ਮੇਰਾ-ਦਾਗਿਸਤਾਨ-ਰਸੂਲ-ਹਮਜ਼ਾਤੋਵ/ਰੂਸੀ ਸਾਹਿਤ
ਮੇਰਾ ਦਗਿਸਤਾਨ ਕਿਤਾਬ ਬਾਰੇ ਸੰਖੇਪ ਜਾਣਕਾਰੀ
ਇਹ ਪੀਡੀਐਫ Mera Dagistan Rasool Hamzatov/ਮੇਰਾ-ਦਾਗਿਸਤਾਨ-ਰਸੂਲ-ਹਮਜ਼ਾਤੋਵ ਦੀ ਅਨੁਵਾਦਿਤ ਕਿਤਾਬ ਮੇਰਾ ਦਗਿਸਤਾਨ ਦਾ ਭਾਗ-ਪਹਿਲਾ ਹੈ। ਇਸ ਕਿਤਾਬ ਦਾ ਅਨੁਵਾਦ ਗੁਰਬਖਸ਼ ਸਿੰਘ ਫਰੈਂਕ ਨੇ ਵੱਲੋਂ ਸਾਲ 1971 ਵਿਚ ਕੀਤਾ ਗਿਆ ਸੀ। ਪਾਠਕਾਂ ਦੇ ਲਈ ਇਸ ਕਿਤਾਬ ਵਿੱਚ ਸਿਆਣਪ ਭਰੇ ਅਨੇਕਾਂ ਅਖਾਣ, ਕਥਨ ਅਤੇ ਕਹਾਣੀਆਂ ਮਿਲਣਗੀਆਂ।
ਇਹ ਕਿਤਾਬ ਅਬੂ ਤਾਲਿਬ ਦੇ ਸਿਆਣਪ ਭਰੇ ਕਥਨ ਨਾਲ ਸ਼ੁਰੂ ਹੁੰਦੀ ਹੈ, ਉਸ ਦਾ ਕਥਨ ਹੈ ਕਿ-
ਜੇ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।
ਸਿਆਣਪ ਭਰਭੂਰ ਕਥਨ ਦਾ ਦੇਖੋ ਇੱਕ ਹੋਰ ਸ਼ਾਨਦਾਰ ਨਮੂਨਾ
ਹਥਿਆਰ ਜਿਨਾਂ ਦੀ ਇੱਕ ਵਾਰੀ ਹੀ ਲੋੜ ਪਵੇਗੀ, ਜਿੰਦਗੀ ਭਰ ਚੁੱਕਣੇ ਪੈਂਦੇ ਨੇ…
ਕਵਿਤਾ ਜੋ ਜੀਵਨ ਭਰ ਦੁਹਰਾਈ ਜਾਏਗੀ ਇੱਕ ਵਾਰੀ ਹੀ ਲਿਖੀ ਜਾਂਦੀ ਏ..
ਜਾਂ
ਜਦੋਂ ਕੋਈ ਸਾਨ੍ਹ ਤੁਹਾਡੇ ਕੋਲ ਦੀ ਦੌੜਦਾ ਲੰਘ ਰਿਹਾ ਹੁੰਦਾ ਹੈ, ਜੇ ਤੁਸੀਂ ਉਸ ਨੂੰ ਸਿੰਗਾਂ ਤੋਂ ਫੜ੍ਹਨ ਵਿਚ ਸਫਲ ਨਹੀਂ ਹੁੰਦੇ ਤਾਂ ਤੁਸੀਂ ਉਸਨੂੰ ਪੂਛ ਤੋਂ ਵੀ ਫੜਕੇ ਰੋਕਣ ਦੇ ਸਮਰੱਥ ਨਹੀਂ ਹੋਣ ਲੱਗੇ ।
ਇਸ ਕਿਤਾਬ ਦੀ ਪੀਡੀਐਫ ਪੜ੍ਹ ਕੇ ਸਿਆਣਪਾਂ ਦੇ ਭੰਡਾਰੇ ਵਿੱਚੋਂ ਮਣਾਂ ਮੂੰਹੀਂ ਸਿਆਣਪਾਂ ਹਾਸਲ ਕਰੋ।
ਇਹ ਕਿਤਾਬ ਇੰਟਰਨੈਟ ਆਰਕਾਈਵ ਤੋਂ ਡਾਊਨਲੋਡ ਕੀਤੀਆਂ ਗਈ ਹੈ। ਅਸੀਂ ਇਸ ਦੇ ਕਾਪੀਰਾਈਟ ਸਬੰਧੀ ਕੋਈ ਦਾਅਵਾ ਨਹੀਂ ਕਰਦੇ।
ਕਲਯੁਗਨਾਮਾ ਕਿਤਾਬ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਮੇਰਾ ਦਗਿਸਤਾਨ ਕਿਤਾਬ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿਕ ਕਰੋ

