ਬਾਣੀ ਗੁਰੂ ਅਰਜਨ ਦੇਵ ਜੀ ਸੰਪੂਰਨ ਪਾਠ
ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ 1604 ਈ. ਵਿਚ ਸੰਪੂਰਨ ਕੀਤੀ। ਇਸ ਸਮੇਂ ਤੱਕ ਗੁਰੂ ਗਰੰਥ ਸਾਹਿਬ ਵਿਚ 5 ਗੁਰੂ ਸਾਹਿਬਾਨਾ ਅਤੇ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਬਾਣੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1706 ਈ. ਵਿਚ ਦਰਜ ਕੀਤੀ ਗਈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੱਖ-ਵੱਖ ਰਾਗਾਂ ਅਤੇ ਕਾਵਿ ਰੂਪਾਂ ਵਿਚ ਦਰਜ ਹੈ, ਜੋ ਹੇਠ ਲਿਖੇ ਅਨੁਸਾਰ ਹੈ।
ਰਾਗ ਅਤੇ ਸਿਰਲੇਖ ਦਾ ਵੇਰਵਾ
| ਰਾਗੁ | ਕਾਵਿ ਰੂਪ ਅਤੇ ਸਿਰਲੇਖ | |
| 1 | ਸਿਰੀਰਾਗੁ | ਅਸਟਪਦੀਆ, ਪਹਰੈ, ਛੰਤ, ਵਾਰ |
| 2 | ਰਾਗੁ ਮਾਝ | ਚਾਉਪਦੇ, ਅਸਟਪਦੀਆ, ਬਾਰਹ ਮਾਹਾ, ਦਿਨ ਰੈਣਿ |
| 3 | ਰਾਗੁ ਗਾਉੜੀ | ਗਉੜੀ ਗੁਆਰੇਰੀ, ਚਉਪਦੇ, ਦੁਪਦੇ, ਗਉੜੀ ਚੇਤੀ, ਗਉੜੀ ਬੈਰਾਗਣਿ, ਰਹੋਏ ਕੇ ਛੰਤ, ਗਉੜੀ ਪੂਰਬੀ, ਗੌੜੀ ਮਾਲਵਾ, ਗਉੜੀ ਮਾਲਾ, ਗਉੜੀ ਮਾਝ, ਅਸਟਪਦੀਆ, ਬਾਵਨ ਅਖਰੀ, ਗਉੜੀ ਸੁਖਮਨੀ, ਥਿਤੀ ਗਉੜੀ, ਗਉੜੀ ਕੀ ਵਾਰ |
| 4 | ਰਾਗੁ ਆਸਾ | ਅਸਟਪਦੀਆ, ਬਿਰਹੜੇ…ਛੰਤਾ ਕੀ ਜਤਿ, ਛੰਤ, ਚਾਉਪਦੇ, ਪੰਚਪਦਾ, ਤਿਪਦੇ, ਦੁਪਦੇ |
| 5 | ਰਾਗੁ ਗੂਜਰੀ | ਚਉਪਦੇ, ਦੁਪਦੇ, ਗੂਜਰੀ ਕੀ ਵਾਰ |
| 6 | ਰਾਗੁ ਦੇਵਗੰਧਾਰੀ | ਸ਼ਬਦ |
| 7 | ਰਾਗੁ ਬਿਹਾਗੜਾ | ਚਉਪਦੇ, ਛੰਤ |
| 8 | ਰਾਗੁ ਵਡਹੰਸੁ | ਛੰਤ |
| 9 | ਰਾਗੁ ਸੋਰਠਿ | ਤਿਤੁਕੇ, ਚਉਪਦੇ, ਦੁਪਦੇ, ਅਸਟਪਦੀਆ |
| 10 | ਰਾਗੁ ਧਨਾਸਰੀ | ਚਾਉਪਦੇ, ਦੁਪਦੇ, ਪੜਤਾਲ, ਅਸਟਪਦੀ, ਛੰਤ |
| 11 | ਗਾਗੁ ਜੈਤਸਰੀ | ਦੁਪਦੇ, ਛੰਤ, ਜੈਤਸਰੀ… ਵਾਰ ਸਲੋਕਾ ਨਾਲਿ |
| 12 | ਰਾਗੁ ਟੋਡੀ | ਦੁਪਦੇ, ਚਉਪਦੇ |
| 13
| ਰਾਗੁ ਬੈਰਾੜੀ | ਸਲੋਕ |
| 14 | ਰਾਗੁ ਤਿਲੰਗ | ਸ਼ਬਦ |
| 15 | ਰਾਗੁ ਸੂਹੀ | ਪੜਤਾਲ, ਅਸਟਪਦੀਆ, ਕਾਫੀ, ਗੁਣਵੰਤੀ, ਛੰਤ |
| 16 | ਰਾਗੁ ਬਿਲਾਵਲ | ਚਉਪਦੇ, ਦੁਪਦੇ, ਪੜਤਾਲ, ਅਸਟਪਦੀ, ਛੰਤ, ਛੰਤ ਮੰਗਲ |
| 17 | ਰਾਗੁ ਗੋਂਡ | ਚਉਪਦੇ |
| 18 | ਰਾਗੁ ਰਾਮਕਲੀ | ਦੁਪਦੇ, ਪੜਤਾਲ, ਅਸਟਪਦੀਆ, ਛੰਤ, ਰੁਤੀ ਸਲੋਕੁ, ਰਾਮਕਲੀ ਕੀ ਵਾਰ |
| 19 | ਰਾਗੁ ਨਟ ਨਾਰਾਇਨ | ਦੁਪਦੇ, ਪੜਤਾਲ |
| 20 | ਰਾਗੁ ਮਾਲੀ ਗਾਉੜਾ | ਦੁਪਦੇ |
| 21 | ਰਾਗੁ ਮਾਰੂ | ਦੁਪਦੇ, ਮਾਰੂ ਅੰਜਲੀ, ਅਸਟਪਦੀਆ, ਅੰਜੁਲੀਆ, ਮਾਰੂ ਵਾਰ, ਡਖਣੇ |
| 22 | ਰਾਗੁ ਤੁਖਾਰੀ | ਛੰਤ |
| 23 | ਰਾਗੁ ਕੇਦਾਰਾ | ਛੰਤ |
| 24 | ਰਾਗੁ ਭੈਰਉ | ਚਉਪਦੇ, ਪੜਤਾਲ, ਅਸਟਪਦੀਆ |
| 25 | ਰਾਗੁ ਬਸੰਤ | ਦੁਤੁਕੇ, ਇਕ ਤੁਕੇ, ਹਿੰਡੋਲ, ਦੁਤਕੀਆ, ਬਸੰਤ ਕੀ ਵਾਰ |
| 26 | ਰਾਗੁ ਸਾਰੰਗ | ਚਉਪਦੇ, ਦੁਪਦੇ, ਪੜਤਾਲ, ਅਸਟਪਦੀਆ, ਛੰਤ, ਸਾਰੰਗ ਕੀ ਵਾਰ, ਸੂਰਦਾਸ |
| 27 | ਰਾਗੁ ਮਲਾਰ | ਚਉਪਦੇ, ਦੁਪਦੇ, ਪੜਤਾਲ, ਛੰਤ, ਵਾਰ ਮਲਾਰ |
| 28 | ਰਾਗੁ ਕਾਨੜਾ | ਛੰਤ |
| 29 | ਰਾਗੁ ਕਲਿਆਨੁ | ਸ਼ਬਦ |
| 30 | ਰਾਗੁ ਪ੍ਰਭਾਤੀ | ਬਿਭਾਸ, ਪੜਤਾਲ, ਅਸਟਪਦੀਆ, ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਲੋਕ, ਸਵਯੇ ਸ੍ਰੀ ਮੁਖਬਾਕ੍ਹ, ਮੁੰਦਾਵਣੀ, ਰਾਗ ਮਾਲਾ |
ਲਿੰਕ ’ਤੇ ਕਲਿਕ ਕਰਕੇ ਪੜ੍ਹੋ ਬਾਣੀ ਗੁਰੂ ਅਰਜੁਨ ਦੇਵ ਜੀ, ਸੰਪੂਰਨ ਪਾਠ
ਬਾਣੀ ਗੁਰੂ ਅਰਜਨ ਦੇਵ ਜੀ, ਭਾਗ-I
Bani Guru Arjun Dev Ji, Part-I -compressed
ਬਾਣੀ ਗੁਰੂ ਅਰਜੁਨ ਦੇਵ ਜੀ ਭਾਗ-II
Bani Guru Arjun Dev Ji, Part-II -compressed

