If you say I am Punjabi
If you say I am a Punjabi…then make an image like a Punjabi
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ !
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ … ਕੋਈ ਪਿਰਤ ਪੰਜਾਬੀ ਪਾ ਤੇ ਸਹੀ
ਜੇਹਾ ਸਭਿਆਚਾਰ ਤੇ ਵਿਰਸਾ ਏ, ਉਹੋ ਜਿਹਾ ਰੂਪ ਬਣਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ …..
ਕਿਵੇਂ ਨਕਸ਼ੇ ’ਤੇ ਪੰਜਾਬ ਇਹੇ ? ਇੱਥੇ ਸਭਿਅਤਾ ਕਿਵੇਂ ਮਹਾਨ ਬਣੀ?
ਇੱਥੇ ਕਿੰਨੇ ਪਰਬਤ ਧੂੜ ਰਲ਼ੇ ? ਇਤਿਹਾਸ ’ਤੇ ਨਜ਼ਰ ਘੁਮਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ….
ਇੱਥੇ ਕਿੰਨੇ ਸੰਤ ਫਕੀਰ ਹੋਏ ? ਕਿੰਨਿਆਂ ਨੇ ਆਪਾ ਵਾਰਿਆ ਏ ?
ਕਿੰਝ ਚਾਨਣ ‘ਨੇਰ੍ਹੇ ਵਿੱਚ ਹੋਇਆ ? ਸੂਰਜ ਨਾਲ ਨਜ਼ਰ ਮਿਲਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ….
ਨਿੱਤ ਵੰਡਿਆਂ ਏ ਪੰਜਾਬ ਤੇਰਾ, ਤੇਰੇ ਇਲਮ-ਅਕਲ ਦੀ ਘਾਟ ਖੁਣੋਂ
ਤੇਰੇ ਦੋਹੀਂ ਹੱਥੀਂ ਤਲਵਾਰਾਂ, ਇੱਕ ਹੱਥ ਵਿੱਚ ਕਲਮ ਫੜਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ..
ਇੱਥੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ – ਮਹਾਕਾਵਿ ਕਲਯੁਗਨਾਮਾ
ਤੇਰੇ ਮੋਢਿਆਂ ਉੱਤੇ ਜਿੰਮਾ ਸੀ, ਤੇਰੇ ਪੰਜਾਬ ਦੀ ਧਰਤੀ ਦਾ
ਓਏ ਵਾਟਾਂ ਵਾਲੀਆ ਖੁਦਗਰਜ਼ਾ ਤੂੰ ਵੀ ਅਪਣਾ ਫਰਜ ਨਿਭਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ … ਕੋਈ ਪਿਰਤ ਪੰਜਾਬੀ ਪਾ ਤੇ ਸਹੀ
ਜੇਹਾ ਸਭਿਆਚਾਰ ਤੇ ਵਿਰਸਾ ਏ, ਉਹੋ ਜਿਹਾ ਰੂਪ ਬਣਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ