30 ਸਾਲ ਪੁਰਾਣੇ ਜੰਮੇ ਹੋਏ ਭਰੂਣ ਤੋਂ Cryopreservation ਤਕਨੀਕ ਰਾਹੀਂ ਬੱਚੇ ਦਾ ਹੋਇਆ ਜਨਮ
The child was 30 years old at birth/ਅਜੋਕੇ ਵਿਗਿਆਨ ਅਤੇ ਡਾਕਟਰੀ ਪੇਸ਼ੇ ਨੇ ਅਜੀਬੋ-ਗਰੀਬ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਮੁਤਾਬਕ ਕਰੀਬ 30 ਸਾਲ ਪਹਿਲਾਂ ਫ੍ਰੀਜ਼ ਕੀਤੇ ਭਰੂਣ ਤੋਂ ਇਕ ਸਿਹਤਮੰਦ ਬੱਚਾ ਪੈਦਾ ਹੋਇਆ ਹੈ। ਇਸ ਨਾਲ ਸਭ ਤੋਂ ਲੰਬੇ ਸਮੇਂ ਤੱਕ ਫ੍ਰੀਜ਼ ਕੀਤੇ ਭਰੂਣ ਦਾ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਹੋਇਆ ਹੈ। ਇਹ ਜਾਣਕਾਰੀ https://truthpuke.com/ ’ਤੇ ਉਪਲੱਭਦ ਹੋਈ ਹੈ, ਇਸ ਬਾਰੇ ਹੋਰ ਵਿਸਥਾਰ ਤੁਸੀਂ ਇਸ ਲਿੰਕ ’ਤੇ ਕਲਿਕ ਕਰਕੇ ਵੀ ਦੇਖ ਸਕਦੋ ਹੋ।
ਬੱਚੇ ਦੇ ਜਨਮ ਦੇ ਪਿੱਛੇ ਦੀ ਕਹਾਣੀ
62 ਸਾਲਾ ਲਿੰਡਾ ਆਰਚਰਡ ਅਤੇ ਉਸਦੇ ਪਤੀ ਨੂੰ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਬਾਂਝਪਨ ਦੀਆਂ ਸਮੱਸਿਆਵਾਂ ਸੀ ਅਤੇ ਉਨ੍ਹਾ ਨੇ IVF ਦਾ ਸਹਾਰਾ ਲਿਆ। ਸਾਲ 1994 ਵਿੱਚ ਚਾਰ ਭਰੂਣ ਇਕੱਤਰ ਕੀਤੇ ਗਏ । ਇਸ ਤੋਂ ਬਾਅਦ ਹੁਣ ਇੱਕ ਭਰੂਣ ਇਮਪਲਾਂਟ ਕੀਤਾ ਗਿਆ, ਜਿਸਦੇ ਨਤੀਜੇ ਵਜੋਂ ਉਹਨਾਂ ਘਰ 30 ਸਾਲ ਦੀ ਧੀ ਦਾ ਜਨਮ ਹੋਇਆ। ਜਾਣਕਾਰੀ ਮੁਤਾਬਰ ਇਹ ਭਰੂਣ ਕ੍ਰਾਇਓਪ੍ਰੀਜ਼ਰਵਡ/Cryopreservation ਤਕਨੀਕ ਸੁਰੱਖਿਅਤ ਰੱਖੇ ਗਏ ਸਨ ।
ਕੀ ਹੈ Cryopreservation/ਕ੍ਰਾਇਓਪ੍ਰੀਜ਼ਰਵਡ ਤਕਨੀਕ ?
ਕ੍ਰਾਇਓਪ੍ਰੀਜ਼ਰਵੇਸ਼ਨ ਤਕਨੀਕ ਲਾਈਵ ਸੈੱਲਾਂ, ਟਿਸ਼ੂਆਂ ਅਤੇ ਹੋਰ ਜੈਵਿਕ ਨਮੂਨਿਆਂ ਨੂੰ ਬਹੁਤ ਘੱਟ ਤਾਪਮਾਨਾਂ ‘ਤੇ ਡੂੰਘੇ ਫਰੀਜ਼ਰ ਵਿੱਚ ਰੱਖ ਕੇ ਸੁਰੱਖਿਅਤ ਕਰਨ ਦੀ ਪ੍ਰਕਿਰਿਆ ਹੈ। ਨਮੂਨਾ ਆਮ ਤੌਰ ‘ਤੇ -196°C ਜਾਂ ਇਸ ਤੋਂ ਘੱਟ ਤਾਪਮਾਨ ‘ਤੇ ਸਟੋਰ ਕੀਤਾ ਜਾਂਦਾ ਹੈ। ਇਸ ਵਿਚ ਅੰਡੇ ਇਕੱਠੇ ਕਰਕੇ ਅਤੇ ਸਟੋਰ ਕਰਕੇ ਭਰੂਣਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। IVF ਪ੍ਰਕਿਰਿਆ ਦੌਰਾਨ ਅੰਡੇ ਸਾਥੀ ਦੇ ਸ਼ੁਕਰਾਣੂ ਨਾਲ ਉਪਜਾਊ ਹੁੰਦੇ ਹਨ। ਨਤੀਜੇ ਵਜੋਂ ਭਰੂਣ ਵਿਗਿਨਕ ਵਿਧੀ ਰਾਹੀਂ ਵਿਕਸਤ ਕੀਤੇ ਜਾਂਦੇ ਹਨ।
ਇੱਕ ਨਵਾਂ ਰਿਕਾਰਡ ਅਤੇ ਜਣਨ ਪ੍ਰਕਿਰਿਆ ਵੱਲ ਨਵਾਂ ਕਦਮ
ਨਵੀ ਜਨਮੀ ਬੱਚੀ ਬੇਬੀ ਥੈਡੀਅਸ ਨੇ 1992 ਵਿੱਚ ਫ੍ਰੀਜ਼ ਕੀਤੇ ਭਰੂਣਾਂ ਤੋਂ ਪੈਦਾ ਹੋਏ ਜੁੜਵਾਂ ਬੱਚਿਆਂ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇਹ ਪ੍ਰਾਪਤੀ ਕ੍ਰਾਇਓਪ੍ਰੀਜ਼ਰਵੇਸ਼ਨ ਅਤੇ ਭਰੂਣ ਗੋਦ ਲੈਣ ਵਿੱਚ ਤਰੱਕੀ ਨੂੰ ਉਜਾਗਰ ਕਰਦੀ ਹੈ, ਜੋ ਬਾਂਝਪਨ ਨਾਲ ਜੂਝ ਰਹੇ ਪਰਿਵਾਰਾਂ ਲਈ ਨਵੀਂ ਉਮੀਦ ਦੀ ਕਿਰਨ ਦਿੰਦੀ ਹੈ। ਥੈਡੀਅਸ ਦਾ ਜਨਮ ਪ੍ਰਜਨਨ ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ। ਜਿਵੇਂ-ਜਿਵੇਂ ਤਕਨਾਲੋਜੀ ਅੱਗੇ ਵਧਦੀ ਜਾ ਰਹੀ ਹੈ, ਅਸੀਂ ਭਰੂਣ ਨੂੰ ਫ੍ਰੀਜ਼ ਕਰਨ, ਗੋਦ ਲੈਣਾ ਅਤੇ ਪ੍ਰਜਨਨ ਇਲਾਜਾਂ ਵਿੱਚ ਹੋਰ ਸਫਲਤਾਵਾਂ ਦੇਖਣ ਦੀ ਉਮੀਦ ਕਰ ਸਕਦੇ ਹਾਂ, ਜੋ ਦੁਨੀਆ ਭਰ ਦੇ ਵਿਚ ਬੇਔਲਾਦ ਮਾਪਿਆਂ ਲਈ ਨਵੀਆਂ ਸੰਭਾਵਨਾਵਾਂ ਪ੍ਰਦਾਨ ਕਰਨਗੀਆਂ।
ਇਹ ਵੀ ਪੜ੍ਹੋ – ਕਿਸ ਦੇਸ਼ ਦਾ ਮੀਡੀਆ ਚਲਾਉਂਦਾ ਹੈ ਸਭ ਤੋਂ ਵੱਧ ਝੂਠੀਆਂ ਖ਼ਬਰਾਂ
science is great
ਚੰਗਾ ਯਤਨ
ਸ਼ੁਕਰੀਆ ਜੀ
ਵਧੀਆ ਯਤਨ ਵੀਰ
ਸ਼ੁਕਰੀਆ ਜੀ