Bani Guru Ramdas Ji Complete Text, ਬਾਣੀ ਗੁਰੂ ਰਾਮਦਾਸ ਜੀ ਸੰਪੂਰਨ ਪਾਠ
ਇਸ ਪੋਸਟ ਵਿਚ ਤੁਸੀ ਗੁਰੂ ਰਾਮਦਾਸ ਜੀ ਦੀ ਸੰਪੂਰਨ ਬਾਣੀ, ਜੋ ਕਿ 30 ਰਾਗਾਂ ਵਿਚ ਹੈ ਦਾ ਅਧਿਐਨ ਕਰ ਸਕੋਗੇ। ਗੁਰੂ ਰਾਮਦਾਸ ਜੀ ਨੇ ਅਨੇਕਾਂ ਕਾਵਿਰੂਪਾਂ ਜਿਵੇਂ ਕਿ ਸ਼ਬਦ, ਪਹਰੈ, ਛੰਤ, ਵਣਜਾਰਾ, ਪੰਚਪਦੇ, ਚਉਪਦੇ, ਦੁਪਦੇ, ਘੋੜੀਆ, ਸੋਲਹੇ, ਸਲੋਕ, ਅਸਟਪਦੀਆ ਵਿਚ ਬਾਣੀ ਲਿਖੀ। ਗੁਰੂ ਰਾਮਦਾਸ ਜੀ ਬਾਣੀ ਦਾ ਸਮਾਜ ਨੂੰ ਜੀਵਨਮੁਖੀ ਅਤੇ ਅਧਿਆਤਮਵਾਦੀ ਸੇਧ ਦੇਣ ਲਈ ਵਿਸ਼ੇਸ਼ ਯੋਗਦਾਨ ਹੈ। ਇਸ ਦੀ ਪ੍ਰਮੁੱਖ ਉਦਾਰਨ ਲਾਵਾਂ ਦਾ ਪਾਠ ਹੈ।
ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਵੱਖ ਕਰਨ ਦਾ ਮਕਸਦ
ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਇਸ ਤਰ੍ਹਾਂ, ਇੱਕ ਥਾਂ ’ਤੇ ਇਕੱਤਰ ਕਰਕੇ ਆਨਲਾਈਨ ਕਰਨ ਦਾ ਮਕਸਦ ਇਹ ਸੀ ਕਿ ਖੋਜ-ਪੜਤਾਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਗੁਰੂ ਸਾਹਿਬਾਨਾਂ ਦੀ ਬਾਣੀ ਇੱਕੋ ਥਾਂ ’ਤੇ ਹਾਸਲ ਹੋ ਸਕੇ ਤਾਂ ਕਿ ਖੋਜ ਕਾਰਜਾਂ ਵਿਚ ਆਸਾਨੀ ਹੋਵੇ। ਮੇਰਾ ਵਿਸ਼ਵਾਸ ਹੈ ਕਿ ਇਸ ਨਾਲ ਗੁਰਬਾਣੀ ਦੇ ਵਿਚਾਰਧਾਰਕ ਅਧਿਐਨ ਅਤੇ ਕਾਵਿ ਰੂਪੀ ਵੰਨਗੀਆਂ ਦੇ ਅਧਿਐਨ ਕਰਨ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਸਹਾਇਤਾ ਮਿਲੇਗੀ। ਦਾਸ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਵੱਖਰਾ-ਵੱਖਰਾ ਕਰਕੇ ਇਸੇ ਤਰ੍ਹਾਂ ਆਪ ਜੀ ਦੇ ਸਨਮੁਖ ਪੇਸ਼ ਕੀਤਾ ਜਾਵੇ।
ਇਹ ਪਵਿੱਤਰ ਕਾਰਜ ਕਰਦਿਆਂ ਕੋਈ ਭੁੱਲ–ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ, ਕੋਈ ਸੁਝਾਅ ਹੋਵੇ ਤਾਂ ਕੁਮੈਂਟ ਬਾਕਸ ਵਿੱਚ ਆਪ ਜੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
ਸੰਪੂਰਨ ਪਾਠ ਦਾ ਅਧਿਐਨ ਕਰਨ ਲਈ ਲਿੰਕ ’ਤੇ ਕਲਿਕ ਕਰੋ
Bani Guru Ramdas Ji-Complete Text -compressed
ਰਾਗ ਸਿਰਲੇਖ ਅਤੇ ਕਾਵਿ ਰੂਪਾਂ ਦਾ ਵੇਰਾਵਾ
| ਰਾਗ | ਕਾਵਿ ਰੂਪ ਅਤੇ ਸਿਰਲੇਖ |
| ਸਿਰੀ ਰਾਗ | ਸ਼ਬਦ, ਪਹਰੈ, ਛੰਤ, ਵਣਜਾਰਾ, ਸਿਰੀਰਾਗੁ ਕੀ ਵਾਰ |
| ਰਾਗੁ ਮਾਝ | ਚਉਪਦੇ, ਸ਼ਬਦ, ਵਾਰ ਮਾਝ ਕੀ |
| ਰਾਗੁ ਗਉੜੀ | ਗਾਉੜੀ ਗੁਆਰੇਰੀ, ਗਾਉੜੀ ਬੈਰਾਗਣ, ਗਾਉੜੀ ਪੂਰਬੀ, ਚਾਉਪਦੇ, ਕਰਹਲੇ |
| ਰਾਗੁ ਆਸਾ | ਸੋ ਪੁਰਖੁ, ਰਾਗੁ ਆਸਾਵਰੀ, ਸੁਧੰਗ, ਛੰਤ |
| ਰਾਗੁ ਗੂਜਰੀ | ਚਾਉਪਦੇ, ਅਸ਼ਟਪਦੀਆ |
| ਰਾਗੁ ਦੇਵਗੰਧਾਰੀ | ਸ਼ਬਦ, ਅਸ਼ਟਪਦੀਆ |
| ਰਾਗੁ ਬਿਹਾਗੜਾ | ਛੰਤ, ਬਿਹਾਗੜੇ ਕੀ ਵਾਰ |
| ਰਾਗੁ ਵਡਹੰਸ | ਅਸਟਪਦੀਆ, ਛੰਤ, ਘੋੜੀਆ, ਵਡਹੰਸ ਕੀ ਵਾਰ |
| ਰਾਗੁ ਸੋਰਠਿ | ਦੁਪਦੇ, ਪੰਚਪਦਾ, ਸੋਰਠਿ ਕੀ ਵਾਰ |
| ਰਾਗੁ ਧਨਾਸਰੀ | ਚਉਪਦੇ, ਦੁਪਦੇ, ਛੰਤ |
| ਰਾਗੁ ਜੈਤਸਰੀ | ਚਉਪਦੇ |
| ਰਾਗੁ ਟੋਡੀ | ਚਉਪਦੇ |
| ਰਾਗੁ ਬੇਰਾੜੀ | ਦੁਪਦੇ |
| ਰਾਗੁ ਤਿਲੰਗ | ਅਸਟਪਦੀਆ |
| ਰਾਗੁ ਸੂਹੀ | ਸੂਹੀ ਛੰਤ, (ਲਾਵਾਂ ਦਾ ਪਾਠ), ਅਸਟਪਦੀਆ |
| ਰਾਗੁ ਬਿਲਾਵਲ | ਪੜਤਾਲ, ਅਸਟਪਦੀਆ, ਛੰਤ… ਮੰਗਲ, ਬਿਲਾਵਲ ਕੀ ਵਾਰ |
| ਰਾਗੁ ਗੋਂਡ | ਚਉਪਦੇ |
| ਰਾਗੁ ਰਾਮਕਲੀ | ਚਉਪਦੇ |
| ਰਾਗੁ ਨਟ ਨਾਰਾਇਨ | ਪੜਤਾਲ, ਅਸ਼ਟਪਦੀਆ |
| ਰਾਗੁ ਮਾਲੀਗਾਉੜਾ | ਅਸ਼ਟਪਦੀਆ |
| ਰਾਗੁ ਮਾਰੂ | ਅਸ਼ਟਪਦੀਆਂ, ਸੋਲਹੇ, ਮਾਰੂ ਕੀ ਵਾਰ |
| ਰਾਗੁ ਤੁਖਾਰੀ | ਚਉਪਦੇ, ਛੰਤ |
| ਰਾਗੁ ਕੇਦਾਰਾ | ਛੰਤ |
| ਰਾਗੁ ਭੈਰਉ | ਚਾਉਪਦੇ |
| ਰਾਗੁ ਬਸੰਤ | ਬਸੰਤ ਇਕਤੁਕੇ, ਚਉਪਦੇ ਦੁਤੁਕੇ, ਬਸੰਤ ਹਿੰਡੋਲ |
| ਰਾਗੁ ਸਰਾਗ | ਚਉਪਦੇ, ਦੁਪਦਾ, ਸਾਰੰਗ ਕੀ ਵਾਰ |
| ਰਾਗੁ ਮਲਾਰ | ਚਉਪਦੇ, ਪੜਤਾਲ |
| ਰਾਗੁ ਕਾਨੜਾ | ਚਉਪਦੇ, ਪੜਤਾਲ, ਅਸ਼ਟਪਦੀਆ, ਕਾਨੜੇ ਕੀ ਵਾਰ |
| ਰਾਗੁ ਕਲਿਆਨ | ਕਲਿਆਨ ਭੋਪਾਲੀ, ਅਸ਼ਟਪਦੀਆ |
| ਰਾਗੁ ਪ੍ਰਭਾਤੀ | ਪ੍ਰਭਾਤੀ ਬਿਭਾਸ, ਪੜਤਾਲ |
| ਵਾਰਾਂ ਤੇ ਵਧੀਕ | ਸਲੋਕ |

