ਗਲੀਏ-ਗਲੀਏ ਸ਼ਕੁਨੀ ਬੈਠਾ,
ਚਾਲਾਂ ਦੇ ਵਿੱਚ ਮਾਹਰ ਬੜਾ ਏ !
ਦੁਸ਼ਮਣ ਬਣ-ਬਣ ਚਾਲ ਖੇਡਦਾ,
ਉੱਪਰੋਂ-ਉੱਪਰੋਂ, ਯਾਰ ਬੜਾ ਏ !
ਇਸ ਭਾਰਤ ਦੇ ਕੁੱਲ ਬਾਸ਼ਿੰਦੇ,
ਆਖਣ ਨੂੰ ਆਜਾਦ-ਸੁਤੰਤਰ !
ਘੱਟ ਗਿਣਤੀ ਦਾ, ਬਹੁ ਗਿਣਤੀ ਨੂੰ
ਫਿਰ ਵੀ ਲੱਗਦਾ ਭਾਰ ਬੜਾ ਏ !
ਗਰਮਾਂ-ਗਰਮੀ ਦੇ ਵਿੱਚ ਕਿਧਰੇ,
ਕਤਲੋ-ਗਾਰਤ ਹੋ ਗਈ ਤਾਂ ਕੀ !
ਉਂਝ ਭਾਰਤ ਵਿੱਚ ਇੱਕ-ਦੂਜੇ ਦੇ,
ਧਰਮਾਂ ਦਾ ਸਤਿਕਾਰ ਬੜਾ ਏ !”
ਪਰਸੋਂ ਦੰਗੇ, ਕੱਲ੍ਹ ਬੇਅਦਬੀ !
ਸੱਚ ਕੀ ਸੀ ਇਹ ਪਤਾ ਨਾ ਲੱਗਾ?
ਹਰ ਸੁਰਖੀ ਨੂੰ ਪਾਲਿਸ਼ ਕਰਕੇ,
ਨਿੱਤ ਲਿਖਦਾ ਅਖ਼ਬਾਰ ਬੜਾ ਏ!
‘ਵਾਟਾਂਵਾਲੀ’ ਬਣਕੇ ਮੋਹਰਾ
ਕਿਉਂ ਸ਼ਕੁਨੀ ਦੀ ਚੌਪਟ ਖੇਡੇ ?
ਖੇਡਣ ਦੇ ਲਈ ਉਸ ਦੇ ਕੋਲੇ,
ਕਲਮਾਂ ਦਾ ਹਥਿਆਰ ਬੜਾ ਏ
ਗਲੀਏ-ਗਲੀਏ ਸ਼ਕੁਨੀ ਬੈਠਾ,
ਚਾਲਾਂ ਦੇ ਵਿੱਚ ਮਾਹਰ ਬੜਾ ਏ !
ਦੁਸ਼ਮਣ ਬਣ-ਬਣ ਚਾਲ ਖੇਡਦਾ,
ਉੱਪਰੋਂ-ਉੱਪਰੋਂ, ਯਾਰ ਬੜਾ ਏ !
ਜਸਬੀਰ ਵਾਟਾਂਵਾਲੀਆ
Video – Shakuni Mama , Beadbi …
V
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
Enjoy Your Life – ਕੁਝ ਇਸੇ ਹੀ ਪਲ ਵਿੱਚ ਜੀਅ ਲਵਾਂ !
Development or Destruction/ਤਰੱਕੀ ਜਾਂ ਤਬਾਹੀ
Guests and environment /ਮਹਿਮਾਨ ਅਤੇ ਵਾਤਾਵਰਨ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ :ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ…
- ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : Policy Setting and Destruction of resources- ਨੀਤੀ ਨਿਰਧਾਰਣ
- ਇਹ ਵੀ ਪੜ੍ਹੋ : Partition is a pain of Punjab
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ

