Bani Guru Ramdas Ji Complete Text (Organized) | ਸੰਪੂਰਨ ਬਾਣੀ ਵੰਡ
ਇਸ ਪੋਸਟ ਵਿੱਚ ਤੁਸੀਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸੰਪੂਰਨ ਬਾਣੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗਾਂ ਵਿੱਚ ਦਰਜ ਹੈ, ਦਾ ਵਿਸਥਾਰਪੂਰਵਕ ਅਧਿਐਨ ਕਰ ਸਕੋਗੇ। ਗੁਰੂ ਰਾਮਦਾਸ ਜੀ ਨੇ ਸਮਾਜ ਨੂੰ ਜੀਵਨਮੁਖੀ ਅਤੇ ਅਧਿਆਤਮਵਾਦੀ ਸੇਧ ਦੇਣ ਲਈ ਅਨੇਕਾਂ ਕਾਵਿ-ਰੂਪਾਂ ਵਿੱਚ ਬਾਣੀ ਦੀ ਰਚਨਾ ਕੀਤੀ—ਜਿਵੇਂ ਕਿ ਸ਼ਬਦ, ਪਹਰੈ, ਛੰਤ, ਵਣਜਾਰਾ, ਪੰਚਪਦੇ, ਚਉਪਦੇ, ਦੁਪਦੇ, ਘੋੜੀਆਂ, ਸੋਲਹੇ, ਸਲੋਕ, ਅਸਟਪਦੀਆਂ ਅਤੇ ਲਾਵਾਂ।
ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਵੱਖ/ਸੈਗਰੀਗੇਟ (Segregate) ਕਰਨ ਦਾ ਮਕਸਦ:
ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੈਗਰੀਗੇਟ (ਵੱਖਰੀ) ਕਰਕੇ ਇੱਕ ਥਾਂ ’ਤੇ ਇੱਕਤਰ ਅਤੇ ਆਨਲਾਈਨ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਖੋਜ-ਪੜਤਾਲ ਕਰਨ ਵਾਲੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਇੱਕੋ ਥਾਂ ਪ੍ਰਾਪਤ ਹੋ ਸਕੇ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਉਪਰਾਲੇ ਨਾਲ ਗੁਰਬਾਣੀ ਦੇ ਵਿਚਾਰਧਾਰਕ ਅਧਿਐਨ ਅਤੇ ਕਾਵਿ-ਰੂਪੀ ਵੰਨਗੀਆਂ ਦੀ ਸਮਝ ਲਈ ਖੋਜ ਕਾਰਜਾਂ ਵਿੱਚ ਵੱਡੀ ਸਹਾਇਤਾ ਮਿਲੇਗੀ। ਦਾਸ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਵੀ ਇਸੇ ਤਰ੍ਹਾਂ ਵੱਖ-ਵੱਖ ਸੰਗ੍ਰਹਿਤ ਕਰਕੇ ਆਪ ਜੀ ਦੇ ਸਨਮੁਖ ਪੇਸ਼ ਕੀਤਾ ਜਾਵੇ।
ਇਹ ਪਵਿੱਤਰ ਕਾਰਜ ਕਰਦਿਆਂ ਕੋਈ ਭੁੱਲ–ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ। ਜੇਕਰ ਆਪ ਜੀ ਦਾ ਕੋਈ ਸੁਝਾਅ ਹੋਵੇ ਤਾਂ ਕੁਮੈਂਟ ਬਾਕਸ (Comment Box) ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।
ਸੰਪੂਰਨ ਬਾਣੀ ਦਾ ਅਧਿਐਨ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿਕ ਕਰੋ
ਬਾਣੀ ਦਾ ਵੇਰਵਾ (Overview)
Bani Guru Ramdas Ji Complete Text (Organized) | ਸੰਪੂਰਨ ਬਾਣੀ ਵੰਡ (Overview)
| ਰਾਗ | ਕਾਵਿ ਰੂਪ ਅਤੇ ਸਿਰਲੇਖ |
| ਸਿਰੀ ਰਾਗ | ਸ਼ਬਦ, ਪਹਰੈ, ਛੰਤ, ਵਣਜਾਰਾ, ਸਿਰੀਰਾਗੁ ਕੀ ਵਾਰ |
| ਰਾਗੁ ਮਾਝ | ਚਉਪਦੇ, ਸ਼ਬਦ, ਵਾਰ ਮਾਝ ਕੀ |
| ਰਾਗੁ ਗਉੜੀ | ਗਾਉੜੀ ਗੁਆਰੇਰੀ, ਗਾਉੜੀ ਬੈਰਾਗਣ, ਗਾਉੜੀ ਪੂਰਬੀ, ਚਾਉਪਦੇ, ਕਰਹਲੇ |
| ਰਾਗੁ ਆਸਾ | ਸੋ ਪੁਰਖੁ, ਰਾਗੁ ਆਸਾਵਰੀ, ਸੁਧੰਗ, ਛੰਤ |
| ਰਾਗੁ ਗੂਜਰੀ | ਚਾਉਪਦੇ, ਅਸ਼ਟਪਦੀਆ |
| ਰਾਗੁ ਦੇਵਗੰਧਾਰੀ | ਸ਼ਬਦ, ਅਸ਼ਟਪਦੀਆ |
| ਰਾਗੁ ਬਿਹਾਗੜਾ | ਛੰਤ, ਬਿਹਾਗੜੇ ਕੀ ਵਾਰ |
| ਰਾਗੁ ਵਡਹੰਸ | ਅਸਟਪਦੀਆ, ਛੰਤ, ਘੋੜੀਆ, ਵਡਹੰਸ ਕੀ ਵਾਰ |
| ਰਾਗੁ ਸੋਰਠਿ | ਦੁਪਦੇ, ਪੰਚਪਦਾ, ਸੋਰਠਿ ਕੀ ਵਾਰ |
| ਰਾਗੁ ਧਨਾਸਰੀ | ਚਉਪਦੇ, ਦੁਪਦੇ, ਛੰਤ |
| ਰਾਗੁ ਜੈਤਸਰੀ | ਚਉਪਦੇ |
| ਰਾਗੁ ਟੋਡੀ | ਚਉਪਦੇ |
| ਰਾਗੁ ਬੇਰਾੜੀ | ਦੁਪਦੇ |
| ਰਾਗੁ ਤਿਲੰਗ | ਅਸਟਪਦੀਆ |
| ਰਾਗੁ ਸੂਹੀ | ਸੂਹੀ ਛੰਤ, (ਲਾਵਾਂ ਦਾ ਪਾਠ), ਅਸਟਪਦੀਆ |
| ਰਾਗੁ ਬਿਲਾਵਲ | ਪੜਤਾਲ, ਅਸਟਪਦੀਆ, ਛੰਤ… ਮੰਗਲ, ਬਿਲਾਵਲ ਕੀ ਵਾਰ |
| ਰਾਗੁ ਗੋਂਡ | ਚਉਪਦੇ |
| ਰਾਗੁ ਰਾਮਕਲੀ | ਚਉਪਦੇ |
| ਰਾਗੁ ਨਟ ਨਾਰਾਇਨ | ਪੜਤਾਲ, ਅਸ਼ਟਪਦੀਆ |
| ਰਾਗੁ ਮਾਲੀਗਾਉੜਾ | ਅਸ਼ਟਪਦੀਆ |
| ਰਾਗੁ ਮਾਰੂ | ਅਸ਼ਟਪਦੀਆਂ, ਸੋਲਹੇ, ਮਾਰੂ ਕੀ ਵਾਰ |
| ਰਾਗੁ ਤੁਖਾਰੀ | ਚਉਪਦੇ, ਛੰਤ |
| ਰਾਗੁ ਕੇਦਾਰਾ | ਛੰਤ |
| ਰਾਗੁ ਭੈਰਉ | ਚਾਉਪਦੇ |
| ਰਾਗੁ ਬਸੰਤ | ਬਸੰਤ ਇਕਤੁਕੇ, ਚਉਪਦੇ ਦੁਤੁਕੇ, ਬਸੰਤ ਹਿੰਡੋਲ |
| ਰਾਗੁ ਸਰਾਗ | ਚਉਪਦੇ, ਦੁਪਦਾ, ਸਾਰੰਗ ਕੀ ਵਾਰ |
| ਰਾਗੁ ਮਲਾਰ | ਚਉਪਦੇ, ਪੜਤਾਲ |
| ਰਾਗੁ ਕਾਨੜਾ | ਚਉਪਦੇ, ਪੜਤਾਲ, ਅਸ਼ਟਪਦੀਆ, ਕਾਨੜੇ ਕੀ ਵਾਰ |
| ਰਾਗੁ ਕਲਿਆਨ | ਕਲਿਆਨ ਭੋਪਾਲੀ, ਅਸ਼ਟਪਦੀਆ |
| ਰਾਗੁ ਪ੍ਰਭਾਤੀ | ਪ੍ਰਭਾਤੀ ਬਿਭਾਸ, ਪੜਤਾਲ |
| ਵਾਰਾਂ ਤੇ ਵਧੀਕ | ਸਲੋਕ |

