Bani Guru Amardas Ji Complete Text- ਬਾਣੀ ਗੁਰੂ ਅਮਰਦਾਸ ਜੀ
ਗੁਰੂ ਅਮਰਦਾਸ ਜੀ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ ਹੈ। ਆਪ ਜੀ ਦੁਆਰਾ ਰਚਿਤ ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਅਤੇ 305 ਸਲੋਕ ਹਨ। ਆਪ ਜੀ ਦੀ ਬਾਣੀ ਵੱਖ-ਵੱਖ ਰਾਗਾਂ ਕਾਵਿ ਰੂਪਾਂ ਜਿਵੇਂ ਕਿ ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ, ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਕਾਵਿ ਰੂਪਾਂ ਵਿਚ ਦਰਜ ਹੈ । ਆਪ ਜੀ ਦੇ ਭਗਤ ਕਬੀਰ ਅਤੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਸੰਵਾਦ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੇ ਵਧੀਕ’ ਵਿਚ ਵੀ ਦਰਜ ਹਨ ।
ਲਿੰਕ ’ਤੇ ਕਲਿਕ ਕਰਕੇ ਪੜ੍ਹੋ ਬਾਣੀ ਗੁਰੂ ਅਮਰਦਾਸ ਜੀ ਦਾ ਸੰਪੂਰਨ ਪਾਠ
Bani Guru Amatdas ji, Complete text-compressed
ਰਾਗ, ਬਾਣੀ ਅਤੇ ਸਾਹਿਤ ਰੂਪਾਂ ਦਾ ਵੇਰਵਾ-
| ਰਾਗ ਦਾ ਨਾਮ | ਸਿਰਲੇਖ / ਵੇਰਵਾ |
| ਸ੍ਰੀ ਰਾਗ | ਅਸਟਪਦੀਆ ਅਤੇ ਸਿਰੀਰਾਗੁ ਕੀ ਵਾਰ |
| ਰਾਗ ਮਾਝ | ਅਸਟਪਦੀਆ ਅਤੇ ਮਾਝ ਕੀ ਵਾਰ |
| ਰਾਗ ਗਉੜੀ | ਚਉਪਦੇ, ਅਸਟਪਦੀਆ, ਪੂਰਬੀ ਛੰਤ ਅਤੇ ਗਾਉੜੀ ਕੀ ਵਾਰ |
| ਰਾਗ ਆਸਾ | ਚਉਪਦੇ, ਅਸਟਪਦੀਆ , ਆਸਾ ਕਾਫੀ, ਆਸਾ ਪਟੀ, ਆਸਾ ਛੰਤ ਅਤੇ ਆਸਾ ਦੀ ਵਾਰ |
| ਰਾਗ ਗੂਜਰੀ | ਚਉਪਦੇ, ਅਸਟਪਦੀਆ, ਗੂਜਰੀ ਕੀ ਵਾਰ |
| ਰਾਗ ਬਿਹਾਗੜਾ | ਬਿਹਾਗੜੇ ਕੀ ਵਾਰ |
| ਰਾਗ ਵਡਹੰਸ | ਅਸਟਪਦੀਆ, ਵਡਹੰਸ ਛੰਤ, ਅਲਾਹਣੀਆ, ਵਡਹੰਸ ਕੀ ਵਾਰ |
| ਰਾਗ ਸੋਰਠਿ | ਚਉਪਦੇ, ਤਿਤੁਕੀ, ਸੋਰਠਿ ਕੀ ਵਾਰ |
| ਰਾਗ ਧਨਾਸਰੀ | ਚਉਪਦੇ, ਅਸਟਪਦੀਆ |
| ਰਾਗ ਸੂਹੀ | ਅਸਟਪਦੀਆ, ਸੂਹੀ ਛੰਤ ਅਤੇ ਸੂਹੀ ਕੀ ਵਾਰ |
| ਰਾਗ ਬਿਲਾਵਲ | ਚਉਪਦੇ, ਅਸਟਪਦੀਆ, ਵਾਰ ਸਤ, ਬਿਲਾਵਲ ਕੀ ਵਾਰ |
| ਰਾਗ ਰਾਮਕਲੀ | ਚਉਪਦੇ, ਅਸਟਪਦੀਆ, ਅਨੰਦ ਸਾਹਿਬ, ਰਾਮਕਲੀ ਕੀ ਵਾਰ |
| ਰਾਗ ਮਾਰੂ | ਚਉਪਦੇ, ਅਸਟਪਦੀਆਂ, ਮਾਰੂ ਸੋਲਹੇ, ਮਾਰੂ ਕੀ ਵਾਰ |
| ਰਾਗੁ ਭੈਰਉ | ਚਉਪਦੇ, ਅਸਟਪਦੀਆਂ, |
| ਰਾਗੁ ਬਸੰਤ | ਚਉਪਦੇ, ਇਕਤੁਕਾ, ਦੁਤੁਕੇ, ਬਸੰਤ ਹਿੰਡੋਲ |
| ਰਾਗੁ ਸਾਰੰਗ | ਅਸਟਪਦੀਆ, ਸਾਰੰਗ ਕੀ ਵਾਰ |
| ਰਾਗੁ ਮਲਾਰ | ਅਸਟਪਦੀਆ, ਵਾਰ ਮਲਾਰ ਕੀ |
| ਰਾਗੁ ਪਰਭਾਤੀ | ਚਉਪਦੇ, ਪਰਭਾਤੀ ਬਿਪਾਸ |
| ਸਲੋਕ ਵਾਰਾਂ ਤੇ ਵਧੀਕ | ਸਲੋਕ |
ਬਾਣੀ ਗੁਰੂ ਅਮਰਦਾਸ ਜੀ, ਸੰਪੂਰਨ ਪਾਠ
ਇਸ ਪੀ. ਡੀ. ਐਫ. ਵਿੱਚ ਤੁਸੀਂ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਪੂਰਨ ਬਾਣੀ ਨੂੰ ਇੱਕੋ ਥਾਂ ‘ਤੇ ਪੜ੍ਹ ਸਕੋਗੇ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਨੂੰ ਇਸ ਤਰ੍ਹਾਂ, ਇੱਕ ਥਾਂ ’ਤੇ ਇਕੱਤਰ ਕਰਕੇ ਆਨਲਾਈਨ ਕਰਨ ਦਾ ਮਕਸਦ ਇਹ ਸੀ ਕਿ ਖੋਜ-ਪੜਤਾਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਗੁਰੂ ਸਾਹਿਬਾਨਾਂ ਦੀ ਬਾਣੀ ਇੱਕੋ ਥਾਂ ’ਤੇ ਹਾਸਲ ਹੋ ਸਕੇ ਤਾਂ ਕਿ ਖੋਜ ਕਾਰਜਾਂ ਵਿਚ ਆਸਾਨੀ ਹੋਵੇ। ਮੇਰਾ ਵਿਸ਼ਵਾਸ ਹੈ ਕਿ ਇਸ ਨਾਲ ਗੁਰਬਾਣੀ ਦੇ ਵਿਚਾਰਧਾਰਕ ਅਧਿਐਨ ਅਤੇ ਕਾਵਿ ਰੂਪੀ ਵੰਨਗੀਆਂ ਦੇ ਅਧਿਐਨ ਕਰਨ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਸਹਾਇਤਾ ਮਿਲੇਗੀ। ਦਾਸ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਵੱਖਰਾ-ਵੱਖਰਾ ਕਰਕੇ ਇਸੇ ਤਰ੍ਹਾਂ ਆਪ ਜੀ ਦੇ ਸਨਮੁਖ ਪੇਸ਼ ਕੀਤਾ ਜਾਵੇ।
ਇਹ ਪਵਿੱਤਰ ਕਾਰਜ ਕਰਦਿਆਂ ਕੋਈ ਭੁੱਲ–ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ, ਕੋਈ ਸੁਝਾਅ ਹੋਵੇ ਤਾਂ ਕੁਮੈਂਟ ਬਾਕਸ ਵਿੱਚ ਆਪ ਜੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
ਜਸਬੀਰ ਵਾਟਾਂਵਾਲੀਆ
Bani Guru Amatdas ji, Complete text-compressed
ਗੁਰਬਾਣੀ ਦੇ ਹੋਰ ਅਧਿਐਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਰੋ ਕਲਿਕ
Sri Guru Granth Sahib/ਸ੍ਰੀ ਗੁਰੂ ਗਰੰਥ ਸਾਹਿਬ
Guru Nanak Bani, Complete text, ਗੁਰੂ ਨਾਨਕ ਬਾਣੀ, ਸੰਪੂਰਨ ਪਾਠ
Bani Guru Angad Dev Ji, complete text-ਬਾਣੀ ਗੁਰੂ ਅੰਗਦ ਦੇਵ ਜੀ, ਸੰਪੂਰਨ ਪਾਠ

