੱਗਦੀ ਹੈ।
  16. ਸੌਦਾ ਰੋਕ ਦਾ, ਤੇ ਪਾਣੀ ਓਕ ਦਾ
    ਅਰਥ ਅਤੇ ਵਰਤੋਂ
    ਇਸ ਅਖਾਣ ਵਿੱਚ ਆਏ ਦੋ ਸ਼ਬਦ ਰੋਕ ਅਤੇ ਓਕ ਪੁਰਾਤਨ ਸਮੇਂ ਵਿੱਚ ਅਕਸਰ ਵਰਤੇ ਜਾਂਦੇ ਸਨ। ਰੋਕ ਤੋਂ ਭਾਵ ਹੈ ਰੋਕੜ ਜਾਂ ਨਕਦੀ ਅਤੇ ਓਕ ਤੋਂ ਭਾਵ ਹੈ ਪਾਣੀ ਪੀਣ ਲਈ ਮੂੰਹ ਮੂਹਰੇ ਲਗਾਇਆ ਗਿਆ ਹੱਥ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸੌਦਾ ਨਗਦ ਵੇਚਿਆ  ਹੀ ਖਰਾ ਹੁੰਦਾ ਹੈ ਅਤੇ ਪਾਣੀ ਧਾਣੀ ਆਪਦੇ ਹੱਥ ਨਾਲ ਕਤਾ ਹੀ ਚੰਗਾ ਹੁੰਦਾ ਹੈ।

‘ਇ’ ਸਿਹਾਰੀ ਵਾਲੇ ਅਖਾਣ – ਇਸ਼ਕ ਨਾਲ ਜੁੜੇ ਮਜ਼ੇਦਾਰ ਪੰਜਾਬੀ ਅਖਾਣ (ਅਰਥ ਅਤੇ ਵਰਤੋਂ ਸਮੇਤ)

‘ਐ’ ਅਤੇ ‘ਔ’ ਵਾਲੇ ਪੰਜਾਬੀ ਅਖਾਣ | ਔਂਤਰੇ ਲੋਕਾਂ ਬਾਰੇ ਖਾਸ ਅਖਾਣ (ਅਰਥ ਸਮੇਤ)

‘ਆ’ ਵਾਲੇ ਪੰਜਾਬੀ ਅਖਾਣ | Self ਨਾਲ ਜੁੜੇ 125+ ਅਖਾਣਾਂ ਦੀ ਖਾਸ ਕੁਲੈਕਸ਼ਨ | With Deep

ਅੰ ਵਾਲੇ 65+ ਪੰਜਾਬੀ ਅਖਾਣ | ਅੰਨ੍ਹੇ ਲੋਕਾਂ ਬਾਰੇ ਮਸ਼ਹੂਰ ਕਹਾਵਤਾਂ (ਅਰਥ ਅਤੇ ਵਰਤੋਂ ਸਮੇਤ)

‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)

‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)

ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)

‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)

‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ)

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *