What will be the benefit of the Bluebird-6 satellite launched by ISRO for the common people.

What is the benefit of the Blue Bird-6 satellite to the common people?

Blue Bird-6 ਉਪਗ੍ਰਹਿ ਦਾ ਆਮ ਲੋਕਾਂ ਨੂੰ ਕੀ ਫਾਇਦਾ ?
ਲੇਖ- ਜਸਬੀਰ ਵਾਟਾਂਵਾਲੀਆ

ਕੱਲ੍ਹ ISRO ਵੱਲੋਂ Satellite Blue Bird-6  ਸਫਲਤਾ ਪੂਰਵਕ ਸਪੇਸ ਵਿਚ ਭੇਜ ਦਿੱਤਾ ਗਿਆ। ਇਹ ਉਪਗ੍ਰਹਿ ਪੂਰਨ ਤੌਰ ’ਤੇ ਅਮਰੀਕੀ ਕੰਪਨੀ AST SpaceMobile Inc. ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਵਿੱਚ ਲੱਗਿਆ ਵਿਸ਼ਾਲ phased array ਐਂਟੀਨਾ ਅਤੇ LEO ਤਕਨੀਕ ਵੀ ਅਮਰੀਕੀ ਡਿਜ਼ਾਈਨ ਦੀ ਹੈ। ਇਸ ਉਪਗ੍ਰਹਿ ਨੂੰ ਅਕਤੂਬਰ 2025 ਵਿੱਚ ਭਾਰਤ ਭੇਜਿਆ ਗਿਆ ਸੀ।

ਇਸਰੋ ISRO ਸਣੇ ਇਸ ਮਿਸ਼ਨ ਵਿਚ ਹੋਰ ਕਿਸ ਦਾ ਯੋਗਦਾਨ ?

ਇਸ ਮਿਸ਼ਨ ਦੌਰਾਨ ਉਪਗ੍ਰਹਿ ਬਲੂਬਰਡ-6 ਦੀ ਸਫਲਤਾਪੂਰਵਕ ਲਾਂਚਿਗ ਲਈ ISRO ਨੇ ਵਿਸ਼ੇਸ਼ ਰਾਕੇਟ LVM3-M6 ਤਿਆਰ ਕੀਤਾ ਅਤੇ ਇਸ ਦੀ ਵਪਾਰਕ ਬਾਹੁ-ਸੰਸਥਾ ਨਿਊ ਸਪੇਸ ਇੰਡੀਆ ਲਿਮਟਿਡ (NSIL) ਨੇ ਉਪਗ੍ਰਹਿ ਦੀ ਇੰਟੀਗ੍ਰੇਸ਼ਨ, ਫਿਊਲਿੰਗ ਅਤੇ ਟੈਸਟਿੰਗ ਜਿੰਮੇਵਾਰੀ ਨਿਭਾਈ। ਇਸ ਦੇ ਨਾਲ-ਨਾਲ ਸਤਿਸ਼ ਧਵਨ ਸਪੇਸ ਸੈਂਟਰ (SDSC-SHAR) ਨੇ ਲਾਂਚ ਪੈਡ ਅਤੇ ਤਕਨੀਕ ਵਿਚ ਵਿਸ਼ੇਸ਼ ਸਹਾਇਤਾ ਦਿੱਤੀ।

ਕੀ ਪਹਿਲਾਂ ਵੀ ਹੋਏ ਹਨ ਅਜਿਹੇ ਤਜਰਬੇ ?

ਬਲੂਬਰਡ-6 ਉਪਗ੍ਰਹਿ ਦੁਨੀਆਂ ਦਾ ਪਹਿਲਾ ਮੋਬਾਈਲ ਨੈਟਵਰਕ ਤਜਰਬਾ ਨਹੀਂ ਹੈ। ਇਹ AST SpaceMobile ਵੱਲੋਂ ਦੁਨੀਆ ਭਰ ਵਿਚ ਸਥਾਪਿਤ ਕੀਤੇ ਜਾ ਰਹੇ ਨੈਟਵਰਕ ਸਿਸਟਮ ਦਾ ਇੱਕ ਅੰਸ਼ ਮਾਤਰ ਹੈ। ਸਾਲ 2024 ਵਿੱਚ ਅਮਰੀਕਾ ਵਿੱਚ ਇਸ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ। ਹੋਰ ਕੰਪਨੀਆਂ ਜਿਵੇਂ SpaceX (Starlink) ਅਤੇ Lynk Global ਵੀ ਮੋਬਾਈਲ ਸੈਟਲਾਈਟ ਸੇਵਾਵਾਂ ਟੈਸਟ ਕਰ ਚੁੱਕੀਆਂ ਹਨ।

ਭਾਰਤ ਦੇ ਕਿਹੜੇ ਸੂਬਿਆਂ ਵਿਚ ਵਧੇਗਾ ਨੈੱਟਵਰਕ

ਬਲੂਬਰਡ-6 ਇੱਕੋ-ਇੱਕ ਅਜਿਹਾ ਉਪਗ੍ਰਹਿ ਹੈ ਜੋ ਪੂਰੇ ਭਾਰਤ ਨੂੰ ਕਵਰ ਨਹੀਂ ਕਰੇਗਾ, ਬਲਕਿ ਸਿਰਫ਼ ਇੱਕ ਵਿਸ਼ੇਸ਼ ਖੇਤਰ ਨੂੰ ਕਵਰ ਕਰੇਗਾ। ਇਹ ਉਪਗ੍ਰਹਿ ਲੋਅ-ਅਰਥ ਔਰਬਿਟ (LEO) ਵਿੱਚ ਸਥਿਤ ਕੀਤਾ ਗਿਆ ਹੈ। ਇਸਦੀ ਮੌਜੂਦਾ ਆਰਬਿਟਲ ਸਥਿਤੀ ਅਨੁਸਾਰ ਇਹ ਉੱਤਰੀ ਭਾਰਤ ਜਿਵੇਂ ਪੰਜਾਬ, ਹਰਿਆਣਾ, ਰਾਜਸਥਾਨ ਜਾਂ ਪੂਰਬੀ ਖੇਤਰਾਂ ਨੂੰ ਇਹ ਵੱਧ ਕਵਰ ਕਰ ਸਕਦਾ ਹੈ। ਪੂਰੇ ਭਾਰਤ ਦੀ ਪੂਰੀ ਕਵਰੇਜ ਲਈ AST SpaceMobile ਵਰਗੇ 45-60 ਉਪਗ੍ਰਹਿ ਹੋਰ ਲਾਂਚ ਕਰਨੇ ਪੈਣਗੇ।

ਕੀ ਇਹ ਮੋਬਾਇਲ ਨੈਟਵਰਕ ਸਿਸਟਮ ਵਿਚ ਨਵੀਂ ਕ੍ਰਾਂਤੀ ਹੈ ?

BlueBird-6 ਨੂੰ ਮੋਬਾਇਲ ਨੈਟਵਰਕ ਸਿਸਟਮ ਵਿੱਚ ਇੱਕ ਕ੍ਰਾਂਤੀ ਵਜੋਂ ਵੇਖਿਆ ਜਾ ਸਕਦਾ ਹੈ ਕਿਉਂਕਿ ਇਹ ਆਮ ਸਮਾਰਟਫੋਨਾਂ ਨੂੰ ਪੁਰਾਣੇ ਟਾਵਰ ਨੈਟਵਰਕ ਤੋਂ ਬਗੈਰ ਸਿੱਧੀ ਸਪੇਸ ਤੋਂ 4G/5G ਕਨੈਕਟੀਵਿਟੀ ਪ੍ਰਦਾਨ ਕਰ ਸਕਦਾ ਹੈ। ਲੋਅ-ਅਰਥ ਔਰਬਿਟ ਵਿਚ ਸਥਿਤ ਇਸ ਉਪਗ੍ਰਹਿ ਦਾ ਵਿਸ਼ਾਲ 2,400 ਵਰਗ ਫੁੱਟ phased array ਐਨਟੀਨਾ ਹਜ਼ਾਰਾਂ ਸਿਗਨਲ ਸੈੱਲ ਬਣਾਉਂਦਾ ਹੈ, ਜੋ ਕਿ ਪੁਰਾਣੇ ਟਾਵਰ ਨੈਟਵਰਕ ਨਾਲੋਂ 10 ਗੁਣਾ ਵੱਧ ਡਾਟਾ ਸਪੀਡ ਦੇ ਸਕਦਾ ਹੈ।

ਇਸ ਉਪ ਗ੍ਰਹਿ ਦਾ ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ ?

ਇਸ ਉਪਗ੍ਰਹਿ ਦੇ ਲਾਂਚ ਹੋਣ ਨਾਲ ਬਗੈਰ ਕਿਸੇ ਟਾਵਰ ਨੈਟਵਰਕ ਦੇ ਹੀ ਸਮਾਰਟਫੋਨ ਸਿੱਧੀ ਸਪੇਸ ਤੋਂ 4G/5G ਕਨੈਕਟੀਵਿਟੀ ਪ੍ਰਾਪਤ ਕਰ ਸਕਣਗੇ। ਇਸ ਉੁਪਗ੍ਰਹਿ ਦਾ ਵਿਸ਼ਾਲ phased array ਐਂਟੀਨਾ ਹਜ਼ਾਰਾਂ ਸਿਗਨਲ ਸੈੱਲ ਬਣਾਉਂਦਾ ਹੈ, ਜੋ ਪੁਰਾਣੇ ਨੈਟਵਰਕ ਸਿਸਟਮ ਨਾਲੋਂ 10 ਗੁਣਾ ਵੱਧ ਸ਼ਕਤੀਸ਼ਾਲੀ ਹੈ। ਇਸ ਨਾਲ ਪੇਂਡੂ, ਪਹਾੜੀ, ਜੰਗਲੀ ਖੇਤਰਾਂ ਵਿੱਚ ਨਿਰਵਿਘਨ 120 Mbps ਦੇ ਕਰੀਬ ਸਪੀਡ ਨਾਲ ਇੰਟਰਨੈੱਟ ਅਤੇ ਹੋਰ ਕੁਨੈਕਟਵਿਟੀ ਪਹੁੰਚ ਸਕੇਗੀ।

ਕੀ ਨੈਟ ਪੈਕ ਵੀ ਹੋਣਗੇ ਵਧੀਆ ਅਤੇ ਸਸਤੇ ?
ਬਲੂਬਰਡ-6 ਉਪਗ੍ਰਹਿ ਦੀ ਸੇਵਾਵਾਂ ਵੋਡਾਫੋਨ ਆਈਡੀਆ ਵਰਗੀਆਂ ਟੈਲੀਕਾਮ ਕੰਪਨੀਆਂ ਰਾਹੀਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਬ੍ਰੌਡਬੈਂਡ, ਰੀਚਾਰਜ ਪਲਾਨ, ਵਿਸ਼ੇਸ਼ ਪੈਕ ਸਸਤੇ ਵਿਚ ਮਿਲਣ ਦੀ ਸੰਭਾਵਨਾ ਹੈ। ਪੰਜਾਬ ਸਣੇ ਦੇਸ਼ ਦੇ ਹੋਰ ਪੇਂਡੂ ਹਿੱਸਿਆਂ ਵਿੱਚ ਬ੍ਰੌਡਬੈਂਡ, ਵਾਇਸ, ਵੀਡੀਓ ਅਤੇ ਸਟ੍ਰੀਮਿੰਗ ਸਸਤੀ ਅਤੇ ਵਧੀਆ ਢੰਗ ਨਾਲ ਪਹੁੰਚਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਪੇਂਡੂ ਗਾਹਕਾਂ ਲਈ ਘੱਟ ਕੀਮਤ ਵਾਲੇ ਸਪੇਸ-ਬੇਸਡ ਡਾਟਾ ਪਲਾਨ (ਜਿਵੇਂ 10-20 ਰੁਪਏ ਵਿੱਚ 2 GB (120 Mbps ਸਪੀਡ) ਹਾਈ-ਸਪੀਡ ਡਾਟਾ ਉਪਲਬਧ ਹੋ ਸਕਣ ਦੀ ਉਮੀਦ ਹੈ। ਇਹ ਡਾਟਾ ਮੌਜੂਦਾ ਰੇਟਾਂ ਨਾਲੋਂ 20-30% ਸਸਤਾ ਹੋ ਸਕਦਾ ਹੈ।

ਕੀ ਜੀਪੀਐਸ ਅਤੇ ਹੋਰ ਨੈਟਵਰਕ ਲਈ ਵੀ ਕਰੇਗਾ ਕੰਮ ?

ਬਲੂਬਰਡ-6 ਉਪਗ੍ਰਹਿ ਮੁੱਖ ਤੌਰ ਤੇ ਮੋਬਾਈਲ ਨੈਟਵਰਕ (4G/5G) ਲਈ ਤਿਆਰ ਕੀਤਾ ਗਿਆ ਹੈ, ਜੋ ਆਮ ਸਮਾਰਟਫੋਨਾਂ ਨੂੰ ਸਿੱਧੇ ਸਪੇਸ ਤੋਂ ਆਵਾਜ ਤਰੰਗਾਂ , ਵੀਡੀਓ ਅਤੇ ਡਾਟਾ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ। ਇਹ GPS ਜਾਂ ਹੋਰ ਨੈਟਵਰਕਾਂ (ਜਿਵੇਂ ਵਾਇਰਲੈੱਸ ਇੰਟਰਨੈੱਟ) ਲਈ ਵਿਸ਼ੇਸ਼ ਨਹੀਂ ਬਣਾਇਆ ਗਿਆ। ​ਇਹ ਸੈਟਲਾਈਟ ਨੈਟਵਰਕ ਵਰਗੇ ਰਵਾਇਤੀ GPS (NavIC) ਨਾਲ ਨਹੀਂ ਜੁੜਦਾ, ਬਲਕਿ ਸੈਲੂਲਰ ਬ੍ਰੌਡਬੈਂਡ ਤੇ ਕੇਂਦ੍ਰਿਤ ਹੈ, ਜੋ ਕਿ ਭਾਰਤ ਵਿਚ ਮੋਬਾਈਲ ਨੈਟਵਰਕ ਨੂੰ ਤੇਜ਼ ਕਰੇਗਾ।

BlueBird 6 ਦੇ ਭਾਰਤ ਲਈ ਰਣਨੀਤਕ ਫਾਇਦੇ

LVM3 ਦੀ ਲਾਂਚ ਕਰਕੇ ਭਾਰਤ ਹੁਣ ਉਪਗ੍ਰਹਿ ਲਾਂਚ ਕਰਨ ਵਿੱਚ ਆਤਮਨਿਰਭਰ ਬਣ ਗਿਆ ਹੈ। ਇਸ ਨਾਲ ਭਾਰਤ ਦੀ ਸੰਚਾਰ, ਨੈਵੀਗੇਸ਼ਨ, ਖਾਸ ਕਰਕੇ ਸਮੁੰਦਰੀ ਸੀਮਾਵਾਂ ਅਤੇ ਰੱਖਿਆ ਖੇਤਰ ਵਿੱਚ ਗੁਪਤ ਸੰਚਾਰ ਅਤੇ ਨਿਗਰਾਨੀ ਵਧ ਹੋਵੇਗੀ।

BlueBird 6 ਦੇ ਰਣਨੀਤਕ ਲਾਭ
ਸਰਹੱਦੀ ਖੇਤਰਾਂ ਖਾਸਕਰ ਪੰਜਾਬ ਜਾਂ ਹਿਮਾਚਲ ਵਰਗੇ ਖੇਤਰਾਂ ਵਿੱਚ ਸੈਲ ਟਾਵਰਾਂ ਤੋਂ ਬਿਨਾਂ ਪੁਖਤਾ ਕੁਨੈਕਟਵਿਟੀ, ਸਰਹੱਦ ਦੀ ਨਿਗਰਾਨੀ ਅਤੇ ਹੁਕਮਾਂ ਲਈ ਪਹੁੰਚ ਆਸਾਨ ਹੋਵੇਗੀ। ਇਸ ਦੇ ਨਾਲ-ਨਾਲ ਸਮੁੰਦਰੀ ਰੱਖਿਆ ਨੌਸੈਨਾ ਲਈ, ਆਫ਼ਤ, ਯੁੱਧ ਜਾਂ ਭੁਚਾਲ ਵਰਗੀਆਂ ਘਟਨਾਵਾਂ ਵਿੱਚ ਗ੍ਰਾਉਂਡ ਇਨਫਰਾਸਟ੍ਰਕਚਰ ਤਬਾਹ ਹੋਣ ਤੇ ਵੀ ਚੰਗੀ ਕੋਆਰਡੀਨੇਸ਼ਨ ਅਤੇ ਡਰੋਨ ਨਿਗਰਾਨੀ ਲਈ ਖਾਸ ਫਾਇਦਾ ਮਿਲੇਗਾ।

BlueBird 6 ਦਾ ਵਪਾਰਕ ਲਾਭ

ਬਾਹੂਬਲੀ ਰਾਕੇਟ ਰਾਹੀਂ ਭਾਰਤ ਨੇ ਇਸ ਉਪਗ੍ਰਹਿ ਨੂੰ ਲਾਂਚ ਕਰਕੇ ਵਿਸ਼ਵ ਦੀ ਲਾਂਚ ਮਾਰਕੀਟ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਇਸ ਨਾਲ ਨਵੀਂ ਸਪੇਸ ਇੰਡੀਆ ਲਿਮਟਿਡ (NSIL) ਨੂੰ ਅੰਤਰਰਾਸ਼ਟਰੀ ਪੱਧਰ ਤੋਂ ਆਰਡਰ ਮਿਲਣ ਦੀ ਸੰਭਾਵਨਾ ਵਧੀ ਹੈ। ਇਹ ਭਾਰਤੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਵਧਾਏਗਾ ਅਤੇ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਵਧੇਗੀ।

BlueBird 6 ਦਾ ਭਵਿੱਖ ਵਿਚ ਹੋਣ ਵਾਲ ਲਾਭ

ਇਸ ਰਾਹੀਂ ਪ੍ਰਦਾਨ ਕੀਤੇ ਗਏ ਚੰਗੇ ਨੈਟਵਰਕ ਕਾਰਨ ਪੇਂਡੂ ਖੇਤਰਾਂ ਵਿੱਚ ਆਮ ਲੋਕਾਂ ਨੂੰ ਔਨਲਾਈਨ ਸਿੱਖਿਆ, ਟੈਲੀਮੈਡੀਸਨ ਅਤੇ ਵਪਾਰ ਲਈ ਸਸਤੀਆਂ ਨੈਟਵਰਕ ਸੇਵਾਵਾਂ ਮਿਲਣਗੀਆਂ ਜਿਸ ਨਾਲ ਗਿਆਨ ਅਤੇ ਤਰੱਕੀ ਵਿਚ ਵਾਧਾ ਹੋਵੇਗਾ।​

ਇਸ ਖਬਰ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿਕ ਕਰੋ

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *