Aging No More with the Use of AI? Scientists Create Proteins that Rejuvenate Cells-
News Article By Jasbir Wattanwalia
Aging No More With AI/ਵਿਗਿਆਨੀਆਂ ਵੱਲੋਂ ਕੀਤੀ ਗਈ ਇੱਕ ਮਹੱਤਵਪੂਰਨ ਖੋਜ ਨੇ ਬੁਢਾਪੇ ਨੂੰ ਬੀਤੇ ਸਮੇਂ ਦੀ ਗੱਲ ਬਣਾਉਣ ਦੇ ਨੇੜੇ ਲਿਆ ਕੇ ਖੜ੍ਹਾ ਕੀਤਾ ਹੈ। ਵਿਗਿਆਨੀਆਂ ਨੇ (AI) ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਸਰੀਰ ਦੇ ਖਾਸ ਪ੍ਰੋਟੀਨ ਨੂੰ ਲੰਬਾ ਸਮਾਂ ਤੰਦਰੁਸਤ ਰੱਖਣ ਅਤੇ ਮੁੜ ਸੁਰਜੀਤ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਇਹ ਖੋਜ ਸੰਭਾਵੀ ਤੌਰ ‘ਤੇ ਮਨੁੱਖ ਨੂੰ ਬੁਢਾਪੇ ਅਤੇ ਬਿਮਾਰੀਆਂ ਤੋਂ ਛੁਟਕਾਰਾ ਦਿਵਾ ਸਕਦੀ ਹੈ।
AI ਦੀ ਸਹਾਇਤਾ ਨਾਲ ਰੈਟਰੋ ਬਾਇਓਸਾਇੰਸਿਜ਼ ਦੇ ਖੋਜਕਰਤਾਵਾਂ ਨੇ ਇੰਝ ਕੀਤਾ ਕਮਾਲ
ਓਪਨ ਏਆਈ/AI ਅਤੇ ਰੈਟਰੋ ਬਾਇਓਸਾਇੰਸਿਜ਼ ਦੇ ਖੋਜਕਰਤਾਵਾਂ ਨੇ ਜੀਪੀਟੀ-4ਬੀ ਮਾਈਕ੍ਰੋ ਨਾਂ ਦਾ ਇੱਕ ਵਿਸ਼ੇਸ਼ ਏਆਈ ਮਾਡਲ ਬਣਾਇਆ ਹੈ। ਇਸ ਮਾਡਲ ਨੂੰ ਪ੍ਰੋਟੀਨ ਕ੍ਰਮ, ਜੈਵਿਕ ਸਾਹਿਤ, ਅਤੇ 3D ਅਣੂ ਢਾਂਚਿਆਂ ਨੂੰ ਬਣਾਉਣ ਅਤੇ ਲੰਬੇ ਸਮੇਂ ਤੱਕ ਸੁਰਜੀਤ ਰੱਖਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਗਈ ਸੀ ਤਾਂ ਜੋ ਸਰੀਰ ਨੂੰ ਸਦਾਂ ਸੁਰਜੀਤ ਰੱਖਣ ਵਾਲੇ ਕੇਂਦਰੀ ਪ੍ਰੋਟੀਨ ਨੂੰ ਮੁੜ ਡਿਜ਼ਾਈਨ ਕੀਤਾ ਜਾ ਸਕੇ।
AI ਨੇ ਦਿੱਤੇ ਹੈਰਾਨੀਜਨਕ ਨਤੀਜੇ
ਓਪਨ ਏਆਈ/AI ਵੱਲੋਂ ਤਿਆਰ ਪ੍ਰੋਟੀਨ ਦੇ ਰੂਪਾਂ ਨੇ ਪ੍ਰਯੋਗਸ਼ਾਲਾ ਵਿੱਚ ਮੂਲ ਰੂਪਾਂ ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮੁੜ-ਡਿਜ਼ਾਈਨ ਕੀਤੇ ਕਾਰਕਾਂ ਦੇ ਸੰਪਰਕ ਵਿੱਚ ਆਏ ਸੈੱਲਾਂ ਨੇ ਦਿਖਾਇਆ ਕਿ -ਸਟੈਮ ਸੈੱਲ ਮਾਰਕਰਜ਼ ਦੀ 50 ਗੁਣਾ ਸ਼ਕਤੀ ਵਧੀ ਹੈ।
ਕੀ ਹੈ ਸਟੈਮ ਸੈੱਲ ਮਾਰਕਰਜ਼ ?
ਸਟੈਮ ਸੈੱਲ ਮਾਰਕਰਜ਼ ਸਾਡੇ ਜੀਨ ਜਾਂ ਉਨ੍ਹਾਂ ਵਿਚਲੇ ਪ੍ਰੋਟੀਨ ਉਤਪਾਦ, ਜਾਂ ਹੋਰ ਅਣੂਆਂ, ਜੋ ਕਿ ਕੁਝ ਖਾਸ ਕਿਸਮਾਂ ਦੇ ਸਟੈਮ ਸੈੱਲਾਂ ਨੂੰ ਸੁਰਜੀਤ ਰੱਖਣ ਲਈ ਵਿਸ਼ੇਸ਼ ਹੁੰਦੇ ਹਨ। ਇਹਨਾਂ ਮਾਰਕਰਾਂ ਵਿੱਚ ਸੈੱਲ ਸਤ੍ਹਾ ‘ਤੇ ਪਾਏ ਜਾਣ ਵਾਲੇ ਪ੍ਰੋਟੀਨ (ਜਿਵੇਂ ਕਿ CD34, CD133, CD44, SSEA-4, ਅਤੇ TRA-1-60) ਅਤੇ ਅੰਦਰੂਨੀ ਟ੍ਰਾਂਸਕ੍ਰਿਪਸ਼ਨ ਕਾਰਕ ਜਾਂ ਹੋਰ ਅਣੂ (ਜਿਵੇਂ ਕਿ Oct-4, Nanog, ਅਤੇ Sox2) ਸ਼ਾਮਲ ਹੁੰਦੇ ਹਨ। ਇਹ ਪ੍ਰੋਟੀਨ ਡੀਐਨਏ ਨੂੰ ਹੋਣ ਵਾਲੇ ਨੁਕਸਾਨ ਦੀ ਤੇਜ਼ੀ ਨਾਲ ਮੁਰੰਮਤ ਕਰ ਸਕਦਾ ਹੈ।
ਭਵਿੱਖ ਦੀਆਂ ਸੰਭਾਵਨਾਵਾਂ ਅਤੇ ਬਿਮਾਰੀਆਂ ਤੋਂ ਵੀ ਮਿਲੇਗਾ ਛੁਟਕਾਰਾ
ਜੇਕਰ ਇਹ ਖੋਜ ਪੂਰੀ ਤਰ੍ਹਾ ਸਫਲ ਹੋ ਜਾਂਦੀ ਹੈ ਤਾਂ ਮਨੁੱਖ ਨੂੰ ਸਿਰਫ ਬੁਢਾਪੇ ਤੋਂ ਹੀ ਛੁਟਕਾਰੀ ਨਹੀਂ ਮਿਲੇਗਾ ਬਲਕਿ ਅਨੇਕਾਂ ਨਾਮੁਰਾਦ ਬਿਮਾਰੀਆਂ ਜਿਵੇਂ ਕੇ ਅੰਨ੍ਹਾਪਣ, ਸ਼ੂਗਰ ਅਤੇ ਬਾਂਝਪਨ ਵਰਗੀਆਂ ਅਲਾਮਤਾਂ ਦਾ ਇਲਾਜ ਵੀ ਸੰਭਵ ਹੋਵੇਗਾ। ਇਸ ਦੇ ਨਾਲ ਹੀ ਨਵੀਆਂ ਥੈਰੇਪੀਆਂ ਦੀ ਸਿਰਜਣਾ ਹੋ ਸਕੇਗੀ ਜੋ ਸੁਰੱਖਿਅਤ ਅਤੇ ਨਿਰੰਤਰ ਸੈੱਲਾਂ ਨੂੰ ਮੁੜ ਸੁਰਜੀਤ ਕਰ ਸਕਣਗੀਆਂ ਹਨ।
ਅਨੇਕਾਂ ਅਣਬੁੱਝੇ ਭੇਦਾਂ ਦੀ ਕੁੰਜੀ ਬਣੇਗੀ ਇਹ ਖੋਜ !
ਇਹ ਖੋਜ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਉਮੀਦ ਦੀ ਕਿਰਨ ਹੈ, ਜੋ ਉਮਰ-ਸੰਬੰਧੀ ਬਿਮਾਰੀਆਂ ਤੋਂ ਪੀੜਤ ਹਨ। ਇਹ ਬੁਢਾਪੇ ਅਤੇ ਉਮਰ-ਵਿਚਕਾਰ ਬਿਮਾਰੀਆਂ ਦੇ ਭੇਦ ਖੋਲ੍ਹਣ ਦੀ ਕੁੰਜੀ ਹੋ ਸਕਦੀ ਹੈ? ਭਾਵੇਂ ਕਿ ਮੁੱਢਲੇ ਨਤੀਜੇ ਕਾਫੀ ਭਰੋਸੇਯੋਗ ਹਨ ਪਰੰਤੂ ਮਨੁੱਖਾਂ ਵਿੱਚ ਇਹਨਾਂ AI-ਉਤਪੰਨ ਪ੍ਰੋਟੀਨਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਅਜੇ ਹੋਰ ਖੋਜ ਦੀ ਲੋੜ ਹੋਵੇਗੀ। ਕਲੀਨਿਕਲ ਅਜ਼ਮਾਇਸ਼ਾਂ ਵਿੱਚ ਇਹਨਾਂ ਥੈਰੇਪੀਆਂ ਦੀ ਜਾਂਚ ਕਰਨ ਲਈ ਰੈਗੂਲੇਟਰੀ ਰੁਕਾਵਟਾਂ ਅਤੇ ਸਖ਼ਤ ਨਿਗਰਾਨੀ ਦੀ ਲੋੜ ਹੋਵੇਗੀ।
ਖਬਰ ਦਾ ਹੋਰ ਵਿਸਥਾਰ ਇਸ ਲਿੰਕ ਵਿਚ ਦੇਖੋ
- ਸਾਇੰਸ ਦੀਆਂ ਹੋਰ ਚਮਤਕਾਰੀ ਖੋਜਾਂ ਬਾਰੇ ਹੇਠਾਂ ਦਿੱਤੇ ਲਿੰਕਾਂ ਤੇ ਕਰੋ ਕਲਿਕ
- ਹੁਣ ਤੁਹਾਡੀ ਜੇਬ ’ਚ ਹੋਵੇਗੀ ਪ੍ਰਮਾਣੂ ਊਰਜਾ
- ਇਹ ਵੀ ਪੜ੍ਹੋ : NASA ਚੰਦ ’ਤੇ ਬਣਾਵੇਗਾ ਪ੍ਰਮਾਣੂ ਰਿਐਕਟਰ, 2030 ਤੱਕ ਹੋਵੇਗੀ ਬਿਜਲੀ ਦੀ ਜਗਮਗ
- ਇਹ ਵੀ ਪੜ੍ਹੋ : Liquid Robot-ਬਣਾ ਕੇ ਦੱਖਣੀ ਕੋਰੀਆ ਨੇ ਹਿਲਾਈ ਦੁਨੀਆ
- ਇਹ ਵੀ ਪੜ੍ਹੋ : The child was 30 years old at birth- ਜੰਮਦਿਆਂ ਹੀ ਬੱਚੇ ਦੀ ਉਮਰ ਹੋਈ 30 ਸਾਲ
- ਇਹ ਵੀ ਪੜ੍ਹੋ : Which Country’s Media Run the most Fake News


Nice blog here Also your site loads up very fast What host are you using Can I get your affiliate link to your host I wish my site loaded up as quickly as yours lol
Thans
Your blog is a constant source of inspiration for me. Your passion for your subject matter shines through in every post, and it’s clear that you genuinely care about making a positive impact on your readers.
Thans