ਇੰਟਰੋ (Introduction)

ਪੰਜਾਬੀ ਭਾਸ਼ਾ ਵਿੱਚ ਅਖਾਣਾਂ ਦਾ ਖਾਸ ਮਹੱਤਵ ਹੈ, ਜੋ ਸਾਡੀ ਲੋਕ-ਸਿਆਣਪ ਅਤੇ ਜੀਵਨ ਅਨੁਭਵਾਂ ਨੂੰ ਦਰਸਾਉਂਦੇ ਹਨ। ਖ਼ਾਸ ਕਰਕੇ ‘ਅੱ’ ਅੱਖਰ ਨਾਲ ਸ਼ੁਰੂ ਹੋਣ ਵਾਲੇ 80+ ਅਖਾਣ, ਜੋ ਅਕਸਰ, ਗੁੱਸੇ, ਸੱਚਾਈਆਂ ਅਤੇ ਹਾਲਾਤਾਂ ਦੀ ਤੀਬਰਤਾ ਨੂੰ ਦਰਸਾਉਂਦੇ ਹਨ।

ਇਸ ਲੇਖ ਵਿੱਚ ਤੁਸੀਂ  ‘ਅੱਗ’ ਨਾਲ ਸਬੰਧਿਤ ਪੰਜਾਬੀ ਅਖਾਣ ਖਾਸ ਕੁਲੈਕਸ਼ਨ ਦੇਖ ਸਕਦੋ ਹੋ, ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਅਰਥ ਅਤੇ ਵਰਤੋਂ ਵੀ ਦਿੱਤੀ ਗਈ ਹੈ। ਇਹ ਅਖਾਣ ਨਾ ਸਿਰਫ਼ ਭਾਸ਼ਾ ਨੂੰ ਸੁੰਦਰ ਬਣਾਉਂਦੇ ਹਨ, ਸਗੋਂ ਸਾਨੂੰ ਜੀਵਨ ਦੀਆਂ ਅਹਿਮ ਸਿੱਖਿਆਵਾਂ ਵੀ ਦਿੰਦੇ ਹਨ।

‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਨਾਲ ਜੁੜੇ ਅਖਾਣਾਂ ਦੀ ਖਾਸ ਕੁਲੈਕਸ਼ਨ – ਅਰਥ, ਵਰਤੋਂ ਅਤੇ ਜੀਵਨ ਸਿੱਖਿਆ ਦੇ ਨਾਲ

  1. ਅੱਖੋਂ ਓਹਲੇ, ਘੱਤ ਭੜੋਲੇ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਜਦੋਂ ਕੋਈ ਕੰਮ ਤੁਹਾਡੀ  ਨਿਗਰਾਨੀ ਵਿਚ ਨਹੀਂ ਹੁੰਦਾ ਤਾਂ ਉਸ ਵਿਚ ਵੱਡੀਆਂ ਧਾਂਦਲੀਆਂ ਹੋ ਜਾਂਦੀਆਂ ਹਨ।
  2. ਅੱਖੋਂ ਅੰਨ੍ਹੀ, ਮਮੀਰੇ ਦਾ ਸੁਰਮਾ
    ਅਰਥ ਅਤੇ ਵਰਤੋਂ-
    ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਔਕਾਤ ਤੋਂ ਵੱਧ ਟਸ਼ਨ ਜਾਂ ਫੈਸ਼ਨ ਕਰੇ। (ਜੋਗੀਆਂ ਮੁਤਾਬਕ ਮਮੀਰਾ ਇੱਲ੍ਹ ਦੇ ਆਲ੍ਹਣੇ ਵਿਚ ਪਾਇਆ ਜਾਂਦਾ ਹੈ ਅਤੇ ਤੇਜ਼ ਨਿਗ੍ਹਾ ਲਈ ਬਹੁਤ ਵੱਡੀ ਦਵਾਈ ਹੈ) । 😊
  3. ਅੱਖੋਂ ਅੰਨ੍ਹੀ, ਤੇ ਨਾਂ ਨੂਰ ਕੌਰ
    ਅਰਥ ਅਤੇ ਵਰਤੋਂ-
    ਇਹ ਅਖਾਣ ਵਿਅੰਗ ਵਜੋਂ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਕਿਰਦਾਰ ਹੀਣਾ ਹੋਵੇ ਪਰ ਉਸਦਾ ਨਾਂ ਬੜਾ ਉੱਚਾ ਹੈਵੇ।
  4. ਅੱਖੋਂ ਦਿਸੇ ਨਾ, ਤੇ ਨਾ ਚਿਰਾਗੋ
    ਉਹੀ ਅਰਥ-
  5. ਅੱਖੋਂ ਦਿਸੇ ਨਾ, ਤੇ ਨਾਂ ਨੂਰ ਭਰੀ
    ਉਹੀ ਅਰਥ-
  6. ਅਗਲਿਆਂ ਦੇ ਰਾਹ, ਪਿਛਲਿਆਂ ਦੇ ਪੈਂਤੜੇ
    ਅਰਥ ਅਤੇ ਵਰਤੋਂ-
    ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੂਹਰੇ ਲੱਗਣ ਵਾਲੇ ਬੰਦੇ ਹੀ ਟੀਚਾ ਹਾਸਲ ਕਰਨ ਦੇ ਅਸਲ ਹੀਰੋ ਹੁੰਦੇ ਬਲਕਿ ਮਗਰ ਲੱਗੇ ਹੋਏ ਬੰਦੇ ਤਾਂ ਲੱਤਾਂ ਹੀ ਖਿੱਚਦੇ ਹਨ। 
    😊
  7. ਅਗਲੇ ਨਹੀਂ ਭਾਉਂਦੇ, ਇਹ ਹੋਰ ਢਿੱਡ ਕੱਢੀ ਆਉਂਦੇ
    ਅਰਥ ਅਤੇ ਵਰਤੋਂ-
    ਇਕ ਪ੍ਰਹੁਣੇ ਅਜੇ ਘਰ ਬੈਠੇ ਹੋਣ ਉੱਤੋਂ ਹੋਰ ਆ ਜਾਣ।
    😮
  8. ਅੱਗਾ ਤੇਰਾ, ਤੇ ਪਿੱਛਾ ਮੇਰਾ
    ਅਰਥ ਅਤੇ ਵਰਤੋਂ-
    ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੁਝ ਲੋਕ ਔਕੜਾਂ ਭਰੇ ਕਾਰਜ ਨੂੰ ਕਰਨ ਲਈ ਦੂਜਿਆਂ ਨੂੰ ਮੂਹਰੇ ਲਾ ਆਪ ਚਲਾਕੀ ਨਾਲ ਹੋ ਜਾਂਦੇ ਹਨ।
  9. ਅੱਗਾ ਦੌੜ ਤੇ ਪਿੱਛਾ ਚੌੜ
    ਅਰਥ ਅਤੇ ਵਰਤੋਂ-
    ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੰਮ ਦਾ ਫਾਲਤੂ ਖਿਲਾਰਾ ਕੰਮ ਨੇਪਰੇ ਚਾੜ੍ਹਨ ਵਿਚ ਦਿੱਕਤਾਂ ਖੜੀਆਂ ਕਰ ਸਕਦਾ ਹੈ। 
  10. ਅਗਾਈ,ਸੌ ਸਵਾਈ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ  ਅਗੇਤੇ ਕੀਤੇ ਕੰਮ ਦੇ ਸਫਲ ਹੋਣ ਦੀ ਵਧੇਰੇ ਉਮੀਦ। 
    😮
  11. ਅੱਗੀਂ ਪਾਲ਼ਾ ਕੀ ਕਰੇ? ਸੂਰਜ ਕੇਹੀ ਰਾਤ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਵੱਡੀਆਂ ਤਾਕਤਾਂ ਦਾ ਛੋਟੀਆਂ ਮੋਟੀਆਂ ਤਾਕਤਾਂ ਕੁਝ ਨਹੀਂ ਵਿਗਾੜ ਸਕਦੀਆਂ। 
  12. ਅੱਗੇ ਸੱਪ ਤੇ, ਪਿੱਛੇ ਸ਼ੀਂਹ
    ਅਰਥ ਅਤੇ ਵਰਤੋਂ-
    ਜਦੋਂ ਹਰ ਪਾਸੇ ਖ਼ਤਰਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ।
    😊
  13. ਅੱਗੇ ਸੁੱਖ ਤੇ ਪਿੱਛੇ ਸੁੱਖ, ਸਾਹੁਰੇ ਗਈ ਨੂੰ ਕਾਹਦਾ ਦੁੱਖ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਹਰ ਪਾਸਿ੍ਓਂ ਸੁੱਖੀ ਮਨੁੱਖ ਨੂੰ ਦੂਜਿਆਂ ਦੇ ਦੁੱਖ ਦਾ ਕੋਈ ਪਤਾ ਨਹੀਂ ਹੁੰਦਾ।
  14. ਅੱਗੇ ਚੂਹਾ ਮਾਨ ਨਹੀਂ, ਤੇ ਪਿੱਛੇ ਬੰਨ੍ਹਿਆ ਛੱਜ
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਹੰਕਾਰੀ ਅਤੇ ਮੂੜ ਮਨੁੱਖ ਕੋਈ ਹੋਰ ਵੱਡੀ ਪਦਵੀ ਮਿਲ ਜਾਂਦੀ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
  15. ਅੱਗੇ ਨਹੀਂ ਸੀ ਉੱਜੜੀ, ਹੁਣ ਦੀਨਾ ਰਾਖਾ
    ਅਰਥ ਅਤੇ ਵਰਤੋਂ-
    ਜਦੋਂ ਕੋਈ ਬੁਰਾ ਬੰਦਾ ਕਿਸੇ ਦੇ ਧੰਨ-ਮਾਲ ਜਾਂ ਘਰ-ਬਾਹਰ ਦਾ ਰੱਖਵਾਲਾ ਬਣ ਜਾਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 
    😃
  16. ਅੱਗੇ ਨਾਲੋਂ ਪਿੱਛਾ ਭਲਾ, ਖਸਮ ਭਲਾ ਅਧੂਰਾ
    ਅਰਥ ਅਤੇ ਵਰਤੋ-
    ਇਹ ਅਖਾਣ ਇਹ ਸਿੱਖਿਆ ਦੇਣ ਵਜੋਂ ਬੋਲਿਆ ਜਦੋਂ ਦੱਸਣਾ ਹੋਵੇ ਕਿ ਪਤੀ ਭਾਵੇ ਕਿਹੋ ਜਿਹਾ ਵੀ ਹੋਵੇ ਔਰਤ ਦਾ ਸਹਾਰਾ ਹੁੰਦਾ ਹੈ ਅਤੇ ਤਰਾਂ ਬੀਤ ਚੁੱਕਾ ਵੇਲਾ ਵੀ ਹਮੇਸ਼ਾ ਚੰਗਾ ਲੱਗਦਾ ਹੈ।
  17. ਅੱਗੇ ਪਏ ਨੂੰ ਤਾਂ, ਸ਼ੀਂਹ ਵੀ ਨਹੀਂ ਖਾਂਦਾ
    ਅਰਥ ਅਤੇ ਵਰਤੋਂ-
    ਜਦੋਂ ਕੋਈ ਪੂਰੀ ਤਰ੍ਹਾਂ ਹੱਥ ਖੜ੍ਹੇ ਕਰ ਦੇਵੇ ਭਾਵ ਸਮਰਪਣ ਕਰ ਦੇਵੇ ਪਰ ਸਾਹਮਣੇ ਵਾਲਾ ਫਿਰ ਵੀ ਰੋਹਬ ਦਿਖਾਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
  18. ਅੱਗੇ ਬੀਬੀ ਟਪਣੀ, ਪਿੱਛੇ ਢੋਲਾਂ ਦੀ ਗੜਗੱਜ
    ਅਰਥ ਅਤੇ ਵਰਤੋਂ-
    ਜਦੋਂ ਕੋਈ ਵੱਡਾ ਫੁਕਰਾ ਜਾਂ ਪਾਡਾ ਬੰਦਾ ਹੋਵੇ ਅਤੇ ਉਹਦੇ ਨਾਲ ਉਹਨੂੰ ਹਵਾ ਦੇਣ ਵਾਲੇ ਕੁਝ ਹੋਰ ਫੁਕਰੇ ਰਲ਼ੇ ਹੋਏ ਹੋਣ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
  19. ਅਗੇਤਾ ਝਾੜ, ਪਿਛੇਤੀ ਸੱਥਰ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਅਗੇਤੀ ਖੇਤੀ ਜਾਂ ਕਿਸੇ ਕੰਮ ਦੇ ਸਫਲ ਹੋਣ ਦੀ ਵਧੇਰੇ ਉਮੀਦ ਜਦਕਿ ਪਿਛੇਤੀ ਫਸਲ ਜਾਂ ਕੰਮ ਫਾਇਦੇ ਦੀ ਬਜਾਏ ਨੁਕਸਾਨ ਕਰਦਾ ਹੈ।
  20. ਅੱਗੋਂ ਸਿੰਗ ਤੇ ਪਿੱਛੋਂ ਦੁਲੱਤੇ
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਹਰ ਪਾਸਿਓਂ ਮਾਰ ਪਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
  21. ਅੱਗੋਂ ਪਿੱਛੋਂ ਚੰਗੀ, ਤੇ ਦਿਨਦਿਹਾੜੇ ਮੰਦੀ
    ਅਰਥ ਅਤੇ ਵਰਤੋਂ-
    ਜਦੋਂ ਵਿਆਕਤੀ ਦਿਨ-ਸੁਦ ਮੌਕੇ ਗੁੱਸੇ ਹੋ ਜਾਵੇ ਪਰੰਤੂ ਅੱਗੋ-ਪਿੱਛੋ ਚੰਗਾ ਮੇਲ-ਜੋਲ ਰੱਖੇ ਤਾਂ ਨਹੋਰਾ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  22. ਅੱਗੋਂ ਮਿਲੀ ਨਾ ਤੇ, ਪਿੱਛੋਂ ਕੁੱਤਾ ਲੈ ਗਿਆ
    ਅਰਥ ਅਤੇ ਵਰਤੋਂ-
    ਜਦੋਂ ਕੋਈ ਲਾਲਚ ਵੱਸ ਹੋ ਕੇ ਆਪਣੇ ਹੱਥ ਵਾਲੀ ਵਸਤੂ ਵੀ ਗਵਾ ਬੈਠੇ ਤਾਂ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 
    😃
  23. ਅੱਜ ਇੱਥੇ, ਕੱਲ੍ਹ ਉੱਥੇ, ਹੇਰਾਫੇਰੀ ਕਿਸੇ ਨਾ ਲੇਖੇ
    ਅਰਥ ਅਤੇ ਵਰਤੋਂ-
    ਭਾਵ ਹੇਰਾਫੇਰੀ ਨਾਲ ਪੂਰੀਆਂ ਨਹੀਂ ਪੈਂਦੀਆਂ ਇਕ ਨਾ ਇਕ ਦਿਨ ਹੇਰਾਫੇਰੀ ਕਰਨ ਵਾਲਾ ਮਾਰਿਆ ਜਾਂਦਾ ਹੈ।
  24. ਅੱਜ ਕਿੱਧਰੋਂ ਮੀਂਹ ਪਿਆ? ਕਿੱਧਰੋਂ ਇਹ ਰੱਬ ਤੁੱਠਾ?
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਮਿੱਤਰ-ਪਿਆਰੇ ਸਤਿਕਾਰਤ ਸ਼ਖ਼ਸੀਅਤ ਦੇ ਆਉਣ ਦੀ ਖੁਸ਼ੀ ਪ੍ਰਗਟ ਕਰਨੀ ਹੋਵੇ। 😮
  25. ਅੱਜ ਕੋਈ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ, ਖਾਓਪੀਓ ਮੌਜ ਉਡਾਓ, ਸਭ ਚੀਜ਼ਾਂ ਨੂੰ ਬੰਨੇ ਲਾਓ
    ਅਰਥ ਅਤੇ ਵਰਤੋਂ-
    ਘਰ ਵਾਲਿਆ ਜਾਂ ਮੁੱਖ ਵਿਅਕਤੀ ਦੀ ਗੈਰਹਾਜ਼ਰੀ ਵਿਚ ਮਿਲੀ ਖੁੱਲ੍ਹ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ। ਜਾਂ
  26. ਅੱਜ ਕੋਈ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ
    ਅਰਥ ਅਤੇ ਵਰਤੋਂ –
    ਮੁੱਖ ਵਿਅਕਤੀ ਦੀ ਗੈਰਹਾਜ਼ਰੀ ਵਿਚ ਮਿਲੀ ਖੁੱਲ੍ਹ ਮੌਕੇ ਇਹ ਅਖਾਣ ਅਕਸ ਬੋਲਿਆ ਜਾਂਦਾ ਹੈ।
    😃
  27. ਅੱਜ ਖਾਹ, ਭਲਕੇ ਖੁਦਾ
    ਅਰਥ ਅਤੇ ਵਰਤੋਂ-
    ਭਵਿੱਖ ਦੀ ਚਿੰਤਾ ਨਾ ਕਰਨ ਦੀ ਸਿੱਖਿਆ ਦੇਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ ਭਾਵ ਅੱਜ ਖਾ ਪੀ ਲੈ ਕੱਲ੍ਹ ਦਾ ਬੰਦੋਬਸਤ ਆਪੇ ਪਰਮਾਤਮਾ ਕਰੂ।
  28. ਅੱਜ ਦਿਨ ਮਿੱਠਾ, ਕੱਲ ਕੀਹਨੇ ਡਿੱਠਾ
    ਅਰਥ ਅਤੇ ਵਰਤੋਂ-
    ਵਰਤਮਾਨ ਵਿਚ ਜੀਣ ਦਾ ਸੁਨੇਹਾ ਦੇਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜੱਗ ਮਿੱਠਾ ਅਗਲਾ ਕੀਹਨੇ ਡਿੱਠਾ।
  29. ਅੱਜ ਦੀ ਕਰਨੀ, ਕੱਲ੍ਹ ਦਾ ਪਛਤਾਵਾ
    ਅਰਥ ਅਤੇ ਵਰਤੋਂ-
    ਬੁਰੇ ਕਰਮਾਂ ਕਾਰਨ ਆਖਰ ਸਭ ਨੂੰ ਪਛਤਾਉਣਾ ਪੈਂਦਾ ਹੈ।
  30. ਅੱਜ ਮਰੀ, ਦੂਜਾ ਦਿਨ ਭਲਕੇ
    ਅਰਥ ਅਤੇ ਵਰਤੋਂ-
    ਭਾਵ ਬੀਤ ਗਏ ਵੇਲੇ ਜਾਂ ਦੁੱਖ ਨੂੰ ਸਾਰੇ ਭੁੱਲ ਹੀ ਜਾਂਦੇ ਨੇ।
  31. ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ
    ਅਰਥ ਅਤੇ ਵਰਤੋਂ-
    ਬੁਰੇ ਕਰਮਾਂ ਕਾਰਨ ਆਖਰ ਸਭ ਨੂੰ ਪਛਤਾਉਣਾ ਪੈਂਦਾ ਹੈ ਅਤੇ ਸਭ ਦੀ ਵਾਰੀ ਆਉਂਦੀ। 
    😊
  32. ਅੱਜ ਮੋਏ, ਕੱਲ੍ਹ ਚੌਥਾ
    ਅਰਥ ਅਤੇ ਵਰਤੋਂ-
    ਭਾਵ ਬੀਤ ਗਏ ਮਨੁੱਖਾਂ ਜਾਂ ਦੁੱਖਾਂ ਨੂੰ ਸਾਰੇ ਭੁੱਲ ਹੀ ਜਾਂਦੇ ਨੇ।
  33. ਅੱਜ ਵੀ ਮਰਨਾ, ਕੱਲ੍ਹ ਵੀ ਮਰਨਾ, ਇਸ ਮਰਨੇ ਤੋਂ ਫਿਰ ਕੀ ਡਰਨਾ
    ਅਰਥ ਅਤੇ ਵਰਤੋਂ-
    ਜਦੋਂ ਇਹ ਦੱਸਣਾ ਹੋਵੇ ਕਿ ਮੌਤ ਤਾਂ ਹੀ ਜਾਣੀ ਫਿਰ ਡਰਨ ਦੀ ਲੋੜ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।  
    😮
  34. ਅੱਟੀ ਨਾ ਵੱਟੀ, ਤੇ ਬੁੜਬੁੜ ਵਾਧੂ ਦੀ
    ਅਰਥ ਅਤੇ ਵਰਤੋਂ-
    ਜਦੋਂ ਕੋਈ ਬਿਨਾ ਕੁਝ ਕੀਤਿਆਂ ਧੌਂਸ ਦਿਖਾਵੇ 
    ਇਹ ਅਖਾਣ ਬੋਲਿਆ ਜਾਂਦਾ ਹੈ।
  35. ਅੱਠ ਪੁੱਤ, 18 ਪੋਤੇ, ਬਾਬਾ ਫਿਰ ਵੀ ਘਾਹ ਖੋਤੇ
    ਅਰਥ ਅਤੇ ਵਰਤੋਂ-
    ਵੱਡੇ ਪਰਿਵਾਰ ਵਾਲਾ ਹੋ ਕੇ ਬੁੱਢੀ ਉਮਰ ਵਿਚ ਜਿਆਦਾ ਕੰਮ ਕਰਨ ਵਾਲੇ ਨੂੰ ਚੋਭ ਲਾਉਣ ਲਈ
    ਇਹ ਅਖਾਣ ਬੋਲਿਆ ਜਾਂਦਾ ਹੈ। 
  36. ਅੱਠ ਵਾਰ, ਨੌਂ ਮੇਲੇ, ਬਾਬਾ ਕੰਮ ਕਰੂ ਕਿਹੜੇ ਵੇਲੇ?
    ਅਰਥ ਅਤੇ ਵਰਤੋਂ-
    ਕੰਮ ਛੱਡ ਕੇ ਐਵੇਂ  ਘੁੰਮਣ ਵਾਲੇ ਅਤੇ ਫਿਰਤੂ ਬੰਦੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😃
  37. ਅੱਠੀਂ ਰੂੰ, ਤੇਰ੍ਹੀਂ ਕਪਾਹ
    ਅਰਥ ਅਤੇ ਵਰਤੋਂ-
    ਅਸਾਵੇਂ ਵਿਹਾਰ ਜਾਂ ਵਰਤਾਰੇ ਨੂੰ ਦਰਸਾਉਣ ਲਈ
    ਇਹ ਅਖਾਣ ਬੋਲਿਆ ਜਾਂਦਾ ਹੈ। 😮
  38. ਅੱਡ ਭੈਣੇਂ ਅੱਡ, ਸੁਖਾਲੇ ਰਹਿਣ ਹੱਡ
    ਅਰਥ ਅਤੇ ਵਰਤੋਂ-
    ਇਕੱਲੇ ਜਾਂ ਅੱਡ ਰਹਿਣ ਦਾ ਗੁਣਗਾਨ ਕਰਨ ਲਈ 
    ਇਹ ਅਖਾਣ ਬੋਲਿਆ ਜਾਂਦਾ ਹੈ।
  39. ਅੱਤ ਖੁਦਾ ਦਾ ਵੈਰ
    ਅਰਥ ਅਤੇ ਵਰਤੋਂ-
    ਕਿਸੇ ਦੀਆਂ ਵਧੀਕੀਆਂ ਜਾਂ ਧੱਕੇਸ਼ਾਹੀਆਂ ਨੂੰ ਚਿਤਾਰਨ ਲਈ 
    ਇਹ ਅਖਾਣ ਬੋਲਿਆ ਜਾਂਦਾ ਹੈ।
  40. ਅੱਧਾ ਤਿੱਤਰ ਤੇ ਅੱਧਾ ਬਟੇਰ
    ਅਰਥ ਅਤੇ ਵਰਤੋਂ-
    ਜਦੋਂ ਕਿਸੇ ਚੀਜ ਜਾਂ ਵਿਅਕਤੀ ਦਾ ਦੋਹਰਾਂ ਰੂਪ ਹੋਵੇ ਜਾਂ ਅਸ਼ੁਧਤਾ ਅਤੇ ਰਲੇਵਾਂ ਦਰਸਾਉਣ ਲਈ ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ।
  41. ਅੰਧਾ ਰਾਜਾ, ਬੇਦਾਦ ਨਗਰੀ
    ਅਰਥ ਅਤੇ ਵਰਤੋਂ-
    ਮਾੜੇ ਆਗੂ ਜਾਂ ਪ੍ਰਬੰਧਕ ਦੇ ਘਟੀਆ ਰਾਜ ਪ੍ਰਬੰਧ ਬਾਰੇ ਦੱਸਣ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ।
  42. ਅੱਧੀ ਖਾਂਦੀ, ਸਾਰੀ ਨੂੰ ਧਾਵੇ, ਅੱਧੀ ਨਾ ਰਹੇ ਤੇ ਸਾਰੀ ਵੀ ਜਾਵੇ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਈ ਬਹੁਤੇ ਲਾਲਚ ਦੇ ਚੱਕਰ ਵਿਚ ਆਪਣਾ ਪਹਿਲਾਂ ਚਲਦਾ ਕੰਮ ਵੀ ਖਰਾਬ ਕਰ ਲਵੇ।
  43. ਅੱਧੀ ਮੀਆਂ ਮਨੱਵਰ, ਅੱਧੀ ਸਾਰਾ ਟੱਬਰ
    ਅਰਥ ਅਤੇ ਵਰਤੋਂ-
    ਜਦੋਂ ਬੰਦਾ ਕਈ ਬੰਦਿਆਂ ਦੇ ਬਰਾਬਰ ਖਰਚਾ ਕਰਵਾ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃


ਅੱਗ ਨਾਲ ਜੁੜੇ ਪ੍ਰਸਿੱਧ ਪੰਜਾਬੀ ਅਖਾਣ – ਅਰਥ, ਵਰਤੋਂ ਅਤੇ ਜੀਵਨ ਸਿੱਖਿਆ

‘ਅੱਗ’ ਨਾਲ ਸਬੰਧਿਤ ਪੰਜਾਬੀ ਅਖਾਣ ਖਾਸ ਕੁਲੈਕਸ਼ਨ

  1. ਅੱਗ ਸੇਕ, ਤਮਾਸ਼ਾ ਵੇਖ
    ਅਰਥ ਅਤੇ ਵਰਤੋਂ-
    ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਲੜਾਈ ਨਾਲ ਉਸ ਨੂੰ ਕੋਈ ਫਰਕ ਨਾ ਪੈਂਦਾ ਹੋਵੇ ਅਤੇ ਲੜਾਈ ਦੇਖ ਕੇ ਉਹ ਅੰਦਰੋਂ ਖੁਸ਼ ਹੋਵੇ।
  2. ਅੱਗ ਖਾਹ, ਭਾਵੇਂ ਅੰਗਿਆਰ ਹੱਗ , ਸਾਨੂੰ ਕੀ?
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੇ ਕੰਮਾਂ ਨਾਲ ਦੂਜੇ ਵਿਅਕਤੀ ਨੂੰ ਕੋਈ ਫਰਕ ਨਾ ਪੈਂਦਾ ਹੋਵੇ। 😮
  3. ਅੱਗ ਜਾਣੇ ਜਾਂ ਲੋਹਾਰ ਜਾਣੇਫੂਕਣ ਵਾਲੇ ਦੀ ਜਾਣੇ ਬੁਲਾ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਦੀ ਮੁਸੀਬਤ ਜਾਂ ਤਕਲੀਫ਼ ਦਾ ਅਹਿਸਾਸ ਸਿਰਫ ਉਸ ਨੂੰ ਹੀ ਹੁੰਦਾ ਹੈ, ਜੋ ਉਸ ਵਿਚ ਫਸਿਆ ਹੋਵੇ।
  4. ਅੱਗ ਦਾ ਡਰਿਆ ਟਟਹਿਣਿਆਂ ਤੋਂ ਵੀ ਡਰਦਾ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ ਜਦੋਂ ਕਿਸੇ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਨੂੰ ਨਿੱਕੀ ਗੱਲ ਉੱਤੇ ਵੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
  5. ਅੱਗ ਨੂੰ ਬੁਝਾਇਆ ਜਾਂਦਾ ਪਰ ਬਸੰਤਰ ਦੀ ਪੂਜਾ ਕੀਤੀ ਜਾਂਦੀ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਵਿਚ ਦੁਨੀਆ ਦੇ ਦੋਗਲੇ ਚਿਹਰੇ ਦੀ ਗੱਲ ਕੀਤੀ ਗਈ ਹੈ।
  6. ਅੱਗ ਪਾਣੀ ਦਾ ਮੇਲ ਨਹੀਂ
    ਅਰਥ ਅਤੇ ਵਰਤੋਂ-
    ਇਸ ਅਖਾਣ ਦੇ ਅਰਥ ਅਨੁਸਾਰ  ਉਲਟ ਸਭਾਅ ਦੇ ਲੋਕਾਂ ਦਾ ਕਦੇ ਮੇਲ ਨਹੀਂ ਹੁੰਦਾ।
  7. ਅੱਗ ਬਲ਼ੇ, ਤਾਂ ਧੂੰਆਂ ਨਿਕਲਦੈ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੋਈ ਘਟਨਾ ਵਾਪਰੇ ਬਗੈਰ ਐਵੇਂ ਰੌਲ਼ਾ ਨਹੀਂ ਪੈਂਦਾ। 
    😊
  8. ਅੱਗ ਬਿਨਾ ਧੂੰ ਨਹੀਂ, ਤੇ ਪੱਦ ਬਿਨਾਂ ਬੂ ਨਹੀਂ
    ਉਹੀ ਅਰਥ- 
  9. ਅੱਗ ਲੱਗਿਆਂ, ਮੀਂਹ ਕਿੱਥੋਂ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੁਸੀਬਤ ਕੁਝ ਵੀ ਕੰਮ ਨਹੀਂ ਆਉਂਦਾ।
  10. ਅੱਗ ਲੱਗੀ ਤੋਂ, ਮਸ਼ਕਾਂ ਦਾ ਭਾਅ ਨਹੀਂ ਪੁੱਛੀਦਾ
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੁਸੀਬਤ ਕਿਸੇ ਵੀ ਕੀਮਤ ’ਤੇ ਟਾਲ਼ ਲੈਣੀ ਚੰਗੀ ਹੈ। (ਮਸ਼ਕ ਪਾਣੀ ਭਰ ਕੇ ਲਿਜਾਣ ਵਾਲੀ ਚਮੜੇ ਦਾ ਝੋਲ਼ੀ ਜਾਂ ਕੈਰੀ ਬੈਗ)।
  11. ਅੱਗ ਲੱਗੀ, ਕੁੱਤੇ ਨਿਆਈਂ
    ਅਰਥ ਅਤੇ ਵਰਤੋਂ-
    ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਲੜਾਈ ਤੋਂ ਬਾਅਦ ਦੂਜਾ ਵਿਅਕਤੀ ਲੜਦਿਆਂ ਨੂੰ ਛੱਡ ਕੇ ਪਾਸੇ ਚਲਾ ਜਾਵੇ।
  12. ਅੱਗ ਲਾਈ ਕੁੱਤਾ ਰੂੜੀਤੇ
    ਅਰਥ ਅਤੇ ਵਰਤੋਂ-
    ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਲੜਾ ਕੇ ਕੋਈ ਆਪ ਪਾਸੇ ਹੋ ਜਾਵੇ। 
    😮
  13. ਅੱਗ ਲਾਈ ਕੁੱਤਾ ਮਸੀਤੇ।
    ਜਦੋਂ ਕੋਈ ਵਿਅਕਤੀ ਦੋ ਧਿਰਾਂ ਨੂੰ ਆਪਸ ਵਿਚ ਲੜਾ ਕੇ ਖੁਦ ਪਾਸੇ ਚਲਾ ਜਾਵੇ ਤਾਂ ਨਹੋਰਾਂ ਮਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  14. ਅੱਗ ’ਤੇ ਤੇਲ ਡਬੂ ਦਾ ਖੇਲ।
    ਅਰਥ ਅਤੇ ਵਰਤੋਂ- ਜਦੋਂ ਕੋਈ ਲੋਕਾਂ ਦੇ ਘਰਾਂ ਵਿਚ ਲੜਾਈ ਪਾਉਣ ਦਾ ਕਿਸਬ ਫੜ ਲਵੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ। 
  15. ਅੱਗ ਲੈਣ ਆਈ, ਘਰ ਵਾਲੀ ਬਣ ਬੈਠੀ
    ਅਰਥ ਅਤੇ ਵਰਤੋਂ-
    ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਦਦ ਮੰਗਣ ਆਇਆ ਵਿਅਕਤੀ ਅਗਲੇ ਕਿਸੇ ਸਾਧਨ ਜਾਂ ਵਿਅਕਤੀ ਉੱਤੇ ਹੀ ਮਲ ਮਾਰ ਕੇ ਬੈਠ ਜਾਵੇ।
  16. ਅੱਗਅੱਗ ਆਖਿਆਂ ਮੂੰਹ ਨਹੀਂ ਸੜਦਾ
    ਅਰਥ ਅਤੇ ਵਰਤੋਂ-
    ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਰਸਰੀ ਗੱਲਬਾਤ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
  17. ਅੱਗ ਨਾਲ ਖੇਡਣ ਵਾਲਾ ਹੀ ਸੜਦਾ।
    ਅਰਥ ਅਤੇ ਵਰਤੋਂ-
    ਜਦੋਂ ਸਿੱਖਿਆ ਦੇਣੀ ਹੋਵੇ ਕਿ ਗਲਤ ਕੰਮ ਕਰਨ ਵਾਲਾ ਹਮੇਸ਼ਾ ਨੁਕਸਾਨ ਝਲਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  18. ਅੱਗ ਲੱਗਣ ਤੋਂ ਖੂਹ ਪੁੱਟਣਾ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਵਿਅਕਤੀ ਮੁਸੀਬਤ ਸਿਰ ਤੇ ਆਈ ਤੋਂ ਜਾਗੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  19. ਅੱਗ ਦਬੀ ਹੋਈ ਵੀ ਸੁਲਗਦੀ ਏ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਬੁਰਾਈ ਛੇਤੀ ਨਹੀਂਂ ਹੁੰਦੀ ਤਾਂ  ਇਹ ਅਖਾਣ ਬੋਲਿਆ ਜਾਂਦਾ ਹੈ।
  20. ਅੱਗ ਕੱਖਾਂ ਵਿਚ ਨਹੀਂ ਲੁੱਕਦੀ।
    ਅਰਥ ਅਤੇ ਵਰਤੋਂ-
    ਜਦੋ ਦੱਸਣਾ ਹੋਵੇ ਕਿ ਬਹੁਤ ਵੱਡੇ ਰਾਜ ਦਿਲਾਂ ਵਿਚ ਸਾਂਭ ਕੇ ਨਹੀਂ ਰੱਖੇ ਜਾ ਸਕਦੇ ਉਹ ਹਰ ਹਾਲ ਜ਼ਾਹਰ ਹੋਣੇ ਹੰਦੇ ਹਨ।
  21. ਅੱਗ ਲੱਗੀ ਘਰ ਤੇ ਫਿਰਤੋ ਦਰ-ਦਰ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਮੂਰਖ ਵਿਅਕਤੀ ਦਾ ਆਪਣੇ ਘਰ ਵਿਚ ਮੁਸੀਬਤ ਪਈ ਹੋਵੇ ਪਰ ਉਹ ਬੇਪਰਵਾਹਾ ਹੋ ਬਾਹਰ ਤੁਰਿਆ ਫਿਰੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।

  22. ਅੱਗ ਤੇ ਗੱਲ ਫੈਲਦਿਆਂ ਦੇਰ ਨਹੀਂ ਲੱਗਦੀ।
    ਅਰਥ ਅਤੇ ਵਰਤੋਂ-
    ਜਦੋਂ ਸਿੱਖਿਆ ਦੇ ਹੋਵੇ ਆਪਣਾ ਰਾਜ ਕਿਸੇ ਕੋਲ ਨਹੀਂ ਖੋਲ ਇਹ ਅਖਾਣ ਬੋਲਿਆ ਜਾਂਦਾ ਹੈ।

  23. ਅੱਗ ਦਾ ਦੁਸ਼ਮਣ ਪਾਣੀ।
    ਅਰਥ ਅਤੇ ਵਰਤੋਂ-
    ਜਦੋਂ 2 ਵਿਰੋਧੀ ਲੋਕ ਜਾਂ ਧਿਰਾ ਆਪਸ ਵਿਚ ਇਕ ਦੂਜੇ ਖਤਮ ਕਰਨ ਲਈ ਆਹਮੋ ਸਾਹਮਣੇ ਹੋ ਜਾਂ ਸਥਿਤੀਆਂ ਨੂੰ ਪ੍ਰਗਟਾਉਣ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  24. ਅੱਗ, ਅੱਗ ਨੂੰ ਨਹੀਂ ਸਾੜਦੀ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਇਕੋ ਜਹੀ ਸੁਰਤੀ-ਬਿਰਤੀ ਦੇ ਦੋ ਲੋਕ ਇਕ-ਦੂਜੇ ਦਾ ਨੁਕਾਸਾਨ ਨਹੀਂ ਕਰ ਸਕਦੇ ਤਾ ਇਹ ਅਖਾਣ ਬੋਲਿਆ ਜਾਂਦਾ ਹੈ।
  25. ਅੱਗ ਉੱਤੇ ਘਿਉ ਪਾਉਣਾ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਵਿਅਕਤੀ ਲੜਾਈ ਨੂੰ ਘਟਾਉਣ ਦੀ ਬਜਾਏ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਉਸ ਨੂੰ ਚਿਤਾਰਨ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  26. ਅੱਗ ਅੱਗ ਨੂੰ ਨਹੀਂ ਸਾੜਦੀ।ਅਰਥ ਅਤੇ ਵਰਤੋਂ-
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਦੋ ਬੁਰੀਆਂ ਸ਼ਕਤੀਆਂ ਇਕ ਦੂਜੇ ਦਾ ਨੁਕਸਾਨ ਨਹੀਂ ਕਰਦੀਆਂ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  27. ਅੱਗ ਲੱਗੀ ਤਾਂ ਸਭ ਕੁਝ ਸੜਿਆ।
    ਅਰਥ ਅਤੇ ਵਰਤੋਂ-
    ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਲੜਾਈ ਜਾਂ ਮੁਸੀਬਤ ਬਹੁਤ ਕੁਝ ਬਰਬਾਦ ਕਰ ਦਿੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  28. ਅੱਗ ਲਾਉਣ ਵਾਲੇ ਬਹੁਤ ਬੁਝਾਉਣ ਵਾਲਾ ਕੋਈ ਨਹੀਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਲੜਾਈ ਪਵਾਉਣ ਵਾਲੇ ਬਹੁਤ ਲੋਕ ਹੁੰਦੇ ਹਨ ਹਟਾਉਣ ਵਾਲਾ ਕੋਈ ਨਹੀਂ ਹੁੰਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  29. ਅੱਗ ਦੀ ਚੰਗਿਆੜੀ ਵੀ ਘਰ ਸਾੜ ਦਿੰਦੀ ਏ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਮਾਮੂਲੀ ਜਿਹਾ ਸ਼ੱਕ, ਲੜਾਈ, ਤੇ ਦਿਲਾਂ ਵਿਚ ਆਇਆ ਫਰਕ ਵੀ ਘਰ ਬਰਬਾਦ ਕਰ ਦਿੰਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  30. ਅੱਗ ਲੱਗੀ ਤਾਂ ਦੌੜਾਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਮੁਸੀਬਤ ਵਿਚ ਹਰ ਕੋਈ ਚੁਕੰਨਾ ਹੋ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  31. ਅੱਗ ਦੀ ਗਰਮੀ ਦੂਰੋਂ ਹੀ ਚੰਗੀ।
    ਅਰਥ ਅਤੇ ਵਰਤੋਂ-
    ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਸਿੱਖਿਆ ਦੇਣੀ ਹੋਵੇ ਕਿ ਖਤਰਨਾਕ ਅਤੇ ਮਾਰੂ ਲੋਕਾਂ ਦੂਰੀ ਰੱਖਣਾ ਹੀ ਸਿਆਣਪ ਹੈ।
  32. ਅੱਗ ਲੱਗਣ ਤੇ ਹੀ ਨੀਂਦ ਖੁੱਲ੍ਹੇ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਵਿਅਕਤੀ ਮੁਸੀਬਤ ਸਿਰ ਪਈ ਤੋਂ ਜਾਗੇ ਤਾਂ ਵਿਅੰਗ ਵਜੋਂ ਇਹ ਅਖਾਣ ਬੋਲਿਆ ਜਾਂਦਾ ਹੈ।
  33. ਅੱਗ ਵਿੱਚ ਘਿਉ ਪਾਉਣ ਵਰਗਾ ਕੰਮ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਬੰਦਾ ਲੜਾਈ ਨੂੰ ਘਟਾਉਣ ਦੀ ਬਝਾਏ ਵਧਾ ਰਿਹਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  34. ਅੱਗ ਨਾਲ ਵੈਰ ਆਪਣੀ ਨਹੀਂ ਖੈਰ।
    ਅਰਥ ਅਤੇ ਵਰਤੋਂ-
    ਜਦੋਂ ਇਹ ਸਿੱਖਿਆ ਦੇਣੀ ਹੋਵੇ ਕਿ ਖਤਰਨਾਕ ਲੋਕਾਂ ਲੋਕਾਂ ਨਾਲ ਵੈਰ ਖੁਦ ਦੀ ਜਾਨ ਦਾ ਖੌਅ ਬਣ ਜਾਂਦਾ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  35. ਅੱਗ ਲੱਗੀ ਤੋਂ ਰਾਖ ਹੀ ਬਚਦੀ ਹੈ।
    ਅਰਥ ਅਤੇ ਵਰਤੋਂ-
    ਜਦੋ ਦੱਸਣਾ ਹੋਵੇ ਕਿ ਲੜਾਈ ਤੋਂ ਬਾਅਦ ਬਰਬਾਦੀ ਨਿਸਚਤ ਹੁੰਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  36. ਅੱਗ ਦੇ ਨਾਲ ਮਜ਼ਾਕ ਨਹੀਂ।
    ਅਰਥ ਅਤੇ ਵਰਤੋਂ-
    ਜਦੋਂ ਦੱਸਣਾ ਹੋਵੇ ਕਿ ਖਤਰਨਾਕ ਲੋਕਾਂ ਨੂੰ ਮਜਾਕ ਨਹੀਂ ਕਰਨਾ ਚਾਹੀਦਾ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  37. ਅੱਗ ਦੀ ਚੰਗਿਆੜੀ ਨੂੰ ਨਿੱਕੀ ਨਾ ਸਮਝੋ।
    ਅਰਥ ਅਤੇ ਵਰਤੋਂ-
    ਜਦੋੋਂ ਸਿੱਖਿਆ ਦੇਣਾ ਹੋਵੇ ਕਿ ਨਿੱਕੀ ਜਹੀ ਗੱਲ ਵੀ ਵੱਡੀ ਲੜਾਈ ਦਾ ਕਾਰਨ ਬਣ ਸਕਦੀ ਹੈ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
  38. ਅੱਗ ਦੇ ਡਰ ਨਾਲ ਪਾਣੀ ਪੀਣਾ।
    ਅਰਥ ਅਤੇ ਵਰਤੋਂ-
    ਜਦੋਂ ਕੋਈ ਕਿਸੇ ਵੱਡੀ ਘਟਨਾ ਨੂੰ ਦੇਖ ਕੇ ਜਾਂ ਚਿਤਵ ਕੇ ਬਹੁਤ ਜਿਆਦਾ ਡਰਨ ਲੱਗ ਜਾਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

 

‘ਅ’ ਅੱਖਰ ਵਾਲੇ ਪੰਜਾਬੀ ਅਖਾਣ (ਅਕਲ ਨਾਲ ਜੁੜੇ ਅਖਾਣਾ ਦੀ ਖਾਸ ਕੁਲੈਕਸ਼ਨ)

‘ਅੱ’ ਵਾਲੇ 80+ ਪੰਜਾਬੀ ਅਖਾਣ – ਅੱਗ ਸਬੰਧਿਤ ਅਖਾਣਾਂ ਦੀ ਖਾਸ ਕੁਲੈਕਸ਼ (ਅਰਥ ਅਤੇ ਵਰਤੋਂ)

 ‘ਓ’ ਹੋੜਾ ਵਾਲੇ ਪੰਜਾਬੀ ਅਖਾਣ ( ਓਡ ਜਾਤੀ ਨਾਲ ਸਬੰਧਿਤ ਖਾਸ ਅਖਾਣ)

‘ਊ’ ਦੁਲੈਂਕੜ ਵਾਲੇ ਪੰਜਾਬੀ ਅਖਾਣ (ਊਠ ਨਾਲ ਜੁੜੇ 30+ ਬੇਹਤਰੀਨ ਅਖਾਣ)

ਉ ਔਂਕੜ ਵਾਲੇ ਪੰਜਾਬੀ ਅਖਾਣਾਂ ਦੀ ਸ਼ਾਨਦਾਰ ਕੁਲੈਕਸ਼ (60+ ਅਖਾਣ ਅਰਥ ਅਤੇ ਵਰਤੋਂ ਸਮੇਤ)

 

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *