ਪੋਹ ਦਾ ਮਹੀਨਾ ਪੰਜਾਬੀ ਲੋਕਧਾਰਾ, ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚ ਬਹੁਤ ਖਾਸ /ਲੇਖ ਜਸਬੀਰ ਵਾਟਾਂਵਾਲੀਆ
ਪੰਜਾਬੀ ਲੋਕ ਧਾਰਾ, ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚ ਪੋਹ ਦਾ ਮਹੀਨਾ ਹੈ ਬਹੁਤ ਖਾਸ
ਸਿੱਖ ਇਤਿਹਾਸ ਨਾਲ ਖਾਸ ਤੌਰ ’ਤੇ ਸੰਬੰਧਿਤ ਹੈ ਪੋਹ ਦਾ ਮਹੀਨਾ
ਇਤਿਹਾਸ ਮੁਤਾਬਕ 8 ਪੋਹ ਨੂੰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹਾਦਤ ਹੋ ਜਾਂਦੀ ਹੈ। ਇਸ ਤੋਂ ਬਾਅਦ 13 ਪੋਹ ਨੂੰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਵੀ ਸ਼ਹਾਦਤ ਇਸੇ ਮਹੀਨੇ ਵਿੱਚ ਹੀ ਹੁੰਦੀ ਹੈ। ਇਸੇ ਮਹੀਨੇ ਵਿੱਚ ਹੀ ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਠੰਡੀਆਂ ਰਾਤਾਂ ਦੇ ਦਰਮਿਆਨ ਅਨੇਕਾਂ ਕਸ਼ਟ ਸਹਿਣੇ ਪਏ ਸਨ। ਇਸ ਤੋਂ ਇਲਾਵਾ ਗੁਰੂ ਜੀ ਦੇ ਹੋਰ ਅਨੇਕਾਂ ਪਿਆਰੇ ਅਤੇ ਦੁਲਾਰੇ ਸਿੰਘਾਂ ਦੀ ਸ਼ਹਾਦਤ ਵੀ ਇਸੇ ਮਹੀਨੇ ਵਿੱਚ ਹੀ ਹੁੰਦੀ ਹੈ। ਇਸ ਲਈ ਇਹ ਮਹੀਨਾ ਸਿੱਖ ਇਤਿਹਾਸ ਨਾਲ ਖਾਸ ਸਬੰਧ ਰੱਖਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰੇ ਗਏ ਬਾਰਾਂਮਾਂਹ ਵਿਚ ਪੋਹ ਦੇ ਮਹੀਨੇ ਦਾ ਖਾਸ ਜਿਕਰ
ਪੰਜਾਬੀ ਕਵਿਤਾ ਅਤੇ ਕਿੱਸਾ-ਸਹਿਤ ਵਿਚ ਪੋਹ ਮਹੀਨੇ ਦੇ ਜਿਕਰ ਦੇ ਕੁਝ ਖਾਸ ਅੰਸ਼
ਲਾਲਾ ਧਨੀ ਰਾਮ ਚਾਤ੍ਰਿਕ ਆਪਣੀ ਕਵਿਤਾ ‘ਪੰਜਾਬੀ’ ਵਿਚ ਪੋਹ ਦੇ ਮਹੀਨੇ ਦਾ ਜਿਕਰ ਕਰਦਿਆਂ ਲਿਖਦੇ ਹਨ ਕਿ-
ਸ਼ਾਵਾ ਉਇ ਪੰਜਾਬੀ ਸ਼ੇਰਾ !
ਕਿਰਤੀਆ ਤੇਰੀ ਕਿਰਤ ਨੂੰ, ਸਿਜਦਾ ਕਰਾਂ ਖਲੋਅ
ਸਿਰ ’ਤੇ ਭਾਰੀ ਪੰਡ ਹੈ, ਨੰਗੇ ਤੇਰੇ ਪੈਰ
ਬਾਹਰੋਂ ਨੰਗੇ ਪੈਰ ਨੇ, ਅੰਦਰੋਂ ਭੁੱਖਾ ਢਿੱਡ
ਲੋਕੀਂ ਵਿਚ ਰਜਾਈਆਂ, ਲਾਹੁੰਦੇ ਪਏ ਅਜੇ ਗਿੱਡ
ਤੂੰ ਯੋਧਾ ਇਸ ਯੁੱਗ ਦਾ, ਕੋਈ ਨਾ ਤੇਰੇ ਤੁੱਲ
ਪਰ ਤੇਰੀ ਇਸ ਕਿਰਤ ਦਾ, ਕਿਸੇ ਨਹੀਂ ਦੇਣਾ ਮੁੱਲ
ਵਾਰਿਸ ਸ਼ਾਹ ਦੀ ਹੀਰ ਵਿਚ ਪੋਹ ਦੇ ਮਹੀਨੇ ਦਾ ਜਿਕਰ
ਪੰਜਾਬੀ ਅਖਾਣ-ਮੁਹਾਵਰਿਆਂ ਵਿਚ ਪੋਹ ਮਹੀਨੇ ਦਾ ਖਾਸ ਜ਼ਿਕਰ
ਜਸਬੀਰ ਵਾਟਾਂਵਾਲੀਆ
- ਇਹ ਵੀ ਪੜ੍ਹੋ –Well/ਪੰਜਾਬੀ ਲੋਕ ਧਾਰਾ ’ਚ ਖੂਹ ਦਾ ਬਾਕਮਾਲ ਵਰਨਣ, ਗੁਰਬਾਣੀ ’ਚ ਵੀ ਖਾਸ ਜਿਕਰ
- ਇਹ ਵੀ ਪੜ੍ਹੋ – Earthern Pot in Punjabi Folklore : ਪੰਜਾਬੀ ਲੋਕਧਾਰਾ ਅਤੇ ਗੁਰਬਾਣੀ ਵਿਚ ਘੜਾ?
- ਇਹ ਵੀ ਪੜ੍ਹੋ – Lahore in Punjabi Folklore: ਪੰਜਾਬੀ ਲੋਕ ਧਾਰਾ ’ਚ ਸਿਰ ਚੜ੍ਹ ਬੋਲਦਾ ਹੈ ਲਾਹੌਰ, ਗੁਰਬਾਣੀ ’ਚ ਵੀ ਖਾਸ
- ਇਹ ਵੀ ਪੜ੍ਹੋ –The mill : ਗੁਰਾਬਾਣੀ ਅਤੇ ਪੰਜਾਬੀ ਲੋਕਧਾਰਾ ਵਿਚ ਚੱਕੀ ਦਾ ਬਾਕਮਾਲ ਵਰਨਣ
- ਇਹ ਵੀ ਪੜ੍ਹੋ –Chhaj in Gurbani and Folklore/ਗੁਰਬਾਣੀ ਅਤੇ ਪੰਜਾਬੀ ਲੋਕਧਾਰਾ ਵਿਚ ਛੱਜ ?
- ਇਹ ਵੀ ਪੜ੍ਹੋ –Shradh in Gurbani and Punjabi Folklore/ਪੰਜਾਬੀ ਲੋਕਧਾਰਾ ਅਤੇ ਗੁਰਬਾਣੀ ਅਨੁਸਾਰ ਸ਼ਰਾਧ ?
- ਇਹ ਵੀ ਪੜ੍ਹੋ –ਕਸੀਦਾ ਕੱਢਣਾ -Kasida embroidery is a precious Punjabi culture

