Delicious ‘Handi daal’ of mother ‘s hands/ਤੌੜੀ ਦੇ ਵਿੱਚ ਬਣੀ ਹੋਈ ਬੇਬੇ ਦੇ ਹੱਥਾਂ ਦੀ ਸਵਾਦੀ-ਸਵਾਦੀ ਦਾਲ ਦੀ ਵੀਡੀਓ ਦੇਖੇ ਆ ਜਾਏਗਾ ਨਜ਼ਾਰਾ …
Delicious ‘Handi daal’ ਦੇਖ ਕੇ ਪੁਰਾਣਾ ਵੇਲਾ ਆ ਜਾਵੇਗਾ ਚੇਤੇ…. ਇਸ ਦੇ ਨਾਲ-ਨਾਲ ਤੌੜੀ ਦੀ ਦਾਲ ਦੇ ਦੇਖੋ ਕਿੰਨੇ ਹੁੰਦੇ ਹਨ ਗੁਣ ਅਤੇ ਦੇਖੋ ਪੁਰਤਾਨ ਢੰਗ ਨਾਲ ਕਿਵੇਂ ਬਣਦੀ ਹੈ ਤੌੜੀ ਦੀ ਦਾਲ।
ਪੰਜਾਬੀ ਦੀ ਇੱਕ ਕਹਾਵਤ ਹੈ ਕਿ ਚੁੱਲੇ ਦੀ ਮਹਿ ਕ 50 ਕੋਹ ਤੱਕ ਚਲੀ ਜਾਂਦੀ ਹੈ ਪਰ ਮੈਨੂੰ ਲੱਗਦਾ ਅੱਜ ਜਿਹੜੀ ਇਹ ਸਾਡੇ ਚੁੱਲੇ ਦੀ ਮਹਿਕ 50 ਨਹੀਂ ਹਜ਼ਾਰਾਂ ਕੋਹਾਂ ਤੱਕ ਜਾਊਗੀ ਕਿਉਂਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੌੜੀ ਦੀ ਦਾਲ। ਪੁਰਾਣੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਅਕਸਰ ਹੀ ਦਾਲ ਤੌੜੀ ਵਿੱਚ ਹੀ ਬਣਿਆ ਕਰਦੀ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਪਿੱਤਲ ਤੋਂ ਬਾਅਦ ਸਿਲਵਰ ਦੇ ਭਾਂਡੇ ਆ ਗਏ, ਜਿਨਾਂ ਦੇ ਨਾਲ ਨਾਲ ਬਿਮਾਰੀਆਂ ਵੀ ਆਈਆਂ ਕਿਉਂਕਿ ਅਸੀਂ ਮਿੱਟੀ ਦੇ ਭਾਂਡਿਆ ਵਿਚ ਭੋਜਨ ਬਣਾਉਣਾ ਛੱਡ ਦਿੱਤਾ। ਤੌੜੀ ਦੀ ਦਾਲ ਬੜੀ ਹੀ ਸਵਾਦੀ ਗੁਣਕਾਰੀ ਤੇ ਬੜੀ ਹੀ ਪੌਸਟਿਕਤਾ ਭਰਪੂਰ ਹੁੰਦੀ ਹੈ। ਬਾਜ਼ਾਰ ਵਿੱਚੋਂ ਤਾਂ ਇਹਦਾ ਟੇਸਟ ਕਦੇ ਮਿਲ ਹੀ ਨਹੀਂ ਸਕਦਾ।
ਕਿਵੇਂ ਬਣਾਉਣੀ ਹੈ ਤੌੜੀ ਦੀ ਦਾਲ ?
ਅੰਮਾਂ ਨੇ ਸਭ ਤੋਂ ਪਹਿਲਾਂ ਦੁਪਹਿਰੇ ਜਿਹੇ ਦਾਲ ਨੂੰ ਭਿਓਂ ਦਿੱਤਾ ਸੀ ਤਾਂ ਕਿ ਉਹਦੀ ਤਾਸੀਰ ਥੋੜੀ ਠੰਡੀ ਹੋ ਜਾਵੇ। ਅਸੀਂ ਦਾਲ ਬਣਾ ਰਹੇ ਹੈ ਮੋਠਾਂ-ਛੋਲਿਆਂ ਦੀ ਅਤੇ ਥੋੜੀ ਜਿਹੀ ਮੂੰਗੀ ਵੀ ਪਾਈ ਹੈ। ਸਭ ਤੋਂ ਪਹਿਲਾਂ ਮਾਂ ਨੇ ਪਾਣੀ ਗਰਮ ਰੱਖ ਦਿੱਤਾ ਹੈ। ਉਹਨਾਂ ਦਾ ਤਜਰਬਾ ਹੈ ਕਿ ਠੰਡੀ ਦਾਲ ਜਦੋਂ ਉੱਬਲ ਦੀ ਪਾਣੀ ਵਿੱਚ ਪੈਂਦੀ ਹੈ ਤਾਂ ਜਲਦੀ ਪਾੜ ਜਾਂਦੀ ਹੈ ਅਤੇ ਸਵਾਦ ਵੀ ਵੱਧ ਬਣਦੀ ਹੈ। ਦੇਖੋ ਕਿਆ ਤਜਰਬੇ ਨੇ ਪੁਰਾਣੇ ਬਜ਼ੁਰਗਾਂ ਦੇ।
ਤੌੜੀ ਦੀ ਬਣਾਉਣ ਦਾ ਅੰਮਾ ਦਾ ਦੂਜਾ ਤਜ਼ਰਬਾ
ਇਸ ਤੋਂ ਬਾਅਦ ਅੰਮਾ ਨੇ ਦਾਲ ਦੇ ਵਿੱਚ ਥੋੜੀ ਜਿਹੀ ਹਲਦੀ ਪਾ ਦਿੱਤੀ ਹੈ। ਉਹ ਕਹਿੰਦੀ ਹੈ ਕਿ ਜੇਕਰ ਥੋੜੀ ਜਿਹੀ ਹਲਦੀ ਦਾਲ ਦੇ ਵਿੱਚ ਤੜਕੇ ਤੋਂ ਪਹਿਲਾਂ ਪਾਈ ਜਾਵੇ ਤਾਂ ਦਾਲ ਉਪਰ ਝੱਗ ਘੱਟ ਆਉਦੀ ਹੈ। ਸੋ ਕਮਾਲ ਦੇ ਤਜਰਬੇ ਨੇ ਬਜ਼ੁਰਗਾਂ ਦੇ।
ਤੌੜੀ ਦੀ ਬਣਾਉਣ ਦਾ ਅੰਮਾ ਦਾ ਤੀਜਾ ਤਜ਼ਰਬਾ
ਇਸ ਤੋਂ ਅਗਲਾ ਤਜਰਬਾ ਹੋਰ ਵੀ ਕਮਾਲ ਦਾ ਹੈ। ਹੁਣ ਅੰਮਾਂ ਨੇ ਦਾਲ ਦੇ ਉਪਰ ਪਾਣੀ ਦਾ ਡੂੰਨਾ ਰੱਖ ਦਿੱਤਾ ਹੈ। ਇਹਦੇ ਨਾਲ ਜਿਹੜੀ ਸਟੀਮ ਹੈ ਉਸ ਨਾਲ ਡੂੰਨੇ ਦਾ ਪਾਣੀ ਗਰਮ ਹੋ ਜਾਂਦਾ ਹੈ। ਇੱਕ ਤਾਂ ਦਾਲ ਥੱਲੇ ਨਹੀਂ ਲੱਗਦੀ ਦੂਜਾ ਉਹਦੇ ਵਿੱਚ ਪਾਣੀ ਨਹੀਂ ਪਾਉਣਾ ਪੈਂਦਾ ਅਤੇ ਉੱਤੋਂ ਸਟੀਮ ਪੈਂਦੀ ਹੈ ਅਤੇ ਦਾਲ ਹੋਰ ਵੀ ਜਲਦੀ ਬਣਦੀ ਹੈ। ਦੇਖੋ ਕਿਆ ਤਜਰਬਾ ਹੈ ਦੂਜੀ ਗੱਲ ਇਹ ਹੈ ਕਿ ਜੇਕਰ ਦਾਲ ਦੇ ਵਿੱਚ ਗਰਮ ਪਾਣੀ ਦੀ ਲੋੜ ਪੈਂਦੀ ਹੈ ਤਾਂ ਫਿਰ ਇਸੇ ਡੂੰਨੇ ਦੇ ਵਿੱਚੋਂ ਗਰਮ ਪਾਣੀ ਪਾ ਦਿੱਤਾ ਜਾਂਦਾ ਹੈ।
ਅੰਮਾ ਵੱਲੋਂ ਤੌੜੀ ਦੀ ਦਾਲ ਬਣਾਉਣ ਮੌਕੇ ਵਰਤੇ ਜਾਂਦੇ ਮਸਾਲੇ
ਲਓ ਜੀ ਹੁਣ ਵਾਰੀ ਆ ਗਈ ਮਸਾਲੇ ਦੀ। ਗੁਰਦਾਸ ਮਾਨ ਆਪਣੇ ਗੀਤ ਵਿਚ ਕਹਿੰਦਾ ਹੈ ਕਿ ਕੂੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ… ਆਪਣਾ ਪੰਜਾਬ ਹੋਵੇ… ਚੁੱਲੇ ਉੱਤੇ ਬਣੀ ਹੋਈ ਚੀਜ਼ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਲਓ ਜੀ ਹੁਣ ਕੂੰਡੇ ਦੇ ਵਿੱਚ ਪੈਣਗੀਆਂ ਕਾਲੀਆਂ ਮਿਰਚਾਂ, ਜੀਰਾ, ਧਨੀਆ, ਤੇਜ ਪੱਤਰ। ਤੁਸੀਂ ਹੋਰ ਆਪਣੇ ਸਵਾਦ ਅਨੁਸਾਰ ਜੋ ਮਰਜੀ ਪਾ ਸਕਦੇ ਹੋ। ਕੂੰਡੇ ਦੇ ਵਿੱਚ ਰਗੜੇ ਹੋਏ ਮਸਾਲੇ ਦਾ ਵੀ ਸਵਾਦ ਹੀ ਵੱਖਰਾ ਹੀ ਹੁੰਦਾ ਹੈ। ਜਿਹੜਾ ਅਸੀਂ ਮੈਕਸੀ ਦੇ ਵਿੱਚ ਰਗੜ ਕੇ ਮਸਾਲਾ ਪਾਉਦੇ ਆ ਉਹਦਾ ਸਵਾਦ ਉਹ ਨਹੀਂ ਬਣਦਾ ਜੋ ਕੁੰਡੇ ਦੇ ਵਿੱਚ ਰਗੜੇ ਹੋਏ ਮਸਾਲੇ ਦਾ ਹੁੰਦਾ ਹੈ।
ਅੰਮਾ ਨੂੰ ਰਸੋਈ ਦੇ ਵਿੱਚ ਕੰਮ ਕਰਨਾ ਪਸੰਦ ਨਹੀਂ ਉਹ ਕਹਿੰਦੀ ਹੈ ਕਿ ਮੈਨੂੰ ਬਾਹਰ ਚੁੱਲੇ ਦੇ ਉੱਤੇ ਹੀ ਕੰਮ ਕਰਨਾ ਚੰਗਾ ਲੱਗਦਾ ਹੈ। ਸੋ ਅੱਧਾ ਮਸਾਲਾ ਅੰਮਾਂ ਨੇ ਪਹਿਲਾਂ ਪਾ ਦਿੱਤਾ ਹੈ ਅਤੇ ਅੱਧਾ ਮਸਾਲਾ ਬਾਅਦ ਵਿਚ ਪਾਉਣਾ ਹੈ। ਲਓ ਜੀ ਹੁਣ ਦਾਲ ਦੇ ਵਿੱਚ ਮਸਾਲਾ ਪੈ ਚੁੱਕਾ ਅਤੇ ਲਗਭਗ ਇੱਕ ਘੰਟਾ ਹੋ ਗਿਆ ਦਾਲ ਰਿੱਝਦੀ ਨੂੰ ਇਸ ਦਾਲ ਵਿੱਚ ਜਿਆਦਾ ਕੜਛੀ ਮਾਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉੱਪਰ ਪਾਣੀ ਰੱਖਿਆ ਹੁੰਦਾ ਹੈ, ਉਹਦਾ ਕਰਕੇ ਦਾਲ ਥੱਲੇ ਵੀ ਨਹੀਂ ਲੱਗਦੀ। ਹੁਣ ਦੇਖੋ ਕਿਆ ਸਵਾਦ ਬਣੀ ਹੈ ਇਹ ਤੌੜਾ ਦੀ ਦਾਲ । ਤੁਸੀਂ ਦੁਨੀਆ ਦੇ ਸਾਰੇ ਸਵਾਦ ਭੁਲ਼ ਜਾਵੋਗੇ।
ਇਹ ਵੀ ਪੜ੍ਹੋ : How to cook cornbread with carrots/ਗਾਜਰਾਂ ਵਾਲੀਆਂ ਮੱਕੀ ਦੀਆਂ ਰੋਟੀਆਂ ?