Bani Guru Angad Dev Ji, complete text-ਬਾਣੀ ਗੁਰੂ ਅੰਗਦ ਦੇਵ ਜੀ, ਸੰਪੂਰਨ ਪਾਠ
ਗੁਰੂ ਅੰਗਦ ਦੇਵ ਜੀ ਦੀ ਬਾਣੀ, ਸ੍ਰੀ ਗੁਰੂ ਗਰੰਥ ਸਾਹਿਬ ਵਿਚ ਸਿਰਫ ਵਾਰਾਂ ਦੇ ਰੂਪ ਵਿਚ ਦਰਜ ਹੈ। ਇਹ ਬਾਣੀ ਦੂਜੇ ਗੁਰੂ ਸਾਹਿਬਾਨਾ ਦੀਆਂ ਵਾਰਾਂ ਵਿਚ ਸੰਵਾਦ ਰੂਪੀ ਸਲੋਕਾਂ ਨਾਲ ਹੈ। ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਸਲੋਕਾਂ ਦੀ ਗਿਣਤੀ 62 ਹੈ। ਇਹ ਸਾਰੇ ਸਲੋਕ ਵੱਖ-ਵੱਖ ਵਾਰਾਂ ਦੀਆਂ ਪਾਉੜੀਆਂ ਨਾਲ ਜੁੜੇ ਹੋਏ 9 ਰਾਗਾਂ ਵਿੱਚ ਵੰਡੇ ਹੋਏ ਹਨ।
ਗੁਰੂ ਅੰਗਦ ਦੇਵ ਜੀ ਦੀ ਬਾਣੀ, ਰਾਗਾਂ, ਸਿਰਲੇਖਾਂ ਅਤੇ ਸਲੋਕਾਂ ਦਾ ਵੇਰਵਾ
| ਰਾਗ | ਹਰ ਵਾਰ ਵਿਚ ਕੁੱਲ ਸਲੋਕਾਂ ਦੀ ਗਿਣਤੀ |
| ਸਿਰੀਰਾਗ ਕੀ ਵਾਰ ਮਹਲਾ 4 | 2 |
| ਵਾਰ ਮਾਝ ਕੀ ਤਥਾ ਸਲੋਕ ਮਹਲਾ 1 | 12 |
| ਆਸਾ ਮਹਲਾ 1 ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ | 15 |
| ਰਾਗੁ ਸੋਰਠਿ ਵਾਰ ਮਹਲੇ 4 ਕੀ | 1 |
| ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ 3 | 11 |
| ਰਾਮਕਲੀ ਕੀ ਵਾਰ ਮਹਲਾ 3 | 7 |
| ਮਾਰੂ ਵਾਰ ਮਹਲਾ 3 | 1 |
| ਸਾਰੰਗ ਕੀ ਵਾਰ ਮਹਲਾ 4 ਰਾਇ ਮਹਮੇ ਹਸਨੇ ਕੀ ਧੁਨਿ | 9 |
| ਮਲਾਰ ਕੀ ਮਹਲਾ 1 ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ | 5 |
ਲਿੰਕ ’ਤੇ ਕਲਿਕ ਕਰਕੇ ਖੋਲ੍ਹੋ ਕੰਪਲੀਟ ਪੀ.ਡੀ.ਐੱਫ.
Bani Guru Angad Dev ji, Complete Text
ਪੂਰੀ ਪੀ.ਡੀ.ਐਫ. ਖੋਲਣ ਲਈ ਕੋਨੇ ’ਤੇ ਕਲਿਕ ਕਰੋ
ਵਿਸ਼ੇਸ਼ ਟਿੱਪਣੀ
ਇਸ ਪੀ. ਡੀ. ਐਫ. ਵਿੱਚ ਤੁਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੰਪੂਰਨ ਬਾਣੀ ਨੂੰ ਇੱਕੋ ਥਾਂ ‘ਤੇ ਪੜ੍ਹ ਸਕੋਗੇ। ਗੁਰੂ ਸਾਹਿਬਾਨਾ ਦੀ ਬਾਣੀ ਨੂੰ ਇਸ ਤਰ੍ਹਾਂ, ਇੱਕ ਥਾਂ ’ਤੇ ਇਕੱਤਰ ਕਰਨ ਦਾ ਮਕਸਦ ਇਹ ਸੀ ਕਿ ਖੋਜ ਪੜਤਾਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਗੁਰੂ ਸਾਹਿਬਾਨਾਂ ਦੀ ਬਾਣੀ ਇੱਕੋ ਥਾਂ ’ਤੇ ਹਾਸਲ ਹੋ ਸਕੇ ਤਾਂ ਕਿ ਖੋਜ ਕਾਰਜਾਂ ਵਿਚ ਆਸਾਨੀ ਹੋਵੇ।
ਮੇਰਾ ਵਿਸ਼ਵਾਸ ਹੈ ਕਿ ਇਸ ਨਾਲ ਗੁਰਬਾਣੀ ਦੇ ਵਿਚਾਰਧਾਰਕ ਅਧਿਐਨ ਅਤੇ ਕਾਵਿ ਰੂਪੀ ਵੰਨਗੀਆਂ ਦੇ ਅਧਿਐਨ ਕਰਨ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਸਹਾਇਤਾ ਮਿਲੇਗੀ। ਦਾਸ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਵੱਖਰਾ-ਵੱਖਰਾ ਕਰਕੇ ਇਸੇ ਤਰ੍ਹਾਂ ਆਪ ਜੀ ਦੇ ਸਨਮੁਖ ਪੇਸ਼ ਕੀਤਾ ਜਾਵੇ।
ਇਹ ਪਵਿੱਤਰ ਕਾਰਜ ਕਰਦਿਆਂ ਕੋਈ ਭੁੱਲ–ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ ਅਤੇ ਸੰਗਤ ਬਖਸ਼ਣ ਯੋਗ ਹੈ। ਇਸ ਸਬੰਧੀ ਜੇਕਰ ਆਪ ਜੀ ਦਾ ਕੋਈ ਸੁਝਾਅ ਹੋਵੇ ਤਾਂ ਕੁਮੈਂਟ ਬਾਕਸ ਵਿੱਚ ਆਪ ਜੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
ਸਭ ਦਾ ਧੰਨਵਾਦ
ਜਸਬੀਰ ਵਾਟਾਂਵਾਲੀਆ

