Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
ਕਿ ਕੱਖਾਂ ਦੀ ਬੇੜੀ, ਤੇ ਬਾਂਦਰ ਮਲਾਹ !
ਪੰਜਾਬ ਸਿਆਂ… ਤੇਰਾ ਬੇਲੀ ਅੱਲਾਹ!
ਕਿ ਡੋਬਣਗੇ ਤੈਨੂੰ ! ਜਾਂ ਤਾਰਨਗੇ ਇਹੇ !
ਭਲੇ-ਭੋਲ਼ੇ ਲੋਕਾਂ ਦੀ ਜਾਣੇ ਬਲਾ !
ਪੰਜਾਬ ਸਿਆਂ… ਤੇਰਾ ਬੇਲੀ ਅੱਲਾਹ !
ਇਹ ਨਿੱਤ ਹੀ ਹਨੇਰੇ ’ਚ ਧੱਕਦੇ ਨੇ ਤੈਨੂੰ
ਕਸਾਈਆਂ ਕੂੰ ਵੱਢਦੇ ਤੇ ਟੱਕਦੇ ਨੇ ਤੈਨੂੰ
ਜਾਂ ਤਿੱਖੀ-ਨੁਕੀਲੀ ਜਿਹੀ ਨਸਤਰ ਚੁਭਾਕੇ
ਤੇ ਫਿਰ ਤੈਨੂੰ ਪੁੱਛਦੇ ਨੇ ਦੱਸ ਕੀ ਸਲਾਹ ?
ਪੰਜਾਬ ਸਿਆਂ… ਤੇਰਾ ਬੇਲੀ ਅੱਲਾਹ!
ਤੂੰ ਸੰਤਾਲੀ, ਚੁਰਾਸੀ, ਛਿਹਾਟਾਂ ਵੀ ਝੱਲੀਆਂ
ਕਿ ਲੋਥਾਂ ਤੇ ਪੀੜਾਂ-ਤ੍ਰਾਹਟਾਂ ਵੀ ਝੱਲੀਆਂ
ਘਣੇ ਦੁੱਖ ਸਹਿ ਕੇ, ਇਹ ਤੇਰਾ ਹੀ ਜੇਰਾ
ਤੂੰ ਮੰਗਿਆ ਹਮੇਸ਼ਾਂ ਸਰਬੱਤ ਦਾ ਭਲਾ
ਪੰਜਾਬ ਸਿਆਂ… ਤੇਰਾ ਬੇਲੀ ਅੱਲਾਹ!
ਇਹ ਡੋਬਣ ਨੂੰ ਫਿਰਦੇ ਨੇ ਭੰਵਰਾਂ ‘ਚ ਤੈਨੂੰ
ਜਾਂ ਚਾਹੁੰਦੇ ਲਿਟਾਉਣਾ ਏ ਕਬਰਾਂ ’ਚ ਤੈਨੂੰ
ਇਹ ਚਾਲਾਂ ਨੇ ਚੱਲਦੇ, ਸਦਾਂ ਤੈਨੂੰ ਛਲਦੇ
ਇਹ ਯਾਰੀ ਦੇ ਉਹਲੇ ’ਚ ਵੈਰੀ ਵੱਲਾਹ
ਪੰਜਾਬ ਸਿਆਂ… ਤੇਰਾ ਬੇਲੀ ਅੱਲਾਹ!
Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!/ By ਜਸਬੀਰ ਵਾਟਾਂਵਾਲੀਆ
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Stars told me a secrete, Punjabi Poetry/ਤਾਰਿਆਂ ਨੇ ਮੈਨੂੰ ਰਾਤ-ਬਰਾਤੇ ਗੱਲ ਕਹੀ
- ਇਹ ਵੀ ਪੜ੍ਹੋ : ਅੱਜ ਆਖਾਂ ਸਿੰਘ ਰਣਜੀਤ ਨੂੰ/Let me Tell Maharaja Ranjit Singh
- ਇਹ ਵੀ ਪੜ੍ਹੋ : ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ, ਮੈਂ ਆਪਣੀ ਹੋਂਦ ਗਵਾ ਬੈਠਾ…
- ਇਹ ਵੀ ਪੜ੍ਹੋ : There was a king and there was a queen/ਇਕ ਸੀ ਰਾਜਾ ! ਇਕ ਸੀ ਰਾਣੀ
- ਇਹ ਵੀ ਪੜ੍ਹੋ : Policy Setting and Destruction of resources- ਨੀਤੀ ਨਿਰਧਾਰਣ
- ਇਹ ਵੀ ਪੜ੍ਹੋ : Partition is a pain of Punjab
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ
- ਇਹ ਵੀ ਪੜ੍ਹੋ : Farmers Hard Work- ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ

