ਜਾਣੋਂ ਸਰਪੰਚ ਜਾਂ ਮੈਬਰਾਂ ਦੀ ਪ੍ਰਾਪਰਟੀ ਬਾਰੇ ਅਤੇ ਉਨ੍ਹਾ ਸਬੰਧੀ ਹੋਰ ਸਾਰੇ ਆਨਲਾਈਨ ਡਾਟੇ ਬਾਰੇ
Know about the properties of Sarpanch or members and all their online bio data
ਭਾਰਤ/ਪੰਜਾਬ ਵਿੱਚ ਪੰਚਾਇਤੀ ਵੋਟਾਂ ਨੂੰ ਲੈ ਕੇ ਮਾਹੌਲ ਹਮੇਸ਼ਾ ਭਖਿਆ ਰਹਿੰਦਾ ਹੈ। ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਤੋਂ ਲੈ ਕੇ, ਕਾਗਜ਼ ਭਰੇ ਜਾਣ ਦੌਰਾਨ, ਕਿਹੜੇ ਦਸਤਾਵੇਜ਼ ਲੱਗਦੇ ਹਨ ? ਕਿਹੜੇ ਸਰਟੀਫਿਕੇਟ ਚਾਹੀਦੇ ਹਨ ? ਇਸ ਗੱਲ ਨੂੰ ਲੈ ਕੇ ਆਮ ਲੋਕਾਂ ਵਿੱਚ ਵੱਡਾ ਭੰਬਲਭੂਸਾ ਬਣਿਆ ਰਹਿੰਦਾ ਹੈ ! ਅਸੀਂ ਤੁਹਾਨੂੰ ਸਮੇਂ ਸਮੇਂ ’ਤੇ ਇਨਾਂ ਗੱਲਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਾਂ ਕਿ ਪੰਚਾਇਤੀ ਚੋਣਾਂ ਲੜਨ ਲਈ ਕਿਹੜੇ ਦਸਤਾਵੇਜ ਚਾਹੀਦੇ ਹਨ ? ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡੇ ਪਿੰਡ ਵਿੱਚ ਸਰਬ-ਸੰਮਤੀ ਹੋ ਗਈ ਹੈ ਅਤੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦਾ ਸਰਪੰਚ ਕੌਣ ਬਣਿਆ ਹੈ ? ਪੰਚ ਕੌਣ ਬਣੇ ਹਨ ? ਕੀ ਉਹਨਾਂ ਦਾ ਡਾਟਾ ਆਨਲਾਈਨ ਚੜ੍ਹ ਗਿਆ ਹੈ ਜਾਂ ਨਹੀਂ ? ਅਸੀਂ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਵਾ ਰਹੇ ਹਾਂ । ਇਸ ਲਿੰਕ ’ਤੇ ਜਾ ਕੇ ਤੁਸੀਂ ਇਹ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ।
ਇਸ ਲਿੰਕ ’ਤੇ ਜਾ ਕੇ ਇਸ ਤਰ੍ਹਾਂ ਲੱਭਣੀ ਹੈ ਜਾਣਕਾਰੀ
https://lbpams.punjab.gov.in/Kyc-Public-State/?stateMasterId=1
ਇਸ ਲਿੰਕ ਨੂੰ ਖੋਲ ਕੇ ਸਭ ਤੋਂ ਪਹਿਲਾਂ ਆਪਣੇ ਜਿਲ੍ਹੇ ਨੂੰ ਸਲੈਕਟ ਕਰੋ। ਉਸ ਤੋਂ ਬਾਅਦ ਆਪਣੀ ਤਹਿਸੀਲ ਨੂੰ ਸਲੈਕਟ ਕਰੋ। ਫਿਰ ਸਾਈਡ ਦੇ ਦੂਜੇ ਪਾਸੇ ਆਪਣੇ ਪਿੰਡ ਦਾ ਨਾਮ ਸਲੈਕਟ ਕਰੋ। ਜੇਕਰ ਤੁਸੀਂ ਸਰਪੰਚ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਸਰਪੰਚ ਵਾਲੇ ਕਾਲਮ ਤੇ ਟਿਕ ਕਰੋ। ਜੇਕਰ ਮੈਂਬਰ ਦੇ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਮੈਂਬਰਾਂ ਦੇ ਨਿਸ਼ਾਨ ’ਤੇ ਟਿਕ ਕਰੋ। ਤੁਹਾਡੇ ਸਾਹਮਣੇ ਸਾਰੀ ਜਾਣਕਾਰੀ ਆ ਜਾਵੇਗੀ ਕਿ ਤੁਹਾਡੇ ਪਿੰਡ ਦਾ ਸਰਪੰਚ ਸਰਬ ਸੰਮਤੀ ਨਾਲ ਬਣਿਆ ਹੈ ਭਾਵ, ਬਿਨਾਂ ਵਿਰੋਧ ਦੇ ਬਣਿਆ ਹੈ ਜਾਂ ਚੋਣਾਂ ਲੜ ਕੇ ਬਣਿਆ ਹੈ। ਉਸਦਾ ਨਾਮ ਉਸਦੀ ਡਿਟੇਲ ਸਾਰੀ ਜਾਣਕਾਰੀ ਆਨ ਲਾਈਨ ਸ਼ੋਅ ਹੋ ਜਾਵੇਗੀ।
ਜੇਕਰ ਤੁਸੀਂ ਮੈਂਬਰਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਸਾਈਡ ’ਤੇ ਕਾਲਮ ਹੈ ਜਿਸ ਵਿਚ ਵਾਰਡ ਨੰਬਰ ਇੱਕ, ਦੋ, ਤਿੰਨ, ਚਾਰ, ਜਾਂ ਪੰਜ ਲਿਖਿਆ ਹੋਇਆ ਹੈ, ਉਹ ਕਾਲਮ ਸਲੈਕਟ ਕਰ ਲਵੋ। ਇਸ ਤਰਾਂ ਮੈਂਬਰਾਂ ਸਬੰਧੀ ਸਾਰੀ ਜਾਣਕਾਰੀ ਇਸ ਲਿੰਕ ਤੋਂ ਹਾਸਿਲ ਕੀਤੀ ਜਾ ਸਕਦੀ ਹੈ। ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਨੂੰ ਫੋਲੋ ਕਰ ਲਵੋ ਤਾਂ ਕਿ ਤੁਹਾਨੂੰ ਨਵੀਂ ਅਪਡੇਟ ਮਿਲਦੀ ਰਹੇ।
ਜਸਬੀਰ ਵਾਟਾਂਵਾਲੀਆ
ਇਹ ਵੀ ਪੜ੍ਹੋ>
- Know all about your village sarpanch and panch ਇੱਥੇ ਦੇਖੋ ਤੁਹਾਡੇ ਪਿੰਡ ਦੇ ਸਰਪੰਚ ਅਤੇ ਮੈਂਬਰਾਂ ਦਾ ਸਾਰਾ ਚਿੱਠਾ
- What is PUDA? and its functions? ਪੁੱਡਾ ਕੀ ਹੈ? ਅਤੇ ਇਸਦੇ ਕੰਮ ?
- Words useing in Revenue Department of Punjab/ਪਟਵਾਰੀਆਂ ਦੀ ਭਾਸ਼ਾ ਅਤੇ ਕਚਹਿਰੀਆਂ ਵਿਚ ਵਰਤੇ ਜਾਂਦੇ ਖਾਸ ਸ਼ਬਦ
- To contest the Sarpanch or member, you’ll need certain documents.
- Was Guru Nanak a scientist ? ਕੀ ਗੁਰੂ ਸਾਹਿਬ ਵਿਗਿਆਨੀ ਸਨ ?

