Freedom of 1947 is Pain of Punjab- ਤੈਨੂੰ ਮਿਲੀ ਅਜ਼ਾਦੀ/ਕਵਿਤਾ/ਜਸਬੀਰ ਵਾਟਾਂਵਾਲੀਆ
Freedom of 1947/ਤੈਨੂੰ ਮਿਲੀ ਆਜ਼ਾਦੀ …ਤੇ ਰੂੰਗੇ ਵਿੱਚ ਸੱਤਾ
ਤੈਨੂੰ ਮਿਲੀ ਆਜ਼ਾਦੀ …ਤੇ ਰੂੰਗੇ ਵਿੱਚ ਸੱਤਾ
ਉਹ ਕਿੱਧਰ ਨੂੰ ਜਾਣ ਜਿੰਨਾ ਦੇ ਤਖ਼ਤ ਗੁਆਚ ਗਏ
ਖੂਨੋ-ਖੂਨ ਸੀ ਹੋ ਗਏ… ਉਏ ਪਾਣੀ ਦਰਿਆਵਾਂ ਦੇ
ਤੇਰੀ ਅੱਖ ਚੋਂ ਇਕ ਵੀ ਹਿੰਝ ਨਹੀਂ ਡਿੱਗਦੀ ਦੇਖੀ ਮੈਂ
ਸਮਝ ਕਦੇ ਨਹੀਂ ਸਕਦਾ ਉਏ ਤੂੰ ਸਾਡੀਆਂ ਪੀੜਾਂ ਨੂੰ
ਟੋਟੇ-ਟੋਟੇ ਹੋਵੀਂ ! ਫਿਰ ਜੀਵੀਂ ! ਫਿਰ ਵੇਖਾਂਗਾ !
ਆਜ਼ਾਦੀ ਲਈ ਜਿੰਨਾ ਨੇ ਜੀਅ ਜਾਨ ਲਗਾ ਦਿੱਤੀ
ਉਨ੍ਹਾਂ ਨੂੰ ਹੀ ਅੱਜਕੱਲ੍ਹ ਤੂੰ ਅੱਤਵਾਦੀ ਦੱਸਦਾ ਏਂ
ਆਜ਼ਾਦੀ ਦੇ ਜਸ਼ਨ ਮਨਾ ਤੂੰ ਭਾਵੇਂ ਜੀਅ ਸਦਕੇ
ਲੱਖਾਂ ਮੋਏ ਪੰਜਾਬੀ ਦੱਸ ਕਿਸ ਖਾਤੇ ਪਾਵੇਂਗਾ
ਮਹਾਕਾਵਿ ‘ਕਲਯੁਗਨਾਮਾ’ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ