Punjabi Poetry – Je tun Akhe mai Punjabi han
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ…
ਕੋਈ ਪਿਰਤ ਪੰਜਾਬੀ ਪਾ ਤੇ ਸਹੀ…
ਜੇਹਾ ਸੱਭਿਆਚਾਰ ਤੇ ਵਿਰਸਾ ਏ…
ਉਹੋ ਜਿਹਾ ਰੂਪ ਬਣਾ ਤੇ ਸਹੀ…
ਕਿਵੇਂ ਨਕਸ਼ੇ ’ਤੇ ਪੰਜਾਬ ਹੈ ਇਹੇ…
ਇਥੇ ਸੱਭਿਅਤਾ ਕਿਵੇਂ ਮਹਾਨ ਬਣੀ…
ਇੱਥੇ ਕਿੰਨੇ ਪਰਬਤ ਧੂੜ ਰਲ਼ੇ…
ਇਤਿਹਾਸ ’ਤੇ ਨਜ਼ਰ ਘੁਮਾ ਤੇ ਸਹੀ…
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ…
ਇੱਥੇ ਕਿੰਨੇ ਸੰਤ-ਫਕੀਰ ਹੋਏ …
ਕਿੰਨਿਆਂ ਨੇ ਆਪਾ ਵਾਰਿਆ ਏ
ਕਿੰਝ ਚਾਨਣ ਨ੍ਹੇਰੇ ਵਿਚ ਹੋਇਆ….
ਸੂਰਜ ਨਾਲ਼ ਨਜ਼ਰ ਮਿਲਾ ਤੇ ਸਹੀ…
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ…
ਨਿੱਤ ਵੰਡਿਆ ਏ ਪੰਜਾਬ ਤੇਰਾ…
ਤੇਰੇ ਇਲਮ ਅਕਲ ਦੀ ਘਾਟ ਖੁਣੋਂ…
ਤੇਰੇ ਦੋਹੀਂ ਹੱਥੀਂ ਤਲਵਾਰਾਂ….
ਇਕ ਹੱਥ ਵਿਚ ਕਲਮ ਫੜਾ ਤੇ ਸਹੀ…
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ…
ਲੇਖਕ- ਜਸਬੀਰ ਵਾਟਾਂਵਾਲੀਆ
ਵੀਡੀਓ – ਜੇ ਤੂੰ ਆਖੇਂ ਮੈਂ ਪੰਜਾਬੀ ਹਾਂ…
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
Enjoy Your Life – ਕੁਝ ਇਸੇ ਹੀ ਪਲ ਵਿੱਚ ਜੀਅ ਲਵਾਂ !
Development or Destruction/ਤਰੱਕੀ ਜਾਂ ਤਬਾਹੀ
Guests and environment /ਮਹਿਮਾਨ ਅਤੇ ਵਾਤਾਵਰਨ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ :ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ…
- ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : Policy Setting and Destruction of resources- ਨੀਤੀ ਨਿਰਧਾਰਣ
- ਇਹ ਵੀ ਪੜ੍ਹੋ : Partition is a pain of Punjab
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ

