What is PUDA? And what are the main functions of PUDA? Artical by Jasbir Wattanwalia
What is PUDA/ਪੁੱਡਾ ਕੀ ਹੈ ? ਅਤੇ ਕੀ ਹਨ ਇਸਦੇ ਮੁੱਖ ਕੰਮ ?
Puda/ਪੁੱਡਾ ਦੀਆਂ ਹੋਰ ਬ੍ਰਾਂਚਾ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੁੱਡਾ ਦੀਆਂ ਅੱਗੋਂ ਕਈ ਇਕਾਈਆਂ ਹਨ, ਜਿਨਾਂ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਲਾਡਾ GLADA, ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਮਾਡਾ GMADA ਅਤੇ ਜਲੰਧਰ ਵਿਕਾਸ ਅਥਾਰਟੀ ਭਾਵ ਜੇਡੀਏ JDA ਆਦਿ ਇਕਾਈਆਂ ਨੂੰ ਜਿਲਾ ਪੱਧਰ ਤੇ ਸਥਾਪਿਤ ਕੀਤਾ ਗਿਆ ਹੈ। ਇਸ ਤਰਾਂ ਇਸ ਦੀਆਂ ਹੋਰ ਪ੍ਰਮੁੱਖ ਸ਼ਹਿਰੀ ਇਕਾਈਆਂ ਵੀ ਹਨ। ਇਹ ਇਕਾਈਆਂ ਸ਼ਹਿਰਾਂ ਵਿੱਚ ਹੋ ਰਹੀ ਇਮਾਰਤ ਉਸਾਰੀ ਦੀ ਪਲਾਨਿੰਗ, ਉਸਦੀ ਅਪਰੂਵਲ ਅਤੇ ਉਸਦਾ ਸਹੀ ਢੰਗ ਨਾਲ ਨੇਪਰੇ ਚਾੜਿਆ ਜਾਣਾ ਯਕੀਨੀ ਬਣਾਉਂਦੀਆਂ ਹਨ।
ਪੁੱਡਾ/Puda ਦੇ ਮੁੱਖ ਕਾਰਜਾਂ ਬਾਰੇ ਵਰਨਣ
ਪੁੱਡਾ ਦਾ ਮੁੱਖ ਕਾਰਜ ਸ਼ਹਿਰੀ ਖੇਤਰਾਂ ਦੇ ਮਾਸਟਰ ਪਲਾਨ ਤਿਆਰ ਕਰਨਾ, ਸ਼ਹਿਰੀ ਭੂਮੀ ਲਈ ਸਹੀ ਯੋਜਨਾ ਬੰਦੀ ਦੇ ਤਹਿਤ ਨੀਤੀ ਬਣਾਉਣਾ ਅਤੇ ਉਸਨੂੰ ਲਾਗੂ ਕਰਨਾ, ਉਸਾਰੀ ਦੇ ਕਾਰਜਾਂ ਲਈ ਨਵੀਆਂ ਖੋਜਾਂ ਅਤੇ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ, ਇਸ ਦੇ ਨਾਲ ਨਾਲ ਜਮੀਨ ਖਰੀਦ, ਤਬਾਦਲੇ ਵਟਾਂਦਰੇ, ਜ਼ਮੀਨ ਦੇ ਜੋਨ ਨਿਰਧਾਰਿਤ ਕਰਨੇ, ਐਨਓਸੀ NOC ਜਾਰੀ ਕਰਨਾ ਆਦਿ ਪੁੱਡਾ ਦੇ ਪ੍ਰਮੁੱਖ ਕਾਰਜ ਹਨ।
ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਵਾਤਾਵਰਣ ਸੰਭਾਲ ਕਾਰਜਾਂ ਦੀਆਂ ਯੋਜਨਾਵਾਂ ਤਿਆਰ ਕਰਨਾ ਅਤੇ ਉਹਨਾਂ ਦੀ ਪੈਰਵਾਈ ਕਰਨਾ, ਇਮਾਰਤ ਉਸਾਰੀ ਦੌਰਾਨ ਗਰੀਨ ਏਰੀਏ ਦੀ ਹੋਂਦ ਨੂੰ ਯਕੀਨੀ ਬਣਾਉਣਾ ਆਦਿ ਵੀ ਪੁੱਡਾ ਦੀ ਪ੍ਰਮੁੱਖ ਜਿੰਮੇਵਾਰੀ ਹੈ।

