Power and Duty of Zilla Parishad and Block Samiti members

Power and Duty of Zilla Parishad and Block Samiti members-Article By Jasbir Wattanwalia

ਕੀ-ਕੀ ਕਰ ਸਕਦੇ ਹਨ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ, ਪੰਜਾਬੀ ਮਾਂ ਬੋਲੀ ਵਿਚ ਪੜ੍ਹੋ ਕੀਮਤੀ ਜਾਣਕਾਰੀ

ਜ਼ਿਲਾ ਪਰਿਸ਼ਦ ਪ੍ਰਸ਼ਾਸਕੀ ਪ੍ਰਬੰਧਾ ਦਾ ਵਿਸ਼ੇਸ਼ ਗਠਨ ਹੈ, ਜੋ ਜਿਲੇ ਦੇ ਜਿਆਦਾਤਰ ਵਿਕਾਸ ਕਾਰਜਾਂ ਅਤੇ ਪ੍ਰਸ਼ਾਸਕੀ ਲਈ ਜ਼ਿੰਮੇਵਾਰ ਹੁੰਦਾ ਹੈ। ਜਿਲਾ ਪਰਿਸ਼ਦ ਮੈਂਬਰਾਂ ਦਾ ਕੰਮ ਜਿਲਾ ਵਾਸੀਆਂ ਦੀ ਪ੍ਰਤਿਨਿਧਤਾ ਕਰਨਾ ਅਤੇ ਜਿਲੇ ਦੇ ਵਿਕਾਸ ਲਈ ਯੋਜਨਾਵਾਂ ਅਤੇ ਨੀਤੀਆਂ ਬਣਾਉਣਾ ਹੁੰਦਾ ਹੈ। ਇਹ ਪਰਿਸ਼ਦ ਸੜਕਾਂ, ਪਾਣੀ, ਸਿਹਤ, ਸਿੱਖਿਆ ਅਤੇ ਖੇਤੀਬਾੜੀ ਦੇ ਵਿਕਾਸ ਵਰਗੇ ਕਾਰਜਾਂ ਸਬੰਧੀ ਕਾਰਜਸ਼ੀਲ ਹੁੰਦੀ ਹੈ।

Power and Duty of Zilla Parishad and Block Samiti members

ਇਸੇ ਤਰਾਂ ਬਲਾਕ ਸੰਮਤੀ, ਬਲਾਕ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਰਜਸ਼ੀਲ ਹੁੰਦੀ ਹੈ। ਬਲਾਕ ਸੰਮਤੀ ਚੋਣਾਂ ਨੂੰ ਪੰਚਾਇਤੀ ਇੰਸਟੀਟਿਊਸ਼ਨ ਚੋਣਾਂ ਵੀ ਕਿਹਾ ਜਾਂਦਾ ਹੈ। ਇਸ ਵਿੱਚ ਵਿਚ ਚੁਣੇ ਗਏ ਮੈਂਬਰ ਬਲਾਕ ਦੇ ਸਥਾਨਕ ਵਿਕਾਸ ਕਾਰਜਾਂ ਨੂੰ ਚਲਾਉਣ ਲਈ ਜ਼ਿੰਮੇਵਾਰ ਹੁੰਦੇ ਹਨ। ਇਹ ਸਿਹਤ, ਸਿੱਖਿਆ, ਆਦਿ ਕਾਰਜਾਂ ਅਤੇ ਆਮ ਜਨਤਾ ਦੇ ਦਿਲਚਸਪੀ ਵਾਲੇ ਮੁੱਦਿਆਂ ਦੇ ਹੱਲ ਲਈ ਤਤਪਰ ਹੁੰਦੇ ਹਨ।

ਪੰਜਾਬ ਵਿਚ ਜਿਲਾ ਪ੍ਰੀਸ਼ਦ ਦੀ ਚੋਣ ਪ੍ਰਕਿਰਿਆ

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੰਚਾਇਤੀ ਰਾਜ ਵਿਧਾਨ ਅਨੁਸਾਰ, ਸੂਬੇ ਦੇ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਜਾਂਦੀਆਂ ਹਨ। ਇਸ ਵਿਚ ਜ਼ੋਨ ਅਤੇ ਵਾਰਡ ਬਣਾ ਕੇ ਸਿੱਧੀ ਚੋਂਣ ਪ੍ਰਕਿਰਿਆ ਰਾਹੀਂ ਮੈਂਬਰ ਚੁਣੇ ਜਾਂਦੇ ਹਨ। ਇਹ ਚੋਣਾਂ ਅਕਸਰ ਬੈਲਟ ਪੇਪਰ ਰਾਹੀਂ ਹੁੰਦੀਆਂ ਹਨ। ਪੰਜਾਬ ਵਿੱਚ ਹਾਲੀਆ ਚੋਣਾਂ 14 ਦਸੰਬਰ 2025 ਨੂੰ ਹੋਣਗੀਆਂ। ਇਹ ਚੋਣਾਂ 357 ਜ਼ੋਨਾਂ ਵਿਚ ਹੋਣ ਜਾ ਰਹੀਆਂ ਹਨ ਅਤੇ ਇਨ੍ਹਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨ ਹੋਣਗੇ। ਇਨ੍ਹਾਂ ਚੋਣਾਂ ਵਿਚ ਔਰਤਾਂ ਲਈ 50% ਰਾਖਵਾਂਕਰਨ ਲਾਗੂ ਕੀਤਾ ਗਿਆ ਹੈ। ਇਨ੍ਹਾਂ ਚੋਣਾ ਵਿਚ ਕੁੱਲ 1.36 ਕਰੋੜ ਵੋਟਰ ਹਿੱਸਾ ਲੈਣਗੇ।

ਚੋਣਾਂ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ

ਇਸ ਚੋਣ ਨੂੰ ਲੜਨ ਦੇ ਇਛੁੱਕ ਉਮੀਦਵਾਰ 1 ਦਸੰਬਰ ਤੋਂ 4 ਦਸੰਬਰ 2025 ਤੱਕ (ਦੁਪਹਿਰ 3 ਵਜੇ ਤੱਕ), ਵੀਡੀਓ ਗ੍ਰਾਫ਼ੀ ਨਾਲ ਅਤੇ ਸਵੈ-ਘੋਸ਼ਣਾ ਪੱਤਰ ਭਰ ਕੇ ਅਤੇ ਜਾਇਦਾਦ ਅਤੇ ਕੇਸਾਂ ਦੇ ਵੇਰਵੇ ਦੇ ਕੇ ਨਾਮਜ਼ਦਗੀਆਂ ਕਰਵਾ ਸਕਦੇ ਹਨ। ਇਨ੍ਹਾਂ ਨਾਮਜ਼ਦਗੀਆਂ ਦੀ ਪੜਤਾਲ 5 ਦਸੰਬਰ 2025 ਤੱਕ ਕੀਤੀ ਜਾ ਸਕਦੀ ਹੈ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਪ੍ਰਕਿਰਿਆ 6 ਦਸੰਬਰ 2025 ਤੱਕ ਜਾਰੀ ਰਹੇਗੀ।

ਚੋਣ ਪ੍ਰਚਾਰ ਅਤੇ ਵੋਟਾਂ ਦੀ ਪ੍ਰਕਿਰਿਆ

ਸਬੰਧਿਤ ਉਮੀਦਵਾਰ ਆਪਣਾ ਚੋਣ ਪ੍ਰਚਾਰ 6 ਦਸੰਬਰ ਤੋਂ 13 ਦਸੰਬਰ ਤੱਕ ਕਰ ਸਕਦੇ ਹਨ। ਇਸ ਤੋਂ ਬਾਅਦ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ, 19,181 ਪੋਲਿੰਗ ਬੂਥਾਂ ‘ਤੇ ਹੋਣਗੀਆਂ। ਵੋਟਾਂ ਦੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ ਹਰ ਜ਼ਿਲ੍ਹੇ ਵਿੱਚ ਪੁਲੀਸ ਅਬਜ਼ਰਵਰ (IAS/PCS ਅਧਿਕਾਰੀ), 96,000 ਮੁਲਾਜ਼ਮ ਅਤੇ 50,000 ਪੁਲੀਸ ਬਲ ਤਾਇਨਾਤ ਕੀਤਾ ਜਾਵੇਗਾ।

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਨੁਮਾਇੰਦਿਆਂ ਦੇ ਅਧਿਕਾਰ

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤੇ ਨੁਮਾਇੰਦੇ ਪੰਚਾਇਤੀ ਰਾਜ ਵਿਧਾਨ ਅਨੁਸਾਰ ਜ਼ਿਲ੍ਹੇ ਜਾਂ ਬਲਾਕ ਦੇ ਵਿਕਾਸ ਯੋਜਨਾਵਾਂ ਬਾਰੇ ਫੈਸਲੇ ਲੈਣ, ਬਜਟ ਪਾਸ ਕਰਨ ਅਤੇ ਸਥਾਨਕ ਮੁੱਦਿਆਂ ‘ਤੇ ਚਰਚਾ ਕਰਨ ਦਾ ਅਧਿਕਾਰ ਰੱਖਦੇ ਹਨ। ਉਹ ਚੋਣ ਕਰਕੇ ਚੇਅਰਮੈਨ/ਅਧਿਕਾਰੀ ਮੰਤਰੀ ਚੁਣਦੇ ਹਨ ਅਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਭਾਗੀਦਾਰ ਹੁੰਦੇ ਹਨ। ਇਹਨਾਂ ਨੂੰ ਜਨਤਾ ਦੀਆਂ ਸ਼ਿਕਾਇਤਾਂ ਸੁਣਨ ਅਤੇ ਰਿਪੋਰਟ ਤਿਆਰ ਕਰਨ ਦਾ ਅਧਿਕਾਰ ਵੀ ਹੁੰਦਾ ਹੈ।

ਇਲਾਕੇ ਅਤੇ ਲੋਕਾਂ ਪ੍ਰਤੀ ਇਨ੍ਹਾਂ ਦੀ ਜਵਾਬਦੇਹੀ

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤੇ ਨੁਮਾਇੰਦਿਆਂ ਦੀ ਵਿਕਾਸ ਕਾਰਜਾਂ, ਸੜਕਾਂ, ਪਾਣੀ ਸਪਲਾਈ, ਸਿਹਤ, ਸਿੱਖਿਆ ਅਤੇ ਖੇਤੀਬਾੜੀ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਨਿਗਰਾਨੀ ਕਰਨ ਸਬੰਧੀ ਵਿਸ਼ੇਸ਼ ਜਵਾਬਦੇਹੀ ਹੁੰਦੀ ਹੈ। ਇਸ ਦੇ ਨਾਲ-ਨਾਲ ਵਿਕਾਸ ਫੰਡਾਂ ਦੀ ਵੰਡ ਅਤੇ ਭ੍ਰਿਸ਼ਟਾਚਾਰ ਰੋਕਣਾ ਸ਼ਾਮਲ ਹੁੰਦਾ ਹੈ। ਇਸ ਤੋਂ ਇਲਾਵਾ ਆਮ ਜਨਤਾ ਦੀਆਂ ਮੁਸ਼ਕਿਲਾਂ ਸੁਣਨਾ, ਕੁਦਰਤੀ ਆਫ਼ਤਾਂ ਵਿੱਚ ਮਦਦ ਕਰਨਾ ਅਤੇ ਗ੍ਰਾਮ ਪੰਚਾਇਤਾਂ ਨਾਲ ਬਰਾਬਰ ਤਾਲਮੇਲ ਅਤੇ ਵਿਹਾਰ ਕਰਨਾ ਸ਼ਾਮਲ ਹੁੰਦਾ ਹੈ। ਬਲਾਕ ਸੰਮਤੀ ਨੁਮਾਇੰਦੇ ਬਲਾਕ ਪੱਧਰੀ ਕਾਰਜਾਂ ਜਿਵੇਂ ਸਥਾਨਕ ਬੁਨਿਆਦੀ ਢਾਂਚੇ ਅਤੇ ਯੋਜਨਾਵਾਂ ਲਈ ਜ਼ਿੰਮੇਵਾਰ ਹੁੰਦੇ ਹਨ, ਜਦਕਿ ਜ਼ਿਲ੍ਹਾ ਪਰਿਸ਼ਦ ਮੈਂਬਰ ਜ਼ਿਲ੍ਹਾ-ਵਿਆਪੀ ਨੀਤੀਆਂ ਬਣਾਉਂਣ ਲਈ ਜਿੰਮੇਵਾਰ ਹੁੰਦੇ ਹਨ। ਇਸ ਦੇ ਨਾਲ-ਨਾਲ ਇਨ੍ਹਾਂ ਨੂੰ ਵਾਰਸ਼ਿਕ ਰਿਪੋਰਟ ਜਾਰੀ ਕਰਨੀ ਪੈਂਦੀ ਹੈ ਅਤੇ ਨਿਰੰਤਰ ਜਵਾਬਦੇਹੀ ਲਈ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਵਿਚ ਰਹਿਣਾ ਪੈਂਦਾ ਹੈ।

ਬਲਾਕ ਸੰਮਤੀ ਪ੍ਰਧਾਨ ਦੇ ਵਿਸ਼ੇਸ਼ ਅਧਿਕਾਰ

ਬਲਾਕ ਸੰਮਤੀ ਦੇ ਪ੍ਰਧਾਨ (ਚੇਅਰਮੈਨ) ਨੂੰ ਪੰਚਾਇਤੀ ਰਾਜ ਵਿਧਾਨ ਅਨੁਸਾਰ ਬਲਾਕ ਪੱਧਰੀ ਵਿਕਾਸ ਯੋਜਨਾਵਾਂ ਨੂੰ ਮਨਜ਼ੂਰੀ ਦੇਣ, ਬਜਟ ਪਾਸ ਕਰਨ ਅਤੇ ਸਥਾਨਕ ਢਾਂਚੇ (ਸੜਕਾਂ, ਪਾਣੀ, ਸਿਹਤ) ਨਾਲ ਜੁੜੇ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ। ਉਹ 25,000 ਰੁਪਏ ਤੱਕ ਦੀਆਂ ਤੁਰੰਤ ਪ੍ਰਵਾਨਗੀਆਂ ਦੇ ਸਕਦੇ ਹਨ, ਪਰ ਅਗਲੀ ਮੀਟਿੰਗ ਵਿੱਚ ਇਸ ਸਬੰਧੀ ਸੰਮਤੀ ਨੂੰ ਰਿਪੋਰਟ ਕਰਨੀ ਜ਼ਰੂਰੀ ਹੁੰਦੀ ਹੈ। ਪ੍ਰਧਾਨ ਸੰਮਤੀ ਦੀਆਂ ਮੀਟਿੰਗਾਂ ਦੀ ਅਗਵਾਈ ਕਰਦੇ ਹਨ ਅਤੇ ਗ੍ਰਾਮ ਪੰਚਾਇਤਾਂ ਨਾਲ ਤਾਲਮੇਲ ਕਰਕੇ ਸਰਕਾਰੀ ਯੋਜਨਾਵਾਂ ਲਾਗੂ ਕਰਦੇ ਹਨ। ਬਲਾਕ ਸੰਮਤੀ ਮੈਂਬਰ ਵਿਕਾਸ ਯੋਜਨਾਵਾਂ ‘ਤੇ ਵੋਟ ਪਾਉਣ, ਚੇਅਰਮੈਨ ਚੁਣਨ ਅਤੇ ਸਥਾਨਕ ਮੁੱਦਿਆਂ (ਸਿਹਤ, ਸਿੱਖਿਆ, ਸਵੱਛਤਾ) ਬਾਰੇ ਚਰਚਾ ਕਰਨ ਦਾ ਅਧਿਕਾਰ ਰੱਖਦੇ ਹਨ। ਉਹਨਾਂ ਨੂੰ ਜਨਤਾ ਦੀਆਂ ਸ਼ਿਕਾਇਤਾਂ ਸੁਣਨ ਅਤੇ ਰਿਪੋਰਟ ਤਿਆਰ ਕਰਨ ਦਾ ਹੱਕ ਹੁੰਦਾ ਹੈ।

Administrative_structure_of_India
Administrative_structure_of_India in Map

 

ਇਹ ਵੀ ਪੜ੍ਹੋ>

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *