I am searching for your existence, O Lord…I have lost my existence/Punjabi Poetry by Jasbir Wattanwalia
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ, ਮੈਂ ਆਪਣੀ ਹੋਂਦ ਗਵਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ,
ਮੈਂ ਆਪਣੀ ਹੋਂਦ ਗਵਾ ਬੈਠਾ
ਤੂੰ ਪਤਾ ਨਹੀਂ ਕਿਹੜੇ ਘਰ ਅੰਦਰ
ਅੰਦਰਾਂ ਵਿੱਚ ਅੰਦਰ ਜਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ…
ਕੋਈ ਇੱਕ ਰਾਖੇ ਕੋਈ ਦੋ ਰਾਖੇ
ਤੂੰ ਪੰਜ-ਪੰਜ ਰਾਖੇ ਰੱਖਦਾ ਏਂ
ਮੈਨੂੰ ਮਿਲਣ ਨਾ ਦਿੰਦੇ ਇਹ ਪੰਜੇ
ਮੈਂ ਆਪਣਾ ਜੋਰ ਲਗਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ…
ਕੋਈ ਇੱਕ ਪਰਦਾ ਕੋਈ ਦੋ ਪਰਦਾ
ਤੂੰ ਲੱਖ ਪਰਦੇ ਵਿੱਚ ਲੁਕਿਆ ਏਂ
ਮੈਂ ਦਰ ਤੇਰੇ… ਤੂੰ ਘਰ ਮੇਰੇ
ਮੈਥੋਂ ਹੀ ਹੋਂਦ ਲੁਕਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ…
ਕੋਈ ਇੱਕ ਰੂਪਾ ਕੋਈ ਦੋ ਰੂਪਾ
ਤੂੰ ਰੂਪਾਂ ਤੋਂ ਬਹੁਰੂਪਾ ਏਂ …
ਕਦੇ ਨਿਰਗੁਣ ਤੂੰ ਕਦੇ ਸਰਗੁਣ ਤੂੰ
ਕਣ ਕਣ ਵਿੱਚ ਆਪ ਸਮਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ…
ਕੋਈ ਇੱਕ ਕਾਫਰ ਕੋਈ ਦੋ ਕਾਫਰ
ਮੈਂ ਕਾਫਰ ਦੇ ਸਿਰ ਕਾਫਰ ਹਾਂ
ਜੋ ਬਾਤ ਅਨੂਠੀ ਮੇਰੇ ਲਈ
ਕਿਉਂ ਮੈਨੂੰ ਬੁਝਣੀ ਪਾ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ…
ਕੋਈ ਇੱਕ ਵਾਟਾਂ ਕੋਈ ਦੋ ਵਾਟਾਂ
ਮੈਂ ‘ਵਾਟਾਂਵਾਲੀਆ’ ਹੀ ਹੋਇਆ
ਤੂੰ ਨੇੜਿਓਂ ਨੇੜੇ ਬੈਠਾ ਸੀ
ਮੈਂ ਭੱਜ-ਭੱਜ ਸਾਹੋ ਸਾਹ ਬੈਠਾ
ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ
ਮੈਂ ਆਪਣੀ ਹੋਂਦ ਗਵਾ ਬੈਠਾ…
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : ਅੱਜ ਆਖਾਂ ਸਿੰਘ ਰਣਜੀਤ ਨੂੰ/Let me Tell Maharaja Ranjit Singh
- ਇਹ ਵੀ ਪੜ੍ਹੋ :Poverty and politics : ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ…
- ਇਹ ਵੀ ਪੜ੍ਹੋ : Life Is To Short to Live -ਕੁਝ ਇਸੇ ਹੀ ਪਲ ਵਿੱਚ ਜੀ ਲਵਾਂ
- ਇਹ ਵੀ ਪੜ੍ਹੋ : ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ, ਮੈਂ ਆਪਣੀ ਹੋਂਦ ਗਵਾ ਬੈਠਾ…
- ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ
- ਇਹ ਵੀ ਪੜ੍ਹੋ : Farmers Hard Work- ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ
- ਇਹ ਵੀ ਪੜ੍ਹੋ : Rain/ਬਰਸਾਤ/The Classic Poetry By Jasbir Wattanwalia
- ਇਹ ਵੀ ਪੜ੍ਹੋ : Homeless People – ਬੇਘਰ ਲੋਕ – Jasbir Wattanwalia

