ਪੁੱਤ ਜੰਮਣ ਤਾਂ ਮਿਲਣ ਵਧਾਈਆਂ…ਧੀ ਜੰਮੇ ਤਾਂ ਕਰਦੇ ਦੁੱਖ/ Poetry By Jasbir Wattanwalia
ਪੁੱਤ ਜੰਮਣ ਤਾਂ ਮਿਲਣ ਵਧਾਈਆਂ
ਖੁਸ਼ੀਆਂ ਹੋਵਣ ਦੂਣ ਸਵਾਈਆਂ
ਧੀ ਜੰਮੇ ਤਾਂ ਕਰਦੇ ਦੁੱਖ
ਕਦੇ ਵਧਾਈਆਂ ਕਦੇ ਬੁਰਾਈਆਂ
ਇੱਕੋ ਮਾਂ ਤੇ ਇੱਕੋ ਕੁੱਖ
ਨਾ 13ਵਾਂ ਨਾ ਕੋਈ ਲੋਹੜੀ
ਨਾ ਲੱਡੂ ਨਾ ਗੁੜ ਦੀ ਰੋੜੀ
ਨਾ ਕੋਈ ਦਾਨ ਕਿਸੇ ਨੂੰ ਮੁੱਠ
ਕਦੇ ਵਧਾਈਆਂ ਕਦੇ ਬੁਰਾਈਆਂ
ਇੱਕੋ ਮਾਂ ਤੇ ਇੱਕੋ ਕੁੱਖ
ਨੱਚਦੇ ਖੁਸਰੇ ਗਾਉਂਦੇ ਭੰਡ
ਪੁੱਤ ਜੰਮਣ ਤਾਂ ਪੈਂਦੀ ਠੰਡ
ਧੀ ਜੰਮੇ ਤਾਂ ਕਰਦੇ ਦੁੱਖ
ਕਦੇ ਵਧਾਈਆਂ ਕਦੇ ਬੁਰਾਈਆਂ
ਇੱਕੋ ਮਾਂ ਤੇ ਇੱਕੋ ਕੁੱਖ
ਕੋਝੀਆਂ ਰੀਤਾਂ ਕੋਝੀ ਚਾਲ
ਪੁੱਤਾਂ ਨੂੰ ਇਹ ਆਖਣ ਲਾਲ
ਧੀਆਂ ਨੂੰ ਪੱਥਰ ਤੇ ਬੁੱਤ
ਕਦੇ ਵਧਾਈਆਂ ਕਦੇ ਬੁਰਾਈਆਂ
ਇੱਕੋ ਮਾਂ ਤੇ ਇੱਕੋ ਕੁੱਖ
ਇੱਕ ਪੱਖੀ ਤੇ ਕਾਣੀ ਸੋਚ
ਵਾਟਾਂ ਵਾਲੀਆ ਊਣੇ ਲੋਕ
ਝੂਠ ਦੀ ਹਾਮੀ ਸੱਚ ਤੇ ਚੁੱਪ
ਕਦੇ ਵਧਾਈਆਂ ਕਦੇ ਬੁਰਾਈਆਂ
ਇੱਕੋ ਮਾਂ ਤੇ ਇੱਕੋ ਕੁੱਖ
ਪਿਛਲੇ ਸਮੇ ਸਾਡੇ ਸਮਾਜ ਵਿਚ ਧੀ ਜੰਮਣ ਮੌਕੇ ਮਾਂ ਨਾਲ ਬਹੁਤ ਕੋਝਾ ਸਲੂਕ ਕੀਤਾ ਜਾਂਦਾ ਸੀ। ਜਾਗਰੂਤਾ ਵੱਧਣ ਕਾਰਨ ਮੌਜੂਦਾ ਦੌਰ ਵਿਚ ਸਮਾਜਿਕ ਚੇਤਨਾ ਦਾ ਪੱਧਰ ਕੁਝ ਉੱਚਾ ਹੋਇਆ ਹੈ ਅਤੇ ਭੇਦਭਾਵ ਕਾਫੀ ਘੱਟ ਗਿਆ ਹੈ ਪਰ ਅਜੇ ਵੀ ਇਹ ਸਮਾਜਿਕ ਕੋਹੜ ਬਾਕੀ ਹੈ। ਇਸ ਸਮਾਜਿਕ ਕੋਹੜ ਨੂੰ ਦਰਸਾਉਂਦੀ ਇਹ ਰਚਨਾ ਕਰੀਬ 20 ਕੁ ਸਾਲ ਪਹਿਲਾਂ ਲਿਖੀ ਸੀ।
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ :ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ…
- ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : If you saying I am Punjabi ! ਜੇ ਤੂੰ ਆਖੇਂ ਮੈਂ ਪੰਜਾਬੀ ਹਾਂ !
- ਇਹ ਵੀ ਪੜ੍ਹੋ : Your agriculture has become toxic/ਤੇਰੀ ਖੇਤੀ ਅਮਲੀ ਹੋ ਗਈ
- ਇਹ ਵੀ ਪੜ੍ਹੋ : Stick of law nothing to do elephants/ਕਾਨੂੰਨ ਦਾ ਡੰਡਾ/ਕਵਿਤਾ
- ਇਹ ਵੀ ਪੜ੍ਹੋ : Life does not exist without trees – ਜੇ ਕਿਧਰੇ ਇਹ ਰੁੱਖ ਨਾ ਹੁੰਦੇ
- ਇਹ ਵੀ ਪੜ੍ਹੋ : Ghost in Your Country/ਤੇਰੇ ਦੇਸ਼ ਵਸਦੇ ਭੂਤਨੇ
- ਇਹ ਵੀ ਪੜ੍ਹੋ : Freedom of 1947 is Pain of Punjab- ਤੈਨੂੰ ਮਿਲੀ ਅਜ਼ਾਦੀ…
- ਇਹ ਵੀ ਪੜ੍ਹੋ : Policy Setting and Destruction of resources- ਨੀਤੀ ਨਿਰਧਾਰਣ
- ਇਹ ਵੀ ਪੜ੍ਹੋ : Partition is a pain of Punjab
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ


Very nice