Bani Guru Amardas Ji Complete Text- ਬਾਣੀ ਗੁਰੂ ਅਮਰਦਾਸ ਜੀ

ਗੁਰੂ ਅਮਰਦਾਸ ਜੀ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ ਹੈ। ਆਪ ਜੀ ਦੁਆਰਾ ਰਚਿਤ ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਅਤੇ 305 ਸਲੋਕ ਹਨ। ਆਪ ਜੀ ਦੀ ਬਾਣੀ ਵੱਖ-ਵੱਖ ਰਾਗਾਂ ਕਾਵਿ ਰੂਪਾਂ ਜਿਵੇਂ ਕਿ ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ, ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ  ਕਾਵਿ ਰੂਪਾਂ ਵਿਚ ਦਰਜ ਹੈ । ਆਪ ਜੀ ਦੇ ਭਗਤ ਕਬੀਰ ਅਤੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਸੰਵਾਦ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੇ ਵਧੀਕ’ ਵਿਚ ਵੀ ਦਰਜ ਹਨ ।

ਲਿੰਕ ’ਤੇ ਕਲਿਕ ਕਰਕੇ ਪੜ੍ਹੋ ਬਾਣੀ ਗੁਰੂ ਅਮਰਦਾਸ ਜੀ ਦਾ ਸੰਪੂਰਨ ਪਾਠ

Bani Guru Amatdas ji, Complete text-compressed

Powered By EmbedPress

ਰਾਗ, ਬਾਣੀ ਅਤੇ ਸਾਹਿਤ ਰੂਪਾਂ ਦਾ ਵੇਰਵਾ-

ਰਾਗ ਦਾ ਨਾਮਸਿਰਲੇਖ / ਵੇਰਵਾ
ਸ੍ਰੀ ਰਾਗਅਸਟਪਦੀਆ ਅਤੇ ਸਿਰੀਰਾਗੁ ਕੀ ਵਾਰ
ਰਾਗ ਮਾਝਅਸਟਪਦੀਆ ਅਤੇ ਮਾਝ ਕੀ ਵਾਰ
ਰਾਗ ਗਉੜੀਚਉਪਦੇ, ਅਸਟਪਦੀਆ, ਪੂਰਬੀ ਛੰਤ ਅਤੇ ਗਾਉੜੀ ਕੀ ਵਾਰ
ਰਾਗ ਆਸਾਚਉਪਦੇ, ਅਸਟਪਦੀਆ , ਆਸਾ ਕਾਫੀ, ਆਸਾ ਪਟੀ, ਆਸਾ ਛੰਤ ਅਤੇ ਆਸਾ ਦੀ ਵਾਰ
ਰਾਗ ਗੂਜਰੀਚਉਪਦੇ, ਅਸਟਪਦੀਆ, ਗੂਜਰੀ ਕੀ ਵਾਰ
ਰਾਗ ਬਿਹਾਗੜਾਬਿਹਾਗੜੇ ਕੀ ਵਾਰ
ਰਾਗ ਵਡਹੰਸਅਸਟਪਦੀਆ, ਵਡਹੰਸ ਛੰਤ, ਅਲਾਹਣੀਆ, ਵਡਹੰਸ ਕੀ ਵਾਰ
ਰਾਗ ਸੋਰਠਿਚਉਪਦੇ, ਤਿਤੁਕੀ, ਸੋਰਠਿ ਕੀ ਵਾਰ
ਰਾਗ ਧਨਾਸਰੀਚਉਪਦੇ, ਅਸਟਪਦੀਆ
ਰਾਗ ਸੂਹੀਅਸਟਪਦੀਆ, ਸੂਹੀ ਛੰਤ ਅਤੇ ਸੂਹੀ ਕੀ ਵਾਰ
ਰਾਗ ਬਿਲਾਵਲਚਉਪਦੇ, ਅਸਟਪਦੀਆ, ਵਾਰ ਸਤ, ਬਿਲਾਵਲ ਕੀ ਵਾਰ
ਰਾਗ ਰਾਮਕਲੀਚਉਪਦੇ, ਅਸਟਪਦੀਆ, ਅਨੰਦ ਸਾਹਿਬ, ਰਾਮਕਲੀ ਕੀ ਵਾਰ
ਰਾਗ ਮਾਰੂਚਉਪਦੇ, ਅਸਟਪਦੀਆਂ, ਮਾਰੂ ਸੋਲਹੇ, ਮਾਰੂ ਕੀ ਵਾਰ
ਰਾਗੁ ਭੈਰਉਚਉਪਦੇ, ਅਸਟਪਦੀਆਂ,
ਰਾਗੁ ਬਸੰਤਚਉਪਦੇ, ਇਕਤੁਕਾ, ਦੁਤੁਕੇ, ਬਸੰਤ ਹਿੰਡੋਲ
ਰਾਗੁ ਸਾਰੰਗਅਸਟਪਦੀਆ, ਸਾਰੰਗ ਕੀ ਵਾਰ
ਰਾਗੁ ਮਲਾਰਅਸਟਪਦੀਆ, ਵਾਰ ਮਲਾਰ ਕੀ
ਰਾਗੁ ਪਰਭਾਤੀਚਉਪਦੇ, ਪਰਭਾਤੀ ਬਿਪਾਸ
ਸਲੋਕ ਵਾਰਾਂ ਤੇ ਵਧੀਕਸਲੋਕ

ਬਾਣੀ ਗੁਰੂ ਅਮਰਦਾਸ ਜੀ, ਸੰਪੂਰਨ ਪਾਠ

ਇਸ ਪੀ. ਡੀ. ਐਫ. ਵਿੱਚ ਤੁਸੀਂ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਪੂਰਨ ਬਾਣੀ ਨੂੰ ਇੱਕੋ ਥਾਂ ‘ਤੇ ਪੜ੍ਹ ਸਕੋਗੇ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਨੂੰ ਇਸ ਤਰ੍ਹਾਂ, ਇੱਕ ਥਾਂ ’ਤੇ ਇਕੱਤਰ ਕਰਕੇ ਆਨਲਾਈਨ ਕਰਨ ਦਾ ਮਕਸਦ ਇਹ ਸੀ ਕਿ ਖੋਜ-ਪੜਤਾਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਗੁਰੂ ਸਾਹਿਬਾਨਾਂ ਦੀ ਬਾਣੀ ਇੱਕੋ ਥਾਂ ’ਤੇ ਹਾਸਲ ਹੋ ਸਕੇ ਤਾਂ ਕਿ ਖੋਜ ਕਾਰਜਾਂ ਵਿਚ ਆਸਾਨੀ ਹੋਵੇ। ਮੇਰਾ ਵਿਸ਼ਵਾਸ ਹੈ ਕਿ ਇਸ ਨਾਲ ਗੁਰਬਾਣੀ ਦੇ ਵਿਚਾਰਧਾਰਕ ਅਧਿਐਨ ਅਤੇ ਕਾਵਿ ਰੂਪੀ ਵੰਨਗੀਆਂ ਦੇ ਅਧਿਐਨ ਕਰਨ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਸਹਾਇਤਾ ਮਿਲੇਗੀ। ਦਾਸ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਵੱਖਰਾ-ਵੱਖਰਾ ਕਰਕੇ ਇਸੇ ਤਰ੍ਹਾਂ ਆਪ ਜੀ ਦੇ ਸਨਮੁਖ ਪੇਸ਼ ਕੀਤਾ ਜਾਵੇ।

ਇਹ ਪਵਿੱਤਰ ਕਾਰਜ ਕਰਦਿਆਂ ਕੋਈ ਭੁੱਲ–ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ, ਕੋਈ ਸੁਝਾਅ ਹੋਵੇ ਤਾਂ ਕੁਮੈਂਟ ਬਾਕਸ ਵਿੱਚ ਆਪ ਜੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।

ਜਸਬੀਰ ਵਾਟਾਂਵਾਲੀਆ

Bani Guru Amatdas ji, Complete text-compressed

ਗੁਰਬਾਣੀ ਦੇ ਹੋਰ ਅਧਿਐਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਰੋ ਕਲਿਕ

Sri Guru Granth Sahib/ਸ੍ਰੀ ਗੁਰੂ ਗਰੰਥ ਸਾਹਿਬ

Guru Nanak Bani, Complete text, ਗੁਰੂ ਨਾਨਕ ਬਾਣੀ, ਸੰਪੂਰਨ ਪਾਠ

Bani Guru Angad Dev Ji, complete text-ਬਾਣੀ ਗੁਰੂ ਅੰਗਦ ਦੇਵ ਜੀ, ਸੰਪੂਰਨ ਪਾਠ

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *