The Earth/ਧਰਤੀ
ਯੁਗਾਂ-ਯੁਗਾਂ ਦੇ ਕੜੇ ਸੰਘਰਸ਼ ਪਿੱਛੋਂ !
ਹੌਲ-ਹੌਲੀ ਏ ਹੋਂਦ ਵਿਚ ਆਈ ਧਰਤੀ !
ਕੋਈ ਆਖਦਾ ਆਪ ਹੀ ਬਣੀ ਏਹੇ !
ਕੋਈ ਕਹੇ ਕਰਤਾਰ ਬਣਾਈ ਧਰਤੀ !
ਕਿਵੇਂ ਸੂਰਜੋਂ ਟੁੱਟ ਕੇ ਹੋਈ ਠੰਢੀ ?
ਕਿਵੇਂ ਅੱਧ ਅਸਮਾਨ ਟਿਕਾਈ ਧਰਤੀ ?
ਕਿਵੇਂ ਬਣੇ ਪਹਾੜ ਮੈਦਾਨ, ਮਿੱਟੀ ?
ਸਰਾਂ-ਸਾਗਰਾਂ ਕਿਵੇਂ ਸਜਾਈ ਧਰਤੀ !
ਸੀਨੇ ਏਸ ਦੇ ਭਰੇ ਸੈਲਾਬ ਕਿੰਨੇ ?
ਲਾਵੇ ਦਹਿਕਦੇ ਫਿਰੇ ਦਬਾਈ ਧਰਤੀ !
ਕਿੰਨੇ ਏਸਤੇ ਫਨ੍ਹਾ ਸੰਸਾਰ ਹੋ ਗਏ ?
ਕਿੰਨੇ ਵਾਰ ਇਹ ਵਸੀ-ਵਸਾਈ ਧਰਤੀ
ਕਿਵੇਂ ਬਣੀ ਜ਼ਰਖੇਜ਼ ਉਪਜਾਊ ਇਹੇ ?
ਫੁਲਾਂ ਬੂਟਿਆਂ ਨਾਲ ਲਹਿਰਾਈ ਧਰਤੀ !
ਯੁਗਾਂ-ਯੁਗਾਂ ਤੋਂ ਭਰੇ ਭੰਡਾਰ ਇਹਦੇ !
ਕਿੰਨੇ ਜਾਂਵਦੀ ਜੀਵ ਰਜਾਈ ਧਰਤੀ ?
ਲੱਖਾਂ ਸਾਲਾਂ ਦਾ ਕੁਦਰਤੀ ਗੇੜ ਚੱਲੇ !
ਬੰਦੇ ਅੱਜ ਦੇ ਜਾਣ ਗਵਾਈ ਧਰਤੀ !
ਨੇਮ ਟੁੱਟਿਆ ਕੁਦਰਤੀ ਗੇੜ ਹਿੱਲੇ !
ਏਦਾਂ ਜਾਪਦੈ ਹੋਊ ਤਬਾਹੀ ਧਰਤੀ !
ਕਿਤੇ ਮਿਟੇ ਨਾ ਫੇਰ ਸੰਸਾਰ ਸਾਰਾ !
‘ਵਾਟਾਂਵਾਲੀਆ’ ਰੋਈ ਕੁਰਲਾਈ ਧਰਤੀ !
ਜਸਬੀਰ ਵਾਟਾਂਵਾਲੀਆ

