How Gautam Adani became the richest-ਅਡਾਨੀ ਇੰਝ ਬਣਿਆ ਅਮੀਰ/ਲੇਖ ਜਸਬੀਰ ਵਾਟਾਂਵਾਲੀਆ
ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਰਿਪੋਰਟ
ਸਾਲ 2022 ਵਿਚ ਗੌਤਮ ਅਡਾਨੀ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਉਸ ਵੇਲ ਤੱਕ ਗੌਤਮ ਅੱਡਾਨੀ ਦੀ ਕੁੱਲ ਵਰਥ 137 ਬਿਲੀਅਨ ਡਾਲਰ ਤੱਕ ਪਹੁੰਚ ਚੁੱਕੀ ਸੀ। ਜੇਕਰ ਮੌਜੂਦਾ ਵਰੇ ਦੀ ਗੱਲ ਕਰੀਏ ਤਾਂ ਸਾਲ 2024 ਦੇ ਅੰਕੜਿਆਂ ਮੁਤਾਬਕ ਵੀ ਗੌਤਮ ਅਡਾਨੀ ਦੀ ਕੁੱਲ ਵਰਥ $111 billion ਹੈ ।
ਬਲੂਮਬਰਗ ਬਿਲੀਨੇਅਰਜ਼ ਇੰਡੈਕਸ 2023 ਦੇ ਅੰਕੜਿਆਂ ਮੁਤਾਬਕ ਅਰਬਪਤੀਆਂ ਦੀ ਸੂਚੀ ਵਿਚ ਟੇਸਲਾ ਦੇ ਮੁਖੀ ਐਲੋਨ ਮਸਕ ਦੀ ਕੁੱਲ ਜਾਇਦਾਦ $265B ਬਿਲੀਅਨ ਸੀ, ਜਦੋਂ ਕਿ ਐਮਾਜ਼ਾਨ ਦੇ ਸੰਸਥਾਪਕ ਅਤੇ ਐਮਾਜ਼ਾਨ ਦੇ ਸੀਈਓ-ਜੈਫ ਬੇਜੋਸ- ਦੀ ਨੈੱਟ ਵਰਥ $216B ਬਿਲੀਅਨ ਸੀ ਅਤੇ ਮਾਰਕ ਜ਼ੁਕਰਬਰਗ ਦੀ ਨੈੱਟ ਵਰਥ $200B ਸੀ। ਸਾਲ 2022 ਵਿਚ ਇਹ ਵੀ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਏਸ਼ੀਆਈ ਵਿਅਕਤੀ ਨੇ ਦੁਨੀਆ ਦੇ ਤਿੰਨ ਸਭ ਤੋਂ ਵੱਡੇ ਅਮੀਰ ਲੋਕਾਂ ਵਿਚ ਥਾਂ ਬਣਾਈ ਹੋਵੇ।
ਕੌਣ ਹੈ ਗੌਤਮ ਅਡਾਨੀ ?
ਗੌਤਮ ਅਡਾਨੀ ਦਾ ਜਨਮ ਅਹਿਮਦਾਬਾਦ ਦੇ ਮੱਧਵਰਗੀ ਪਰਿਵਾਰ ਵਿਚ ਹੋਇਆ ਸੀ। ਉਹ ਆਪਣੇ 7 ਭੈਣ-ਭਰਾਵਾਂ ਵਿਚੋਂ ਇਕ ਹੈ। ਉਸਨੇ ਕਾਲਜ ਦੀ ਪੜ੍ਹਾਈ ਗੁਜਰਾਤ ਯੂਨੀਵਰਸਿਟੀ ਤੋਂ ਕੀਤੀ। ਕਿਹਾ ਜਾਂਦਾ ਹੈ ਕਿ ਰੋਜ਼ੀ-ਰੋਟੀ ਦੇ ਮਸਲਿਆਂ ਕਾਰਨ ਉਸਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਅਤੇ 100 ਰੁਪਏ ਜੇਬ ਵਿਚ ਲੈ ਕੇ ਅਡਾਨੀ ਮੁੰਬਈ ਆ ਗਿਆ। ਇੱਥੋਂ ਹੀ ਉਸਨੇ ਆਪਣੇ ਵਪਾਰਕ ਸਫ਼ਰ ਦੀ ਸ਼ੁਰੂਆਤ ਕੀਤੀ। ਮੁੰਬਈ ਵਿਚ ਹੀ ਉਸ ਨੇ ਡਾਇਮੰਡ ਇੰਡਸਟਰੀ ਵਿਚ ਹੱਥ ਅਜਮਾਇਆ ਅਤੇ ਉਹ 20 ਸਾਲ ਦੀ ਉਮਰ ਵਿਚ ਉਹ ਮਿਲੇਨੀਅਰ ਭਾਵ (ਕਰੋੜਪਤੀ) ਬਣ ਗਿਆ।
ਜਦੋਂ ਭਰਾ ਦੇ ਪਲਾਸਟਿਕ ਦੇ ਬਿਜਨੈਸ ਵਿਚ ਮਦਦ ਕਰਨ ਲਈ ਆਇਆ ਗੁਜਰਾਤ
ਇਸ ਤੋਂ ਬਾਅਦ ਉਹ ਆਪਣੇ ਭਰਾ ਦੇ ਪਲਾਸਟਿਕ ਦੇ ਬਿਜਨੈਸ ਵਿਚ ਮਦਦ ਕਰਨ ਲਈ ਗੁਜਰਾਤ ਆ ਗਿਆ। ਸਾਲ 1988 ਵਿਚ ਗੌਤਮ ਅਡਾਨੀ ਨੇ ਕਮੋਡਿਟੀ ਟਰੈਡਿੰਗ ਕੰਪਨੀ ਅਡਾਨੀ ਇੰਟਰਪ੍ਰਾਈਜਸ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਮੁੰਦਰਾ ਪੋਰਟ ਸ਼ੁਰੂ ਕੀਤਾ। ਉਸਦਾ ਇਹ ਬਿਜਨੈਸ ਅੱਜ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਪੋਰਟ ਰੂਪ ਲੈ ਚੁੱਕਾ ਹੈ। ਹੈ। ਇਸ ਦੇ ਨਾਲ ਨਾਲ ਅਡਾਨੀ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਬਿਜਲੀ ਉਤਪਾਦਕ ਵੀ ਬਣ ਚੁੱਕਾ ਹੈ। ਇਸ ਤੋਂ ਇਲਾਵਾ ਅਡਾਨੀ ਗਰੁੱਪ ਕੋਲਾ ਖਨਨ ਬਾਜ਼ਾਰ ‘ਤੇ ਵੀ ਆਪਣਾ ਕਬਜ਼ਾ ਜਮਾ ਚੁੱਕਾ ਹੈ।
ਗੌਤਮ ਅਡਾਨੀ ਭਾਰਤ ਦਾ ਪੋਰਟਸ ਟਾਈਕੂਨ
ਗੌਤਮ ਅਡਾਨੀ ਨੂੰ ਭਾਰਤ ਦਾ ਪੋਰਟਸ ਟਾਈਕੂਨ ਵੀ ਕਿਹਾ ਜਾਂਦਾ ਹੈ ਕਿਉਂਕਿ ਭਾਰਤ ਦੀਆਂ ਬੰਦਰਗਾਹਾਂ ’ਤੇ ਸਿਰਫ ਉਸ ਦਾ ਹੀ ਕਬਜ਼ਾ ਹੈ। ਕਿਹਾ ਜਾਂਦਾ ਹੈ ਕਿ ਭਾਰਤ ਦੀ ਪੋਰਟ-ਰੇਲ ਲਿੰਕ ਪਾਲਿਸੀ ਪਿੱਛੇ ਵੀ ਅਡਾਨੀ ਦਾ ਹੀ ਹੱਥ ਸੀ। ਜਾਣਕਾਰੀ ਮੁਤਾਬਕ ਸਾਬਕਾ ਰੇਲ ਮੰਤਰੀ ਨਿਤਿਸ਼ ਕੁਮਾਰ ਨੇ ਅਡਾਨੀ ਦੇ ਇਸ਼ਾਰੇ ’ਤੇ ਹੀ ਕੰਟਰੀ ਪੋਰਟਸ ਨੂੰ ਰੇਲਵੇ ਨਾਲ ਲਿੰਕ ਕੀਤਾ ਸੀ। 1988 ਵਿਚ ਕਮੋਡਿਟੀ ਟਰੇਡਿੰਗ ਬਾਜ਼ਾਰ ਵਿਚ ਉਤਰੇ ਅਡਾਨੀ ਗਰੁੱਪ ਦੀਆਂ ਅੱਜ ਬੰਦਰਗਾਹਾਂ, ਊਰਜਾ ਸਰੋਤਾਂ, ਖੇਤੀ ਬਿਜਨੈਸ, ਡਿਫੈਂਸ ਸਮੇਤ ਕਈ ਕਿਸਮ ਦੇ ਕਾਰੋਬਾਰ ਹਨ।
ਕੋਰੋਨਾ ਕਾਲ ਦੌਰਾਨ ਹੋਏ ਸਨ ਅਡਾਨੀ ਦੇ ਵਾਰੇ-ਨਿਆਰੇ
ਕਿਹਾ ਜਾਂਦਾ ਹੈ ਕਿ ਕੋਰੋਨਾ ਕਾਲ ਵਿਚ ਜਿੱਥੇ ਲੱਖਾਂ ਲੋਕਾਂ ਦਾ ਵਿਉਪਾਰ, ਕਾਰੋਬਾਰ ਅਤੇ ਰੁਜ਼ਗਾਰ ਠੱਪ ਗਿਆ ਸੀ, ਉਥੇ ਹੀ ਇਸ ਦੌਰਾਨ ਗੌਤਮ ਅਡਾਨੀ ਰੋਜ਼ਾਨਾ 456 ਕਰੋੜ ਰੁਪਏ ਦੀ ਕਮਾਈ ਕਰ ਰਿਹਾ ਸੀ । ਇਸ ਗੱਲ ਦਾ ਖ਼ੁਲਾਸਾ ਬਲੂਮਬਰਗ ਬਿਲੇਨੀਅਰਸ ਇੰਡੈਕਸ ਦੀ ਰਿਪੋਰਟ ਵਿਚ ਪਿਛਲੇ ਸਮੇਂ ਦੌਰਾਨ ਕੀਤਾ ਗਿਆ ਸੀ। ਕੋਰੋਨਾ ਕਾਲ ਦੌਰਾਨ ਕਮਾਈ ਦੇ ਮਾਮਲੇ ਵਿਚ ਗੌਤਮ ਅਡਾਨੀ ਮੁਕੇਸ਼ ਅੰਬਾਨੀ ਅਤੇ ਬਿਲ ਗੇਟਸ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਕੋਰੋਨਾ ਕਾਲ ਦੇ ਇਸ ਭਿਆਨਕ ਦੌਰ ਵਿੱਚ ਅਡਾਨੀ ਗੈਸ, ਅਡਾਨੀ ਪੋਰਟਸ, ਅਡਾਨੀ ਪਾਵਰ, ਅਡਾਨੀ ਇੰਟਰਪ੍ਰਾਈਜਸ ਨੇ ਖੂਬ ਪੈਸਾ ਕਮਾਇਆ। ਇਸ ਦੌਰਾਨ ਹੀ ਗੌਤਮ ਅਡਾਨੀ ਦੀ ਨੈਟਵਰਥ ਵਿਚ 1.48 ਲੱਖ ਕਰੋੜ ਦਾ ਵਾਧਾ ਦਰਜ ਕੀਤਾ ਗਿਆ ਸੀ।
ਪੀ ਐਮ ਮੋਦੀ ਦੇ ਰਾਜ ਚ ਲੱਗੀ ਲਾਟਰੀ
ਇਹ ਤੱਥ ਬਹੁਤ ਹੀ ਹੈਰਾਨੀਜਨਕ ਹਨ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਸੀ.ਐਮ. ਦੇ ਤੌਰ ’ਤੇ ਰਾਜਨੀਤਕ ਪੌੜੀਆਂ ਚੜ੍ਹ ਰਹੇ ਸਨ ਤਾਂ ਗੌਤਮ ਅਡਾਨੀ ਵੀ ਇਸ ਦੌਰਾਨ ਹੀ ਕਾਰੋਬਾਰ ਵਿਚ ਧਾਕ ਜਮਾ ਰਿਹਾ ਸੀ । ਮੋਦੀ ਦੇ CM ਬਣਨ ਦੌਰਾਨ ਹੀ ਅਡਾਨੀ ਨੇ ਗੁਜਰਾਤ ਵਿਚ ਮੁੰਦਰਾ ਪੋਰਟ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਹੀ ਉਸ ਨੇ ਇੱਥੇ ਇੰਡਸਟਰੀਅਲ ਜ਼ੋਨ ਵੀ ਬਣਾਇਆ ਸੀ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2015 ਵਿਚ ਅਡਾਨੀ ਨੇ ਆਪਣੇ ਕਾਰੋਬਾਰ ਨੂੰ ਹਰ ਖੇਤਰ ਵਿੱਚ ਫੈਲਾਅ ਦਿੱਤਾ। ਇਸ ਦੌਰਾਨ ਅਡਾਨੀ ਨੇ ਸਿਰਫ ਉਹੀ ਨਵੀਂ ਇੰਡਸਟਰੀਜ਼ ਖੜੀ ਕੀਤੀ ਜਿਸ ਨੂੰ ਸਰਕਾਰ ਵਿਕਸਿਤ ਕਰਨਾ ਚਾਹੁੰਦੀ ਸੀ। ਇਸ ਤਰ੍ਹਾਂ ਉਸਨੂੰ ਸਰਕਾਰ ਦਾ ਸਾਥ ਵੀ ਮਿਲਿਆ ਅਤੇ ਕੰਪੀਟੀਸ਼ਨ ਦਾ ਵੀ ਸਾਹਮਣਾ ਨਹੀਂ ਕਰਨਾ ਪਿਆ।
ਅਡਾਨੀ ਦੇ ਚਰਚੇ
ਗੌਤਮ ਅਡਾਨੀ ਨੇ ਪਿਛਲੇ ਸਮੇਂ ਦੌਰਾਨ ਖੂੂਬ ਸੁਰਖੀਆਂ ਬਟੋਰੀਆਂ ਸਨ ਜਦੋਂ ਅਡਾਨੀ ਗਰੁੱਪ ਨੇ ਭਾਰਤ ਦੇ ਪ੍ਰਮੁੱਖ ਨਿਊਜ਼ ਨੈੱਟਵਰਕ NDTV ਵਿੱਚ ਸਭ ਤੋਂ ਵੱਡੀ ਕਰੀਬ 26 ਫੀਸਦੀ ਹਿੱਸੇਦਾਰੀ ਹਾਸਲ ਕਰ ਲਈ ਸੀ । ਪਿਛਲੇ ਸਮੇਂ ਦੌਰਾਨ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਪਿੱਛੇ ਵੀ ਅਡਾਨੀ ਗਰੁੱਪ ਦਾ ਹੀ ਹੱਥ ਮੰਨਿਆ ਜਾ ਰਿਹਾ ਸੀ। ਇਸੇ ਕਰਕੇ ਉਸ ਮੌਕੇ ਕਿਸਾਨ ਜਥੇਬੰਦੀਆਂ ਦਾ ਮੁੱਖ ਨਿਸ਼ਾਨਾ ਗੌਤਮ ਅਡਾਨੀ ਹੀ ਸੀ।
ਇਹ ਵੀ ਪੜ੍ਹੋ : ਦੇਸ਼ ਦੇ 5 ਸੂਬਿਆਂ ਵਿਚੋਂ ਬੀਜੇਪੀ ਕਿਉਂ ਹਾਰੀ ?