Drinking water of Punjab – ਸਾਡੇ ਹਿੱਸੇ ਦਾ ਪਾਣੀ ਕਿੱਥੇ ਗਿਆ ? ਲੇਖ- ਜਸਬੀਰ ਵਾਟਾਂਵਾਲੀਆ
With drinking and underground water now available in Punjab, 107 blocks out of 141 blocks in the state will reach the dark zone by 2021.
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਅਜੋਕੀ ਸਥਿਤੀ
Drinking water of Punjab – ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬੇ ਆਦਮ ਤੋਂ ਤੁਰਿਆ ਮਨੁੱਖੀ ਨਸਲ ਦਾ ਕਾਫਲਾ ਹੁਣ 21ਵੀਂ ਸਦੀ ਵਿਚ ਪਹੁੰਚ ਕੇ ਵਿਕਸਤ ਮਨੁੱਖ ਬਣ ਚੁੱਕਾ ਹੈ। ਇਸ ਲੰਮੇ ਸਫਰ ਦੌਰਾਨ ਇਹ ਕਾਫਲਾ ਹਜਾਰਾਂ ਔਖੇ-ਸੌਖੇ ਪੜਾਵਾਂ ਵਿਚੋਂ ਹੋ ਕੇ ਗੁਜਰਿਆ। ਇਸ ਦੌਰਾਨ ਇਸ ਕਾਫਲੇ ਨੇ ਕਈ ਕੁੱਝ ਖੱਟਿਆ ਅਤੇ ਕਈ ਕੁੱਝ ਹੀ ਗਵਾ ਲਿਆ। ਖੱਟਣ ਦੇ ਪੱਖ ਤੋਂ ਜਿੱਥੇ ਇਸ ਕਾਫਲੇ ਨੇ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਨਾਲ ਅਜਿਹੀਆਂ ਹੈਰਾਨੀਜਨਕ ਉਪਲੱਭਦੀਆਂ ਹਾਸਲ ਕਰ ਲਈਆਂ ਹਨ ਕਿ ਸਿਰ ਫਖ਼ਰ ਨਾਲ ਗਿੱਠ ਉੱਚਾ ਹੋ ਜਾਂਦਾ ਹੈ। ਦੂਜੇ ਪਾਸੇ ਗੱਲ ਇਸ ਵੱਲੋਂ 21ਵੀ ਸਦੀ ਵਿਚ ਪਹੁੰਚ ਕੀਤੀਆਂ ਗਈਆਂ ਮੂਰਖਤਾਈਆਂ ਦੀ ਕਰੀਏ ਤਾਂ ਉਹ ਵੀ ਅਣਗਿਣਤ ਅਤੇ ਬੇਹਿਸਾਬ ਹਨ। ਅਜੋਕੇ ਮਨੁੱਖ ਨੇ ਤਕਨੀਕ ਦੇ ਸਹਾਰੇ, ਜਿੱਥੇ ਅਨੇਕਾਂ ਆਪਾ ਮਾਰੂ ਹਥਿਆਰ ਤਿਆਰ ਕੀਤੇ ਹਨ, ਉੱਥੇ ਹੀ ਇਸੇ ਤਕਨੀਕ ਦੇ ਸਹਾਰੇ ਇਸ ਨੇ ਕੁਦਰਤੀ ਸਰੋਤਾਂ ਦਾ ਘਾਣ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ। ਇਸ ਨੇ ਸਭ ਤੋਂ ਵੱਡੀ ਗਲਤੀ ਕੁਦਰਤ ਵੱਲੋਂ ਬਖਸ਼ੇ ਗਏ ਅਣਮੁੱਲ ਖਜ਼ਾਨੇ ਪਾਣੀ ਨੂੰ ਤਬਾਹ ਕਰਕੇ ਕੀਤੀ ਹੈ।
ਧਰਤੀ ਉੱਤੇ ਮੌਜੂਦ ਕੁੱਲ ਪਾਣੀ
ਪੰਜਾਬ ਅਤੇ ਭਾਰਤ ਦੇ ਕੁਝ ਹੋਰ ਸੂਬਿਆਂ ਵਿਚ ਤਾਂ ਹਲਾਤ ਬੇਹੱਦ ਹੀ ਚਿੰਤਾਜਨਕ
ਰਿਪੋਰਟ ‘ਚ ਪੇਸ਼ ਕੀਤੇ ਗਏ ਅੰਕੜਿਆਂ ‘ਤੇ ਝਾਤੀ ਮਾਰੀਏ ਤਾਂ ਪੰਜਾਬ ਦੇ 100 ਮੀਟਰ ਤੱਕ ਦੇ ਭੂਮੀਗਤ ਜਲ ਸਰੋਤ ਆਉਣ ਵਾਲੇ 10 ਸਾਲਾਂ ‘ਚ ਖਤਮ ਹੋ ਸਕਦੇ ਹਨ । ਇਸੇ ਤਰ੍ਹਾਂ 300 ਮੀਟਰ ਤੱਕ ਉਪਲੱਬਧ ਭੂਮੀਗਤ ਜਲ ਸਰੋਤ ਵੀ ਆਉਣ ਵਾਲੇ 25 ਤੋਂ ਸਾਲਾਂ ਤੱਕ ਮੁੱਕਣ ਦਾ ਖਦਸ਼ਾ ਹੈ। ਇਸ ਹਾਲਾਤ ਨੂੰ ਦੇਖਦੇ ਵਿਭਾਗ ਨੇ ਇਸ ਨੂੰ ਰੈੱਡ ਅਲਰਟ ਪੀਰੀਅਡ ਐਲਾਨ ਦਿੱਤਾ ਹੈ। ਵਿਭਾਗ ਅਨੁਸਾਰ ਸੂਬੇ ‘ਚ ਕੁੱਲ 14.31 ਲੱਖ ਟਿਊਬਵੈੱਲ ਹਨ। ਇਨ੍ਹਾਂ ਟਿਊਬਲਾਂ ਅਤੇ ਹੋਰ ਸਾਧਨਾਂ ਰਾਹੀਂ ਪੰਜਾਬ ਦੀ ਧਰਤੀ ‘ਚੋਂ ਹਰ ਸਾਲ 35.78 ਅਰਬ ਕਿਊਬਿਕ ਮੀਟਰ ਪਾਣੀ ਕੱਢਿਆ ਜਾ ਰਿਹਾ ਹੈ। ਇਸ ਦੇ ਉਲਟ 21.58 ਅਰਬ ਕਿਊਬਿਕ ਮੀਟਰ ਪਾਣੀ ਹੀ ਵਾਪਸ ਜ਼ਮੀਨ ਵਿਚ ਵਾਪਸ ਰੀਚਾਰਜ ਹੁੰਦਾ ਹੈ। ਧਰਤੀ ਵਿਚ ਮੁੜ ਰੀਚਾਰਜ ਹੋਣ ਵਾਲਾ ਇਹ ਪਾਣੀ ਵੀ ਜ਼ਹਿਰੀਲਾ ਅਤੇ ਤੇਜ਼ਾਬੀ ਹੈ, ਜੋ ਕਿ ਕਿਸੇ ਤਰ੍ਹਾਂ ਵੀ ਪੀਣਯੋਗ ਨਹੀਂ ਹੋਵੇਗਾ।
R.O. , ਫਿਲਟਰ ਅਤੇ ਬੋਤਲਾਂ ਵਾਲੇ ਪਾਣੀ ਸਬੰਧੀ ਸਿਹਤ ਮਾਹਰਾਂ ਦੀ ਚੇਤਾਵਨੀ
ਸਿਰਲੇਖ-
ਇਸ ਵੇਲੇ ਤ੍ਰਾਸਦੀ ਦੀ ਗੱਲ ਇਹ ਹੈ ਕਿ ਸਦੀਆਂ ਤੋਂ ਵੱਸਦੀ-ਰਸਦੀ ਬਾਬੇ ਆਦਮ ਦੀ ਨਸਲ 21ਵੀਂ ਸਦੀ ਵਿਚ ਪਹੁੰਚ ਕੇ ਗੰਭੀਰ ਖਤਰਿਆਂ ਵਿਚ ਘਿਰ ਚੁੱਕੀ ਹੈ। ਇਸ ਦਾ ਖਮਿਆਜ਼ਾ ਮੌਜੂਦਾਂ ਨਸਲਾਂ ਨੂੰ ਤਾਂ ਭੁਗਤਣਾ ਹੀ ਪੈਣਾ ਪਰ ਦੁੱਖ ਦੀ ਗੱਲ ਇਹ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸ਼ਾਇਦ ਹਜ਼ਾਰਾਂ ਸਾਲਾਂ ਤੱਕ ਸਾਡੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਸਜਾ ਭੁਗਤਣਗੀਆਂ। ਸੱਚਾਈ ਇਹ ਹੈ ਕਿ ਅਸੀਂ ਕੁਦਰਤ ਵੱਲੋਂ ਬਖਸ਼ੀ ਗਈ ਬੇਸ਼ਕੀਮਤੀ ਨਿਆਮਤ ਪਾਣੀ ਨੂੰ ਬੁਰੀ ਤਰ੍ਹਾਂ ਤਬਾਬ ਕਰ ਚੁੱਕੇ ਹਾਂ। ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਇਹ ਸਵਾਲ ਵਾਰ-ਵਾਰ ਪੁੱਛਣਗੀਆਂ ਕਿ #ਬਜੁਰਗੋ_ਸਾਡੇ_ਹਿੱਸੇ_ਦਾ_ਪੀਣਯੋਗ_ਪਾਣੀ_ਕਿੱਥੇ_ਗਿਆ?
River – Drinking and Ground Water of Punjab
ਇਹ ਐਡੀਟੋਰੀਅਲ ਕਾਫੀ ਸਮਾਂ ਪਹਿਲਾਂ ਜੱਗਬਾਣੀ ਲਈ ਲਿਖਿਆ ਸੀ ਜੋ ਆਪ ਜੀ ਦੀ ਨਜ਼ਰ ਕੀਤਾ ਹੈ