1947-Punjab changa lagge na, ਪੰਜਾਬ ਚੰਗਾ ਲੱਗੇ ਨਾ/ਕਵਿਤਾ ਜਸਬੀਰ ਵਾਟਾਂਵਾਲੀਆ
ਮਿੱਧਿਆ-ਮਰੋੜਿਆ ਗੁਲਾਬ ਚੰਗਾ ਲੱਗੇ ਨਾ
ਵੰਡਿਆ ਤੇ ਖੰਡਿਆ ਪੰਜਾਬ ਚੰਗਾ ਲੱਗੇ ਨਾ
ਹੋ ਪੰਜ-ਆਬਾਂ ਨਾਲ ਹੀ ਪੰਜਾਬ ਦੀ ਕਹਾਣੀ ਸੀ
ਲਹਿੰਦੇ ਵੱਲ ਵਗਦਾ ਪੰਜਾਬ ਦਾ ਇਹ ਪਾਣੀ ਸੀ
ਉਹ ਲੈ ਗਏ ਪਾਣੀ ਦੱਖਣ…
ਉਹ ਲੈਗੇ ਪਾਣੀਂ ਦਿੱਲੀ ਨੂੰ.. ਜਨਾਬ ਚੰਗਾ ਲੱਗੇ ਨਾ
ਵੰਡਿਆ ਤੇ ਖੰਡਿਆ ਪੰਜਾਬ ਚੰਗਾ ਲੱਗੇ ਨਾ
ਪੰਜਾਬ ਦੀ ਤਾਂ ਸੱਚੀ ! ਜੱਗੋਂ ਵੱਖਰੀ ਨੁਹਾਰ ਸੀ
ਹਿੰਦੂ-ਸਿੱਖ-ਮੁਸਲਾਂ ਦਾ ਸਾਂਝਾ ਸੱਭਿਆਚਾਰ ਸੀ
ਫੁੱਲਾਂ ਦੀਆਂ ਮਹਿਕਾਂ ਬਿਨਾ ਬਾਗ਼ ਚੰਗਾ ਲੱਗੇ ਨਾ
ਵੰਡਿਆ ਤੇ ਖੰਡਿਆ ਪੰਜਾਬ ਚੰਗਾ ਲੱਗੇ ਨਾ
ਸੁਖੀ-ਸੰਪੰਨ ਇਹਦੇ ਸਾਰੇ ਹੀ ਗਰਾਂਅ ਸੀ
ਇਹ ਭੈੜੀਆਂ ਸਿਆਸਤਾਂ ਨੂੰ ਕਿਤੇ ਵੀ ਨਾ ਥਾਂ ਸੀ
ਲੱਗਾ ਜ਼ਹਰੀਲਾ ਦੁੱਧੀਂ ਜਾਗ ਚੰਗਾ ਲੱਗੇ ਨਾ
ਵੰਡਿਆ ਤੇ ਖੰਡਿਆ ਪੰਜਾਬ ਚੰਗਾ ਲੱਗੇ ਨਾ
ਜਦੋਂ ਦਾ ਇਹ ਵੰਡਿਆ ਇਹ ਫਿਰਦਾ ਏ ਜੱਭਦਾ..
ਕਦੇ ਏਸ ਦੇਸ਼… ਕਦੇ ਓਸ ਠਾਹਰ ਲੱਭਦਾ….
ਭਟਕੇ ਇਉਂ ਦਰ-ਦਰ… ਸਾਹਬ ਚੰਗਾ ਲੱਗੇ ਨਾ
ਵੰਡਿਆ ਤੇ ਖੰਡਿਆ ਪੰਜਾਬ ਚੰਗਾ ਲੱਗੇ ਨਾ
‘ਵਾਟਾਂਵਾਲੀਏ’ ਦਾ ਥੋਨੂੰ ਇੱਕੋ ਹੀ ਸਵਾਲ ਏ
ਆਜ਼ਾਦੀ ਦੇ ਬਹਾਨੇ ਇਹ ਕੀ ਕੀਤੀ ਸਾਡੇ ਨਾਲ ਏ ?
ਸੱਤੀਂ ਵੀਹੀਂ ਸੌਆਂ ਦਾ ਹਿਸਾਬ ਚੰਗਾ ਲੱਗੇ ਨਾ
ਵੰਡਿਆ ਤੇ ਖੰਡਿਆ ਪੰਜਾਬ ਚੰਗਾ ਲੱਗੇ ਨਾ
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ :ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ…
- ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : If you saying I am Punjabi ! ਜੇ ਤੂੰ ਆਖੇਂ ਮੈਂ ਪੰਜਾਬੀ ਹਾਂ !
- ਇਹ ਵੀ ਪੜ੍ਹੋ : Your agriculture has become toxic/ਤੇਰੀ ਖੇਤੀ ਅਮਲੀ ਹੋ ਗਈ
- ਇਹ ਵੀ ਪੜ੍ਹੋ : Stick of law nothing to do elephants/ਕਾਨੂੰਨ ਦਾ ਡੰਡਾ/ਕਵਿਤਾ
- ਇਹ ਵੀ ਪੜ੍ਹੋ : Life does not exist without trees – ਜੇ ਕਿਧਰੇ ਇਹ ਰੁੱਖ ਨਾ ਹੁੰਦੇ
- ਇਹ ਵੀ ਪੜ੍ਹੋ : Ghost in Your Country/ਤੇਰੇ ਦੇਸ਼ ਵਸਦੇ ਭੂਤਨੇ
- ਇਹ ਵੀ ਪੜ੍ਹੋ : Freedom of 1947 is Pain of Punjab- ਤੈਨੂੰ ਮਿਲੀ ਅਜ਼ਾਦੀ…
- ਇਹ ਵੀ ਪੜ੍ਹੋ : Policy Setting and Destruction of resources- ਨੀਤੀ ਨਿਰਧਾਰਣ
- ਇਹ ਵੀ ਪੜ੍ਹੋ : Partition is a pain of Punjab
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ
Magnificent beat I would like to apprentice while you amend your site how can i subscribe for a blog web site The account helped me a acceptable deal I had been a little bit acquainted of this your broadcast offered bright clear idea
Thanks
Your writing has a way of resonating with me on a deep level. I appreciate the honesty and authenticity you bring to every post. Thank you for sharing your journey with us.