Relationship between logic and dialogue – ਤਰਕ ਅਤੇ ਸੰਵਾਦ/ਲੇਖ- ਜਸਬੀਰ ਵਾਟਾਂਵਾਲੀਆ
ਤਰਕ ਅਤੇ ਸੰਵਾਦ ਦਾ ਰਿਸ਼ਤਾRelationship between logic and dialogue/ਅਜੋਕੇ ਯੁੱਗ ਨੂੰ ਵਿਗਿਆਨਕ ਯੁੱਗ ਦੇ ਨਾਲ-ਨਾਲ ਤਾਰਕਿਕ ਯੁੱਗ ਦਾ ਵੀ ਨਾਂ ਦਿੱਤਾ ਜਾ ਰਿਹਾ ਹੈ। ਇਸ ਯੁੱਗ ਵਿਚ ਹਰ ਫਿਲਾਸਫੀ ਹਰ ਧਰਮ ਅਤੇ ਹਰ ਕਿਸਮ ਦੇ ਗਿਆਨ-ਵਿਗਿਆਨ ‘ਤੇ ਅੰਨ੍ਹੇਵਾਹ ਤਰਕ ਕੀਤਾ ਜਾਣ ਲੱਗਾ ਹੈ। ਗੱਲ ਸਹੀ ਅਪਰੋਚ ਦੀ ਕਰੀਏ ਤਾਂ ਜਦੋਂ ਤਰਕ ਸਿਰਫ ਇਕ ਫਿਲਾਸਫੀ ਜਾਂ ਫਿਲਾਸਫਰ ਤੋਂ ਪ੍ਰਭਾਵਿਤ ਹੋ ਕੇ (ਭਾਵ ਉਸ ਦੇ ਕੱਟੜ ਸਮਰਥਕ ਬਣ ਕੇ ) ਕੀਤਾ ਜਾਵੇ ਤਾਂ ਇਹ ਇਕਪਾਸੜ ਹੁੰਦਾ ਹੈ ਤੇ ਅਨੇਕਾਂ ਵਿਵਾਦਾਂ ਅਤੇ ਫਸਾਦਾਂ ਦਾ ਜਨਮਦਾਤਾ ਬਣ ਜਾਂਦਾ ਹੈ।
ਖੁਦ ਨੂੰ ਬੇਹਤਰ ਅਤੇ ਦੂਸਰੇ ਨੂੰ ਘਟੀਆ ਦਿਖਾਉਣ ਦੀ ਬਿਰਤੀ
ਤਰਕ ਮਨੁੱਖ ਦੀ ਕੁਦਰਤੀ ਬਿਰਤੀ ਹੈ
ਗੱਲ ਅਜੋਕੇ ਸੰਦਰਭ ਦੀ ਕਰੀਏ ਤਾਂ ਅੱਜ ਦੇ ਮਨੁੱਖ ਨੇ ਤਿੱਖਾ ਤਰਕ ਕਰਨਾ ਤਾਂ ਸਿੱਖ ਲਿਆ ਹੈ ਪਰ ਦੂਜੇ ਦੇ ਤਰਕ ਨੂੰ ਸਵੀਕਾਰਨਾ ਕਰਨਾ ਜਾਂ ਘੋਖਣਾ ਪਰਖਣਾ ਨਹੀਂ ਸਿੱਖਿਆ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਸਾਰੇ ਹੀ ਮਹਾਨ ਫਿਲਾਸਫਰ ਭਾਵੇਂ ਉਹ ਬਾਬਾ ਨਾਨਕ ਸੀ…. ਜਾਂ ਕੋਈ ਹੋਰ ਅਜੋਕਾ ਵਿਗਿਆਨੀ, ਉਨ੍ਹਾਂ ਨੇ ਤਰਕ ਦੇ ਨਾਲ ਨਾਲ ਸੰਵਾਦ ਨੂੰ ਵੀ ਹਮੇਸ਼ਾ ਵੱਡੀ ਥਾਂ ਦਿੱਤੀ। ਇਸੇ ਸਦਕਾ ਹੀ ਉਨ੍ਹਾਂ ਨੇ ਅਨੇਕਾਂ ਤਰਕਾਂ ਨੂੰ ਸੰਵਾਦ ਪ੍ਰਕਿਰਿਆ ਦੀ ਚਾਟੀ ਵਿਚ ਰਿੜਕ ਕੇ ਗਿਆਨ ਵਿਗਿਆਨ ਨੂੰ ਨਿਖਾਰਨ ‘ਚ ਵੱਡਾ ਯੋਗਦਾਨ ਪਾਇਆ ਸੀ | ਇਸ ਵਿਚ ਕੋਈ ਸ਼ੱਕ ਨਹੀਂ ਕਿ ਤਰਕ ਅਤੇ ਸੰਵਾਦ ਦਾ ਬਹੁਤ ਪੁਰਾਣਾ ਰਿਸ਼ਤਾ ਹੈ, ਜੋ ਅਜੋਕੇ ਯੁੱਗ ਟੁਟਦਾ ਨਜ਼ਰ ਆ ਰਿਹਾ ਹੈ | ਇਸ ਕਰਕੇ ਹੀ ਸਾਨੂੰ ਇਸਦੇ ਗੰਭੀਰ ਅਤੇ ਮਾਰੂ ਸਿੱਟੇ ਭੁਗਤਣੇ ਪੈ ਰਹੈ ਹਨ। ਇਨ੍ਹਾਂ ਮਾਰੂ ਸਮੱਸਿਆਵਾਂ ਤੋਂ ਬਚਣ ਵਾਸਤੇ ਸਾਨੂੰ ਇਸ ਲਈ ਕਾਫੀ ਸੰਜੀਦਾ ਯਤਨ ਕਰਨੇ ਪੈਣਗੇ |
We are currently living in what is often referred to as the scientific and logical age. In this era, all religions, philosophies, and knowledge are being scrutinized and analyzed with a critical eye.