Policy Setting and Destruction of resources and value- ਨੀਤੀ ਨਿਰਧਾਰਣ/ ਕਵਿਤਾ -ਜਸਬੀਰ ਵਾਟਾਂਵਾਲੀਆ
Policy Setting/ਮਿੱਟੀ ਦੇ ਅੰਦਰ ਗੰਡੋਇਆਂ ਦੀ ਗਿਣਤੀ…
ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ, ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?
ਕਰਜੇ ’ਤੇ ਚੜ੍ਹੀਆਂ ਜਮੀਨਾਂ ਦੀ ਗਿਣਤੀ , ਭੂਮੀ ਨੂੰ ਲੱਗੀਆਂ ਅਫੀਮਾਂ ਦੀ ਗਿਣਤੀ
ਓ ਮਾਦੇ ਜਹਿਰੀਲੇ ਸਮੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?………..
ਲਟਕੇ-ਅਣਲਟਕੇ ਕਿਸਾਨਾਂ ਦੀ ਗਿਣਤੀ , ਉਹ ਖੇਤੀ ਲਈ ਸੰਦਾ ਸਮਾਨਾਂ ਦੀ ਗਿਣਤੀ
ਉਹ ਕਰਜੇ ‘ ਚ ਡੁੱਬੇ, ਡਬੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?………..
ਸਰਕਾਰੀ ਰਿਕਾਡਾਂ ‘ਚ ਉੱਨਤੀ ਦੀ ਗਿਣਤੀ, ਬਣੀਆਂ ਸਕੀਮਾਂ ਤੇ ਬੁਣਤੀ ਦੀ ਗਿਣਤੀ
ਉਹ ਗਿਣਤੀ ’ਤੇ ਉਲਝੇ ਖਲੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?…………
ਉਹ ਜਜਬਾ ਆਜਾਦੀ ਸ਼ਹੀਦਾਂ ਦੀ ਗਿਣਤੀ, ਉਹ ਟੁੱਟੀਆਂ ਤੇ ਭੱਜੀਆਂ ਉਮੀਦਾਂ ਦੀ ਗਿਣਤੀ
ਉਹ ਸ਼ਹੀਦਾਂ ਦੇ ਸੁਪਨੇ ਸੰਜੋਇਆ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?…………..
24-09-2015