ਦਿਲ ਦੇ ਰੋਗਾਂ ਲਈ ਚਮਤਕਾਰੀ ਹੈ ਅਰਜੁਨ, ਹੋਰ ਅਨੇਕਾਂ ਰੋਗਾਂ ਲਈ ਵੀ ਰਾਮਬਾਣ/Arjuna is miraculous for heart diseases, a panacea for many other diseases too
ਅਰਜਨ ਦਾ ਵਿਗਿਆਨਕ ਨਾਂ Terminalia arjuna ਹੈ। ਅਰਜੁਨ ਨੂੰ ਪਾਰਥਾ, ਸਵਤਾਵਾਹ, ਸਦਾਦ, ਸਜਾਦਾ, ਮੱਤੀ, ਬਿਲੀਮਤੀ, ਨੀਰਮੱਤੀ, ਮਥੀਚੱਕੇ, ਕੁਡਾਰੇ ਕਿਵੀਮਾਸੇ, ਨਿਰਮਾਸੁਥੂ, ਵੇਲਾਮਾਰੂਥੀ, ਕੇਲੇਮਾਸੁਥੂ, ਮਾਟੀਮੋਰਾ, ਤੋਰੇਮੱਤੀ, ਅਰਜਨ, ਮਰੁਦਮ, ਮਾਦੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਅਰਜੁਨ ਕਰੀਬ 20 ਤੋਂ 25 ਮੀਟਰ ਉੱਚਾ ਅਤੇ ਛਤਰੀ ਨੁਮਾ ਦਰੱਖਤ ਹੁੰਦਾ ਹੈ। ਇਸ ਦੀਆਂ ਟਾਹਣੀਆਂ ਉੱਪਰ ਤੋਂ ਹੇਠਾਂ ਵੱਲ ਨੂੰ ਡਿੱਗੀਆਂ ਹੋਈਆਂ ਹੁੰਦੀਆਂ ਹਨ। ਇਸਦੀ ਛਿੱਲ ਭੂਰੇ ਰੰਗ ਦੀ ਹੁੰਦੀ ਹੈ ਅਤੇ ਇਸ ਨੂੰ ਫਿਕੇ ਪੀਲੇ ਫੁੱਲ ਲੱਗਦੇ ਹਨ। ਇਸਦੇ ਫੁੱਲ ਮਾਰਚ ਅਤੇ ਜੂਨ ਵਿੱਚ ਖਿੜਦੇ ਹਨ ਜੋ ਹਲਕੀ ਖੁਸ਼ਬੂ ਛੱਡਦੇ ਹਨ। ਇਸਦੇ ਫਲਾਂ ਦਾ ਵੱਖਰੇ ਕਿਸਮ ਦਾ ਆਕਾਰ ਹੁੰਦਾ ਹੈ ਜੋ ਕਿ ਗੋਲ ਅਤੇ ਪੰਜ ਹਿੱਸਿਆਂ ਵਿੱਚ ਵੰਡਿਆ ਹੋਇਆ ਹੁੰਦਾ ਹੈ। ਅਰਜਨ ਭਾਰਤ ਦੇ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਦੱਖਣੀ ਖੇਤਰਾਂ ਤੋਂ ਇਲਾਵਾ ਪਾਕਿਸਤਾਨ, ਸ੍ਰੀ ਲੰਕਾ, ਮਲੇਸ਼ੀਆ ਆਦਿ ਦੇਸ਼ਾਂ ਵਿਚ ਵੀ ਆਮ ਪਾਇਆ ਜਾਂਦਾ ਹੈ।
ਅਰਜੁਨ ਦੀ ਖੇਤੀ,ਪੰਜਾਬ ਵਿਚ ਅਰਜੁਨ ਅਤੇ ਹੋਰ ਵਰਤੋਂ /Cultivation of Arjuna, and other uses
ਭਾਰਤ ਵਿਚ ਅਰਜੁਨ ਦੀ ਕਰੀਬ 15 ਕਿਸਮਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦੇ ਰਸਾਇਣਕ ਗੁਣ ਵੀ ਥੋੜ੍ਹੇ ਬਹੁਤੇ ਫਰਕ ਨਾਲ ਵੱਖਰੇ ਹੁੰਦੇ ਹਨ। ਅਰਜੁਨ ਦਾ ਰੁੱਖ ਹਰ ਪ੍ਰਕਾਰ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਉਪਜਾਊ ਰੇਤਲੀ ਅਤੇ ਦੋਮਟ ਮਿੱਟੀ ਵਿੱਚ ਕਾਫੀ ਤੇਜ਼ੀ ਨਾਲ ਵੱਧਦਾ ਹੈ। ਪੰਜਾਬ ਦੀ ਮਿੱਟੀ ਵਿਚ ਵੀ ਅਰਜੁਨ ਕਾਫੀ ਵਧੀਆ ਹੁੰਦਾ ਹੈ। ਆਮ ਤੌਰ ’ਤੇ ਇਸਦੀ ਕਾਸ਼ਤ 25 ਤੋਂ 47 ਡਿਗਰੀ ਸੈਲਸੀਅਸ ਤਾਪਮਾਨ ਤੱਕ ਠੀਕ ਹੁੰਦੀ ਹੈ। ਬਾਜ਼ਾਰ ਵਿੱਚ ਅਰਜੁਨ ਦੇ ਸ਼ੱਕ ਅਤੇ ਲੱਕੜ ਦੀ ਭਾਰੀ ਮੰਗ ਹੈ। ਆਨਲਾਈਨ ਬਾਜ਼ਾਰ ਵਿੱਚ ਇਸ ਦੇ ਸੱਕ ਦੀ ਕੀਮਤ ਹਾਜ਼ਰਾਂ ਰੁਪਏ ਤੱਕ ਪਹੁੰਚ ਚੁੱਕੀ ਹੈ। ਅਰਜੁਨ ਦੀ ਲੱਕੜ ਫਰਨੀਚਰ ਅਤੇ ਕੁਝ ਹੋਰ ਉਤਪਾਦਾਂ ਲਈ ਵੀ ਚੰਗੀ ਮੰਨੀ ਜਾਂਦੀ ਹੈ। ਮੌਜੂਦਾ ਸਮੇਂ ਵਿੱਚ ਕਿਸਾਨ ਅਰਜਨ ਦੇ ਰੁੱਖ ਤੋਂ ਚੋਖਾ ਮੁਨਾਫਾ ਕਮਾ ਰਹੇ ਹਨ।
ਅਰਜਨ ਰੁੱਖ ਉਗਾਉਣ ਸਮੇਂ ਧਿਆਨ ਦੇਣ ਯੋਗ ਗੱਲਾਂ/Things to consider while growing Arjuna tree
ਬੀਜਣ ਤੋਂ ਪਹਿਲਾਂ ਅਰਜਨ ਦੇ ਬੀਜਾਂ ਨੂੰ ਗਰਮ ਪਾਣੀ ਵਿੱਚ ਭਿਓਂ ਕੇ ਸੋਧ ਲਵੋ। ਇਸ ਤੋਂ ਬਾਅਦ ਅਰਜੁਨ ਦੇ ਬੀਜਾਂ ਨੂੰ ਤਿੰਨ ਚਾਰ ਦਿਨ ਲਈ ਪਾਣੀ ਵਿੱਚ ਭਿਉਂ ਕੇ ਰੱਖਣਾ ਜਰੂਰੀ ਹੈ। ਆਮ ਤੌਰ ਤੇ ਅਰਜਨ ਦੇ ਬੀਜ 8 ਤੋਂ 10 ਦਿਨਾਂ ਵਿੱਚ ਪੁੰਗਰਦੇ ਹਨ। ਅਰਜੁਨ ਦੇ ਛੋਟੇ ਪੌਦੇ ਪਾਣੀ ਦੀ ਵਧੇਰੇ ਮਾਤਰਾ ਨਾਲ ਮਰ ਸਕਦੇ ਹਨ ਇਸ ਲਈ ਖੇਤ ਵਿੱਚ ਪਾਣੀ ਦੀ ਸਹੀ ਨਿਕਾਸੀ ਦਾ ਪ੍ਰਬੰਧ ਹੋਣਾ ਜਰੂਰੀ ਹੈ। ਅਰਜਨ ਦੇ ਰੁੱਖਾਂ ਨੂੰ ਅਜਿਹੀ ਥਾਂ ’ਤੇ ਲਗਾਉਣਾ ਚਾਹੀਦਾ ਹੈ ਜਿੱਥੇ ਸਿੱਧੀ ਧੁੱਪ ਆਉਂਦੀ ਹੋਵੇ। ਇਸਦੇ ਪੌਦੇ ਨੂੰ ਛਾਂਦਾਰ ਥਾਵਾਂ ‘ਤੇ ਲਗਾਉਣ ਨਾਲ ਇਸ ਦਾ ਵਾਧਾ ਰੁਕ ਜਾਂਦਾ ਹੈ। ਇਸ ਲਈ ਅਰਜਨ ਦੇ ਪੌਦੇ ਉਗਾਉਣ ਸਮੇਂ ਅਜਿਹੀ ਜਗ੍ਹਾ ਚੁਣੋ ਜਿੱਥੇ ਘੱਟੋ-ਘੱਟ 4 ਤੋਂ 6 ਘੰਟੇ ਸਿੱਧੀ ਧੁੱਪ ਪੈਂਦੀ ਹੋਵੇ।
ਅਰਜੁਨ ਦੇ ਸਿਹਤ ਲਾਭ ਅਤੇ ਦਵਾਈਆਂ ਵਿਚ ਵਰਤੋਂ/Health benefits of Arjuna and its medicinal uses
ਅਰਜੁਨ ਵਿੱਚ ਐਂਟੀਆਕਸੀਡੈਂਟ, ਸਾੜ ਵਿਰੋਧੀ ਅਤੇ ਰੋਗਾਣੂਨਾਸ਼ਕ ਆਦਿ ਅਨੇਕਾਂ ਔਸ਼ਧੀ ਗੁਣ ਪਾਏ ਜਾਂਦੇ ਹਨ। ਅਰਜੁਨ ਦਿਲ ਸਬੰਧੀ ਬਿਮਾਰੀਆਂ ਨੂੰ ਘਟਾਉਣ ਵਿੱਚ ਰਾਮਬਾਣ ਅਸਰ ਦਿਖਾਉਂਦਾ ਹੈ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਣ ਵਿਚ ਮਦਦਗਾਰ ਹੈ। ਅਰਜੁਨ ਰੁੱਖ ਵਿੱਚ ਕਾਫੀ ਮਾਤਰਾ ਵਿਚ ਐਂਟੀ-ਹਾਈਪਰਟੈਂਸਿਵ ਗੁਣ ਹੁੰਦੇ ਹਨ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਅਰਜੁਨ ਰੁਖ ਵਿੱਚ ਖੂਨ ਨੂੰ ਪਤਲਾ ਕਰਨ ਦੇ ਵਿਸ਼ੇਸ਼ ਗੁਣ ਹੁੰਦੇ ਹਨ ਜੋ ਹਾਈ ਬਲੱਡ ਪ੍ਰੈਸ਼ਰ ਦਾ ਮੁੱਖ ਕਾਰਨ ਹੁੰਦੇ ਹਨ। ਸੋ ਆਉ ਅਸੀਂ ਦੱਸਦੇ ਹਾਂ ਕਿ ਦਿਲ ਸਬੰਧੀ ਬਿਮਾਰੀਆਂ ਵਿਚ ਅਰਜੁਨ ਦੇ ਕਿੰਨੇ ਜਿਆਦਾ ਫਾਇਦੇ ਹੁੰਦੇ ਹਨ।
ਐਨਜਾਈਨਾ/ਦਿਲ ਦੇ ਦਰਦ ਵਿਚ ਅਰਜੁਨ ਦੇ ਲਾਭ/Benefits of Arjuna in angina/heart pain
ਅਰਜੁਨ ਦਾ ਰੁੱਖ ਐਨਜਾਈਨਾ ਭਾਵ ਦਿਲ ਸਬੰਧੀ ਛਾਤੀ ਦੇ ਦਰਦ ਲਈ ਕਾਫੀ ਫਾਇਦੇਮੰਦ ਹੈ। ਅਧਿਐਨਾਂ ਅਨੁਸਾਰ ਅਰਜੁਨ ਦੀ ਛਿੱਲ ਕੋਰਟੀਸੋਲ ਭਾਵ ਤਣਾਅ ਪੈਦਾ ਕਰਨ ਵਾਲੇ ਹਾਰਮੋਨਾਂ ਦੇ ਪੱਧਰ ਨੂੰ ਘਟਾ ਕੇ ਛਾਤੀ ਦੇ ਦਰਦ ਵਿੱਚ ਰਾਹਤ ਦਿੰਦੀ ਹੈ। ਐਨਜਾਈਨਾ ਵਧੇ ਹੋਏ ਕਫ ਭਾਵ ਵਾਤ ਕਾਰਨ ਹੁੰਦਾ ਹੈ। ਵਧਿਆ ਹੋਇਆ ਕਫ ਜਹਿਰੀਲੇ ਮਾਦੇ ਵਿਚ ਬਦਲ ਕੇ ਦਿਲ ਦੀਆਂ ਨਾੜੀਆਂ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ। ਗੰਭੀਰ ਸਥਿਤੀਆਂ ਵਿਚ ਇਹ ਰੁਕਾਵਟ ਪੈਦਾ ਕਰਨ ਦਾ ਕਾਰਨ ਬਣਦਾ ਹੈ। ਇਸ ਨਾਲ ਛਾਤੀ ਦੇ ਆਸ-ਪਾਸ ਦਰਦ ਹੁੰਦਾ ਹੈ। ਅਰਜੁਨ ਵਿੱਚ ਕਫ ਸੰਤੁਲਨ ਦੇ ਵਿਸ਼ੇਸ਼ ਗੁਣ ਹੁੰਦੇ ਹਨ ਜੋ ਦਿਲ ਦੀਆਂ ਨਾੜੀਆਂ ਦੀ ਰੁਕਾਵਟ ਨੂੰ ਦੂਰ ਕਰਦੇ ਹਨ ਅਤੇ ਵਧੇ ਹੋਏ ਵਾਤ ਨੂੰ ਸ਼ਾਂਤ ਕਰਦੇ ਹਨ। ਇਸ ਤੋਂ ਇਲਾਵਾ ਅਰਜੁਨ ਕਸਰਤ ਕਰਨ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ ਜਿਸ ਨਾਲ HDLਦੇ ਪੱਧਰ ਵਿਚ ਸੁਧਾਰ ਹੁੰਦਾ ਹੈ।
ਇਸ ਤੋ ਇਲਾਵਾ 50 ਗ੍ਰਾਮ ਕਣਕ ਦੇ ਆਟੇ ਨੂੰ 20 ਗ੍ਰਾਮ ਗਾਂ ਦੇ ਘਿਓ ਵਿੱਚ ਭੁੰਨੋ, ਜਦੋਂ ਇਹ ਭੂਰੇ ਰੰਗ ਦਾ ਹੋ ਜਾਵੇ ਤਾਂ ਇਸ ਵਿਚ 3 ਗ੍ਰਾਮ ਅਰਜੁਨ ਦੀ ਛਿੱਲ ਦਾ ਪਾਊਡਰ ਪਾਓ। ਇਸ ਵਿਚ 40 ਗ੍ਰਾਮ ਸ਼ੱਕਰ ਅਤੇ 100 ਮਿਲੀਲੀਟਰ ਉਬਲਦਾ ਪਾਣੀ ਪਾ ਕੇ ਪਕਾਓ, ਜਦੋਂ ਹਲਵਾ ਤਿਆਰ ਹੋ ਜਾਵੇ ਤਾਂ ਸਵੇਰੇ ਵੇਲੇ ਇਸਦਾ ਸੇਵਨ ਕਰੋ। ਇਸ ਦਾ ਨਿਯਮਿਤ ਸੇਵਨ ਕਰਨ ਨਾਲ ਦਿਲ ਦੇ ਦਰਦ,ਚਿੰਤਾ, ਵਧੀ ਹੋਈ ਧੜਕਣ ਆਦਿ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵ ਅਰਜੁਨ ਦੀ ਛਿੱਲ ਅਤੇ ਹੋਰ ਜੜੀ-ਬੂਟੀਆਂ ਤੋਂ ਤਿਆਰ ਕੀਤੇ ਗਏ ਪਾਤੰਜਲੀ ਦੇ ਅਰਜੁਨ ਕਵਾਥ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ। 10-20- ਮਿਲੀਲੀਟਰ ਅਰਜੁਨ ਕਵਾਥ ਲਓ ਅਤੇ ਇਸ ਵਿੱਚ ਦੁੱਧ ਜਾਂ ਪਾਣੀ ਦੀ ਇੱਕੋ ਜਹੀ ਮਾਤਰਾ ਪਾਓ। ਛਾਤੀ ਦੇ ਦਰਦ ਦੇ ਜੋਖਮ ਨੂੰ ਘਟਾਉਣ ਲਈ ਭੋਜਨ ਤੋਂ ਬਾਅਦ ਦਿਨ ਵਿੱਚ ਇੱਕ ਜਾਂ ਦੋ ਵਾਰ ਪੀਓ ਰਾਹਤ ਮਿਲੇਗੀ।
ਸੋਰਬਿਟਰੇਟ ਗੋਲੀ ਵਾਂਗ ਅਸਰ ਕਰਦੀ ਹੈ ਅਰਜੁਨ ਦੀ ਛਿੱਲ/ ਦਿਲ ਦੀ ਸੋਜ ਲਈ ਵੀ ਕਾਰਗਰ/Arjuna bark works like a sorbitol pill/ also effective for heart inflammation
ਦਿਲ ਦੀਆਂ ਬਿਮਾਰੀਆਂ ਵਿੱਚ ਅਰਜੁਨ ਦੇ ਸੱਕ ਅਤੇ ਪਾਊਡਰ ਦਾ ਪ੍ਰਭਾਵ ਟੀਕੇ ਵਾਂਗ ਹੁੰਦਾ ਹੈ। ਅਰਜੁਨ ਦੇ ਸੱਕ ਨੂੰ ਜੀਭ ‘ਤੇ ਰੱਖ ਕੇ ਚੂਸਦੇ ਸਾਰ ਦਿਲ ਦੀ ਬਿਮਾਰੀ ਘੱਟ ਹੋਣ ਲੱਗਦੀ ਹੈ। ਇਸ ਦਾ ਅਸਰ ਸੋਰਬਿਟਰੇਟ ਗੋਲੀ ਵਾਂਗ ਬਰਾਬਰ ਦੇਖਣ ਨੂੰ ਮਿਲਦਾ। ਜਦੋਂ ਦਿਲ ਦੀ ਧੜਕਣ ਵੱਧ ਜਾਂਦੀ ਹੈ ਜਾਂ ਨਬਜ਼ ਦੀ ਗਤੀ ਕਮਜ਼ੋਰ ਹੋ ਜਾਂਦੀ ਹੈ ਤਾਂ ਇਸ ਦੀ ਛਿੱਲ ਨੂੰ ਮਰੀਜ਼ ਦੀ ਜੀਭ ‘ਤੇ ਰੱਖਣ ਨਾਲ ਨਬਜ਼ ਤੁਰੰਤ ਤਾਕਤ ਮਹਿਸੂਸ ਕਰਨ ਲੱਗਦੀ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਇਹ ਹਾਈ ਬਲੱਡ ਪ੍ਰੈਸ਼ਰ ਵਿੱਚ ਵੀ ਫਾਇਦੇਮੰਦ ਹੈ। ਜੇਕਰ ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਵਿੱਚ ਸੋਜ ਹੁੰਦੀ ਹੈ ਤਾਂ ਇਹ ਉਸਨੂੰ ਵੀ ਦੂਰ ਕਰਦੀ ਹੈ।
ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਰਜੁਨ/Arjuna strengthens the heart muscles
ਅਰਜੁਨ ਵਿਸ਼ੇਸ਼ ਕਾਰਡੀਓਟੋਨਿਕ ਵਜੋਂ ਕੰਮ ਕਰਦਾ ਹੈ ਅਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਅਰਜੁਨ ਦੀ ਛਿੱਲ ਵਿੱਚ ਮੌਜੂਦ ਟੈਨਿਨ ਅਤੇ ਗਲਾਈਕੋਸਾਈਡ ਵਰਗੇ ਕੁਝ ਤੱਤ ਐਂਟੀਆਕਸੀਡੈਂਟ ਗੁਣ ਦਿਲ ਦੀਆਂ ਮਾਸਪੇਸ਼ੀਆਂ ਅਤੇ ਨਾੜੀਆਂ ਨੂੰ ਫ੍ਰੀ ਰੈਡੀਕਲਸ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਅਰਜੁਨ ਦਿਲ ਅਤੇ ਹੋਰ ਖੂਨ ਦੀਆਂ ਨਾੜੀਆਂ ਨੂੰ ਖੋਲ੍ਹਣ ਅਤੇ ਫੈਲਾਉਣ ਵਿੱਚ ਵੀ ਮਦਦ ਕਰਦਾ ਹੈ। ਜਿਸ ਦੇ ਸਿੱਟੇ ਵਜੋਂ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵ ਅਰਜੁਨ ਦੀ ਛਿੱਲ ਅਤੇ ਹੋਰ ਜੜੀ-ਬੂਟੀਆਂ ਤੋਂ ਤਿਆਰ ਕੀਤੇ ਗਏ ਪਾਤੰਜਲੀ ਦੇ ਅਰਜੁਨ ਕਵਾਥ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ। ਅਰਜੁਨ ਕਵਾਥ ਦੇ 4-6 ਚਮਚੇ ਲਓ। ਇਸ ਵਿੱਚ ਓਨੀ ਹੀ ਮਾਤਰਾ ਵਿੱਚ ਦੁੱਧ ਜਾਂ ਪਾਣੀ ਮਿਲਾਓ। ਦਿਲ ਦੀ ਬਿਮਾਰੀ ਨੂੰ ਘਟਾਉਣ ਲਈ ਭੋਜਨ ਤੋਂ ਬਾਅਦ ਦਿਨ ਵਿੱਚ ਇੱਕ ਜਾਂ ਦੋ ਵਾਰ ਪੀਓ।
ਦਸਤ/ਮਰੋੜ ਦੀ ਬਿਮਾਰੀ ਦੌਰਾਨ ਅਰਜੁਨ ਫਾਇਦੇ/Benefits of Arjuna during Diarrhea/Convulsions
ਅਰਜੁਨ ਦਸਤ/ਮਰੋੜ ਆਦਿ ਅਲਾਮਤਾਂ ਨੂੰ ਰੋਕਣ ਵਿੱਚ ਵੀ ਕਾਫੀ ਲਾਭਦਾਇਕ ਹੁੰਦਾ ਹੈ। ਆਯੁਰਵੇਦ ਵਿੱਚ ਦਸਤ ਨੂੰ ਅਤਿਸਰ ਕਿਹਾ ਜਾਂਦਾ ਹੈ। ਇਹ ਗਲਤ ਭੋਜਨ, ਅਸ਼ੁੱਧ ਪਾਣੀ, ਜ਼ਹਿਰੀਲੇ ਪਦਾਰਥਾਂ, ਮਾਨਸਿਕ ਤਣਾਅ ਅਤੇ ਕਮਜ਼ੋਰ ਪਾਚਨ ਅਗਨੀ ਕਾਰਨ ਹੁੰਦਾ ਹੈ। ਇਹ ਸਾਰੇ ਕਾਰਕ ਵਾਤ ਨੂੰ ਵਧਾਉਣ ਲਈ ਜ਼ਿੰਮੇਵਾਰ ਹਨ। ਵਧਿਆ ਹੋਇਆ ਵਾਤ ਸਰੀਰ ਦੇ ਵੱਖ-ਵੱਖ ਟਿਸ਼ੂਆਂ ਤੋਂ ਅੰਤੜੀ ਵਿੱਚ ਤਰਲ ਪਦਾਰਥ ਲਿਆਉਂਦਾ ਹੈ ਅਤੇ ਮਲ ਨਾਲ ਰਲ ਜਾਂਦਾ ਹੈ। ਇਸ ਨਾਲ ਪਤਲੇ ਦਸਤ ਲੱਗ ਜਾਂਦੇ ਹਨ।
ਅਰਜੁਨ ਵਿੱਚ ਰੋਗਾਣੂਨਾਸ਼ਕ ਅਤੇ ਐਸਟ੍ਰਿੰਜੈਂਟ ਗੁਣ ਹੁੰਦੇ ਹਨ। ਇਸ ਵਿੱਚ ਇੱਕ ਐਂਟੀਬੈਕਟੀਰੀਅਲ ਗੁਣ ਵੀ ਹੁੰਦਾ ਹੈ ਜੋ ਸੂਖਮ ਜੀਵਾਂ ਕਾਰਨ ਹੋਣ ਵਾਲੇ ਅੰਤੜੀਆਂ ਦੇ ਇਨਫੈਕਸ਼ਨ ਨੂੰ ਕੰਟਰੋਲ ਕਰਦਾ ਹੈ। ਇਹ ਅੰਤੜੀਆਂ ਦੀ ਗਤੀਸ਼ੀਲਤਾ ਨੂੰ ਠੀਕ ਕਰਦਾ ਹੈ ਅਤੇ ਸਰੀਰ ਵਿੱਚੋਂ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਸਮੱਸਿਆ ਨੂੰ ਰੋਕਦਾ ਹੈ। ਅਰਜੁਨ ਛਿੱਲ ਲੈਣ ਨਾਲ ਦਸਤਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵ ਅਰਜੁਨ ਦੀ ਛਿੱਲ ਅਤੇ ਹੋਰ ਜੜੀ-ਬੂਟੀਆਂ ਤੋਂ ਤਿਆਰ ਕੀਤੇ ਗਏ ਪਾਤੰਜਲੀ ਦੇ ਅਰਜੁਨ ਕਵਾਥ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਲਈ ਅਰਜੁਨ ਕਵਾਥ 10- 20- ਮਿ.ਲੀ. ਹਲਕਾ ਭੋਜਨ ਲੈਣ ਤੋਂ ਬਾਅਦ ਸ਼ਹਿਦ ਜਾਂ ਪਾਣੀ ਨਾਲ ਲਓ। ਦਸਤ/ਮਰੋੜ ਦੀ ਸਮੱਸਿਆ ਤੋ ਰਾਹਤ ਮਿਲੇਗੀ।
ਬ੍ਰੌਨਕਾਈਟਿਸ/ ਸਾਹ ਨਾਲੀਆਂ ਦੀ ਸੋਜ ਵਿਚ ਅਰਜੁਨ ਦੇ ਫਾਇਦੇ/Benefits of Arjuna in Bronchitis/Swelling of the Respiratory Tracts
ਅਰਜੁਨ ਫੇਫੜਿਆਂ ਦੀਆਂ ਸਮੱਸਿਆਵਾਂ ਜਿਵੇਂ ਕਿ ਇਨਫੈਕਸ਼ਨ, ਖੰਘ, ਦਮਾ ਅਤੇ ਬ੍ਰੌਨਕਾਈਟਿਸ ਦੇ ਇਲਾਜ ਵਿਚ ਵੀ ਕਾਫੀ ਲਾਭਦਾਇਕ ਹੈ। ਆਯੁਰਵੈਦ ਦੇ ਅਨੁਸਾਰ ਬ੍ਰੌਨਕਾਈਟਿਸ ਵਰਗੀਆਂ ਫੇਫੜਿਆਂ ਦੀਆਂ ਸਮੱਸਿਆਵਾਂ ਨੂੰ ਕਸਰੋਗਾ ਕਿਹਾ ਜਾਂਦਾ ਹੈ ਅਤੇ ਇਹ ਪਾਚਨ ਕਿਰਿਆ ਵਿੱਚ ਖਰਾਬੀ ਕਾਰਨ ਹੁੰਦੀ ਹੈ। ਮਾੜੀ ਖੁਰਾਕ ਅਤੇ ਰਹਿੰਦ-ਖੂੰਹਦ ਦਾ ਅਧੂਰਾ ਨਿਕਾਸ ਕਾਰਨ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਜਮਾਂ ਹੋ ਜਾਂਦੇ ਹਨ। ਇਹ ਅਮਾ ਫੇਫੜਿਆਂ ਵਿੱਚ ਬਲਗਮ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ। ਅਰਜੁਨ ਨੂੰ ਨਿਯਮਤ ਰੂਪ ਵਿਚ ਲੈਣ ਨਾਲ ਅਮਾ ਨੂੰ ਘਟਾਉਣ ਅਤੇ ਬਲਗਮ ਨੂੰ ਹਟਾਉਣ ਵਿੱਚ ਮਦਦ ਮਿਲਦੀ ਹੈ।ਇਸ ਲਈ ਅਰਜੁਨ ਕਵਾਥ ਦੇ 4-6 ਚਮਚੇ ਲਓ। ਇਸ ਵਿੱਚ ਦੁੱਧ ਜਾਂ ਪਾਣੀ ਬਰਾਬਰ ਮਾਤਰਾ ਵਿਚ ਪਾਓ। ਫੇਫੜਿਆਂ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਭੋਜਨ ਤੋਂ ਬਾਅਦ ਦਿਨ ਵਿੱਚ ਇੱਕ ਜਾਂ ਦੋ ਵਾਰ ਪੀਓ।
UTIs/ਪਿਸ਼ਾਬ ਨਲੀ ਦੀਆਂ ਬਿਮਾਰੀਆਂ ਵਿਚ ਅਰਜੁਨ ਫਾਇਦੇ/Benefits of Arjuna in UTIs/Urinary Tract Diseases
ਅਰਜੁਨ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਹ ਪਿਸ਼ਾਬ ਨਲੀ ਦੀਆਂ ਲਾਗਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਪਿਸ਼ਾਬ ਨਾਲੀ ਦੀ ਲਾਗ ਨੂੰ ਆਯੁਰਵੇਦ ਵਿੱਚ ਮੂਤ੍ਰਾਕਚਰਾ ਦੇ ਦੋਸ਼ ਵਜੋਂ ਜਾਣਿਆ ਜਾਂਦਾ ਹੈ। ਇਸ ਤਰ੍ਹਾਂ, ਡਿਸਯੂਰੀਆ ਅਤੇ ਦਰਦਨਾਕ ਪਿਸ਼ਾਬ ਨੂੰ ਮੂਤ੍ਰਾਕਚਰਾ ਰੋਗ ਕਿਹਾ ਜਾਂਦਾ ਹੈ। ਅਰਜੁਨ ਦੀ ਨਿਯਮਤ ਵਰਤੋਂ ਨਾਲ ਪਿਸ਼ਾਬ ਦਾ ਦਰਦ ਘੱਟ ਹੁੰਦਾ ਹੈ ਅਤੇ ਪਿਸ਼ਾਬ ਦੇ ਪ੍ਰਵਾਹ ਠੀਕ ਹੁੰਦਾ ਹੈ। ਇਸ ਦੇ ਨਾਲ-ਨਾਲ ਇਹ ਪਿਸ਼ਾਬ ਦੇ ਸਾੜ ਨੂੰ ਵੀ ਘਟਾਉਂਦਾ ਹੈ ਅਤੇ ਪਿਸ਼ਾਬ ਕਰਦੇ ਸਮੇਂ ਮਰੀਜ਼ ਨੂੰ ਠੰਢਕ ਅਹਿਸਾਸ ਹੁੰਦਾ ਹੈ। ਇਸ ਤੋਂ ਇਲਾਵ ਅਰਜੁਨ ਦੀ ਛਿੱਲ ਅਤੇ ਹੋਰ ਜੜੀ-ਬੂਟੀਆਂ ਤੋਂ ਤਿਆਰ ਕੀਤੇ ਗਏ ਪਾਤੰਜਲੀ ਦੇ ਅਰਜੁਨ ਕਵਾਥ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਲਈ ਅਰਜੁਨ ਕਵਾਥ ਦੇ 4-6 ਚਮਚੇ ਲਓ। ਇਸ ਵਿੱਚ ਦੁੱਧ ਜਾਂ ਪਾਣੀ ਦੀ ਬਰਾਬਰ ਮਾਤਰਾ ਪਾਓ। UTI ਭਾਵ ਪਿਛਾਬ ਦੇ ਰੋਗਾਂ ਨੂੰ ਘਟਾਉਣ ਲਈ ਭੋਜਨ ਤੋਂ ਬਾਅਦ ਦਿਨ ਵਿੱਚ ਇੱਕ ਜਾਂ ਦੋ ਵਾਰ ਪੀਓ ਰਾਹਤ ਮਿਲੇਗੀ।
ਕੰਨ ਦੇ ਦਰਦ ਵਿਚ ਅਰਜੁਨ ਰੁੱਖ ਦੇ ਫਾਇਦੇ /Benefits of Arjuna tree in earache
ਕੰਨਾਂ ਦੀ ਇਨਫੈਕਸ਼ਨ ਕਾਰਨ ਹੋਣ ਵਾਲੇ ਕੰਨ ਦਰਦ ਵਿੱਚ ਅਰਜੁਨ ਦੀ ਛਿੱਲ ਕਾਫੀ ਲਾਭਦਾਇਕ ਹੈ। ਅਰਜੁਨ ਵਿੱਚ ਰੋਗਾਣੂਨਾਸ਼ਕ ਸ਼ਕਤੀ ਹੁੰਦੀ ਹੈ ਜੋ ਕੰਨ ਦੀ ਇਨਫੈਕਸ਼ਨ ਪੈਦਾ ਕਰਨ ਵਾਲੇ ਸੂਖਮ ਜੀਵਾਂ ਦੇ ਵਾਧੇ ਨੂੰ ਰੋਕਦੀ ਹੈ। ਇਸ ਦੇ ਨਾਲ-ਨਾਲ ਇਸ ਵਿੱਚ ਸੋਜ-ਵਿਰੋਧੀ ਗੁਣ ਵੀ ਹੁੰਦੇ ਹਨ ਜੋ ਇਸ ਨਾਲ ਜੁੜੇ ਦਰਦ ਨੂੰ ਘਟਾਉਂਦੇ ਹਨ। ਇਸ ਲਈ ਅਰਜੁਨ ਦੇ ਪੱਤਿਆਂ ਦੇ ਰਸ ਦੀਆਂ 3-4 ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਘੱਟ ਜਾਂਦਾ ਹੈ।
ਅਰਜੁਨ ਦੀ ਛਿੱਲ ਖੁਸ਼ਕ ਚਮੜੀ ਲਈ ਫਾਇਦੇਮੰਦ/Arjuna is beneficial for dry skin
ਅਰਜੁਨ ਦੀ ਛਿੱਲ ਖੁਸ਼ਕ ਚਮੜੀ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਅਤੇ ਅਰਜੁਨ ਚਮੜੀ ਨੂੰ ਬੁੱਢੇ ਹੋਣ ਤੋਂ ਵੀ ਰੋਕਦਾ ਹੈ। ਜੇਕਰ ਤੁਹਾਡੀ ਚਮੜੀ ਅਤਿ ਸੰਵੇਦਨਸ਼ੀਲ ਹੈ ਤਾਂ ਅਰਜੁਨ ਦੇ ਪੱਤਿਆਂ ਜਾਂ ਅਰਜੁਨ ਦੀ ਛਿੱਲ ਦੇ ਪੇਸਟ/ਪਾਊਡਰ ਨੂੰ ਸ਼ਹਿਦ ਜਾਂ ਦੁੱਧ ਨਾਲ ਵਰਤੋਂ, ਕਾਫੀ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਅਰਜਨ ਦੀ ਛਿੱਲ ਚੰਬਲ, ਸੋਰਾਇਸਿਸ, ਖੁਜਲੀ ਅਤੇ ਧੱਫੜ ਵਰਗੇ ਵੱਖ-ਵੱਖ ਚਮੜੀ ਰੋਗਾਂ ਦੇ ਉਪਚਾਰ ਕਰਨ ਵਿੱਚ ਮਦਦਗਾਰ ਹੁੰਦੀ ਹੈ।
ਇਸ ਤੋਂ ਇਲਾਵਾ ਅਰਜੁਨ ਦੇ ਪੱਤਿਆਂ ਦੇ ਰਸ ਦਾ 1 ਜਾਂ ਅੱਧਾ ਚਮਚ ਜਾਂ ਅਰਜੁਨ ਦੀ ਛਿੱਲ ਦਾ ਤਾਜ਼ਾ ਪੇਸਟ ਲਓ। ਇਸ ਵਿੱਚ ਥੋੜ੍ਹਾ ਸ਼ਹਿਦ ਜਾਂ ਕੱਚਾ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ। ਇਸਨੂੰ 4-5 ਮਿੰਟਾਂ ਲਈ ਇਹ ਪੇਸਟ ਏਸੇ ਤਰ੍ਹਾਂ ਲੱਗਾ ਰਹਿਣ ਦਿਓ। ਬਾਅਦ ਵਿਚ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ, ਮੁੱਹਾਸਿਆਂ ਅਤੇ ਚਮੜੀ ਦੀਆਂ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸ ਉਪਾਅ ਦੀ ਵਰਤੋਂ ਹਫ਼ਤੇ ਵਿੱਚ 1-3 ਵਾਰ ਕਰੋ।
ਮੇਨੋਰੇਜੀਆ ਲਈ ਅਰਜੁਨ ਦੇ ਫਾਇਦੇ/Benefits of Arjuna in Menorrhagia
ਮੇਨੋਰੇਜੀਆ ਵਰਗੇ ਖੂਨ ਵਹਿਣ ਦੇ ਵਿਕਾਰਾਂ ਨੂੰ ਠੀਕ ਕਰਨ ਵਿੱਚ ਅਰਜੁਨ ਦਾ ਰੁੱਖ ਕਾਫੀ ਮਦਦਗਾਰ ਹੁੰਦਾ ਹੈ। ਆਯੁਰਵੇਦ ਅਨੁਸਾਰ ਭਾਰੀ ਮਾਹਵਾਰੀ ਜਾਂ ਖੂਨ ਵਹਿਣ ਨੂੰ ਰਕਤਪ੍ਰਦਰ ਕਿਹਾ ਜਾਂਦਾ ਹੈ। ਇਹ ਸਰੀਰ ਵਿੱਚ ਵਧੇ ਹੋਏ ਪਿੱਤ ਦੋਸ਼ ਦੇ ਕਾਰਨ ਹੁੰਦਾ ਹੈ। ਅਰਜੁਨ ਦੀ ਛਿੱਲ ਪਿੱਤ ਦੋਸ਼ ਨੂੰ ਸੰਤੁਲਿਤ ਕਰਕੇ ਭਾਰੀ ਮਾਹਵਾਰੀ ਜਾਂ ਖੂਨ ਦੇ ਵਧੇਰੇ ਵਹਿਣ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਹ ਇਸਦੇ ਠੰਡੇ ਅਤੇ ਕਸ਼ਾਯ ਭਾਵ ਐਸਟ੍ਰਿੰਜੈਂਟ ਗੁਣਾਂ ਦੇ ਕਾਰਨ ਹੈ ।
ਅਰਜੁਨ ਬਦਹਜ਼ਮੀ ਲਈ ਫਾਇਦੇਮੰਦ/Arjuna is useful for indigestion
ਬਦਹਜ਼ਮੀ ਨੂੰ ਠੀਕ ਕਰਨ ਵਿੱਚ ਵੀ ਅਰਜੁਨ ਮਦਦ ਕਰਦਾ ਹੈ। ਆਯੁਰਵੇਦ ਅਨੁਸਾਰ ਬਦਹਜ਼ਮੀ ਦਾ ਮੁੱਖ ਕਾਰਨ ਵਧਿਆ ਹੋਇਆ ਕਫ ਹੁੰਦਾ ਹੈ, ਜੋ ਕਮਜ਼ੋਰ ਪਾਚਨ-ਅਗਨੀ ਦਾ ਕਾਰਨ ਬਣਦਾ ਹੈ। ਅਰਜੁਨ ਦੀ ਛਿੱਲ ਨਿਯਮਤ ਰੂਪ ਵਿਚ ਲੈਣ ਨਾਲ ਪਾਚਨ-ਅਗਨੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।
ਅਰਜੁਨ ਪੇਟ ਦੀ ਗੈਸ ਲਈ ਫਾਇਦੇਮੰਦ/Arjuna is useful for stomach gas
ਐਸਿਡਿਟੀ ਤੋਂ ਰਾਹਤ ਦਿਵਾਉਣ ਵਿੱਚ ਵੀ ਅਰਜੁਨ ਦੀ ਛਿੱਲ ਕਾਫੀ ਮਦਦਗਾਰ ਹੈ। ਅਰਜੁਨ ਦੀ ਛਿੱਲ ਦੇ ਪੂਰੇ ਲਾਭ ਪ੍ਰਾਪਤ ਕਰਨ ਲਈ 10-20 ਮਿ.ਲੀ. ਕਾੜ੍ਹੇ ਦਾ ਨਿਯਮਤ ਸੇਵਨ ਪੇਟ ਦੀ ਗੈਸ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਐਸੀਡਿਟੀ ਤੋਂ ਰਾਹਤ ਦਿਵਾਉਂਦਾ ਹੈ।
ਅਰਜੁਨ ਪਾਊਡਰ ਇਮਿਊਨ ਸਿਸਟਮ ਲਈ ਫਾਇਦੇਮੰਦ/Arjuna powder is useful for the immune system
ਆਪਣੀ ਇਮਯੂਨੋਮੋਡੂਲੇਟਰੀ ਗਤੀਵਿਧੀ ਦੇ ਕਾਰਨ ਇਮਿਊਨ ਸਿਸਟਮ ਨੂੰ ਵੀ ਬਿਹਤਰ ਬਣਾਉਣ ਵਿੱਚ ਅਰਜੁਨ ਪਾਊਡਰ ਮਦਦ ਕਰਦਾ ਹੈ। ਇਹ ਐਂਟੀਬਾਡੀਜ਼ ਦੇ ਉਤਪਾਦਨ ਨੂੰ ਸੰਤੁਲਿਤ ਕਰਕੇ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ਨੂੰ ਠੀਕ ਕਰਦਾ ਹੈ। ਜਿਸ ਨਾਲ ਇਮਿਊਨ ਸਿਸਟਮ ਨੂੰ ਬਿਹਤਰ ਹੁੰਦਾ ਹੈ।
ਅਰਜੁਨ ਦੇ ਸ਼ੂਗਰ ਦੀ ਬਿਮਾਰੀ ਵਿਚ ਵੀ ਫਾਇਦੇ/Benefits of Arjuna also in diabetes
ਸ਼ੂਗਰ ਨੂੰ ਕੰਟਰੋਲ ਕਰਨ ਲਈ ਅਰਜੁਨ ਦਾ ਸੱਕ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਪਾਏ ਜਾਣ ਵਾਲੇ ਕੁਝ ਖਾਸ ਐਨਜ਼ਾਈਮ ਅਤੇ ਐਂਟੀਡਾਇਬੀਟਿਕ ਗੁਣ ਗੁਰਦੇ ਅਤੇ ਲੀਵਰ ਦੀ ਸਮਰੱਥਾ ਨੂੰ ਵਧਾਉਂਦੇ ਹਨ, ਜਿਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਇਸ ਲਈ ਅਕਸਰ ਹੀ ਸ਼ੂਗਰ ਦੇ ਮਰੀਜ਼ਾਂ ਨੂੰ ਅਰਜੁਨ ਦੇ ਸੱਕ ਦੇ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਅਰਜੁਨ ਦੀ ਛਿੱਲ, ਨਿੰਮ ਦੀ ਛਿੱਲ, ਆਉਲੇ ਦੀ ਛਿੱਲ, ਹਲਦੀ ਅਤੇ ਨੀਲੇ ਕਮਲ ਦੇ ਪਾਊਡਰ ਨੂੰ ਬਰਾਬਰ ਮਾਤਰਾ ਵਿੱਚ ਪਾਣੀ ਵਿੱਚ ਉਬਾਲੋ ਅਤੇ ਕਾੜ੍ਹਾ ਤਿਆਰ ਕਰੋ। ਇਸ ਤਰ੍ਹਾਂ 10-20 ਮਿਲੀਲੀਟਰ ਕਾੜ੍ਹੇ ਵਿੱਚ ਸ਼ਹਿਦ ਮਿਲਾ ਕੇ ਹਰ ਰੋਜ਼ ਸਵੇਰੇ ਪੀਣ ਨਾਲ ਸ਼ੂਗਰ ਦੇ ਰੋਗ ਵਿੱਚ ਲਾਭ ਮਿਲਦਾ ਹੈ।
ਹੱਡੀ ਦੀ ਸੱਟ ਦੌਰਾਨ ਅਰਜੁਨ ਰੁੱਖ ਦੇ ਫਾਇਦੇ/Benefits of Arjuna tree during bone injury
ਜੇਕਰ ਕਿਸੇ ਦੀ ਹੱਡੀ ਟੁੱਟ ਜਾਵੇ ਤਾਂ ਅਰਜੁਨ ਦੇ ਦਰੱਖਤ ਦੇ ਸੱਕ ਨੂੰ ਪੀਸ ਕੇ ਇਸ ਨੂੰ ਦੁੱਧ ਨਾਲ ਪੀਓ। ਇਸ ਨਾਲ ਜਲਦੀ ਹੀ ਹੱਡੀ ਜੁੜਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਜਿੱਥੋਂ ਹੱਡੀ ਟੁੱਟੀ ਹੋਵੇ ਇਸਨੂੰ ਉੱਥੇ ਪੇਸਟ ਦੇ ਰੂਪ ਵਿਚ ਵੀ ਵਰਤਿਆ ਜਾ ਸਕਦਾ ਹੈ। ਇਸ ਨਾਲ ਆਰਾਮ ਮਿਲੇਗਾ ਅਤੇ ਦਰਦ ਵੀ ਘੱਟ ਹੋਵੇਗਾ। ਇਸ ਤੋਂ ਇਲਾਵਾ ਕੁਝ ਹਫ਼ਤਿਆਂ ਤੱਕ ਦਿਨ ਵਿੱਚ ਤਿੰਨ ਵਾਰ ਇੱਕ ਕੱਪ ਦੁੱਧ ਦੇ ਨਾਲ ਇੱਕ ਚਮਚ ਅਰਜੁਨ ਦੀ ਛਿੱਲ ਦਾ ਪਾਊਡਰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਦੀ ਛਿੱਲ ਨੂੰ ਘਿਓ ਵਿੱਚ ਪੀਸ ਕੇ ਟੁੱਟੀ ਹੋਈ ਹੱਡੀ ‘ਤੇ ਲਗਾਓ ਅਤੇ ਪੱਟੀ ਬੰਨ੍ਹੋ ਫਾਇਦਾ ਮਿਲੇਗਾ।
ਅਰਜੁਨ ਬੁਖਾਰ ਵਿੱਚ ਲਾਭਦਾਇਕ/Arjuna is useful in fever
ਜੇਕਰ ਬੁਖਾਰ ਮੌਸਮ ਦੀ ਤਬਦੀਲੀ ਜਾਂ ਕਿਸੇ ਇਨਫੈਕਸ਼ਨ ਕਾਰਨ ਹੁੰਦਾ ਹੈ ਤਾਂ ਅਰਜੁਨ ਇਸ ਤੋਂ ਰਾਹਤ ਦਿਵਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਸ ਲਈ ਅਰਜੁਨ ਦੀ ਛਿੱਲ ਦਾ ਕਾੜ੍ਹਾ ਜਾਂ ਅਰਜੁਨ ਦੀ ਛਿੱਲ ਵਾਲੀ ਚਾਹ 20 ਮਿਲੀ ਲੀਟਰ ਮਾਤਰਾ ਦੇ ਹਿਸਾਬ ਨਾਲ ਲਵੋ ਬੁਖਾਰ ਤੋਂ ਰਾਹਤ ਮਿਲਦੀ ਹੈ। ਇਸ ਤੋ ਇਲਾਵਾ ਇਕ ਚਮਚ ਅਰਜੁਨ ਦੀ ਛਿੱਲ ਦਾ ਪਾਊਡਰ ਗੁੜ ਦੇ ਨਾਲ ਲਵੋ ਬੁਖਾਰ ਤੋਂ ਰਾਹਤ ਮਿਲਦੀ ਹੈ।
ਅਰਜੁਨ ਦੀ ਛਿੱਲ ਦਾ ਪਾਊਡਰ ਕੋਹੜ ਵਿੱਚ ਲਾਭਦਾਇਕ
ਇੱਕ ਚਮਚ ਪਾਣੀ ਜਾਂ ਦੁੱਧ ਦੇ ਨਾਲ ਅਰਜੁਨ ਦੀ ਛਿੱਲ ਦੇ ਪਾਊਡਰ ਦਾ ਲੈਣ ਨਾਲ ਅਤੇ ਇਸਦੀ ਛਿੱਲ ਨੂੰ ਪਾਣੀ ਵਿੱਚ ਰਗੜ ਕੇ ਚਮੜੀ ‘ਤੇ ਲਗਾਉਣ ਨਾਲ ਕੋਹੜ ਅਤੇ ਜ਼ਖ਼ਮ ਠੀਕ ਕਰਨ ਵਿੱਚ ਕਾਫੀ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਅਰਜੁਨ ਦੀ ਛਿੱਲ ਦਾ ਕਾੜ੍ਹਾ ਪੀਣ ਨਾਲ ਵੀ ਕੋੜ੍ਹ ਵਿੱਚ ਰਾਹਤ ਮਿਲਦੀ ਹੈ।
ਅਰਜੁਨ ਦੀ ਛਿੱਲ ਫੋੜਿਆਂ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿਚ ਲਾਭਕਾਰੀ/Arjuna is useful in healing ulcers and wounds
ਅਲਸਰ ਜਾਂ ਹੋਰ ਜਿੱਦੀ ਜ਼ਖ਼ਮਾਂ ਨੂੰ ਕਈ ਵਾਰ ਸੁੱਕਣ ਵਿੱਚ ਬਹੁਤ ਸਮਾਂ ਲੱਗਦਾ ਹੈ ਜਾਂ ਜਦੋਂ ਇਹ ਸੁੱਕ ਜਾਂਦੇ ਹਨ, ਤਾਂ ਨੇੜੇ ਹੀ ਇੱਕ ਹੋਰ ਜ਼ਖ਼ਮ ਹੋ ਜਾਂਦਾ ਹੈ। ਅਜਿਹੇ ਵਿੱਚ ਅਰਜੁਨ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਅਰਜੁਨ ਦੀ ਛਿੱਲ ਨੂੰ ਪੀਸ ਕੇ ਕਾੜ੍ਹਾ ਰੂਪ ਬਣਾ ਕੇ ਅਜਿਹੇ ਫੋੜੇ ਅਤੇ ਜ਼ਖ਼ਮ ਨੂੰ ਧੋਣਾ ਕਾਫੀ ਲਾਭਦਾਇਕ ਹੁੰਦਾ ਹੈ।