ਕੁਝ ਖਾ ਲਵਾਂ ਕੁਝ ਪੀ ਲਵਾਂ !
ਕੁਝ ਇਸੇ ਹੀ ਪਲ ਵਿੱਚ ਜੀਅ ਲਵਾਂ !
ਕੀ ਪਤਾ ਮੇਰੀ ਬੁਨਿਆਦ ਦਾ ?
ਮੇਰੇ ਅੰਤ ਦਾ ਮੇਰੇ ਆਦਿ ਦਾ !
ਕੁਝ ਖਾ ਲਵਾਂ ਕੁਝ ਪੀ ਲਵਾਂ !
ਮੈਨੂੰ ਅੱਠ ਅਰਬ ਦੀ ਭੀੜ ਚੋਂ !
ਆ ਮੌਤ ਨੇ ਇੱਕ ਦਿਨ ਬੁੱਚਣਾ !
ਉਹਨੇ ਪਤਾ ਨਾ ਕਿਸੇ ਨੂੰ ਦੱਸਣਾ !
ਉਹਨੇ ਪਤਾ ਨਾ ਕਿਸੇ ਨੂੰ ਪੁੱਛਣਾ !
ਸਭ ਇੱਕੋ ਰੱਸੇ ਲੰਘਣਾ !
ਫਿਰ ਮੈਂ ਮੌਤ ਨੂੰ ਕੀ ਕਵਾਂ ?
ਕੁਝ ਖਾ ਲਵਾਂ ਕੁਝ ਪੀ ਲਵਾਂ !
ਕੁਝ ਇਸੇ ਪਲ ਵਿੱਚ ਜੀਅ ਲਵਾਂ !
ਕੀ ਪਤਾ ਮੇਰੀ ਬੁਨਿਆਦ ਦਾ ?
ਮੇਰੇ ਅੰਤ ਦਾ ਮੇਰੇ ਆਦਿ ਦਾ !
ਮੈਂ ਭਰ-ਭਰ ਪੰਡਾ ਜੋੜੀਆਂ
ਮੇਰੇ ਕੰਮ ਤਾਂ ਆਈਆਂ ਥੋੜ੍ਹੀਆਂ
ਕਿਉ ਗੰਢਾਂ ਦੇਵਾਂ ਢਿੱਡ ਨੂੰ ?
ਕਿਉਂ ਹਰ ਇੱਛਾ ਨੂੰ ਸੀਅ ਲਵਾਂ ?
ਕੁਝ ਖਾ ਲਵਾਂ ਕੁਝ ਪੀ ਲਵਾਂ !
ਕੁਝ ਇਸੇ ਹੀ ਪਲ ਵਿੱਚ ਜੀਅ ਲਵਾਂ !
ਕੀ ਪਤਾ ਮੇਰੀ ਬੁਨਿਆਦ ਦਾ ?
ਮੇਰੇ ਅੰਤ ਦਾ ਮੇਰੇ ਆਦਿ ਦਾ !
ਮੇਰਾ ਲਟ-ਲਟ ਜੋਬਨ ਬਲ ਰਿਹਾ
ਇਹ ਕਿੰਨਾ ਚਿਰ ਤਕ ਬਲੇਗਾ ?
ਇਸ ਅੱਗ ਨੇ ਇੱਕ ਦਿਨ ਬੁੱਝਣਾ !
ਬਣ ਰਾਖ ਹਵਾ ਵਿੱਚ ਉੱਡਣਾ !
ਇਹ ਉੱਡਣੀ ਖਾਕ ਤੇ ਰਾਖ ਨੂੰ !
ਮੈਂ ਮਾਹਤੜ ਮੂੜਾ ਕੀ ਕਵਾਂ ?
ਕੁਝ ਖਾ ਲਵਾਂ ਕੁਝ ਪੀ ਲਵਾਂ !
ਕੁਝ ਇਸੇ ਪਲ ਵਿੱਚ ਜੀਅ ਲਵਾਂ !
ਕੀ ਪਤਾ ਮੇਰੀ ਬੁਨਿਆਦ ਦਾ ?
ਮੇਰੇ ਅੰਤ ਦਾ ਮੇਰੇ ਆਦਿ ਦਾ !
ਤੂੰ “ਵਾਟਾਂਵਾਲੀਆ” ਟਹਿਕ ਵੇ !
ਰੁੱਤ ਵਾਂਗ ਬਸੰਤ ਦੇ ਮਹਿਕ ਵੇ !
ਇਹ ਟਹਿਕ-ਮਹਿਕ ਦੋ ਦਿਨਾਂ ਦੀ !
ਜਾਂ ਆਖਾਂ ਕੇ ਪਲ-ਛਿਣਾਂ ਦੀ !
ਇਹ ਫੜ੍ਹਿਆਂ ਹੱਥ ਨਾ ਆਵਣੀ !
ਲੱਖ ਜਾਲ ਕਈ ਬੁਣ ਬੁਣ ਵੀ ਬਵ੍ਹਾਂ !
ਕੁਝ ਖਾ ਲਵਾਂ ਕੁਝ ਪੀ ਲਵਾਂ !
ਕੁਝ ਇਸੇ ਪਲ ਵਿੱਚ ਜੀਅ ਲਵਾਂ !
ਕੀ ਪਤਾ ਮੇਰੀ ਬੁਨਿਆਦ ਦਾ ?
ਮੇਰੇ ਅੰਤ ਦਾ ਮੇਰੇ ਆਦਿ ਦਾ !
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
Guests and environment /ਮਹਿਮਾਨ ਅਤੇ ਵਾਤਾਵਰਨ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ :ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ…
- ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : If you saying I am Punjabi ! ਜੇ ਤੂੰ ਆਖੇਂ ਮੈਂ ਪੰਜਾਬੀ ਹਾਂ !
- ਇਹ ਵੀ ਪੜ੍ਹੋ : Your agriculture has become toxic/ਤੇਰੀ ਖੇਤੀ ਅਮਲੀ ਹੋ ਗਈ
- ਇਹ ਵੀ ਪੜ੍ਹੋ : Stick of law nothing to do elephants/ਕਾਨੂੰਨ ਦਾ ਡੰਡਾ/ਕਵਿਤਾ
- ਇਹ ਵੀ ਪੜ੍ਹੋ : Life does not exist without trees – ਜੇ ਕਿਧਰੇ ਇਹ ਰੁੱਖ ਨਾ ਹੁੰਦੇ
- ਇਹ ਵੀ ਪੜ੍ਹੋ : Ghost in Your Country/ਤੇਰੇ ਦੇਸ਼ ਵਸਦੇ ਭੂਤਨੇ
- ਇਹ ਵੀ ਪੜ੍ਹੋ : Freedom of 1947 is Pain of Punjab- ਤੈਨੂੰ ਮਿਲੀ ਅਜ਼ਾਦੀ…
- ਇਹ ਵੀ ਪੜ੍ਹੋ : Policy Setting and Destruction of resources- ਨੀਤੀ ਨਿਰਧਾਰਣ
- ਇਹ ਵੀ ਪੜ੍ਹੋ : Partition is a pain of Punjab
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ


Waheguru ji chardi kla ch rakhe tuhanu. Tuhade varge vandyan di bohot lor hai panjabiaan nu. Tusi ik navi shuruaat diti hai banjabi culture nu. Bohot sohna likhde ho. Mai tuhadian sariyaan books padhni chahundi aa. Please provide me at my Patiala address . Puda enclave 1 dairy farm, Patiala Amarjit Kaur w/o S. Gurdeep Singh.
ਬਹੁਤ ਬਹੁਤ ਸ਼ੁਕਰੀਆ ਮੈਡਮ ਜੀ, ਮੇਰੀਆ ਲਿਖਤਾਂ ਆਨਲਾਈਨ ਲੱਗਭਗ ਮੌਜੂਦ ਹਨ। ਤੁਸੀਂ ਹੋਠਾਂ ਦਿੱਤੇ ਲਿੰਕ ਉੱਤੇ ਪੜ੍ਹ ਸਕਦੇ ਹੋ।
1. ਕਿਤਾਬ ਕਲਯੁਗਨਾਮਾ ਦਾ ਲਿੰਕ – https://jasbirwattanwalia.in/kalyug-nama-%e0%a8%95%e0%a9%81%e0%a8%b2%e0%a8%af%e0%a9%81%e0%a8%97%e0%a8%a8%e0%a8%be%e0%a8%ae%e0%a8%be-a-new-epic-poem-by-jasbir-wattanwalia/
2. ਕਿਤਾਬ ਵੇਈਂਨਾਮਾ ਦਾ ਲਿੰਕ https://jasbirwattanwalia.in/vein-nama-life-of-sant-balbir-singh-seechewal/
3. ਅਖਾਣ ਕੋਸ਼ ਦਾ ਲਿੰਕ – https://jasbirwattanwalia.in/category/punjabi-akhaans/
4. ਕਵਿਤਾਵਾਂ ਦਾ ਲਿੰਕ – https://jasbirwattanwalia.in/category/poetry-songs/
5. ਪੰਜਾਬ ਦੇ ਨੇਟਿਵ ਰੁਖਾਂ ਬਾਰੇ- https://jasbirwattanwalia.in/category/biodiversity-of-punjab/