Guru Amar Das Ji Bani Collection (Organized) | ਸੰਪੂਰਨ ਬਾਣੀ ਵੰਡ
ਗੁਰੂ ਅਮਰਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਭਿੰਨ ਰਾਗਾਂ ਅਤੇ ਕਾਵਿ ਰੂਪਾਂ ਵਿੱਚ ਦਰਜ ਹੈ। ਇਸ ਪੰਨੇ ’ਤੇ ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ ਨੂੰ ਸੈਗਰੀਗੇਟ ਕਰਕੇ ਇਕੱਠਾ ਕਰਦੇ ਹੋਏ ਸੁਵਿਧਾਜਨਕ ਅਤੇ ਵਿਗਿਆਨਿਕ ਢੰਗ ਨਾਲ ਸੰਰਚਿਤ ਕੀਤਾ ਗਿਆ ਹੈ, ਤਾਂ ਜੋ ਪਾਠਕ ਇਸਨੂੰ ਆਸਾਨੀ ਨਾਲ ਪੜ੍ਹ ਅਤੇ ਸਮਝ ਸਕਣ।
ਗੁਰੂ ਅਮਰਦਾਸ ਜੀ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ ਹੈ। ਆਪ ਜੀ ਦੀ ਬਾਣੀ ਵਿੱਚ 171 ਚਉਪਦੇ, 91 ਅਸ਼ਟਪਦੀਆਂ, 85 ਪਉੜੀਆਂ ਅਤੇ 305 ਸਲੋਕ ਦਰਜ ਹਨ। ਇਸ ਤੋਂ ਇਲਾਵਾ ਬਾਣੀ ਵੱਖ-ਵੱਖ ਕਾਵਿ ਰੂਪਾਂ ਜਿਵੇਂ ਕਿ ਤਿਪਦੇ, ਚਉਪਦੇ, ਪੰਚਪਦੇ, ਅਸ਼ਟਪਦੀਆਂ, ਸੋਹਿਲੇ, ਸ਼ਲੋਕ, ਪਉੜੀਆਂ, ਵਾਰਾਂ, ਛੰਤ, ਕਾਫੀਆਂ, ਪੱਟੀ, ਅਲਾਹੁਣੀਆਂ ਅਤੇ ਅਨੰਦ ਸਾਹਿਬ ਵਿੱਚ ਵੀ ਪ੍ਰਗਟ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚੋਂ ਇਹ ਬਾਣੀ ਸੈਗਰੀਗੇਸ਼ਨ ਕਰਕੇ ਦਾਸ ਵੱਲੋਂ ਖੁਦ ਮਿਹਨਤ ਅਤੇ ਖੋਜ ਨਾਲ ਤਿਆਰ ਕੀਤਾ ਗਿਆ ਸੰਗ੍ਰਹਿ ਹੈ, ਤਾਂ ਜੋ ਪਾਠਕ ਅਤੇ ਖੋਜਾਰਥੀ ਇਸਨੂੰ ਆਸਾਨੀ ਨਾਲ ਪੜ੍ਹ ਅਤੇ ਸਮਝ ਸਕਣ।
👉 ਹੇਠਾਂ ਦਿੱਤੇ ਲਿੰਕਾਂ ਰਾਹੀਂ ਤੁਸੀਂ ਗੁਰੂ ਅਮਰਦਾਸ ਜੀ ਦੀ ਸੰਪੂਰਨ ਬਾਣੀ ਨੂੰ ਇਕੋ ਥਾਂ ’ਤੇ ਆਸਾਨੀ ਨਾਲ ਪੜ੍ਹ ਸਕਦੇ ਹੋ।
ਲਿੰਕ ’ਤੇ ਕਲਿਕ ਕਰਕੇ ਪੜ੍ਹੋ ਬਾਣੀ ਗੁਰੂ ਅਮਰਦਾਸ ਜੀ ਦਾ ਸੰਪੂਰਨ ਪਾਠ
Guru Amar Das Ji Bani Collection (Organized) | ਸੰਪੂਰਨ ਬਾਣੀ ਵੰਡ-compressed PDF
ਰਾਗ, ਬਾਣੀ ਅਤੇ ਸਾਹਿਤ ਰੂਪਾਂ ਦਾ ਵੇਰਵਾ-
| ਰਾਗ ਦਾ ਨਾਮ | ਸਿਰਲੇਖ / ਵੇਰਵਾ |
| ਸ੍ਰੀ ਰਾਗ | ਅਸਟਪਦੀਆ ਅਤੇ ਸਿਰੀਰਾਗੁ ਕੀ ਵਾਰ |
| ਰਾਗ ਮਾਝ | ਅਸਟਪਦੀਆ ਅਤੇ ਮਾਝ ਕੀ ਵਾਰ |
| ਰਾਗ ਗਉੜੀ | ਚਉਪਦੇ, ਅਸਟਪਦੀਆ, ਪੂਰਬੀ ਛੰਤ ਅਤੇ ਗਾਉੜੀ ਕੀ ਵਾਰ |
| ਰਾਗ ਆਸਾ | ਚਉਪਦੇ, ਅਸਟਪਦੀਆ , ਆਸਾ ਕਾਫੀ, ਆਸਾ ਪਟੀ, ਆਸਾ ਛੰਤ ਅਤੇ ਆਸਾ ਦੀ ਵਾਰ |
| ਰਾਗ ਗੂਜਰੀ | ਚਉਪਦੇ, ਅਸਟਪਦੀਆ, ਗੂਜਰੀ ਕੀ ਵਾਰ |
| ਰਾਗ ਬਿਹਾਗੜਾ | ਬਿਹਾਗੜੇ ਕੀ ਵਾਰ |
| ਰਾਗ ਵਡਹੰਸ | ਅਸਟਪਦੀਆ, ਵਡਹੰਸ ਛੰਤ, ਅਲਾਹਣੀਆ, ਵਡਹੰਸ ਕੀ ਵਾਰ |
| ਰਾਗ ਸੋਰਠਿ | ਚਉਪਦੇ, ਤਿਤੁਕੀ, ਸੋਰਠਿ ਕੀ ਵਾਰ |
| ਰਾਗ ਧਨਾਸਰੀ | ਚਉਪਦੇ, ਅਸਟਪਦੀਆ |
| ਰਾਗ ਸੂਹੀ | ਅਸਟਪਦੀਆ, ਸੂਹੀ ਛੰਤ ਅਤੇ ਸੂਹੀ ਕੀ ਵਾਰ |
| ਰਾਗ ਬਿਲਾਵਲ | ਚਉਪਦੇ, ਅਸਟਪਦੀਆ, ਵਾਰ ਸਤ, ਬਿਲਾਵਲ ਕੀ ਵਾਰ |
| ਰਾਗ ਰਾਮਕਲੀ | ਚਉਪਦੇ, ਅਸਟਪਦੀਆ, ਅਨੰਦ ਸਾਹਿਬ, ਰਾਮਕਲੀ ਕੀ ਵਾਰ |
| ਰਾਗ ਮਾਰੂ | ਚਉਪਦੇ, ਅਸਟਪਦੀਆਂ, ਮਾਰੂ ਸੋਲਹੇ, ਮਾਰੂ ਕੀ ਵਾਰ |
| ਰਾਗੁ ਭੈਰਉ | ਚਉਪਦੇ, ਅਸਟਪਦੀਆਂ, |
| ਰਾਗੁ ਬਸੰਤ | ਚਉਪਦੇ, ਇਕਤੁਕਾ, ਦੁਤੁਕੇ, ਬਸੰਤ ਹਿੰਡੋਲ |
| ਰਾਗੁ ਸਾਰੰਗ | ਅਸਟਪਦੀਆ, ਸਾਰੰਗ ਕੀ ਵਾਰ |
| ਰਾਗੁ ਮਲਾਰ | ਅਸਟਪਦੀਆ, ਵਾਰ ਮਲਾਰ ਕੀ |
| ਰਾਗੁ ਪਰਭਾਤੀ | ਚਉਪਦੇ, ਪਰਭਾਤੀ ਬਿਪਾਸ |
| ਸਲੋਕ ਵਾਰਾਂ ਤੇ ਵਧੀਕ | ਸਲੋਕ |
ਹੋਰ ਹਵਾਲਾ
ਇਸ ਪੀ. ਡੀ. ਐਫ. ਵਿੱਚ ਤੁਸੀਂ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਪੂਰਨ ਬਾਣੀ ਜੋ ਕੇ ਦਾਸ ਵੱਲੋਂ manually segregate ਕੀਤੀ ਗਈ ਨੂੰ ਇੱਕੋ ਥਾਂ ‘ਤੇ ਪੜ੍ਹ ਸਕੋਗੇ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਨੂੰ ਇਸ ਤਰ੍ਹਾਂ, ਇੱਕ ਥਾਂ ’ਤੇ ਇਕੱਤਰ ਕਰਕੇ ਆਨਲਾਈਨ ਕਰਨ ਦਾ ਮਕਸਦ ਇਹ ਸੀ ਕਿ ਖੋਜ-ਪੜਤਾਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਗੁਰੂ ਸਾਹਿਬਾਨਾਂ ਦੀ ਬਾਣੀ ਇੱਕੋ ਥਾਂ ’ਤੇ ਹਾਸਲ ਹੋ ਸਕੇ ਤਾਂ ਕਿ ਖੋਜ ਕਾਰਜਾਂ ਵਿਚ ਆਸਾਨੀ ਹੋਵੇ। ਮੇਰਾ ਵਿਸ਼ਵਾਸ ਹੈ ਕਿ ਇਸ ਨਾਲ ਗੁਰਬਾਣੀ ਦੇ ਵਿਚਾਰਧਾਰਕ ਅਧਿਐਨ ਅਤੇ ਕਾਵਿ ਰੂਪੀ ਵੰਨਗੀਆਂ ਦੇ ਅਧਿਐਨ ਕਰਨ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਸਹਾਇਤਾ ਮਿਲੇਗੀ। ਦਾਸ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਵੱਖਰਾ-ਵੱਖਰਾ ਕਰਕੇ ਇਸੇ ਤਰ੍ਹਾਂ ਆਪ ਜੀ ਦੇ ਸਨਮੁਖ ਪੇਸ਼ ਕੀਤਾ ਜਾਵੇ।
ਇਹ ਪਵਿੱਤਰ ਕਾਰਜ ਕਰਦਿਆਂ ਕੋਈ ਭੁੱਲ–ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ, ਕੋਈ ਸੁਝਾਅ ਹੋਵੇ ਤਾਂ ਕੁਮੈਂਟ ਬਾਕਸ ਵਿੱਚ ਆਪ ਜੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
ਜਸਬੀਰ ਵਾਟਾਂਵਾਲੀਆ
Bani Guru Amatdas ji, Complete text-compressed
ਗੁਰਬਾਣੀ ਦੇ ਹੋਰ ਅਧਿਐਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਰੋ ਕਲਿਕ
Sri Guru Granth Sahib/ਸ੍ਰੀ ਗੁਰੂ ਗਰੰਥ ਸਾਹਿਬ
Guru Nanak Bani, Complete text, ਗੁਰੂ ਨਾਨਕ ਬਾਣੀ, ਸੰਪੂਰਨ ਪਾਠ
Bani Guru Angad Dev Ji, complete text-ਬਾਣੀ ਗੁਰੂ ਅੰਗਦ ਦੇਵ ਜੀ, ਸੰਪੂਰਨ ਪਾਠ
ਸ੍ਰੀ ਗੁਰੂ ਗਰੰਥ ਸਾਹਿਬ ਦੀ ਗੁਰਬਾਣੀ ਸਰਚ ਕਰਨ ਲਈ ਇਸ ਲਿੰਕ ਤੇ ਕਲਿਕ ਕਰੋ

