What is the fuss about the song Vande Mataram

ਗੀਤ ਵੰਦੇ ਮਾਤਰਮ ਦਾ ਕੀ ਰੌਲ਼ਾ ? 

ਲੇਖ- ਜਸਬੀਰ ਵਾਟਾਂਵਾਲੀਆ

Read in detail : What is the fuss about the song Vande Mataram?

“ਵੰਦੇ ਮਾਤਰਮ” ਰਾਸ਼ਟਰੀ ਗੀਤ ਦੇ 150 ਸਾਲ ਪੂਰੇ ਹੋਣ ‘ਤੇ 8 ਦਸੰਬਰ 2025 ਨੂੰ ਭਾਰਤੀ ਸੰਸਦ ਵਿੱਚ ਇਸ ਉੱਤੇ 10 ਘੰਟੇ ਬਹਿਸ ਹੋਈ। ਇਸ ਗੀਤ ਨੂੰ ਲੈ ਕੇ ਕਾਂਗਰਸ ਅਤੇ ਵਿਰੋਧੀ ਦਲਾਂ ਨੇ ਗੀਤ ਦੇ ਸਿਰਫ ਪਹਿਲੇ ਦੋ ਪੈਰ੍ਹਿਆਂ ਦੇ ਸਹੀ ਹੋਣ ਬਾਰੇ ਸਟੈਂਡ ਲਿਆ। ਉਨ੍ਹਾਂ ਕਿਹਾ ਕਿ 1875 ਵਿਚ ਪਹਿਲਾਂ ਸਿਰਫ ਇਸ ਗੀਤ ਦੇ ਸਿਰਫ 2 ਪੈਰ੍ਹੇ ਹੀ ਲਿਖੇ ਗਏ ਸਨ ਅਤੇ ਬਾਕੀ ਦੇ 3 ਪੈਰ੍ਹੇ 1882 ਵਿਚ 8 ਸਾਲ ਬਾਅਦ ਅਨੰਦ ਮੱਠ ਉਪਨਿਆਸ ਵਿਚ ਦੋਬਾਰਾ ਲਿਖੇ ਗਏ ਸਨ।  ਇਨ੍ਹਾਂ ਦਾ ਮੰਨਣਾ ਹੈ ਕਿ ਦੂਜੇ ਧਰਮਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਤਿੰਨ ਪੈਰ੍ਹਿਆਂ ਨੂੰ ਗੀਤ ਵਿਚੋਂ ਹਟਾਇਆ ਗਿਆ ਸੀ। ਉਹ ਇਸ ਨੂੰ ਬਹੁ-ਧਰਮੀ ਦੇਸ਼ ਵਿੱਚ ਸੰਤੁਲਨ ਬਣਾਈ ਰੱਖਣ ਲਈ ਜਰੂਰੀ ਮੰਨਦੇ ਹਨ। ਇਸ ਸਾਰੇ ਗੀਤ ਦੇ ਸਾਰੇ ਪੈਰ੍ਹਿਆਂ ਦੇ ਸਮਰਥਕ ਪੱਖ ਵਜੋਂ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਨੇ ਮੋਰਚਾ ਸੰਭਾਲਿਆ।

ਕਿਸਨੇ ਅਤੇ ਕਦੋਂ ਲਿਖਿਆ ਸੀ ਗੀਤ ਵੰਦੇ ਮਾਤਰਮ ਅਤੇ ਕੀ ਖਾਸ ਹੈ ਇਸ ਗੀਤ ਵਿਚ ?

ਵੰਦੇ ਮਾਤਰਮ ਗੀਤ ਬੰਕਿਮ ਚੰਦਰ ਚਟਰਜੀ ਵੱਲੋਂ 1875 ਵਿੱਚ ਬੰਗਾਲੀ ਭਾਸ਼ਾ ’ਚ ਲਿਖਿਆ ਹੋਇਆ ਗੀਤ ਹੈ। ਪਿਛਲੇ ਕਈ ਦਹਾਕਿਆਂ ਤੋਂ ਵੰਦੇ ਮਾਤਰਮ ਗੀਤ ਨੂੰ ਰਾਸ਼ਟਰੀ ਗੀਤ ਵਜੋਂ ਮਾਨਤਾ ਮਿਲੀ ਹੋਈ ਹੈ। ਇਸ ਗੀਤ ਦੇ ਪਹਿਲੇ 2 ਪੈਰ੍ਹਿਆਂ ਨੂੰ ਰਾਸ਼ਟਰੀ ਮਾਨਤਾ ਮਿਲ ਗਈ ਸੀ ਜਦਕਿ ਬਾਕੀ ਤਿੰਨ ਅੰਤਰਿਆਂ ਨੂੰ 1937 ਵਿੱਚ ਕਾਂਗਰਸ ਵੱਲੋਂ ਇਸ ਲਈ ਗੀਤ ਵਿਚ ਹਟਾ ਦਿੱਤਾ ਗਿਆ ਸੀ ਕਿ ਇਹ ਪੈਰ੍ਹੇ ਹਿੰਦੂ ਦੇਵੀਆਂ (ਦੁਰਗਾ, ਕਮਲਾ) ਆਦਿ ਨੂੰ ਸਿੱਧੇ ਸੰਬੋਧਿਤ ਹੋ ਕੇ ਲਿਖੇ ਗਏ ਹਨ ਅਤੇ ਉਨ੍ਹਾਂ ਦੀ ਮਹਿਮਾ ਕਰ ਰਹੇ ਹਨ। ਗੀਤ ਦੇ ਪਹਿਲੇ ਪੈਰ੍ਹਿਆਂ ਵਿਚ ਭਾਰਤ ਨੂੰ ਮਾਤਾ ਮੰਨਦੇ ਹੋਏ ਇਸ ਦੀ ਵੰਦਨਾ ਕੀਤੀ ਗਈ ਹੈ ਅਤੇ ਭਾਰਤ ਨੂੰ ਇੱਕ ਦੇਵੀ ਵਾਂਗ ਵਰਣਨ ਕੀਤਾ ਹੋਇਆ ਹੈ।

What is the fuss about the song Vande Mataram?

ਕਿਸ-ਕਿਸ ਨੇ ਕੀਤਾ ਸੀ ਗੀਤ ਦੇ ਤਿੰਨ ਪੈਰ੍ਹਿਆਂ ਨੂੰ ਹਟਾਉਣ ਦਾ ਵਿਰੋਧ

ਵੰਦੇ ਮਾਤਰਮ ਗੀਤ ਦਾ ਤੀਜਾ, ਚੌਥਾ ਅਤੇ ਪੰਜਵਾਂ ਪੈਰ੍ਹਾ ਮੁੱਖ ਤੌਰ ’ਤੇ ਮੁੱਖ ਭਾਰਤੀ ਆਗੂਆਂ ਅਤੇ ਵਿਦਵਾਨਾਂ, ਮੁਸਲਿਮ ਭਾਈਚਾਰੇ ਅਤੇ ਇਸਲਾਮੀ ਵਿਦਵਾਨ/ਸੰਗਠਨਾਂ ਦੇ ਵਿਰੋਧ ਕਾਰਨ ਹਟਾਏ ਗਏ ਸਨ।  ਇਤਿਹਾਸ ਮੁਤਾਬਕ 1937 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਕ ਫੈਸਲੇ ਵਿੱਚ, ਮੁਹੱਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਨੇ ਪੂਰੇ ਗੀਤ ਨੂੰ ਰਾਸ਼ਟਰੀ ਗੀਤ ਵਜੋਂ ਅਪਣਾਉਣ ਵਿਰੋਧ ਕੀਤਾ, ਕਿਉਂਕਿ ਬਾਕੀ ਅੰਤਰੇ ਇੱਕੋ ਰੱਬੀ ਦੇ ਵਿਸ਼ਵਾਸ ਵਾਲੇ ਭਾਰਤੀਆਂ ਲਈ ਅਣਉਚਿਤ ਸਨ। ਇਸ ਤੋਂ ਪਹਿਲਾਂ ਸਾਲ 1920 ਦੌਰਾਨ ਖਿਲਾਫ਼ਤ ਐਂਡੀਅਨ ਅੰਦੋਲਨ ਦੌਰਾਨ ਅਖ਼ਲਾਕ-ਏ-ਹੱਕੀਕੀਆ ਅਤੇ ਜਾਮੀਅਤ ਉਲੇਮਾ-ਏ-ਹਿੰਦ ਵਰਗੇ ਇਸਲਾਮੀ ਗਰੁੱਪਾਂ ਨੇ ਵੀ ਇਸ ਨੂੰ ਮੂਰਤੀ-ਪੂਜ਼ਾ ਨਾਲ ਜੋੜ ਕੇ ਇਸ ਗੀਤ ਦਾ ਵਿਰੋਧ ਕੀਤਾ ਸੀ।

ਰਬਿੰਦਰਨਾਥ ਟੋਗਰ ਨੇ ਵੀ ਕੀਤਾ ਸੀ ਵਿਰੋਧ

ਰਬਿੰਦਰਨਾਥ ਟੈਗੋਰ ਨੇ 1937 ਵਿੱਚ ਲਿਖੇ ਇੱਕ ਲੇਖ ਵਿੱਚ ਪੂਰੇ ਗੀਤ ਨੂੰ ਸਵੀਕਾਰਨ ਦਾ ਵਿਰੋਧ ਕੀਤਾ ਸੀ। ਉਨ੍ਹਾ ਦਾ ਮੱਤ ਸੀ ਕਿ ਇਹ ਇੱਕ ਸਾਹਿਤਕ ਰਚਨਾ ਹੈ ਪਰ ਰਾਸ਼ਟਰੀ ਗੀਤ ਵਜੋਂ ਅਣਉਪਯੋਗੀ ਹੈ ਕਿਉਂਕਿ ਇਸ ਵਿੱਚ ਭੂਮੀ ਨੂੰ ਦੇਵੀ ਵਜੋਂ ਪੂਜਣ ਵਾਲੇ ਭਾਵ ਮੌਜੂਦ ਹਨ, ਜੋ ਸਹੀ ਨਹੀਂ। ਉਹ ਚਾਹੁੰਦੇ ਸਨ ਕਿ ਰਾਸ਼ਟਰੀ ਗੀਤ ਸਾਰੇ ਭਾਰਤੀਆਂ ਨੂੰ ਇਕੱਠਾ ਕਰੇ, ਨਾ ਕਿ ਵੰਡੇ।

ਸੁਭਾਸ ਚੰਦਰ ਬੋਸ ਨੇ ਵੀ ਕੀਤਾ ਸੀ ਵਿਰੋਧ

ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਵੀ ਇਸ ਪੂਰੇ ਗੀਤ ਨੂੰ ਰਾਸ਼ਟਰੀ ਗੀਤ ਵਜੋਂ ਅਪਣਾਉਣ ਵਿਰੋਧ ਕੀਤਾ ਅਤੇ ਇਕ ਖਾਸ ਵਰਗ ਨਾਲ ਜੁੜੇ ਹੋਣ ਕਰਕੇ ਇਸ ਨੂੰ ਹਿੰਦੂ-ਕੇਂਦਰਿਤ ਮੰਨਿਆ ਸੀ। ਉਹ ਜਨਤਾ ਤੋਂ ਰਾਸ਼ਟਰੀ ਗੀਤ ਲਈ ਵੋਟਿੰਗ ਕਰਵਾਉਣ ਦੇ ਹੱਕ ਵਿੱਚ ਸਨ। ਉਨ੍ਹਾ ਨੇ ਗੀਤ ਦੇ ਧਾਰਮਿਕ ਰੰਗ ਨੂੰ ਰਾਸ਼ਟਰੀ ਏਕਤਾ ਲਈ ਖ਼ਤਰਨਾਕ ਦੱਸਿਆ ਸੀ।

ਡਾ. ਅੰਬੇਡਕਰ ਨੇ ਵੀ ਕੀਤਾ ਸੀ ਵਿਰੋਧ

ਡਾ. ਬੀ.ਆਰ. ਅੰਬੇਡਕਰਅੰਬੇਡਕਰ ਨੇ ਇਸ ਗੀਤ ਦੇ ਸਬੰਧ ਵਿਚ ਸਪੱਸ਼ਟ ਵਿਰੋਧ ਜ਼ਾਹਰ ਕੀਤਾ ਸੀ। ਉਨ੍ਹਾ ਕਿਹਾ ਕਿ ਇਸ ਗੀਤ ਵਿੱਚ ਮਾਂ ਨੂੰ ਦੇਵੀ ਵਜੋਂ ਪੂਜਣ ਵਾਲੇ ਸ਼ਬਦ ਅਸਪੜਸ਼ ਅਤੇ ਦਲਿਤ ਭਾਈਚਾਰੇ ਲਈ ਅਪਮਾਨਜਨਕ ਹਨ। ਉਹ ਚਾਹੁੰਦੇ ਸਨ ਕਿ ਸਾਡਾ ਰਾਸ਼ਟਰੀ ਗੀਤ ਨਿਰਪੱਖ ਹੋਣਾ ਚਾਹੀਦਾ ਹੈ।

ਇਸ ਸਭ ਨਤੀਜੇ ਵਜੋਂ ਹੀ ਕਾਂਗਰਸ ਨੇ ਸਿਰਫ਼ ਪਹਿਲੇ ਦੋ ਅੰਤਰੇ ਹੀ ਰਾਸ਼ਟਰੀ ਗੀਤ ਲਈ ਮੰਨਜੂਰ  ਕੀਤੇ ਸਨ। ਇਸ ਗੀਤ ਦੇ ਬਾਕੀ 3 ਅੰਤਰੇ ਹਿੰਦੂ ਦੇਵੀਆਂ ਨਾਲ ਸਬੰਧਤ ਹੋਣ ਕਾਰਨ 1937 ਵਿੱਚ ਨਾ ਮੰਨਜੂਰ ਕੀਤੇ ਗਏ ਸਨ।

ਇਹ ਹਨ ਇਸ ਗੀਤ ਦੀ ਸਵੀਕਾਰੇ ਗਏ ਪੈਰ੍ਹੇ

  1. ਵੰਦੇ ਮਾਤਰਮ! ਵੰਦੇ ਮਾਤਰਮ!
    ਸੁਜਲਾਂ ਸੁਫਲਾਂ ਮਲਯਜ ਸ਼ੀਤਲਾਂ ਸ਼ਸ੍ਜਿਸ਼ਿਆਮਲਾਂ ਮਾਤਰਮ।।
    ਸ਼ੁੱਭ੍ਰ ਜਿਯੋਤਸਨਾ ਪੁਲਕਿਤ ਯਾਮਿਨੀਂ ਫੁੱਲਕੁਸੁਮਿਤ ਦ੍ਰੁਮਦਲ ਸ਼ੋਭਿਨੀਂ।।
    ਸੁਹਾਸਿਨੀਂ ਸੁਮਧੁਰ ਭਾਸ਼ਿਣੀਂ ਸੁਖਦਾਂ ਵਰਦਾਂ ਮਾਤਰਮ।।੧।।
  2. ਵੰਦੇ ਮਾਤਰਮ! ਵੰਦੇ ਮਾਤਰਮ!
    ਕੋਟਿ ਕੋਟਿ ਕੰਠ ਕਲਕਲ ਨਿਨਾਦ ਕਰਾਲੇ, ਕੋਟਿ ਕੋਟਿ ਭੁਜੈਧ੍ਰਿਤ ਖਰਕਰ ਵਾਲੇ।
    ਅਬਲਾ ਏਨ ਮਾਂ ਏਤੋ ਬਲੇ। ਬਹੁਬਲ ਧਾਰਿਣੀਂ ਨਮਾਮਿ ਤਾਰਿਣੀਂ ਰਿਪੁਦਲ ਵਾਰਿਣੀਂ ਮਾਤਰਮ।।੨।।

ਇਹ ਹਨ ਇਸ ਗੀਤ ਦੇ ਹਟਾਏ ਗਏ 3 ਵਿਵਾਦਤ ਪੈਰ੍ਹੇ

  1. ਤੁਮਿ ਵਿਦਿਆ ਤੁਮਿ ਧਰਮ, ਤੁਮਿ ਹ੍ਰਿਦੇ ਤੁਮਿ ਮਰਮ। ਤ੍ਵੰ ਹਿ ਪ੍ਰਾਣਾ ਸ਼ਰੀਰੇ।
    ਬਾਹੂਤੇ ਤੁਮਿ ਮਾਂ ਸ਼ਕਤੀ, ਹ੍ਰਿਦਏ ਤੁਮਿ ਮਾਂ ਭਕਤੀ। ਤੋਮਾਰ ਐ ਪ੍ਰਤਿਮਾ ਗੜ੍ਹੀ ਮੰਦਰੇ ਮੰਦਰੇ।।੩।।
  2. ਵੰਦੇ ਮਾਤਰਮ! ਵੰਦੇ ਮਾਤਰਮ!
    ਤ੍ਵੰ ਹਿ ਦੁਰਗਾ ਦਸ ਪ੍ਰਹਰਣ ਧਾਰਿਣੀ, ਕਮਲਾ ਕਮਲਦਲ ਵਿਹਾਰਿਣੀ। ਵਾਣੀ ਵਿਦਿਆਦਾਇਨੀ।
    ਨਮਾਮਿ ਤ੍ਵਾਂ ਨਮਾਮਿ ਕਮਲਾਂ ਅਮਲਾਂ ਅਤੁਲਾਂ ਸੁਜਲਾਂ ਸੁਫਲਾਂ ਮਾਤਰਮ।।੪।।
  3. ਵੰਦੇ ਮਾਤਰਮ! ਵੰਦੇ ਮਾਤਰਮ!
    ਸ਼ਿਆਮਲਾਂ ਸਰਲਾਂ ਸੁਸਮਿਤਾਂ ਭੂਸ਼ਿਤਾਂ। ਧਰਣੀਂ ਭਰਣੀਂ ਮਾਤਰਮ।।੫।।

ਕੀ ਹਨ ਇਸ ਗੀਤ ਦੇ ਸਵੀਕਾਰੇ ਗਏ ਪਹਿਲੇ 2 ਪੈਰ੍ਹਿਆਂ ਦੇ ਅਰਥ ?

ਸਵੀਕਾਰੇ ਗਏ ਪਹਿਲੇ ਪੈਰ੍ਹੇ ਦੇ ਅਰਥ:

ਭਾਰਤ ਮਾਂ ਨੂੰ ਵੰਦਨਾ! ਜੋ ਪਾਣੀ ਨਾਲ ਭਰਪੂਰ ਹੈ, ਫਲਾਂ ਨਾਲ ਲਦੀ ਹੋਈ ਹੈ, ਮਲਯ ਪਹਾੜੀਆਂ ਦੀ ਸ਼ੀਤਲ ਹਵਾ ਪ੍ਰਦਾਨ ਕਰ ਰਹੀ ਹੈ ਅਤੇ ਉਪਜਾਊ ਭੂਮੀ ਵਾਲੀ ਫਸਲਾਂ ਨਾਲ ਹਰੀ ਭਰੀ ਹੈ। ਚੰਨ ਦੀ ਚਾਨਣੀ ਨਾਲ ਭਰੀਆਂ ਰਾਤਾਂ ਵਾਲੀ ਹੈ, ਫੁੱਲਾਂ ਵਾਲੇ ਰੁੱਖਾਂ ਨਾਲ ਸੁੰਦਰ ਹੈ, ਹੱਸਦੇ ਚਿਹਰੇ ਵਾਲੀ ਹੈ, ਮਿੱਠੀ ਬੋਲੀ ਵਾਲੀ ਹੈ, ਸੁਖ ਅਤੇ ਵਰਦਾਨ ਦੇਣ ਵਾਲੀ ਮਾਂ ਹੈ।

ਸਵੀਕਾਰੇ ਹੋਏ ਦੂਜੇ ਪੈਰ੍ਹੇ ਦੇ ਅਰਥ :

ਸੱਤ ਕੋਟੀਆਂ ਦੀ ਚਹਿਲ-ਪਹਿਲ ਵਾਲੀ, ਚੌਦਾ ਕੋਟੀਆਂ ਭੁਜਾਵਾਂ ਵਿੱਚ ਤਲਵਾਰ ਫੜਨ ਵਾਲੀ। ਬੇਬਾਕ ਮਾਂ ਤੇਰੇ ਅੰਦਰ ਇੰਨੀ ਤਾਕਤ ਕਿੱਥੋਂ ਆਈ ? ਬਹੁਤ ਸ਼ਕਤੀਸ਼ਾਲੀ, ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲੀਏ ਮਾਂ ਤੈਨੂੰ ਨਮਸ਼ਕਾਰ।

ਹਟਾਏ ਗਏ ਪੈਰ੍ਹਿਆਂ ਦੇ ਅਰਥ

ਹਟਾਏ ਗਏ ਪਹਿਲੇ ਪੈਰ੍ਹੇ ਦੇ ਅਰਥ :

ਤੂੰ ਵਿਦਿਆ ਹੈਂ, ਧਰਮ ਹੈਂ, ਦਿਲ ਵਿੱਚ ਵੱਸਦੀ ਹੈਂ, ਤੂੰ ਜੀਵਨ ਹੈਂ। ਤੇਰੀਆਂ ਬਾਹਾਂ ਵਿੱਚ ਸ਼ਕਤੀ, ਦਿਲ ਵਿੱਚ ਭਗਤੀ ਹੈ, ਤੇਰੀਆਂ ਮੂਰਤੀਆਂ ਮੰਦਰਾਂ ਵਿੱਚ ਬਣਾਈਆਂ ਜਾਣਗੀਆਂ।

ਹਟਾਏ ਗਏ ਦੂਜੇ ਪੈਰ੍ਹੇ ਦੇ ਅਰਥ:

ਤੂੰ ਦੁਰਗਾ ਹੈਂ, ਦਸ ਹਥਿਆਰਾਂ ਵਾਲੀ ਲਕਸ਼ਮੀ ਹੈਂ, ਕਮਲ ਤਲਾਬ ਵਿੱਚ ਖੇਡਦੀ ਸਰਸਵਤੀ ਵਿਦਿਆ ਦੇਣ ਵਾਲੀ ਹੈ। ਨਮਸ਼ਕਾਰ ਤੈਨੂੰ, ਨਿਰਮਲ ਅਤੇ ਬੇਮਿਸਾਲ ਮਾਂ ਨੂੰ।

ਹਟਾਏ ਗਏ ਤੀਜ਼ੇ ਪੈਰ੍ਹੇ ਦੇ ਅਰਥ:

ਹਰੇ-ਭਰੇ ਸਾਦੇ, ਹੱਸਦੇ, ਆਭੂਸ਼ਣਾਂ ਨਾਲ ਸਜੀ ਹੋਈ ਮਾਂ ਨੂੰ ਵੰਦਨਾ, ਧਰਤੀ ਨੂੰ ਧਾਰਣ ਕਰਨ ਵਾਲੀਆਂ।

ਸੰਸਦ ਵਿਚ ਹੋਈ ਬਹਿਸ ਵਿਚ ਇਸ ਸਾਰੇ ਗੀਤ ਦੇ ਸਮਰਥਕ ਪੱਖ ਵਜੋਂ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਨੇ ਭਾਗ ਲਿਆ। ਉਨ੍ਹਾਂ ਨੇ ਇਸ ਸਾਰੇ ਗੀਤ ਨੂੰ ਰਾਸ਼ਟਰੀ ਭਾਵਨਾ, ਸੱਭਿਆਚਾਰਕ ਮਾਣ ਅਤੇ ਏਕਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਾਂਗਰਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ  1937 ਵਿਚ ਇਸ ਫ਼ੈਸਲੇ ਨਾਲ ਖਾਸ ਵੰਡ ਪੈਦਾ ਕੀਤੀ ਗਈ ਹੈ।

ਪੰਜਾਬੀ ਮਾਂ ਬੋਲੀ ਵਿਚ ਲਿਖੇ ਇਹ ਵਿਸ਼ੇਸ਼ ਆਰਟੀਕਲ ਵੀ ਪੜ੍ਹੋ>

ਇਸ ਆਰਟੀਕਲ ਬਾਰੇ ਹੋਰ ਵਿਸਥਾਰ ਦੇਖਣ ਲਈ ਇਸ ਲਿੰਕ ’ਤੇ ਕਲਿਕ ਕਰੋ

ਇਸ ਆਰਟੀਕਲ ਨੂੰ ਲਿਖਣ ਲਈ perplexity.ai ਦੀ ਵਿਸ਼ੇਸ਼ ਸਹਾਇਤਾ ਲਈ ਗਈ ਹੈ 

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *