Are dams boon or curse for Punjab? ਪੰਜਾਬ ਲਈ ਡੈਮ ਲਈ ਵਰਦਾਨ ਹਨ ਜਾਂ ਸਰਾਪ ?
ਲੇਖ ਜਸਬੀਰ ਵਾਟਾਂਵਾਲੀਆ
Are dams boon or curse for Punjab?/ਬਰਸਾਤ ਦੇ ਦਿਨਾਂ ਦੌਰਾਨ ਪੰਜਾਬ ਦੇ ਵਿੱਚ ਹੜਾਂ ਦੀ ਮਾਰੂ ਸਥਿਤੀ ਆਏ ਸਾਲ ਹੁੰਦੀ ਹੈ। ਫਰਕ ਸਿਰਫ ਏਨਾ ਕੁ ਹੁੰਦਾ ਹੈ ਕਿ ਇੱਕ ਸਾਲ ਇਸ ਇਲਾਕੇ ਵਿੱਚ ਹੜ੍ਹ ਆਉਂਦਾ ਹੈ, ਤੇ ਦੂਜੇ ਸਾਲ ਹੜ੍ਹ ਦੂਜੇ ਇਲਾਕੇ ਵਿੱਚ ਆ ਜਾਂਦਾ ਹੈ। ਕਦੇ ਇਹ ਮਾਰ ਸਤਲੁਜ ਦੇ ਕੰਢੇ ਸਦੀਆਂ ਤੋਂ ਵੱਸਣ ਵਾਲੇ ਲੋਕਾਂ ਨੂੰ ਪੈਂਦੀ ਹੈ ਤੇ ਕਦੇ ਰਾਵੀ ਅਤੇ ਕਦੇ ਬਿਆਸ ਦੇ ਕੰਢੇ ਵੱਸਣ ਵਾਲਿਆਂ ਨੂੰ ਇਹ ਮਾਰ ਝੱਲਣੀ ਪੈਂਦੀ ਹੈ। ਕੀ ਪੰਜਾਬ ਦੇ ਦਰਿਆਵਾਂ ਦਾ ਹਮੇਸ਼ਾ ਤੋਂ ਇਸ ਤਰ੍ਹਾਂ ਮਾਰੂ ਰੂਪ ਹੀ ਰਿਹਾ ਹੈ ? ਇਸ ਗੱਲ ਦੀ ਘੋਖ ਕਰਨ ਲਈ ਸਾਨੂੰ ਪੁਰਾਣੇ ਯੁੱਗ ਦੇ ਲੋਕਾਂ ਦੀਆਂ ਗੱਲਾਂ ਬਾਤਾਂ ਵੱਲ ਧਿਆਨ ਦੇਣਾ ਪਵੇਗਾ।
ਜਦੋਂ ਦਰਿਆ ਚੜ੍ਹਦੇ ਸਨ ਤਾਂ ਲੋਕ ਖੁਸ਼ੀ ਵਿੱਚ ਦਰਿਆ ਨੂੰ ਅੱਗੋਂ ਲੈਣ ਜਾਇਆ ਕਰਦੇ ਸਨ
ਸਾਡੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਡੈਮ ਬਣਨ ਜਾਂ ਬੰਨ੍ਹ ਬੱਝਣ ਤੋਂ ਪਹਿਲਾਂ ਦਰਿਆਵਾਂ ਦਾ ਰੂਪ ਇਹ ਨਹੀਂ ਸੀ ਹੁੰਦਾ। ਉਹ ਦੱਸਦੇ ਸਨ ਕਿ ਹਰ ਸਾਲ ਜਦੋਂ ਦਰਿਆ ਚੜ੍ਹਦੇ ਸਨ ਤਾਂ ਲੋਕ ਖੁਸ਼ੀ ਵਿੱਚ ਦਰਿਆ ਨੂੰ ਅੱਗੋਂ ਲੈਣ ਜਾਇਆ ਕਰਦੇ ਸਨ। ਲੋਕ ਖੁਸ਼ੀ ਵਿਚ ਦੀਵਾ ਜਗਾਉਂਦੇ ਸਨ ਕਿ ਖਵਾਜਾ ਉਹਨਾਂ ਦੀਆਂ ਫਸਲਾਂ ਨੂੰ ਸਿੰਜਣ ਲਈ ਆ ਰਿਹਾ ਹੈ। ਉਹ ਦੱਸਦੇ ਸਨ ਕਿ ਦਰਿਆ ਦਾ ਪਾਣੀ ਜਿਆਦਾ ਤੋਂ ਜਿਆਦਾ ਪੰਜ-ਸੱਤ ਦਿਨ ਹੀ ਚੜ੍ਹਦਾ ਸੀ ਅਤੇ ਪਾਣੀ ਵੀ ਐਨਾ ਜਿਆਦਾ ਨਹੀਂ ਸੀ ਹੁੰਦਾ ਕਿ ਕੋਈ ਬੰਦਾ ਜਾਂ ਵੱਡੀ ਹੋਈ ਫਸਲ ਡੁੱਬ ਜਾਵੇ। ਇਸ ਦੇ ਨਾਲ-ਨਾਲ ਦਰਿਆ ਹਮੇਸ਼ਾਂ ਪਹਾੜਾਂ ਦੀ ਉਪਜਾਊ ਮਿੱਟੀ ਆਪਣੇ ਨਾਲ ਲੈ ਕੇ ਆਉਂਦਾ ਸੀ ਜਿਸ ਨੇ ਪੰਜਾਬ ਨੂੰ ਜ਼ਰਖੇਜ਼ ਧਰਤੀ ਬਣਾਉਣ ਵਿਚ ਵੱਡਾ ਰੋਲ ਅਦਾ ਕੀਤਾ ਹੈ।
ਹੁਣ ਦਰਿਆ ਕਿਉਂ ਧਾਰਦੇ ਹਨ ਮਾਰੂ ਰੂਪ ?
ਇਹ ਗੱਲ ਪੱਕੀ ਹੈ ਕਿ ਮੁੱਢਲੇ ਸਮਿਆਂ ਵਿਚ ਦਰਿਆ ਕਦੇ ਵੀ ਮਾਰੂ ਰੂਪ ਧਾਰਨ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਦਾ ਵਗਣ ਖੇਤਰ ਕਾਫੀ ਖੁੱਲਾ ਹੁੰਦਾ ਸੀ। ਇਸ ਦੇ ਨਾਲ-ਨਾਲ ਦਰਿਆਵਾਂ ਵਿਚ ਪਾਣੀ ਵੀ ਇਕਦਮ ਨਹੀਂ ਸੀ ਛੱਡਿਆ ਜਾਂਦਾ ਕਿਉਂਕਿ ਪਾਣੀ ਨੂੰ ਕਿਸੇ ਡੈਮ ਜਾਂ ਬੰਨ੍ਹ ਨਾਲ ਕੰਟਰੋਲ ਨਹੀਂ ਸੀ ਕੀਤਾ ਗਿਆ। ਪੁਰਾਣੇ ਸਮਿਆਂ ਵਿਚ ਜਦੋਂ ਬਰਸਾਤ ਹੁੰਦੀ ਸੀ ਪਾਣੀ ਆਪਣੇ ਰਸਤੇ ਬਣਾਉਂਦਾ ਹੋਇਆ, ਫਸਲਾਂ ਸਿੰਜਦਾ ਹੋਇਆ ਅਤੇ ਖੇਤਾਂ ਨੂੰ ਉਪਜਾਊ ਬਣਾਉਂਦਾ ਸਹਿਜ ਸੁਭਾਅ ਹੀ ਸਮੁੰਦਰ ਵਿਚ ਜਾ ਡਿੱਗਦਾ ਸੀ। ਉਸ ਵੇਲੇ ਆਮ ਤੌਰ ’ਤੇ ਇਹ ਦਰਿਆ ਆਪਣੇ ਸ਼ਾਂਤ ਸੁਭਾਅ ਵਿੱਚ ਹੀ ਵਿੱਚ ਵਗਿਆ ਕਰਦੇ ਸਨ। ਮੌਜੂਦਾ ਸਮੇਂ ਵਿਚ ਬੰਨ੍ਹਾ ਵਿਚ ਘਿਰੇ ਹੋਣ ਕਾਰਨ ਪੰਜਾਬ ਦੇ ਦਰਿਆ ਅਨੇਕਾਂ ਥਾਵਾਂ ਤੋਂ ਜਮੀਨ ਦੇ ਲੈਵਲ ਨਾਲੋਂ ਵੀ ਉੱਚੇ ਹੋ ਚੁੱਕੇ ਹਨ। ਇਸ ਕਾਰਨ ਜਦੋਂ ਵੀ ਇਹ ਬੰਨ੍ਹਾ ਨੂੰ ਤੋੜਦੇ ਹਨ ਤਾਂ ਕਿਨਾਰਿਆਂ ’ਤੇ ਵੱਸਣ ਵਾਲੇ ਲੋਕਾਂ ਲਈ ਆਫਤ ਬਣ ਜਾਂਦੇ ਹਨ।
ਕਿਹੜੇ-ਕਿਹੜੇ ਹਨ ਪੰਜਾਬ ਦੇ ਮੁੱਖ ਡੈਮ ?
ਰਣਜੀਤ ਸਾਗਰ ਡੈਮ :
- ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਦਰਿਆ ‘ਤੇ ਸਥਿਤ, ਇਹ ਡੈਮ 617 ਮੀਟਰ ਲੰਬਾ ਅਤੇ 160 ਮੀਟਰ ਉੱਚਾ ਹੈ, ਜੋ ਹੜ੍ਹ ਕੰਟਰੋਲ, ਸਿੰਚਾਈ ਅਤੇ ਪਣ-ਬਿਜਲੀ ਉਤਪਾਦਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ।
ਸ਼ਾਹਪੁਰ ਕੰਢੀ ਡੈਮ
- ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਦਰਿਆ ‘ਤੇ ਸਥਿਤ, ਇਹ ਡੈਮ ਨਿਰਮਾਣ ਅਧੀਨ ਹੈ ਅਤੇ 725 ਮੀਟਰ ਲੰਬਾ ਹੋਵੇਗਾ, ਜਿਸਦਾ ਉਦੇਸ਼ ਸਿੰਚਾਈ ਅਤੇ ਪਣ-ਬਿਜਲੀ ਪ੍ਰਦਾਨ ਕਰਨਾ ਹੈ।
ਭਾਖੜਾ ਡੈਮ
ਇਹ ਡੈਮ ਉੱਤਰੀ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਨੇੜੇ ਭਾਖੜਾ ਪਿੰਡ ਵਿੱਚ ਸਤਲੁਜ ਦਰਿਆ ਉੱਤੇ ਸਥਿੱਤ ਹੈ। ਇਹ ਇੱਕ ਕੰਕਰੀਟ ਗਰੈਵਿਟੀ ਡੈਮ ਹੈ। ਭਾਵੇਂ ਕਿ ਇਹ ਡੈਮ ਸਿਰਫ਼ ਪੰਜਾਬ ਵਿੱਚ ਨਹੀਂ ਹੈ ਪਰੰਤੂ ਪੰਜਾਬ ਦੀ ਸਥਿਤੀ ਨੂੰ ਪ੍ਰਭਾਵਿਤ ਕਰਨ ਵਾਲਾ ਇਹ ਸਭ ਤੋਂ ਪ੍ਰਮੁੱਖ ਡੈਮ ਹੈ। ਸਤਲੁਜ ਦਰਿਆ ‘ਤੇ ਬਣਿਆ ਇਹ ਡੈਮ ਪੰਜਾਬ, ਰਾਜਸਥਾਨ ਅਤੇ ਹਰਿਆਣਾ ਨੂੰ ਸਿੰਚਾਈ, ਬਿਜਲੀ ਉਤਪਾਦਨ ਅਤੇ ਹੜ੍ਹ ਕੰਟਰੋਲ ਕਰਨ ਵਾਲਾ ਇੱਕ ਪ੍ਰਮੁੱਖ ਢਾਂਚਾ ਹੈ।
ਭਾਖੜਾ ਡੈਮ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 1325 ਮੈਗਾਵਾਟ ਹੈ, ਜੋ ਕਿ 10 ਪਾਵਰ ਜਨਰੇਟਰਾਂ ਤੋਂ ਪੈਦਾ ਹੁੰਦੀ ਹੈ। ਡੈਮ ਦੇ ਪਾਣੀ ਦਾ ਭੰਡਾਰ, ਗੋਬਿੰਦ ਸਾਗਰ ਵਿਚ ਹੈ। ਇਹ ਡੈਮ 9.34 ਬਿਲੀਅਨ ਘਣ ਮੀਟਰ ਤੱਕ ਪਾਣੀ ਸਟੋਰ ਕਰਦਾ ਹੈ। ਇਹ ਭਾਰਤ ਦਾ ਤੀਜਾ ਸਭ ਤੋਂ ਵੱਡਾ ਪਾਣੀ ਸਟੋਰ ਰੱਖ ਸਕਣ ਵਾਲਾ ਡੈਮ ਹੈ।
ਭਾਖੜਾ ਡੈਮ ਭਾਰਤ ਦੇ ਕਈ ਖੇਤਰਾਂ ਪਣ-ਬਿਜਲੀ ਦਾ ਇੱਕ ਮਹੱਤਵਪੂਰਨ ਸਰੋਤ ਹੈ, ਜੋ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਆਦਿ ਰਾਜਾਂ ਲਈ ਬਿਜਲੀ ਪੈਦਾ ਕਰਦਾ ਹੈ।
ਨੰਗਲ ਡੈਮ
- ਇਹ ਡੈਮ ਸਤਲੁਜ ਦਰਿਆ ‘ਤੇ ਭਾਖੜਾ ਡੈਮ ਦੇ ਹੇਠਾਂ ਵੱਲ ਸਥਿਤ ਹੈ। ਇਹ ਪੰਜਾਬ, ਰਾਜਸਥਾਨ ਅਤੇ ਹਰਿਆਣਾ ਨੂੰ ਸਿੰਚਾਈ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸ ਡੈਮ ਦੀ ਉਚਾਈ 29 ਮੀਟਰ (95 ਫੁੱਟ) ਅਤੇ ਲੰਬਾਈ 2,317 ਮੀਟਰ (7,602 ਫੁੱਟ) ਹੈ। ਡੈਮ ਦੀ ਸਮਰੱਥਾ ਇਸਨੂੰ ਖੇਤਰ ਦੀ ਖੇਤੀਬਾੜੀ ਉਤਪਾਦਕਤਾ ਦਾ ਸਮਰਥਨ ਕਰਨ ਦੇ ਯੋਗ ਬਣਾਉਂਦੀ ਹੈ। ਸਤਲੁਜ ਦਰਿਆ ਦੇ ਪਾਣੀਆਂ ਦੀ ਵਰਤੋਂ ਕਰਕੇ, ਨੰਗਲ ਡੈਮ ਇੱਕ ਸਥਿਰ ਪਾਣੀ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ।
ਪੰਜਾਬ ਦੇ ਹੋਰ ਡੈਮ
ਮਿਰਜ਼ਾਪੁਰ ਡੈਮ
- ਇਹ ਡੈਮ ਹੜ੍ਹ ਕੰਟਰੋਲ ਅਤੇ ਸਿੰਚਾਈ ਲਈ ਬਣਾਇਆ ਗਿਆ ਸੀ। ਇਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿੱਤ ਹੈ। ਇਸ ਦਾ ਕਾਰਜ 1996 ਵਿੱਚ ਪੂਰਾ ਹੋਇਆ।
ਦਮਸਲ ਡੈਮ
- ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਡੈਮ 1990 ਵਿੱਚ ਪੂਰਾ ਹੋਇਆ ਸੀ। ਇਹ ਡੈਮ ਸਿੰਚਾਈ ਦੇ ਉਦੇਸ਼ਾਂ ਲਈ ਬਣਾਇਆ ਗਿਆ ਸੀ।
ਢੋਲਬਾਹਾ ਡੈਮ
ਇਹ ਡੈਮ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿੱਤ ਹੈ। ਇਹ ਡੈਮ ਹੜ੍ਹ ਕੰਟਰੋਲ ਅਤੇ ਸਿੰਚਾਈ ਲਈ 1987 ਵਿੱਚ ਬਣਾਇਆ ਗਿਆ ਸੀ ।
ਚੋਹਲ ਡੈਮ
- ਇਹ ਡੈਮ ਵੀ ਹੜ੍ਹ ਕੰਟਰੋਲ ਕਰਨ ਅਤੇ ਸਿੰਚਾਈ ਲਈ ਬਣਾਇਆ ਗਿਆ ਸੀ। ਇ ਡੈਮ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿੱਤ ਹੈ। ਇਸ ਦਾ ਕਾਰਜ 1993 ਵਿੱਚ ਪੂਰਾ ਹੋਇਆ ਸੀ।
ਜੈਂਤੀ ਡੈਮ
- ਇਹ ਡੈਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿੱਤ ਹੈ । ਇਹ ਇੱਕ ਮਿੱਟੀ ਦਾ ਡੈਮ ਹੈ। ਇਸ ਡੈਮ ਨੂੰ ਸਾਲ 2001 ਵਿੱਚ ਹੜ੍ਹ ਕੰਟਰੋਲ ਅਤੇ ਸਿੰਚਾਈ ਲਈ ਬਣਾਇਆ ਗਿਆ ਸੀ।
ਮੈਲੀ ਡੈਮ
- ਮੈਲੀ ਡੈਮ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿੱਤ ਹੈ। ਇਹ ਡੈਮ ਵੀ ਹੜ੍ਹ ਕੰਟਰੋਲ ਕਰਨ ਅਤੇ ਸਿੰਚਾਈ ਲਈ 1986 ਵਿੱਚ ਬਣਾਇਆ ਗਿਆ ਸੀ।
ਪਟਿਆਰੀ ਡੈਮ
- ਸਾਲ 2002 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੜ੍ਹ ਕੰਟਰੋਲ ਕਰਨ ਅਤੇ ਸਿੰਚਾਈ ਦੇ ਲਈ ਇਹ ਡੈਮ ਬਣਾਇਆ ਗਿਆ ਸੀ।
ਪਰਚ ਡੈਮ
- ਇਹ ਡੈਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਨੂੰ ਵੀ ਹੜ੍ਹ ਕੰਟਰੋਲ ਅਤੇ ਸਿੰਚਾਈ ਲਈ ਦੇ ਲਈ ਬਣਾਇਆ ਗਿਆ ਸੀ। ਇਸ ਦਾ ਕਾਰਜ 1993 ਵਿੱਚ ਪੂਰਾ ਹੋਇਆ।
ਸਲੇਰਾਂ ਡੈਮ
- ਇਹ ਡੈਮ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿੱਤ ਹੈ। ਇਸ ਡੈਮ ਨੂੰ 1995 ਵਿੱਚ ਹੜ੍ਹ ਕੰਟਰੋਲ ਅਤੇ ਸਿੰਚਾਈ ਲਈ ਬਣਾਇਆ ਗਿਆ ਸੀ।
ਸਿਸਵਾਂ ਡੈਮ
- ਸਿਸਵਾਂ ਡੈਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਡੈਮ ਵੀ ਹੜ੍ਹ ਕੰਟਰੋਲ ਅਤੇ ਸਿੰਚਾਈ ਲਈ ਬਣਾਇਆ ਗਿਆ ਸੀ।
ਥਾਣਾ ਡੈਮ
- ਥਾਣਾ ਡੈਮ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਦਾ ਕਾਰਜ 2008 ਵਿੱਚ ਪੂਰਾ ਹੋਇਆ ਸੀ।
ਮਾਧੋਪੁਰ ਹੈੱਡਵਰਕਸ ਦੇ ਫਲੱਡ ਗੇਟਾਂ ਦਾ ਟੁੱਟਣਾ ਅਤੇ ਭਵਿੱਖ ਵਿਚ ਅਣਹੋਣੀ ਹੋਣ ਦਾ ਖੌਫ
ਇਹ ਸਾਰੇ ਡੈਮ ਬਣਾਉਂਦੇ ਸਮੇਂ ਦਾ ਆਮ ਲੋਕਾਂ ਨੂੰ ਇਨ੍ਹਾਂ ਦਾ ਇਹੀ ਮਨੋਰਥ ਦੱਸਿਆ ਸੀ ਕਿ ਇਸ ਨਾਲ ਬਿਜਲੀ ਪੈਦਾ ਹੋਵੇਗੀ,ਪੰਜਾਬ ਵਿਚ ਹੜ੍ਹ ਕੰਟਰੋਲ ਹੋਣਗੇ ਅਤੇ ਪੰਜਾਬ ਦੀਆਂ ਜ਼ਮੀਨਾਂ ਦੀ ਸਿੰਚਾਈ ਵੀ ਯਕੀਨੀ ਬਣੇਗੀ। ਇਨ੍ਹਾ ਡੈਮਾਂ ਦੇ ਬਣਨ ਤੋਂ ਬਾਅਦ ਇਨ੍ਹਾਂ ਦੇ ਇਹ ਮਨੋਰਥ ਕਿੰਨੇ ਕੁ ਪੂਰੇ ਹੋਏ ਹਨ ਅਸੀਂ ਭਲੀ ਭਾਂਤੀ ਜਾਣਦੇ ਹਾਂ। ਮੇਰੀ ਨਜਰੇ ਬਿਜਲੀ ਪੈਦਾ ਕਰਨ ਦੇ ਮਨੋਰਥ ਤੋਂ ਇਲਾਵਾ ਇਨ੍ਹਾ ਡੈਮਾਂ ਨੇ ਪੰਜਾਬ ਦਾ ਕਿਸੇ ਤਰ੍ਹਾਂ ਵੀ ਭਲਾ ਨਹੀਂ ਕੀਤਾ। ਇਸ ਦੇ ਨਾਲ-ਨਾਲ ਇਨ੍ਹਾਂ ਡੈਮਾਂ ਦੁਆਰਾ ਬਣਾਈ ਜਾਂਦੀ ਬਿਜਲੀ ਇਕੱਲਾ ਪੰਜਾਬ ਹੀ ਨਹੀਂ ਵਰਤਦਾ ਬਲਕਿ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵੀ ਵਰਤਦੇ ਪਰੰਤੂ ਹੜ੍ਹਾਂ ਦੀ ਮਾਰ ਸਿਰਫ ਪੰਜਾਬ ਨੂੰ ਹੀ ਝੱਲਣੀ ਪੈਂਦੀ ਹੈ। ਡੈਮ ਬਣਾਉਂਦੇ ਸਮੇਂ ਸਥਾਨਕ ਲੋਕਾਂ ਨੂੰ ਕਿਵੇਂ ਉਜਾੜਿਆ ਗਿਆ ਇਹ ਮਾਮਲਾ ਵੀ ਕਿਸੇ ਤੋਂ ਗੁੱਝਾ ਨਹੀਂ। ਮੌਜੂਦਾ ਸਮੇਂ ਵਿਚ ਮਾਧੋਪੁਰ ਹੈੱਡ ਦੇ ਫਲੱਡ ਗੇਟਾਂ ਦਾ ਟੁੱਟਣਾ ਭਵਿੱਖ ਵਿਚ ਵੱਡੀ ਅਣਹੋਣੀ ਹੋਣ ਦਾ ਸੰਕੇਤ ਹੈ। ਰੱਬ ਨਾ ਕਰੇ ਕਦੇ ਇਹ ਭਾਣਾ ਵਾਪਰੇ ! ਪਰ ਜੇ ਕਿੱਧਰੇ ਪ੍ਰਮੁੱਖ ਡੈਮਾਂ ਦੇ ਟੁੱਟਣ ਦੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਵਿਚ ਸਥਿੱਤੀ ਕੀ ਹੋਵੇਗੀ, ਇਸ ਦੀ ਅਸੀਂ ਕਿਆਸ ਵੀ ਨਹੀਂ ਕਰ ਸਕਦੇ। ਹਰ ਸਾਲ ਹੜ੍ਹ ਅਤੇ ਡੈਮ ਟੁੱਟਣ ਦੇ ਖੌਫ ਦੇ ਮੱਦੇਨਜ਼ਰ ਪੰਜਾਬ ਦੇ ਲਈ ਇਹ ਡੈਮ ਲਈ ਵਰਦਾਨ ਘੱਟ ਅਤੇ ਸ਼ਰਾਪ ਵਧੇਰੇ ਸਾਬਤ ਹੋ ਰਹੇ ਹਨ।
ਇਹ ਵੀ ਪੜ੍ਹੋ >


I was recommended this website by my cousin I am not sure whether this post is written by him as nobody else know such detailed about my trouble You are amazing Thanks
Thanks
Normally I do not read article on blogs however I would like to say that this writeup very forced me to try and do so Your writing style has been amazed me Thanks quite great post
Thanks
Your blog is a testament to your dedication to your craft. Your commitment to excellence is evident in every aspect of your writing. Thank you for being such a positive influence in the online community.
Thank You
ਮੇਰੇ ਸਮਰਪਣ ਅਤੇ ਕੰਮ ਪ੍ਰਤੀ ਤੁਹਾਡੇ ਬਰੀਕ ਅਤੇ ਦਿਆਲੂ ਨਜਰੀਏ ਦਾ ਬਹੁਤ-ਬਹੁਤ ਸ਼ੁਕਰੀਆ, ਹੌਸਲਾ ਅਫਜਾਈ ਲਈ ਬਹੁਤ ਧੰਨਵਾਦ
I was recommended this website by my cousin I am not sure whether this post is written by him as nobody else know such detailed about my difficulty You are wonderful Thanks
Thank You
My brother suggested I might like this blog He was totally right This post actually made my day You can not imagine simply how much time I had spent for this info Thanks
Thank You
Magnificent beat I would like to apprentice while you amend your site how can i subscribe for a blog web site The account helped me a acceptable deal I had been a little bit acquainted of this your broadcast offered bright clear idea
ਮੈਨੂੰ ਲੱਗਦਾ ਮੈਨੂੰ ਅਜੇ ਹੋਰ ਮਿਹਨਤ ਦੀ ਲੋੜ ਹੈ
Hi i think that i saw you visited my web site thus i came to Return the favore I am attempting to find things to improve my web siteI suppose its ok to use some of your ideas
Definatly
Ive read several just right stuff here Certainly price bookmarking for revisiting I wonder how a lot effort you place to create this kind of great informative website
Thank You